ਉਮਰ ਅਲ-ਬਸ਼ੀਰ: ਸੁਡਾਨ ਵਿਚ ਮੁਜ਼ਾਹਰਿਆਂ ਤੋਂ ਬਾਅਦ ਫੌਜੀ ਕੌਪ ਨੇ ਹਕੂਮਤ ਦਾ ਤਖਤਾ ਪਲਟਾਇਆ

ਉਮਰ - ਅਲ ਬਸ਼ੀਰ Image copyright Reuters

ਸੁਡਾਨ ਦੇ ਰੱਖਿਆ ਮੰਤਰੀ ਨੇ ਕਿਹਾ ਹੈ ਕਿ ਪਿਛਲੇ 30 ਸਾਲਾਂ ਤੋਂ ਮੁਲਕ ਦੀ ਸੱਤਾ ਉੱਤੇ ਕਾਬਜ਼ ਰਾਸ਼ਟਰਪਤੀ ਓਮਰ ਅਲ-ਬਾਸ਼ੀਰ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

ਸਰਕਾਰੀ ਟੀਵੀ ਚੈਨਲ ਉੱਤੇ ਬੋਲਦਿਆਂ ਅਵਾਡ ਇਬਨ ਓਫ ਨੇ ਕਿਹਾ ਕਿ ਫੌਜ ਨੇ ਮੁਲਕ ਵਿਚ ਆਮ ਚੋਣਾਂ ਕਰਵਾਉਣ ਲਈ ਅਗਲੇ ਦੋ ਸਾਲਾਂ ਦੇ ਸੱਤਾ ਤਬਦੀਲੀ ਦੌਰਾਨ ਨਿਗਰਾਨ ਬਣਨ ਦਾ ਫ਼ੈਸਲਾ ਕੀਤਾ ਹੈ।

ਉਨ੍ਹਾਂ ਤਿੰਨ ਮਹੀਨੇ ਲਈ ਐਮਰਜੈਂਸੀ ਲਗਾਉਣ ਦਾ ਵੀ ਐਲਾਨ ਕੀਤਾ।

1989 ਵਿਚ ਮੁਲਕ ਦੀ ਸੱਤਾ ਉੱਤੇ ਕਾਬਜ਼ ਬਾਸ਼ੀਰ ਵਿਰੋਧੀ ਮੁਜ਼ਾਹਰੇ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਸਨ।

ਰੱਖਿਆ ਮੰਤਰੀ ਨੇ ਕਿਹਾ ਕਿ ਮੌਜਦਾ ਨਿਜ਼ਾਮ ਨੂੰ ਹਟਾ ਦਿੱਤਾ ਗਿਆ ਹੈ ਅਤੇ ਰਾਸ਼ਟਰਪਤੀ ਨੂੰ ਸੁਰੱਖਿਅਤ ਥਾਂ ਉੱਤੇ ਰੱਖਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਅਗਲੇ ਹੁਕਮਾਂ ਤੱਕ ਸੰਵਿਧਾਨ ਮੁਅੱਤਲ ਕਰ ਦਿੱਤਾ ਗਿਆ ਹੈ, ਮੁਲਕ ਦੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਹਨ ਅਤੇ ਏਅਰਸਪੇਸ ਨੂੰ ਵੀ 24 ਘੰਟਿਆਂ ਲਈ ਬੰਦ ਕਰ ਦਿੱਤਾ ਗਿਆ ਹੈ।

ਬਸ਼ੀਰ ਉੱਤੇ ਸੂਡਾਨ ਦੇ ਡਾਰਫੁਰHeadline: "ਇਹ ਮੇਰੀ ਹੁਣ ਤੱਕ ਦੀ ਪੜ੍ਹੀ ਹੋਈ ਸਭ ਤੋਂ ਬੁਰੀ ਚੀਜ਼ ਹੈ"

Facebook Teaser: ਕਿਹੜੇ ਟਵੀਟ ਨੇ ਛੇੜੀ 'ਫ਼ਿਰਕਾਪ੍ਰਸਤੀ' ਅਤੇ 'ਦੇਸ਼ਭਗਤੀ' ਬਾਰੇ ਸੋਸ਼ਲ ਮੀਡੀਆ 'ਤੇ ਬਹਿਸ ?

ਬੀਜੇਪੀ ਦੇ ਆਫ਼ੀਸ਼ੀਅਲ ਪੇਜ ਤੋਂ 11 ਅਪ੍ਰੈਲ ਨੂੰ ਬਾਅਦ ਦੁਪਹਿਰ ਇੱਕ ਟਵੀਟ ਕੀਤਾ ਗਿਆ। ਇਹ ਟਵੀਟ ਬੀਜੇਪੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਹਵਾਲੇ ਨਾਲ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਇਹ ਟਵੀਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਮ ਲੋਕਾਂ ਦੇ ਨਾਲ-ਨਾਲ ਫ਼ਿਲਮ ਅਤੇ ਸਾਹਿਤ ਜਗਤ ਨਾਲ ਜੁੜੇ ਲੋਕ ਇਸ ਬਾਰੇ ਗੱਲ ਕਰ ਰਹੇ ਹਨ।

ਇਹ ਟਵੀਟ ਸੀ,

"ਅਸੀਂ ਦੇਸ਼ ਭਰ ਵਿੱਚ NRC ਲਾਗੂ ਕਰਨਾ ਸੁਨਿਸ਼ਚਿਤ ਕਰਾਂਗੇ। ਸਿਵਾਏ ਬੁੱਧ, ਹਿੰਦੂ ਅਤੇ ਸਿੱਖਾਂ ਦੇ ਅਸੀਂ ਦੇਸ਼ ਵਿੱਚੋਂ ਸਾਰੇ ਘੁਸਪੈਠੀਏ ਹਟਾ ਦੇਵਾਂਗੇ- ਸ੍ਰੀ ਅਮਿਤ ਸ਼ਾਹ

#NamoForNewIndia"

https://twitter.com/BJP4India/status/1116246724119371776

ਇਸ ਟਵੀਟ ਨੂੰ ਲੈ ਕੇ ਕਿਸ ਤਰ੍ਹਾਂ ਦੀ ਚਰਚਾ ਹੋ ਰਹੀ ਹੈ, ਇਹ ਦੇਖਣ ਤੋਂ ਪਹਿਲਾਂ ਜਾਣ ਲਓ ਕਿ ਆਖ਼ਰ NRC ਕੀ ਹੈ ?

NRC (National register of citizens of India) ਇੱਕ ਅਜਿਹੀ ਸੂਚੀ ਹੈ, ਜਿਸ ਵਿੱਚ ਅਸਾਮ ਵਿੱਚ ਰਹਿਣ ਵਾਲੇ 'ਅਸਲ' ਭਾਰਤੀ ਨਾਗਰਿਕਾਂ ਦੇ ਨਾਮ ਸ਼ਾਮਲ ਹੋਣਗੇ। ਇਹ ਰਜਿਸਟਰ ਪਹਿਲੀ ਵਾਰ ਸਾਲ 1951 ਵਿੱਚ ਤਿਆਰ ਕੀਤਾ ਗਿਆ ਸੀ। ਰਜਿਸਟਰ ਦੇ ਅਗਲੇ ਤਿਆਰ ਖਰੜੇ ਵਿੱਚ ਅਸਾਮ ਵਿੱਚ ਰਹਿਣ ਵਾਲੇ ਉਨ੍ਹਾਂ ਸਾਰੇ ਲੋਕਾਂ ਦੇ ਨਾਮ ਦਰਜ ਹੋਣਗੇ, ਜਿਨ੍ਹਾਂ ਕੋਲ 24 ਮਾਰਚ 1971 ਤੱਕ ਜਾਂ ਉਸ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਅਸਾਮ ਵਿੱਚ ਹੋਣ ਦੇ ਸਬੂਤ ਮੌਜੂਦ ਹੋਣਗੇ ਜਾਂ ਉਹ ਲੋਕ ਜਿੰਨ੍ਹਾਂ ਦੇ ਨਾਮ ਜਾਂ ਉਹਨਾਂ ਦੇ ਪਰਿਵਾਰ ਦੇ ਨਾਮ 1951 ਵਿੱਚ ਬਣੀ ਸੂਚੀ ਵਿੱਚ ਹੋਣਗੇ।

ਅਸਾਮ ਦੇਸ਼ ਦਾ ਇਕੱਲਾ ਅਜਿਹਾ ਸੂਬਾ ਹੈ, ਜਿੱਥੇ ਇਸ ਤਰ੍ਹਾਂ ਦਾ ਨਾਗਿਰਕਤਾ ਰਜਿਸਟਰ ਹੈ।

ਭਾਜਪਾ ਦੇ ਇਸ ਟਵੀਟ ਤੋਂ ਇਸ ਰਜਿਸਟਰ ਨੂੰ ਸਮੁੱਚੇ ਦੇਸ਼ ਵਿੱਚ ਲਾਗੂ ਕਰਨ ਦੇ ਸੰਕੇਤ ਮਿਲਦੇ ਹਨ।

ਹੁਣ ਗੱਲ ਕਰਦੇ ਹਾਂ NRC ਸਬੰਧੀ ਭਾਜਪਾ ਦੇ ਪੇਜ ਤੋਂ ਹੋਏ ਟਵੀਟ ਸਬੰਧੀ ਆਏ ਪ੍ਰਤੀਕਰਮ ਬਾਰੇ।

ਫਿਲਮ ਨਿਰਮਾਤਾ ਅਤੇ ਅਦਾਕਾਰਾ ਪੂਜਾ ਭੱਟ ਨੇ ਵੀ ਇਸ ਟਵੀਟ 'ਤੇ ਟਿੱਪਣੀ ਕੀਤੀ ਅਤੇ ਪੁੱਛਿਆ,

"ਜੇ ਇਹ ਫ਼ਿਰਕਾਪ੍ਰਸਤ ਨਹੀਂ ਤਾਂ ਮੈਨੂੰ ਨਹੀਂ ਪਤਾ ਇਹ ਕੀ ਹੈ? ਜੇ ਇਹ ਵੰਡ ਦਾ ਭਿਆਨਕ ਦ੍ਰਿਸ਼ ਨਹੀ ਤਾਂ ਮੈਨੂੰ ਨਹੀਂ ਪਤਾ ਇਹ ਕੀ ਹੈ? ਜੇ ਇਹ ਨਫ਼ਰਤ ਦੀ ਸਿਆਸਤ ਨਹੀਂ ਤਾਂ ਮੈਨੂੰ ਨਹੀਂ ਪਤਾ ਇਹ ਕੀ ਹੈ? ਕੀ ਇਹ ਭਾਰਤ ਹੈ? ਜਾਂ ਭਾਰਤ ਦੀ ਧਰਮ ਨਿਰਪੱਖਤਾ ਦਾ ਮੂਲ ਵਿਚਾਰ ਹਾਈਜੈਕ ਕੀਤਾ ਜਾ ਰਿਹਾ ਹੈ ?"

https://twitter.com/PoojaB1972/status/1116298008335982593

ਪੂਜਾ ਭੱਟ ਦੀ ਮਾਂ ਅਤੇ ਅਦਾਕਾਰਾ ਸੋਨੀ ਰਾਜ਼ਦਾਨ ਨੇ ਲਿਖਿਆ,

"ਇਹ ਮੇਰੀ ਹੁਣ ਤੱਕ ਦੀ ਪੜ੍ਹੀ ਹੋਈ ਸਭ ਤੋਂ ਬੁਰੀ ਚੀਜ਼ ਹੈ...ਅਤੇ ਜੇ ਇਹ ਲੋਕ ਜੋ ਕਹਿ ਰਹੇ ਹਨ ਉਹ ਵਾਕਈ ਮੰਨਦੇ ਹਨ ਤਾਂ ਰੱਬ ਭਾਰਤ ਦੀ ਮਦਦ ਕਰੇ!"

https://twitter.com/Soni_Razdan/status/1116300005558689794

ਇੱਕ ਸਿੱਖ ਨੌਜਵਾਨ ਅਵਤਾਰ ਸਿੰਘ ਦੀ ਇਸ ਟਵੀਟ 'ਤੇ ਕੀਤੀ ਟਿੱਪਣੀ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਅਵਤਾਰ ਸਿੰਘ ਨੇ ਲਿਖਿਆ,

"ਕ੍ਰਿਪਾ ਕਰਕੇ ਸਿੱਖਾਂ ਨੂੰ ਵੋਟਾਂ ਖ਼ਾਤਰ ਇਸਤੇਮਾਲ ਨਾ ਕਰੋ..ਸਾਨੂੰ ਖ਼ੁਸ਼ੀ ਹੋਵੇਗੀ ਜੇਕਰ ਤੁਸੀਂ ਆਪਣੇ ਟਵੀਟ ਵਿੱਚੋਂ "ਸਿੱਖ" ਵੀ ਹਟਾ ਦੇਓ...ਮੁਸਲਿਮ ਵੀ ਸਾਡੇ ਓਨੇ ਹੀ ਭਰਾ ਹਨ ਜਿੰਨੇ ਕਿ ਹਿੰਦੂ ਅਤੇ ਬਾਕੀ ਧਰਮ।"

https://twitter.com/AvtarSi18298015/status/1116283958029774848

ਅਵਤਾਰ ਸਿੰਘ ਦੀ ਇਸ ਟਿੱਪਣੀ ਦੇ ਪੱਖ ਅਤੇ ਅਲੋਚਨਾ ਵਿੱਚ ਵੀ ਅਨੇਕਾਂ ਟਵੀਟ ਹੋ ਰਹੇ ਹਨ। ਅਵਤਾਰ ਸਿੰਘ ਦੇ ਇਸ ਟਵੀਟ ਤੇ ਟਿੱਪਣੀ ਕਰਦਿਆਂ ਇੱਕ ਟਵਿਟਰ ਯੂਜ਼ਰ ਸ਼ੌਰਭ ਸ਼੍ਰੀਵਾਸਤਵ ਨੇ ਲਿਖਿਆ,

"ਹਿੰਦੂ ਵੀ ਹਟਾ ਦਿਓ। ਸਿਰਫ਼ ਸੰਘੀ ਸ਼ਾਮਲ ਕਰੋ।"

https://twitter.com/Sourabhshri88/status/1116308818349182976

ਧਰੁਵ ਰਾਠੀ ਨੇ ਭਾਜਪਾ ਦੇ ਇਸ ਟਵੀਟ 'ਤੇ ਆਪਣਾ ਪ੍ਰਤੀਕਰਮ ਦਿੱਤਾ। ਉਨ੍ਹਾਂ ਨੇ ਲਿਖਿਆ,

"ਅਵਿਸ਼ਵਾਸ਼ਯੋਗ

ਕੀ ਅਮਿਤ ਸ਼ਾਹ ਭਾਰਤ ਦੇ ਸਾਰੇ ਨਾਸਤਿਕ, ਮੁਸਲਿਮ, ਇਸਾਈ,ਪਾਰਸੀ, ਯਹੂਦੀ ਅਤੇ ਐਗਨੋਸਟਿਕ ਨਿਵਾਸੀਆਂ ਨੂੰ ਉਜਾੜੇ ਦੀ ਧਮਕੀ ਦੇ ਰਹੇ ਹਨ?

ਇਹ ਲੱਖਾਂ ਲੋਕਾਂ ਵਿਚਕਾਰ ਦੰਗੇ ਭੜਕਾ ਸਕਦਾ ਹੈ ਕਿਉਂਕਿ NRC ਕਿਸੇ ਨੂੰ 'ਘੁਸਪੈਠੀਆ' ਕਰਾਰ ਦੇਣ ਦੀ ਬੇਹਦ ਨਾਕਸ ਪ੍ਰਕਿਰਿਆ ਹੈ।"

https://twitter.com/dhruv_rathee/status/1116285684627668993

ਵਿਰੋਧ ਵਿੱਚ ਹੀ ਨਹੀਂ, ਬਲਕਿ ਭਾਜਪਾ ਦੇ ਪੇਜ ਤੋਂ ਹੋਏ ਟਵੀਟ ਦੇ ਪੱਖ ਵਿੱਚ ਵੀ ਬਹੁਤ ਸਾਰੇ ਲੋਕ ਖੜ੍ਹੇ ਹੋਏ ਅਤੇ ਸੋਸ਼ਲ ਮੀਡੀਆ 'ਤੇ ਭਾਜਪਾ ਦਾ ਬਚਾਅ ਕਰ ਰਹੇ ਹਨ।

ਲੇਖਕ ਸੰਕ੍ਰਾਂਤ ਸਾਨੂ ਨੇ ਬੀਜੇਪੀ ਦੇ ਇਸ ਟਵੀਟ ਥੱਲੇ ਹੱਕ ਵਿੱਚ ਕਈ ਸਾਰੇ ਟਵੀਟ ਕੀਤੇ। ਉਹਨਾਂ ਵਿੱਚੋਂ ਇੱਕ ਵਿੱਚ ਲਿਖਿਆ,

" 'ਸੈਕੁਲਰ ਲੋਕਾਂ' ਨੂੰ ਕੀ ਹੋ ਗਿਆ ਹੈ ? ਉਹ ਸੋਚਣ ਅਤੇ ਤਰਕ ਦੇਣ ਦੀ ਸਮਰੱਥਾ ਗੁਆ ਚੁੱਕੇ ਹਨ?

ਅਮਿਤ ਸ਼ਾਹ ਸਾਰੇ ਭਾਰਤੀ ਮੁਸਲਮਾਨਾਂ ਬਾਰੇ ਗੱਲ ਨਹੀਂ ਕਰ ਰਹੇ ਜੋ ਵੰਡ ਵੇਲੇ ਇਧਰ ਰਹਿ ਗਏ ਸਨ, ਬਲਕਿ ਉਹਨਾਂ ਘੁਸਪੈਠੀਆਂ ਬਾਰੇ ਗੱਲ ਕਰ ਰਹੇ ਹਨ ਜੋ ਦਹਾਕਿਆਂ ਬਾਅਦ ਗੈਰ-ਕਾਨੂੰਨੀ ਤੌਰ 'ਤੇ ਆਏ। "

https://twitter.com/sankrant/status/1116304878421385226

ਭਾਜਪਾ ਦੇ ਇਸ ਟਵੀਟ ਦੇ ਵਿਰੋਧ ਵਿੱਚ ਜੋ ਲੋਕ ਭਾਰਤ ਦੇ ਸੰਵਿਧਾਨ ਦਾ ਹਵਾਲਾ ਰਹੇ ਸਨ, ਉਹਨਾਂ ਨੂੰ ਵੀ ਸੰਕ੍ਰਾਂਤ ਸਾਨੂ ਨੇ ਜਵਾਬ ਦਿੱਤਾ। ਆਪਣੇ ਇੱਕ ਟਵੀਟ ਵਿੱਚ ਉਨ੍ਹਾਂ ਨੇ ਲਿਖਿਆ,

"ਸੰਵਿਧਾਨ ਕੋਈ ਪਵਿੱਤਰ ਧਾਰਮਿਕ ਕਿਤਾਬ ਨਹੀਂ ਹੈ। ਇਸ ਨੂੰ ਬਦਲਿਆ ਜਾ ਸਕਦਾ ਹੈ। ਸਿਟੀਜ਼ਨਸ਼ਿਪ ਬਿੱਲ ਇਹੀ ਕਰਦਾ ਹੈ।"

https://twitter.com/sankrant/status/1116389007938682881

ਭਾਜਪਾ ਦੇ ਪੱਖ ਵਿੱਚ ਟਵੀਟ ਕਰਨ ਵਾਲਿਆਂ ਵਿੱਚੋਂ ਇੱਕ ਟਵਿਟਰ ਯੂਜ਼ਰ ਸ਼ੁਭਮ ਸੱਤਿਯਮ ਨੇ ਲਿਖਿਆ,

"ਧਰਮ ਨਿਰਪੱਖ ਦੇਸ਼ ਹੋਣ ਦਾ ਇਹ ਮਤਲਬ ਨਹੀਂ ਕਿ ਅਸੀਂ ਰਿਫਿਊਜੀ-ਹੋਸਟ ਸਟੇਟ ਬਣ ਜਾਈਏ ਜਾਂ ਦੇਸ਼ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਭਰ ਲਈਏ।ਫ਼ਰਕ ਨੂੰ ਸਮਝੋ"

https://twitter.com/SatyamRosicky/status/1116285287921881089

ਚੌਂਕੀਦਾਰ ਬਿੰਦੂ ਗੋਸਾਈਂ ਨੇ ਟਵੀਟ ਕੀਤਾ,

"ਉਮੀਦ ਹੈ ਕਿ ਤੁਸੀਂ ਇਸ ਨੂੰ 100 ਫ਼ੀਸਦੀ ਲਾਗੂ ਕਰੋਗੇ। ਭਾਰਤ ਅਣਚਾਹੇ ਭਾਰ ਕਾਰਨ ਓਵਰਲੋਡਿਡ ਹੋ ਗਿਆ ਹੈ। ਘੁਸਪੈਠੀਆਂ ਤੋਂ ਮੁਕਤੀ ਦਵਾਓ।"

https://twitter.com/BinduGusain/status/1116637349964705794

ਭਾਜਪਾ ਦੇ ਪੇਜ 'ਤੇ ਅਮਿਤ ਸ਼ਾਹ ਦੇ ਭਾਸ਼ਣ ਦੀ ਕਲਿੱਪ ਸਮੇਤ ਇੱਕ ਹੋਰ ਟਵੀਟ ਸਭ ਤੋਂ ਉੱਪਰ ਰੱਖਿਆ ਗਿਆ ਹੈ (ਪਿੰਨਡ ਟੂ ਟੌਪ), ਜਿਸ ਵਿੱਚ ਪਹਿਲੇ ਟਵੀਟ ਨਾਲੋਂ ਵਧਾ ਕੇ ਕੁਝ ਭਾਈਚਾਰੇ ਜੋੜੇ ਗਏ ਹਨ, ਪਰ ਮੁਸਲਮਾਨ ਇਸ ਟਵੀਟ ਵਿੱਚ ਵੀ ਨਹੀਂ ਹਨ। ਲਿਖਿਆ ਹੈ,

"ਮਾਂ ਭਾਰਤੀ ਲਈ ਖੂਨ ਵਹਾਉਣ ਵਾਲੇ ਬਹਾਦਰ ਗੋਰਖਾ ਜਾਤੀ ਨੂੰ ਡਰਨ ਦੀ ਲੋੜ ਨਹੀਂ। ਉਹਨਾਂ ਤੋਂ ਇਲਾਵਾ ਆਲੇ-ਦੁਆਲੇ ਦੇ ਮੁਲਕਾਂ ਵਿੱਚੋਂ ਆਏ ਸਾਰੇ ਹਿੰਦੂ, ਸਿੱਖ, ਬੋਧੀ, ਜੈਨੀ, ਕ੍ਰਿਸ਼ਚਨ ਸ਼ਰਨਾਰਥੀਆਂ ਨੂੰ ਵੀ ਭਾਰਤੀ ਨਾਗਰਿਕਤਾ ਦੇਣ ਦਾ ਕੰਮ ਭਾਜਪਾ ਕਰੇਗੀ: ਸ੍ਰੀ ਅਮਿਤ ਸ਼ਾਹ

#ModiHiAayega"

https://twitter.com/BJP4India/status/1116713604516986880 ਖੇਤਰ ਵਿਚ ਮਨੁੱਖਤਾ ਖ਼ਿਲਾਫ਼ ਅਪਰਾਧ ਤੇ ਜੰਗੀ ਜੁਰਮ ਦੇ ਇਲਜ਼ਾਮਾਂ ਤਹਿਤ ਇੰਟਰਨੈਸ਼ਨਲ ਕਰਿਮੀਨਲ ਕੋਰਟ ਨੇ ਵਾਰੰਟ ਜਾਰੀ ਕੀਤੇ ਹੋਏ ਹਨ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ