ਟੋਕੀਓ ਉਲੰਪਿਕ ਦੇ ਮੈਡਲ ਇਸ ਤਰ੍ਹਾਂ ਬਣਾਏ ਜਾਣਗੇ

ਟੋਕੀਓ ਉਲੰਪਿਕ

ਸਾਲ 2020 ਵਿੱਚ ਜਪਾਨ ਵਿੱਚ ਹੋਣ ਵਾਲੇ ਉਲੰਪਿਕ ਤੇ ਪੈਰਾ ਉਲੰਪਿਕ ਦੇ ਪ੍ਰਬੰਧਕਾਂ ਮੁਤਾਬਕ ਇਨ੍ਹਾਂ ਖੇਡਾਂ ਵਿੱਚ ਵੰਡੇ ਜਾਣ ਵਾਲੇ ਸਾਰੇ ਮੈਡਲ ਰੀਸਾਈਕਲ ਕੀਤੇ ਇਲੈਕਟਰਾਨਿਕ ਕੂੜੇ ਵਿੱਚੋਂ ਕੱਢੀਆਂ ਧਾਤਾਂ ਦੇ ਬਣਾਏ ਜਾਣਗੇ।

ਇਹ ਪ੍ਰੋਜੈਕਟ ਸਾਲ 2017 ਵਿੱਚ ਸ਼ੁਰੂ ਕੀਤਾ ਗਿਆ ਸੀ ਤਾਂ ਇੱਕ ਲੋੜੀਂਦੀ ਮਾਤਰਾ ਵਿੱਚ ਇਲੈਕਟਰਾਨਿਕ ਕੂੜਾ ਇਕੱਠਾ ਕੀਤਾ ਜਾ ਸਕੇ। ਇਸ ਪ੍ਰੋਜੈਕਟ ਦੌਰਾਨ ਸਮਾਰਟਫੋਨ ਅਤੇ ਲੈਪਟਾਪ ਆਦਿ ਇਕੱਠੇ ਕੀਤੇ ਗਏ।

ਇਸ ਪ੍ਰੋਜੈਕਟ ਲਈ 30.3 ਕਿਲੋ ਸੋਨਾ, 4100 ਕਿਲੋ ਚਾਂਦੀ ਅਤੇ 2700 ਤਾਂਬਾ ਇਕੱਠਾ ਕੀਤਾ ਜਾਣਾ ਸੀ।

ਪ੍ਰਬੰਧਕਾਂ ਨੂੰ ਉਮੀਦ ਹੈ ਕਿ ਇਸ ਮਾਰਚ ਤੱਕ ਉਹ ਮਿੱਥੇ ਟੀਚੇ ਹਾਸਲ ਕਰ ਲੈਣਗੇ।

ਇਹ ਵੀ ਪੜ੍ਹੋ:

ਤਾਂਬੇ ਦਾ ਟੀਚਾ ਪਿਛਲੇ ਜੂਨ ਵਿੱਚ ਹੀ ਹਾਸਲ ਕਰ ਲਿਆ ਗਿਆ ਸੀ। ਜਦਕਿ 90 ਫੀਸਦੀ ਤੋਂ ਜ਼ਿਆਦਾ ਸੋਨਾ ਤੇ 85 ਫੀਸਦੀ ਚਾਂਦੀ ਅਕਤੂਬਰ ਵਿੱਚ ਹੀ ਇਕੱਠੀ ਕਰ ਲਈ ਗਈ ਸੀ।

ਟੋਕੀਓ 2020 ਦੀ ਪ੍ਰਬੰਧਕੀ ਕਮੇਟੀ ਵੱਲੋਂ ਮੈਡਲਾਂ ਦੇ ਡਿਜ਼ਾਈਨ ਇਸ ਸਾਲ ਦੇ ਅੰਤ ਤੱਕ ਜਾਰੀ ਕੀਤੇ ਜਾਣਗੇ।

ਰੀ-ਸਾਈਕਲ ਕੀਤੀ ਧਾਤੂ ਜਪਾਨੀ ਨਾਗਰਿਕਾਂ ਤੇ ਉਦਯੋਗਾਂ ਤੋਂ ਇਕੱਠੀ ਕੀਤੀ ਗਈ।

ਸਾਲ 2018 ਦੇ ਨਵੰਬਰ ਮਹੀਨੇ ਤੱਕ 47,488 ਟੱਨ ਬੇਕਾਰ ਉਪਕਰਣ ਇਕੱਠੇ ਕਰ ਲਏ ਗਏ ਸਨ। ਇਸ ਦੇ ਇਲਾਵਾ 50 ਲੱਖ ਮੋਬਾਈਲ ਫੋਨ ਜਪਾਨੀ ਨਾਗਰਿਕਾਂ ਨੇ ਮੋਬਾਈਨ ਕੰਪਨੀਆਂ ਨੂੰ ਜਮ੍ਹਾਂ ਕਰਵਾਏ।

ਪ੍ਰਬੰਧਕਾਂ ਨੇ ਇੱਕ ਬਿਆਨ ਵਿੱਚ ਕਿਹਾ, "ਉਲੰਪਿਕ ਅਤੇ ਪੈਰਾ ਉਲੰਪਿਕਾਂ ਦੇ ਮੈਡਲਾਂ ਦੇ ਨਿਰਮਾਣ ਲਈ ਲੋੜੀਦੀਆਂ ਧਾਤਾਂ ਹੁਣ ਤੱਕ ਦਾਨ ਕੀਤੇ ਉਪਕਰਣਾਂ ਵਿੱਚੋਂ ਹੀ ਹਾਸਲ ਹੋ ਜਾਣਗੀਆਂ।"

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)