ਹਾਊਸ ਆਫ ਹੌਰਰ: ਆਪਣੇ ਹੀ 13 ਬੱਚਿਆਂ ਨੂੰ ਸਾਲਾਂ ਤੱਕ ਸੰਗਲ ਬੰਨ੍ਹਿਆ, ਮਾਪਿਆਂ ਨੂੰ 25 ਸਾਲ ਦੀ ਸਜ਼ਾ

ਤਸਵੀਰ ਸਰੋਤ, Getty Images
ਕੈਲੀਫੋਰਨੀਆ 'ਚ ਆਪਣੇ 13 ਬੱਚਿਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਬਿਸਤਰੇ ਨਾਲ ਬੰਨ੍ਹ ਕੇ ਰੱਖਣ ਅਤੇ ਉਨ੍ਹਾਂ ਨੂੰ ਭੁੱਖਾ ਰੱਖਣ ਦੇ ਦੋਸ਼ੀ ਜੋੜੇ ਨੂੰ ਉਨ੍ਹਾਂ ਦੇ ਬੱਚਿਆਂ ਨੇ ਮੁਆਫ਼ ਕਰ ਦਿੱਤਾ ਹੈ।
13 ਬੱਚਿਆਂ ਦੇ ਮਾਤਾ-ਪਿਤਾ ਡੇਵਿਡ ਅਤੇ ਲੁਇਸ ਟਰਪਿਨ ਨੇ ਸ਼ੁੱਕਰਵਾਰ ਨੂੰ ਰਿਵਰ ਸਾਈਡ ਕਾਊਂਟੀ ਦੀ ਅਦਾਲਤ 'ਚ ਆਪਣਾ ਜ਼ੁਰਮ ਸਵੀਕਾਰ ਕਰ ਲਿਆ।
ਇਸ ਤੋਂ ਬਾਅਦ ਅਦਾਲਤ ਨੇ ਇਸ ਜੋੜੇ ਨੂੰ 25 ਸਾਲ ਦੀ ਸਜ਼ਾ ਦਿੱਤੀ ਹੈ। ਆਸ ਹੈ ਕਿ ਹੁਣ ਜੋੜਾ ਆਪਣੀ ਬਾਕੀ ਜ਼ਿੰਦਗੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਬਿਤਾਏਗਾ।
ਇਸ ਜੋੜੇ ਨੂੰ ਜਨਵਰੀ 2018 'ਚ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਨ੍ਹਾਂ ਇੱਕ 17 ਸਾਲ ਦੀ ਬੇਟੀ ਨੇ ਘਰੋਂ ਭੱਜ ਕੇ ਇਸ ਦੀ ਜਾਣਕਾਰੀ ਦਿੱਤੀ ਸੀ।
ਟਰਪਿਨ ਜੋੜੇ ਨੂੰ ਘੱਟੋ-ਘੱਟ 9 ਸਾਲਾਂ ਤੱਕ ਆਪਣੇ 13 ਬੱਚਿਆਂ ਨੂੰ ਤਸੀਹੇ ਦੇਣ, ਦੁਰਵਿਹਾਰ ਕਰਨ ਅਤੇ ਸੰਗਲ ਨਾਲ ਬੰਨ੍ਹ ਕੇ ਰੱਖਣ ਦਾ ਦੋਸ਼ੀ ਮੰਨਿਆ ਗਿਆ ਹੈ।
ਡੇਵਿਡ ਲੁਇਸ ਦੇ ਬੱਚਿਆਂ ਨੇ ਅਦਾਲਤ ਨੂੰ ਕਿਹਾ ਕਿ ਤਮਾਮ ਦੁਵਿਵਹਾਰ ਤੋਂ ਬਾਅਦ ਵੀ ਆਪਣੇ ਮਾਤਾ-ਪਿਤਾ ਨਾਲ ਪਿਆਰ ਕਰਦੇ ਹਨ।
ਇਹ ਵੀ ਪੜ੍ਹੋ-
ਬੱਚਿਆਂ ਨੇ ਕੀ ਕਿਹਾ?
ਜੋੜੇ ਦੀ ਬੇਟੀ ਨੇ ਬਿਆਨ ਨੂੰ ਉਸ ਦੇ ਭਰਾ ਨੇ ਪੜ੍ਹਿਆ, "
56 ਸਾਲਾਂ ਡੇਵਿਡ ਟਰਪਿਨ ਅਤੇ 49 ਸਾਲਾਂ ਲੁਇਸ ਟਰਪਿਨ ਆਪਣੇ ਬੱਚਿਆਂ ਨੂੰ ਵਾਰ-ਵਾਰ ਸਜ਼ਾ ਦਿੰਦੇ ਅਤੇ ਕੁੱਟਦੇ ਸਨ, ਇਸ ਤੋਂ ਬਾਅਦ ਬੱਚਿਆਂ ਨੇ ਘਰੋਂ ਭੱਜਣ ਦੀ ਯੋਜਨਾ ਬਣਾਈ।
ਤਸਵੀਰ ਸਰੋਤ, facebook
ਟਰਪਿਨ ਜੋੜੇ ਨੂੰ ਘੱਟੋ-ਘੱਟ 9 ਸਾਲਾਂ ਤੱਕ ਆਪਣੇ 13 ਬੱਚਿਆਂ ਨੂੰ ਤਸੀਹੇ ਦੇਣ, ਦੁਰਵਿਹਾਰ ਕਰਨ ਤੇ ਸੰਗਲ ਨਾਲ ਬੰਨ੍ਹ ਕੇ ਰੱਖਣ ਦਾ ਦੋਸ਼ੀ ਮੰਨਿਆ
ਜੋੜੇ ਦੇ ਇੱਕ ਹੋਰ ਬੱਚੇ ਨੇ ਜੋ ਦੱਸਿਆ, ਉਸ ਦੀ ਹੱਢਬੀਤੀ ਸੁਣ ਕੇ ਲੂਈਕੰਢੇ ਖੜ੍ਹੇ ਹੋ ਗਏ।
ਉਸ ਨੇ ਕਿਹਾ, "ਮੈਂ ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਕਿ ਮੇਰੇ 'ਤੇ ਕੀ ਬੀਤੀ ਹੈ। ਕਦੇ-ਕਦੇ ਮੈਨੂੰ ਅੱਜ ਵੀ ਬੁਰੇ ਸੁਪਨੇ ਆਉਂਦੇ ਹਨ ਕਿ ਮੇਰੇ ਭੈਣ-ਭਰਾਵਾਂ ਨੂੰ ਸੰਗਲ ਨਾਲ ਬੰਨ੍ਹ ਕੇ ਕੁੱਟਿਆ ਜਾਂਦਾ ਹੈ।
"ਉਹ ਲੰਘਿਆ ਵੇਲਾ ਹੈ ਅਤੇ ਹੁਣ ਬਸ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਜੋ ਬਹੁਤ ਸਾਰੀਆਂ ਚੀਜ਼ਾਂ ਉਨ੍ਹਾਂ ਨੇ ਸਾਡੇ ਨਾਲ ਕੀਤੀਆਂ, ਉਸ ਲਈ ਮੁਆਫ਼ ਕਰ ਦਿੱਤਾ ਹੈ।"
ਪਰ ਸਾਰੇ ਬੱਚੇ ਇੰਨੇ ਸੁਲਝੇ ਹੋਏ ਨਹੀਂ ਸਨ।
ਇੱਕ ਬੇਟੀ ਨੇ ਕਿਹਾ, "ਮੇਰੇ ਮਾਤਾ-ਪਿਤਾ ਨੇ ਮੇਰੇ ਕੋਲੋਂ ਮੇਰੀ ਪੂਰੀ ਜ਼ਿੰਦਗੀ ਖੋਹ ਲਈ, ਪਰ ਹੁਣ ਮੈਂ ਆਪਣਾ ਜੀਵਨ ਵਾਪਸ ਲੈ ਰਹੀ ਹਾਂ। ਮੈਂ ਮਜ਼ਬੂਤ ਹਾਂ, ਇੱਕ ਫਾਈਟਰ ਹਾਂ, ਰਾਕੇਟ ਵਾਂਗ ਜ਼ਿੰਦਗੀ 'ਚ ਅੱਗੇ ਵਧ ਰਹੀ ਹਾਂ।"
ਤਸਵੀਰ ਸਰੋਤ, AFP
ਡੇਵਿਡ ਨੇ ਕਿਹਾ ਉਹ ਆਪਣੇ ਬੱਚਿਆਂ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਣਾ ਚਾਹੁੰਦੇ ਸਨ
ਉਸ ਨੇ ਕਿਹਾ, "ਮੇਰੇ ਪਿਤਾ ਨੇ ਮੇਰੀ ਮਾਂ ਨੂੰ ਬਦਲ ਦਿੱਤਾ, ਮੈਂ ਅਜਿਹਾ ਹੁੰਦਿਆਂ ਦੇਖਿਆ। ਉਨ੍ਹਾਂ ਨੇ ਮੈਨੂੰ ਲਗਭਗ ਬਦਲ ਹੀ ਦਿੱਤਾ ਸੀ, ਉਦੋਂ ਮੈਨੂੰ ਅਹਿਸਾਸ ਹੋਇਆ ਕਿ ਆਖ਼ਿਰ ਹੋ ਕੀ ਰਿਹਾ ਹੈ।"
ਮਾਤਾ-ਪਿਤਾ ਨੇ ਕੀ ਕਿਹਾ?
ਅਦਾਲਤ 'ਚ ਡੇਵਿਡ ਅਤੇ ਲੁਇਸ ਨੇ ਰੋਂਦਿਆਂ ਹੋਇਆ ਆਪਣੇ ਕੀਤੇ ਲਈ ਬੱਚਿਆਂ ਕੋਲੋਂ ਮੁਆਫ਼ੀ ਮੰਗੀ।
ਪਿਤਾ ਦਾ ਬਿਆਨ ਉਨ੍ਹਾਂ ਦੇ ਵਕੀਲ ਨੇ ਪੜ੍ਹਿਆ, ਇਸ 'ਚ ਲਿਖਿਆ ਸੀ, "ਮੈਂ ਸਹੀ ਉਦੇਸ਼ ਨਾਲ ਘਰ ਵਿੱਚ ਸਿੱਖਿਆ ਦੇਣ ਅਤੇ ਅਨੁਸ਼ਾਸਨ ਸਿਖਾਉਣ ਦੀ ਕੋਸ਼ਿਸ਼ ਕੀਤੀ। ਮੈਂ ਕਦੇ ਆਪਣੇ ਬੱਚਿਆਂ ਨੂੰ ਹਾਨੀ ਨਹੀਂ ਪਹੁੰਚਾਉਣਾ ਚਾਹੁੰਦਾ ਸੀ। ਮੈਂ ਆਪਣੇ ਬੱਚਿਆਂ ਨਾਲ ਪਿਆਰ ਕਰਦਾ ਹਾਂ ਅਤੇ ਮੈਨੂੰ ਲਗਦਾ ਹੈ ਕਿ ਮੇਰੇ ਬੱਚੇ ਵੀ ਮੇਰੇ ਨਾਲ ਪਿਆਰ ਕਰਦੇ ਹਨ।"
ਡੇਵਿਡ ਅਮਰੀਕਾ ਦੇ ਪ੍ਰਸਿੱਧ ਰੱਖਿਆ ਉਤਪਾਦ ਲੌਕਹੀਡ ਮਾਰਟਿਨ ਅਤੇ ਨੌਰਥਰੋਪ ਗਰੂਮੈਨ 'ਚ ਇੰਜੀਨਅਰ ਰਹੇ ਹਨ।
ਇਹ ਵੀ ਪੜ੍ਹੋ-
ਤਸਵੀਰ ਸਰੋਤ, AFP
ਹਾਊਸਵਾਈਫ ਲੁਇਸ ਨੇ ਅਦਾਲਤ 'ਚ ਆਪਣੇ ਕੀਤੇ ਲਈ ਮੁਆਫ਼ੀ ਮੰਗੀ ਅਤੇ ਕਿਹਾ, "ਮੈਂ ਆਪਣੇ ਬੱਚਿਆਂ ਨਾਲ ਬੇਹੱਦ ਪਿਆਰ ਕਰਦੀ ਹਾਂ, ਮੈਨੂੰ ਆਸ ਹੈ ਕਿ ਮੈਨੂੰ ਉਨ੍ਹਾਂ ਨੂੰ ਦੇਖਣ, ਗਲੇ ਲਗਾਉਣ ਅਤੇ ਉਨ੍ਹਾਂ ਸੌਰੀ ਬੋਲਣ ਦਾ ਮੌਕਾ ਮਿਲੇਗਾ।"
ਜੱਜ ਨੇ ਕੀ ਕਿਹਾ?
ਅਦਾਲਤ 'ਚ ਜਦੋਂ ਜੱਜ ਨੇ ਉਨ੍ਹਾਂ ਦੇ 'ਸਵਾਰਥੀ, ਬੇਰਹਿਮ ਅਤੇ ਅਣਮਨੁੱਖੀ ਵਿਹਾਰ' ਦੀ ਨਿੰਦਾ ਕੀਤੀ ਤਾਂ ਜੋੜੇ ਦੇ ਚਿਹਰੇ 'ਤੇ ਕੋਈ ਭਾਵ ਨਹੀਂ ਸੀ।
ਜੱਜ ਬੋਨਾਰਡ ਸ਼ਵਾਰਟਜ਼ ਨੇ ਕਿਹਾ, "ਤੁਸੀਂ ਜੋ ਆਪਣੇ ਬੱਚਿਆਂ ਨਾਲ ਕੀਤਾ ਉਹ ਹੁਣ ਦੁਨੀਆਂ ਦੇ ਸਾਹਮਣੇ ਹੈ। ਤੁਹਾਨੂੰ ਘਟ ਸਜ਼ਾ ਦਿੱਤੇ ਜਾਣ ਦਾ ਕਾਰਨ ਮੇਰੀ ਨਜ਼ਰ 'ਚ ਸਿਰਫ਼ ਇੰਨਾ ਹੈ ਕਿ ਤੁਸੀਂ ਸ਼ੁਰੂਆਤੀ ਦੌਰ 'ਚ ਇਸ ਦੀ ਜ਼ਿੰਮੇਵਾਰੀ ਸਵੀਕਾਰ ਕੀਤੀ ਹੈ।"
"ਤੁਹਾਡੇ ਹਾਊਸ ਆਫ ਹੌਰਰ 'ਚ ਬੱਚਿਆਂ ਨੇ ਅਪਮਾਨ ਸਹਿਨ ਕੀਤਾ ਅਤੇ ਤੁਸੀਂ ਉਨ੍ਹਾਂ ਨੁਕਸਾਨ ਪਹੁੰਚਾਇਆ ਹੈ।"
ਬੱਚਿਆਂ ਨੇ ਕੀ-ਕੀ ਸਹਿਨ ਕੀਤਾ?
ਲੌਸ-ਐਂਜੇਲਿਸ ਦੇ ਬਾਹਰ ਦੱਖਣ 'ਚ 112 ਕਿਲੋਮੀਟਰ ਦੂਰ ਸਾਫ਼-ਸੁਥਰੇ ਇਲਾਕਿਆਂ 'ਚ ਸਥਿਤ ਇਸ ਘਰ 'ਚ ਜਦੋਂ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਤਾਂ ਉਨ੍ਹਾਂ ਨੂੰ ਚਾਰੇ ਪਾਸੇ ਗੰਦਗੀ ਅਤੇ ਬਦਬੂ ਫੈਲੀ ਹੋਈ ਮਿਲੀ।
ਤਸਵੀਰ ਸਰੋਤ, DAVID-LOUISE TURPIN/FACEBOOK
ਇਨ੍ਹਾਂ ਸਾਰੇ ਬੱਚਿਆਂ ਦਾ ਨਾਮ ਅੰਗਰੇਜ਼ੀ ਦੇ ਅੱਖਰ 'ਜੇ' ਨਾਲ ਸ਼ੁਰੂ ਹੁੰਦਾ ਹੈ
ਪੁਲਿਸ ਦੇ ਛਾਪੇ ਦੌਰਾਨ ਘਰ 'ਚ 2 ਤੋਂ 29 ਸਾਲ ਦੇ ਇਹ ਬੱਚੇ ਬੁਰੀ ਤਰ੍ਹਾਂ ਨਾਲ ਕੁਪੋਸ਼ਿਤ ਮਿਲੇ ਸਨ।
ਜੋੜੇ ਦਾ ਇੱਕ 22 ਸਾਲਾ ਬੇਟਾ ਬਿਸਤਰੇ 'ਤੇ ਸੰਗਲ ਨਾਲ ਬੰਨ੍ਹਿਆ ਹੋਇਆ ਸੀ। ਉਸ ਦੀਆਂ ਦੋ ਭੈਣਾਂ ਨੂੰ ਕੁਝ ਸਮਾਂ ਪਹਿਲਾਂ ਹੀ ਸੰਗਲ ਤੋਂ ਆਜ਼ਾਦ ਕੀਤਾ ਗਿਆ ਸੀ।
ਪੀੜਤਾਂ ਨੂੰ ਸਾਲ 'ਚ ਇੱਕ ਵਾਰ ਤੋਂ ਵੱਧ ਨਹਾਉਣ ਦੀ ਮਨਾਹੀ ਸੀ, ਉਹ ਬਾਥਰੂਮ ਦੀ ਵਰਤੋਂ ਕਰਨ 'ਚ ਅਸਮਰਥ ਸਨ ਅਤੇ ਕਿਸੇ ਵੀ ਬੱਚੇ ਨੂੰ ਕਦੇ ਦੰਦਾ ਵਾਲੇ ਡਾਕਟਰ ਨੂੰ ਦਿਖਾਇਆ ਗਿਆ ਸੀ।
ਕੁਝ ਬਾਲਗ਼ ਭੈਣ-ਭਰਾਵਾਂ ਦਾ ਵਿਕਾਸ ਇੰਨਾ ਘਟ ਸੀ ਕਿ ਅਧਿਕਾਰੀਆਂ ਨੇ ਪਹਿਲੀ ਨਜ਼ਰ 'ਚ ਉਨ੍ਹਾਂ ਨੂੰ ਬੱਚੇ ਹੀ ਸਮਝਿਆ।
ਮਾਮਲਾ ਕਿਵੇਂ ਸਾਹਮਣੇ ਆਇਆ?
ਏਬੀਸੀ ਨੂੰ ਜੋੜੇ ਦੀ ਇੱਕ ਬੇਟੀ ਦਾ 911 'ਤੇ ਕੀਤੇ ਗਏ ਕਾਲ ਆਡੀਓ ਮਿਲਿਆ, ਜਿਸ 'ਚ ਉਸ ਨੇ ਉੱਥੇ ਰਹਿ ਰਹੇ ਬੱਚਿਆਂ ਦੀ ਹਾਲਤ ਦਾ ਜ਼ਿਕਰ ਕੀਤਾ ਸੀ।
ਤਸਵੀਰ ਸਰੋਤ, Getty Images
ਅਦਾਲਤ 'ਚ ਡੇਵਿਡ ਅਤੇ ਲੁਇਸ ਨੇ ਰੋਂਦਿਆਂ ਹੋਇਆ ਆਪਣੇ ਕੀਤੇ ਲਈ ਬੱਚਿਆਂ ਕੋਲੋਂ ਮੁਆਫ਼ੀ ਮੰਗੀ
ਐਮਰਜੈਂਸੀ ਆਪਰੇਟਰ ਨੂੰ ਉਸ ਨੇ ਦੱਸਿਆ... "ਮੇਰੀਆਂ ਦੋ ਭੈਣਾਂ ਅਤੇ ਇੱਕ ਭਰਾ...ਬਿਸਤਰੇ 'ਤੇ ਸੰਗਲ ਨਾਲ ਬੰਨ੍ਹੇ ਹੋਏ ਹਨ।"
17 ਸਾਲ ਦੀ ਇਸ ਕੁੜੀ ਨੂੰ ਆਪਣੇ ਘਰ ਦੇ ਪਤੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਸੀ।
ਉਸ ਨੇ ਕਿਹਾ, "ਕਦੇ-ਕਦੇ ਮੈਂ ਜਦੋਂ ਸੌ ਕੇ ਉਠਦੀ ਹਾਂ ਤਾਂ ਚੰਗੀ ਤਰ੍ਹਾਂ ਸਾਹ ਵੀ ਆਉਂਦੇ ਕਿਉਂਕਿ ਘਰ 'ਚ ਬਹੁਤ ਬਦਬੂ ਆਉਂਦੀ ਹੈ।"
ਉਸ ਕੁੜੀ ਨੂੰ ਮਹੀਨੇ ਅਤੇ ਸਾਲ ਤੱਕ ਦਾ ਪਤਾ ਨਹੀਂ ਸੀ ਅਤੇ ਨਾ ਹੀ ਉਹ 'ਮੇਡੀਕੇਸ਼ਨ' ਸ਼ਬਦ ਦਾ ਮਤਲਬ ਹੀ ਜਾਣਦੀ ਸੀ।
ਇਨ੍ਹਾਂ ਸਾਰੇ ਬੱਚਿਆਂ ਦਾ ਨਾਮ ਅੰਗਰੇਜ਼ੀ ਦੇ ਅੱਖਰ 'ਜੇ' ਨਾਲ ਸ਼ੁਰੂ ਹੁੰਦਾ ਹੈ। ਉਨ੍ਹਾਂ ਨੂੰ ਘਰੇ ਹੀ ਰੱਖਿਆ ਜਾਂਦਾ ਸੀ ਪਰ ਉਹ ਹੈਲੋਵੀਨ, ਡਿਜ਼ਨੀਲੈਂਡ ਅਤੇ ਲਾਸ ਵੇਗਾਸ ਦੇ ਫੈਮਿਲੀ ਟ੍ਰਿਪ 'ਤੇ ਗਏ ਸਨ।
ਨਰਸਾਂ, ਮਨੋਵਿਗਿਆਨੀਆਂ ਸਣੇ ਦੇਸ ਭਰ ਦੇ ਕਰੀਬ 20 ਲੋਕਾਂ ਨੇ ਇਨ੍ਹਾਂ 7 ਬਾਲਗ਼ ਭੈਣ-ਭਰਾਵਾਂ ਅਤੇ 6 ਬੱਚਿਆਂ ਦੀ ਦੇਖਭਾਲ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ