ਇਸ ਔਰਤ ਨੇ ਕਦੇ ਦਰਦ ਦੀ ਦਵਾਈ ਨਹੀਂ ਲਈ, ਕਿਉਂਕਿ ਦਰਦ ਹੀ ਨਹੀਂ ਹੋਇਆ

ਜੋਅ ਕੈਮਰੇਨ Image copyright Peter Jolly/REX/Shutterstock
ਫੋਟੋ ਕੈਪਸ਼ਨ ਜੋ ਕੈਮਰੇਨ ਨੂੰ ਬਿਲਕੁਲ ਵੀ ਦਰਦ ਦਾ ਅਹਿਸਾਸ ਨਹੀਂ ਹੁੰਦਾ

ਜੋਅ ਕੈਮੇਰਨ, ਦੁਨੀਆਂ ਦੇ ਉਨ੍ਹਾਂ ਦੋ ਲੋਕਾਂ ਵਿਚੋਂ ਇੱਕ ਹਨ ਜਿੰਨ੍ਹਾਂ ਨੂੰ ਆਪਣੇ ਸਰੀਰ ਵਿਚ ਮਿਊਟੇਸ਼ਨ ਕਾਰਨ ਦਰਦ ਤਕਰੀਬਨ ਮਹਿਸੂਸ ਹੀ ਨਹੀਂ ਹੁੰਦਾ।

ਜੋਅ ਨੂੰ ਸਿਰਫ਼ ਉਸ ਵੇਲੇ ਅਹਿਸਾਸ ਹੁੰਦਾ ਹੈ ਕਿ ਉਨ੍ਹਾਂ ਦੀ ਚਮੜੀ ਜਲ ਰਹੀ ਹੈ, ਜਦੋਂ ਉਹ ਚਮੜੀ ਦੇ ਬਲਣ ਦੀ ਬਾਸ਼ਣਾ ਲੈਂਦੀ ਹੈ।

ਅਕਸਰ ਹੀ ਓਵਨ ਵਿੱਚ ਉਨ੍ਹਾਂ ਦੀ ਬਾਂਹ ਸੜ੍ਹ ਜਾਂਦੀ ਹੈ ਪਰ ਦਰਦ ਨਾ ਹੋਣ ਕਾਰਨ ਉਨ੍ਹਾਂ ਨੂੰ ਚਿਤਾਵਨੀ ਦੇ ਕੋਈ ਸੰਕੇਤ ਨਹੀਂ ਮਿਲਦੇ।

ਇਸ ਦਾ ਕਾਰਨ ਹੈ ਕਿ ਉਹ ਦੁਨੀਆਂ ਦੇ ਸਿਰਫ਼ ਦੋ ਇਨਸਾਨਾਂ ਵਿਚੋਂ ਇੱਕ ਹੈ ਜਿਨ੍ਹਾਂ ਨੂੰ ਦੁਰਲਭ ਜੈਨੇਟਿਕ ਪਰਿਵਰਤਨ (ਮਿਊਟੇਸ਼ਨ) ਲਈ ਜਾਣਿਆ ਜਾਂਦਾ ਹੈ।

ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਲਗਭਗ ਕੋਈ ਦਰਦ ਨਹੀਂ ਹੁੰਦਾ ਅਤੇ ਉਹ ਕਦੇ ਵੀ ਡਰਿਆ ਹੋਇਆ ਜਾਂ ਬੇਚੈਨ ਮਹਿਸੂਸ ਨਹੀਂ ਕਰਦੀ।

65 ਸਾਲ ਦੀ ਉਮਰ ਤੱਕ ਉਨ੍ਹਾਂ ਨੂੰ ਇਹ ਅਹਿਸਾਸ ਵੀ ਨਹੀਂ ਸੀ ਕਿ ਉਹ ਵੱਖਰੀ ਹਨ। ਇੱਥੋਂ ਤੱਕ ਕਿ ਡਾਕਟਰਾਂ ਨੂੰ ਵੀ ਉਦੋਂ ਤੱਕ ਵਿਸ਼ਵਾਸ ਨਹੀਂ ਹੋ ਰਿਹਾ ਸੀ ਜਦੋਂ ਉਨ੍ਹਾਂ ਦਾ ਇੱਕ ਗੰਭੀਰ ਆਪ੍ਰੇਸ਼ਨ ਕਰਨ ਲਈ ਉਨ੍ਹਾਂ ਨੂੰ ਪੇਨ-ਕਿੱਲਰ ਦਵਾਈਆਂ ਦੀ ਜ਼ਰੂਰਤ ਹੀ ਨਹੀਂ ਪਈ।

ਇਹ ਵੀ ਪੜ੍ਹੋ-

ਜੋਅ ਦੀ ਜਦੋਂ ਹੱਥ ਦੀ ਸਰਜਰੀ ਕੀਤੀ ਗਈ ਤਾਂ ਡਾਕਟਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਉਨ੍ਹਾਂ ਨੂੰ ਬਾਅਦ ਵਿੱਚ ਦਰਦ ਹੋਵੇਗਾ।

ਜਦੋਂ ਉਨ੍ਹਾਂ ਨੇ ਅਜਿਹਾ ਕੁਝ ਮਹਿਸੂਸ ਨਹੀਂ ਕੀਤਾ ਤਾਂ ਉਨ੍ਹਾਂ ਦੀ ਐਨੇਸਥੀਟਿਸਟ ਡਾ. ਦੇਵਜੀਤ ਸ੍ਰੀਵਾਸਤਵ ਨੇ ਉਨ੍ਹਾਂ ਨੂੰ ਯੂਨੀਵਰਸਿਟੀ ਕਾਲਜ ਲੰਡਨ (ਯੂਸੀਐਲ) ਅਤੇ ਆਕਸਫੋਰਡ ਯੂਨੀਵਰਸਿਟੀ ਦੇ ਪੇਨ ਜੈਨੇਟਿਕਇਸਟਸ ਕੋਲ ਭੇਜਿਆ।

ਜਾਂਚ ਤੋਂ ਬਾਅਦ ਉਨ੍ਹਾਂ ਦੀਆਂ ਜੀਨ ਤਬਦੀਲੀਆਂ (ਮਿਊਟੇਸ਼ਨਜ਼) ਦਾ ਪਤਾ ਲਗਾਇਆ ਜਿਸ ਦਾ ਮਤਲਬ ਇਹ ਸੀ ਕਿ ਉਹ ਬਾਕੀ ਦੇ ਲੋਕਾਂ ਵਾਂਗ ਦਰਦ ਨੂੰ ਮਹਿਸੂਸ ਨਹੀਂ ਕਰ ਸਕਦੀ।

ਸਿਰਫ਼ 'ਬੇਹੱਦ ਸਿਹਤਮੰਦ' ਹੀ ਨਹੀਂ

ਇਵਰਨੈਸ ਦੇ ਨੇੜੇ ਵਾਇਟਬ੍ਰਿਜ ਦੀ ਰਹਿਣ ਵਾਲੀ ਜੋਅ ਨੇ ਬੀਬੀਸੀ ਨੂੰ ਦੱਸਿਆ ਕਿ ਡਾਕਟਰਾਂ ਨੇ ਯਕੀਨ ਹੀ ਨਹੀਂ ਕੀਤਾ ਜਦੋਂ ਉਨ੍ਹਾਂ ਨੇ ਕਿਹਾ ਕਿ ਸਰਜਰੀ ਤੋਂ ਬਾਅਦ ਉਨ੍ਹਾਂ ਨੂੰ ਦਰਦ ਤੋਂ ਨਿਜਾਤ ਦਵਾਉਣ ਵਾਲੀ ਦਵਾਈਆਂ ਦੀ ਲੋੜ ਨਹੀਂ ਪਵੇਗੀ।

Image copyright Jo Cameron
ਫੋਟੋ ਕੈਪਸ਼ਨ 65 ਸਾਲ ਦੀ ਉਮਰ ਤੱਕ ਜੋਅ ਨੂੰ ਇਹ ਅਹਿਸਾਸ ਵੀ ਨਹੀਂ ਸੀ ਕਿ ਉਹ ਵੱਖਰੀ ਹੈ।

ਉਸ ਨੇ ਕਿਹਾ, "ਆਪ੍ਰੇਸ਼ਨ ਥਿਏਟਰ ਦੇ ਬਾਹਰ ਇਸ ਗੱਲ ਨੂੰ ਲੈ ਕੇ ਬਹੁਤ ਮਜ਼ਾਕ ਹੋਇਆ ਜਦੋਂ ਮੈਂ ਗਰੰਟੀ ਦਿੱਤੀ ਕਿ ਮੈਨੂੰ ਪੇਨ ਕਿੱਲਰਜ਼ ਦੀ ਜ਼ਰੂਰਤ ਨਹੀਂ ਪਵੇਗੀ।"

"ਜਦੋਂ ਉਨ੍ਹਾਂ ਨੇ ਦੇਖਿਆ ਕਿ ਅਸਲ ਵਿਚ ਵੀ ਕੋਈ ਪੇਨ ਕਿੱਲਰ ਨਹੀਂ ਖਾਧਾ ਤਾਂ ਉਨ੍ਹਾਂ ਨੇ ਮੇਰੀ ਮੈਡੀਕਲ ਹਿਸਟਰੀ 'ਤੇ ਗੌਰ ਕੀਤਾ ਅਤੇ ਦੇਖਿਆ ਕਿ ਮੈਂ ਅੱਜ ਤੱਕ ਕਦੇ ਵੀ ਪੇਨ ਕਿੱਲਰ ਨਹੀਂ ਮੰਗੀ।"

ਉਦੋਂ ਫਿਰ ਜੋਅ ਨੂੰ ਇੰਗਲੈਂਡ ਦੇ ਮਾਹਿਰਾਂ ਕੋਲ ਜਾਂਚ ਲਈ ਭੇਜਿਆ ਗਿਆ।

ਪਤਾ ਲੱਗਣ ਤੋਂ ਬਾਅਦ ਜੋਅ ਨੂੰ ਇਹ ਅਹਿਸਾਸ ਹੋਇਆ ਕਿ ਉਹ ਸਿਰਫ਼ 'ਬੇਹੱਦ ਸਿਹਤਮੰਦ' ਹੀ ਨਹੀਂ ਸੀ।

ਉਨ੍ਹਾਂ ਨੇ ਕਿਹਾ, "ਜਦੋਂ ਮੈਂ ਮੁੜ ਕੇ ਦੇਖਦੀ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਨੂੰ ਪੇਨਕਿੱਲਰਜ਼ ਦੀ ਕਦੇ ਜ਼ਰੂਰਤ ਹੀ ਨਹੀਂ ਪਈ ਪਰ ਜੇਕਰ ਤੁਹਾਨੂੰ ਇਨ੍ਹਾਂ ਦਵਾਈਆਂ ਦੀ ਜ਼ਰੂਰਤ ਨਹੀਂ ਪੈਂਦੀ ਤਾਂ ਤੁਸੀਂ ਇਹ ਸਵਾਲ ਵੀ ਨਹੀਂ ਕਰਦੇ ਕਿ ਅਜਿਹਾ ਕਿਉਂ ਹੈ।"

"ਤੁਸੀਂ ਜੋ ਹੋ ਉਹੀ ਰਹਿੰਦੇ ਹੋ, ਜਦੋਂ ਤੱਕ ਕੋਈ ਆ ਕੇ ਇਸ 'ਤੇ ਸਵਾਲ ਨਹੀਂ ਖੜ੍ਹੇ ਕਰ ਦਿੰਦਾ। ਮੈਂ ਸਿਰਫ਼ ਇੱਕ ਖੁਸ਼ ਰਹਿਣ ਵਾਲੀ ਇਨਸਾਨ ਸੀ, ਜਿਸ ਨੂੰ ਇਹ ਅਹਿਸਾਸ ਵੀ ਨਹੀਂ ਸੀ ਕਿ ਉਸ ਵਿੱਚ ਕੁਝ ਵੱਖਰਾ ਵੀ ਹੈ।"

ਉਸ ਨੂੰ ਜਣੇਪੇ ਵੇਲੇ ਵੀ ਕਿਸੇ ਪ੍ਰਕਾਰ ਦਾ ਦਰਦ ਨਹੀਂ ਮਹਿਸੂਸ ਹੋਇਆ। ਉਸ ਵੇਲੇ ਨੂੰ ਯਾਦ ਕਰਦਿਆਂ ਹੋਇਆਂ ਜੋਅ ਦੱਸਦੀ ਹੈ, "ਇਹ ਬਹੁਤ ਅਜੀਬ ਸੀ ਪਰ ਮੈਨੂੰ ਕੋਈ ਦਰਦ ਨਹੀਂ ਮਹਿਸੂਸ ਹੋਇਆ। ਅਸਲ ਵਿਚ ਮੈਂ ਇਸ ਦਾ ਬਹੁਤ ਆਨੰਦ ਮਾਣਿਆ।"

'ਦਰਦ ਜ਼ਰੂਰੀ ਹੈ'

ਜੋਅ ਕੁਝ ਬਦਲਾਅ ਨਹੀਂ ਲੈ ਕੇ ਆਵੇਗੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਦਰਦ ਜ਼ਰੂਰੀ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਦਰਦ ਦੀ ਵਜ੍ਹਾ

ਉਨ੍ਹਾਂ ਨੇ ਕਿਹਾ, "ਦਰਦ ਕਿਸੇ ਕਾਰਨ ਕਰਕੇ ਹੁੰਦਾ ਹੈ, ਇਹ ਤੁਹਾਨੂੰ ਪਹਿਲਾਂ ਹੀ ਚਿਤਾਵਨੀ ਦੇ ਦਿੰਦਾ ਹੈ, ਜਿਵੇਂ ਕਿ ਤੁਹਾਨੂੰ ਅਲਾਰਮ ਸੁਣਾਈ ਦਿੰਦਾ ਹੈ।"

"ਕੁਝ ਵੀ ਮਾੜਾ ਹੋਣ ਤੋਂ ਪਹਿਲਾਂ ਚਿਤਾਵਨੀ ਮਿਲਣਾ ਚੰਗਾ ਰਹਿੰਦਾ ਹੈ। ਮੈਨੂੰ ਨਹੀਂ ਪਤਾ ਸੀ ਕਿ ਮੇਰੀ ਹਿੱਪ ਵਿੱਚ ਕੁਝ ਤਕਲੀਫ਼ ਹੈ। ਮੈਂ ਉਸ ਵੇਲੇ ਤੱਕ ਪਤਾ ਨਹੀਂ ਲਗਿਆ ਜਦੋਂ ਤੱਕ ਉਹ ਪੂਰੀ ਤਰ੍ਹਾਂ ਖ਼ਰਾਬ ਨਹੀਂ ਹੋ ਗਈ। ਗਠੀਏ ਕਾਰਨ ਮੈਂ ਸਰੀਰਕ ਤੌਰ 'ਤੇ ਤੁਰ ਹੀ ਨਹੀਂ ਸਕਦੀ ਸੀ।"

ਡਾਕਟਰਾਂ ਦਾ ਮੰਨਣਾ ਹੈ ਕਿ ਉਹ ਆਮ ਲੋਕਾਂ ਨਾਲੋਂ ਛੇਤੀ ਠੀਕ ਹੋ ਸਕਦੀ ਹੈ। ਜੀਨਜ਼ ਦੇ ਇਸ ਖ਼ਾਸ ਸੁਮੇਲ ਕਾਰਨ ਉਹ ਛੇਤੀ ਹੀ ਭੁੱਲ ਵੀ ਜਾਂਦੀ ਹੈ ਅਤੇ ਉਹ ਚਿੰਤਾ ਵੀ ਘੱਟ ਮਹਿਸੂਸ ਕਰਦੀ ਹੈ।

ਉਨ੍ਹਾਂ ਨੇ ਕਿਹਾ, "ਇਸ ਨੂੰ ਹੈਪੀ ਜੀਨ ਜਾਂ ਫਿਰ ਭੁੱਲਣ ਵਾਲੀ (ਫੋਰਗੈਟਫੁੱਲ) ਜੀਨ ਵੀ ਕਿਹਾ ਜਾ ਸਕਦਾ ਹੈ। ਖੁਸ਼ ਰਹਿ ਕੇ ਅਤੇ ਆਪਣੇ ਭੁੱਲਣ ਵਾਲੇ ਸੁਭਾਅ ਨਾਲ ਮੈਂ ਹਮੇਸ਼ਾ ਲੋਕਾਂ ਨੂੰ ਦੁਖੀ ਕਰਦੀ ਆਈ ਹਾਂ ਅਤੇ ਹੁਣ ਤਾਂ ਮੈਨੂੰ ਬਹਾਨਾ ਵੀ ਮਿਲ ਗਿਆ ਹੈ।"

ਕੀ ਜੋਅ ਦੇ ਜੀਨਜ਼ ਦੀ ਜਾਂਚ ਬਾਕੀ ਲੋਕਾਂ ਦੀ ਸਹਾਇਤਾ ਕਰ ਸਕਦੀ ਹੈ?

ਜੋਅ ਨੇ ਹਾਲ ਹੀ ਵਿਚ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਗੱਡੀ ਵਿਚ ਹਲਕੀ ਟੱਕਰ ਲੱਗ ਗਈ। ਇਸ ਵਿਚ ਉਨ੍ਹਾਂ ਨੂੰ ਕੁਝ ਵੀ ਨਹੀਂ ਹੋਇਆ ਪਰ ਬਾਕੀ ਲੋਕਾਂ ਲਈ ਇਹ ਅਨੁਭਵ ਬਹੁਤ ਹੀ ਪ੍ਰੇਸ਼ਾਨ ਕਰਨ ਵਾਲਾ ਹੋ ਸਕਦਾ ਸੀ।

ਇਹ ਵੀ ਪੜ੍ਹੋ-

"ਮੇਰੇ ਵਿਚ ਐਡਰੇਨਾਲਿਨ ਨਹੀਂ ਹੈ। ਤੁਹਾਨੂੰ ਚਿਤਾਵਨੀ ਮਿਲਣੀ ਚਾਹੀਦੀ ਹੈ, ਇਹ ਮਨੁੱਖੀ ਜੀਵਨ ਦਾ ਹਿੱਸਾ ਹੈ ਪਰ ਮੈਂ ਇਸ ਨੂੰ ਨਹੀਂ ਬਦਲਾਂਗੀ।"

ਉਨ੍ਹਾਂ ਨੇ ਕਿਹਾ ਕਿ ਗੱਡੀ ਦੀ ਟੱਕਰ ਤੋਂ ਬਾਅਦ ਗੱਡੀ ਚਾਲਕ ਕੰਬ ਰਿਹਾ ਸੀ ਪਰ ਉਹ ਸ਼ਾਂਤ ਸੀ।

ਉਨ੍ਹਾਂ ਮੁਤਾਬਕ, "ਮੈਨੂੰ ਇਹ ਪ੍ਰਤੀਕਿਰਿਆ ਸਮਝ ਨਹੀਂ ਆਉਂਦੀ, ਇਹ ਬਹਾਦਰੀ ਨਹੀਂ ਹੈ, ਡਰ ਦਾ ਅਹਿਸਾਸ ਮੈਨੂੰ ਮਹਿਸੂਸ ਨਹੀਂ ਹੁੰਦਾ।"

ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਸੰਭਵ ਹੈ ਕਿ ਜੋਅ ਵਰਗੇ ਹੋਰ ਵੀ ਲੋਕ ਹੋਣ।

ਡਾ. ਸ਼੍ਰੀਵਾਸਤਵ ਨੇ ਕਿਹਾ, "ਪੇਨਕਿੱਲਰ ਦਵਾਈਆਂ ਦਾ ਇੰਨ੍ਹਾ ਆਧੁਨਿਕ ਹੋਣ ਤੋ ਬਾਅਦ ਵੀ ਸਰਜਰੀ ਤੋਂ ਬਾਅਦ ਹਰ ਦੋ ਵਿਚੋਂ ਇੱਕ ਮਰੀਜ਼ ਨੂੰ ਘੱਟ ਤੋਂ ਲੈ ਕੇ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ।"

"ਇਹ ਦੇਖਣਾ ਬਾਕੀ ਹੈ ਕਿ ਸਾਡੇ ਸਿੱਟਿਆਂ ਦੇ ਆਧਾਰ 'ਤੇ ਕੀ ਕੋਈ ਨਵੇਂ ਇਲਾਜ ਵਿਕਸਿਤ ਕੀਤੇ ਜਾ ਸਕਦੇ ਹਨ ਜਾਂ ਨਹੀਂ।"

"ਇਹ ਅਧਿਅਨ ਇੱਕ ਨਵੀਂ ਪੇਨਕਿੱਲਰ ਖੋਜ ਵੱਲ ਸੰਕੇਤ ਕਰਦੇ ਹਨ ਜਿਸ ਨਾਲ ਸਰਜਰੀ ਤੋਂ ਬਾਅਦ ਦਰਦ ਤੋਂ ਨਿਜਾਤ ਮਿਲ ਸਕੇ ਅਤੇ ਜ਼ਖਮ ਤੇਜ਼ੀ ਨਾਲ ਠੀਕ ਹੋਣ।"

"ਅਸੀਂ ਉਮੀਦ ਕਰਦੇ ਹਾਂ ਕਿ ਇਸ ਨਾਲ ਪੂਰੀ ਦੁਨੀਆਂ ਵਿਚ ਹਰ ਸਾਲ ਸਰਜਰੀ ਕਰਵਾਉਣ ਵਾਲੇ 330 ਮਿਲੀਅਨ ਲੋਕਾਂ ਨੂੰ ਲਾਭ ਮਿਲ ਸਕੇ।"

Image copyright Jo Cameron
ਫੋਟੋ ਕੈਪਸ਼ਨ Jo, pictured here with her husband and mother, didn't realise she was different

ਜੋਅ ਦਾ ਕੇਸ ਬ੍ਰਿਟਿਸ਼ ਜਰਨਲ ਆਫ਼ ਐਨੇਸਥੀਸੀਆ ਵਿਚ ਪ੍ਰਕਾਸ਼ਿਤ ਇੱਕ ਪੇਪਰ ਦਾ ਵਿਸ਼ਾ ਬਣਿਆ ਹੈ। ਇਸ ਨੂੰ ਯੂਸੀਐਲ ਦੇ ਡਾ. ਸ੍ਰੀਵਾਸਤਵ ਅਤੇ ਡਾ. ਜੇਮਜ਼ ਕੋਕਸ ਦੁਆਰਾ ਲਿਖਿਆ ਗਿਆ ਹੈ।

ਡਾ. ਕੋਕਸ ਨੇ ਕਿਹਾ, "ਦਰਦ ਲਈ ਦੁਰਲਭ ਗ਼ੈਰ-ਸੰਵੇਦਨਸ਼ੀਲਤਾ ਵਾਲੇ ਲੋਕ ਮੈਡੀਕਲ ਖੋਜ ਲਈ ਕੀਮਤੀ ਹੋ ਸਕਦੇ ਹਨ ਕਿਉਂਕਿ ਅਸੀਂ ਉਨ੍ਹਾਂ ਤੋਂ ਸਿੱਖਦੇ ਹਾਂ ਕਿ ਉਨ੍ਹਾਂ ਦੀ ਜੈਨੇਟਿਕ ਮਿਊਟੇਸ਼ਨਜ਼ ਕਿਸ ਤਰ੍ਹਾਂ ਸਾਡੇ ਦਰਦ ਨੂੰ ਮਹਿਸੂਸ ਕਰਨ ਦੇ ਅਨੁਭਵ ਨੂੰ ਪ੍ਰਭਾਵਿਤ ਕਰਦੀਆਂ ਹਨ।"

"ਅਸੀਂ ਦਰਦ ਨੂੰ ਨਾ ਮਹਿਸੂਸ ਕਰਨ ਵਾਲੇ ਸਾਰੇ ਲੋਕਾਂ ਨੂੰ ਸਾਹਮਣੇ ਆਉਣ ਲਈ ਉਤਸਾਹਿਤ ਕਰਦੇ ਹਾਂ।"

"ਅਸੀਂ ਉਮੀਦ ਕਰਦੇ ਹਾਂ ਕਿ ਸਮੇਂ ਦੇ ਨਾਲ ਸਾਡੀਆਂ ਖੋਜਾਂ ਨਾਲ ਪੋਸਟ-ਓਪਰੇਟਿਵ ਦਰਦ ਅਤੇ ਚਿੰਤਾ, ਸੰਭਾਵਿਤ ਤੌਰ ’ਤੇ ਗੰਭੀਰ ਦਰਦ, ਪੀਟੀਐੱਸਡੀ ਅਤੇ ਜ਼ਖ਼ਮ ਭਰਨ ਦੇ ਕਲੀਨਿਕਲ ਅਧਿਐਨ ਵਿਚ ਯੋਗਦਾਨ ਪਾਇਆ ਜਾ ਸਕੇ।"

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)