ਨਿਊਜ਼ੀਲੈਂਡ ’ਚ ਗੋਲੀਬਾਰੀ: ਨਮਾਜ਼ ਲਈ ਪਹੁੰਚੇ ਬੰਗਲਾਦੇਸ਼ੀ ਖਿਡਾਰੀਆਂ ਨੇ ਜਦੋਂ ਗੋਲੀਆਂ ਚੱਲਦੀਆਂ ਸੁਣੀਆਂ

ਨਿਊਜ਼ੀਲੈਂਡ ਸ਼ੂਟਿੰਗ Image copyright EPA
ਫੋਟੋ ਕੈਪਸ਼ਨ ਨਿਊਜ਼ੀਲੈਂਡ ਵਿੱਚ ਮਸਜਿਦਾਂ ਵਿੱਚ ਹੋਈ ਸ਼ੂਟਿੰਗ ਤੋਂ ਬਾਅਦ ਬੈਠੇ ਆਮ ਲੋਕ

ਨਿਊਜ਼ੀਲੈਂਡ ਵਿੱਚ ਕ੍ਰਾਇਸਟਚਰਚ ਸ਼ਹਿਰ ਦੀਆਂ ਦੋ ਮਸਜਿਦਾਂ — ਅਲ-ਨੂਰ ਮਸਜਿਦ ਅਤੇ ਲਿਨਵੁੱਡ ਐਵਿਨਿਊ ਦੀ ਮਸਜਿਦ — ਵਿੱਚ ਗੋਲੀਬਾਰੀ ਦੀਆਂ ਘੱਟੋਘੱਟ ਦੋ ਘਟਨਾਵਾਂ ਹੋਈਆਂ ਹਨ।

ਹਾਲਾਂਕਿ ਮੌਤਾਂ ਜਾਂ ਜ਼ਖਮੀ ਵਿਅਕਤੀਆਂ ਦੀ ਗਿਣਤੀ ਦੀ ਪੁਸ਼ਟੀ ਨਹੀਂ ਹੈ ਪਰ ਬੰਗਲਾਦੇਸ਼ ਦੀ ਕ੍ਰਿਕਟ ਟੀਮ ਅਲ-ਨੂਰ ਮਸਜਿਦ ਪਹੁੰਚੀ ਹੀ ਸੀ ਕਿ ਘਟਨਾ ਵਾਪਰੀ ਤਾਂ ਬੱਸ ਵਿੱਚ ਵਾਪਸ ਚਲੀ ਗਈ।

ਕਪਤਾਨ ਮੁਸ਼ਫ਼ੀਕੁਰ ਰਹੀਮ ਨੇ ਟਵੀਟ ਕਰ ਕੇ ਕਿਹਾ, "ਅੱਲਾਹ ਨੇ ਸਾਨੂੰ ਅੱਜ ਬਚਾ ਲਿਆ ਜਦੋਂ ਕ੍ਰਾਇਸਟਚਰਚ ਦੀ ਮਸਜਿਦ ਵਿੱਚ ਗੋਲੀਬਾਰੀ ਹੋਈ... ਸਾਡੀ ਕਿਸਮਤ ਬਹੁਤ ਚੰਗੀ ਰਹੀ... ਅਜਿਹਾ ਕੁਝ ਵੀ ਹੁੰਦਾ ਦੁਬਾਰਾ ਨਹੀਂ ਦੇਖਣਾ ਚਾਹਾਂਗਾ... ਸਾਡੇ ਲਈ ਦੁਆ ਕਰੋ।"

ਬੰਗਲਾਦੇਸ਼ ਦੇ ਕ੍ਰਿਕਟ ਬੋਰਡ ਨੇ ਟਵਿੱਟਰ ਉੱਪਰ ਜਾਣਕਾਰੀ ਦਿੱਤੀ ਕਿ ਟੀਮ ਸੁਰੱਖਿਅਤ ਹੈ।

ਇਹ ਵੀ ਜ਼ਰੂਰ ਪੜ੍ਹੋ

ਟੀਮ ਦੇ ਖਿਡਾਰੀ ਤਮੀਮ ਇਕਬਾਲ ਖਾਨ ਨੇ ਸਵੇਰੇ ਘਟਨਾ ਤੋਂ ਬਾਅਦ ਤੁਰੰਤ ਹੀ ਟਵੀਟ ਕੀਤਾ ਸੀ ਕਿ ਸਾਰੀ ਟੀਮ ਬੱਚ ਗਈ ਹੈ। ਬੰਗਲਾਦੇਸ਼ ਦੀ ਟੀਮ ਨੇ ਜਾਰੀ

ਟੀਮ ਦੇ ਨਾਲ ਵਿਸ਼ਲੇਸ਼ਕ ਵਜੋਂ ਜੁੜੇ ਹੋਏ ਸ਼੍ਰੀਨਿਵਾਸ ਚੰਦਰਸ਼ੇਖਰਨ ਨੇ ਵੀ ਟਵੀਟ ਕੀਤਾ, ਕਿਹਾ ਕਿ ਬੱਚ ਗਏ ਹਾਂ ਪਰ ਦਿਲ ਦੀ ਧੜਕਣ ਤੇਜ਼ ਹੈ।

ਨਿਊਜ਼ੀਲੈਂਡ ਦੇ ਕ੍ਰਿਕਟ ਬੋਰਡ ਨੇ ਵੀ ਟਵੀਟ ਕਰ ਕੇ ਕਿਹਾ ਕਿ ਉਨ੍ਹਾਂ ਦੋਵੇਂ ਟੀਮਾਂ ਸੁਰੱਖਿਅਤ ਹਨ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਦੇਸ ਲਈ "ਇਹ ਸਭ ਤੋਂ ਕਾਲੇ ਦਿਨਾਂ ਵਿੱਚੋਂ ਇੱਕ" ਹੈ।

ਇੱਕ ਵਿਅਕਤੀ ਹਿਰਾਸਤ ਵਿੱਚ ਹੈ ਪਰ ਪੁਲਿਸ ਨੇ ਕਿਹਾ ਹੈ ਕਿ ਇੱਕ ਹੋਰ ਹਮਲਾਵਰ ਅਜੇ ਵੀ ਫਰਾਰ ਮੰਨਿਆ ਜਾ ਸਕਦਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਦੇ ਅੰਦਰ ਰਹਿਣ ਅਤੇ ਮਸਜਿਦਾਂ ਵੱਲ ਬਿਲਕੁਲ ਨਾ ਜਾਣ।

ਹੁਣ ਤੱਕ ਕੀ-ਕੀ ਪਤਾ ਹੈ?

*ਕ੍ਰਾਇਸਟਚਰਚ ਦੀਆਂ ਦੋ ਮਸਜਿਦਾਂ — ਅਲ-ਨੂਰ ਮਸਜਿਦ ਅਤੇ ਲਿਨਵੁੱਡ ਐਵਿਨਿਊ ਦੀ ਮਸਜਿਦ — ਵਿੱਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਹੋਈਆਂ ਹਨ।

*ਦੋਹਾਂ ਘਟਨਾਵਾਂ ਵਿੱਚ 49 ਲੋਕਾਂ ਦੀ ਮੌਤ ਹੋ ਚੁੱਕੀ ਹੈ।

*ਬੰਗਲਾਦੇਸ਼ ਦੀ ਕ੍ਰਿਕਟ ਟੀਮ ਅਲ-ਨੂਰ ਮਸਜਿਦ ਪਹੁੰਚੀ ਹੀ ਸੀ ਕਿ ਘਟਨਾ ਵਾਪਰੀ ਤਾਂ ਬੱਸ ਵਿੱਚ ਵਾਪਸ ਚਲੀ ਗਈ ਅਤੇ ਬੰਗਲਾਦੇਸ਼ ਕ੍ਰਿਕਟ ਟੀਮ ਨੇ ਆਪਣਾ ਦੌਰਾ ਰੱਦ ਕਰ ਦਿੱਤਾ ਹੈ।

*ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਦੇਸ ਲਈ "ਸਭ ਤੋਂ ਕਾਲੇ ਦਿਨਾਂ ਵਿੱਚੋਂ ਇੱਕ" ਹੈ।

*ਪੁਲਿਸ ਨੇ ਇਸ ਮਾਮਲੇ ਵਿੱਚ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

*ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਦੇ ਅੰਦਰ ਰਹਿਣ ਅਤੇ ਮਸਜਿਦਾਂ ਵੱਲ ਬਿਲਕੁਲ ਨਾ ਜਾਣ।

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)