15 ਦਿਨਾਂ 'ਚ 121 ਰਾਣੀਆਂ ਨਾਲ ਸਮਾਂ ਬਿਤਾਉਣ ਲਈ ਚੀਨ ਦੇ ਰਾਜੇ ਦੀ ਮਦਦ ਗਣਿਤ ਨੇ ਕੀਤੀ

The Forbidden City in Beijing
ਤਸਵੀਰ ਕੈਪਸ਼ਨ,

ਗਣਿਤ ਦੀ ਯਾਤਰਾ ਮਿਸਰ, ਮੈਸੋਪੋਟਾਮੀਆ ਅਤੇ ਗ੍ਰੀਸ ਤੋਂ ਸ਼ੁਰੂ ਹੋਈ ਪਰ ਜ਼ਿਆਦਾ ਵਿਕਸਿਤ ਪੂਰਬੀ ਦੇਸਾਂ ਵਿੱਚ ਹੋਈ

ਇੱਕ ਪਾਸੇ ਪੱਛਮ ਵਿੱਚ ਪ੍ਰਾਚੀਨ ਸੱਭਿਅਤਾ ਦਾ ਅੰਤ ਹੋ ਰਿਹਾ ਸੀ ਤਾਂ ਦੂਜੇ ਪਾਸੇ ਪੂਰਬ ਵਿੱਚ ਗਣਿਤ ਆਪਣੀਆਂ ਨਵੀਂਆਂ ਉਚਾਈਆਂ ਉੱਤੇ ਪਹੁੰਚ ਰਿਹਾ ਸੀ।

ਸਮੁੰਦਰੀ ਰਾਹ ਦਾ ਪਤਾ ਕਰਨਾ ਹੋਵੇ ਜਾਂ ਦਿਨ ਦਾ ਸਮਾਂ ਕੱਢਣਾ ਹੋਵੇ, ਗਣਿਤ ਦੀ ਆਪਣੀ ਅਹਿਮ ਭੂਮਿਕਾ ਸੀ। ਇਹੀ ਕਾਰਨ ਹੈ ਕਿ ਪੁਰਾਣੀ ਸੱਭਿਅਤਾ ਬਹੁਤ ਹੱਦ ਤੱਕ ਇਸ ਉੱਤੇ ਨਿਰਭਰ ਸੀ।

ਗਣਿਤ ਦੀ ਯਾਤਰਾ ਮਿਸਰ, ਮੈਸੋਪੋਟਾਮੀਆ ਅਤੇ ਗ੍ਰੀਸ ਤੋਂ ਸ਼ੁਰੂ ਹੋਈ ਪਰ ਇਨ੍ਹਾਂ ਸਾਰੀਆਂ ਸੱਭਿਅਤਾਵਾਂ ਦੇ ਪਤਨ ਤੋਂ ਬਾਅਦ ਪੱਛਮ ਵਿੱਚ ਇਸ ਦਾ ਵਿਕਾਸ ਰੁੱਕ ਗਿਆ।

ਹਾਲਾਂਕਿ ਪੂਰਬ ਵਿੱਚ ਇਸ ਦਾ ਸਫ਼ਰ ਇੱਕ ਨਵੀਂ ਉਚਾਈ 'ਤੇ ਪਹੁੰਚ ਗਿਆ ਸੀ। ਪੁਰਾਤਨ ਚੀਨ ਵਿੱਚ ਗਣਿਤ ਬੇਹੱਦ ਅਹਿਮ ਸੀ। ਇਸ ਦੀ ਮਦਦ ਨਾਲ ਹੀ ਹਜ਼ਾਰਾਂ ਮੀਲ ਤੱਕ ਫੈਲੀ 'ਗ੍ਰੇਟ ਵਾਲ ਆਫ਼ ਚਾਈਨਾ' ਖੜ੍ਹੀ ਹੋਈ।

ਸ਼ਾਹੀ ਅਦਾਲਤੀ ਮਾਮਲਿਆਂ ਨੂੰ ਚਲਾਉਣ ਵਿੱਚ ਨੰਬਰਾਂ ਦੀ ਅਹਿਮ ਥਾਂ ਸੀ।

ਇਹ ਵੀ ਪੜ੍ਹੋ:

ਗਣਿਤ ਰਾਹੀਂ ਪ੍ਰੇਮ ਦੀ ਯੋਜਨਾ

ਉਸ ਵੇਲੇ ਕਲੰਡਰ ਅਤੇ ਗ੍ਰਹਿ ਦੀ ਚਾਲ ਉੱਤੇ ਰਾਜਾ ਦੇ ਫੈਸਲੇ ਨਿਰਭਰ ਸਨ। ਇੱਥੋਂ ਤੱਕ ਕਿ ਉਨ੍ਹਾਂ ਦੇ ਦਿਨ ਅਤੇ ਰਾਤ ਦੀਆਂ ਯੋਜਨਾਵਾਂ ਵੀ ਇਸੇ ਆਧਾਰ 'ਤੇ ਬਣਾਈਆਂ ਜਾਂਦੀਆਂ ਸਨ।

ਸ਼ਾਹੀ ਮੰਤਰੀ ਇਹ ਤੈਅ ਕਰਦੇ ਕਿ ਰਾਜਾ ਵੱਡੀ ਗਿਣਤੀ ਵਿੱਚ ਮੌਜੂਦ ਆਪਣੇ ਹਰਮ ਦੀਆਂ ਸਾਰੀਆਂ ਔਰਤਾਂ ਦੇ ਨਾਲ ਇੱਕ ਤੈਅ ਸਮੇਂ ਦੇ ਫਰਕ 'ਤੇ ਰਾਤ ਬਿਤਾਓਣ।

ਤਸਵੀਰ ਕੈਪਸ਼ਨ,

ਕਿਹਾ ਜਾਂਦਾ ਹੈ ਕਿ ਚੀਨ ਦੇ ਰਾਜਾ ਨੂੰ 15 ਦਿਨਾਂ ਦੇ ਦੌਰਾਨ 121 ਔਰਤਾਂ ਨਾਲ ਸੌਣਾ ਪੈਂਦਾ ਸੀ

ਇਹ ਗਣਿਤ ਦੇ 'ਜਮੈਟਰੀਕਲ ਵਿਕਾਸ' 'ਤੇ ਆਧਾਰਿਤ ਹੁੰਦਾ ਸੀ। ਕਿਹਾ ਜਾਂਦਾ ਹੈ ਕਿ ਚੀਨ ਦਾ ਰਾਜਾ 15 ਦਿਨਾਂ ਵਿੱਚ 121 ਔਰਤਾਂ ਨਾਲ ਸੌਂਦਾ ਸੀ। ਰਾਣੀਆਂ ਨਾਲ ਸੌਣ ਦਾ ਕ੍ਰਮ ਇਸ ਪ੍ਰਕਾਰ ਹੈ:

  • ਮਹਾਰਾਣੀ
  • 3 ਵੱਡੀਆਂ ਪਤਨੀਆਂ
  • 9 ਪਤਨੀਆਂ
  • 27 ਹਰਮਦਾਸੀਆਂ
  • 81 ਦਾਸੀਆਂ

ਗਣਿਤ ਦੇ ਮਾਹਿਰਾਂ ਨੇ ਇਹ ਯਕੀਨੀ ਬਣਾਉਣਾ ਹੁੰਦਾ ਸੀ ਕਿ ਰਾਜਾ ਇਨ੍ਹਾਂ ਹਰੇਕ ਦੇ ਨਾਲ ਇੱਕ ਤੈਅ ਸਮੇਂ ਦੌਰਾਨ ਸੌਂ ਜਾਵੇ ਇਸ ਲਈ ਉਨ੍ਹਾਂ ਨੇ ਇੱਕ ਰੋਸਟਰ ਬਣਾਇਆ ਸੀ ਤਾਂ ਕਿ ਹਰਮ ਦੀ ਹਰੇਕ ਔਰਤ ਨਾਲ 15 ਦਿਨਾਂ ਬਾਅਦ ਮਹਾਰਾਜਾ ਨੂੰ ਸੌਣ ਦਾ ਮੌਕਾ ਮਿਲ ਸਕੇ।

ਸਰੀਰਕ ਸ਼ਕਤੀ

ਪਹਿਲੀ ਰਾਤ ਮਹਾਰਾਣੀ ਲਈ ਰੱਖੀ ਜਾਂਦੀ ਤਾਂ ਦੂਜੀ ਰਾਤ ਤਿੰਨ ਵੱਡੀਆਂ ਪਤਨੀਆਂ ਦੇ ਲਈ ਅਤੇ ਇਸ ਤੋਂ ਬਾਅਦ 9 ਪਤਨੀਆਂ ਦਾ ਨੰਬਰ ਆਉਂਦਾ ਸੀ।

ਫਿਰ ਹਰੇਕ ਰਾਤ ਲਈ ਨੌ ਹਰਮਦਾਸੀਆਂ ਹੁੰਦੀਆਂ ਅਤੇ ਇਸ ਤਰ੍ਹਾਂ ਕੁਲ 27 ਹਰਮਦਾਸੀਆਂ ਦੀ ਵਾਰੀ ਆਉਂਦੀ। ਇਸ ਤਰ੍ਹਾਂ ਛੇ ਰਾਤਾਂ ਲੰਘਦੀਆਂ ਸਨ।

ਇਸ ਤੋਂ ਬਾਅਦ ਨੰਬਰ ਆਉਂਦਾ 9-9 ਦੇ ਗਰੁੱਪ ਵਿੱਚ 81 ਦਾਸੀਆਂ ਦਾ। ਇਸ ਤਰ੍ਹਾਂ 15 ਦਿਨਾਂ ਵਿੱਚ ਸਾਰੀਆਂ 121 ਔਰਤਾਂ ਦੇ ਨਾਲ ਰਾਜਾ ਰਾਤ ਕੱਟਦੇ ਸਨ।

ਰੋਸਟਰ ਇਹ ਵੀ ਤੈਅ ਕਰਦਾ ਸੀ ਕਿ ਪੂਰਨਮਾਸ਼ੀ ਦੇ ਨਜ਼ਦੀਕ ਦੇ ਦਿਨਾਂ ਵਿੱਚ ਰਾਜਾ ਉੱਚੇ ਦਰਜੇ ਦੀਆਂ ਔਰਤਾਂ ਨਾਲ ਸੌਂ ਸਕੇ।

ਪੁਰਾਣੀ ਧਾਰਨਾ ਹੈ ਕਿ ਅਜਿਹੇ ਸਮੇਂ ਵਿੱਚ ਔਰਤਾਂ ਦੇ 'ਯਿਨ' ਯਾਨੀ ਕਿ ਉਨ੍ਹਾਂ ਦੇ ਜਨਮ ਦੀ ਸਮਰੱਥਾ ਸਿਖਰ ਉੱਤੇ ਹੁੰਦੀ ਹੈ ਅਤੇ ਮਾਨਤਾ ਸੀ ਕਿ ਇਸ ਦੌਰਾਨ ਔਰਤਾਂ ਦੀ 'ਯਾਂਗ' ਯਾਨੀ ਕਿ ਮਰਦ ਦੀ ਤਾਕਤ ਦਾ ਸਾਹਮਣਾ ਕਰਨ ਲਈ ਸਭ ਤੋਂ ਵਧੀਆ ਹਾਲਤ ਹੁੰਦੀ ਸੀ।

ਮਹਾਰਾਜਾ ਸ਼ਾਸਕ ਸੀ ਇਸ ਲਈ ਸਰੀਰਕ ਮਜ਼ਬੂਤੀ ਦੀ ਲੋੜ ਹੁੰਦੀ ਸੀ ਪਰ ਇਹ ਵੀ ਸਪਸ਼ਟ ਸੀ ਕਿ ਤਾਕਤ ਦੀ ਲੋੜ ਸਭ ਤੋਂ ਵੱਧ ਚੰਗਾ ਸ਼ਾਹੀ ਵਾਰਿਸ ਪਾਉਣ ਲਈ ਹੁੰਦੀ ਸੀ।

ਗਣਿਤ ਦਰਬਾਰ ਚਲਾਉਣ ਲਈ ਹੀ ਇਸਤੇਮਾਲ ਨਹੀਂ ਕੀਤਾ ਜਾ ਰਿਹਾ ਸੀ ਸਗੋਂ ਸ਼ਾਸਨ ਨੂੰ ਚਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਸੀ।

ਨੰਬਰਾਂ ਵਿੱਚ ਹਨ ਰਹੱਸਮਈ ਸ਼ਕਤੀਆਂ!

ਪੁਰਾਤਨ ਚੀਨ ਸਖ਼ਤ ਕਾਨੂੰਨ, ਵਿਆਪਕ ਟੈਕਸ ਪ੍ਰਬੰਧ, ਭਾਰ ਅਤੇ ਮੁੱਦਰਾ ਦੇ ਇੱਕ ਪ੍ਰਮਾਣਿਕ ਪ੍ਰਬੰਧ ਦੇ ਨਾਲ ਇੱਕ ਵੱਡਾ ਅਤੇ ਵਧਦਾ ਸਮਰਾਜ ਸੀ।

ਤਸਵੀਰ ਕੈਪਸ਼ਨ,

ਪੱਛਮ ਤੋਂ ਹਜ਼ਾਰ ਸਾਲ ਪਹਿਲਾਂ ਚੀਨ ਵਿੱਚ ਡੈਸੀਮਲ ਸਿਸਟਮ ਦੀ ਵਰਤੋਂ ਸ਼ੁਰੂ ਹੋ ਗਈ ਸੀ

ਉੱਥੇ ਹੀ ਪੱਛਮ ਤੋਂ ਹਜ਼ਾਰ ਸਾਲ ਪਹਿਲਾਂ ਚੀਨ ਵਿੱਚ ਡੈਸੀਮਲ ਸਿਸਟਮ ਦੀ ਵਰਤੋਂ ਸ਼ੁਰੂ ਹੋ ਗਈ ਸੀ। ਇਹੀ ਨਹੀਂ 19ਵੀਂ ਸਦੀ ਦੀ ਸ਼ੁਰੂਆਤ ਵਿੱਚ ਜੋ ਗਣਿਤ ਪੱਛਮ ਵਿੱਚ ਨਜ਼ਰ ਆਉਣਾ ਸ਼ੁਰੂ ਹੋਇਆ ਸੀ ਚੀਨ ਉਸ ਦੀ ਵਰਤੋਂ ਸਦੀਆਂ ਤੋਂ ਕਰ ਰਿਹਾ ਸੀ।

ਪੁਰਾਤਨ ਕਥਾਵਾਂ ਦੇ ਅਨੁਸਾਰ ਚੀਨ ਵਿੱਚ ਦੇਵਤਾ ਮੰਨੇ ਜਾਣ ਵਾਲੇ ਯੇਲੋ ਸਮਰਾਟ ਨੇ ਇਹ ਮੰਨਿਆ ਕਿ ਗਣਿਤ ਦਾ ਆਲੌਕਿਕ ਮਹੱਤਵ ਹੈ ਅਤੇ 2800 ਈਸਾ ਪੂਰਵ ਵਿੱਚ ਗਣਿਤ ਦੀ ਰਚਨਾ ਕੀਤੀ ਗਈ ਸੀ।

ਅੱਜ ਵੀ ਚੀਨ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਨੰਬਰਾਂ ਵਿੱਚ ਰਹੱਸਮਈ ਸ਼ਕਤੀਆਂ ਹਨ।

ਓਡ ਨੰਬਰਾਂ ਨੂੰ ਮਰਦ ਲਈ ਅਤੇ ਈਵਨ ਨੰਬਰਾਂ ਨੂੰ ਔਰਤਾਂ ਲਈ ਚੰਗਾ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ:

ਨੰਬਰ 4 ਤੋਂ ਕਿਸੇ ਵੀ ਕੀਮਤ ’ਤੇ ਸਾਰੇ ਬਚਣਾ ਚਾਹੁੰਦੇ ਹਨ। ਨੰਬਰ 8 ਖੁਸ਼ਕਿਸਮਤੀ ਦਾ ਅੰਕ ਹੈ।

ਪੁਰਾਤਨ ਚੀਨ ਵਿੱਚ ਆਕਾਰ ਵੀ ਨੰਬਰਾਂ ਦੇ ਇਸਤੇਮਾਲ ਨਾਲ ਬਣਾਏ ਜਾਂਦੇ ਸਨ। ਉਨ੍ਹਾਂ ਨੇ ਸੁਡੋਕੂ ਦੇ ਸ਼ੁਰੂਆਤੀ ਸੰਸਕਰਨ ਨੂੰ ਵੀ ਵਿਕਸਿਤ ਕੀਤਾ ਸੀ।

ਛੇਵੀਂ ਸਦੀ ਦੇ ਚੀਨ ਵਿੱਚ ਖਗੋਲ ਵਿਗਿਆਨ ਰਾਹੀਂ ਗ੍ਰਹਿ ਦੀ ਰਫ਼ਤਾਰ ਦੀ ਗਿਣਤੀ ਕਰਨ ਵਿੱਚ ਥਿਊਰਮ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ।

ਅੱਜ ਵੀ ਇਸ ਦੀ ਵਿਹਾਰਕ ਵਰਤੋਂ ਇੰਟਰਨੈੱਟ ਦੀ ਕ੍ਰਿਪਟੋਕਰੰਸ ਵਿੱਚ ਕਾਫ਼ੀ ਕੀਤੀ ਜਾ ਰਹੀ ਹੈ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)