ਸਾਊਦੀ ਅਰਬ ਦੀ ਉਹ ਰਾਜਕੁਮਾਰੀ ਜੋ ਬਣੀ ਅਮਰੀਕਾ 'ਚ ਪਹਿਲੀ ਮਹਿਲਾ ਰਾਜਦੂਤ

ਸਾਊਦੀ ਅਰਬ ਦੀ ਰਾਜਕੁਮਾਰੀ ਬਿੰਤ ਬੰਦਾਰ ਅਲ-ਸੌਦ Image copyright Getty Images
ਫੋਟੋ ਕੈਪਸ਼ਨ ਸਾਊਦੀ ਅਰਬ ਦੀ ਰਾਜਕੁਮਾਰੀ ਬਿੰਤ ਬੰਦਾਰ ਅਲ-ਸੌਦ ਦਾ ਬਚਪਨ ਅਮਰੀਕਾ ਵਿੱਚ ਬੀਤਿਆ ਹੈ

ਸਾਊਦੀ ਅਰਬ ਦੀ ਰਾਜਕੁਮਾਰੀ ਬਿੰਤ ਬੰਦਾਰ ਅਲ-ਸੌਦ ਅਮਰੀਕਾ ਵਿੱਚ ਅਗਲੀ ਰਾਜਦੂਤ ਹੋਵੇਗੀ।

ਇਸ ਤਰ੍ਹਾਂ ਰਾਜਕੁਮਾਰੀ ਰੀਮਾ ਬਿੰਤ ਸਾਊਦੀ ਅਰਬ ਦੀ ਪਹਿਲੀ ਮਹਿਲਾ ਹੋਵੇਗੀ, ਜੋ ਅਮਰੀਕਾ ਵਿੱਚ ਰਾਜਦੂਤ ਦਾ ਅਹੁਦਾ ਸੰਭਾਲੇਗੀ।

ਰਾਜਕੁਮਾਰੀ ਰੀਮਾ ਬਿੰਤ ਨੇ ਆਪਣਾ ਬਚਪਨ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਬਿਤਾਇਆ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਾਸ਼ੋਗੀ ਦੇ ਕਤਲ ਤੋਂ ਬਾਅਦ ਦੋਵਾਂ ਦੇਸਾਂ ਵਿਚਾਲੇ ਪੈਦਾ ਹੋਏ ਤਣਾਅ ਨੂੰ ਘਟਾਉਣ ਲਈ ਇਹ ਇੱਕ ਬੇਹੱਦ ਸੰਵੇਦਨਸ਼ੀਲ ਭੂਮਿਕਾ ਰਹੇਗੀ।

ਘਟਨਾ ਬਾਰੇ ਆਪਾ ਵਿਰੋਧੀ ਸਪੱਸ਼ਟੀਕਰਨ ਤੋਂ ਬਾਅਦ ਸਾਊਦੀ ਅਰਬ ਨੂੰ ਆਖ਼ਰਕਾਰ ਮੰਨਣਾ ਪਿਆ ਸੀ ਕਿ ਇਸੰਤਬੁਲ ਸਥਿਤ ਸਫ਼ਾਰਤਖ਼ਾਨੇ 'ਚ ਪ੍ਰਵੇਸ਼ ਕਰਨ ਤੋਂ ਬਾਅਦ ਖਾਸ਼ੋਗੀ ਦਾ ਕਤਲ ਹੋਇਆ ਸੀ।

ਮੌਤ ਤੋਂ ਪਹਿਲਾਂ ਖਾਸ਼ੋਗੀ ਵਾਸ਼ਿੰਗਟਨ ਪੋਸਟ ਅਖ਼ਬਾਰ ਵਿੱਚ ਕਾਲਮਨਵੀਸ ਵਜੋਂ ਕੰਮ ਕਰਦੇ ਸਨ, ਜਿਸ ਵਿੱਚ ਉਹ ਅਕਸਰ ਸਾਊਦੀ ਸਰਕਾਰ ਦੀ ਆਲੋਚਨਾ ਕਰਦੇ ਸਨ।

ਇਹ ਵੀ ਪੜ੍ਹੋ-

ਪਰ ਸਾਊਦੀ ਅਰਬ ਨੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਖਾਸ਼ੋਗੀ ਦੇ ਕਤਲ ਵਿੱਚ ਕੋਈ ਸ਼ਮੂਲੀਅਤ ਤੋਂ ਇਨਕਾਰ ਕੀਤਾ, ਹਾਲਾਂਕਿ ਇਸ ਦਾਅਵੇ 'ਤੇ ਅਮਰੀਕੀ ਖ਼ੁਫ਼ੀਆਂ ਏਜੰਸੀ ਨੇ ਸ਼ੱਕ ਪ੍ਰਗਟਾਇਆ ਸੀ।

ਪਿਤਾ ਦੇ ਨਕਸ਼ੇ ਕਦਮ 'ਤੇ

ਰਾਜਕੁਮਾਰੀ ਰੀਮਾ ਬਿੰਤ ਕ੍ਰਾਊਨ ਪ੍ਰਿੰਸ ਦੇ ਛੋਟੇ ਭਰਾ ਖ਼ਾਲਿਦ ਬਿਨ ਸਲਮਾਨ ਦੀ ਥਾਂ ਲਵੇਗੀ, ਜਿਨ੍ਹਾਂ ਨੂੰ ਦੇਸ ਦੇ ਉੱਪ ਰੱਖਿਆ ਮੰਤਰੀ ਬਣਾਇਆ ਗਿਆ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਗੱਡੀ ਚਲਾਉਣ ਦੀ ਆਜ਼ਾਦੀ ਤਾਂ ਮਿਲ ਗਈ, ਪਰ ਕਈ ਕੰਮ ਹਨ ਜੋ ਇਹ ਔਰਤਾਂ ਬਿਨਾਂ ਇਜਾਜ਼ਤ ਨਹੀਂ ਕਰ ਸਕਦੀਆਂ

ਉਹ ਆਪਣੇ ਪਿਤਾ ਬੰਦਾਰ ਬਿਨ ਸੁਲਤਾਨ ਅਲ-ਸੌਦ ਦੇ ਨਕਸ਼ੇ ਕਦਮ 'ਤੇ ਤੁਰ ਰਹੀ ਹੈ, ਉਹ ਵੀ 1983 ਤੋਂ 2005 ਤੱਕ ਅਮਰੀਕਾ ਦੇ ਰਾਜਦੂਤ ਰਹੇ ਸਨ।

ਇਸੇ ਕਾਰਨ ਹੀ ਉਨ੍ਹਾਂ ਦਾ ਬਚਪਨ ਅਮਰੀਕਾ ਵਿੱਚ ਬੀਤਿਆ। ਉਨ੍ਹਾਂ ਨੇ ਜਿਓਰਜ਼ ਵਾਸ਼ਿੰਗਟਨ ਯੂਨੀਵਰਸਿਟੀ ਤੋਂ ਬੀਏ ਦੀ ਪੜ੍ਹਾਈ ਕੀਤੀ ਹੋਈ ਹੈ।

2005 ਵਿੱਚ ਰਿਆਦ ਵਾਪਸ ਆਉਣ ਤੱਕ ਰੀਮਾ ਨੇ ਨਿੱਜੀ ਅਤੇ ਸਰਕਾਰੀ ਦੋਵਾਂ ਖੇਤਰਾਂ 'ਚ ਕੰਮ ਕੀਤਾ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸਾਊਦੀ ਅਰਬ ਦੀ ਔਰਤਾਂ ਕਿਵੇਂ ਜਿਉਂਦੀਆਂ ਹਨ ਮਰਦਾਂ ਦੇ ਅਧੀਨ ਜ਼ਿੰਦਗੀ

ਉਨ੍ਹਾਂ ਨੇ ਹਾਰਵੇ ਨਿਕੋਲਸ ਰਿਆਦ ਦੀ ਰਿਟੇਲ ਕੰਪਨੀ ਵਿੱਚ ਸੀਈਓ ਸਣੇ ਵੱਖ-ਵੱਖ ਅਹੁਦਿਆਂ ਦੇ ਕੰਮ ਕੀਤਾ ਹੈ।

ਰਾਜਕੁਮਾਰੀ ਰੀਮਾ ਨੂੰ ਵਿਆਪਕ ਤੌਰ 'ਤੇ ਔਰਤਾਂ ਦੇ ਅਧਿਕਾਰਾਂ ਦੀ ਵਕੀਲ ਵਜੋਂ ਵੀ ਦੇਖਿਆ ਜਾਂਦਾ ਹੈ।

ਹਾਲ ਹੀ ਵਿੱਚ, ਉਨ੍ਹਾਂ ਨੇ ਖੇਡਾਂ ਵਿੱਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਦੇਸ ਦੀ ਖੇਡ ਅਥਾਰਟੀ ਵਿੱਚ ਕੰਮ ਕੀਤਾ ਹੈ। ਉਨ੍ਹਾਂ ਨੇ ਛਾਤੀ ਦੇ ਕੈਂਸਰ 'ਤੇ ਕੰਮ ਵੀ ਕੰਮ ਕੀਤਾ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)