ਫੁੱਟਬਾਲ ਗਰਾਊਂਡ ਜਿੰਨੇ ਪਰਾਂ ਵਾਲੇ ਦੁਨੀਆਂ ਦੇ ਸਭ ਤੋਂ ਵੱਡੇ ਜਹਾਜ਼ ਵਿੱਚ ਕੀ ਹੈ ਖ਼ਾਸ

ਜਹਾਜ਼ Image copyright Reuters
ਫੋਟੋ ਕੈਪਸ਼ਨ ਇਹ ਜਹਾਜ਼ ਸਟ੍ਰੇਟੋਲਾਂਚ ਨਾਂ ਦੀ ਕੰਪਨੀ ਨੇ ਇਹ ਜਹਾਜ਼ ਬਣਾਇਆ ਹੈ

ਪਰਾਂ ਦੇ ਹਿਸਾਬ ਨਾਲ ਦੂਨੀਆਂ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਨੇ ਪਹਿਲੀ ਉਡਾਣ ਭਰ ਲਈ ਹੈ।

ਸਟ੍ਰੇਟੋਲਾਂਚ ਨਾਂ ਦੀ ਕੰਪਨੀ ਨੇ ਇਹ ਜਹਾਜ਼ ਬਣਾਇਆ ਹੈ। ਇਸ ਕੰਪਨੀ ਨੂੰ ਦੂਨੀਆਂ ਦੀ ਸਭ ਤੋਂ ਵੱਡੀ ਸਾਫ਼ਟਵੇਅਰ ਬਣਾਉਣ ਵਾਲੀਆਂ ਵੱਡੀਆਂ ਕੰਪਨੀਆਂ ਵਿੱਚੋਂ ਇੱਕ ਮਾਈਕ੍ਰੋਸਾਫ਼ਟ ਕੰਪਨੀ ਦੇ ਸਹਿ-ਸੰਸਥਾਪਕ ਪਾਲ ਐਲਨ ਨੇ ਬਣਾਇਆ ਹੈ।

ਅਸਲ ਵਿਚ ਇਹ ਜਹਾਜ਼ ਸੈਟੇਲਾਇਟ ਦੇ ਲਾਂਚ ਪੈਡ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ।ਇਸ ਜਹਾਜ਼ ਦਾ ਮੁੱਖ ਮੰਤਵ ਪੁਲਾੜ ਵਿਚ ਸੈਟੇਲਾਇਟ ਨੂੰ ਛੱਡਣ ਤੋਂ ਪਹਿਲਾਂ 10 ਕਿਲੋਮੀਟਰ ਉੱਤੇ ਉਡਾਣਾ ਹੈ।

ਇਹ ਵੀ ਪੜ੍ਹੋ:

Image copyright Reuters
ਫੋਟੋ ਕੈਪਸ਼ਨ ਸਕੀਮ ਸਿਰੇ ਚੜ੍ਹ ਗਈ ਤਾਂ ਪੁਲਾੜ ਵਿਚ ਕਿਸੇ ਵੀ ਚੀਜ਼ ਨੂੰ ਰਾਕੇਟ ਰਾਹੀ ਭੇਜਣ ਤੋਂ ਕਾਫ਼ੀ ਸਸਤਾ ਹੋ ਜਾਵੇਗਾ

ਇਸ ਜਹਾਜ਼ ਦੇ 385 ਫੁੱਟ ਲੰਬੇ ਪਰ ਕਿਸੇ ਅਮਰੀਕੀ ਫ਼ੁੱਟਬਾਲ ਮੈਦਾਨ ਜਿੰਨੇ ਵੱਡੇ ਹਨ।

ਜੇਕਰ ਇਹ ਸਕੀਮ ਸਿਰੇ ਚੜ੍ਹ ਗਈ ਤਾਂ ਪੁਲਾੜ ਵਿਚ ਕਿਸੇ ਵੀ ਚੀਜ਼ ਨੂੰ ਰਾਕੇਟ ਰਾਹੀ ਭੇਜਣ ਤੋਂ ਕਾਫ਼ੀ ਸਸਤਾ ਹੋ ਜਾਵੇਗਾ।

ਇਸ ਜਹਾਜ਼ ਵਿਚ ਦੋ ਏਅਰਕਰਾਫਟ ਬਾਡੀਆਂ ਹਨ, ਜੋ ਆਪਸ ਵਿਚ ਜੁੜੀਆਂ ਹੋਈਆਂ ਹਨ। ਇਸ ਵਿਚ 6 ਇੰਜਣ ਹਨ। ਇਹ ਜਹਾਜ਼ ਆਪਣੀ ਉਡਾਨ ਵਿਚ 15 ਹਜ਼ਾਰ ਫੁੱਟ ਦੀ ਉਚਾਈ ਤਕ ਗਿਆ ਅਤੇ ਇਸਦੀ ਵੱਧ ਤੋਂ ਵੱਧ ਰਫ਼ਤਾਰ 170 ਮੀਲ ਪ੍ਰਤੀ ਘੰਟਾ ਹੈ।

Image copyright Reuters
ਫੋਟੋ ਕੈਪਸ਼ਨ ਇਹ ਜਹਾਜ਼ ਸਟ੍ਰੇਟੋਲਾਂਚ ਨਾਂ ਦੀ ਕੰਪਨੀ ਨੇ ਇਹ ਜਹਾਜ਼ ਬਣਾਇਆ ਹੈ

ਜਹਾਜ਼ ਨੂੰ ਉਡਾਨ ਵਾਲੇ ਪਾਇਲਟ ਇਵਨ ਥਾਮਸ ਨੇ ਪੱਤਰਕਾਰਾਂ ਨੂੰ ਦੱਸਿਆ ਇਹ ਬਹੁਤ ਹੀ ਅਨੂਠਾ ਸੀ ਅਤੇ ਜਿਵੇਂ ਉਮੀਦ ਕੀਤੀ ਜਾ ਰਹੀ ਸੀ, ਇਸ ਨੇ ਉਵੇਂ ਹੀ ਉਡਾਨ ਭਰੀ ।

ਸਟ੍ਰੇਟੋਲਾਂਚ ਦੀ ਵੈੱਬਸਾਇਟ ਮੁਤਾਬਕ ' ਜਿਵੇਂ ਕਮਰਸ਼ੀਅਲ ਉਡਾਣ ਭਰਨਾ ਆਮ ਗੱਲ ਹੈ ਉਵੇਂ ਹੀ ਪੁਲ਼ਾੜ ਦੀ ਸ਼੍ਰੇਣੀ ਵਿਚ ਜਾਣਾ ਮੰਤਵ ਹੈ'।

Image copyright Magnum Photos
ਫੋਟੋ ਕੈਪਸ਼ਨ ਬਰਤਾਨਵੀਂ ਅਰਬਪਤੀ ਰਿਚਰਡ ਬ੍ਰੇਂਸਨ ਦੀ ਕੰਪਨੀ ਵਰਜਿਨ ਗੇਲੇਕਟਿਕ ਨੇ ਵੀ ਅਜਿਹਾ ਹੀ ਜਹਾਜ਼ ਬਣਾਇਆ ਹੈ

ਬਰਤਾਨਵੀਂ ਅਰਬਪਤੀ ਰਿਚਰਡ ਬ੍ਰੇਂਸਨ ਦੀ ਕੰਪਨੀ ਵਰਜਿਨ ਗੇਲੇਕਟਿਕ ਨੇ ਵੀ ਅਜਿਹਾ ਹੀ ਜਹਾਜ਼ ਬਣਾਇਆ ਹੈ ਜੋ ਉਚਾਈ ਤੋਂ ਰਾਕੇਟ ਪੁਲਾੜ ਸ਼੍ਰੇਣੀ ਵਿਚ ਭੇਜ ਸਕਦਾ ਹੈ।

ਸਟ੍ਰੇਟੋਲਾਂਚ ਨੇ ਆਪਣੇ ਇਸ ਜਹਾਜ਼ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਜਹਾਜ਼ ਕਿਹਾ ਹੈ ਪਰ ਅਜੇ ਵੀ ਅਜਿਹੇ ਜਹਾਜ਼ਹਨ ਜੋਂ ਅਗਲੇ ਤਿੱਕੇ ਹਿੱਸੇ ਤੋਂ ਲੈ ਕੇ ਪਿੱਛੇ ਤੱਕ ਬਹੁਤ ਵੱਡੇ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)