ਟਿਕ-ਟੌਕ ਵਿਚ ਕੀ ਹੈ ਖਾਸ, ਗੂਗਲ ਤੇ ਐਪਲ ਨੇ ਇਸ ਨੂੰ ਆਪਣੇ ਐਪ ਤੋਂ ਕਿਉਂ ਹਟਾਇਆ

ਟਿਕਟੋਕ

ਤਸਵੀਰ ਸਰੋਤ, Tik Tok/ByteDance

ਤਸਵੀਰ ਕੈਪਸ਼ਨ,

ਟਿਕ-ਟੌਕ 18 ਤੋਂ 24 ਸਾਲ ਦੇ ਲੋਕਾਂ ਵਿੱਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਭਾਰਤ ਸਰਕਾਰ ਦੀ ਗੂਗਲ ਤੇ ਐਪਲ ਦੇ ਐਪ ਸਟੋਰ ਤੋਂ ਟਿਕ-ਟੌਕ ਨੂੰ ਹਟਾਉਣ ਦੀ ਮੰਗ ਤੋਂ ਬਾਅਦ ਗੂਗਲ ਦੇ ਪਲੇਅ ਸਟੋਰ ਉੱਤੇ ਟਿਕ ਟਾਕ ਡਾਊਨਲੋਡ ਲਈ ਉਪਲੱਬਧ ਨਹੀਂ ਹੈ।

ਸੋਮਵਾਰ ਨੂੰ ਟਿਕ ਟੌਕ ਉੱਤੇ ਪਾਬੰਦੀ ਨੂੰ ਲੈਕੇ ਇਕ ਅਰਜ਼ੀ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਉੱਤੇ 22 ਅਪ੍ਰੈਲ ਨੂੰ ਸੁਣਵਾਈ ਕਰੇਗਾ, ਕਿਉਂ ਕਿ ਮਦਰਾਸ ਹਾਈਕੋਰਟ ਵਿਚ ਇਸ ਉੱਤੇ ਸੁਣਵਾਈ ਹੋ ਰਹੀ ਹੈ, ਇਸ ਲਈ ਸੁਪਰੀਮ ਕੋਰਟ ਇਸ ਉੱਤੇ ਬਾਅਦ ਵਿਚ ਸੁਣਵਾਈ ਕੇਰਗਾ।

ਭਾਵੇਂ ਕਿ ਸੁਪਰੀਮ ਕੋਰਟ ਨੇ ਇਸੇ ਦੌਰਾਨ ਐਪ ਸਬੰਧੀ ਮਦਰਾਸ ਹਾਈਕੋਰਟ ਦੇ ਫ਼ੈਸਲੇ ਉੱਤੇ ਸਟੇਅ ਦੇਣ ਤੋਂ ਇਨਕਾਰ ਕਰ ਦਿੱਤਾ ਸੀ

ਮਰਦਾਸ ਹਾਈਕੋਰਟ ਨੇ ਕੇਂਦਰ ਸਰਕਾਰ ਨੂੰ ਚੀਨ ਦੇ ਇਸ ਵੀਡੀਓ ਮੋਬਾਇਸ ਐਪ ਉੱਤੇ ਪਾਬੰਦੀ ਲਾਉਣ ਲਈ ਕਿਹਾ ਸੀ। ਅਦਾਲਤ ਨੇ ਕਿਹਾ ਸੀ ਕਿ ਇਹ ਨੌਜਵਾਨਾਂ ਦੇ ਭਵਿੱਖ ਤੇ ਬੱਚਿਆਂ ਦੇ ਦਿਮਾਗ ਨੂੰ ਖਰਾਬ ਕਰ ਰਿਹਾ ਹੈ।

ਇਹ ਵੀ ਪੜ੍ਹੋ :

ਕੋਰਟ ਨੇ ਕਿਉਂ ਦਿੱਤੇ ਪਾਬੰਦੀ ਦੇ ਹੁਕਮ

ਮਦਰਾਸ ਹਾਈਕੋਰਟ ਨੇ ਭਾਰਤ ਦੀ ਕੇਂਦਰ ਸਰਕਾਰ ਨੂੰ ਪਾਪੂਲਰ ਚੀਨੀ ਵੀਡੀਓ ਐਪ ਟਿਕ ਟੌਕ ਉੱਤੇ ਪਾਬੰਦੀ ਲਾਉਣ ਦੇ ਹੁਕਮ ਦਿੱਤੇ ਹਨ। ਹਾਈਕੋਰਟ ਦਾ ਮੰਨਣਾ ਹੈ ਕਿ ਇਹ ਅਸ਼ਲੀਲ ਸਮੱਗਰੀ ਨੂੰ ਫੈਲਾਉਂਦਾ ਹੈ।

ਮਦਰਾਸ ਹਾਈਕੋਰਟ ਨੇ ਮੀਡੀਆ ਨੂੰ ਵੀ ਇਸ ਐਪ ਦੀ ਸਮੱਗਰੀ ਪ੍ਰਸਾਰਿਤ ਨਾ ਕਰਨ ਲਈ ਕਿਹਾ ਹੈ।

ਸੈਲਫੀ ਵੀਡੀਓ ਪਲੈਟਫੌਰਮ ਟਿਕ-ਟੌਕ ਸਾਲ 2018 ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਆਈਫੋਨ 'ਤੇ ਸਭ ਤੋਂ ਵੱਧ ਡਾਊਨਲੋਡ ਕੀਤਾ ਗਿਆ। ਇਹ ਜਾਣਕਾਰੀ ਅਮਰੀਕੀ ਰਿਸਰਚ ਕੰਪਨੀ ਸੈਂਸਰ ਟਾਵਰ ਨੇ ਦਿੱਤੀ ਹੈ।

ਕੀ ਹੈ ਟਿਕ ਟੌਕ

ਚੀਨ ਵਿੱਚ ਡੌਇਨ (ਸ਼ੇਕਿੰਗ ਮਿਊਜ਼ਿਕ) ਦੇ ਨਾਮ ਤੋਂ ਜਾਣਿਆ ਜਾਣ ਵਾਲਾ ਇਹ ਐਪ ਜਨਵਰੀ ਤੋਂ ਮਾਰਚ ਵਿਚਾਲੇ 45.8 ਮਿਲੀਅਨ ਵਾਰ ਡਾਊਨਲੋਡ ਕੀਤਾ ਗਿਆ, ਜਿਸ ਨਾਲ ਯੂ-ਟਿਊਬ, ਵਟਸਐਪ, ਇੰਸਟਾਗ੍ਰਾਮ, ਫੇਸਬੁੱਕ ਅਤੇ ਫੇਸਬੁੱਕ ਮੈਸੇਂਜਰ ਵਰਗੇ ਬਲਾਕਬਸਟਰ ਵੀ ਪਿੱਛੇ ਰਹਿ ਗਏ।

ਇਸ ਦੀ ਸ਼ੁਰੂਆਤ ਸਤੰਬਰ 2016 ਵਿੱਚ ਹੋਈ ਸੀ। ਇਸ ਰਾਹੀਂ ਤੁਸੀਂ 15 ਸਕਿੰਟਾਂ ਦੀ ਸੰਗੀਤਕ ਕਲਿੱਪ ਬਣਾ ਸਕਦੇ ਹੋ ਅਤੇ ਉਸ ਵਿੱਚ ਵੱਖ-ਵੱਖ ਸਪੈਸ਼ਲ ਇਫੈਕਟਸ ਤੇ ਫਿਲਟਰ ਵੀ ਲਗਾ ਸਕਦੇ ਹੋ।

ਇਹ ਆਈਡੀਆ ਬਿਲਕੁਲ ਨਵਾਂ ਤਾਂ ਨਹੀਂ ਪਰ ਟਿਕ-ਟੌਕ ਬੇਹੱਦ ਹਰਮਨ ਪਿਆਰਾ ਹੋ ਗਿਆ ਹੈ।

ਇਹ ਵੀ ਪੜ੍ਹੋ-

ਰਿਸਰਚ ਫਰਮ ਜੀਗੁਆਂਗ ਮੁਤਾਬਕ ਚੀਨ ਦੇ 14 ਫੀਸਦ ਸਮਾਰਟ ਫੋਨ ਇਸਤੇਮਾਲ ਕਰਨ ਵਾਲੇ ਲੋਕਾਂ ਕੋਲ੍ਹ ਇਹ ਐਪ ਹੈ।

ਟਿਕ-ਟੌਕ ਦੀ ਪ੍ਰਸਿੱਧੀ ਸਿਰਫ਼ ਚੀਨ ਤੱਕ ਹੀ ਸੀਮਤ ਨਹੀਂ ਹੈ। ਚੀਨ ਦੇ ਮੀਡੀਆ ਮੁਤਾਬਕ ਜਪਾਨ ਸਣੇ ਕਈ ਗੁਆਂਢੀਆਂ ਮੁਲਕਾਂ ਵਿੱਚ ਇਹ ਐਪ ਸਭ ਤੋਂ ਅੱਗੇ ਚੱਲ ਰਹੀ ਹੈ।

ਹਾਲਾਂਕਿ ਇਸ ਐਪ ਦਾ ਇਸਤੇਮਾਲ 24 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਲੋਕ ਵੱਧ ਕਰਦੇ ਹਨ। ਇਸ ਦੇ ਨਾਲ ਹੀ ਦੱਖਣੀ-ਪੂਰਬੀ ਏਸ਼ੀਆ ਵਿੱਚ ਵੀ ਇਹ ਐਪ 18-24 ਸਾਲ ਉਮਰ ਦੇ ਲੋਕ ਵਰਤਦੇ ਹਨ।

ਤਸਵੀਰ ਸਰੋਤ, Handout

ਤਸਵੀਰ ਕੈਪਸ਼ਨ,

34 ਸਾਲ ਦੇ ਉਦਮੀ ਜ਼ੈਂਗ ਯਿਮਿੰਗ ਨੇ ਇਹ ਐਪ ਬਣਾਈ ਹੈ

34 ਸਾਲਾਂ ਉਦਮੀ ਜ਼ੈਂਗ ਯਿਮਿੰਗ ਦੇ ਪ੍ਰੋਜੈਕਟ ਬਾਈਟਡਾਂਸ ਵੱਲੋਂ ਬਣਾਈ ਗਈ ਹੈ।

ਪਿਛਲੇ ਸਾਲ ਬੀਜਿੰਗ ਵਿੱਚ ਇੱਕ ਕਾਨਫਰੰਸ ਦੌਰਾਨ ਜ਼ੈਂਗ ਨੇ ਟਿਕ-ਟੌਕ ਦੀ ਕਾਮਯਾਬੀ ਦੇ ਰਾਜ਼ ਸਾਂਝੇ ਕੀਤੇ ਸਨ।

ਉਨ੍ਹਾਂ ਨੇ ਇਸ 'ਤੇ ਕੰਮ ਕਰ ਰਹੀ ਟੀਮ ਲਈ ਆਪਣਾ ਖੁਦ ਦਾ ਕਨਟੈਂਟ ਤਿਆਰ ਕਰਨਾ ਲਾਜ਼ਮੀ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਅਜਿਹਾ ਉਤਪਾਦ ਵਿਕਸਿਤ ਕਰਨਾ ਹੋਵੇਗਾ ਤਾਂ ਜੋ ਆਪਣੇ ਯੂਜ਼ਰਸ ਨੂੰ ਸਮਝਿਆ ਜਾ ਸਕੇ।

ਇਹ ਵੀ ਪੜ੍ਹੋ-

ਟਿੱਕ ਟੌਕ ਇੰਨਾ ਵਾਇਰਲ ਹੋਇਆ ਕਿਵੇਂ?

ਟੈਕਨਾਲੋਜੀ ਵੈਬਸਾਈਟ ਡਿਜੀਟਲ ਟਰੈਂਡਸ 'ਤੇ ਐਸੋਸੀਏਟ ਮੌਬਾਈਲ ਐਡੀਟਰ ਸਿਮੌਨ ਹਿੱਲ ਨੇ ਬੀਬੀਸੀ ਨੂੰ ਦੱਸਿਆ, "ਚੀਨ ਐਪਸ ਬਣਾਉਣ ਵਾਲਾ ਵੱਡਾ ਬਾਜ਼ਾਰ ਹੈ। ਇੱਥੇ ਵਧੇਰੇ ਲੋਕ ਹਨ, ਜੋ ਵਧੇਰੇ ਸਮਾਂ ਐਪਸ 'ਤੇ ਬਿਤਾਉਂਦੇ ਹਨ ਅਤੇ ਇਸ ਨਾਲ ਹੀ ਪ੍ਰਭਾਵਸ਼ਾਲੀ ਨਵੀਨਤਾ ਆਉਂਦੀ ਹੈ।"

"ਜੇਕਰ ਕਿਸੇ ਵੀ ਐਪ ਵਿੱਚ ਕੋਈ ਕਾਰਜਸ਼ੀਲਤਾ ਹੈ ਜਿਵੇਂ ਕਿ ਟਿਕ-ਟੌਕ ਤਾਂ ਉਹ ਕਦੇ ਵੀ ਵਾਇਰਲ ਹੋ ਸਕਦੀ ਹੈ।"

ਤਸਵੀਰ ਸਰੋਤ, Getty Images

ਹਿਲ ਦੱਸਦੇ ਹਨ, "ਐਪਸ ਦਾ ਬਾਜ਼ਾਰ ਗਲੋਬਲ ਪੱਧਰੀ ਹੈ ਇਸ ਲਈ ਚੀਨੀ ਐਪਸ ਲਈ ਰੁਕਾਵਟ ਨਹੀਂ ਹਨ। ਦੂਜੇ ਪਾਸੇ ਐਪਸ ਬਾਜ਼ਾਰ ਵਿੱਚ ਵੱਡੇ ਪ੍ਰਤੀਯੋਗੀ ਆਮ ਤੌਰ 'ਤੇ ਕਿਸੇ ਵੀ ਚੀਜ਼ ਦੇ ਚੜ੍ਹਣ ਨਾਲ ਹੀ ਚੀਜ਼ ਕਾਪੀ ਕਰ ਲੈਂਦੇ ਹਨ ਜਾਂ ਉਸ ਨੂੰ ਖਰੀਦ ਲੈਂਦੇ ਹਨ।''

ਇਸ ਐਪ ਨੇ ਚੀਨ ਵਿੱਚ ਪ੍ਰਤੀਭਾਗੀਆਂ ਨੂੰ ਹਿਲਾ ਕੇ ਰੱਖ ਦੇਣ ਵਾਲੀਆਂ ਰੁਕਾਵਟਾਂ 'ਤੇ ਵੀ ਕਾਬੂ ਪਾਇਆ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)