ਪਾਕਿਸਤਾਨ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਜਮਾਤ-ਉਦ-ਦਾਵਾ 'ਤੇ ਲਗਾਈ ਪਾਬੰਦੀ

ਹਾਫਿਜ਼ ਸਈਦ

ਤਸਵੀਰ ਸਰੋਤ, AFP

ਪਾਕਿਸਤਾਨ ਨੇ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੀ ਜਮਾਤ-ਉਦ-ਦਾਵਾ ਤੇ ਪਾਬੰਦੀ ਲਗਾ ਦਿੱਤੀ ਹੈ।

ਇਸ ਨਾਲ ਜੁੜੀ ਫਾਊਂਡੇਸ਼ਨ ਫਲਾਹ-ਏ-ਇਨਸਾਨੀਅਤ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।

ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਹੇਠ ਹੋਈ ਰਾਸ਼ਟਰੀ ਸੁਰੱਖਿਆ ਸਮਿਤੀ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ।

ਇਹ ਵੀ ਪੜ੍ਹੋ:-

ਹਾਫਿਜ਼ ਸਈਦ ਨੂੰ ਦੱਖਣੀ ਏਸ਼ੀਆ ਦੇ ਸਭ ਤੋਂ ਲੋੜੀਂਦੇ ਅੱਤਵਾਦੀ ਆਗੂਆਂ ਵਿੱਚੋਂ ਜਾਣਿਆ ਜਾਂਦਾ ਹੈ।

ਅਮਰੀਕਾ ਵੱਲੋਂ ਵੀ ਉਸ ਉੱਤੇ 10 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ।

ਹਾਫਿਜ਼ ਸਈਦ ਨੇ ਮਿਲੀ ਮੁਸਲਿਮ ਲੀਗ ਬਣਾਈ ਸੀ ਜੋ ਜਮਾਤ-ਉਦ-ਦਾਅਵਾ ਦੀ ਸਿਆਸੀ ਸ਼ਾਖਾ ਸੀ।

ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਇਸ ਦਾ ਰਜਿਸਟਰੇਸ਼ਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਅਲ੍ਹਾ ਹੂ ਅਕਬਰ ਤਹਿਰੀਕ ਪਾਰਟੀ ਦੇ ਬੈਨਰ ਹੇਠ ਉਨ੍ਹਾਂ ਨੇ ਚੋਣ ਲੜੀ ਸੀ।

ਪਿਛਲੇ ਸਾਲ ਜੁਲਾਈ ਵਿੱਚ ਹੋਈਆਂ ਚੋਣਾਂ ਵਿੱਚ ਹਾਫਿਜ਼ ਸਈਦ ਦੀ ਪਾਰਟੀ ਪੱਲੇ ਇੱਕ ਵੀ ਸੀਟ ਨਹੀਂ ਆਈ ਸੀ।

ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)