ਪਾਕ ਖਿਡਾਰੀਆਂ ਨੂੰ ਵੀਜ਼ਾ ਨਹੀਂ ਮਿਲਣ 'ਤੇ ਓਲੰਪਿਕ ਕਮੇਟੀ ਵੱਲੋਂ ਭਾਰਤ 'ਚ ਖੇਡ ਮੁਕਾਬਲਿਆਂ ਦੇ ਆਯੋਜਨ ’ਤੇ ਰੋਕ

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਭਾਰਤ ਵੱਲੋਂ ਭਵਿੱਖ ਵਿੱਚ ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਪਾਈ ਅਰਜ਼ੀਆਂ ਨੂੰ ਸਸਪੈਂਡ ਕਰ ਦਿੱਤਾ ਹੈ।

ਪੀਟੀਆਈ ਅਨੁਸਾਰ ਇਹ ਫੈਸਲਾ ਭਾਰਤ ਸਰਕਾਰ ਵੱਲੋਂ ਸ਼ੂਟਿੰਗ ਦੇ ਦੋ ਪਾਕਿਸਤਾਨੀ ਖਿਡਾਰੀਆਂ ਨੂੰ ਵੀਜ਼ਾ ਨਾ ਦੇਣ ਤੋਂ ਬਾਅਦ ਲਿਆ ਹੈ।

ਇੰਟਨੈਸ਼ਨਲ ਓਲੰਪਿਕ ਕਮੇਟੀ ਨੇ ਹੋਰ ਕੌਮਾਂਤਰੀ ਫੈਡਰੇਸ਼ਨਾਂ ਨੂੰ ਭਾਰਤ ਵਿੱਚ ਖੇਡ ਮੁਕਾਬਲੇ ਨਾ ਪ੍ਰਬੰਧਿਤ ਕਰਨ ਦੀ ਅਪੀਲ ਕੀਤੀ ਹੈ।

ਇਸ ਹਫਤੇ ਸ਼ੂਟਿੰਗ ਵਿਸ਼ਵ ਕੱਪ ਨਾਲ ਜੁੜਿਆ ਮੁਕਾਬਲਾ ਭਾਰਤ ਵਿੱਚ ਹੋਣਾ ਹੈ। ਉਸੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ ਦੋ ਪਾਕਿਸਤਾਨੀ ਖਿਡਾਰੀਆਂ ਨੂੰ ਭਾਰਤ ਵੱਲੋਂ ਵੀਜ਼ਾ ਨਹੀਂ ਦਿੱਤਾ ਗਿਆ ਹੈ।

ਬੀਤੇ ਹਫਤੇ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੋਵੇਂ ਖਿਡਾਰੀਆਂ ਨੂੰ ਵੀਜ਼ਾ ਨਹੀਂ ਦਿੱਤਾ ਗਿਆ। ਭਾਰਤ ਸ਼ਾਸਿਤ ਕਸ਼ਮੀਰ ਵਿੱਚ ਹੋਏ ਇਸ ਹਮਲੇ ਵਿੱਚ ਸੀਆਰਪੀਐੱਫ ਦੇ 40 ਜਵਾਨ ਮਾਰੇ ਗਏ ਸਨ।

ਇਹ ਵੀ ਪੜ੍ਹੋ:

ਉਲੰਪਿਕ ਕਮੇਟੀ ਦਾ ਕਹਿਣਾ ਹੈ ਕਿ ਖਿਡਾਰੀਆਂ ਨੂੰ ਵੀਜ਼ਾ ਨਾ ਦੇਣਾ ਓਲੰਪਿਕ ਚਾਰਟਰ ਦੇ ਖਿਲਾਫ਼ ਹੈ ਜਿਸ ਦੇ ਮੁਤਾਬਿਕ ਖਿਡਾਰੀਆਂ ਨਾਲ ਕਿਸੇ ਤਰੀਕੇ ਦਾ ਕੋਈ ਵਿਤਕਰਾ ਜਾਂ ਸਿਆਸੀ ਦਖਲ ਨਹੀਂ ਦਿੱਤਾ ਜਾ ਸਕਦਾ ਹੈ।

ਓਲੰਪਿਕ ਕਮੇਟੀ ਨੇ ਆਪਣੇ ਬਿਆਨ ਵਿੱਚ ਕਿਹਾ, “ਮਾਮਲੇ ਦੀ ਜਾਣਕਾਰੀ ਮਿਲਦੇ ਹੀ ਅਸੀਂ ਕਈ ਕੋਸ਼ਿਸ਼ਾਂ ਕੀਤੀਆਂ ਕਿ ਕਿਸੇ ਤਰੀਕੇ ਨਾਲ ਪਾਕਿਸਤਾਨੀ ਖਿਡਾਰੀ ਮੁਕਾਬਲੇ ਲਈ ਪਹੁੰਚ ਜਾਣ। ਅਸੀਂ ਭਾਰਤੀ ਸਰਕਾਰ ਨਾਲ ਵੀ ਗੱਲ ਕੀਤੀ ਪਰ ਮਾਮਲਾ ਨਹੀਂ ਸੁਲਝ ਸਕਿਆ।”

“ਇਸ ਲਈ ਓਲੰਪਿਕ ਕਮੇਟੀ ਦੇ ਐਕਜ਼ੈਟਿਵ ਬੋਰਡ ਨੇ ਫੈਸਲਾ ਲਿਆ ਹੈ ਕਿ ਭਾਰਤ ਵਿੱਚ ਭਵਿੱਖ ਵਿੱਚ ਹੋਣ ਵਾਲੇ ਸਾਰੇ ਓਲੰਪਿਕ ਨਾਲ ਜੁੜੇ ਆਯੋਜਨਾਂ ਨੂੰ ਸਸਪੈਂਡ ਕੀਤਾ ਜਾਂਦਾ ਹੈ।”

ਇਹ ਸਸਪੈਸ਼ਨ ਉਦੋਂ ਤੱਕ ਲਾਗੂ ਰਹੇਗੀ ਜਦੋਂ ਤੱਕ ਭਾਰਤ ਵੱਲੋਂ ਲਿਖਤ ਰੂਪ ਵਿੱਚ ਭਰੋਸਾ ਨਹੀਂ ਦਿੱਤਾ ਜਾਂਦਾ ਹੈ।

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)