ਬਾਲਾਕੋਟ ਹਮਲੇ ਤੋਂ ਬਾਅਦ ਪਾਕਿਸਤਾਨੀ ਮਦਰੱਸੇ ਦਾ ਅੱਖੀਂ ਡਿੱਠਾ ਹਾਲ, ਭਾਰਤ ਨੇ ਕੀਤਾ ਸੀ ਏਅਰ ਸਟਰਾਈਕ 'ਚ ਨਸ਼ਟ ਕਰਨ ਦਾ ਦਾਅਵਾ : BBC Exclusive

ਬਾਲਾਕੋਟ ਵਿੱਚ ਇਹ ਉਹ ਥਾਂ ਹੈ ਜਿਸ ਨੂੰ ਭਾਰਤੀ ਹਵਾਈ ਫੌਜ ਨੇ 26 ਫਰਵਰੀ 2019 ਨੂੰ ਏਅਰ ਸਟਰਾਈਕ ਵਿੱਚ ਨਸ਼ਟ ਕਰਨ ਦਾ ਦਾਅਵਾ ਕੀਤਾ ਸੀ।

ਇਹ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਪੈਂਦਾ ਹੈ।

ਭਾਰਤ ਨੇ ਦਾਅਵਾ ਕੀਤਾ ਸੀ ਕਿ ਇਹ ਥਾਂ ਅੱਤਵਾਦੀ ਕੈਂਪ ਹੈ ਅਤੇ ਉਸ ਨੇ ਇਸ ਉੱਤੇ ਹਮਲਾ ਕਰਕੇ ਜੈਸ਼-ਏ-ਮੁਹੰਮਦ ਦੇ ਬਹੁਤ ਸਾਰੇ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ

ਫੋਟੋ ਕੈਪਸ਼ਨ ਭਾਰਤ ਨੇ ਦਾਅਵਾ ਕੀਤਾ ਸੀ ਕਿ ਇਹ ਥਾਂ ਅੱਤਵਾਦੀ ਕੈਂਪ ਹੈ ਅਤੇ ਉਸ ਨੇ ਇਸ ਉੱਤੇ ਹਮਲਾ ਕਰਕੇ ਜੈਸ਼-ਏ-ਮੁਹੰਮਦ ਦੇ ਬਹੁਤ ਸਾਰੇ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ

ਇਸ ਘਟਨਾ ਦੇ ਅਗਲੇ ਹੀ ਦਿਨ ਪਾਕਿਸਤਾਨ ਸਰਕਾਰ ਨੇ ਬੀਬੀਸੀ ਸਣੇ ਸਾਰੇ ਮੀਡੀਆ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਬਾਅਦ ਵਿੱਚ ਦੌਰਾ ਰੱਦ ਕਰ ਦਿੱਤਾ ਗਿਆ। ਪੱਤਰਕਾਰਾਂ ਨੂੰ ਵੀ ਚੋਟੀ ਉੱਤੇ ਬਣੇ ਉਸ ਮਦਰੱਸੇ ਤੱਕ ਨਹੀਂ ਜਾਣ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

10 ਅਪ੍ਰੈਲ 2019 ਨੂੰ ਹਮਲੇ ਤੋਂ ਪੂਰੇ 43 ਦਿਨ ਬਾਅਦ ਪਾਕਿਸਤਾਨ ਸਰਕਾਰ ਨੇ ਇਸਲਾਮਾਬਾਦ ਵਿੱਚ ਕੰਮ ਕਰਨ ਵਾਲੇ ਕੌਮਾਂਤਰੀ ਮੀਡੀਆ ਨਾਲ ਜੁੜੇ ਪੱਤਰਕਾਰਾਂ ਅਤੇ ਕੁਝ ਵਿਦੇਸ਼ੀ ਕੂਟਨੀਤਕਾਂ ਨੂੰ ਇਸ ਥਾਂ ਦਾ ਦੌਰਾ ਕਰਵਾਇਆ। ਇਸ ਦੌਰੇ ਦਾ ਪ੍ਰਬੰਧ ਪਾਕਿਸਤਾਨੀ ਫੌਜ ਨੇ ਕੀਤਾ। ਬੀਬੀਸੀ ਪੱਤਰਕਾਰ ਉਸਮਾਨ ਜ਼ਾਹਿਦ ਇਸ ਟੀਮ ਦੇ ਨਾਲ ਬਾਲਾਕੋਟ ਗਏ।

ਫੋਟੋ ਕੈਪਸ਼ਨ 10 ਅਪ੍ਰੈਲ 2019 ਨੂੰ ਹਮਲੇ ਤੋਂ ਪੂਰੇ 43 ਦਿਨ ਬਾਅਦ ਪਾਕਿਸਤਾਨ ਸਰਕਾਰ ਨੇ ਕੌਮਾਂਤਰੀ ਮੀਡੀਆ ਨੂੰ ਬਾਲਾਕੋਟ ਲੈ ਕੇ ਗਈ।

ਜਦੋਂ ਸਾਡੇ ਪੱਤਰਕਾਰ ਨੇ ਪਾਕਿਸਤਾਨ ਅਧਿਕਾਰੀਆਂ ਨੂੰ ਇਹ ਪੁੱਛਿਆ ਕਿ ਇਹ ਦੌਰਾ ਕਰਵਾਉਣ ਲਈ ਐਨਾ ਸਮਾਂ ਕਿਉਂ ਲਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇੱਥੇ ਹਾਲਾਤ ਲਗਾਤਾਰ ਛੇਤੀ ਛੇਤੀ ਬਦਲਣ ਕਾਰਨ ਲੋਕਾਂ ਨੂੰ ਇੱਥੇ ਲਿਜਾਉਣਾ ਮੁਸ਼ਕਿਲ ਸੀ। ਹੁਣ ਉਨ੍ਹਾਂ ਨੂੰ ਲੱਗਿਆ ਕਿ ਮੀਡੀਆ ਨੂੰ ਇੱਥੇ ਲਿਜਾਉਣ ਦਾ ਸਹੀ ਸਮਾਂ ਹੈ।

ਭਾਵੇਂ ਕਿ ਸਾਡੇ ਪੱਤਰਕਾਰ ਨੇ ਕਿਹਾ ਹੈ ਕਿ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ ਸਮੇਂ ਵਿੱਚ ਸਥਾਨਕ ਪੱਤਰਕਾਰਾਂ ਅਤੇ ਰਾਇਟਰਜ਼ ਦੀ ਟੀਮ ਨੂੰ ਸਾਈਟ ਉੱਤੇ ਜਾਣ ਤੋਂ ਰੋਕ ਦਿੱਤਾ ਗਿਆ ਸੀ ਜਿਸ ਦਾਅਵੇ ਨੂੰ ਪਾਕਿਸਤਾਨ ਸਰਕਾਰ ਨੇ ਰੱਦ ਕੀਤਾ ਸੀ।

ਪੱਤਰਕਾਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਜਿਕਰ ਅਜਿਹਾ ਹੀ ਹੈ ਤਾਂ ਐਨੇ ਸਾਰੇ ਵਿਦਿਆਰਥੀ ਇੱਥੇ ਕਿਵੇਂ ਹਨ, ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਸਾਰੇ ਸਥਾਨਕ ਵਿਦਿਆਰਥੀ ਹਨ ਅਤੇ ਇਹ ਅਜੇ ਤੱਕ ਬੰਦ ਹੀ ਹੈ।

ਸਾਡੇ ਪੱਤਰਕਾਰ ਨੇ ਦੱਸਿਆ ਕਿ ਸਾਨੂੰ ਕੁਝ ਲੋਕਾਂ ਨਾਲ ਉੱਥੇ ਗੱਲ ਕਰਨ ਦਿੱਤੀ ਗਈ ਪਰ ਜ਼ਿਆਦਾ ਲੰਬੀ ਗੱਲ ਕਰਨ ਦਾ ਸਮਾਂ ਨਹੀਂ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਛੇਤੀ ਕਰੋ।

ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸਾਨੂੰ ਹਰ ਇੱਕ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ।

ਪੁਲਵਾਮਾ ਹਮਲੇ ਤੇ ਬਾਲਾਕੋਟ ਏਅਰ ਸਟਰਾਈਕ ਨਾਲ ਜੁੜੇ ਕੁਝ ਹੋਰ ਵੀਡੀਓਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)