ਸਮਲਿੰਗੀ ਔਰਤਾਂ ਦੇ ਪਿਆਰ ਦੀ ਸੀਕਰੇਟ ਭਾਸ਼ਾ ਕਿਹੋ ਜਿਹੀ ਹੁੰਦੀ ਹੈ
- ਮੇਘਾ ਮੋਹਨ
- ਪੱਤਰਕਾਰ, ਬੀਬੀਸੀ

ਤਸਵੀਰ ਸਰੋਤ, Getty Images
ਪਿਛਲੇ ਕੁਝ ਮਹੀਨਿਆਂ ਤੋਂ ਪੂਰਬੀ ਅਫ਼ਰੀਕਾ ਦੇ ਬੁਰੂੰਡੀ ਵਿੱਚ ਬੀਬੀਸੀ ਦੀ ਟੀਮ ਨੇ ਕਈ ਸਮਲਿੰਗੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਜਿਹੜੇ ਦੇਸਾਂ ਵਿੱਚ ਸਮਲਿੰਗਕਤਾ ਗੈਰ-ਕਾਨੂੰਨੀ ਹੈ ਉੱਥੋਂ ਦੀਆਂ ਸਮਲਿੰਗੀ ਔਰਤਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ।
ਇੱਕ ਸਮਲਿੰਗੀ ਨੂੰ ਦੂਜੀ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਅਤੇ ਚੈਟ ਐਪਸ 'ਤੇ ਸੰਕੇਤਕ ਮੀਮ ਦੀ ਵਰਤੋਂ ਕਰਨੀ ਪੈਂਦੀ ਹੈ।
ਅਸੀਂ ਇਸ ਨੂੰ ਦੱਸਣ ਲਈ ਅਸਲ ਸੀਕਰੇਟ ਮੀਮ ਅਤੇ ਇਸ਼ਾਰਿਆਂ ਦੀ ਥਾਂ ਬਲੂ-ਵਾਇਲੇਟ ਦੀ ਵਰਤੋਂ ਕਰ ਰਹੇ ਹਾਂ (ਉਸ ਤਰ੍ਹਾਂ ਹੀ ਜਿਵੇਂ 1900 ਦੇ ਦਹਾਕੇ ਵਿੱਚ ਸਮਲਿੰਗੀ ਔਰਤਾਂ ਨੇ ਆਪਣੀ ਗਰਲਫਰੈਂਡ ਨੂੰ ਵਾਇਲੇਟ ਦਿੱਤਾ ਹੋਵੇਗਾ)।
ਬਲੂ-ਵਾਇਲੇਟ ਇੱਕ ਪ੍ਰਤੀਕ ਹੈ ਅਤੇ ਇਸ ਗਰੁੱਪ ਜਾਂ ਜਿੱਥੋਂ ਤੱਕ ਸਾਡੀ ਜਾਣਕਾਰੀ ਹੈ, ਪੂਰਬੀ ਅਫ਼ਰੀਕਾ ਦੇ ਗਰੇਟ ਲੇਕ ਖੇਤਰ 'ਚ ਕਿਸੇ ਵੀ ਹੋਰ ਐਲਜੀਬੀਟੀ ਗਰੁੱਪ ਦਾ ਟੈਗ ਨਹੀਂ ਹੈ।

ਨੈੱਲਾ
ਨੈੱਲਾ ਨੇ ਇੱਕ ਐਨਕਰਿਪਟਿਡ ਐਪ ਦੀ ਵਰਤੋਂ ਨਾਲ ਬੀਬੀਸੀ ਨੂੰ ਆਪਣੀ ਤਸਵੀਰ ਭੇਜੀ। ਇਸ ਵਿੱਚ ਉਹ ਕੁਰਸੀ 'ਤੇ ਬੈਠੀ ਹੈ ਅਤੇ ਚਾਰੇ ਪਾਸੇ ਕਈ ਛੋਟੇ ਬੱਚੇ ਹਨ।
ਉਨ੍ਹਾਂ ਨੇ ਲਿਖਿਆ, "ਇਹ 10 ਸਾਲ ਤੋਂ ਘੱਟ ਉਮਰ ਦੇ ਮੇਰੇ ਬੱਚੇ ਹਨ।"
ਤਸਵੀਰ ਲਈ ਇਹ ਬੱਚੇ ਆਪਣੇ ਚੇਹਰੇ 'ਤੇ ਹਾਸਾ ਅਤੇ ਬੱਚਿਆਂ ਵਰਗੇ ਭਾਵ ਲਿਆਉਂਦੇ ਹਨ।
ਨੈੱਲਾ ਨੇ ਹਿਜਾਬ ਪਾਇਆ ਹੋਇਆ ਹੈ।
ਫਿਰ ਇੱਕ ਤਸਵੀਰ ਆਉਂਦੀ ਹੈ।
ਇਹ ਵੀ ਪੜ੍ਹੋ:

ਇਸ ਵਿੱਚ ਉਹ ਇੱਕ ਟੀ-ਸ਼ਰਟ ਦੇ ਨਾਲ ਢਿੱਲੀ ਜੀਂਸ ਵਿੱਚ ਹੈ।
ਮੋਢੇ 'ਤੇ ਉਨ੍ਹਾਂ ਦੇ ਘੁੰਗਰਾਲੇ ਕਾਲੇ ਵਾਲ ਸਾਫ਼ ਦਿਖ ਰਹੇ ਹਨ।
ਇਸ ਵਿੱਚ ਇੱਕ ਖੁੱਲ੍ਹੀ ਛੱਤ ਵਾਲੇ ਰੈਸਟੋਰੈਂਟ ਵਿੱਚ ਗੁੰਦਵੇਂ ਵਾਲਾਂ ਵਾਲੀ ਇੱਕ ਪਤਲੀ ਨੌਜਵਾਨ ਔਰਤ ਦੇ ਉੱਪਰ ਆਪਣੀਆਂ ਬਾਹਾਂ ਰੱਖੀ ਬੈਠੀ ਹੈ।
ਦੋਨੋਂ ਔਰਤਾਂ ਹੱਸ ਰਹੀਆਂ ਹਨ ਅਤੇ ਉਨ੍ਹਾਂ ਦੇ ਦੰਦ ਮੋਤੀਆਂ ਵਰਗੇ ਚਮਕ ਰਹੇ ਹਨ।
ਉਹ ਲਿਖਦੀ ਹੈ, "ਵਰਚੁਅਲ ਪਛਾਣ ਨਾਲ ਬਣੀ 'ਮੇਰੀ ਗਰਲਫਰੈਂਡ' ਕੀ ਅਸੀਂ ਪਿਆਰੇ ਨਹੀਂ ਦਿਖ ਰਹੇ?"
ਉਹ ਕਹਿੰਦੀ ਹੈ ਕਿ ਇਹ ਪਹਿਲੀ ਵਾਰੀ ਹੈ ਜਦੋਂ ਮੈਂ ਕਿਸੇ ਦੇ ਨਾਲ ਉਸ ਦੀ ਪਛਾਣ ਕਰਾ ਰਹੀ ਹਾਂ।
ਮੈਨੂੰ ਚੰਗਾ ਲਗ ਰਿਹਾ ਹੈ।
ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਦੇ ਇਸ ਨਵੇਂ ਰਿਸ਼ਤੇ ਬਾਰੇ ਕੁਝ ਨਹੀਂ ਪਤਾ।
ਪਰ ਉਹ ਇਸ ਗੱਲ ਤੋਂ ਬੇਫਿਕਰ ਹਨ ਕਿ ਪਰਿਵਾਰ ਦਾ ਕੋਈ ਮੈਂਬਰ ਉਨ੍ਹਾਂ ਨੂੰ ਇਸ ਤਰ੍ਹਾਂ ਬਾਹਰ ਮਿਲਦਾ ਦੇਖ ਕੇ ਪਛਾਣ ਲਏਗਾ।
ਉਨ੍ਹਾਂ ਨੂੰ ਭਰੋਸਾ ਹੈ ਕਿ ਕੋਈ ਵੀ ਉਨ੍ਹਾਂ ਨੂੰ ਪਛਾਣ ਨਹੀਂ ਸਕੇਗਾ ਕਿਉਂਕਿ ਉਹ ਘਰ ਵਿਚ ਹਿਜਾਬ ਪਾਉਂਦੀਆਂ ਹਨ ਪਰ ਜਦੋਂ ਵੀ ਉਹ ਆਪਣੀ ਗਰਲ-ਫ੍ਰੈਂਡ ਨੂੰ ਮਿਲਣ ਜਾਂਦੀਆਂ ਹਨ ਤਾਂ ਉਸ ਨੂੰ ਹਟਾ ਕੇ ਜਾਂਦੀਆਂ ਹਨ।

ਨੀਆ
ਵੱਡੇ ਹੁੰਦੇ ਹੋਏ ਨੀਆ ਨੂੰ ਮੁੰਡਿਆਂ 'ਤੇ ਕਰੱਸ਼ ਨਹੀਂ ਸੀ।
22 ਸਾਲ ਦੀ ਉਮਰ ਵਿਚ ਉਸ ਦੀ ਇਕ ਹਮਉਮਰ ਔਰਤ ਨਾਲ ਮੁਲਾਕਾਤ ਹੋਈ।
ਦੋਨੋਂ ਔਰਤਾਂ ਸੰਗੀਤ ਰਾਹੀਂ ਜੁੜੀਆਂ ਅਤੇ ਜਲਦੀ ਹੀ ਉਨ੍ਹਾਂ ਦੋਹਾਂ ਵਿਚਕਾਰ ਦੋਸਤੀ ਹੋ ਗਈ।
ਨੀਆ ਦੱਸਦੀ ਹੈ, "ਅਸੀਂ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਗੰਭੀਰ ਗੱਲਬਾਤ ਦੌਰਾਨ ਉਹ ਮੇਰੇ ਵੱਲ ਮੁੜੀ ਅਤੇ ਕਿਹਾ," ਮੈਨੂੰ ਔਰਤਾਂ ਪਸੰਦ ਹਨ।"
ਮੈਂ ਮਨ ਹੀ ਮਨ ਸੋਚਿਆ "ਵਾਹ"।
ਨੀਆ ਨੇ ਘਰ ਜਾ ਕੇ ਇਸ ਬਾਰੇ ਸੋਚਿਆ।
ਉਸ ਨੂੰ ਅਹਿਸੂਸ ਹੋਇਆ ਕਿ ਉਸ ਦੇ ਦਿਲ ਵਿਚ ਉਸ ਦੀ ਦੋਸਤ ਬਾਰੇ ਅਹਿਸਾਸ ਹਨ।
ਦੋਨੋਂ ਲੁੱਕ-ਲੁੱਕ ਕੇ ਡੇਟ ਕਰਨ ਲੱਗੀਆਂ। ਦੋਵੇਂ ਇਕੱਠੀਆਂ ਬਾਹਰ ਖਾਂਦੀਆਂ। ਖਰੀਦਦਾਰੀ ਕਰਨ ਅਤੇ ਬਾਰ ਵੀ ਇਕੱਠੇ ਹੀ ਜਾਂਦੀਆਂ।

ਬਾਹਰੀ ਦੁਨੀਆਂ ਲਈ ਉਹ ਦੋਨੋਂ ਕਿਸੇ ਵੀ ਦੋ ਜਵਾਨ ਦੋਸਤਾਂ ਦੀ ਤਰ੍ਹਾਂ ਦਿਖਾਈ ਦਿੰਦੀਆਂ ਸਨ ਜੋ ਇਕੱਠੇ ਉੱਠਦੀਆਂ-ਬੈਠਦੀਆਂ ਸੀ।
ਇਹ ਰਿਸ਼ਤਾ ਬਹੁਤਾ ਲੰਮੇਂ ਸਮੇਂ ਤੱਕ ਨਹੀਂ ਰਿਹਾ ਪਰ ਇਕ ਗੱਲ ਸਾਫ ਸੀ।
ਹੁਣ ਨੀਆ ਨੂੰ ਪਤਾ ਲੱਗ ਚੁੱਕਿਆ ਸੀ ਕਿ ਉਸ ਨੂੰ ਮਰਦਾਂ ਵੱਲ ਖਿੱਚ ਕਿਉਂ ਨਹੀਂ ਮਹਿਸੂਸ ਹੁੰਦੀ।
ਨੀਆ ਨੂੰ ਲੱਗਿਆ ਕਿ ਉਨ੍ਹਾਂ ਨੂੰ ਪਰਿਵਾਰ ਦੇ ਕਿਸੇ ਇੱਕ ਮੈਂਬਰ ਨੂੰ ਇਸ ਬਾਰੇ ਦੱਸਣਾ ਚਾਹੀਦਾ ਹੈ।
ਉਸ ਨੇ ਇਸ ਲਈ ਆਪਣੇ ਇੱਕ ਭਰਾ ਨੂੰ ਚੁਣਿਆ।
ਉਹ ਕਹਿੰਦੀ ਹੈ, "ਉਨ੍ਹਾਂ ਨੇ ਮੈਨੂੰ ਸਿਰਫ਼ ਦੋ ਸਵਾਲ ਪੁੱਛੇ। ਤੁਹਾਨੂੰ ਇਹ ਕਦੋਂ ਪਤਾ ਲੱਗਿਆ? ਅਤੇ ਕੀ ਤੁਹਾਨੂੰ ਇਸ ਬਾਰੇ ਪੱਕਾ ਯਕੀਨ ਹੈ?"
ਉਹ ਕਹਿੰਦੀ ਹੈ, "ਮੈਂ ਕਿਹਾ ਦੋ ਸਾਲ ਪਹਿਲਾਂ ਅਤੇ ਹਾਂ ਮੈਨੂੰ ਇਸ ਬਾਰੇ ਯਕੀਨ ਹੈ।"
ਉਨ੍ਹਾਂ ਨੇ ਕਿਹਾ ਕਿ ਮੈਨੂੰ ਯਕੀਨ ਇਸ ਲਈ ਹੈ ਕਿਉਂਕਿ ਨੈੱਲਾ ਵਾਂਗ ਮੈਂ ਵੀ ਕਈ ਘੰਟੇ ਆਨਲਾਈਨ ਬਿਤਾਏ ਹਨ।

ਨੀਆ ਨੇ ਦੁਨੀਆਂ ਭਰ ਦੇ ਕਈ ਸਮਲਿੰਗੀਆਂ ਦੇ ਵੀਡੀਓ ਬਲਾਗ ਦੇਖੇ ਹਨ।
ਉਨ੍ਹਾਂ ਨੇ ਐਲਜੀਬੀਟੀ ਭਾਈਚਾਰੇ ਬਾਰੇ ਕਈ ਰਿਪੋਰਟਸ ਪੜ੍ਹੀਆਂ ਹਨ।
ਉਨ੍ਹਾਂ ਨੂੰ ਇੰਟਰਨੈੱਟ 'ਤੇ ਇਸ ਭਾਈਚਾਰੇ ਦੀ ਇਸਤੇਮਾਲ ਕੀਤੀ ਜਾਣ ਵਾਲੀ ਭਾਸ਼ਾ ਸਮਝ ਵਿੱਚ ਆਉਣ ਲੱਗੀ ਹੈ।
"ਮੈਂ ਹੋਰਨਾਂ ਔਰਤਾਂ ਤੱਕ ਪਹੁੰਚਣ ਲਈ ਇੱਕ ਖਾਸ ਮੀਮ ਦੀ ਵਰਤੋਂ ਕਰਦੀ ਹਾਂ।"
(ਜਦੋਂ ਬੀਬੀਸੀ ਨੇ ਨੀਆ ਨੂੰ ਕਿਹਾ ਕਿ ਅਸੀਂ ਬਲੂ-ਵਾਇਲੇਟ ਤਸਵੀਰਾਂ ਦਾ ਆਪਣੇ ਇਲਸਟਰੇਸ਼ਨ ਦੀਆਂ ਤਸਵੀਰਾਂ ਬਣਾਉਣ ਵਿੱਚ ਵਰਤੋਂ ਕਰਾਂਗੇ ਤਾਂ ਉਨ੍ਹਾਂ ਨੇ ਕਿਹਾ ਕਿ 'ਸਹੀ ਹੈ, ਇਹ ਉਨ੍ਹਾਂ ਦਾ ਸੀਕਰੇਟ ਰਿਵੋਲੂਸ਼ਨ ਹੈ।')
ਨੀਆ ਦੇ ਭਰਾ ਨੇ ਕਿਹਾ, "ਓਕੇ ਮੈਨੂੰ ਹਮੇਸ਼ਾ ਤੁਹਾਡਾ ਸਾਥ ਮਿਲਿਆ ਹੈ।"
ਦੋਨੋਂ ਗਲੇ ਮਿਲੇ।
ਇਹ ਆਖਿਰੀ ਵਾਰੀ ਸੀ ਜਦੋਂ ਦੋਹਾਂ ਨੇ ਇਸ ਵਿਸ਼ੇ ਉੱਤੇ ਗੱਲਬਾਤ ਕੀਤੀ ਸੀ।
ਲੀਲਾ
21 ਸਾਲ ਦੀ ਲੀਲਾ ਇੱਕ ਸ਼ਖਸ ਨੂੰ ਡੇਟ ਕਰ ਰਹੀ ਸੀ ਪਰ ਫਿਰ ਦੋਨੋਂ ਵੱਖ ਹੋ ਗਏ।
ਉਹ ਕਹਿੰਦੀ ਹੈ, "ਮੈਨੂੰ ਲੱਗਿਆ ਕਿ ਮੈਂ ਉਸ ਨੂੰ ਨਹੀਂ ਚਾਹੁੰਦੀ ਸੀ। ਮੈਂ ਸੋਚਿਆ ਕਿ ਸ਼ਾਇਦ ਉਹ ਕਿਊਟ ਨਹੀਂ ਸੀ। ਇਸ ਲਈ ਮੈਂ ਛੱਡ ਦਿੱਤਾ ਅਤੇ ਇੱਕ ਕਿਊਟ ਸ਼ਖਸ ਨੂੰ ਡੇਟ ਕਰਨ ਲੱਗੀ।"
ਪਰ ਉਹ ਵੀ ਨਹੀਂ ਚੱਲਿਆ।

ਫਿਰ ਇੱਕ ਪੁਰਸ਼ ਮਿੱਤਰ ਨੇ ਉਨ੍ਹਾਂ ਨੂੰ ਕਿਹਾ, "ਤੁਹਾਨੂੰ ਨਹੀਂ ਲੱਗਦਾ ਕਿ ਸ਼ਾਇਦ ਤੁਸੀਂ ਔਰਤਾਂ ਨੂੰ ਪਸੰਦ ਕਰਦੇ ਹੋ?"
ਇਸ ਤਰ੍ਹਾਂ ਉਹਨਾਂ ਦੇ ਅੰਦਰ ਇਹ ਅਹਿਸੂਸ ਜਾਗਿਆ। ਹੁਣ ਖੁਦ ਨੂੰ ਝੂਠ ਬੋਲਣ ਦਾ ਕੋਈ ਮਤਲਬ ਨਹੀਂ ਸੀ।
"ਮੈਂ ਇੱਕ ਸਮਲਿੰਗੀ ਹਾਂ", ਲੀਲਾ ਨੇ ਖ਼ੁਦ ਕਿਹਾ ਪਰ ਉਹ ਹਾਲੇ ਵੀ ਕਹਿੰਦੀ ਹੈ ਕਿ "ਇਸ ਵਿੱਚੋਂ ਬਾਹਰ ਨਿਕਲਣ ਦਾ ਹਾਲੇ ਵੀ ਰਾਹ ਮਿਲ ਸਕਦਾ ਹੈ।"
ਇਹ ਵੀ ਪੜ੍ਹੋ:
ਇਸ ਵਿਚੋਂ ਬਾਹਰ ਨਿਕਲਣ ਲਈ ਉਨ੍ਹਾਂ ਨੇ ਅਰਦਾਸ ਕੀਤੀ, ਧਿਆਨ ਲਾਇਆ ਸਭ ਕੁਝ ਅਜ਼ਮਾ ਲਿਆ। ਉਹ ਖੁਦ ਤੋਂ ਨਰਾਜ਼ ਹੋਈ।
ਫਿਰ ਹੌਲੀ-ਹੌਲੀ ਉਹਨਾਂ ਦੀਆਂ ਚਿੰਤਾਵਾਂ ਦੂਰ ਹੋ ਗਈਆਂ।
ਉਨ੍ਹਾਂ ਨੇ ਨੀਆ ਅਤੇ ਨੈੱਲਾ ਵਾਂਗ ਹੀ ਬਾਕੀ ਦੁਨੀਆਂ ਨਾਲ ਜੁੜਨਾ ਸ਼ੁਰੂ ਕੀਤਾ। ਫੇਸਬੁੱਕ ਅਤੇ ਯੂਟਿਊਬ 'ਤੇ ਵੀਡੀਓ ਦੇਖਣੀਆਂ ਸ਼ੁਰੂ ਕੀਤੀਆਂ।
"ਮੈਂ ਸੋਚਿਆ ਸ਼ਾਇਦ ਮੈਂ ਬੁਜੁਮਬਰਾ (ਬੁਰੂੰਡੀ ਵਿਚ ਇਕ ਸ਼ਹਿਰ) ਵਿਚ ਇਕੱਲੀ ਹਾਂ ਪਰ ਮੈਂ ਇਕੱਲੀ ਨਹੀਂ ਸੀ।"
ਕਿਸਮਤ ਅਤੇ ਇੰਟਰਨੈੱਟ
ਬੁਜੁਮਬਰਾ ਵਿੱਚ ਦੋ ਤਰੀਕਿਆਂ ਨਾਲ ਸਮਲਿੰਗੀ ਅਤੇ ਬਾਈਸੈਕਸੁਅਲ ਲੋਕ ਇੱਕ-ਦੂਜੇ ਨੂੰ ਲਭਦੇ ਹਨ-ਕਿਸਮਤ ਅਤੇ ਇੰਟਰਨੈੱਟ।
ਨੀਆ ਨੇ ਕਿਹਾ, "ਮੈਂ ਲੀਲਾ ਨੂੰ ਕੰਮ ਦੌਰਾਨ ਮਿਲੀ। ਅਸੀਂ ਲੰਚ ਦੌਰਾਨ ਗੱਲਬਾਤ ਕਰਨੀ ਸ਼ੁਰੂ ਕੀਤੀ। ਉਸ ਦੌਰਾਨ ਸਾਨੂੰ ਪਤਾ ਲੱਗਿਆ ਕਿ ਅਸੀਂ ਦੋਨੋਂ ਇੱਕੋ ਜਿਹੀਆਂ ਸੀ।"

ਉਹ ਕਹਿੰਦੀ ਹੈ, "ਅਜਿਹੀ ਕੋਈ ਸਮਲਿੰਗੀ ਹਾਟਸਪਾਟ ਨਹੀਂ ਹੈ ਜਿਸ ਨੂੰ ਗੂਗਲ 'ਤੇ ਲੱਭ ਕੇ ਉੱਥੇ ਇੱਕ-ਦੂਜੇ ਨੂੰ ਮਿਲ ਸਕੀਏ।"
ਇਸ ਤੋਂ ਬਾਅਦ ਦੋਨੋਂ ਪੱਕੇ ਦੋਸਤ ਬਣ ਗਏ।
"ਇਹ ਦੱਸਣਾ ਮੁਸ਼ਕਿਲ ਹੈ ਕਿ ਅਫ਼ਰੀਕਾ ਵਿੱਚ ਸਮਲਿੰਗੀ ਲੋਕ ਇੱਕ-ਦੂਜੇ ਨੂੰ ਕਿਵੇਂ ਮਿਲਦੇ ਹਨ। ਇਸ ਬਾਰੇ ਕੁਝ ਨਹੀਂ ਕਿਹਾ ਜਾਂਦਾ। ਤੁਸੀਂ ਇੱਕ ਦੂਜੇ ਦੀਆਂ ਵਾਈਬਸ ਫੜ੍ਹਣੀਆਂ ਹੁੰਦੀਆਂ ਹਨ ਕਿਉਂਕਿ ਤੁਹਾਡੇ ਵਿਚਾਲੇ ਜ਼ਿਆਦਾਤਰ ਬਿਨਾਂ ਸੰਵਾਦ ਗੱਲਾਂ ਹੁੰਦੀਆਂ ਹਨ। ਤੁਹਾਡੀ ਬਾਡੀ ਲੈਂਗੁਏਜ ਅਤੇ ਅੱਖਾਂ ਨਾਲ ਗੱਲਾਂ ਕਰਨੀਆਂ ਆਉਣੀਆਂ ਚਾਹੀਦੀਆਂ ਹਨ।"
ਲੀਲਾ, ਨੀਆ ਅਤੇ ਬਾਅਦ ਵਿੱਚ ਨੈੱਲਾ ਨੇ ਮਿਲ ਕੇ ਇੱਕ ਭਾਈਚਾਰੇ ਦਾ ਗਠਨ ਕੀਤਾ। ਉਹ ਕਹਿੰਦੀ ਹੈ ਕਿ ਸਾਡੇ ਵਰਗੀਆਂ ਦਰਜਨਾਂ ਹਨ। ਉਹ ਖੁਦ ਨੂੰ ਬੁਰੂੰਡੀ ਦੇ ਸੀਕਰੇਟ ਸਮਲਿੰਗੀ ਗਰੁੱਪ ਵਜੋਂ ਦੇਖਦੀਆਂ ਹਨ।
ਇਹ ਵੀ ਪੜ੍ਹੋ
ਦੂਜਾ ਪਹਿਲੂ
ਸਾਲ 2009 ਵਿੱਚ ਬੁਰੂੰਡੀ ਸਰਕਾਰ ਨੇ ਕਾਨੂੰਨ ਵਿੱਚ ਬਦਲਾਅ ਕਰਕੇ ਸਮਲਿੰਗੀ ਰਿਸ਼ਤਿਆਂ ਨੂੰ ਅਪਰਾਧ ਦੇ ਦਾਇਰੇ ਵਿੱਚ ਲੈ ਆਉਂਦਾ।
ਇਸ ਲਈ ਦੋ ਸਾਲ ਦੀ ਕੈਦ ਜਾਂ ਇੱਕ ਲੱਖ ਫਰੈਂਕ (ਲਗਭਗ 4 ਹਜ਼ਾਰ ਭਾਰਤੀ ਰੁਪਏ) ਤੱਕ ਦਾ ਜੁਰਮਾਨਾ ਜਾਂ ਦੋਨੋਂ ਲਾਉਣ ਦੀ ਤਜਵੀਜ ਰੱਖੀ ਗਈ ਹੈ।

ਬੁਰੂੰਡੀ ਵਿੱਚ ਸਮਲਿੰਗੀ ਅਧਿਕਾਰਾਂ ਬਾਰੇ ਲੋਕਾਂ ਨੂੰ ਘੱਟ ਹੀ ਜਾਣਕਾਰੀ ਹੈ।
ਸਾਲ 2009 ਵਿੱਚ ਹਿਊਮਨ ਰਾਈਟਸ ਵਾਚ ਦੀ ਇੱਕ ਰਿਪੋਰਟ ਆਈ ਸੀ, ਉਹ ਵੀ ਐਲਜੀਬੀਟੀ ਭਾਈਚਾਰੇ ਦੀ ਸਿਰਫ਼ 10 ਲੋਕਾਂ ਨਾਲ ਗੱਲ ਕਰਕੇ ਅਤੇ ਸਿਰਫ਼ ਇੱਕ ਸਮਲਿੰਗੀ ਦਾ ਇੰਟਰਵਿਊ ਲੈ ਕੇ।

ਬੀਬੀਸੀ ਨੇ ਦਰਜਨਾਂ ਲੋਕਾਂ ਨਾਲ ਕੀਤੀ ਹੈ।
ਨੀਆ ਕਹਿੰਦੀ ਹੈ, "ਸਾਡਾ ਭਾਈਚਾਰਾ ਮਜ਼ਬੂਤ ਅਤੇ ਸ਼ਕਤੀ ਭਰਪੂਰ ਹੈ।"
ਉਨ੍ਹਾਂ ਨੂੰ ਉਮੀਦ ਹੈ ਕਿ ਇਹ ਤਾਂ ਗੱਲਬਾਤ ਦੀ ਸਿਰਫ਼ ਸ਼ੁਰੂਆਤ ਹੈ।
"ਵਿਓਲਾ ਕ੍ਰਾਂਤੀ" ਦੀ ਸ਼ੁਰੂਆਤ।
ਇਹ ਵੀ ਪੜ੍ਹੋ:-
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: