ਸ੍ਰੀ ਲੰਕਾ ਧਮਾਕੇ : ਹੁਣ ਤੱਕ ਕੀ-ਕੀ ਹੋਇਆ, ਜਾਣੋ 10 ਅਹਿਮ ਨੁਕਤੇ

ਸ੍ਰੀ ਲੰਕਾ ਧਮਾਕੇ

ਤਸਵੀਰ ਸਰੋਤ, Reuters

ਸ੍ਰੀ ਲੰਕਾ ਸਰਕਾਰ ਦਾ ਕਹਿਣਾ ਹੈ ਕਿ ਲੜੀਵਾਰ ਬੰਬ ਧਮਾਕਿਆਂ ਦੀ ਸਾਜਿਸ਼ ਵਿਦੇਸ਼ੀ ਧਰਤੀ 'ਤੇ ਰਚੀ ਗਈ। ਈਸਟਰ ਦੇ ਮੌਕੇ ਕੋਲੰਬੋ ਸਮਤੇ ਮੁਲਕ ਦੇ ਕਈ ਹਿੱਸਿਆਂ ਵਿੱਚ ਚਰਚਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾਇਆ ਗਿਆ।

  • ਸ੍ਰੀ ਲੰਕਾ ਸਰਕਾਰ ਮੁਤਾਬਕ ਜਿਹੜੇ ਬੰਬ ਧਮਾਕੇ ਹੋਏ ਹਨ, ਉਹ ਆਤਮਘਾਤੀ ਹਮਲੇ ਹਨ। ਇਸ ਮਾਮਲੇ ਵਿਚ ਪੁਲਿਸ ਨੇ 24 ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
  • ਸ੍ਰੀ ਲੰਕਾ ਸਰਕਾਰ ਮੁਤਾਬਕ ਖੁਫ਼ੀਆਂ ਏਜੰਸੀਆਂ ਨੇ ਪਹਿਲਾਂ ਹੀ ਇਨ੍ਹਾਂ ਧਮਾਕਿਆਂ ਬਾਰੇ ਜਾਣਕਾਰੀ ਦੇ ਦਿੱਤੀ ਸੀ ਪਰ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਹੀ ਹਮਲੇ ਹੋ ਗਏ।
  • ਬਾਟੀਕਲੋਆ ਸਣੇ ਦੇਸ ਵਿੱਚ 8 ਥਾਵਾਂ 'ਤੇ ਬੰਬ ਧਮਾਕੇ ਹੋਏ
  • ਸੈਂਟ ਐਂਥਨੀ ਚਰਚ, ਨੇਗੋਂਬੋ, ਸ਼ਾਂਗਰੀਲਾ ਸਟਾਰ ਹੋਟਲ, ਕਿੰਗਸਬਰੀ ਸਟਾਰ ਹੋਟਲ, ਚਿੰਨਾਮਨਨ ਗਰਾਂਡ ਸਟਾਰ ਹੋਟਲ ਅਤੇ ਬਾਟੀਕਲੋਆ ਨੂੰ ਨਿਸ਼ਾਨਾ ਬਣਾਇਆ ਗਿਆ।
  • ਧਮਾਕਿਆਂ ਤੋਂ ਬਾਅਦ ਦੇਸ ਭਰ 'ਚ ਤੁਰੰਤ ਕਰਫਿਊ ਲਾਗੂ ਕਰ ਦਿੱਤਾ ਗਿਆ।
  • ਇਨ੍ਹਾਂ ਧਮਾਕਿਆਂ 'ਚ ਹੁਣ 207 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਿਹਾ ਜਾ ਰਿਹਾ ਹੈ ਕਿ 450 ਲੋਕਾਂ ਜਖ਼ਮੀ ਹੋਏ ਹਨ।
  • ਇਨ੍ਹਾਂ 'ਚ 27 ਵਿਦੇਸ਼ੀ ਲੋਕ ਵੀ ਸ਼ਾਮਿਲ ਹਨ, ਜਿੰਨ੍ਹਾਂ ਵਿਚੋਂ ਤਿੰਨ ਭਾਰਤੀ ਸਨ।
  • ਅਜੇ ਤੱਕ ਕਿਸੇ ਨੇ ਵੀ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ।
  • ਸ੍ਰੀ ਲੰਕਾ ਦੀ ਘਰੇਲੂ ਖਾਨਾਜੰਗੀ ਤੋਂ ਬਾਅਦ ਇਹ ਧਮਾਕੇ ਦੇਸ ਲਈ ਵੱਡਾ ਹਮਲਾ ਮੰਨੇ ਜਾ ਰਹੇ ਹਨ।
  • ਭਾਰਤ ਦੇ ਪ੍ਰਧਾਨ ਮੰਤਰੀ, ਕੋਰੀਆ ਦੇ ਪ੍ਰਧਾਨ ਮੰਤਰੀ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਬਰਤਾਨਵੀ ਪ੍ਰਧਾਨ ਮੰਤਰੀ ਟੇਰਿਜ਼ਾ ਮੇਅ ਸ੍ਰੀ ਲੰਕਾ ਵਿੱਚ ਹੋਏ ਬੰਬ ਧਮਾਕਿਆਂ ਦੀ ਨਿੰਦਾ ਕੀਤੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।