ਪੁਲਾੜ ਦਾ ਫੌਜੀਕਰਨ ਨਹੀਂ ਹੋਣਾ ਚਾਹੀਦਾ - ਪਾਕਿਸਤਾਨ

IMRAN KHAN

ਪਾਕਿਸਤਾਨ ਨੇ ਭਾਰਤ ਵੱਲੋਂ ਮਿਸ਼ਨ ਸ਼ਕਤੀ ਪੂਰਾ ਕੀਤੇ ਜਾਣ ਬਾਰੇ ਆਪਣੀ ਪ੍ਰਤੀ ਕਿਰਿਆ ਦਿੱਤੀ ਹੈ।

ਭਾਰਤ ਨੇ ਬੁੱਧਵਾਰ ਨੂੰ ਮਿਸ਼ਨ ਸ਼ਕਤੀ ਤਹਿਤ ਪੁਲਾੜ ਵਿੱਚ ਮਿਜ਼ਾਈਲ ਨਾਲ ਸੈਟਲਾਈਟ ਤਬਾਹ ਕਰਨ ਦੇ ਪ੍ਰੀਖਣ ਨਾਲ ਪੁਲਾੜੀ ਮਹਾਂਸ਼ਕਤੀਆਂ ਦੇ ਛੋਟੇ ਜਿਹੇ ਸਮੂਹ ਵਿੱਚ ਸ਼ਾਮਲ ਹੋ ਜਾਣ ਦਾ ਐਲਾਨ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ ਨੂੰ ਸੰਬੋਧਨ ਦੌਰਾਨ ਐਲਾਨ ਕੀਤਾ ਕਿ ਭਾਰਤ ਪੁਲਾਰ ਦੇ ਖੇਤਰ ਵਿੱਚ ਦੁਨੀਆਂ ਦੀ ਚੌਥੀ ਮਹਾਸ਼ਕਤੀ ਬਣ ਗਿਆ ਹੈ।

ਇਸ ਅਹਿਮ ਘਟਨਾਕ੍ਰਮ ਬਾਰੇ ਪਾਕਿਸਤਾਨ ਦੇ ਬੁਲਾਰੇ ਨੇ ਕਿਹਾ ਕਿ “ਪਾਕਿਸਤਾਨ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਦੇ ਸਖ਼ਤ ਖਿਲਾਫ ਰਿਹਾ ਹੈ। ਪੁਲਾੜ ਮਨੁੱਖਤਾ ਦੀ ਸਾਂਝੀ ਵਿਰਾਸਤ ਹੈ ਅਤੇ ਹਰੇਕ ਦੇਸ ਦੀ ਇਹ ਜਿੰਮੇਵਾਰੀ ਹੈ ਕਿ ਉਹ ਪੁਲਾੜ ਦੇ ਫੌਜੀਕਰਨ ਨੂੰ ਉਤਾਸ਼ਾਹਿਤ ਕਰਨ ਵਾਲੀਆਂ ਸਰਗਰਮੀਆਂ ਤੋਂ ਬਚੇ।”

“ਪਾਕਿਸਤਾਨ ਦਾ ਮੰਨਣਾ ਹੈ ਕਿ ਪੁਲਾੜ ਬਾਰੇ ਵਰਤਮਾਨ ਕੌਮਾਂਤਰੀ ਕਾਨੂੰਨਾਂ ਦੇ ਖੱਪਿਆਂ ਨੂੰ ਭਰਨ ਦੀ ਜ਼ਰੂਰਤ ਹੈ ਤਾਂ ਜੋ ਕੋਈ ਵੀ ਦੇਸ ਪੁਲਾੜ ਤਕਨੀਕ ਦੀ ਸਮਾਜਿਕ ਆਰਥਿਕ ਵਿਕਾਸ ਦੀਆਂ ਸ਼ਾਂਤਮਈ ਸਰਗਰਮੀਆਂ ਲਈ ਖ਼ਤਰਾ ਨਾ ਬਣੇ।”

“ਅਸੀਂ ਉਮੀਦ ਕਰਦੇ ਹਾਂ ਜਿਨ੍ਹਾਂ ਦੇਸਾਂ ਨੇ ਅਤੀਤ ਵਿੱਚ ਵੀ ਅਜਿਹੀਆਂ ਸਮਰੱਥਾਵਾਂ ਦੇ ਪ੍ਰਦਰਸ਼ਨ ਦਾ ਵਿਰੋਧ ਕੀਤਾ ਹੈ ਉਹ ਪੁਲਾੜ ਵਿੱਚ ਫੌਜੀ ਖ਼ਤਰਿਆਂ ਨੂੰ ਰੋਕਣ ਲਈ ਕੌਮਾਂਤਰੀ ਮਸੌਦਾ ਤਿਆਰ ਕਰਨ ਲਈ ਤਿਆਰ ਹੋਣਗੇ।”

ਬਿਆਨ ਵਿੱਚ 17ਵੀਂ ਸਦੀ ਦੇ ਸਪੈਨਿਸ਼ ਨਾਵਲ ਡੌਨ ਕੁਇਜ਼ੋਟੇ ਹਵਾਲੇ ਨਾਲ ਕਿਹਾ ਗਿਆ ਕਿ “ਅਜਿਹੀਆਂ ਸਮਰੱਥਾਵਾਂ ਬਾਰੇ ਵਧਾ-ਚੜਾਅ ਕੇ ਦੱਸਣਾ ਖ਼ਿਆਲੀ ਦੁਸ਼ਮਣਾਂ ਨੂੰ ਮਾਰਨ ਦੀ ਕੋਸ਼ਿਸ਼ ਹੈ।”

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ