ਅਮਰੀਕਾ ਦੀ ਈਰਾਨ 'ਤੇ ਸਖ਼ਤੀ : ਟਰੰਪ ਵਲੋਂ ਭਾਰਤ ਨੂੰ ਈਰਾਨ ਤੋਂ ਤੇਲ ਖਰੀਦਣ ਦੀ ਛੂਟ ਖਤਮ ਕਰਨ ਦਾ ਐਲਾਨ

ਡੌਨਲਡ ਟਰੰਪ

ਤਸਵੀਰ ਸਰੋਤ, EPA

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਤੋਂ ਤੇਲ ਖਰੀਦਣ ਵਾਲੇ ਦੇਸਾਂ ਲਈ ਪਾਬੰਦੀਆਂ ਤੋਂ ਰਿਆਇਤਾਂ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ।

ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਚੀਨ, ਭਾਰਤ, ਜਪਾਨ, ਦੱਖਣੀ ਕੋਰੀਆ ਅਤੇ ਤੁਰਕੀ ਨੂੰ ਦਿੱਤੀ ਜਾਣ ਵਾਲੀ ਛੋਟ ਮਈ ਵਿਚ ਖ਼ਤਮ ਹੋ ਜਾਵੇਗੀ।

ਇਸ ਤੋਂ ਬਾਅਦ ਇਹਨਾਂ ਦੇਸਾਂ 'ਤੇ ਵੀ ਅਮਰੀਕਾ ਦੀਆਂ ਪਾਬੰਦੀਆਂ ਲਾਗੂ ਹੋ ਜਾਣਗੀਆਂ।

ਅਮਰੀਕਾ ਨੇ ਇਹ ਫੈਸਲਾ ਈਰਾਨ ਦੇ ਤੇਲ ਦੀ ਬਰਾਮਦ ਨੂੰ ਜ਼ੀਰੋ ਕਰਨ ਲਈ ਕੀਤਾ ਹੈ। ਇਸ ਦਾ ਮਕਸਦ ਈਰਾਨ ਸਰਕਾਰ ਦੀ ਆਮਦਨੀ ਦੇ ਮੁੱਖ ਸਰੋਤ ਨੂੰ ਖ਼ਤਮ ਕਰਨਾ ਹੈ।

ਈਰਾਨ ਦਾ ਕਹਿਣਾ ਹੈ ਕਿ ਪਾਬੰਦੀਆਂ ਗੈਰ- ਕਾਨੂੰਨੀ ਹਨ ਅਤੇ ਇਸ ਲਈ ਛੋਟ ਦਾ ਕੋਈ ਮਤਲਬ ਨਹੀਂ ਹੈ।

ਇਹ ਵੀ ਪੜ੍ਹੋ:

ਭਾਰਤ ਦਾ ਪ੍ਰਤੀਕਰਮ

ਅਮਰੀਕਾ ਦੇ ਤਾਜ਼ਾ ਐਲਾਨ ਉੱਤੇ ਪ੍ਰਤੀਕਰਮ ਦਿੰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਬਿਆਨ ਦਾ ਨੋਟਿਸ ਲਿਆ ਹੈ।

ਭਾਰਤੀ ਬੁਲਾਰੇ ਨੇ ਕਿਹਾ, " ਇਰਾਨ ਤੋਂ ਤੇਲ ਖਰੀਦਣ ਦੀ ਛੂਟ ਖ਼ਤਮ ਕਰਨ ਦੇ ਬਿਆਨ ਨੂੰ ਅਸੀਂ ਨੋਟ ਕੀਤਾ ਹੈ। ਇਸ ਫ਼ੈਸਲੇ ਦੇ ਪ੍ਰਭਾਵਾਂ ਨਾ ਸੁਝਣ ਲਈ ਲੋੜੀਦੀਂ ਤਿਆਰੀ ਕੀਤੀ ਗਈ ਹੈ।

ਭਾਰਤ ਦੇ ਪੈਟ੍ਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਇਸ ਬਾਰੇ ਪਹਿਲਾਂ ਹੀ ਬਿਆਨ ਜਾਰੀ ਕਰ ਚੁੱਕਾ ਹੈ। ਸਰਕਾਰ ਨੇ ਕਿਹਾ ਹੈ ਕਿ ਉਹ ਮਾਮਲੇ ਦਾ ਵਾਜਵ ਰਾਹ ਕੱਢਣ ਲਈ ਅਮਰੀਕਾ ਸਣੇ ਦੂਜੇ ਭਾਈਵਾਲ ਮੁਲਕਾਂ ਨਾਲ ਗੱਲਬਾਤ ਕਰ ਰਿਹਾ ਹੈ।ਭਾਰਤ ਦਾ ਪ੍ਰਤੀਕਰਮ

ਅਮਰੀਕਾ ਨੇ ਅਜਿਹਾ ਕਿਉਂ ਕੀਤਾ

ਪਿਛਲੇ ਸਾਲ ਟਰੰਪ ਨੇ ਈਰਾਨ ਅਤੇ ਛੇ ਪੱਛਮੀ ਦੇਸਾਂ ਵਿਚਕਾਰ ਇਤਿਹਾਸਿਕ ਪਰਮਾਣੂ ਸਮਝੌਤੇ ਤੋਂ ਅਮਰੀਕਾ ਨੂੰ ਵੱਖ ਕਰਨ ਦਾ ਇਕਪਾਸੜ ਐਲਾਨ ਕੀਤਾ ਸੀ।

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ,

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਕਹਿਣਾ ਹੈ ਕਿ ਅਮਰੀਕਾ ਈਰਾਨ 'ਤੇ ਦਬਾਅ ਬਣਾ ਰਿਹਾ ਹੈ

ਇਸ ਤੋਂ ਬਾਅਦ ਉਨ੍ਹਾਂ ਨੇ ਫਿਰ ਈਰਾਨ 'ਤੇ ਆਰਥਿਕ ਪਾਬੰਦੀਆਂ ਲਾ ਦਿੱਤੀਆਂ ਸਨ ਤਾਂ ਕਿ ਉਸ ਨੂੰ ਇੱਕ ਨਵੇਂ ਸਮਝੌਤੇ ਲਈ ਮਜਬੂਰ ਕੀਤਾ ਜਾ ਸਕੇ।

ਕੌਮਾਂਤਰੀ ਤਾਕਤਾਂ ਦੇ ਨਾਲ ਪਰਮਾਣੂ ਸਮਝੌਤੇ ਤਹਿਤ ਵਿੱਤੀ ਪਾਬੰਦੀਆਂ ਤੋਂ ਮੁਕਤ ਹੋਣ ਦੀ ਬਜਾਏ ਈਰਾਨ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਸੀਮਤ ਕਰਨ ਅਤੇ ਕੌਮਾਂਤਰੀ ਆਬਜ਼ਰਵਰਾਂ ਨੂੰ ਜਾਂਚ ਕਰਨ ਦੀ ਇਜਾਜ਼ਤ ਦੇਣ ਲਈ ਤਿਆਰ ਹੋਇਆ ਸੀ।

ਓਬਾਮਾ ਦੇ ਰਾਜ ਵਿੱਚ ਹੋਏ ਇਸ ਸਮਝੌਤੇ ਨੂੰ ਟਰੰਪ ਨੇ ਅਮਰੀਕਾ ਲਈ ਘਾਟੇ ਦਾ ਸੌਦਾ ਦੱਸਿਆ ਸੀ।

ਕੀ ਚਾਹੁੰਦੇ ਹਨ ਟਰੰਪ

ਟਰੰਪ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਉਹ ਈਰਾਨ ਸਰਕਾਰ ਨੂੰ ਨਵਾਂ ਸਮਝੌਤਾ ਕਰਨ ਲਈ ਮਜਬੂਰ ਕਰ ਲੈਣਗੇ ਅਤੇ ਇਸ ਦੇ ਦਾਇਰੇ ਵਿੱਚ ਸਿਰਫ਼ ਈਰਾਨ ਦਾ ਪਰਮਾਣੂ ਪ੍ਰੋਗਰਾਮ ਹੀ ਨਹੀਂ ਸਗੋਂ ਬੈਲੇਸਟਿਕ ਮਿਜ਼ਾਈਲ ਪ੍ਰੋਗਰਾਮ ਵੀ ਹੋਵੇਗਾ।

ਤਸਵੀਰ ਸਰੋਤ, AFP

ਅਮਰੀਕਾ ਦਾ ਇਹ ਵੀ ਮੰਨਣਾ ਹੈ ਕਿ ਇਸ ਨਾਲ ਮੱਧ ਪੂਰਬ ਵਿੱਚ ਈਰਾਨ ਦੇ "ਅਸੱਭਿਅਕ ਵਰਤਾਓ" ਉੱਤੇ ਵੀ ਕਾਬੂ ਪਾਇਆ ਜਾ ਸਕੇਗਾ।

ਅਮਰੀਕੀ ਪਾਬੰਦੀਆਂ ਦਾ ਈਰਾਨ ਦੇ ਅਰਥਚਾਰੇ 'ਤੇ ਵੱਡਾ ਅਸਰ ਪਿਆ ਹੈ। ਈਰਾਨ ਦੀ ਮੁਦਰਾ ਇਸ ਵੇਲੇ ਰਿਕਾਰਡ ਹੇਠਲੇ ਪੱਧਰ 'ਤੇ ਹੈ।

ਇਹ ਵੀ ਪੜ੍ਹੋ:

ਸਲਾਨਾ ਮਹਿੰਗਾਈ ਦਰ ਚਾਰ ਗੁਣਾ ਵਧੀ ਹੈ। ਵਿਦੇਸ਼ੀ ਨਿਵੇਸ਼ਕ ਜਾ ਰਹੇ ਹਨ ਅਤੇ ਪਰੇਸ਼ਾਨ ਲੋਕਾਂ ਨੇ ਸਰਕਾਰ ਦੇ ਖਿਲਾਫ਼ ਮੁਜ਼ਾਹਰੇ ਕੀਤੇ ਹਨ।

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)