ਸ੍ਰੀ ਲੰਕਾ : 8 ਆਤਮਘਾਤੀ ਧਮਾਕਿਆਂ 'ਚ 207 ਮੌਤਾਂ, ਮਰਨ ਵਾਲਿਆਂ 'ਚ 3 ਭਾਰਤੀ ਵੀ

ਸ੍ਰੀ ਲੰਕਾ ਧਮਾਕੇ

ਤਸਵੀਰ ਸਰੋਤ, Reuters

ਸ੍ਰੀ ਲੰਕਾ ਵਿਚ ਹੋਏ ਬੰਬ ਧਮਾਕਿਆਂ ਦੌਰਾਨ ਕੋਲੰਬੋ ਵਿਚ ਤਿੰਨ ਭਾਰਤੀ ਵੀ ਮਾਰੇ ਗਏ ਹਨ। ਈਸਟਰ ਸਰਵਿਸ ਦੌਰਾਨ ਤਿੰਨ ਚਰਚਾਂ, ਇੱਕ ਨਿੱਜੀ ਘਰ, ਇੱਕ ਚਿੜੀਆਂਘਰ ਅਤੇ ਪੰਜ ਹੋਟਲਾਂ, ਜਿੱਥੇ ਦਰਜਨਾਂ ਵਿਦੇਸ਼ੀ ਸੈਲਾਨੀ ਰੁਕੇ ਹੋਏ ਸਨ, ਨੂੰ ਆਤਮਘਾਤੀ ਧਮਾਕਿਆਂ ਦੌਰਾਨ ਨਿਸ਼ਾਨਾਂ ਬਣਾਇਆ ਗਿਆ।

ਇਨ੍ਹਾਂ ਧਮਾਕਿਆਂ ਦੌਰਾਨ 207 ਵਿਅਕਤੀਆਂ ਦੇ ਮਾਰੇ ਜਾਣੇ ਅਤੇ ਕਰੀਬ 450 ਲੋਕਾਂ ਦੇ ਜ਼ਖ਼ਮੀ ਹੋਣ ਦੀ ਅਧਿਕਾਰਤ ਪੁਸ਼ਟੀ ਕੀਤੀ ਗਈ ਹੈ।

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ, 'ਕੋਲੰਬੋ ਵਿਚ ਭਾਰਤੀ ਹਾਈ ਕਮਿਸ਼ਨ ਨੇ ਦੱਸਿਆ ਹੈ ਕਿ ਨੈਸ਼ਨਲ ਹਸਪਤਾਲ ਨੇ ਮਰਨ ਵਾਲਿਆਂ ਵਿਚ 3 ਭਾਰਤੀਆਂ ਦੇ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਮਰਨ ਵਾਲਿਆਂ ਦੀ ਸ਼ਨਾਖ਼ਤ ਲੋਕਾਸ਼ਿਨੀ, ਨਰਾਇਣ ਚੰਦਰਸ਼ੇਖ਼ਰ ਅਤੇ ਰਮੇਸ਼ ਵਜੋਂ ਹੋਈ ਹੈ। ਇਸ ਦੀ ਵਿਸਥਾਰਤ ਜਾਣਕਾਰੀ ਲ਼ਈ ਜਾ ਰਹੀ ਹੈ।'

ਇੱਕ ਖ਼ਬਰ ਏਜੰਸੀ ਮੁਤਾਬਕ ਕੇਰਲ ਮੂਲ ਦੀ ਔਰਤ, ਜੋ ਦੁਬਈ ਰਹਿੰਦੀ ਸੀ, ਦੇ ਵੀ ਮਾਰੇ ਜਾਣ ਦੀ ਖ਼ਬਰ ਹੈ।

ਸੁਸ਼ਮਾ ਸਵਰਾਜ ਨੇ ਕਿਹਾ ਕਿ ਉਨ੍ਹਾਂ ਸ੍ਰੀ ਲੰਕਾ ਦੇ ਵਿਦੇਸ਼ ਮੰਤਰਾਲੇ ਨੂੰ ਭਾਰਤ ਵਲੋਂ ਹਰ ਮਦਦ ਦੀ ਪੇਸ਼ਕਸ਼ ਕੀਤੀ ਹੈ।

ਇਹ ਵੀ ਪੜ੍ਹੋ -

ਇਸ ਤੋਂ ਪਹਿਲਾਂ ਸ੍ਰੀਲੰਕਾ ਵਿਚ ਹੋਏ 8 ਲੜੀਵਾਰ ਬੰਬ ਧਮਾਕਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 207 ਹੋਣ ਜਾਣ ਦੀ ਪੁਸ਼ਟੀ ਕੀਤੀ ਗਈ । ਮੀਡੀਆ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ 450 ਜਣੇ ਗੰਭੀਰ ਜ਼ਖ਼ਮੀ ਹਨ ਅਤੇ ਇਸ ਮਾਮਲੇ ਵਿਚ 7 ਜਣਿਆਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।

ਸਰਕਾਰੀ ਸੂਤਰਾਂ ਮੁਤਾਬਕ ਮਰਨ ਵਾਲਿਆਂ ਵਿਚ 27 ਵਿਦੇਸ਼ੀ ਨਾਗਰਿਕ ਹਨ। ਇਹ ਲੋਕ ਭਾਰਤ, ਦੁਬਈ, ਅਮਰੀਕਾ, ਯੂਕੇ, ਨੀਂਦਰਲੈਂਡ, ਪੁਰਤਗਾਲ ਅਤੇ ਕਈ ਹੋਰ ਮੁਲਕਾਂ ਨਾਲ ਸਬੰਧਤ ਹਨ।

ਆਤਮਘਾਤੀ ਨੇ ਧਮਾਕੇ , 7 ਗ੍ਰਿਫ਼ਤਾਰ

ਸ੍ਰੀ ਲੰਕਾ ਸਰਕਾਰ ਸਾਫ਼ ਕੀਤਾ ਹੈ ਕਿ ਮੁਲਕ ਵਿਚ ਹੋਏ ਅੱਠ ਲੜੀਵਾਰ ਬੰਬ ਧਮਾਕੇ ਆਤਮਘਾਤੀ ਬੰਬ ਧਮਾਕੇ ਸਨ।

ਮੁਲਕ ਦੇ ਰੱਖਿਆ ਮੰਤਰੀ ਰੂਵਾਨ ਵਿਜੇਵਾਰਡੇਨਾ ਨੇ ਮੀਡੀਆ ਨੂੰ ਬੰਬ ਧਮਾਕਿਆਂ ਸਬੰਧੀ ਜਾਣਕਾਰੀ ਦਿੰਦੀਆਂ ਕਿਹਾ, " ਇਹ ਆਤਮਘਾਤੀ ਹਮਲੇ ਧਮਾਕੇ ਹਨ ਅਤੇ ਇਸ ਸਿਲਸਿਲੇ ਵਿਚ ਹੁਣ ਤੱਕ 7 ਜਣੇ ਗ੍ਰਿਫ਼ਤਾਰ ਕੀਤੇ ਗਏ ਹਨ।"

ਇਸ ਤੋਂ ਪਹਿਲਾਂ ਏਜੰਸੀਆਂ ਨੇ ਇਸ ਨੂੰ ਯੋਜਨਾਬੱਧ ਤਰੀਕੇ ਨਾਲ ਕਰਵਾਏ ਗਏ ਬਾਹਰੀ ਹਮਲੇ ਕਿਹਾ ਸੀ। ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਅਤੇ ਹੋਰ ਹਮਲੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਸਰਕਾਰ ਨੇ ਪੂਰੇ ਮੁਲਕ ਵਿਚ ਕਰਫਿਊ ਲਗਾ ਦਿੱਤਾ ਹੈ ਅਤੇ ਦੋ ਦਿਨਾਂ ਲਈ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਹਨ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ ਮਿਲੀ ਜਾਣਕਾਰੀ ਮੁਤਾਬਕ ਅੱਠਵੇਂ ਧਮਾਕੇ ਵਿਚ ਤਿੰਨ ਪੁਲਿਸ ਅਧਿਕਾਰੀ ਮਾਰੇ ਗਏ। ਇਹ ਧਮਾਕਾ ਕੋਲੰਬੋ ਵਿਚ ਪੁਲਿਸ ਵਲੋਂ ਇਕ ਘਰ ਦੀ ਤਲਾਸ਼ੀ ਲਏ ਜਾਣ ਸਮੇਂ ਹੋਇਆ। ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਇਹ ਧਮਾਕਾ ਸਰਚ ਦੌਰਾਨ ਹੋਇਆ ਜਾਂ ਬੰਬ ਨਕਾਰਾ ਕਰਨ ਵੇਲੇ। ਧਮਾਕਿਆਂ ਵਿਚ 7 ਸ਼ੱਕੀ ਗ੍ਰਿਫ਼ਤਾਰ ਕੀਤੇ ਗਏ ਹਨ।

ਇਸ ਤੋਂ ਵੀ ਕੁਝ ਸਮਾਂ ਪਹਿਲਾਂ ਪੁਲਿਸ ਨੇ ਦੇਹੀਵਾਲਾ ਚਿੜੀਆਘਰ ਨੇੜੇ ਇਹ ਸੱਤਵਾਂ ਧਮਾਕਾ ਹੋਣ ਦੀ ਗੱਲ ਕਹੀ ਸੀ। ਜਿਸ ਵਿਚ ਦੋ ਹੋਰ ਵਿਅਕਤੀ ਮਾਰੇ ਗਏ ਸਨ।

ਜਿਸ ਵਿਚ ਕਈ ਹੋਰ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਸ ਤੋਂ ਪਹਿਲਾਂ ਛੇ ਧਮਾਕੇ ਹੋ ਚੁੱਕੇ ਹਨ, ਜਿਨ੍ਹਾਂ ਵਿਚ 187 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਸੀ । ਇਸ ਤੋਂ ਪਹਿਲਾਂ ਦੇ 6 ਧਮਾਕੇ ਤਿੰਨ ਚਰਚਾਂ ਅੰਦਰ ਬਲਾਸਟ ਹੋਏ ਹਨ ਅਤੇ ਤਿੰਨ ਹੋਟਲਾਂ ਅੰਦਰ ਵੀ ਧਮਾਕੇ ਹੋਏ।

ਤਸਵੀਰ ਸਰੋਤ, Reuters

ਸੱਤ ਨੁਕਤਿਆਂ 'ਚ ਪੂਰਾ ਵੇਰਵਾ

  • ਹੁਣ ਤੱਕ ਘੱਟੋ-ਘੱਟ 8 ਧਮਾਕੇ ਹੋਏ, ਸਾਰੇ ਹੀ ਆਤਮਘਾਤੀ ਧਮਾਕੇ
  • ਹੋਟਲ ਤੇ ਚਰਚ ਤੇ ਨਿਸ਼ਾਨਾਂ, ਇੱਕ ਧਮਾਕਾ ਚਿੜੀਆਘਰ ਨੇੜੇ ਤੇ ਇੱਕ ਘਰ ਵਿਚ
  • ਹੁਣ ਤੱਕ ਘੱਟੋ-ਘੱਟ 207 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ
  • ਧਮਾਕਿਆਂ ਵਿਚ ਕਰੀਬ 450 ਵਿਅਕਤੀ ਜ਼ਖ਼ਮੀ ਹੋਏ ਹਨ
  • ਮ੍ਰਿਤਕਾਂ ਦੀ ਗਿਣਤੀ ਹੋਰ ਵਧਣ ਦੀ ਸ਼ੰਕਾ
  • ਕਿਸੇ ਵੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ, ਪਰ 7ਸ਼ੱਕੀਆਂ ਨੂੰ ਫੜ੍ਹਨ ਦਾ ਦਾਅਵਾ
  • ਪੂਰੇ ਦੇਸ ਵਿਚ ਕਰਫ਼ਿਊ ਲਗਾਇਆ ਹੈ , 2 ਦਿਨ ਲਈ ਸਕੂਲ -ਕਾਲਜ ਬੰਦ

ਸ੍ਰੀ ਲੰਕਾ ਸਰਕਾਰ ਨੇ ਕੀ ਕਿਹਾ

ਸ੍ਰੀ ਲੰਕਾ ਦੇ ਰਾਸ਼ਟਰਪਤੀ ਮੈਥਰੀਪਾਲਾ ਸਿਰੀਸੇਨਾ ਨੇ ਬਿਆਨ ਜਾਰੀ ਕਰਕੇ ਲੋਕਾਂ ਨੂੰ ਸ਼ਾਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਸੁਰੱਖਿਆ ਏਜੰਸੀਆਂ ਨੂੰ ਸਹਿਯੋਗ ਕਰਨ ਲਈ ਕਿਹਾ ਹੈ।

ਪ੍ਰਧਾਨ ਮੰਤਰੀ ਰਾਨਿਲ ਵਿਕਰਮੇਸਿੰਘੇ ਨੇ ਉੱਚ ਅਧਿਕਾਰੀਆਂ ਦੀ ਹੰਗਾਮੀ ਬੈਠਕ ਕੀਤੀ। ਉਨ੍ਹਾਂ ਕਿਹਾ, "ਸਾਡੇ ਲੋਕਾਂ ਉੱਤੇ ਕੀਤੇ ਕਾਇਰਾਨਾ ਹਮਲੇ ਦੀ ਮੈਂ ਤਿੱਖੇ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਮੈਂ ਸ੍ਰੀ ਲੰਕਾ ਦੇ ਸਾਰੇ ਲੋਕਾਂ ਨੂੰ ਮੁਸ਼ਕਲ ਦੀ ਘੜੀ ਵਿਚ ਇਜਜੁਟ ਤੇ ਮਜ਼ਬੂਤ ਰਹਿਣ ਦੀ ਅਪੀਲ ਕਰਦਾ ਹਾਂ।"

ਰੱਖਿਆ ਮੰਤਰੀ ਰੂਵਾਨ ਵਿਜੇਵਾਰਡਨੇ ਨੇ ਕਿਹਾ, "ਅਸੀ ਦੇਸ ਵਿਚ ਸਰਗਰਮ ਕਿਸੇ ਵੀ ਕੱਟੜਪੰਥੀ ਗਰੁੱਪਾਂ ਨੂੰ ਬਖ਼ਸ਼ਾਗੇ ਨਹੀਂ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ।"

ਉਨ੍ਹਾਂ ਕਿਹਾ, "ਮੁਲਜ਼ਮਾਂ ਦੀ ਸ਼ਨਾਖ਼ਤ ਹੋ ਗਈ ਹੈ ਅਤੇ ਉਹ ਜਲਦ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ।ਭਾਵੇਂ ਕਿ ਉਨ੍ਹਾਂ ਇਸ ਦਾ ਵਿਸਥਾਰ ਨਹੀਂ ਦਿੱਤਾ।"

ਕੋਲੰਬੋ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ ਹੈ ਕਿ ਜੇਕਰ ਕੋਈ ਭਾਰਤੀ ਕਿਸੇ ਤਰ੍ਹਾਂ ਦੀ ਮਦਦ ਚਾਹੁੰਦਾ ਹੈ ਤਾਂ ਇਨ੍ਹਾਂ ਨੰਬਰਾਂ ਤੇ ਸੰਪਰਕ ਕਰੇ- +94777902082 +94772234176

ਤਸਵੀਰ ਸਰੋਤ, usman ali

ਤਸਵੀਰ ਕੈਪਸ਼ਨ,

ਜ਼ਖਮੀਆਂ ਦੀ ਮਦਦ ਲਈ ਹਸਪਤਾਲਾਂ ਵਿੱਚ ਖੂਨ ਦਾਨ ਕਰਨ ਵਾਲਿਆ ਦੀ ਭੀੜ ਲੱਗ ਗਈ ਹੈ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਧਮਾਕੇ ਤੋਂ ਬਾਅਦ ਪਾਦਰੀ ਜ਼ਖਮੀਆਂ ਦੀ ਮਦਦ ਕਰਦੇ ਹੋਏ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਧਮਾਕੇ ਤੋਂ ਬਾਅਦ ਚਰਚ ਬਾਹਰ ਸੁਰੱਖਿਆ ਦੇ ਕਰੜੇ ਇੰਤਜ਼ਾਮ

ਤਸਵੀਰ ਕੈਪਸ਼ਨ,

ਪੰਜ ਤਾਰਾ ਹੋਟਲ ਕਿੰਗਜ਼ਬਰੀ ਵਿੱਚ ਵੀ ਧਮਾਕਾ ਹੋਇਆ

ਤਸਵੀਰ ਕੈਪਸ਼ਨ,

ਕਿਸੇ ਵੀ ਜਥੇਬੰਦੀ ਨੇ ਹੁਣ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਕੋਲੰਬੋ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ ਹੈ ਕਿ ਜੇਕਰ ਕੋਈ ਭਾਰਤੀ ਕਿਸੇ ਤਰ੍ਹਾਂ ਦੀ ਮਦਦ ਚਾਹੁੰਦਾ ਹੈ ਤਾਂ ਇਨ੍ਹਾਂ ਨੰਬਰਾਂ ਤੇ ਸੰਪਰਕ ਕਰੇ- +94777902082 +94772234176

ਭਾਰਤ ਵਲੋਂ ਹਮਲਿਆਂ ਦੀ ਸਖ਼ਤ ਨਿੰਦਾ

ਭਾਰਤ ਨੇ ਸ੍ਰੀ ਲੰਕਾ ਵਿਚ ਹੋਏ ਬੰਬ ਧਮਾਕਿਆ ਦੀ ਤਿੱਖ਼ੇ ਸ਼ਬਦਾਂ ਵਿਚ ਨਿੰਦਾ ਕੀਤੀ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਰਾਜਸਥਾਨ ਵਿਚ ਇੱਕ ਚੋਣ ਰੈਲੀ ਦੌਰਾਨ ਇਸ ਨੂੰ ਅੱਤਵਾਦੀ ਹਮਲਾ ਕਹਿੰਦਿਆਂ ਇਸ ਦੀ ਨਿਖੇਧੀ ਕੀਤੀ ਉੱਥੇ ਸ੍ਰੀ ਲੰਕਾ ਦੇ ਲੋਕਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਲੋਕਾਂ ਨੂੰ ਵੀ ਅੱਤਵਾਦੀ ਤਾਕਤਾਂ ਤੋਂ ਸੁਚੇਤ ਕੀਤਾ ਅਤੇ ਮੁਲਕ ਦੀ ਸੁਰੱਖਿਆ ਲਈ ਭਾਰਤੀ ਜਨਤਾ ਪਾਰਟੀ ਲਈ ਵੋਟਾਂ ਦੀ ਅਪੀਲ ਕੀਤੀ।

ਇਸੇ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਅਸੀਂ ਧਮਾਕਿਆਂ ਦੇ ਪੀੜਤ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹੁੰਦੇ ਹਾਂ ਅਤੇ ਸ੍ਰੀ ਲੰਕਾ ਸਰਕਾਰ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਹਾਂ।

ਬਿਆਨ ਵਿਚ ਕਿਹਾ ਗਿਆ ਕਿ ਭਾਰਤ ਹਮੇਸ਼ਾਂ ਹੀ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦਾ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਕੇ ਇਸ ਹਮਲੇ ਦੀ ਨਿਖੇਧੀ ਕੀਤੀ ਹੈ।

ਪੀਐਮ ਮੋਦੀ ਨੇ ਲਿਖਿਆ, ''ਅਹਿਜੇ ਹਿੰਸਕ ਕਾਰਿਆਂ ਦੀ ਸਾਡੇ ਖੇਤਰ ਵਿੱਚ ਕੋਈ ਥਾਂ ਨਹੀਂ ਹੈ। ਅਸੀਂ ਸ਼੍ਰੀਲੰਕਾ ਦੇ ਲੋਕਾਂ ਨਾਲ ਖੜੇ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।