ਇਹ ਸਵਾਲ ਤੁਸੀਂ ਕਿਸੇ ਮਰਦ ਨੂੰ ਪੁੱਛੋਗੇ?

Pop Art style cartoon of a woman looking very surprised Image copyright Getty Images
ਫੋਟੋ ਕੈਪਸ਼ਨ ਕੀ ਕਿਹਾ ਤੁਸੀਂ? ਇੱਕ ਵਾਰ ਫਿਰ ਕਹਿਣਾ

ਹੇਠਾਂ ਕੁਝ ਅਜਿਹੀਆਂ ਗੱਲਾਂ ਹਨ ਜੋ ਮਰਦਾਂ ਨੂੰ ਸ਼ਾਇਦ ਹੀ ਕਦੇ ਕਹੀਆਂ ਜਾਂਦੀਆਂ ਹੋਣ।

ਖਿਡਾਰੀ, ਸਰਜਨ, ਤਕਨੀਕੀ ਖੇਤਰ ਵਿੱਚ ਕਾਰਜਸ਼ੀਲ ਔਰਤਾਂ, ਮੰਤਰੀ, ਭਾਵੇਂ ਕਿਸੇ ਵੀ ਖੇਤਰ ਵਿੱਚ ਹੋਣ ਇਨ੍ਹਾਂ ਔਰਤਾਂ ਨੂੰ ਗਾਹੇ-ਬਗਾਹੇ ਇਹ ਗੱਲਾਂ ਸੁਣਨ ਨੂੰ ਮਿਲੀਆਂ ਹਨ।

ਇਨ੍ਹਾਂ ਦਾ ਮੰਨਣਾ ਹੈ ਕਿ ਜੇ ਉਹ ਮਰਦ ਹੁੰਦੀਆਂ ਤਾਂ ਸ਼ਾਇਦ ਇਹ ਸਵਾਲ ਜਾਂ ਟਿੱਪਣੀਆਂ ਉਨ੍ਹਾਂ ਨੂੰ ਨਾ ਸੁਣਨੀਆਂ ਪੈਂਦੀਆਂ।

ਇਹ ਸਭ ਤਜ਼ਰਬੇ ਸੋਸ਼ਲ ਮੀਡੀਆ ’ਤੇ #IfIWasAMan ਨਾਲ ਸ਼ੇਅਰ ਕੀਤੇ ਜਾ ਰਹੇ ਹਨ:

Image copyright Neema Kaseje
ਫੋਟੋ ਕੈਪਸ਼ਨ ਨੀਮਾ ਕਸੇਜੇ, ਕੀਨੀਆ ਵਿੱਚ ਸਰਜਨ ਹਨ।

ਨੀਮਾ ਕਸੇਜੇ

ਨੀਮਾ ਕੇਸਜੇ ਇੱਕ ਸਰਜਨ ਹਨ ਅਤੇ ਉਹ ਸਰਜੀਕਲ ਸਿਸਟਮਜ਼ ਰਿਸਰਚ ਗਰੁੱਪ ਦੇ ਸੰਸਥਾਪਕ ਨਿਰਦੇਸ਼ਕ ਸਨ। ਉਨ੍ਹਾਂ ਦੀ ਸੰਸਥਾ ਕੀਨੀਆ ਅਤੇ ਸਵਿਟਜ਼ਰਲੈਂਡ ਵਿੱਚ ਕੰਮ ਕਰਦੀ ਹੈ।

ਨੀਮਾ ਕਸੇਜੇ ਹੀ ਸਰਜਨ ਸਨ ਤੇ ਉਹ ਅਫਰੀਕੀ ਬੱਚਿਆਂ ਤੱਕ ਸਰਜਰੀ ਪਹੁੰਚਾਉਣ ਵਾਲੇ ਸਟਾਰਟ ਅਪ ਦੀ ਮੋਢੀ ਵੀ ਸਨ।

'ਅਸੀਂ ਸਰਜਨ ਦੀ ਉਡੀਕ ਕਰ ਰਹੇ ਹਾਂ। ਉਦੋਂ ਮੈਨੂੰ ਉਨ੍ਹਾਂ ਨੂੰ ਦੱਸਣਾ ਪੈਂਦਾ ਹੈ ਕਿ ਮੈਂ ਹੀ ਸਰਜਨ ਹਾਂ”

Image copyright Soledad Núñez
ਫੋਟੋ ਕੈਪਸ਼ਨ ਸੋਲੇਦਾਡ ਨੁਨੀਅਸ, Paraguay's former Housing Minister

ਸੋਲੇਡੈਡ ਨੁਨੀਅਸ

ਪੈਰਾਗੁਏ ਦੀ ਸਾਬਕਾ ਹਾਊਸਿੰਗ ਮੰਤਰੀ, ਸਿਆਸਤਦਾਨ ਅਤੇ ਸਵਿਲ ਇੰਜੀਨੀਅਰ।

"ਤੂੰ ਛੋਟੀ ਜਿਹੀ ਸਾਊ ਕੁੜੀ, ਤੂੰ ਸਿਆਸਤ ਵਿੱਚ ਕੀ ਕਰੇਂਗੀ? ਬਘਿਆੜ ਤੈਨੂੰ ਖਾ ਜਾਣਗੇ। 31 ਸਾਲ ਦੀ ਉਮਰ ਵਿੱਚ ਹਾਊਸਿੰਗ ਮੰਤਰੀ ਬਣਨ ਤੋਂ ਬਾਅਦ ਇਹ ਸਵਾਲ ਮੈਨੂੰ ਪਹਿਲੀ ਮੀਡੀਆ ਇੰਟਰਵਿਊ ਵਿੱਚ ਪੁੱਛਿਆ ਗਿਆ।”

Image copyright Kendal Parmar
ਫੋਟੋ ਕੈਪਸ਼ਨ Tech entrepreneur Kendal Parmar

ਕੇਂਦਲ ਪਰਮਾਰ

ਕੇਂਦਲ ਪਰਮਾਰ ਬਰਤਾਨਵੀ ਕੰਪਨੀ ਅਨਟੈਪਡ ਦੇ ਸੰਸਥਾਪਕ ਹਨ।

"'ਪੰਜ ਬੱਚਿਆਂ ਨਾਲ ਟੈਕਨਾਲਜੀ ਦੇ ਖੇਤਰ ਵਿੱਚ ਕਾਰੋਬਾਰ ਕਰਨਾ। ਤੁਸੀਂ ਬਹਾਦਰ ਹੋ!' ਕੀ ਬਹਾਦਰ ਦਾ ਮਤਲਬ ਹੈ ਕਿ ਮੈਂ ਬੇਵਕੂਫ ਹਾਂ ਜਾਂ ਇਹ ਕੰਮ ਮੇਰੀ ਪਹੁੰਚ ਤੋਂ ਬਾਹਰ ਹੈ?"

Image copyright Adrian Urbano
ਫੋਟੋ ਕੈਪਸ਼ਨ ਮਾਓਈ ਐਰਿਓ

ਮਾਓਈ ਐਰਿਓ

ਕੌਮਾਂਤਰੀ ਲੀਡਰ, ਉੱਦਮੀ, ਨਿਵੇਸ਼ਕ, ਮਨੀਲਾ ਤੇ ਫਿਲਿਪੀਨਜ਼ ਵਿੱਚ ਐਜੂਕੇਟਰ ਹਨ।

ਉਨ੍ਹਾਂ ਨੂੰ ਪੁੱਛਿਆ ਗਿਆ, "ਬਹੁਤ ਮਹੱਤਵਕਾਂਸ਼ੀ ਹੋ, ਲਗਦਾ ਹੈ ਤੁਸੀਂ ਪਰਵਾਰ ਨਹੀਂ ਵਸਾਉਣਾ ਚਾਹੁੰਦੇ"

Image copyright Getty Images
ਫੋਟੋ ਕੈਪਸ਼ਨ ਲੀਜ਼ਾ ਮੈਕਮੈਲ

ਲੀਜ਼ਾ ਮੈਕਮੈਲ

ਲੀਜ਼ਾ ਮੈਕਮੈਲ ਇਨਸਪਾਇਰਡ ਕੰਪਨੀਜ਼ ਦੇ ਮੋਢੀ ਹਨ।

"ਕੀ ਤੁਸੀਂ ਆਉਣ ਵਾਲੇ ਸੁੰਦਰਤਾ ਮੁਕਾਬਲੇ ਵਿੱਚ ਕੰਪਨੀ ਦੀ ਨੁਮਾਇੰਦਗੀ ਕਰੋਗੇ?"

Image copyright Ayla Majid
ਫੋਟੋ ਕੈਪਸ਼ਨ ਅਇਆਲ ਮਜਿਦ, ਪਾਕਿਸਤਾਨ ਵਿੱਚ ਵਿੱਤੀ ਮਾਹਰ ਹਨ।

ਅਇਆਲ ਮਜਿਦ

ਅਇਆਲ ਮਜਿਦ, ਪਾਕਿਸਤਾਨੀ ਵਿੱਚ ਵਿੱਤੀ ਮਾਹਰ ਹਨ। ਇਸ ਤੋਂ ਇਲਾਵਾ ਖ਼ਾਲਿਦ ਮਾਜਿਦ ਰਹਿਮਾਨ ਵਿੱਚ ਫਾਇਨੈਂਸ਼ਲ ਅਡਵਾਈਜ਼ਰੀ ਸਰਵਸਿਸ ਦੇ ਪ੍ਰਬੰਧਕੀ ਨਿਰਦੇਸ਼ਕ ਹਨ।

ਉਨ੍ਹਾਂ ਨੂੰ ਇੱਕ ਟੀਵੀ ਇੰਟਰਵਿਊ ਵਿੱਚ ਕਿਹਾ ਗਿਆ: “ਕੁਝ ਦੇਰ ਹੋਰ ਰੁਕੋਂਗੇ ਸਾਡੀਆਂ ਰੇਟਿੰਗਾਂ ਵਧ ਰਹੀਆਂ ਹਨ।”

Image copyright Karen Blackett
ਫੋਟੋ ਕੈਪਸ਼ਨ ਕੈਰਨ ਬਲੈਕੈਟ

ਕੈਰਨ ਬਲੈਕੈਟ, ਓਬੀਈ

ਮੀਡੀਆਕੌਮ ਯੂਕੇ ਦੇ ਚੇਅਰਮੈਨ ਅਕੇ ਡਬਲਿਊ ਪੀ ਪੀ ਕਾਊਂਟਰੀ ਮੈਨੇਜਰ ਹਨ।

"ਤੁਹਾਡਾ ਬਾਇਓਡਾਟਾ ਵਧੀਆ ਹੈ ਪਰ ਜਾਪਦਾ ਹੈ ਤੁਹਾਡੀਆਂ ਪ੍ਰਾਪਤੀਆਂ ਨਾਲ ਕੰਪਨੀ ਨਾਲੋਂ ਤੁਹਾਡਾ ਜ਼ਿਆਦਾ ਫਾਇਦਾ ਹੋਇਆ ਹੈ...."

Image copyright Nino Zambakhidze
ਫੋਟੋ ਕੈਪਸ਼ਨ ਨੀਨੋ ਜ਼ਾਂਬਾਕੀਜ਼ੇ ਨੇ ਕਈ ਪੰਪਨੀਆਂ ਦੀ ਸਥਾਪਨਾ ਕੀਤੀ।

ਨੀਨੋ ਜ਼ਾਂਬਾਕੀਜ਼ੇ

ਨੀਨੋ ਜ਼ਾਂਬਾਕੀਜ਼ੇ ਖੇਤੀ, ਸਨਅਤ ਦੇ ਮਾਹਰ ਹਨ। ਉਹ ਹੋਰ ਕੰਪਨੀਆਂ ਦੇ ਨਾਲ-ਨਾਲ ਜੌਰਜੀਅਨ ਬਿਜ਼ਨਸ ਜ਼ੋਨ ਅਤੇ ਜੌਰਜੀਅਨ ਫਾਰਮਰਜ਼ ਐਸੋਸੀਏਸ਼ਨ ਦੇ ਸੰਸਥਾਪਕ ਹਨ।

"ਤੁਹਾਡੀ ਖ਼ੂਬਸੂਰਤੀ ਹੀ ਤੁਹਾਡਾ ਦਿਮਾਗ ਹੈ" ਜਾਂ ਫਿਰ “ਤੁਸੀਂ ਰੂੜੀਵਾਦੀ ਸੋਚ ਨੂੰ ਤੋੜ ਰਹੇ ਹੋ”।

Image copyright Belinda Parmar
ਫੋਟੋ ਕੈਪਸ਼ਨ ਬੇਲਿੰਡਾ ਪਰਮਾਰ,ਮਪੈਥੀ ਬਿਜ਼ਨਸ ਦੇ ਸੀਈਓ ਹਨ

ਬੇਲਿੰਡਾ ਪਰਮਾਰ, ਓਬੀਈ

ਤਕਨੀਕੀ ਉਦਮੀ ਅਤੇ ਅਮਪੈਥੀ ਬਿਜ਼ਨਸ ਦੇ ਸੀਈਓ ਅਤੇ ਕੇਂਦਲ ਦੀ ਭੈਣ ਹਨ।

"ਬੇਲਿੰਡਾ ਆਤਮ-ਵਿਸ਼ਾਵਾਸ਼ੀ ਹਨ.... ਕਦੇ-ਕਦੇ ਲੋੜੋਂ ਜ਼ਿਆਦਾ।' ਮੈਂ ਕਦੇ ਨਹੀਂ ਸੁਣਿਆ ਕਿ ਕਿਸੇ ਮਰਦ ਨੂੰ ਲੋੜੋਂ ਜ਼ਿਆਦਾ ਆਤਮ-ਵਿਸ਼ਾਵਾਸ਼ ਵਾਲਾ ਕਿਹਾ ਗਿਆ ਹੋਵੇ।"

Image copyright Richard Lawson
ਫੋਟੋ ਕੈਪਸ਼ਨ ਹੁਸਨਾ ਲੌਸਨ, ਬੰਗਲਾਦੇਸ਼ ’ਚ ਸੂਚਨਾ ਸੁਰੱਖਿਆ ਸਲਾਹਕਾਰ ਹਨ।

ਹੁਸਨਾ ਲੌਸਨ

ਹੁਸਨਾ ਲੌਸਨ ਬੰਗਲਾਦੇਸ਼ੀ ਮਨੇਜਮੈਂਟ ਸਲਾਹਕਾਰ ਅਤੇ ਸੂਚਨਾ ਸੁਰੱਖਿਆ ਬਾਰੇ ਸਲਾਹਕਾਰ ਹਨ।

"ਵਾਹ ਤੁਸੀਂ ਤਾਂ ਸਾਈਬਰ ਸੁਰੱਖਿਆ ਦਾ ਸਿਧਾਂਤ ਚੰਗੀ ਤਰ੍ਹਾਂ ਸਮਝ ਲਿਆ ਹੈ। ਮੈਂ ਹਮੇਸ਼ਾ ਭੁੱਲਦਾ ਹਾਂ ਕਿ ਤੁਸੀਂ ਕ੍ਰਿਪਟੋਗ੍ਰਾਫ਼ੀ ਪੜ੍ਹੀ ਹੋਈ ਹੈ।"

ਜਾਂ ਇੱਕ ਵਾਰ ਮੈਨੂੰ ਕਿਹਾ ਗਿਆ, "ਤੁਸੀਂ ਬਹੁਤ ਜ਼ਿਆਦਾ ਸਾਰਿਆਂ ਨੂੰ ਨਾਲ ਲੈ ਕੇ ਚਲਦੇ ਹੋ, ਅਪਣਾ ਅਸਰ ਪੈਦਾ ਕਰਨ ਲਈ ਤੁਹਾਨੂੰ ਆਪਣੀ ਗੱਲ ਰੱਖਣੀ ਪੈਂਦੀ ਹੈ!"

Image copyright Andrea Cooper
ਫੋਟੋ ਕੈਪਸ਼ਨ ਐਂਡਰਿਆ ਕੂਪਰ

ਐਂਡਰਿਆ ਕੂਪਰ

ਐਂਡਰਿਆ ਕੂਪਰ ਯੂਕੇ ਵਿੱਚ ਸਟਰੈਟਿਜੀ ਮਨੇਜਰ ਅਤੇ ਯੋਗਾ ਟੀਚਰ ਹਨ।

"ਮੈਨੂੰ ਹਮੇਸ਼ਾ ਦਿੱਕਤ ਹੁੰਦੀ ਹੈ ਜਦੋਂ ਮਰਦ ਔਰਤਾਂ ਨੂੰ ਕੁਦਰਤ ਦੀ ਸ਼ਕਤੀ ਕਹਿੰਦੇ ਹਨ। ਇੱਕ ਵਾਰ ਮੈਂ ਇੱਕ ਬੰਦੇ ਨੂੰ ਪੁਛਿਆ ਕਿ ਕਦੇ ਉਸ ਨੇ ਕਿਸੇ ਪੁਰਸ਼ ਨੂੰ ਵੀ ਇਸ ਤਰ੍ਹਾਂ ਕਿਹਾ ਹੈ। ਉਨ੍ਹਾਂ ਦਾ ਜਵਾਬ ਸੀ ਸ਼ਾਇਦ ਨਹੀਂ...'"

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)