ਨੋਟਰੇ ਡੇਮ ਚਰਚ ’ਚ ਅੱਗ: ‘ਈਸਾ ਮਸੀਹ ਵੇਲੇ ਦਾ ਤਾਜ’ ਵੀ ਸੀ ਚਰਚ ’ਚ ਮੌਜੂਦ

ਚਰਚ Image copyright AFP

ਪੈਰਿਸ ਦੇ ਨੋਟਰੇ ਡੇਮ ਚਰਚ ਵਿੱਚ ਲੱਗੀ ਭਿਆਨਕ ਅੱਗ ਨੇ ਇਸ ਇਮਾਰਤ ਦੀ ਛੱਤ, ਸ਼ੀਸ਼ੀ ਤੇ ਬਾਕੀ ਦੇ ਹਿੱਸੇ ਨੂੰ ਖਤਰੇ ਵਿੱਚ ਪਾ ਦਿੱਤਾ ਹੈ।

ਪੈਰਿਸ ਦੇ ਡਿਪਟੀ ਮੇਅਰ ਇਮੈਨੁਅਲ ਗ੍ਰੇਗਾਇਰ ਨੇ ਦੱਸਿਆ ਕਿ ਇਮਾਰਤ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ ਤੇ ਹੁਣ ਕਲਾ ਅਤੇ ਹੋਰ ਕੀਮਤੀ ਚੀਜ਼ਾਂ ਦੇ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ।

ਲੱਕੜ ਨਾਲ ਬਣਿਆ ਅੰਦਰੂਨੀ ਹਿੱਸਾ ਪੂਰੀ ਤਰ੍ਹਾਂ ਤਬਾਹ ਹੋ ਚੁੱਕਿਆ ਹੈ। ਪਰ ਉਹ ਕਿਹੜੀਆਂ ਚੀਜ਼ਾਂ ਹਨ ਜੋ ਇਸ ਇਮਾਰਤ ਨੂੰ ਬਾਕੀ ਦੀਆਂ ਇਮਾਰਤਾਂ ਤੋਂ ਵੱਖ ਬਣਾਉਂਦੀਆਂ ਹਨ?

ਰੋਜ਼ ਵਿੰਡੋਜ਼

ਚਰਚ ਵਿੱਚ ਤਿੰਨ ਖਿੜਕੀਆਂ ਹਨ ਜੋ 13ਵੀਂ ਸਦੀ ਵਿੱਚ ਬਣਾਈਆਂ ਗਈਆਂ ਸਨ। ਇਹ ਰੋਜ਼ ਖਿੜਕੀਆਂ ਸਭ ਤੋਂ ਮਸ਼ਹੂਰ ਹਨ।

Image copyright Getty Images
ਫੋਟੋ ਕੈਪਸ਼ਨ ਚਰਚ ਦੀਆਂ 'ਰੋਜ਼ ਵਿੰਡੋਜ਼' ਸਭ ਤੋਂ ਮਸ਼ਹੂਰ ਹਨ

ਇਹ ਵੀ ਪੜ੍ਹੋ:

ਗੌਥਿਕ ਟਾਵਰਜ਼

ਚਰਚ ਵਿੱਚ ਆਉਣ ਵਾਲੇ ਵਧੇਰੇ ਲੋਕ ਇਨ੍ਹਾਂ ਦੋ ਗੌਥਿਕ ਟਾਵਰਜ਼ 'ਤੇ ਜ਼ਰੂਰ ਕੁਝ ਸਮਾਂ ਬਿਤਾਉਂਦੇ ਹਨ।

ਦੋਵੇਂ ਟਾਵਰ 68 ਮੀਟਰ ਉੱਚੇ ਹਨ, ਅਤੇ ਟਾਵਰ ਦੇ ਉੱਤੇ ਤੋਂ ਪੂਰਾ ਪੈਰਿਸ ਨਜ਼ਰ ਆਉਂਦਾ ਹੈ। ਅਧਿਕਾਰੀਆਂ ਮੁਤਾਬਕ ਦੋਵੇਂ ਟਾਵਰ ਸਹੀ ਸਲਾਮਤ ਹਨ।

Image copyright Getty Images
ਫੋਟੋ ਕੈਪਸ਼ਨ ਗਾਰਗੌਇਲਜ਼ ਇੱਕ ਤੋਂ ਵੱਧ ਜਾਨਵਰਾਂ ਦਾ ਮਿਸ਼ਰਨ ਵਾਲੇ ਜੀਵ ਹੁੰਦੇ ਹਨ

ਗਾਰਗੌਇਲ

ਗਾਰਗੌਇਲਜ਼ ਉਹ ਜੀਵ ਹਨ ਜੋ ਇੱਕ ਤੋਂ ਵੱਧ ਜਾਨਵਰਾਂ ਦਾ ਮਿਸ਼ਰਨ ਹਨ।

ਸਭ ਤੋਂ ਮਸ਼ਹੂਰ 'ਸਟ੍ਰੀਜ' ਗਾਰਗੌਇਲ ਦੀ ਮੂਰਤੀ ਇਮਾਰਤ ਦੇ ਸਭ ਤੋਂ ਉੱਤੇ ਸੱਜੀ ਹੋਈ ਹੈ ਜਿੱਥੇ ਉਹ ਬੈਠ ਕੇ ਪੂਰੇ ਸ਼ਹਿਰ 'ਤੇ ਨਜ਼ਰਾਂ ਟਿਕਾਇਆ ਹੋਇਆ ਹੈ।

ਘੰਟੀਆਂ

ਚਰਚ 'ਚ 10 ਘੰਟੀਆਂ ਹਨ। ਸਭ ਤੋਂ ਵੱਡੀ ਜਿਸ ਨੂੰ ਇਮੈਨੂਅਲ ਕਿਹਾ ਜਾਂਦਾ ਹੈ 23 ਟਨ ਭਾਰੀ ਹੈ। ਇਹ ਘੰਟੀ ਸਾਊਥ ਟਾਵਰ ਵਿੱਚ 1685 ਵਿੱਚ ਲਗਾਈ ਗਈ ਸੀ।

2013 ਵਿੱਚ ਚਰਚ ਦੀ 850ਵੀਂ ਵਰ੍ਹੇਗੰਢ ਮਨਾਈ ਗਈ ਸੀ। ਇਸ ਦੌਰਾਨ ਨਾਰਥ ਟਾਵਰ ਵਿੱਚ ਲਗੀਆਂ ਛੋਟੀਆਂ ਘੰਟੀਆਂ ਨੂੰ ਇੱਕ ਨਵਾਂ ਰੂਪ ਦਿੱਤਾ ਗਿਆ ਸੀ।

ਹਰ ਘੰਟੀ ਨੂੰ ਇੱਕ ਸੇਂਟ ਦਾ ਨਾਂ ਦਿੱਤਾ ਗਿਆ ਜਿਵੇਂ ਪਹਿਲਾਂ ਸੀ। ਪਹਿਲਾਂ ਲਗੀਆਂ ਘੰਟੀਆਂ ਨੂੰ ਫਰੈਂਚ ਕ੍ਰਾਂਤੀ ਦੇ ਸਮੇਂ ਪਿਘਲਾਕੇ ਬਾਰੂਦ ਬਣਾਇਆ ਗਿਆ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਅੱਗ ਦੀ ਲਪੇਟ 'ਚ ਆਈ ਪੈਰਿਸ ਦੀ ਚਰਚ ਦੀ ਕਿਉਂ ਹੈ ਖਾਸ?

ਗੋਥਿਕ ਸਪਾਇਰ

ਨੋਟਰੇ ਡੇਮ ਦਾ ਸਪਾਇਰ 12ਵੀਂ ਸਦੀ ਵਿੱਚ ਬਣਾਇਆ ਗਿਆ ਸੀ। ਇਹ ਅੱਗ ਵਿੱਚ ਨਸ਼ਟ ਹੋ ਗਿਆ ਹੈ।

ਸਮੇਂ ਨਾਲ ਇਸ ਵਿੱਚ ਕਾਫੀ ਬਦਲਾਅ ਦੇਖੇ ਗਏ। ਫਰੈਂਚ ਕ੍ਰਾਂਤੀ ਦੇ ਸਮੇਂ ਇਸ ਨੂੰ ਤੋੜ ਦਿੱਤਾ ਗਿਆ ਸੀ ਅਤੇ 1860 ਵਿੱਚ ਦੋਬਾਰਾ ਬਣਾਇਆ ਗਿਆ ਸੀ।

Image copyright AFP
ਫੋਟੋ ਕੈਪਸ਼ਨ ਅੱਗ ਲੱਗਣ ਤੋਂ ਪਹਿਲਾਂ ਸਪਾਇਰ ਇਸ ਤਰ੍ਹਾਂ ਲੱਗਦਾ ਸੀ

ਰਾਇਲ ਇੰਸਟੀਚਿਊਟ ਆਫ ਬ੍ਰਿਟਿਸ਼ ਆਰਕੀਟੈਕਟਸ ਨੇ ਕਿਹਾ, "ਚਰਚ ਦੀ ਛੱਤ ਅਤੇ ਸਪਾਇਰ ਦਾ ਢਹਿਣਾ ਫਰਾਂਸ ਦੇ ਗੋਥਿਕ ਆਰਕੀਟੈਕਚਰ ਲਈ ਇੱਕ ਵੱਡਾ ਝਟਕਾ ਹੈ।"

"ਸਾਡੀਆਂ ਦੁਆਵਾਂ ਫਰਾਂਸ ਦੇ ਲੋਕਾਂ ਨਾਲ ਹਨ ਅਤੇ ਉਨ੍ਹਾਂ ਨਾਲ ਵੀ ਜਿੰਨਾਂ ਨੂੰ ਸਾਡੀ ਤਰ੍ਹਾਂ ਸੱਭਿਆਚਾਰ ਅਤੇ ਵਿਰਾਸਤ ਨਾਲ ਪਿਆਰ ਹੈ।"

ਪੁਰਾਤਨ ਚੀਜ਼ਾਂ

ਨੋਟਰੇ ਡੇਮ ਵਿੱਚ ਕਈ ਪੁਰਾਤਨ ਚੀਜ਼ਾਂ ਸਨ ਜਿਨ੍ਹਾਂ ਵਿੱਚ ਪੀਸ ਆਫ਼ ਦਿ ਕਰਾਸ, ਕਿੱਲ ਅਤੇ ਹੋਲੀ ਕਰਾਊਨ ਆਫ਼ ਥੋਰਨਸ (ਮੁਕਟ) ਸੀ। ਮੰਨਿਆ ਜਾਂਦਾ ਹੈ ਇਨ੍ਹਾਂ ਸਭ ਚੀਜ਼ਾਂ ਨੂੰ ਈਸੂ ਨੇ ਸੂਲੀ 'ਤੇ ਚੜ੍ਹਾਉਣ ਤੋਂ ਪਹਿਲਾਂ ਪਹਿਨੇ ਹੋਏ ਸਨ।

ਪੈਰਿਸ ਦੇ ਮੇਅਰ ਐਨੀ ਹਿਡੈਲਗੋ ਨੇ ਟਵੀਟ ਕੀਤਾ ਕਿ ਅੱਗ ਬੁਝਾਓ ਦਸਤੇ, ਪੁਲਿਸ ਅਤੇ ਹੋਰਾਂ ਨੇ ਇਨ੍ਹਾਂ ਅਣਮੋਲ ਕਲਾਕ੍ਰਿਤੀਆਂ ਨੂੰ ਬਚਾਉਣ ਲਈ ਇੱਕ ਮਨੁੱਖੀ ਚੇਨ ਬਣਾਈ ਹੈ। ਇਨ੍ਹਾਂ ਵਿੱਚ ਮੁਕੁਟ, ਪੁਰਾਤਨ ਲਿਬਾਸ ਵੀ ਸ਼ਾਮਿਲ ਹੈ।

Image copyright AFP
ਫੋਟੋ ਕੈਪਸ਼ਨ 'ਦਿ ਹੋਲੀ ਕਰਾਊਨ ਆਫ ਥੌਰਨਜ਼' ਨੂੰ ਅੱਗ ਤੋਂ ਬਚਾ ਲਿਆ ਗਿਆ ਹੈ

ਮੰਨਿਆ ਜਾਂਦਾ ਹੈ ਕਿ ਇਹ ਦੋਵੇਂ ਕਿੰਗ ਲੂਈਸ ਨੌਵੇਂ ਨੇ ਉਸ ਵੇਲੇ ਪਹਿਨੇ ਹੋਏ ਸਨ ਜਦੋਂ ਉਹ ਕਰਾਊਨ ਆਫ ਥੌਰਨਜ਼ ਨੂੰ ਪੈਰਿਸ ਲੈ ਕੇ ਆਏ ਸਨ।

ਪਰ ਬੀਬੀਸੀ ਯੂਰੋਪ ਪੱਤਰਾਕਰ ਕੇਵਿਨ ਕੋਨੋਲੀ ਕਹਿੰਦੇ ਹਨ ਕਿ ਅੱਗ ਬੁਝਾਓ ਦਸਤਿਆਂ ਨੇ ਦੱਸਿਆ ਕਿ ਚਰਚ ਦੇ ਅੰਦਰ ਕੰਧਾਂ 'ਤੇ ਲੱਗੀਆਂ ਕੁਝ ਪੇਟਿੰਗਜ਼ ਉਤਾਰਨ ਅਤੇ ਬਚਾਉਣ ਲਈ ਬਹੁਤ ਭਾਰੀਆਂ ਸਨ।

ਇਹ ਵੀ ਪੜ੍ਹੋ:

ਆਰਗਨ

8000 ਪਾਈਪ ਗ੍ਰੇਟ ਆਰਗਨ ਸਮੇਤ ਚਰਚ ਦੇ ਤਿੰਨ ਆਰਗਨ ਹਨ, ਜਿਹੜਾ ਪਹਿਲਾਂ 1401 ਵਿੱਚ ਬਣਿਆ ਸੀ ਅਤੇ ਉਸ ਨੂੰ ਮੁੜ 18ਵੀਂ ਅਤੇ 19ਵੀਂ ਸਦੀ ਵਿੱਚ ਬਣਾਇਆ ਗਿਆ ਸੀ।

ਐਨੇ ਸਾਲਾਂ ਵਿੱਚ ਕਈ ਬਦਲਾਅ ਹੋਣ ਦੇ ਬਾਵਜੂਦ ਇਸ ਵਿੱਚ ਅਜੇ ਵੀ ਮੱਧਯੁੱਗ ਦੀਆਂ ਪਾਈਪਾਂ ਹਨ।

ਡਿਪਟੀ ਮੇਅਰ ਇਮੈਨੂਇਲ ਗਰੇਜੁਆਇਰ ਨੇ ਫਰੈਂਚ ਨਿਊਜ਼ ਚੈੱਨਲ BFMTV ਨੂੰ ਕਿਹਾ ਕਿ ਇਹ ਆਰਗਨ ਸਲਾਮਤ ਹੈ।

Image copyright Getty Images

ਆਰਗੈਨਿਸਟ ਜੋਹਾਨਨ ਵੇਕਸੋ, ਜਿਹੜੇ ਫਾਇਰ ਅਲਾਰਮ ਵੱਜਣ ਸਮੇਂ ਮਾਸ ਵਜਾ ਰਹੇ ਸਨ, ਉਨ੍ਹਾਂ ਨੇ ਨੇ ਬੀਬੀਸੀ ਰੇਡੀਓ 4 ਨੂੰ ਦੱਸਿਆ, "ਇਹ ਦੁਨੀਆਂ ਦਾ ਸਭ ਤੋਂ ਪ੍ਰਸਿੱਧ ਸਾਜ਼ ਹੈ। ਇਹ ਬਹੁਤ ਹੀ ਸ਼ਾਨਦਾਰ ਸੀ।"

"ਸਾਡੇ ਕੋਲ ਇਸ ਬਾਰੇ ਦੱਸਣ ਲਈ ਸ਼ਬਦ ਨਹੀਂ ਹਨ। ਹਰ ਵਾਰ ਇਹ ਇੱਕ ਬਹੁਤ ਹੀ ਚੰਗਾ ਤਜਰਬਾ ਸੀ। ਕੰਮ ਕਰਨਾ ਅਤੇ ਇਸ ਸ਼ਾਨਦਾਰ ਥਾਂ ਉੱਤੇ ਮਾਸ ਵਜਾਉਣਾ ਬਹੁਤ ਚੰਗਾ ਸੀ।"

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ