ਕੌਣ ਹਨ ਦੁਨੀਆਂ ਦੀਆਂ ਸਭ ਤੋਂ ਅਮੀਰ ਔਰਤਾਂ?

ਦੁਨੀਆਂ ਦੀਆਂ ਸਭ ਤੋਂ ਅਮੀਰ ਔਰਤਾਂ Image copyright Getty Images/Twitter
ਫੋਟੋ ਕੈਪਸ਼ਨ ਦੁਨੀਆਂ ਦੀਆਂ ਸਭ ਤੋਂ ਅਮੀਰ ਔਰਤਾਂ

ਜੇਕਰ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਅਤੇ ਉਨ੍ਹਾਂ ਦੀ ਪਤਨੀ ਤਲਾਕ ਲੈਣ ਦਾ ਫ਼ੈਸਲਾ ਕਰਨ ਤਾਂ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਵਧੇਰੇ ਮੁਸ਼ਕਿਲ ਨਹੀਂ ਹੋਵੇਗਾ ਕਿ ਰਕਮ ਦੀ ਵੰਡ ਵੀ ਉਸੇ ਅੰਦਾਜ਼ ਨਾਲ ਹੀ ਹੋਵੇਗੀ।

ਪਰ ਹੁਣ ਅੰਦਾਜ਼ਾ ਲਗਾਉਣ ਦੀ ਵੀ ਲੋੜ ਨਹੀਂ ਹੈ। ਪਿਛਲੇ ਹਫ਼ਤੇ ਜਦੋਂ ਅਮਾਜ਼ੌਨ ਦੇ ਸਸੰਥਾਪਕ ਜੈਫ਼ ਬੈਜ਼ੋਸ ਅਤੇ ਉਨ੍ਹਾਂ ਦੀ ਪਤਨੀ ਮੇਕੈਂਜ਼ੀ ਦਾ ਤਲਾਕ ਹੋਇਆ ਤਾਂ ਇਹ ਸਾਬਿਤ ਹੋ ਗਿਆ। ਦੋਵੇਂ ਆਪਸੀ ਰਜ਼ਾਮੰਦੀ ਨਾਲ ਵੱਖ ਹੋਏ ਹਨ।

ਇਸ ਤਲਾਕ ਦੇ ਐਵਜ਼ 'ਚ ਮੇਕੈਂਜ਼ੀ ਨੂੰ ਈ-ਕਾਮਰਸ ਸਾਈਟ ਅਮਾਜ਼ੌਨ ਦਾ 4 ਫੀਸਦ ਸ਼ੇਅਰ ਮਿਲਿਆ। ਇਸ 4 ਫੀਸਦ ਸ਼ੇਅਰ ਦੀ ਕੀਮਤ ਕਰੀਬ 35.6 ਅਰਬ ਡਾਲਰ ਹੈ।

ਇਸ ਰਕਮ ਦੇ ਨਾਲ ਹੀ ਉਹ ਦੁਨੀਆਂ ਦੀ ਤੀਜੀ ਸਭ ਤੋਂ ਅਮੀਰ ਔਰਤ ਵੀ ਬਣ ਗਈ ਹੈ।

ਔਰਤਾਂ ਦੀ ਸੂਚੀ 'ਚ ਜੇਕਰ ਉਹ ਤੀਜੇ ਥਾਂ 'ਤੇ ਹੈ ਉਥੇ ਹੀ ਦੁਨੀਆਂ ਦੀ 24ਵੀਂ ਸਭ ਤੋਂ ਅਮੀਰ ਔਰਤ ਵੀ ਬਣ ਗਈ ਹੈ।

ਪਰ ਮੇਕੈਂਜ਼ੀ ਤੋਂ ਇਲਾਵਾ ਆਖ਼ਿਰ ਉਹ ਕੌਣ ਔਰਤਾਂ ਹਨ ਜੋ ਵਿਸ਼ਵ ਪੱਧਰ 'ਤੇ ਦੁਨੀਆਂ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ ਸ਼ਾਮਿਲ ਹਨ? ਅਤੇ ਇਨ੍ਹਾਂ ਲੋਕਾਂ ਕੋਲ ਕਿੰਨਾ ਪੈਸਾ ਹੈ?

ਫ੍ਰੈਂਕੋਇਜ਼ ਬੈਟੇਨਕੋਟ - ਮੇਅਰਸ

ਫੋਰਬਸ ਮੈਗ਼ਜ਼ੀਨ ਨੇ ਉਨ੍ਹਾਂ ਨੂੰ ਦੁਨੀਆਂ ਦਾ 15ਵਾਂ ਸਭ ਤੋਂ ਅਮੀਰ ਸ਼ਖ਼ਸ ਮੰਨਿਆ ਹੈ। ਉਨ੍ਹਾਂ ਦੀ ਕੁੱਲ ਜਾਇਦਾਦ 49.3 ਅਰਬ ਡਾਲਰ ਹੈ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਦੁਨੀਆਂ ਦੀ ਅਮੀਰ ਔਰਤਾਂ ਵਿੱਚ ਸਭ ਤੋਂ ਅੱਗੇ ਫ੍ਰੈਂਕੋਇਜ਼ ਬੈਟੇਨਕੋਟ ਦਾ ਨਾਮ ਆਉਂਦਾ ਹੈ

ਕੌਣ ਹੈ ਉਹ?

ਫਰਾਂਸ ਦੀ ਲਾਰੀਅਲ ਕੌਸਮੈਟਿਕ ਦਾ ਨਾਮ ਤਾਂ ਤੁਸੀਂ ਸੁਣਿਆ ਹੋਣਾ ਹੈ। ਦੁਨੀਆਂ ਦੇ ਕੌਸਮੈਟਿਕ ਬਾਜ਼ਾਰ 'ਚ ਆਪਣਾ ਰੋਹਬ ਜਮਾਉਣ ਵਾਲੀ ਇਸ ਕੰਪਨੀ ਦੀ ਵਾਰਿਸ ਫ੍ਰੈਂਕੋਇਜ਼ ਇਸ ਪਰਿਵਾਰਕ ਕੰਪਨੀ 'ਚ 33 ਫੀਸਦ ਦੀ ਮਾਲਕਿਨ ਹੈ।

65 ਸਾਲ ਦੀ ਫ੍ਰੈਂਕੋਇਜ਼ ਨੂੰ ਇਹ ਵਿਰਾਸਤ ਆਪਣੀ ਮਾਂ ਲਿਲਿਐਨ ਬੈਟੇਨਕੋਟ ਕੋਲੋਂ ਮਿਲੀ ਹੈ ਜਿਨ੍ਹਾਂ ਦਾ ਸਤੰਬਰ 2017 'ਚ 94 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਸੀ।

ਬੈਟੇਨਕੋਟ-ਮੇਅਰਸ ਨੇ ਆਪਣੀ ਟੀਮ ਦੇ ਮੈਂਬਰਾਂ 'ਤੇ ਇਹ ਕਹਿੰਦਿਆਂ ਹੋਇਆ ਕਾਨੂੰਨੀ ਕਾਰਵਾਈ ਵੀ ਕਰਵਾਈ ਸੀ ਕਿ ਉਹ ਲੋਕ ਉਨ੍ਹਾਂ ਦੀ ਮਾਂ ਦਾ ਸ਼ੋਸ਼ਣ ਕਰ ਰਹੇ ਹਨ ਜਦ ਕਿ ਉਹ ਖ਼ੁਦ ਖ਼ਰਾਬ ਸਿਹਤ ਨਾਲ ਜੂਝ ਰਹੀ ਹੈ।

ਪਰ ਮਾਂ ਦੀ ਮੌਤ ਤੋਂ ਬਾਅਦ ਇਹ ਮਾਮਲਾ ਆਪਸੀ ਸਹਿਮਤੀ ਨਾਲ ਸੁਲਝਾ ਲਿਆ ਗਿਆ।

ਬੈਟੇਨਕੋਟ-ਮੇਅਰਸ ਪੜ੍ਹਣ-ਲਿਖਣ ਦੇ ਖੇਤਰ 'ਚ ਕਾਫੀ ਸਰਗਰਮ ਹਨ।

ਗ੍ਰੀਕ ਦੇਵਤਾਵਾਂ 'ਤੇ ਆਧਾਰਿਤ ਉਨ੍ਹਾਂ ਦੀਆਂ ਕਿਤਾਬਾਂ ਪ੍ਰਕਾਸ਼ਿਤ ਹੋਈਆਂ ਹਨ।

ਇਸ ਤੋਂ ਇਲਾਵਾ ਉਹ ਯਹੂਦੀ-ਇਸਾਈ ਸਬੰਧਾਂ ਨੂੰ ਲੈ ਕੇ ਵੀ ਕਿਤਾਬਾਂ ਲਿਖ ਰਹੀ ਹੈ।

ਐਲਿਸ ਵਾਲਟਨ

ਕੁਲ ਜਾਇਦਾਦ 44 ਅਰਬ ਡਾਲਰ। ਦੁਨੀਆਂ ਭਰ ਦੇ ਅਮੀਰਾਂ ਦੀ ਸੂਚੀ 'ਚ ਐਲਿਸ 17ਵੇਂ ਥਾਂ 'ਤੇ ਹੈ।

Image copyright Getty Images

ਕੌਣ ਹਨ ਉਹ?

69 ਸਾਲ ਦੀ ਐਲਿਸ, ਵਾਲਮਾਰਟ ਦੇ ਸੰਸਥਾਪਕ ਸੈਮ ਵਾਲਟਨ ਦੀ ਇਕਲੌਤੀ ਬੇਟੀ ਹੈ।

ਹਾਲਾਂਕਿ ਉਨ੍ਹਾਂ ਦੇ ਦੋ ਭਰਾ ਵੀ ਹਨ ਪਰ ਪਰਿਵਾਰ ਦੀ ਕੰਪਨੀ ਨੂੰ ਅੱਗੇ ਵਧਾਉਣ ਦੀ ਜ਼ਿੰਮੇਦਾਰੀ ਉਨ੍ਹਾਂ ਕੋਲ ਹੈ।

ਆਰਟਸ ਪਸੰਦ ਕਰਨ ਵਾਲੀ ਐਲਿਸ ਕ੍ਰਿਸਟਲ ਬ੍ਰਿਜੈਜ਼ ਮਿਊਜ਼ੀਅਮ ਆਫ ਅਮੈਰੀਕਨ ਆਰਟ ਦੀ ਚੇਅਰਮੈਨ ਵੀ ਬਣੀ।

ਮੇਕੈਂਜ਼ੀ ਬੇਜ਼ੋਸ

ਜਾਇਦਾਦ 35 ਅਰਬ ਡਾਲਰ। ਤਲਾਕ ਤੋਂ ਬਾਅਦ ਉਨ੍ਹਾਂ ਅਮਾਜ਼ੌਨ 'ਚ ਜੋ ਸ਼ੇਅਰ ਫੀਸਦ ਮਿਲਿਆ ਹੈ ਇਹ ਉਸ ਦੀ ਕੀਮਤ ਹੈ।

ਪਰ ਉਨ੍ਹਾਂ ਕੁਲ ਜਾਇਦਾਦ ਨਿਸ਼ਚਿਤ ਤੌਰ 'ਤੇ ਇਸ ਨਾਲੋਂ ਕਿਤੇ ਵਧੇਰੇ ਹੋਵੇਗੀ।

ਇਹ ਕਿੰਨੇ ਵਧੇਰੇ ਹੋ ਸਕਦੀ ਹੈ ਇਹ ਤਾਂ ਉਦੋਂ ਹੀ ਪਤਾ ਲੱਗੇਗਾ ਜਦੋਂ ਫੋਬਰਸ ਮੈਗ਼ਜ਼ੀਨ ਸਾਲ 2020 'ਚ ਦੁਨੀਆਂ ਦੇ ਅਮੀਰਾਂ ਦਾ ਨਾਮ ਪ੍ਰਕਾਸ਼ਿਤ ਕਰੇਗੀ।

ਕੌਣ ਹਨ ਮੇਕੈਂਜ਼ੀ?

48 ਸਾਲ ਦੀ ਮੇਕੈਂਜ਼ੀ ਅਤੇ ਅਮਾਜ਼ੌਨ ਦੇ ਸੰਸਥਾਪਕ ਦੇ 4 ਬੱਚੇ ਹਨ। ਦੋਵਾਂ ਦਾ ਸਾਲ 1993 'ਚ ਵਿਆਹ ਹੋਇਆ ਸੀ। ਦੋਵੇਂ ਨਾਲ ਕੰਮ ਕਰਦੇ ਸਨ ਅਤੇ ਉਸ ਤੋਂ ਬਾਅਦ ਵਿਆਹ ਕਰਨ ਦਾ ਫ਼ੈਸਲਾ ਕੀਤਾ।

Image copyright Reuters

ਕੈਲੀਫੋਰਨੀਆ ਦੀ ਰਹਿਣ ਵਾਲੀ ਮੇਕੈਂਜ਼ੀ ਅਮਾਜ਼ੌਨ ਦੇ ਸਭ ਤੋਂ ਪਹਿਲੇ ਕਰਮੀਆਂ 'ਚੋਂ ਇੱਕ ਸੀ। ਉਨ੍ਹਾਂ ਨੇ ਬਤੌਰ ਅਕਾਊਟੈਂਟ ਅਮਾਜ਼ੌਨ 'ਚ ਨੌਕਰੀ ਕੀਤੀ ਸੀ।

ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਫਿਕਸ਼ਨ (ਵਾਰਤਕ) ਦੀਆਂ ਕਿਤਾਬਾਂ ਵੀ ਛੱਪੀਆਂ ਹਨ। ਉਨ੍ਹਾਂ ਨੇ ਲੇਖਕ ਟੋਨੀ ਮੈਰੀਸਨ ਦੀ ਅਗਵਾਈ 'ਚ ਸਿਖਲਾਈ ਲਈ ਹੈ।

ਮੈਰੀਸਨ ਦਾ ਮੰਨਣਾ ਹੈ ਕਿ ਉਹ ਉਨ੍ਹਾਂ ਦੇ ਸਭ ਤੋਂ ਬਿਹਤਰੀਨ ਵਿਦਿਆਰਥੀਆਂ 'ਚੋਂ ਇੱਕ ਹੈ।

ਮੇਕੈਂਜ਼ੀ ਨੇ ਇੱਕ ਐਂਟੀ-ਬੁਲਿੰਗ ਸੰਗਠਨ ਦੀ ਵੀ ਸਥਾਪਨਾ ਕੀਤੀ ਸੀ, ਜਿਸ ਦਾ ਉਦੇਸ਼ ਦਯਾ, ਬਹਾਦੁਰੀ ਵਰਗੀਆਂ ਗੱਲਾਂ ਨੂੰ ਵਧਾਵਾ ਦੇਣਾ ਸੀ।

ਇਹ ਵੀ ਪੜ੍ਹੋ-

ਜੈਕਲੀਨ ਮਾਰਸ

ਕੁੱਲ ਜਾਇਦਾਦ ਕਰੀਬ 23 ਅਰਬ ਡਾਲਰ ਹੈ। ਜੈਕਲੀਨ ਦੁਨੀਆਂ ਦੀ 33ਵੀਂ ਸਭ ਤੋਂ ਅਮੀਰ ਇਨਸਾਨ ਹੈ।

ਕੌਣ ਹੈ ਉਹ?

79 ਸਾਲਾਂ ਜੈਕਲੀਨ ਆਪਣੇ ਪਰਿਵਾਰਕ ਕਾਰੋਬਾਰ 'ਚ ਬੀਤੇ 20 ਸਾਲਾਂ ਤੋਂ ਸਰਗਰਮ ਹਨ ਅਤੇ ਸਾਲ 2016 ਤੱਕ ਇਹ ਬੋਰਡ ਦੀ ਵੀ ਮੈਂਬਰ ਰਹੀ।

ਉਨ੍ਹਾਂ ਕੋਲ ਗਲੋਬਲ ਮੈਨਿਊਫੈਕਚਰ ਕੰਪਨੀ ਮਾਰਸ ਦਾ ਇੱਕ-ਤਿਹਾਈ ਹਿੱਸਾ ਹੈ।

Image copyright Getty Images
ਫੋਟੋ ਕੈਪਸ਼ਨ ਜੈਕਲੀਨ ਦੁਨੀਆਂ ਦੀ 33ਵੀਂ ਸਭ ਤੋਂ ਅਮੀਰ ਇਨਸਾਨ ਹੈ

ਯਾਨ ਹੁਈਆਨ

ਯਾਨ ਦੀ ਕੁੱਲ ਜਾਇਦਾਦ 22.1 ਅਰਬ ਡਾਲਰ ਹੈ ਅਤੇ ਉਹ ਚੀਨ ਦੀ ਸਭ ਤੋਂ ਅਮੀਰ ਔਰਤ ਹੈ।

ਇਸ ਦੇ ਨਾਲ ਹੀ ਉਹ ਦੁਨੀਆਂ ਦੀ 42ਵੀਂ ਸਭ ਤੋਂ ਰਹੀਸ ਇਨਸਾਨ ਵੀ ਹੈ।

ਕੌਣ ਹੈ ਉਹ?

37 ਸਾਲ ਦੀ ਯਾਨ ਕੋਲ ਚੀਨ 'ਚ ਪ੍ਰੋਪਰਟੀ ਕੰਪਨੀਆਂ 'ਚ ਸਭ ਤੋਂ ਅੱਗੇ ਮੰਨੀ ਜਾਣ ਵਾਲੀ ਕੰਟਰੀ ਗਾਰਡੇਨ ਹੋਲਡਿੰਗਸ 'ਚ ਇੱਕ ਵੱਡਾ ਹਿੱਸਾ ਹੈ।

ਉਨ੍ਹਾਂ ਦੀ ਵੈਬਸਾਈਟ ਮੁਤਾਬਕ ਕੰਚਰੀ ਗਾਰਡੇਨ ਸਾਲ 2016 'ਚ ਦੁਨੀਆਂ ਭਰ 'ਚ ਪ੍ਰੋਪਰਟੀ ਡਿਵੈਲਪ ਕਰਨ ਦੇ ਮਾਮਲਿਆਂ 'ਚ ਤੀਜੇ ਨੰਬਰ 'ਤੇ ਰਹੀ ਸੀ।

ਓਹਾਓ ਸਟੇਟ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਵਾਲੀ ਯਾਨ ਨੂੰ ਕੰਪਨੀ ਦੇ ਕਰੀਬ 57 ਫੀਸਦ ਸ਼ੇਅਰ ਆਪਣੇ ਪਿਤਾ ਕੋਲੋਂ ਮਿਲੇ ਸਨ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)