ਬ੍ਰੈਗਜ਼ਿਟ: ਬ੍ਰਿਟੇਨ ਦੀ ਸੰਸਦ ਵਿਚ ਟੈਰਿਜ਼ਾ ਮੇਅ ਦਾ ਬਿਨਾਂ ਸਮਝੌਤੇ ਯੂਰਪ ਤੋਂ ਬਾਹਰ ਨਿਕਲਣ ਦੇ ਮਤੇ ਦੇ ਰੱਦ ਹੋਣ ਦਾ ਕੀ ਹੈ ਅਰਥ

ਟੈਰੀਜ਼ਾ ਮੇਅ Image copyright HOC

ਬ੍ਰਿਟੇਨ ਦੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਦੇ ਬਿਨਾਂ ਕਿਸੇ ਸਮਝੌਤੇ ਦੇ ਯੂਰਪ ਵਿੱਚੋਂ ਨਿਕਲਣ ਦੇ ਮਤੇ ਨੂੰ 344 'ਚੋਂ 268 ਵੋਟਾਂ ਦੇ ਫਰਕ ਨਾਲ ਠੁਕਰਾ ਦਿੱਤਾ ਹੈ।

58 ਵੋਟਾਂ ਦੇ ਫਰਕ ਨਾਲ ਡਿੱਗੇ ਇਸ ਮਤੇ ਨਾਲ ਬ੍ਰਿਟੇਨ ਦਾ ਬ੍ਰੈਗਜ਼ਿਟ ਪਲਾਨ ਹੋਰ ਉਲਝ ਗਿਆ ਹੈ।

ਮੇਅ ਦਾ ਕਹਿਣਾ ਹੈ ਕਿ ਇਨ੍ਹਾਂ ਵੋਟਾਂ ਦੇ 'ਭਿਆਨਕ ਸਿੱਟੇ" ਨਿਕਲਣਗੇ ਅਤੇ "ਕਾਨੂੰਨੀ ਮਜਬੂਰੀ " ਇਹ ਹੈ ਕਿ 12 ਅਪ੍ਰੈਲ ਨੂੰ ਬ੍ਰਿਟੇਨ ਦੇ ਯੂਰਪ ਤੋਂ ਬਾਹਰ ਆਉਣ ਦੀ ਆਖ਼ਰੀ ਤਾਰੀਖ਼ ਹੈ।

ਉਨ੍ਹਾਂ ਕਿਹਾ, ' ਇਸ ਦਾ ਸਿੱਧਾ ਅਰਥ ਇਹ ਹੈ ਕਿ ਬਿਨਾਂ ਕਿਸੇ ਸਮਝੌਤੇ ਦੇ ਯੂਰਪ ਤੋਂ ਬਾਹਰ ਹੋਣ ਤੋਂ ਬਚਣ ਲਈ ਬ੍ਰਿਟੇਨ ਕੋਲ ਕਾਨੂੰਨ ਪਾਸ ਕਰਨ ਲਈ ਹੁਣ ਸਮਾਂ ਨਹੀਂ ਬਚਿਆ ਹੈ।

ਲੇਬਰ ਆਗੂ ਜੇਰੇਮੀ ਕੋਰਬਿਨ ਨੇ ਟੈਰਿਜ਼ਾ ਮੇਅ ਤੋਂ ਅਸਤੀਫ਼ੇ ਦੀ ਮੰਗ ਦਿੱਤੀ ਅਤੇ ਚੋਣਾਂ ਕਰਵਾਉਣ ਲਈ ਕਿਹਾ।

ਇਹ ਵੀ ਪੜ੍ਹੋ-

ਬ੍ਰਿਟੇਨ ਸੰਸਦ ਵਿਚ ਬ੍ਰੈਗਜ਼ਿਟ ਦਾ ਮਤਾ ਡਿੱਗਣ ਤੋਂ ਬਾਅਦ ਯੂਰਪੀਅਨ ਯੂਨੀਅਨ ਕੌਸਲ ਦੇ ਮੁਖੀ ਡੌਨਲਡ ਟਸਕ ਨੇ ਟਵੀਟ ਕੀਤਾ,'' ਹਾਊਸ ਆਫ਼ ਕੌਮਨਜ਼ ਵਿਚ ਮਤਾ ਡਿੱਗਣ ਤੋਂ ਬਾਅਦ ਮੈਂ 10 ਅਪ੍ਰੈਲ ਨੂੰ ਯੂਨੀਅਨ ਦੀ ਬੈਠਕ ਬੁਲਾਉਣ ਦਾ ਫੈਸਲਾ ਲਿਆ ਹੈ।

ਬ੍ਰਿਟੇਨ ਦੀ ਸੰਸਦ ਵਿਚ ਟੈਰਿਜ਼ਾ ਮੇਅ ਸਰਕਾਰ ਦਾ ਮਤਾ ਡਿੱਗਣ ਦਾ ਅਰਥ ਇਹ ਹੈ ਕਿ ਬ੍ਰਿਟੇਨ ਯੂਰਪੀ ਯੂਨੀਅਨ ਸੰਘ ਤੋਂ ਵੱਖ ਹੋਣ ਦੀ ਪ੍ਰਕਿਰਿਆ ਨੂੰ ਹੋਰ ਨਹੀਂ ਲਟਕਾ ਸਕੇਗਾ। ਉਸਨੂੰ ਸਮਝੌਤੇ ਦੇ ਨਾਲ 22 ਮਈ ਨੂੰ ਯੂਰਪੀ ਯੂਨੀਅਨ ਤੋਂ ਅਲੱਗ ਹੋਣਾ ਪਵੇਗਾ।

ਹੁਣ ਟੈਰਿਜ਼ਾ ਮੇਅ ਕੋਲ ਸਿਰਫ਼ 12 ਅਪ੍ਰੈਲ ਤੱਕ ਦਾ ਸਮਾਂ ਬਚਿਆ ਹੈ ਕਿ ਫਹ ਗੱਲਬਾਤ ਕਰਕੇ ਬਿਨਾਂ ਕਿਸੇ ਸਮਝੌਤੇ ਨਾਲ ਬ੍ਰੈਗਜ਼ਿਟ ਪ੍ਰਕਿਰਿਆ ਉੱਤੇ ਇੱਕ ਹੋਰ ਸਮਾਂਸੀਮਾ ਲੈ ਸਕੇ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)