ਮਾਊਂਟ ਐਵਰੈਸਟ ਦੇ ਪਿਘਲਦੇ ਗਲੇਸ਼ੀਅਰਾਂ 'ਚੋਂ ਨਿਕਲਦੀਆਂ ਲਾਸ਼ਾਂ

ਮਾਊਂਟ ਐਵਰੈਸਟ Image copyright FRANK BIENEWALD
ਫੋਟੋ ਕੈਪਸ਼ਨ ਪਹਿਲੀ ਵਾਰ ਚੜ੍ਹਾਈ ਦੀਆਂ ਕੋਸ਼ਿਸ਼ਾਂ ਤੋਂ ਲੈ ਕੇ ਹੁਣ ਤੱਕ ਕਰੀਬ 300 ਪਹਾੜ ਚੜ੍ਹਣ ਵਾਲਿਆਂ ਦੀ ਮੌਤ ਹੋਈ ਹੈ

ਮਾਊਂਟ ਐਵਰੈਸਟ ਪਿਘਲਣ ਕਾਰਨ ਪਹਾੜ ਚੜ੍ਹਣ ਵਾਲਿਆਂ ਦੀਆਂ ਮਿਲ ਰਹੀਆਂ ਲਾਸ਼ਾਂ ਦੀ ਗਿਣਤੀ ਨਾਲ ਖੋਜੀ ਦਲ ਚਿੰਤਤ ਹੋ ਰਿਹਾ ਹੈ।

ਪਹਿਲੀ ਵਾਰ ਚੜ੍ਹਾਈ ਲਈ ਹੋਈਆਂ ਕੋਸ਼ਿਸ਼ਾਂ ਤੋਂ ਲੈ ਕੇ ਹੁਣ ਤੱਕ ਕਰੀਬ 300 ਪਹਾੜ ਚੜ੍ਹਣ ਵਾਲਿਆਂ ਦੀਆਂ ਮੌਤਾਂ ਹੋਈਆਂ ਹਨ ਅਤੇ ਦੋ-ਤਿਹਾਈ ਲਾਸ਼ਾਂ ਅਜੇ ਵੀ ਬਰਫ਼ ਹੇਠਾਂ ਦੱਬੀਆਂ ਹੋਣ ਦਾ ਖਦਸ਼ਾ ਹੈ।

ਬਸੰਤ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਉੱਤਰ ਵਾਲੇ ਪਾਸੇ ਚੀਨ ਵਾਲੀ ਸਾਈਡ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ।

ਕਰੀਬ 4800 ਲੋਕਾਂ ਨੇ ਧਰਤੀ ਦੀ ਸਭ ਤੋਂ ਉੱਚੀ ਪਹਾੜੀ ਦੀ ਚੋਟੀ ਤੱਕ ਪਹੁੰਚ ਕੀਤੀ ਹੈ।

ਨੇਪਾਲ ਮਾਊਂਟੇਨਰਿੰਗ ਦੇ ਸਾਬਕਾ ਪ੍ਰਧਾਨ ਅੰਗ ਸ਼ੇਰਿੰਗ ਸ਼ੇਰਪਾ ਦਾ ਕਹਿਣਾ ਹੈ, "ਗਲੋਬਲ ਵਾਰਮਿੰਗ ਕਰਕੇ ਬਰਫ਼ ਜਲਦੀ-ਜਲਦੀ ਪਿਘਲ ਰਹੀ ਹੈ ਅਤੇ ਜਿਸ ਕਾਰਨ ਇਸ ਸਾਲ ਬਰਫ਼ ਹੇਠਾਂ ਦੱਬੀਆਂ ਲਾਸ਼ਾਂ ਸਾਹਮਣੇ ਆ ਰਹੀਆਂ ਹਨ।"

"ਅਸੀਂ ਇਸ ਸਾਲ ਮਰਨ ਵਾਲੇ ਕੁਝ ਲੋਕਾਂ ਦੀਆਂ ਲਾਸ਼ਾਂ ਹੇਠਾਂ ਲੈ ਕੇ ਆਏ ਹਾਂ ਪਰ ਪੁਰਾਣੀਆਂ ਲਾਸ਼ਾਂ ਦਫ਼ਨ ਹੋਈਆਂ ਪਈਆਂ ਹਨ ਉਹ ਬਾਹਰ ਨਿਕਲ ਰਹੀਆਂ ਹਨ।"

ਐਵਰੈਸਟ 'ਤੇ ਸੰਪਰਕ ਅਧਿਕਾਰੀ ਵਜੋਂ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀ ਦਾ ਕਹਿਣਾ ਹੈ, "ਮੈਂ ਖ਼ੁਦ ਇਸ ਸਾਲ ਐਵਰੈਸਟ ਦੀਆਂ ਵੱਖ-ਵੱਖ ਥਾਵਾਂ ਤੋਂ 10 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਅਜੇ ਕੋਈ ਹੋਰ ਵੀ ਮਿਲ ਰਹੀਆਂ ਹਨ।"

ਇਹ ਵੀ ਪੜ੍ਹੋ-

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
16 ਸਾਲ ਦੀ ਉਮਰ ’ਚ ਮਾਊਂਟ ਐਵਰੈਸਟ ਸਰ ਕਰਨ ਵਾਲੀ ਸ਼ਿਵਾਂਗੀ

ਐਕਸਪੀਡੀਸ਼ਨ ਆਪਰੇਟਰਸ ਐਸੋਸੀਏਸ਼ਨ ਆਫ ਨੇਪਾਲ (ਈਓਏਆਨ) ਦੇ ਅਧਿਕਾਰੀ ਨੇ ਕਿਹਾ ਕਿ ਉਹ ਇਸ ਸੀਜ਼ਨ ਦੌਰਾਨ ਐਵਰੈਸਟ ਅਤੇ ਲਹੋਤਸੇ ਪਹਾੜ ਦੇ ਉਪਰਲੇ ਕੈਂਪਾਂ ਵਿਚੋਂ ਰੱਸੀਆਂ ਅਤੇ ਹੋਰ ਸਾਮਾਨ ਹੇਠਾਂ ਲਿਆ ਰਹੇ ਸਨ ਪਰ ਲਾਸ਼ਾਂ ਨਾਲ ਨਜਿੱਠਣਾ ਇੰਨਾ ਸੌਖਾ ਨਹੀਂ ਹੈ।

ਉਹ ਨੇਪਾਲ ਦੇ ਕਾਨੂੰਨ ਵੱਲ ਇਸ਼ਾਰਾ ਕਰਦੇ ਹਨ ਕਿ ਲਾਸ਼ਾਂ ਨੂੰ ਕੱਢਣ ਲਈ ਸਰਕਾਰੀ ਏਜੰਸੀਆਂ ਦੀ ਲੋੜ ਹੁੰਦੀ ਹੈ ਅਤੇ ਇਹ ਇੱਕ ਚੁਣੌਤੀ ਹੈ।

ਈਓਏਆਨ ਦੇ ਪ੍ਰਧਾਨ ਦੰਬਰ ਪਾਰਾਜੁਲੀ ਦਾ ਕਹਿਣਾ ਹੈ, "ਇਹ ਮਸਲੇ ਨੂੰ ਸਰਕਾਰ ਅਤੇ ਮਾਊਂਟੇਨਰਿੰਗ ਸਨਅਤ ਦੋਵਾਂ ਨੂੰ ਪਹਿਲ ਦੇ ਆਧਾਰ 'ਤੇ ਸੁਲਝਾਉਣਾ ਚਾਹੀਦਾ ਹੈ।"

"ਜੇਕਰ ਉਹ ਤਿੱਬਤ ਵਾਲੇ ਪਾਸੇ ਅਜਿਹਾ ਕਰ ਸਕਦੇ ਹਨ ਤਾਂ ਅਸੀਂ ਇਧਰ ਵੀ ਕਰ ਸਕਦੇ ਹਾਂ।"

ਲਾਸ਼ਾਂ ਦੀ ਨਿਕਲਣਾ

ਸਾਲ 2017 ਵਿੱਚ ਕੈਂਪ 1 ਦੀ ਜ਼ਮੀਨ 'ਤੇ ਇੱਕ ਪਹਾੜ ਚੜ੍ਹਣ ਵਾਲੇ ਦਾ ਹੱਥ ਦਿਖਾਈ ਦਿੱਤਾ ਸੀ।

Image copyright DOMA SHERPA
ਫੋਟੋ ਕੈਪਸ਼ਨ ਪਹਾੜ ਚੜ੍ਹਣ ਵਾਲਿਆਂ ਦਾ ਕਹਿਣਾ ਹੈ ਕਿ ਖੁੰਬੂ ਆਈਸਫਾਲ ਨਾਲ ਜਾਣੇ ਜਾਂਦੇ ਇਸ ਇਲਾਕੇ ਵਿੱਚ ਇਸ ਸਾਲ ਵਧੇਰੇ ਲਾਸ਼ਾਂ ਨਜ਼ਰ ਆਈਆਂ

ਖੋਜ ਦਲ ਨੇ ਕਿਹਾ ਉਨ੍ਹਾਂ ਨੇ ਸ਼ੇਰਪਾ ਭਾਈਚਾਰੇ ਦੇ ਪੇਸ਼ੇਵਰ ਪਹਾੜ ਚੜ੍ਹਣ ਵਾਲਿਆਂ ਨੂੰ ਲਾਸ਼ ਕੱਢਣ 'ਤੇ ਲਗਾਇਆ ਸੀ।

ਉਸੇ ਸਾਲ ਹੀ ਇੱਕ ਹੋਰ ਲਾਸ਼ ਖੁੰਬੂ ਗਲੇਸ਼ੀਅਰ ਦੀ ਸਤਹ ਉੱਤੇ ਨਜ਼ਰ ਆਈ ਸੀ। ਇਸ ਨੂੰ ਖੁੰਬੂ ਆਈਸਫਾਲ ਵੀ ਕਹਿੰਦੇ ਹਨ।

ਪਹਾੜ ਚੜ੍ਹਣ ਵਾਲਿਆਂ ਦਾ ਕਹਿਣਾ ਹੈ ਕਿ ਬੀਤੇ ਕੁਝ ਸਾਲਾਂ ਤੋਂ ਇਸੇ ਇਲਾਕੇ ਵਿੱਚ ਵੱਧ ਲਾਸ਼ਾਂ ਨਜ਼ਰ ਆਈਆਂ ਹਨ।

ਇਸ ਤੋਂ ਇਲਾਵਾ ਸਾਊਥ ਕੋਲ ਨਾਮ ਨਾਲ ਜਾਣੇ ਜਾਂਦੇ ਕੈਂਪ 4 ਵਾਲੇ ਇਲਾਕੇ ਵਿੱਚ ਵੀ ਲਾਸ਼ਾਂ ਸਾਹਮਣੇ ਆਈਆਂ ਹਨ।

ਖੇਤਰ 'ਚ ਸਰਗਰਮ ਗ਼ੈਰ-ਸਰਕਾਰੀ ਸੰਗਠਨ ਦੇ ਅਧਿਕਾਰੀ ਨੇ ਕਿਹਾ, "ਬੇਸ ਕੈਂਪ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਲਾਸ਼ਾਂ ਦੇ ਹੱਥ ਅਤੇ ਲੱਤਾਂ ਨਜ਼ਰ ਆਈਆਂ।"

"ਅਸੀਂ ਦੇਖਿਆ ਹੈ ਕਿ ਬੇਸ ਕੈਂਪ ਅਤੇ ਨੇੜਲੇ ਇਲਾਕੇ 'ਚ ਬਰਫ਼ ਦਾ ਪੱਧਰ ਹੇਠਾਂ ਜਾ ਰਿਹਾ ਹੈ, ਜਿਸ ਕਾਰਨ ਲਾਸ਼ਾਂ ਸਾਹਮਣੇ ਆ ਰਹੀਆਂ ਹਨ।"

ਖੁਰਦੇ ਗਲੇਸ਼ੀਅਰ

ਕਈ ਅਧਿਅਨ ਦਰਸਾਉਂਦੇ ਹਨ ਕਿ ਹਿਮਾਲਿਆ ਦੇ ਵਧੇਰੇ ਹਿੱਸਿਆਂ ਵਾਂਗ ਐਵਰੈਸਟ ਦੇ ਗਲੇਸ਼ੀਅਰ ਵੀ ਪਿਘਲ ਰਹੇ ਹਨ ਅਤੇ ਪਤਲੇ ਹੋ ਰਹੇ ਹਨ।

Image copyright C. SCOTT WATSON/UNIVERSITY OF LEEDS
ਫੋਟੋ ਕੈਪਸ਼ਨ ਟੀਮ ਨੇ ਪਿਛਲੇ ਸਾਲ ਖੁੰਬੂ ਗਲੇਸ਼ੀਅਰ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਬਰਫ਼ ਦਾ ਤਾਪਮਾਨ ਵਧੇਰੇ ਗਰਮ ਹੈ

ਸਾਲ 2015 ਦਾ ਅਧਿਅਨ ਦੱਸਦਾ ਹੈ ਕਿ ਖੁੰਬੂ ਗਲੇਸ਼ੀਅਰ ਦੇ ਤਲਾਬ ਜਿਨ੍ਹਾਂ ਨੂੰ ਐਵਰੈਸਟ ਦੀ ਚੋਟੀ ਜਾਣ ਵਾਲੇ ਪਹਾੜ ਚੜ੍ਹਣ ਵਾਲਿਆਂ ਨੂੰ ਪਾਰ ਕਰਨਾ ਪੈਂਦਾ ਹੈ ਉਹ ਤੇਜ਼ੀ ਨਾਲ ਪਿਘਲਦੀ ਬਰਫ ਕਾਰਨ ਵੱਡੇ ਹੋ ਰਹੇ ਹਨ।

ਸਾਲ 2016 ਵਿੱਚ ਨੇਪਾਲ ਦੀ ਫੌਜ ਨੇ ਮਾਊਂਟ ਐਵਰੈਸਟ ਦੀ ਇਮਜਾ ਝੀਲ ਤੋਂ ਪਾਣੀ ਕੱਢਿਆ ਸੀ ਕਿਉਂਕਿ ਬਰਫ਼ ਪਿਘਲਣ ਕਾਰਨ ਉਸ ਵਿੱਚ ਪਾਣੀ ਖ਼ਤਰਨਾਕ ਪੱਧਰ 'ਤੇ ਪਹੁੰਚ ਗਿਆ ਸੀ।

ਲੰਡਨ ਦੀ ਲੀਡਸ ਅਤੇ ਅਬਰਿਸਟਵਿਥ ਯੂਨੀਵਰਸਿਟੀ ਦੇ ਮੈਂਬਰਾਂ ਵਾਲੀ ਖੋਜਕਾਰਾਂ ਦੀ ਇੱਕ ਹੋਰ ਟੀਮ ਨੇ ਪਿਛਲੇ ਸਾਲ ਖੁੰਬੂ ਗਲੇਸ਼ੀਅਰ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਬਰਫ਼ ਦਾ ਤਾਪਮਾਨ ਵਧੇਰੇ ਗਰਮ ਹੈ।

ਹਾਲਾਂਕਿ ਸਾਰੀਆਂ ਲਾਸ਼ਾਂ ਜਲਦੀ ਪਿਘਲ ਰਹੇ ਗਲੇਸ਼ੀਅਰਾਂ ਕਾਰਨ ਹੀ ਨਹੀਂ ਸਾਹਮਣੇ ਆ ਰਹੀਆਂ ਹਨ।

ਪਹਾੜ ਚੜ੍ਹਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਖੁੰਬੂ ਗਲੇਸ਼ੀਅਰ ਮੁਹਿੰਮ ਕਾਰਨ ਵੀ ਸਾਹਮਣੇ ਆ ਰਹੀਆਂ ਹਨ।

ਇਹ ਵੀ ਪੜ੍ਹੋ-

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਇੱਕ ਲੱਤ 'ਤੇ ਐਵਰੈਸਟ ਫਤਿਹ ਕਰਨ ਵਾਲੀ ਅਰੁਨਿਮਾ

ਨੇਪਾਲ ਨੈਸ਼ਨਲ ਮਾਊਂਟੇਨ ਗਾਈਡਸ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਸ਼ੇਰਿੰਗ ਪਾਂਡੇ ਭੋਟੇ ਮੁਤਾਬਕ, "ਖੁੰਬੂ ਗਲੇਸ਼ੀਅਰ ਮੁਹਿੰਮ ਕਾਰਨ ਸਾਨੂੰ ਸਮੇਂ-ਸਮੇਂ 'ਤੇ ਲਾਸ਼ਾਂ ਦੇਖਣ ਨੂੰ ਮਿਲ ਰਹੀਆਂ ਹਨ ਪਰ ਵਧੇਰੇ ਪਹਾੜ ਚੜ੍ਹਣ ਵਾਲੇ ਇਸ ਪਾਸੇ ਆਉਣ ਤੋਂ ਪਹਿਲਾਂ ਮਾਨਸਿਕ ਤੌਰ 'ਤੇ ਤਿਆਰ ਹੁੰਦੇ ਹਨ।"

ਲਾਸ਼ਾਂ ਕਰਦੀਆਂ ਹਨ 'ਥਾਂ ਦੀ ਨਿਸ਼ਾਨਦੇਹੀ'

ਕੁਝ ਲਾਸ਼ਾਂ ਵਧੇਰੇ ਉਚਾਈ ਵਾਲੇ ਇਲਾਕਿਆਂ ਵਿੱਚ ਪਹਾੜ ਚੜ੍ਹਣ ਵਾਲਿਆਂ ਲਈ ਤਾਂ ਦੀ ਨਿਸ਼ਾਨੇਦਹੀ ਦਾ ਕੰਮ ਕਰਦੀਆਂ ਹਨ।

ਇਸੇ ਤਰ੍ਹਾਂ ਚੋਟੀ ਦੇ ਕੋਲ "ਗਰੀਨ ਬੂਟ" ਨਾਮ ਦੀ ਵੀ ਥਾਂ ਹੈ ਜਿੱਥੇ ਇੱਕ ਪਹਾੜ ਚੜ੍ਹਣ ਵਾਲੇ ਦੀ ਚੱਟਾਨ ਹੇਠਾਂ ਆਉਣ ਕਾਰਨ ਮੌਤ ਹੋ ਗਈ ਸੀ ਅਤੇ ਉਸ ਨੇ ਗਰੀਨ ਬੂਟ ਅਜੇ ਵੀ ਪਹਿਨੇ ਹੋਏ ਸਨ।

ਉਪਰਲੇ ਕੈਂਪਾਂ ਤੋਂ ਲਾਸ਼ਾਂ ਲੱਭਣੀਆਂ ਅਤੇ ਲਿਆਉਣੀਆਂ ਮੁਸ਼ਕਿਲ ਤੇ ਮਹਿੰਗਾ ਕੰਮ ਹੈ।

Image copyright ANG TASHI SHERPA
ਫੋਟੋ ਕੈਪਸ਼ਨ ਉਪਰਲੇ ਕੈਂਪਾਂ ਤੋਂ ਲਾਸ਼ਾਂ ਲੱਭਣੀਆਂ ਅਤੇ ਲਿਆਉਣੀਆਂ ਮੁਸ਼ਕਲ ਅਤੇ ਮਹਿੰਗਾ ਕੰਮ ਹੈ

ਮਾਹਿਰਾਂ ਦਾ ਕਹਿਣਾ ਹੈ ਕਿ ਲਾਸ਼ਾਂ ਹੇਠਾਂ ਲੈ ਕੇ ਆਉਣ ਲਈ 27 ਲੱਖ ਰੁਪਏ ਤੋਂ ਲੈ ਕੇ 55 ਲੱਖ ਰੁਪਏ ਦਾ ਖਰਚਾ ਆ ਸਕਦਾ ਹੈ।

ਅੰਗ ਸ਼ੇਰਿੰਗ ਸ਼ੇਰਪਾ ਦਾ ਕਹਿਣਾ ਹੈ, "ਸਭ ਤੋਂ ਵੱਡੀ ਚੁਣੌਤੀ ਤਾਂ ਚੋਟੀ ਨੇੜੇ ਇਲਾਕੇ ਦੀ ਉਚਾਈ 8700 ਮੀਟਰ ਦੀ ਹੈ।"

ਜਿੱਥੇ ਲਾਸ਼ ਬਿਲਕੁਲ ਜੰਮੀ ਪਈ ਹੁੰਦੀ ਹੈ ਅਤੇ ਇਸ ਦਾ ਭਾਰ ਕਰੀਬ 150 ਕਿਲੋਗ੍ਰਾਮ ਹੋ ਜਾਂਦਾ ਹੈ ਅਤੇ ਉਸ ਉੱਚਾਈ ਤੋਂ ਲਾਸ਼ਾਂ ਥੱਲੇ ਲਿਆਉਣ ਕਾਫੀ ਔਖਾ ਹੈ।"

ਮਾਹਿਰਾਂ ਦਾ ਕਹਿਣਾ ਹੈ ਕਿ ਪਹਾੜ 'ਤੇ ਮ੍ਰਿਤ ਸਰੀਰ ਨਾਲ ਕੀ ਕਰਨਾ ਹੈ ਇਹ ਫ਼ੈਸਲਾ ਲੈਣਾ ਵੀ ਵਧੇਰੇ ਵਿਅਕਤੀਗਤ ਮੁੱਦਾ ਹੈ।

ਪ੍ਰਸਿੱਧ ਪਹਾੜ ਚੜ੍ਹਣ ਵਾਲੇ ਜੋ ਪਹਾੜ ਚੜ੍ਹਣ ਬਾਰੇ ਲਿਖ ਰਹੇ ਹਨ ਐਲਨ ਆਰਨੈਟੇ ਮੁਤਾਬਕ, "ਜ਼ਿਆਦਾਤਰ ਪਹਾੜ ਚੜ੍ਹਣ ਵਾਲੇ ਖੁਦ ਦੀ ਮੌਤ ਤੋਂ ਬਾਅਦ ਆਪਣੀ ਲਾਸ਼ ਨੂੰ ਉੱਥੇ ਛੱਡਣ ਦੀ ਇੱਛਾ ਹੀ ਰੱਖਦੇ ਹਨ।"

"ਇਸ ਲਈ ਉਨ੍ਹਾਂ ਦੀਆਂ ਲਾਸ਼ਾਂ ਨੂੰ ਉੱਥੋਂ ਹਟਾਉਣ ਬੇਹੱਦ ਅਪਮਾਨਜਨਕ ਲਗਦਾ ਹੈ। ਹਾਂ ਇਹ ਵੱਖਰੀ ਗੱਲ ਹੈ ਕਿ ਜੇ ਰਸਤਾ ਸਾਫ਼ ਕਰਨ ਲਈ ਲਾਸ਼ਾਂ ਹਟਾਉਣੀਆਂ ਪੈਣ ਜਾਂ ਉਨ੍ਹਾਂ ਦੇ ਪਰਿਵਾਰ ਲਾਸ਼ਾਂ ਦੀ ਮੰਗ ਕਰਨ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)