ਇੱਕੋ ਕੁੱਖ ਤੋਂ ਜੌੜੇ ਬੱਚੇ ਪਰ ਪਿਤਾ ਵੱਖ-ਵੱਖ ਕਿਵੇਂ

ਸੀਮੋਨ ਅਤੇ ਗ੍ਰੇਅਮ ਦੇ ਬੱਚਿਆਂ ਲਈ ਮੈਗ ਸਟੋਨ ਸਗਰੋਗੇਟ ਮਾਂ ਬਣੀ
ਐਲੈਗਜ਼ੈਨਡਰਾ ਅਤੇ ਕੈਲਡਰ 19 ਮਹੀਨਿਆਂ ਦੇ ਜੌੜੇ ਹਨ ਪਰ ਦੋਹਾਂ ਦੇ ਬਾਇਓਲੋਜੀਕਲ ਪਿਤਾ ਵੱਖ-ਵੱਖ ਹਨ। ਇਹ ਕਿਸ ਤਰ੍ਹਾਂ ਹੋ ਸਕਦਾ ਹੈ?
ਐਲੈਗਜ਼ੈਨਡਰਾ ਅਤੇ ਕੈਲਡਰ 19 ਮਹੀਨਿਆਂ ਦੇ ਜੌੜੇ ਭੈਣ-ਭਰਾ ਹਨ ਪਰ ਦੋਹਾਂ ਦੇ ਪਿਤਾ ਇੱਕੋ ਨਹੀਂ ਹਨ।
ਐਲੈਗਜ਼ੈਨਡਰਾ ਸੀਮੋਨ ਦੀ ਧੀ ਹੈ ਜਦੋਂ ਕਿ ਉਸਦਾ ਭਰਾ ਕੈਲਡਰ ਗ੍ਰੇਅਮ ਦਾ ਪੁੱਤਰ ਹੈ ਪਰ ਇਹ ਕਿਸ ਤਰ੍ਹਾ ਹੋ ਸਕਦਾ ਹੈ ਕਿ ਜੌੜੇ ਬੱਚਿਆਂ ਦੇ ਦੋ ਵੱਖ ਪਿਤਾ ਹੋਣ?
ਚਾਰ ਮਾਪੇ, ਤਿੰਨ ਦੇਸ ਅਤੇ ਦੋ ਬੱਚੇ
ਜਦੋਂ ਸੀਮੋਨ ਅਤੇ ਗ੍ਰੇਅਮ ਬਰਨੀ-ਐਡਵਰਡਸ ਨੇ ਫ਼ੈਸਲਾ ਲਿਆ ਕਿ ਉਹ ਪਿਤਾ ਬਨਣਾ ਚਾਹੁੰਦੇ ਹਨ ਤਾਂ ਉਨ੍ਹਾਂ ਸਾਹਮਣੇ ਇੱਕ ਬਹੁਤ ਵੱਡੀ ਮੁਸ਼ਕਿਲ ਸੀ।
ਇਹ ਦੋਵੇਂ ਬਹੁਤ ਹੀ ਥੋੜ੍ਹੇ ਬਰਤਾਨਵੀ ਜੋੜਿਆਂ ਦੀ ਗਿਣਤੀ ਵਿੱਚ ਆਉਂਦੇ ਹਨ ਜਿਨ੍ਹਾਂ ਨੇ ਆਈਵੀਐਫ਼ ਰਾਹੀਂ ਇੱਕ-ਇੱਕ ਭਰੂਣ ਨੂੰ ਫ਼ਰਟੀਲਾਇਜ਼ ਕਰਨ ਦਾ ਫੈਸਲਾ ਲਿਆ ਅਤੇ ਬਾਅਦ ਵਿਚ ਦੋਹਾਂ ਨੂੰ ਇੱਕ ਹੀ ਕੁੱਖ ਵਿੱਚ ਇਮਪਲਾਂਟ ਕੀਤਾ ਗਿਆ।
ਇਹ ਪੂਰੀ ਪ੍ਰਕਿਰਿਆ ਬਹੁਤ ਹੀ ਲੰਬੀ ਅਤੇ ਗੁੰਝਲਦਾਰ ਸੀ। ਸ਼ੁਰੂਆਤ ਵਿੱਚ ਇੱਕ-ਇੱਕ ਅੰਡੇ ਦੀ ਭਾਲ ਕਰਨੀ ਸੀ, ਜਿਸ ਨੂੰ ਫਰਟੀਲਾਇਜ਼ ਕੀਤਾ ਜਾ ਸਕੇ।
ਇਹ ਵੀ ਪੜ੍ਹੋ:
ਸੀਮੋਨ ਅਤੇ ਗ੍ਰੇਅਮ ਦੇ ਬੱਚਿਆਂ ਲਈ ਮੈਗ ਸਟੋਨ ਸਗਰੋਗੇਟ ਮਾਂ ਬਣੀ
ਪਹਿਲਾਂ ਉਨ੍ਹਾਂ ਦੀ ਯੋਜਨਾ ਸੀ ਕਿ ਦੋ ਵੱਖ-ਵੱਖ ਔਰਤਾਂ ਉਨ੍ਹਾਂ ਦੇ ਬੱਚਿਆਂ ਨੂੰ ਜਨਮ ਦੇਣ ਪਰ ਜਿਹੜੀ ਏਜੰਸੀ ਉਨ੍ਹਾਂ ਨੂੰ ਡੋਨਰ ਲੱਭਣ ਵਿਚ ਮਦਦ ਕਰ ਰਹੀ ਸੀ ਉਸ ਨੇ ਦੱਸਿਆ ਕਿ ਇੱਕੋ ਸਰੋਗੇਟ ਮਾਂ ਵਿਚ ਦੋ ਬੱਚੇ ਇਕੱਠੇ ਪਲ ਸਕਦੇ ਹਨ।
ਹਾਲਾਂਕਿ ਸੀਮੋਨ ਅਤੇ ਗ੍ਰੇਅਮ ਯੂਕੇ ਦੇ ਰਹਿਣ ਵਾਲੇ ਹਨ ਪਰ ਉਹ ਮਦਦ ਲਈ ਵਿਦੇਸ਼ ਗਏ।
ਸੀਮੋਨ ਮੁਤਾਬਕ, "ਸਾਡਾ ਫਰਟੀਲਿਟੀ ਸਬੰਧੀ ਇਲਾਜ ਲਾਸ ਵੇਗਸ 'ਚ ਚੱਲ ਰਿਹਾ ਸੀ ਅਤੇ ਅਮਰੀਕਾ ਤੋਂ ਸਾਨੂੰ ਅਣਪਛਾਤੀ ਐੱਗ ਡੋਨਰ ਮਿਲ ਗਈ।"
ਇਨ੍ਹਾਂ ਅੰਡਿਆਂ ਨੂੰ ਦੋ ਸਮੂਹਾਂ ਵਿਚ ਵੰਡਿਆਂ ਗਿਆ, ਅੱਧਿਆਂ ਨੂੰ ਸੀਮੋਨ ਦੇ ਸ਼ੁਕਰਾਣੂਆਂ ਨਾਲ ਫਰਟੀਲਾਇਜ਼ ਕੀਤਾ ਜਾਣਾ ਸੀ ਅਤੇ ਅੱਧਿਆਂ ਨੂੰ ਗ੍ਰੇਅਮ ਦੇ ਸ਼ੁਕਰਾਣੂਆਂ ਨਾਲ।
ਫਿਰ ਭਰੂਣ ਦੀ ਜਾਂਚ ਕੀਤੀ ਗਈ। ਜਿਸ ਤੋਂ ਬਾਅਦ ਦੋਹਾਂ ਸਮੂਹਾਂ ਵਿਚੋਂ ਇੱਕ-ਇੱਕ ਸਭ ਤੋਂ ਮਜ਼ਬੂਤ ਭਰੂਣ ਚੁਣ ਕੇ ਇੱਕੋ ਕੁੱਖ ਅੰਦਰ ਇਮਪਲਾਂਟ ਕਰ ਦਿੱਤੇ ਗਏ। ਕੈਨੇਡਾ ਦੀ ਰਹਿਣ ਵਾਲੀ ਇਸ ਮਾਂ ਨੇ ਹੁਣ ਦੋਹਾਂ ਭਰੂਣਾਂ ਨੂੰ ਆਪਣੀ ਗਰਭ ਵਿਚ ਰੱਖਣਾ ਸੀ।
ਸੀਮੋਨ ਦਾ ਕਹਿਣਾ ਹੈ ਕਿ ਉਹ ਹੋਰ ਬੱਚਿਆਂ ਦੀ ਚਾਹਤ ਰੱਖਦੇ ਹਨ
ਕੈਨੇਡਾ ਦੀ ਸਰੋਗੇਟ ਮਾਂ
ਬਾਈਓਲੋਜਿਕ ਤੌਰ 'ਤੇ, ਇਨ੍ਹਾਂ ਦੋਵਾਂ ਭਰੂਣਾਂ ਦੀ ਇੱਕੋ ਮਾਂ ਹੋਵੇਗੀ ਅਤੇ ਦੋ ਵੱਖ- ਵੱਖ ਪਿਤਾ। ਇਹ ਦੋਨੋਂ ਭਰੂਣ ਮੈਗ ਸਟੋਨ ਦੇ ਗਰਭ ਵਿੱਚ ਪਲਣੇ ਸੀ।
ਕੈਨੇਡਾ ਦੀ ਰਹਿਣ ਵਾਲੀ ਮੈਗ ਸਟੋਨ ਨੇ ਸਾਈਮਨ ਅਤੇ ਗ੍ਰੇਅਮ ਵਾਸਤੇ ਸਰੋਗੇਟ ਮਾਂ ਬਨਣ ਦੀ ਪੇਸ਼ਕਸ਼ ਕੀਤੀ ਸੀ।
ਸਾਈਮਨ ਦਾ ਕਹਿਣਾ ਹੈ, "ਅਸੀਂ ਕੈਨੇਡਾ ਨੂੰ ਇਸ ਲਈ ਚੁਣਿਆ ਕਿਉਂਕਿ ਸਾਨੂੰ ਉਨ੍ਹਾਂ ਦਾ ਕਾਨੂੰਨੀ ਢਾਂਚਾ ਪਸੰਦ ਆਇਆ। ਇੱਥੇ ਸਥਿਤੀ ਯੂਕੇ ਵਰਗੀ ਹੀ ਹੈ। ਇਹ ਪਰਉਪਕਾਰੀ ਹੈ ਅਤੇ ਕਾਰੋਬਾਰੀ ਨਹੀਂ ਹੈ।"
ਇਹ ਦੋਵੇਂ ਪਿਤਾ ਯੂਕੇ ਵਾਪਿਸ ਪਰਤ ਚੁੱਕੇ ਸਨ ਅਤੇ ਕੈਨੇਡਾ ਤੋਂ ਚੰਗੀ ਖਬਰ ਦਾ ਇੰਤਜ਼ਾਰ ਕਰ ਰਹੇ ਸਨ।
ਅਖੀਰ ਉਨ੍ਹਾਂ ਨੂੰ ਉਹ ਫੋਨ ਆ ਹੀ ਗਿਆ ਜਿਸਦੀ ਉਨ੍ਹਾਂ ਨੂੰ ਉਡੀਕ ਸੀ। ਗ੍ਰੇਅਮ ਨੇ ਕਿਹਾ, "ਅਸੀਂ ਬਹੁਤ ਹੀ ਖੁਸ਼ ਹਾਂ ਅਤੇ ਬਹੁਤ ਹੀ ਚੰਗਾ ਮਹਿਸੂਸ ਕਰ ਰਹੇ ਹਾਂ।"
ਸੀਮੋਨ ਅਤੇ ਗ੍ਰੇਅਮ ਬੱਚਿਆਂ ਦੇ ਪੈਦਾ ਹੋਣ ਤੋਂ ਛੇ ਹਫ਼ਤਿਆਂ ਪਹਿਲਾਂ ਹੀ ਕੈਨੇਡਾ ਚਲੇ ਗਏ।
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: