ਮੋਦੀ-ਰਾਹੁਲ ਪਾਕਿਸਤਾਨ ਦੇ ਯਾਰ ਤਾਂ ਫਿਰ ਝਗੜਾ ਕਿਸ ਗੱਲ ਦਾ: ਬਲਾਗ

ਰਾਹੁਲ ਗਾਂਧੀ ਤੇ ਨਰਿੰਦਰ ਮੋਦੀ Image copyright Getty Images

ਲਓ ਜਨਾਬ ਪਾਕਿਸਤਾਨ ਵਿੱਚ ਮੋਦੀ ਦਾ ਇੱਕ ਹੋਰ ਯਾਰ ਪੈਦਾ ਹੋ ਗਿਆ ਹੈ ਅਤੇ ਉਨ੍ਹਾਂ ਦਾ ਨਾਮ ਹੈ ਬਿਲਾਵਲ ਭੁੱਟੋ ਜ਼ਰਦਾਰੀ।

ਉਨ੍ਹਾਂ ,ਉਨ੍ਹਾਂ ਦੇ ਅੱਬਾ ਅਤੇ ਫੂਫੀ ਦੇ ਖ਼ਿਲਾਫ਼ ਅੱਜ ਕੱਲ੍ਹ ਭ੍ਰਿਸ਼ਟਾਚਾਰ ਅਤੇ ਬੇਨਾਮੀ ਅਕਾਊਂਟਸ ਜ਼ਰੀਏ ਅਰਬਾਂ ਰੁਪੱਈਆ ਦਬਾਉਣ ਦੇ ਕੇਸ ਖੋਲ੍ਹ ਦਿੱਤੇ ਗਏ ਹਨ।

ਇਸ ਤੋਂ ਬਾਅਦ ਬਿਲਾਵਲ ਦੀਆਂ ਤੋਪਾਂ ਦਾ ਰੁਖ਼ ਇਮਰਾਨ ਖ਼ਾਨ ਸਰਕਾਰ ਵੱਲ ਮੁੜਨਾ ਤਾਂ ਬਣਦਾ ਹੈ।

Image copyright Getty Images

ਬਿਲਾਵਲ ਨੇ ਪਹਿਲਾ ਗੋਲਾ ਇਹ ਦਾਗਿਆ ਕਿ ਮੰਤਰੀ ਮੰਡਲ ਦੇ ਘੱਟੋ - ਘੱਟ ਜਿਹੜੇ ਤਿੰਨ ਮੈਂਬਰ ਗਰਮ ਖਿਆਲੀ ਗੁੱਟਾਂ ਦੇ ਨਾਲ ਟਾਂਕਾ ਫਿੱਟ ਕਰਕੇ ਬੈਠੇ ਹਨ, ਉਨ੍ਹਾਂ ਨੂੰ ਤੁਰੰਤ ਕੈਬਨਿਟ ਵਿੱਚੋਂ ਕੱਢਿਆ ਜਾਵੇ।

ਦੂਜਾ ਗੋਲਾ ਇਹ ਦਾਗਿਆ ਕਿ ਉਨ੍ਹਾਂ ਨੂੰ ਯਕੀਨ ਨਹੀਂ ਕਿ ਸਰਕਾਰ ਅੱਤਵਾਦੀ ਅਤੇ ਜਿਹਾਦੀ ਸੰਗਠਨਾਂ 'ਤੇ ਇਮਾਨਦਾਰੀ ਨਾਲ ਹੱਥ ਪਾ ਰਹੀ ਹੈ।

ਇਹ ਵੀ ਪੜ੍ਹੋ:

ਬਸ ਫਿਰ ਕੀ ਸੀ, ਇਮਰਾਨੀ ਤੋਪਾਂ ਵੀ ਹਰਕਤ ਵਿੱਚ ਆ ਗਈਆਂ ਅਤੇ ਹੁਣ ਕਈ ਮੰਤਰੀ ਕੋਰਸ ਵਿੱਚ ਗਾ ਰਹੇ ਹਨ ਕਿ ਬਿਲਾਵਲ ਦੀਆਂ ਅਜਿਹੀਆਂ ਗੱਲਾਂ ਤੋਂ ਬਾਅਦ ਇੰਡੀਅਨ ਮੀਡੀਆ ਇੱਕ ਲੱਤ 'ਤੇ ਨੱਚ ਰਿਹਾ ਹੈ।

ਹਾਏ, ਇਹ ਕੀ ਹੋ ਗਿਆ?

ਜਦੋਂ ਨਵਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਸਨ ਤਾਂ ਜਿਹੜੇ ਲੋਕ ਉਨ੍ਹਾਂ ਨੂੰ ਮੋਦੀ ਦਾ ਯਾਰ ਕਹਿ ਰਹੇ ਸਨ ਉਨ੍ਹਾਂ ਵਿੱਚ ਬਿਲਾਵਲ ਵੀ ਸਭ ਤੋਂ ਅੱਗੇ ਸਨ।

Image copyright @PID_GOV

ਹੁਣ ਇਹੀ ਗੀਤਮਾਲਾ ਖ਼ੁਦ ਬਿਲਾਵਲ ਦੇ ਗਲੇ ਵਿੱਚ ਪੈ ਗਈ।

ਅਜੇ ਇੱਕ ਹਫ਼ਤਾ ਪਹਿਲਾਂ ਹੀ ਤਾਂ ਮੋਦੀ ਦੇ ਨਵੇਂ ਯਾਰ ਨੇ ਮੋਦੀ ਦੇ ਪੁਰਾਣੇ ਯਾਰ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ ਹੈ। ਮੈਨੂੰ ਯਕੀਨ ਹੈ ਕਿ ਨਵਾਜ਼ ਸ਼ਰੀਫ਼ ਨੇ ਇਸ ਬਾਲਕ ਨੂੰ ਸਿਰਫ਼ ਧਿਆਨ ਨਾਲ ਵੇਖਿਆ ਹੋਵੇਗਾ। ਮੂੰਹ ਤੋਂ ਕੁਝ ਨਹੀਂ ਕਿਹਾ ਹੋਵੇਗਾ।

ਕੁਝ ਇਹੀ ਕਹਾਣੀ ਸਰਹੱਦ ਪਾਰ ਦੀ ਵੀ ਹੈ। ਉਂਝ ਵੀ ਪਾਕਿਸਤਾਨ ਭਾਰਤੀਆਂ ਦੇ ਕਿਸੇ ਕੰਮ ਦਾ ਹੋਵੇ ਨਾ ਹੋਵੇ ਪਰ ਚੋਣਾਂ ਵਿੱਚ ਅਕਸਰ ਪਾਕਿਸਤਾਨ ਹੀ ਕੰਮ ਆਉਂਦਾ ਹੈ।

ਇਹ ਵੀ ਪੜ੍ਹੋ:

ਇੱਥੇ ਬਿਲਾਵਲ ਮੋਦੀ ਦੇ ਨਵੇਂ ਯਾਰ ਹਨ ਤਾਂ ਉੱਥੇ ਰਾਹੁਲ ਪਾਕਿਸਤਾਨ ਦੇ ਯਾਰ ਕਹੇ ਜਾ ਰਹੇ ਹਨ ਕਿਉਂਕਿ ਜਿਸ ਤਰ੍ਹਾਂ ਬਿਲਾਵਲ ਨੇ ਅੱਤਵਾਦੀ ਸੰਗਠਨਾਂ ਦੀ ਕਾਰਵਾਈ 'ਤੇ ਸਵਾਲ ਚੁੱਕਿਆ ਹੈ, ਉਸੇ ਤਰ੍ਹਾਂ ਰਾਹੁਲ ਨੇ ਬਾਲਾਕੋਟ ਸਰਜੀਕਲ ਸਟਰਾਈਕ 'ਤੇ ਸਵਾਲ ਚੁੱਕ ਦਿੱਤਾ ਹੈ।

Image copyright Getty Images

ਪਰ ਰਾਹੁਲ ਇਕੱਲੇ ਨਹੀਂ ਹਨ। ਜਦੋਂ ਤੋਂ ਮੋਦੀ ਨੇ 23 ਮਾਰਚ ਦੇ ਰਾਸ਼ਟਰੀ ਦਿਵਸ 'ਤੇ ਇਮਰਾਨ ਖ਼ਾਨ ਨੂੰ ਵਧਾਈ ਦਿੱਤੀ ਹੈ ਉਦੋਂ ਤੋਂ ਕਾਂਗਰਸ ਦੀਆਂ ਨਜ਼ਰਾਂ ਵਿੱਚ ਮੋਦੀ ਵੀ ਇਹ 'ਲਵ ਲੈਟਰ' ਲਿਖਣ ਤੋਂ ਬਾਅਦ ਪਾਕਿਸਤਾਨ ਦੇ ਯਾਰ ਹੋ ਚੁੱਕੇ ਹਨ।

ਇਹ ਵੀ ਪੜ੍ਹੋ:

ਪਰ ਇੱਕ ਗੱਲ ਸਮਝ ਵਿੱਚ ਨਹੀਂ ਆਈ ਕਿ ਜੇ ਰਾਸ਼ਟਰੀ ਦਿਵਸ 'ਤੇ ਪਾਕਿਸਤਾਨ ਨੂੰ ਵਧਾਈ ਦੇ ਹੀ ਦਿੱਤੀ ਸੀ ਤਾਂ ਫਿਰ ਮੋਦੀ ਸਰਕਾਰ ਨੇ ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਦੇ ਰਿਸੈਪਸ਼ਨ ਦਾ ਬਾਇਕਾਟ ਕਿਉਂ ਕਰ ਦਿੱਤਾ?

ਮੋਦੀ ਅਤੇ ਰਾਹੁਲ ਪਾਕਿਸਤਾਨ ਦੇ ਯਾਰ ਅਤੇ ਨਵਾਜ਼ ਸ਼ਰੀਫ਼ ਅਤੇ ਬਿਲਾਵਲ ਭਾਰਤ ਦੇ ਯਾਰ ਤਾਂ ਫਿਰ ਝਗੜਾ ਕਿਸ ਗੱਲ ਯਾਰ ਕਿਸ ਗੱਲ 'ਤੇ ਹੈ?

ਕਿੰਨੀ ਚੰਗੀ ਗੱਲ ਹੈ ਕਿ ਬੁਰੇ ਵੇਲੇ 'ਚ ਦੋਵਾਂ ਦੇਸਾਂ ਦੇ ਲੀਡਰ ਹੀ ਇੱਕ ਦੂਜੇ ਨਾਲ ਯਾਰੀ ਨਿਭਾਉਂਦੇ ਹਨ ਅਤੇ ਮੂਰਖ ਦੁਨੀਆਂ ਸਮਝਦੀ ਹੈ ਕਿ ਦੋਵੇਂ ਇੱਕ ਦੂਜੇ ਦੇ ਦੁਸ਼ਮਣ ਹਨ।

ਖ਼ੈਰ ਦੁਨੀਆਂ ਦੀ ਕੀ ਹੈ? ਉਹ ਤਾਂ ਵਰਲਡ ਰੈਸਲਿੰਗ ਫੈਡਰੇਸ਼ਨ ਦੀਆਂ ਕੁਸ਼ਤੀਆਂ ਨੂੰ ਅਸਲੀ ਸਮਝਦੀ ਰਹੀ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)