ਸ਼ੇਰ ਪਾਲਣ ਵਾਲੇ ਦੀ ਲਾਸ਼ ਉਸੇ ਪਿੰਜਰੇ 'ਚੋ ਮਿਲੀ ਜਿੱਥੇ ਉਸਨੂੰ ਰੱਖਿਆ ਸੀ

ਸ਼ੇਰ Image copyright ZDENEK NEMEC / MAFRA / PROFIMEDIA

ਯੂਰਪੀ ਦੇਸ ਚੈਕ ਰਿਪਬਲਿਕ ਦੇ ਰਹਿਣ ਵਾਲੇ ਮਾਈਕਲ ਪ੍ਰਾਸੇਕ ਨੇ ਸ਼ਾਇਦ ਇਹ ਸੋਚਿਆ ਵੀ ਨਾ ਹੋਵੇਗਾ ਕਿ ਜਿਸ ਸ਼ੇਰ ਨੂੰ ਉਹ ਪਾਲ ਰਹੇ ਹਨ ਅਤੇ ਪ੍ਰਸ਼ਾਸਨ ਤੋਂ ਲੜ ਕੇ ਵੀ ਆਪਣੇ ਕੋਲ ਰੱਖ ਰਹੇ ਹਨ, ਉਹੀ ਉਨ੍ਹਾਂ ਦੀ ਜਾਨ ਲੈ ਲਵੇਗਾ।

33 ਸਾਲ ਦੇ ਮਾਈਕਲ ਪ੍ਰਾਸੇਕ ਦੀ ਲਾਸ਼ ਉਸੇ ਪਿੰਜਰੇ ਵਿੱਚ ਮਿਲੀ ਜਿੱਥੇ ਉਨ੍ਹਾਂ ਨੇ ਆਪਣਾ ਪਿਆਰਾ ਸ਼ੇਰ ਰੱਖਿਆ ਸੀ।

ਮਾਈਕਲ ਪ੍ਰਾਸੇਕ ਆਪਣੇ ਘਰ ਦੇ ਪਿੱਛੇ ਇੱਕ ਸ਼ੇਰ ਅਤੇ ਸ਼ੇਰਨੀ ਨੂੰ ਪਾਲ ਰਹੇ ਸਨ। ਉਹ ਸਾਲ 2016 ਵਿੱਚ ਇਸ ਸ਼ੇਰ ਨੂੰ ਲੈ ਕੇ ਆਏ ਸਨ ਅਤੇ ਉਸਦੀ ਉਮਰ ਉਦੋਂ 9 ਸਾਲ ਦੀ ਸੀ। ਇਸ ਤੋਂ ਬਾਅਦ ਜਣਨ ਪ੍ਰਕਿਰਿਆ ਲਈ ਪਿਛਲੇ ਸਾਲ ਉਹ ਇੱਕ ਸ਼ੇਰਨੀ ਨੂੰ ਵੀ ਲੈ ਕੇ ਆਏ।

ਪਰ ਮਾਈਕਲ ਜਦੋਂ ਇਨ੍ਹਾਂ ਨੂੰ ਲੈ ਕੇ ਆਏ ਤਾਂ ਆਲੇ-ਦੁਆਲੇ ਦੇ ਲੋਕਾਂ ਨੇ ਇਸ ਉੱਤੇ ਇਤਰਾਜ਼ ਜਤਾਇਆ ਸੀ। ਉਨ੍ਹਾਂ ਨੂੰ ਡਰ ਸੀ ਕਿ ਸ਼ੇਰ ਅਤੇ ਸ਼ੇਰਨੀ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ।

ਇਹ ਵੀ ਪੜ੍ਹੋ:

ਪਰ ਇਸ ਨਾਲ ਜੁੜੇ ਖਤਰੇ ਜਾਣਨ ਦੇ ਬਾਵਜੂਦ ਵੀ ਮਾਈਕਲ ਜਾਨਵਰਾਂ ਨੂੰ ਜੀਡੀਸ਼ੋਫ ਪਿੰਡ ਵਿੱਚ ਆਪਣੇ ਘਰ ਦੇ ਪਿੱਛੇ ਬਣੇ ਬਾੜੇ ਵਿੱਚ ਰੱਖਦੇ ਰਹੇ।

ਪ੍ਰਸ਼ਾਸਨ ਨੇ ਵੀ ਉਨ੍ਹਾਂ ਨੂੰ ਅਜਿਹੇ ਜੰਗਲੀ ਜਾਨਵਰ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਪਹਿਲਾਂ ਉਨ੍ਹਾਂ ਨੂੰ ਪਿੰਜਰੇ ਬਣਾਉਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਗੈਰਕਾਨੂੰਨੀ ਜਣਨ ਪ੍ਰਕਿਰਿਆ ਲਈ ਜ਼ੁਰਮਾਨਾ ਲਗਾਇਆ ਗਿਆ ਸੀ।

ਚੇਕ ਰਿਪਬਲਿਕ ਵਿੱਚ ਇਨ੍ਹਾਂ ਜਾਨਵਰਾਂ ਨੂੰ ਰੱਖਣ ਦੀ ਕੋਈ ਬਦਲਵੀਂ ਸਹੂਲਤ ਨਾ ਹੋਣ ਅਤੇ ਜਾਨਵਰਾਂ ਨਾਲ ਜੁਲਮ ਦੇ ਕੋਈ ਸਬੂਤ ਨਾ ਮਿਲਣ ਕਾਰਨ ਸ਼ੇਰ ਅਤੇ ਸ਼ੇਰਨੀ ਨੂੰ ਉੱਥੋਂ ਹਟਾਇਆ ਨਹੀਂ ਜਾ ਸਕਿਆ।

ਇਸ ਤਰ੍ਹਾਂ ਉਨ੍ਹਾਂ ਨੂੰ ਸ਼ੇਰ ਰੱਖਣ ਦੀ ਮਨਜ਼ੂਰੀ ਮਿਲ ਗਈ। ਪਰ ਪਿਛਲੀਆਂ ਗਰਮੀਆਂ ਵਿੱਚ ਮਾਈਕਲ ਪ੍ਰਾਸੇਕ ਉਦੋਂ ਖ਼ਬਰਾਂ ਵਿੱਚ ਆ ਗਏ ਜਦੋਂ ਉਹ ਆਪਣੀ ਸ਼ੇਰਨੀ ਨੂੰ ਲੈ ਕੇ ਸੈਰ 'ਤੇ ਗਏ ਸਨ ਅਤੇ ਇੱਕ ਸਾਈਕਲ ਸਵਾਰ ਉਨ੍ਹਾਂ ਦੀ ਸ਼ੇਰਨੀ ਨਾਲ ਟਕਰਾ ਗਿਆ ਸੀ।

ਇਹ ਵੀ ਪੜ੍ਹੋ:

ਇਹ ਮਾਮਲਾ ਪੁਲਿਸ ਤੱਕ ਪਹੁੰਚਿਆ ਅਤੇ ਇਸ ਨੂੰ ਇੱਕ ਸੜਕ ਹਾਦਸੇ ਦਾ ਮਾਮਲਾ ਮੰਨਿਆ ਗਿਆ।

ਪਰ ਫਿਰ ਉਹ ਦਿਨ ਵੀ ਆਇਆ ਜਦੋਂ ਮਾਈਕਲ ਦੇ ਸ਼ੇਰ ਨੇ ਆਪਣੇ ਆਪਣੇ ਮਾਲਿਕ ਨੂੰ ਹੀ ਮਾਰ ਦਿੱਤਾ। ਮਾਈਕਲ ਦੇ ਪਿਤਾ ਨੂੰ ਉਨ੍ਹਾਂ ਦੀ ਲਾਸ਼ ਸ਼ੇਰ ਦੇ ਪਿੰਜਰੇ ਵਿੱਚ ਮਿਲੀ ਅਤੇ ਉਨ੍ਹਾਂ ਨੂੰ ਸਥਾਨਕ ਮੀਡੀਆ ਨੂੰ ਦੱਸਿਆ ਕਿ ਪਿੰਜਰਾ ਅੰਦਰ ਤੋਂ ਬੰਦ ਸੀ।

ਹਾਦਸੇ ਵਾਲੀ ਥਾਂ 'ਤੇ ਮੌਜੂਦ ਪੁਲਿਸ ਨੇ ਦੋਵਾਂ ਜਾਨਵਰਾਂ ਨੂੰ ਮਾਰ ਦਿੱਤਾ। ਇੱਕ ਪੁਲਿਸ ਬੁਲਾਰੇ ਨੇ ਮੀਡੀਆ ਨੂੰ ਦੱਸਿਆ ਕਿ ਮਾਈਕਲ ਪ੍ਰਾਸੇਕ ਨੂੰ ਕੱਢਣ ਲਈ ਜਾਨਵਰਾਂ ਨੂੰ ਗੋਲੀ ਮਾਰਨਾ ਬਹੁਤ ਜ਼ਰੂਰੀ ਸੀ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ