ਹਰਬਲ ਚਾਹ ਜਾਂ ਫਲਾਂ ਦਾ ਸਾਡੀਆਂ ਅੰਤੜੀਆਂ 'ਤੇ ਕੀ ਅਸਰ ਹੁੰਦਾ ਹੈ?

  • ਕਲੋਡੀਆ ਹੈਮੰਡ
  • ਬੀਬੀਸੀ
ਹਰਬਲ ਚਾਹ

ਤਸਵੀਰ ਸਰੋਤ, iStock

ਤਸਵੀਰ ਕੈਪਸ਼ਨ,

ਡੀਟਾਕਸ ਸ਼ਬਦ ਦੀ ਵਰਤੋਂ ਦੋ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾਂਦੀ ਹੈ।

ਕੀ ਡੀਟਾਕਸਿੰਗ ਯਾਨਿ ਸਿਹਤਮੰਦ ਜੀਵਨਸ਼ੈਲੀ ਨਾਲ ਅੰਤੜੀਆਂ ਨੂੰ ਸੁਧਾਰਨ 'ਚ ਮਦਦ ਮਿਲਦੀ ਹੈ?

ਸਾਲ ਦੇ ਪਹਿਲੇ ਕੁਝ ਹਫ਼ਤਿਆਂ 'ਚ ਖਾਦਾ ਜਾਂਦਾ ਡੀਟਾਕਸ ਕਰਨ ਵਾਲਾ ਆਹਾਰ ਸਾਡੀਆਂ ਅੰਤੜੀਆਂ 'ਚ ਮੌਜੂਦ ਜੀਵਾਣੂਆਂ ਲਈ ਵੀ ਲਾਭਕਾਰੀ ਹੋਣਾ ਚਾਹੀਦਾ ਹੈ ਨਾ?

ਜੇਕਰ ਤੁਸੀਂ ਤਿਉਹਾਰਾਂ ਦੌਰਾਨ ਰੱਜ ਕੇ ਸੁਆਦਲੇ ਖਾਣੇ ਦਾ ਆਨੰਦ ਮਾਣਿਆ ਹੈ ਤਾਂ ਸਰੀਰ ਨੂੰ ਸਾਫ ਕਰਨ ਜਾਣੀ ’ਡੀਟਾਕਸ’ ਦਾ ਵਿਚਾਰ ਤੁਹਾਨੂੰ ਜ਼ਰੂਰ ਆਉਂਦਾ ਹੋਵੇਗਾ।

ਇਸ ਕੰਮ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਦਦ ਕਰਦੀਆਂ ਹਨ ਜਿਵੇਂ ਡੀਟਾਕਸ ਮਸਾਜ ਤੋਂ ਲੈ ਕੇ ਹਰਬਲ ਚਾਹ ਅਤੇ ਫਲ ਜਾਂ ਵਰਤ ਵਾਲੇ ਖਾਣੇ ਆਦਿ।

ਇਸ ਨਾਲ ਤੁਹਾਨੂੰ ਚਮਕਦਾਰ ਚਮੜੀ, ਭਾਰ ਘਟਾਉਣ, ਸਿਹਤਮੰਦ ਸਰੀਰ ਦੇ ਵਾਅਦੇ ਵੀ ਕੀਤੇ ਜਾਣਗੇ ਜਿਸ ਨਾਲ ਤੁਸੀਂ ਤਿਉਹਾਰਾਂ ਦੇ ਖਾਣ ਪੀਣ ਕਾਰਨ ਸਰੀਰ ਵਿੱਚ ਪੈਦਾ ਹੋਏ ਆਲਸ ਨੂੰ ਭਜਾ ਸਕੋਗੇ।

ਨਵੇਂ ਸਾਲ ਦੀ ਸ਼ੁਰੂਆਤ 'ਚ ਸਰੀਰ 'ਚੋਂ ਅਸ਼ੁੱਧੀਆਂ ਨੂੰ ਬਾਹਰ ਕੱਢਣ ਦਾ ਵਿਚਾਰ ਚੰਗਾ ਤਾਂ ਲਗਦਾ ਹੈ ਪਰ ਕੀ ਇਸ ਦਾ ਕੋਈ ਸਬੂਤ ਹੈ ਕਿ ਇਹ ਕੰਮ ਕਰਦਾ ਹੈ ਜਾਂ ਨਹੀਂ?

ਇਹ ਵੀ ਪੜ੍ਹੋ-

ਆਧੁਨਿਕ ਜੀਵਨ ਸ਼ੈਲੀ

ਡੀਟਾਕਸ ਸ਼ਬਦ ਦੀ ਵਰਤੋਂ ਦੋ ਵੱਖ-ਵੱਖ ਤਰੀਕਿਆਂ ਨਾਲ ਕੀਤੀ ਜਾਂਦੀ ਹੈ।

ਵੀਡੀਓ ਕੈਪਸ਼ਨ,

ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਕਸਰਤ

ਪਹਿਲੇ ਦਾ ਅਰਥ ਡਾਕਟਰੀ ਡੀਟਾਕਸ ਪ੍ਰੋਗਰਾਮ ਨਾਲ ਸਬੰਧਤ ਹੈ, ਜਿਸ ਦੇ ਤਹਿਤ ਸ਼ਰਾਬ ਛੱਡਣ ਜਾਂ ਨਸ਼ੇ ਦੀ ਸਮੱਸਿਆ ਨਾਲ ਨਿਪਟਣ 'ਚ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ।

ਦੂਜੇ ਤਰੀਕੇ ਦਾ ਸਬੰਧ ਉਨ੍ਹਾਂ ਵਾਅਦਿਆਂ ਨਾਲ ਹੈ ਜੋ ਸਾਡੇ ਸਰੀਰ 'ਚੋਂ ਜ਼ਹਿਰ ਨੂੰ ਕੱਢਣ ਲਈ ਕੀਤੇ ਜਾਂਦੇ ਹਨ।

ਆਧੁਨਿਕ ਜੀਵਨ ਸ਼ੈਲੀ ਕਾਰਨ ਸਾਡਾ ਸੰਪਰਕ ਕਈ ਤਰ੍ਹਾਂ ਦੇ ਬਣਾਉਟੀ ਰਸਾਇਣਾਂ ਅਤੇ ਕੁਦਰਤੀ ਚੀਜ਼ਾਂ ਨਾਲ ਹੁੰਦਾ ਹੈ, ਜਿਸ ਵਿੱਚ ਕੁਝ ਜ਼ਹਿਰੀਲੀਆਂ ਵੀ ਹੋ ਸਕਦੀਆਂ ਹਨ।

ਜਿਨ੍ਹਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ ਪਰ ਇਸ ਗੱਲ ਦਾ ਕੀ ਸਬੂਤ ਹੈ ਕਿ ਡੀਟਾਕਸ ਪ੍ਰਕਿਰਿਆ ਨਾਲ ਇਹ ਸਾਰੇ ਜ਼ਹਿਰ ਸਾਡੇ ਸਰੀਰ 'ਚੋਂ ਬਾਹਰ ਨਿਕਲ ਜਾਣਗੇ।

ਇਹ ਗੱਲ ਸੱਚ ਹੈ ਕਿ ਜਿਸ ਦਿਨ ਤੋਂ ਤੁਸੀਂ ਸ਼ਰਾਬ ਪੀਣਾ ਘੱਟ ਕਰਦੇ ਹੋ ਅਤੇ ਇੱਕ ਸਿਹਤਮੰਦ ਖ਼ੁਰਾਕ ਵੱਲ ਵੱਧਦੇ ਹੋ ਤਾਂ ਜ਼ਹਿਰੀਲੇ ਪਦਾਰਥ ਤੁਹਾਡੇ ਸਰੀਰ ਚੋਂ ਨਿਕਲਣ ਲਗਦੇ ਹਨ।

ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜੋ ਹਰ ਰੋਜ਼ ਹੁੰਦੀ ਹੈ, ਨਾ ਕਿ ਕੇਵਲ ਉਸ ਵੇਲੇ ਜਦੋਂ ਤੁਸੀਂ ਕੱਚੀਆਂ ਸਬਜ਼ੀਆਂ ਦਾ ਰਸ ਪੀਂਦੇ ਹੋ।

ਛਿੱਕ ਰਾਹੀਂ...

ਸਰੀਰ ਆਪਣੇ ਆਪ ਬੜੀ ਚਾਲਾਕੀ ਨਾਲ ਅੰਦਰ ਪੈਦਾ ਹੋਣ ਵਾਲੀਆਂ ਨੁਕਸਾਨਦਾਇਕ ਚੀਜ਼ਾਂ ਨੂੰ ਬਾਹਰ ਕੱਢਦਾ ਰਹਿੰਦਾ ਹੈ। ਜੇਕਰ ਸਰੀਰ ਅਜਿਹਾ ਨਾ ਕਰੇ ਤਾਂ ਅਸੀਂ ਮੁਸੀਬਤ 'ਚ ਫਸ ਜਾਵਾਂਗੇ।

ਵੀਡੀਓ ਕੈਪਸ਼ਨ,

ਖਤਨਾ (ਫੀਮੇਲ ਜੈਨੀਟਲ ਮਿਊਟਿਲੇਸ਼ਨ) ਹੁੰਦਾ ਕੀ ਹੈ?

ਸਾਡੇ ਪੂਰੇ ਸਰੀਰ 'ਚ ਜ਼ਹਿਰੀਲੇ ਤੱਤਾਂ ਨੂੰ ਬਾਹਰ ਰੱਖਣ ਜਾਂ ਬਾਹਰ ਕਰਨ ਦਾ ਕੰਮ ਹਮੇਸ਼ਾ ਚਲਦਾ ਰਹਿੰਦਾ ਹੈ।

ਇਸ ਵਿੱਚ ਚਮੜੀ ਇੱਕ ਰੁਕਾਵਟ ਦਾ ਕੰਮ ਕਰਦੀ ਹੈ ਅਤੇ ਸਾਹ ਪ੍ਰਣਾਲੀ 'ਚ ਮੌਜੂਦ ਸੂਖ਼ਮ ਵਾਲ ਮਿਊਕਿਸ ਵਿੱਚ ਮੌਜੂਦ ਕਣਾਂ ਨੂੰ ਰੋਕ ਲੈਂਦੇ ਹਨ ਜਿਨ੍ਹਾਂ ਨੂੰ ਛਿੱਕ ਰਾਹੀਂ ਉਨ੍ਹਾਂ ਨੂੰ ਬਾਹਰ ਕੀਤਾ ਜਾ ਸਕੇ।

ਸਾਡੀਆਂ ਅੰਤੜੀਆਂ ਦੇ ਇੱਕ ਹਿੱਸੇ ਵਿੱਚ ਲਿਮਫੈਟਿਕ ਸੈਲ ਯਾਨਿ ਲਿੰਫ ਦੀਆਂ ਕੋਸ਼ਿਕਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਪਾਇਰਸ ਪੈਚੇਜ ਕਿਹਾ ਜਾਂਦਾ ਹੈ। ਇਹ ਮਿਊਕਿਸ ਦੀ ਝਿੱਲੀ ਦੀ ਪਰਤ 'ਤੇ ਇੱਕ ਗਿਲਟੀ ਬਣਾਉਂਦੀ ਹੈ।

ਛੋਟੀਆਂ ਅੰਤੜੀਆਂ ਦੇ ਸਭ ਤੋਂ ਹੇਠਲੇ ਹਿੱਸੇ 'ਚ ਪਾਏ ਜਾਣ ਵਾਲੇ ਇਨ੍ਹਾਂ ਪੈਚੇਜ ਦਾ ਆਕਾਰ ਇਨ੍ਹਾਂ ਨੂੰ ਨੁਕਸਾਨਦਾਇਕ ਕਣਾਂ ਨੂੰ ਪਛਾਨਣ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦੇ ਯੋਗ ਬਣਾਉਂਦਾ ਹੈ।

ਇਸ ਨਾਲ ਇਹ ਕਣ ਸਾਡੇ ਭੋਜਨ ਦੇ ਲਾਭਕਾਰੀ ਪੌਸ਼ਟਿਕ ਤੱਤਾਂ ਦੇ ਨਾਲ ਖ਼ੂਨ 'ਚ ਨਾ ਘੁਲ ਜਾਣ।

ਸ਼ਰਾਬ ਪੀਣ ਦੀ ਆਦਤ

ਹਾਲਾਂਕਿ ਸਾਨੂੰ ਅਜਿਹਾ ਲਗਦਾ ਹੋਵੇਗਾ ਕਿ ਸਾਡੀਆਂ ਅੰਤੜੀਆਂ ਗੰਦੀਆਂ ਹੋ ਰਹੀਆਂ ਹਨ ਅਤੇ ਉਨ੍ਹਾਂ ਨੂੰ ਸਾਫ਼ ਕਰਨ ਦੀ ਲੋੜ ਹੈ, ਦਰਅਸਲ ਉਹ ਆਪਣਾ ਕੰਮ ਕਰ ਹੀ ਰਹੀਆਂ ਹੁੰਦੀਆਂ ਹਨ।

ਵੀਡੀਓ ਕੈਪਸ਼ਨ,

ਘਿਨਾਉਣੇ ਖਾਣਿਆਂ ਦਾ ਅਜਾਇਬ ਘਰ

ਇਸ ਤੋਂ ਇਲਾਵਾ ਤੁਹਾਡੇ ਗੁਰਦੇ ਹਰ ਮਿੰਟ ਵਿੱਚ ਅੱਧਾ ਕੱਪ ਖ਼ੂਨ ਛਾਣਦੇ ਰਹਿੰਦੇ ਹਨ ਅਤੇ ਪੇਸ਼ਾਬ ਰਾਹੀਂ ਸਰੀਰ ਵਿੱਚ ਪੈਦਾ ਹੋਣ ਵਾਲੇ ਯੂਰੀਆ ਵਰਗੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦੇ ਰਹਿੰਦੇ ਹਨ।

ਜਿੱਥੋਂ ਤੱਕ ਸ਼ਰਾਬ ਦੀ ਗੱਲ ਹੈ ਤਾਂ ਇਸ ਵਿੱਚ ਜਿਗਰ ਦੀ ਪੂਰੀ ਭੂਮਿਕਾ ਹੁੰਦੀ ਹੈ। ਇਹ ਪ੍ਰਕਿਰਿਆ ਦੋ ਗੇੜਾਂ 'ਚ ਹੁੰਦੀ ਹੈ।

ਸਭ ਤੋਂ ਪਹਿਲਾਂ ਕਿਣਵਿਕ ਯਾਨਿ ਇਨਜਾਇਮ ਸ਼ਰਾਬ ਨੂੰ ਐਸਿਟਲਡਿਹਾਈਡ 'ਚ ਬਦਲ ਦਿੰਦੀ ਹੈ ਜੋ ਕਿ ਜ਼ਹਿਰੀਲਾ ਹੁੰਦਾ ਹੈ।

ਜੋ ਕਿ ਛੇਤੀ ਹੀ ਪਹਿਲਾਂ ਐਸਿਟਿਕ ਐਸਿਡ ਅਤੇ ਫਿਰ ਕਾਰਬਨ ਡਾਈ ਆਕਸਾਈਡ ਅਤੇ ਪਾਣੀ ਵਿੱਚ ਟੁੱਟ ਜਾਂਦਾ ਹੈ।

ਜੇਕਰ ਤੁਸੀਂ ਜਿਗਰ ਦੀ ਸਮਰਥਾ ਤੋਂ ਵੱਧ ਸ਼ਰਾਬ ਪੀਓਗੇ ਤਾਂ ਤੁਹਾਡਾ ਜਿਗਰ ਤੁਹਾਡੀ ਸ਼ਰਾਬ ਪੀਣ ਦੀ ਰਫ਼ਤਾਰ ਦਾ ਸਾਥ ਨਹੀਂ ਦੇ ਸਕੇਗਾ ਅਤੇ ਤੁਹਾਡੇ ਖ਼ੂਨ 'ਚ ਸ਼ਰਾਬ ਦੀ ਮਾਤਰਾ ਵੱਧ ਜਾਵੇਗੀ।

ਡੀਟਾਕਸ ਆਹਾਰ

ਜੇਕਰ ਤੁਸੀਂ ਲਗਾਤਾਰ ਵਧੇਰੇ ਸ਼ਰਾਬ ਪੀਂਦੇ ਹੋ ਤਾਂ ਐਸਿਟਲਡਿਹਾਈਡ ਤੁਹਾਡੇ ਲੀਵਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਵੀਡੀਓ ਕੈਪਸ਼ਨ,

ਚੰਗੀ ਨੀਂਦ ਚਾਹੁੰਦੇ ਹੋ ਤਾਂ ਕਰੋ ਇਹ ਕੰਮ?

ਹਾਲਾਂਕਿ ਇਹ ਵੀ ਸੱਚ ਹੈ ਕਿ ਸ਼ਰਾਬ ਦੀ ਘੱਟ ਮਾਤਰਾ ਨੂੰ ਜਿਗਰ ਸਫ਼ਲਤਾਪੂਰਨ ਸਰੀਰ ਤੋਂ ਬਾਹਰ ਕੱਢ ਦਿੰਦਾ ਹੈ।

ਇਹ ਸਾਡੇ ਸਰੀਰ ਦੀ ਇੱਕ ਅਜਿਹੀ ਸਫ਼ਾਈ ਪ੍ਰਣਾਲੀ ਹੈ ਜੋ ਲਗਾਤਾਰ ਕੰਮ ਕਰਦੀ ਰਹਿੰਦੀ ਹੈ। ਸੀਰਰ ਨੂੰ ਸਾਫ਼ ਦਾਂਡੀਟਾਕਸ ਕਰਨ ਵਾਲੀ ਖ਼ੁਰਾਕੇ ਦੀ ਹਮਾਇਤ 'ਚ ਚੰਗੇ ਸਬੂਤਾਂ ਦੀ ਘਾਟ ਹੈ।

ਤਾਂ ਕੀ ਵਿਸ਼ੇਸ਼ ਡੀਟਾਕਸ ਆਹਾਰ ਲਾਹੇਵੰਦ ਹੁੰਦੇ ਹਨ? ਅਜਿਹੇ ਆਹਾਰ 'ਚ ਸ਼ਰਾਬ, ਕੈਫੀਨ ਅਤੇ ਚੀਨੀ ਨੂੰ ਪੂਰੀ ਤਰ੍ਹਾਂ ਛੱਡ ਦੇਣ ਤੋਂ ਲੈ ਕੇ ਕਈ ਹੋਰ ਸਖ਼ਤ ਤਰੀਕੇ ਵੀ ਸ਼ਾਮਿਲ ਹਨ।

ਜਿਨ੍ਹਾਂ ਵਿੱਚ ਕਈ ਦਿਨਾਂ ਤੱਕ ਤੁਸੀਂ ਕੇਵਲ ਤਰਲ ਪਦਾਰਥ ਪੀਂਦੇ ਹੋ ਅਤੇ ਉਸ ਦੇ ਬਾਅਦ ਬਹੁਤ ਘੱਟ ਮਾਤਰਾ ਵਿੱਚ ਭੋਜਨ ਖਾਂਦੇ ਹੋ।

ਐਕਸੀਟ ਯੂਨੀਵਰਸਿਟੀ 'ਚ ਸਪਲੀਮੈਂਟ ਡਿਪਾਰਟਮੈਂਟ 'ਚੋਂ ਰਿਟਾਇਰਡ ਪ੍ਰੋਫੈਸਰ ਐਡਜ਼ਾਰਡ ਅਨਸਰਟ ਨੇ 2012 'ਚ ਇਸ ਤਰ੍ਹਾਂ ਦੇ ਸਾਹਿਤ ਦੀ ਇੱਕ ਡੂੰਘੀ ਸਮੀਖਿਆ ਕੀਤੀ ਹੈ।

ਨਿਯੰਤਰਿਤ ਪਰੀਖਣ

ਉਨ੍ਹਾਂ ਨੂੰ ਸਰੀਰ ਨੂੰ ਡੀਟਾਕਸ ਕਰਨ ਦੇ ਘਰੇਲੂ ਤਰੀਕਿਆਂ ਬਾਰੇ ਅਜਿਹੇ ਅਧਿਅਨ ਨਹੀਂ ਮਿਲੇ ਜਿਨ੍ਹਾਂ ਨੂੰ ਮੈਡੀਸਨਲ ਡੀਟਾਕਸ ਪ੍ਰੋਗਰਾਮਾਂ ਤੋਂ ਵੱਖ ਕਰਕੇ ਦੇਖਿਆ ਜਾ ਸਕੇ।

ਵੀਡੀਓ ਕੈਪਸ਼ਨ,

ਲਾਹੌਰੀ ਖਾਣੇ ਦੇ ਸ਼ੌਕੀਨ ਇਹ ਵੀਡੀਓ ਜ਼ਰੂਰ ਦੇਖਣ

ਸਾਲ 2014 ਵਿੱਚ ਸਿਡਨੀ ਵਿੱਚ ਰਹਿਣ ਵਾਲੇ ਦੋ ਖੋਜਕਾਰਾਂ ਨੇ ਡੀਟਾਕਸ ਆਹਾਰਾਂ ਨਾਲ ਸਬੰਧਤ ਅਧਿਅਨਾਂ ਦੀ ਸਮੀਖਿਆ ਪ੍ਰਕਾਸ਼ਿਤ ਕੀਤੀ।

ਉਨ੍ਹਾਂ ਨੂੰ ਬਾਜ਼ਾਰ ਵਿੱਚ ਮਿਲਦੇ ਡੀਟਾਕਸ ਆਹਾਰਾਂ ਵਿੱਚ ਨਿਯੰਤਰਿਤ ਪਰੀਖਣ ਨਹੀਂ ਮਿਲੇ। ਹਾਲਾਂਕਿ ਕੁਝ ਅਜਿਹੇ ਅਧਿਅਨ ਜ਼ਰੂਰ ਮਿਲੇ ਜੋ ਨਿਯੰਤਰਿਤ ਸਮੂਹਾਂ 'ਤੇ ਨਹੀਂ ਸਨ।

ਜਿਵੇਂ ਕਿ ਸਾਲ 2000 ਵਿੱਚ ਕੇਵਲ 25 ਲੋਕਾਂ 'ਤੇ 7 ਦਿਨਾਂ ਤੱਕ ਕੀਤੀ ਗਈ ਡੀਟਾਕਸ ਆਹਾਰਾਂ ਵਿੱਚ ਖੋਜ ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਆਪ ਨੂੰ ਸਿਹਤਮੰਦ ਪਾਇਆ।

ਜਿਗਰ ਦਾ ਕਾਰਜ ਕੁਝ ਸੁਧਰ ਗਿਆ ਪਰ ਇਹ ਸੁਧਾਰ ਅੰਕੜਿਆਂ ਵਜੋਂ ਬਹੁਤ ਮਹੱਤਵਪੂਰਨ ਨਹੀਂ ਸੀ।

ਸਿਡਨੀ ਦੀ ਇਸ ਜੋੜੀ ਨੂੰ ਅਜਿਹੇ ਵੀ ਕੁਝ ਪਰੀਖਣ ਮਿਲੇ ਹਨ ਜਿਸ ਦੇ ਤਹਿਤ ਸਰੀਰ 'ਚੋਂ ਕਿਸੇ ਵਿਸ਼ੇਸ਼ ਜ਼ਹਿਰੀਲੇ ਪਦਾਰਥ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਗਿਆ ਹੋਵੇ।

ਵਰਤ ਦਾ ਸਹਾਰਾ

ਪਰ ਇਨ੍ਹਾਂ ਵਿਚੋਂ ਹੀ ਵਧੇਰੇ ਪਰੀਖਣ ਬਹੁਤ ਛੋਟੇ ਸਮੂਹਾਂ 'ਤੇ ਕੀਤੇ ਗਏ ਸਨ ਅਤੇ ਉਨ੍ਹਾਂ ਵਿੱਚ ਕੁਝ ਖਾਮੀਆਂ ਸਨ।

ਵੀਡੀਓ ਕੈਪਸ਼ਨ,

ਉਹ ਬਿਮਾਰੀ, ਜਿਸ ਕਾਰਨ ਔਰਤਾਂ ਮਾਂ ਨਹੀਂ ਬਣ ਪਾਉਂਦੀਆਂ

ਇਸ ਲਈ ਇਨ੍ਹਾਂ ਖੋਜਕਾਰਾਂ ਨੇ ਇਹ ਸਿੱਟੇ ਕੱਢੇ ਕਿ ਡੀਟਾਕਸ ਆਹਾਰਾਂ ਦੇ ਪੱਖ ਵਿੱਚ ਚੰਗੇ ਸਬੂਤਾਂ ਦੀ ਘਾਟ ਹੈ। ਇਸ ਨਾਲ ਪੂਰੀ ਨਿਰਭਰਤਾ ਸੁਣੀਆਂ ਸੁਣਾਈਆਂ ਗੱਲਾਂ 'ਤੇ ਆ ਟਿੱਕੀ ਹੈ।

ਜੋ ਲੇਕ ਇਸ ਤਰ੍ਹਾਂ ਦੀ ਘੱਟ ਸਮੇਂ ਲਈ ਲਏ ਜਾਣ ਵਾਲੇ ਆਹਾਰਾਂ ਜਾਂ ਰਸ ਆਧਾਰਿਤ ਵਰਤ ਦਾ ਸਹਾਰਾ ਲੈਂਦੇ ਹਨ ਤਾਂ ਉਹ ਕੁਝ ਦਿਨਾਂ ਲਈ ਆਪਣਾ ਭਾਰ ਘੱਟ ਕਰਦੇ ਹਨ।

ਪਰ ਲੰਬੇ ਸਮੇਂ ਲਈ ਭਾਰ ਘੱਟ ਰਿਹਾ ਹੋਵੇ ਤਾਂ ਇਸ ਲਈ ਸਬੂਤ ਬੜੀ ਮੁਸ਼ਕਲ ਨਾਲ ਮਿਲਦੇ ਹਨ।

ਕੀ ਤੁਹਾਨੂੰ ਡੀਟਾਕਸ ਦੀ ਚਿੰਤਾ ਕਰਨੀ ਚਾਹੀਦੀ ਹੈ?

ਜਿੱਥੋਂ ਤੱਕ ਸ਼ਰਾਬ ਦੀ ਗੱਲ ਹੈ ਤਾਂ ਸਾਲ ਦੇ ਕੁਝ ਹਫ਼ਤਿਆਂ ਵਿੱਚ ਕਈ ਦਿਨਾਂ ਤੱਕ ਸ਼ਰਾਬ ਛੱਡਣਾ ਸਿਹਤ ਲਈ ਵਧੇਰੇ ਲਾਭਕਾਰੀ ਹੈ।

ਭੂ-ਮੱਧ ਸਾਗਰ ਦਾ ਖਾਣਾ

ਤੁਹਾਡੀ ਸਿਹਤ ਲਈ ਕੁਝ ਸਮੇਂ ਤੱਕ ਲਗਾਤਾਰ ਵਧੇਰੇ ਫਲ ਅਤੇ ਸਬਜ਼ੀਆਂ ਖਾਣਾ ਵੀ ਲਾਭਕਾਰੀ ਹੈ।

ਭੂ-ਮੱਧਸਾਗਰ ਦਾ ਖਾਣਾ ਲੈਣਾ ਅਤੇ ਬਾਕੀ ਬਚੀ ਜ਼ਿੰਦਗੀ ਵਿੱਚ ਕਸਰਤ ਕਰਨ ਦੀ ਸਹੁੰ ਲੈਣਾ ਤੇਜ਼ ਡੀਟਾਕਸਿੰਗ ਤੋਂ ਕਿਤੇ ਵੱਧ ਕਾਰਗਰ ਸਿੱਧ ਹੋਵੇਗਾ।

ਵੀਡੀਓ ਕੈਪਸ਼ਨ,

ਕੇਲਾ ਵੀ ਖਾਤਮੇ ਦੀ ਕਗਾਰ ’ਤੇ

ਇਨ੍ਹਾਂ ਸਭ ਦੇ ਬਾਵਜੂਦ ਬਹੁਤ ਸਾਰੇ ਲੋਕਾਂ ਨੂੰ ਡੀਟਾਕਸ ਦਾ ਵਿਚਾਰ ਬੜਾ ਦਿਲਚਸਪ ਲਗਦਾ ਹੈ।

ਜੇਕਰ ਤੁਹਾਡੇ ਬੇਰੋਕਟੋਕ ਖਾਣ ਦੀ ਭਰਪਾਈ ਤੁਹਾਨੂੰ ਖ਼ੁਦ ਨੂੰ ਹੀ ਸਜ਼ਾ ਦੇ ਕੇ ਕਰਨੀ ਪਵੇਗੀ।

ਇਸ ਨਾਲ ਤੁਹਾਨੂੰ ਚੰਗਾ ਲਗਦਾ ਹੈ ਤਾਂ ਸ਼ਾਇਦ ਇਸ ਦਾ ਕਾਰਨ ਇਹ ਹੈ ਕਿ ਤੁਸੀਂ ਆਪਣੇ ਸਰੀਰ ਦੇ ਜ਼ਹਿਰੀਲੇ ਤੱਤ ਨਹੀਂ ਬਲਕਿ ਆਪਣੇ ਪਾਪ ਧੋਣਾ ਚਾਹੁੰਦੇ ਹੋ।

ਫਿਰ ਵੀ ਮਨੋਵਿਗਿਆਨਕ ਢੰਗ ਨਾਲ ਸੰਭਵ ਹੈ ਕਿ ਡੀਟਾਕਸ ਰਾਹੀਂ ਤੁਸੀਂ ਇੱਕ ਨਵੀਂ ਸ਼ੁਰੂਆਤ ਕਰ ਸਕੋ, ਜਿਸ ਵਿੱਚ ਪੁਰਾਣੀਆਂ ਆਦਤਾਂ ਛੁੱਟ ਜਾਣਗੀਆਂ ਅਤੇ ਤੁਸੀ ਨਵੀਆਂ ਆਦਤਾਂ ਪਾ ਸਕੋਗੇ।

ਪੁਰਾਣੀਆਂ ਆਦਤਾਂ ਛੱਡਣ ਨਾਲ...

ਪਰ ਇਸ ਸਭ ਲਈ ਤੁਹਾਨੂੰ ਭਵਿੱਖ ਦੀ ਇੱਕ ਯੋਜਨਾ ਤਿਆਰ ਰੱਖਣੀ ਹੋਵੇਗੀ, ਨਹੀਂ ਤਾਂ ਪੁਰਾਣੀਆਂ ਆਦਤਾਂ ਫਿਰ ਘਰ ਕਰ ਲੈਣਗੀਆਂ।

ਵੀਡੀਓ ਕੈਪਸ਼ਨ,

ਔਰਤਾਂ ਦੀ ਇਸ ਬਿਮਾਰੀ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ

ਵਿਸ਼ੇਸ਼ ਚਾਹ, ਰਸਾਂ ਜਾਂ ਆਹਾਰਾਂ ਦੇ ਬਿਨਾਂ ਵੀ ਤੁਹਾਡਾ ਸਰੀਰ ਲਗਾਤਾਰ ਜ਼ਹਿਰ ਨੂੰ ਬਾਹਰ ਕਰਦਾ ਰਹਿੰਦਾ ਹੈ।

ਤੁਸੀਂ ਸਿਹਤਮੰਦ ਆਹਾਰ ਲੈ ਕੇ, ਲਗਾਤਾਰ ਪਾਣੀ ਪੀ ਕੇ, ਕਰਸਰ ਕਰਕੇ ਅਤੇ ਉਚਿਤ ਨੀਂਦ ਦੇ ਨਾਲ ਆਪਣਾ ਸਰੀਰ ਦੀ ਮਦਦ ਕਰ ਸਕਦੇ ਹੋ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਜ਼ਰੂਰ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)