ਚੀਨ ਤੋਂ ਖੁਦਮੁਖਤਿਆਰੀ ਦੀ ਮੰਗ ਕਰਨ ਵਾਲੇ ਹਾਂਗ ਕਾਂਗ ਦੇ 3 ਆਗੂ ਦੋਸ਼ੀ ਕਰਾਰ

ਪ੍ਰੋਫ਼ੈਸਰ ਚਾਨ ਕਿਮ-ਮੈਨ Image copyright Getty Images
ਫੋਟੋ ਕੈਪਸ਼ਨ 59 ਸਾਲ ਸਮਾਜਿਕ ਸਾਇੰਸ ਦੇ ਪ੍ਰੋਫ਼ੈਸਰ ਚਾਨ ਕਿਮ-ਮੈਨ

ਲੋਕਤੰਤਰ ਪੱਖ਼ੀ 9 ਕਾਰਕੁਨਾਂ ਨੂੰ ਚੀਨ ਤੋਂ ਖੁ਼ਦਮੁਖਤਿਆਰੀ ਦੀ ਮੰਗ ਨੂੰ ਲੈ ਕੇ ਕੀਤੇ ਗਏ ਮੁਜ਼ਾਹਰਿਆਂ ਵਿਚ ਹਿੱਸਾ ਲੈਣ ਦਾ ਦੋਸ਼ੀ ਪਾਇਆ ਗਿਆ ਹੈ।

ਦੋਸ਼ੀ ਠਹਿਰਾਏ ਗਏ ਲੋਕਤੰਤਰ ਪੱਖ਼ੀ ਕਾਰਕੁਨਾਂ ਵਿਚ ਹਾਂਗ ਕਾਂਗ ਦੀ ਲੋਕਤੰਤਰ ਪੱਖੀ ਲਹਿਰ ਦੇ ਤਿੰਨ ਪ੍ਰਮੁੱਖ਼ ਚਿਹਰੇ ਹਨ।

2014 ਵਿਚ ਹੋਏ ਮੁਜ਼ਾਹਰਿਆਂ ਵਿਚ ਹਿੱਸਾ ਲੈਣ ਦੇ ਇਲਜ਼ਾਮ ਵਿਚ ਦੋਸ਼ੀ ਠਹਿਰਾਏ ਗਏ ਤਿੰਨਾਂ ਆਗੂਆਂ ਨੂੰ 7 ਸਾਲ ਕੈਦ ਦੀ ਸਜ਼ਾ ਤੱਕ ਹੋ ਸਕਦੀ ਹੈ।

ਹਾਂਗ ਕਾਂਗ ਨੂੰ ਆਪਣਾ ਆਗੂ ਚੁਣਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ,ਇਸ ਮੰਗ ਨੂੰ ਲੈ ਕੇ ਹਜ਼ਾਰਾਂ ਲੋਕਾਂ ਨੇ ਰੋਸ ਮੁਜ਼ਾਹਰੇ ਕੀਤੇ ਸਨ।

ਜਿਹੜੇ ਆਗੂਆਂ ਨੂੰ ਦੋਸ਼ੀ ਮੰਨਿਆ ਗਿਆ ਉਨ੍ਹਾਂ ਨੂੰ 59 ਸਾਲ ਸਮਾਜਿਕ ਸਾਇੰਸ ਦੇ ਪ੍ਰੋਫ਼ੈਸਰ ਚਾਨ ਕਿਮ-ਮੈਨ, 54 ਸਾਲਾ ਕਾਨੂੰਨ ਦੇ ਪ੍ਰੋਫ਼ੈਸਰ ਬੇਨੀ ਤਾਏ ਅਤੇ 74 ਬੋਧੀ ਮੰਤਰੀ ਚੂ ਯਿਊ-ਮਿੰਗ ਸ਼ਾਮਲ ਹਨ।

ਫ਼ੈਸਲਾ ਆਉਣ ਤੋਂ ਪਹਿਲਾਂ ਬੇਨੀ ਤਾਏ ਨੇ ਪੱਤਰਕਾਰਾਂ ਨੂੰ ਕਿਹਾ ਸੀ, ਕੁਝ ਵੀ ਹੋਵੇ ..ਅਸੀਂ ਆਪਣੀ ਮੰਗ ਤੋਂ ਪਿੱਛੇ ਨਹੀਂ ਹਟਾਂਗੇ.

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ