ਸ੍ਰੀ ਲੰਕਾ ਬਲਾਸਟ : 'ਮੈਂ ਹਰ ਪਾਸੇ ਲਾਸ਼ਾਂ ਦੇ ਟੁਕੜੇ ਦੇਖੇ'

ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ਸਣੇ 6 ਥਾਵਾਂ 'ਤੇ ਹੋਏ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 185 ਲੋਕਾਂ ਦੇ ਮਾਰੇ ਜਾਣ ਅਤੇ ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਸ੍ਰੀ ਲੰਕਾ ਦੇ ਨੈਸ਼ਨਲ ਹੌਸਪਿਟਲ ਦੇ ਅਧਿਕਾਰੀਆਂ ਨੇ ਬੀਬੀਸੀ ਤਮਿਲ ਸੇਵਾ ਨੂੰ ਦੱਸਿਆ ਹੈ ਕਿ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 185 ਤੱਕ ਪਹੁੰਚ ਗਈ ਹੈ।

ਤਿੰਨ ਚਰਚਾਂ ਅੰਦਰ ਈਸਟਰ ਮੌਕੇ ਧਮਾਕੇ ਹੋਏ ਹਨ। ਇਸ ਤੋਂ ਇਲਾਵਾ ਸ੍ਰੀ ਲੰਕਾ ਦੇ ਤਿੰਨ ਪੰਜ ਤਾਰਾ ਹੋਟਲਾਂ ਅੰਦਰ ਵੀ ਧਮਾਕੇ ਹੋਏ।

ਇਸ ਦੌਰਾਨ ਚਰਚ ਦੇ ਸੈਂਟ ਐਟੋਨੀ ਚਰਚ ਬਾਹਰ ਇੱਕ ਪ੍ਰਤੱਖਦਰਸ਼ੀ ਰੋਸ਼ਾਨ ਨੇ ਬੀਬੀਸੀ ਤਮਿਲ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ, ''ਜਦੋਂ ਮੈਂ ਆਪਣੇ ਘਰ 'ਚ ਸੀ ਤਾਂ ਕਿਸੇ ਟਾਇਰ ਦੇ ਫਟਣ ਵਰਗੀ ਆਵਾਜ਼ ਸੁਣੀ ਅਸੀਂ ਕਈ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਇਸ 'ਚ 2-3 ਬੱਚੇ ਵੀ ਸ਼ਾਮਿਲ ਸਨ। ਮੈਂ ਅੰਦਰ ਗਿਆ ਸੀ, ਸ਼ਾਇਦ 100 ਤੋਂ ਵੱਧ ਲੋਕ ਮਾਰੇ ਗਏ ਹਨ। ਹਰ ਪਾਸੇ ਲਾਸ਼ਾਂ ਦੇ ਟੁਕੜੇ ਸਨ।''

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ,

ਧਮਾਕੇ ਤੋਂ ਬਾਅਦ ਪਾਦਰੀ ਜ਼ਖਮੀਆਂ ਦੀ ਮਦਦ ਕਰਦੇ ਹੋਏ

ਸ੍ਰੀ ਲੰਕਾ ਧਮਾਕਿਆਂ ਬਾਰੇ ਹੁਣ ਤੱਕ 7 ਗੱਲਾਂ

  • 6 ਥਾਵਾਂ 'ਤੇ ਧਮਾਕਿਆਂ ਦੀ ਪੁਸ਼ਟੀ ਹੋਈ ਹੈ। ਤਿੰਨ ਚਰਚਾਂ ਅੰਦਰ ਬਲਾਸਟ ਹੋਏ ਹਨ ਅਤੇ ਤਿੰਨ ਹੋਟਲਾਂ ਅੰਦਰ ਵੀ ਧਮਾਕੇ ਹੋਏ।
  • ਸ੍ਰੀ ਲੰਕਾ ਦੇ ਨੈਸ਼ਨਲ ਹੌਸਪਿਟਲ ਦੇ ਅਧਿਕਾਰੀਆਂ ਨੇ ਬੀਬੀਸੀ ਤਮਿਲ ਸੇਵਾ ਨੂੰ ਦੱਸਿਆ ਹੈ ਕਿ ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 185 ਤੱਕ ਪਹੁੰਚ ਗਈ ਹੈ।
  • ਜਿਨ੍ਹਾਂ ਹੋਟਲਾ ਨੂੰ ਨਿਸ਼ਾਨਾ ਬਣਾਇਆ ਗਿਆ ਉਹ ਹਨ ਸ਼ਾਂਗਰੀਲਾ, ਸੀਨਾਮੋਨ ਗਰਾਂਡ ਅਤੇ ਕਿੰਗਸਬਰੀ।
  • ਕੋਲੰਬੋ ਦੇ ਕੋਚੀਕਾਡੇ ਵਿੱਚ ਸੈਂਟ ਐਂਥਨੀ, ਕੋਲੰਬੋ ਤੋਂ ਬਾਹਰ ਨੇਗੋਂਬੋ ਵਿੱਚ ਸੈਂਟ ਸੇਬੈਸਟੀਅਨ ਚਰਚ ਅਤੇ ਬਾਟੀਕਲੋਵਾ ਦੇ ਚਰਚ ਨੂੰ ਨਿਸ਼ਾਨਾ ਬਣਾਇਆ ਗਿਆ।
  • ਕਿਸੇ ਵੀ ਜਥੇਬੰਦੀ ਨੇ ਹੁਣ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
  • ਕੋਲੰਬੋ ਦੀਆਂ ਸਾਰੀਆਂ ਚਰਚਾਂ ਵਿੱਚ ਪ੍ਰਾਰਥਨਾ ਮੁਅੱਤਲ ਕਰ ਦਿੱਤੀ ਗਈ ਹੈ।
  • ਕੋਲੰਬੋ ਵਿੱਚ ਭਾਰਤ ਦੇ ਹਾਈ ਕਮਿਸ਼ਨ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ ਹੈ ਕਿ ਜੇਕਰ ਕੋਈ ਭਾਰਤੀ ਕਿਸੇ ਤਰ੍ਹਾਂ ਦੀ ਮਦਦ ਚਾਹੁੰਦਾ ਹੈ ਤਾਂ ਇਨ੍ਹਾਂ ਨੰਬਰਾਂ ਤੇ ਸੰਪਰਕ ਕਰੇ- +94777902082 +94772234176

ਤਸਵੀਰ ਸਰੋਤ, usman ali

ਤਸਵੀਰ ਕੈਪਸ਼ਨ,

ਜ਼ਖਮੀਆਂ ਦੀ ਮਦਦ ਲਈ ਹਸਪਤਾਲਾਂ ਵਿੱਚ ਖੂਨ ਦਾਨ ਕਰਨ ਵਾਲਿਆਂ ਦੀ ਭੀੜ ਲੱਗ ਗਈ ਹੈ

ਤਸਵੀਰ ਕੈਪਸ਼ਨ,

ਜ਼ਖਮੀਆਂ ਨੂੰ ਹਸਪਤਾਲ ਲੈ ਕੇ ਜਾਂਦੇ ਆਮ ਲੋਕ ਅਤੇ ਮੈਡੀਕਲ ਕਰਮੀ

ਤਸਵੀਰ ਕੈਪਸ਼ਨ,

ਹਸਪਤਾਲਾਂ ਵਿੱਚ ਹਫੜਾ ਦਫੜੀ ਦਾ ਮਾਹੌਲ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)