ਜਦੋਂ ਰਣਵੀਰ ਸਿੰਘ ਨੇ ਕੁੜੀਆਂ ਦੇ ਡਿਜ਼ਾਈਨਰ ਤੋਂ ਆਪਣੇ ਕੱਪੜੇ ਡਿਜ਼ਾਈਨ ਕਰਵਾਏ
- ਹਾਰੂਨ ਰਾਸ਼ਿਦ
- ਬੀਬੀਸੀ ਪੱਤਰਕਾਰ

ਤਸਵੀਰ ਸਰੋਤ, Getty Images
ਰਣਵੀਰ ਨੂੰ ਪਹਿਰਾਵੇ ਦੇ ਵੱਖਰੇ ਅੰਦਾਜ਼ ਕਰਕੇ ਵੀ ਜਾਣਿਆ ਜਾਂਦਾ ਹੈ
ਰਣਵੀਰ ਸਿੰਘ ਨੇ ਬੀਤੇ ਕਈ ਸਾਲਾਂ 'ਚ ਪ੍ਰਸਿੱਧ ਫਿਲਮਾਂ ਦੇ ਕੇ ਆਪਣਾ ਨਾਲ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਵਿੱਚ ਸ਼ੁਮਾਰ ਕਰ ਲਿਆ ਹੈ।
ਪਰ ਇਸ ਦੇ ਨਾਲ ਉਹ ਆਪਣੀ ਵੇਸ਼ਭੂਸ਼ਾ ਅਤੇ ਗ਼ੈਰ-ਰਵਾਇਤੀ ਪਹਿਰਾਵੇ ਦੇ ਅੰਦਾਜ਼ ਕਾਰਨ ਸੁਰਖ਼ੀਆਂ 'ਚ ਬਣੇ ਰਹਿੰਦੇ ਹਨ।
ਬਰਲਿਨ ਦੇ ਹੋਟਲ ਵਿੱਚ ਜਦੋਂ ਮੈਂ ਇੰਟਰਵਿਊ ਲਈ ਰਣਵੀਰ ਸਿੰਘ ਦਾ ਇੰਤਜ਼ਾਰ ਕਰ ਰਿਹਾ ਸੀ ਤਾਂ ਮੇਰੇ ਜ਼ਹਿਨ 'ਚ ਇਕੋ ਚੀਜ਼ ਘੁੰਮ ਰਹੀ ਸੀ ਕਿ ਉਹ ਕੀ ਪਹਿਨ ਕੇ ਆਉਣਗੇ।
ਰਣਵੀਰ ਨੂੰ ਪਹਿਰਾਵੇ ਦੇ ਵੱਖਰੇ ਅੰਦਾਜ਼ ਕਰਕੇ ਵੀ ਜਾਣਿਆ ਜਾਂਦਾ ਹੈ। ਉਹ ਕਦੇ ਵੀ ਆਪਣੇ ਕੱਪੜਿਆਂ ਕਰਕੇ ਪੱਤਰਕਾਰਾਂ ਅਤੇ ਆਪਣੇ ਪ੍ਰਸ਼ਸਕਾਂ ਨੂੰ ਨਿਰਾਸ਼ ਨਹੀਂ ਕਰਦੇ ਹਨ।
ਜਿਵੇਂ ਹੀ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਰਣਵੀਰ ਸਿੰਘ ਦਾਖ਼ਲ ਹੁੰਦੇ ਹਨ, ਉਨ੍ਹਾਂ ਨੇ ਇੱਕ ਜੈਕਟ ਪਾਈ ਹੈ, ਜੋ ਪਿਕਸਰ ਦੇ ਮੋਨਸਟਰ ਇੰਕ ਦੇ ਸੁਲੇ ਦੇ ਕਿਰਦਾਰ ਨਾਲ ਮਿਲਦੀ ਹੈ, ਯਾਨਿ ਸੀਸੈਮ ਦੀ ਗਲੀਆਂ ਦੇ ਵੱਡੇ ਪੰਛੀ ਵਾਂਗ।
ਇਹ ਵੀ ਪੜੋ-
ਰਣਵੀਰ ਜਦੋਂ ਮੈਨੂੰ ਜੱਫੀ ਪਾ ਕੇ ਮਿਲੇ ਤਾਂ ਕਹਿੰਦੇ, “ਮੇਰੇ ਬੈਜ ਦੇਖੋ, ਇਹ ਮਨੀਸ਼ ਅਰੋੜਾ ਦੀ ਬੇਹੱਦ ਖ਼ਾਸ ਸਿਰਜਨਾ ਹੈ। ਪਿੱਠ'ਤੇ ਗੈਂਡਾ ਬਣਿਆ ਹੈ।"
ਮਨੀਸ਼ ਅਰੋੜਾ ਪ੍ਰਸਿੱਧ ਡਰੈਸ ਡਿਜ਼ਾਈਨਰ ਹਨ।
ਇਸ ਤੋਂ ਪਹਿਲਾਂ ਕਿ ਮੈਂ ਕੋਈ ਪ੍ਰਤੀਕਿਰਿਆ ਦਿੰਦਾ, ਰਣਵੀਰ ਨੇ ਆਪਣੇ ਕੱਪੜਿਆਂ ਬਾਰੇ ਆਪ ਹੀ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ, "ਉਹ ਮਰਦਾਂ ਦੇ ਕੱਪੜੇ ਨਹੀਂ ਬਣਾਉਂਦਾ। ਮੈਂ ਉਸ ਦਾ ਪਿੱਛਾ ਕੀਤਾ, ਉਸ ਨੂੰ ਪ੍ਰੇਸ਼ਾਨ ਕੀਤਾ ਤਾਂ ਉਸ ਨੇ ਮੇਰੀ ਜੈਕਟ ਬਣਾਈ।"
ਰਣਵੀਰ ਦਾ ਉਤਸ਼ਾਹ ਹੋਰਨਾਂ ਨੂੰ ਉਤਸ਼ਾਹਤ ਕਰਨ ਵਾਲਾ ਹੈ। ਮੈਨੂੰ ਫੈਸ਼ਨ ਬਾਰੇ ਵਧੇਰੇ ਜਾਣਕਾਰੀ ਨਹੀਂ ਪਰ ਉਨ੍ਹਾਂ ਦੇ ਕਹੇ ਹਰੇਕ ਸ਼ਬਦ ਨੂੰ ਮੈਂ ਗੌਰ ਨਾਲ ਸੁਣ ਰਿਹਾ ਸੀ।
ਤਸਵੀਰ ਸਰੋਤ, Getty Images
ਰਣਵੀਰ ਸਿੰਘ ਵੇਸ਼ਭੂਸ਼ਾ ਅਤੇ ਗ਼ੈਰ-ਰਿਵਾਇਤੀ ਪਹਿਰਾਵਾ ਦੇ ਅੰਦਾਜ਼ ਕਾਰਨ ਸੁਰਖ਼ੀਆਂ 'ਚ ਬਣੇ ਰਹਿੰਦੇ ਹਨ
ਉਨ੍ਹਾਂ ਨੇ ਫਿਲਮ 'ਗਲੀ ਬੁਆਏ' ਦੇ ਵਰਲਡ ਪ੍ਰੀਮੀਅਰ ਦੌਰਾਨ ਰੈਡ ਕਾਰਪੇਟ 'ਤੇ ਗੁਲਾਬੀ ਰੰਗ ਦਾ ਚੀਤੇ ਦੇ ਪ੍ਰਿੰਟ ਵਾਲਾ ਕੋਟ ਪਾਇਆ ਸੀ ਅਤੇ ਇਸ ਦੇ ਨਾਲ ਕਾਲੇ ਰੰਗ ਦੀ ਪੋਲੋ ਗਲੇ ਵਾਲੀ ਟੀ-ਸ਼ਰਟ ਪਾਈ ਸੀ।
ਰਣਵੀਰ ਬੇਹੱਦ ਸੰਜੀਦਗੀ ਨਾਲ ਆਪਣੀ ਦਿੱਖ ਦਾ ਧਿਆਨ ਰੱਖਦੇ ਹਨ ਅਤੇ ਉਨ੍ਹਾਂ ਨੂੰ ਹਮੇਸ਼ਾ ਪ੍ਰਸ਼ੰਸਾ ਦੀ ਆਸ ਰਹਿੰਦੀ ਹੈ।
ਨਵੰਬਰ ਵਿੱਚ ਰਣਵੀਰ ਦਾ ਵਿਆਹ ਸੁਪਰ ਸਟਾਰ ਦੀਪਿਕਾ ਪਾਦੁਕੋਨ ਨਾਲ ਹੋਇਆ ਸੀ, ਇਸ ਦੌਰਾਨ ਜਿੰਨੀ ਦਿਲਚਸਪੀ ਦੀਪਿਕਾ ਦੇ ਕੱਪੜਿਆਂ ਨੂੰ ਲੈ ਕੇ ਸੀ, ਓਨੀ ਹੀ ਰਣਵੀਰ ਦੇ ਕੱਪੜਿਆਂ ਬਾਰੇ ਵੀ ਸੀ।
ਵਧੇਰੇ ਜੋੜਿਆਂ ਵਾਂਗ ਇਸ ਜੋੜੇ ਨੇ ਵੀ ਮੇਲ ਖਾਂਦੇ ਕੱਪੜੇ ਪਹਿਨੇ ਹੋਏ ਸੀ।
ਯਕੀਨਨ, ਕਿਸੇ ਹੋਰ ਅਦਾਕਾਰ ਨੇ ਕੱਪੜਿਆਂ ਨੂੰ ਲੈ ਕੇ ਅਜਿਹਾ ਧਿਆਨ ਨਹੀਂ ਖਿੱਚਿਆ, ਹਾਲਾਂਕਿ ਰਣਵੀਰ ਵੀ ਹਰ ਵੇਲੇ ਅਜਿਹਾ ਨਹੀਂ ਕਰ ਪਾਉਂਦੇ ਹਨ।
ਵਿਲੱਖਣ ਕੱਪੜੇ
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਪਹਿਲੀ ਫਿਲਮ ਕਰਨ ਦੇ ਤਿੰਨ ਸਾਲ ਬਾਅਦ ਤੋਂ ਹੀ ਮੈਂ ਇਕਸਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਹਾਂ।"
ਰਣਵੀਰ ਸਾਲ 2010 ਵਿੱਚ ਪਹਿਲੀ ਵਾਰ 'ਬੈਂਡ ਬਾਜਾ ਬਾਰਾਤ' 'ਚ ਨਜ਼ਰ ਆਏ ਸਨ। ਉਨ੍ਹਾਂ ਦੇ ਨੌਜਵਾਨ ਵੈਡਿੰਗ ਪਲਾਨਰ ਦੇ ਕਿਰਦਾਰ ਦੀ ਕਾਫੀ ਸ਼ਲਾਘਾ ਹੋਈ ਸੀ।
ਇਹ ਵੀ ਪੜੋ-
ਤਸਵੀਰ ਸਰੋਤ, Getty Images
ਉਸ ਵੇਲੇ ਰਣਵੀਰ ਆਪਣੀ ਉਮਰ ਦੇ ਹੋਰਨਾਂ ਅਦਾਕਾਰ ਵਾਂਗ ਹੀ ਦਿਖਦੇ ਸਨ, ਜੋ ਅਕਸਰ ਰਿਵਾਇਤੀ ਕੱਪੜੇ ਪਹਿਨ ਕੇ ਰੈਡ ਕਾਰਪੇਟ 'ਤੇ ਆਉਂਦੇ ਸਨ।
ਉਨ੍ਹਾਂ ਕਿਹਾ, "ਮੈਂ ਅੱਜ ਵੀ ਆਪਣੇ ਆਪ ਨੂੰ ਉਸ ਤਰ੍ਹਾਂ ਢਾਲਣ ਦੀ ਕੋਸ਼ਿਸ਼ ਕਰਦਾ ਹਾਂ ਜਿਵੇਂ ਕਿ ਇੱਕ ਹਿੰਦੀ ਫਿਲਮਾਂ ਦਾ ਉਭਰਦਾ ਹੋਇਆ ਸਿਤਾਰਾ ਕਰਦਾ ਹੈ, ਯਾਨਿ ਕਿ ਕਿਵੇਂ ਬੋਲਣਾ ਹੈ, ਕੀ ਬੋਲਣਾ, ਕੀ ਪਹਿਨਣਾ ਹੈ, ਕੀ ਕਰਨਾ ਹੈ ਆਦਿ।"
ਉਨ੍ਹਾਂ ਨੇ ਦੱਸਿਆ ਕਿ ਉਹ ਫਿਲਮ ਇੰਡਸਟਰੀ ਵਿੱਚ ਆਪਣੇ ਸ਼ੁਰੂਆਤੀ ਸਾਲਾਂ ਦੌਰਾਨ ਬੇਹੱਦ "ਉਲਝੇ ਹੋਏ" ਸਨ। "ਮੈਂ ਅਜਿਹਾ ਬਣਨਾ ਚਾਹੁੰਦਾ ਸੀ, ਜੋ ਮੈਂ ਕਦੇ ਵੀ ਨਹੀਂ ਸੀ।"
ਪਰ ਅੱਜ ਰਣਵੀਰ ਸਿੰਘ ਬਾਲੀਵੁੱਡ ਇੱਕ ਬੇਹੱਦ ਪ੍ਰਸਿੱਧ ਨਾਮ ਹੈ। ਅਜਿਹਾ ਨਹੀਂ ਹੈ ਕਿ ਬਾਲੀਵੁੱਡ ਦੇ ਦਰਸ਼ਕਾਂ ਨੇ ਉਨ੍ਹਾਂ ਦਾ ਵਿਲੱਖਣ ਪਹਿਰਾਵਾ ਜਾਂ ਅਕਸ ਪਹਿਲਾਂ ਨਹੀਂ ਦੇਖਿਆ।
ਸਾਲ 2012 ਵਿੱਚ 'ਲੁਟੇਰਾ' ਫਿਲਮ ਦੀ ਸ਼ੂਟਿੰਗ ਵੇਲੇ ਉਨ੍ਹਾਂ ਦੀ ਪਿੱਠ 'ਤੇ ਲੱਗੀ ਸੱਟ ਨੇ ਉਨ੍ਹਾਂ ਨੂੰ ਢਾਈ ਮਹੀਨਿਆਂ ਲਈ ਘਰ 'ਚ ਕੈਦ ਕਰ ਕੇ ਰੱਖ ਦਿੱਤਾ ਸੀ।
ਲਿੰਗ ਭੇਦ ਦੇ ਮਾਨਕਾਂ ਨੂੰ ਬਦਲਣਾ
ਸਾਲ 2015 ਵਿੱਚ ਰਣਵੀਰ ਨੇ ਫਿਲਮ ਦੀ ਪ੍ਰਮੋਸ਼ਨ ਵੇਲੇ ਸਕਰਟ ਪਹਿਨੀ ਸੀ। ਦੋ ਸਾਲ ਬਾਅਦ ਇੱਕ ਫਿਲਮ ਐਵਾਰਡ ਸਮਾਗਮ ਦੌਰਾਨ ਉਹ ਅੱਖਾਂ ਦਾ ਮੇਅਕੱਪ ਕਰਕੇ ਆਏ ਸੀ।
ਜਦੋਂ ਬਰਲਿਨ ’ਚ ਪਹੁੰਚੇ ‘ਗਲੀ ਬੁਆਏ’
ਰਣਵੀਰ ਦੀ ਕੱਪੜਿਆਂ ਬਾਰੇ ਪਸੰਦ ਇੱਕ ਜੂਏ ਵਾਂਗ ਹੈ। ਉਨ੍ਹਾਂ ਤੋਂ ਪਹਿਲਾਂ ਬਾਲੀਵੁੱਡ ਦੇ ਸਿਤਾਰੇ ਕਾਫੀ ਰਵਾਇਤੀ ਢੰਗ ਨਾਲ ਕੱਪੜੇ ਪਹਿਨਦੇ ਸਨ। ਪਰ ਉਹ ਅਜਿਹੇ ਨਹੀਂ ਹਨ।
ਵੱਖਰੇ ਕਰਿਦਾਰ ਨਿਭਾਉਣਾ
ਸੰਜੇ ਲੀਲਾ ਭੰਸਾਲੀ ਦੀ ਫਿਲਮ 'ਪਦਮਾਵਤ' ਵਿੱਚ ਮੁੱਖ ਵਿਲੇਨ ਦੀ ਭੂਮਿਕਾ ਨਿਭਾਈ ਸੀ।
ਇਸ ਭੂਮਿਕਾ ਨੂੰ ਕਿਸੇ ਅਦਾਕਾਰ ਲਈ "ਵੱਡੇ ਜੋਖ਼ਮ" ਵਜੋਂ ਦੇਖਿਆ ਗਿਆ ਸੀ, ਪਰ ਜਨਵਰੀ 2018 'ਚ ਫਿਲਮ ਰਿਲੀਜ਼ ਹੋਣ ਤੋਂ ਬਾਅਦ ਰਣਵੀਰ ਦੇ ਪ੍ਰਦਰਸ਼ਨ ਦੀ ਕਾਫੀ ਪ੍ਰਸ਼ੰਸਾ ਹੋਈ ਸੀ।
ਤਸਵੀਰ ਸਰੋਤ, Getty Images
ਸਾਲ 2012 ਵਿੱਚ 'ਲੁਟੇਰਾ' ਫਿਲਮ ਦੀ ਸ਼ੂਟਿੰਗ ਵੇਲੇ ਉਨ੍ਹਾਂ ਦੀ ਪਿੱਠ 'ਤੇ ਲੱਗੀ ਸੱਟ ਨੇ ਉਨ੍ਹਾਂ ਨੂੰ ਢਾਈ ਮਹੀਨਿਆਂ ਲਈ ਘਰ 'ਚ ਕੈਦ ਕਰ ਕੇ ਰੱਖ ਦਿੱਤਾ।
ਫਿਲਮ 'ਗਲੀ ਬੁਆਏ' ਦੀ ਕਹਾਣੀ ਮੁੰਬਈ ਦੇ ਸਲੱਮ ਏਰੀਆ ਧਾਰਾਵੀ ਵਿੱਚ ਰਹਿਣ ਵਾਲੇ ਇੱਕ ਉਭਰਦੇ ਹੋਏ ਰੈਪਰ ਮੁਰਾਦ ਦੀ ਹੈ, ਜੋ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਹਰਾ ਕੇ ਕਮਾਲ ਦਾ ਰੈਪਰ ਬਣਦਾ ਹੈ।
ਕੁਝ ਆਲੋਚਕ ਰਣਵੀਰ ਸਿੰਘ ਦੇ ਅਜੀਬ ਵਤੀਰੇ ਨੂੰ ਗ਼ੈਰ-ਜ਼ਰੂਰੀ ਦੱਸਦੇ ਹਨ। ਪਰ ਫੈਨਜ਼ ਰਣਵੀਰ ਦਾ ਇਹ ਅੰਦਾਜ਼ ਪਸੰਦ ਕਰਦੇ ਹਨ ਇਸ ਲਈ ਰਣਵੀਰ ਆਲੋਚਕਾਂ ਦੀਆਂ ਟਿੱਪਣੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਉਨ੍ਹਾਂ ਦਾ ਕਹਿ
ਇਹ ਵੀ ਪੜੋ-
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: