ਸਵੇਰ ਦਾ ਨਾਸ਼ਤਾ ਛੱਡਣਾ 'ਜਾਨਲੇਵਾ' ਵੀ ਹੋ ਸਕਦਾ ਹੈ

ਨਾਸ਼ਤਾ Image copyright Getty Images
ਫੋਟੋ ਕੈਪਸ਼ਨ ਇਹ ਵਿਸ਼ਲੇਸ਼ਣ 6 ਹਜ਼ਾਰ ਅਮਰੀਕੀਆਂ ਦੇ ਨਾਸ਼ਤੇ ਦੀ ਆਦਤ 'ਤੇ ਕੀਤਾ ਗਿਆ

ਸਵੇਰ ਦੇ ਨਾਸ਼ਤੇ ਨੂੰ ਅਣਗੌਲਿਆ ਕਰਨ ਅਤੇ ਦਿਲ ਸਬੰਧੀ ਬਿਮਾਰੀਆਂ ਕਰਕੇ ਮੌਤ ਵਿਚਾਲੇ ਇੱਕ ਅਧਿਅਨ ਸਾਹਮਣੇ ਆਇਆ ਹੈ।

ਅਮੈਰੀਕਨ ਕਾਲਜ ਆਫ਼ ਕਾਰਡੀਓਲਾਜੀ 'ਚ ਪ੍ਰਕਾਸ਼ਿਤ ਇੱਕ ਜਰਨਲ 'ਚ ਛਪੇ ਅਧਿਅਨ ਵਿੱਚ ਇਸ ਬਾਰੇ ਖੁਲਾਸਾ ਕੀਤਾ ਗਿਆ ਹੈ।

ਸਵੇਰ ਨਾਸ਼ਤੇ ਨੂੰ ਅਕਸਰ ਦਿਨ ਦਾ ਸਭ ਤੋਂ ਮਹੱਤਵਪੂਰਨ ਖਾਣਾ ਕਿਹਾ ਜਾਂਦਾ ਹੈ।

22 ਅਪ੍ਰੈਲ ਨੂੰ ਅਮੈਰੀਕਨ ਕਾਲਜ ਆਫ਼ ਕਾਰਡੀਓਲਾਜੀ ਵੱਲੋਂ ਜਾਰੀ ਕੀਤੇ ਗਏ ਇਸ ਅਧਿਅਨ ਮੁਤਾਬਕ ਇਹ ਜੀਵਨ ਰੱਖਿਅਕ ਵੀ ਹੋ ਸਕਦਾ ਹੈ।

ਇਸ ਦੇ ਨਾਲ ਹੀ ਨਾਸ਼ਤੇ ਨੂੰ ਤਿਆਗਣਾ ਦਿਲ ਸਬੰਧੀ ਬਿਮਾਰੀਆਂ ਕਰਕੇ ਹੋਣ ਵਾਲੀਆਂ ਮੌਤਾਂ ਦਾ ਕਾਰਨ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ-

ਇਸ ਦੇ ਨਤੀਜੇ ਅਮਰੀਕਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੀ ਡਾਕਟਰਾਂ ਦੀ ਟੀਮ ਅਤੇ ਖੋਜਕਾਰਾਂ ਵੱਲੋਂ ਦੇਖੇ ਗਏ ਸਨ।

Image copyright Getty Images
ਫੋਟੋ ਕੈਪਸ਼ਨ ਸਰਵੇਖਣ ਦੌਰਾਨ ਦੇਖਿਆ ਗਿਆ ਕਿ ਨਾਸ਼ਤਾ ਤਿਆਗਣ ਵਾਲੇ ਲੋਕਾਂ ਵਿੱਚ ਦਿਲ ਸਬੰਧੀ ਬਿਮਾਰੀਆਂ ਦਾ ਵਧੇਰੇ ਖ਼ਤਰਾ ਹੁੰਦਾ ਹੈ

ਉਨ੍ਹਾਂ ਨੇ 6550 ਬਾਲਗ਼ਾਂ (40 ਤੋਂ 75 ਸਾਲ) ਦੇ ਨੂਮਨਿਆਂ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਨੇ 1988 ਤੋਂ 1994 ਵਿਚਾਲੇ ਕੌਮੀ ਸਿਹਤ ਅਤੇ ਪੋਸ਼ਣ ਸਰਵੇ 'ਚ ਹਿੱਸਾ ਲਿਆ ਸੀ।

ਹਿੱਸਾ ਲੈਣ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਕਿੰਨੀ ਵਾਰ ਸਵੇਰ ਦਾ ਨਾਸ਼ਤਾ ਕੀਤਾ।

ਕੁੱਲ ਮਿਲਾ ਕੇ 5 ਫ਼ੀਸਦ ਹਿੱਸਾ ਲੈਣ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੇ ਨਾਸ਼ਤਾ ਨਹੀਂ ਖਾਧਾ, ਕਰੀਬ 11 ਫੀਸਦ ਨੇ ਕਿਹਾ ਕਿ ਉਨ੍ਹਾਂ ਨੇ ਕਦੇ-ਕਦੇ ਨਾਸ਼ਤਾ ਕੀਤਾ ਅਤੇ 25 ਫੀਸਦ ਨੇ ਕਿਹਾ ਕਿ ਉਨ੍ਹਾਂ ਨੇ ਰੁਕ-ਰੁਕ ਕੇ ਨਾਸ਼ਤਾ ਕੀਤਾ।

ਇਸ ਤੋਂ ਬਾਅਦ ਖੋਜਕਾਰਾਂ ਨੇ 2011 ਤੱਕ ਮੌਤਾਂ ਦੇ ਰਿਕਾਰਡ ਦਾ ਵਿਸ਼ਲੇਸ਼ਣ ਕੀਤਾ। ਇਸ ਦੌਰਾਨ ਹਿੱਸਾ ਲੈਣ ਵਾਲਿਆਂ ਵਿੱਚੋਂ 2318 ਦੀ ਮੌਤ ਹੋ ਗਈ ਸੀ ਅਤੇ ਇਸ ਦੌਰਾਨ ਉਨ੍ਹਾਂ ਦੇ ਨਾਸ਼ਤੇ ਕਰਨ ਦੀ ਦਰ ਤੇ ਮੌਤ ਵਿਚਾਲੇ ਸਬੰਧਾਂ ਨੂੰ ਦੇਖਿਆ ਗਿਆਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਫਰਿੱਜ 'ਚ ਸੋਟਰ ਖਾਣਾ ਖਾਂਦੇ ਹੋ ਤਾਂ ਇਹ ਵੀਡੀਓ ਜ਼ਰੂਰ ਦੇਖੋ

ਇਸ ਤੋਂ ਇਲਾਵਾ ਹੋਰਨਾਂ ਜੋਖ਼ਮਾਂ ਜਿਵੇਂ ਸਿਗਰਟ ਤੇ ਮੋਟਾਪੇ ਬਾਰੇ ਵੀ ਪਤਾ ਲਗਾਉਣ ਤੋਂ ਬਾਅਦ ਟੀਮ ਨੇ ਦੇਖਿਆ ਕਿ ਨਾਸ਼ਤੇ ਨੂੰ ਤਿਆਗਣ ਕਾਰਨ 19 ਫੀਸਦ ਵੱਧ ਹੋਣ ਦੀ ਸੰਭਾਵਨਾ ਹੈ ਤੇ ਦਿਲ ਸਬੰਧੀ ਬਿਮਾਰੀਆਂ ਕਰਕੇ 87 ਫੀਸਦ ਮੌਤ ਦੇ ਕਾਰਨ ਹਨ।

ਚੇਤਾਵਨੀ

ਮੈਡੀਕਲ ਖੋਜ ਨੇ ਪਹਿਲਾਂ ਸੁਝਾਇਆ ਹੈ ਕਿ ਨਾਸ਼ਤੇ ਨੂੰ ਤਿਆਗਣਾਂ ਤੁਹਾਡੀ ਸਿਹਤ ਲਈ ਮਾੜਾ ਹੋ ਸਕਦਾ ਹੈ ਪਰ ਵਿਗਿਆਨੀ ਅਜੇ ਵੀ ਇਸ ਵਿਚਾਲੇ ਸਬੰਧਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ।

ਅਧਿਅਨ ਦੇ ਸਿੱਟਿਆਂ 'ਤੇ ਟਿੱਪਣੀ ਕਰਦਿਆਂ ਹੋਇਆਂ ਯੂਕੇ ਦੀ ਨੈਸ਼ਨਲ ਹੈਲਥ ਸਰਵਿਸ ਨੇ ਕਿਹਾ ਹੈ ਕਿ ਅਮੇਰੀਕਨ ਪੇਪਰ "ਇਹ ਸਾਬਿਤ ਨਹੀਂ ਕਰ ਸਕਦਾ ਕਿ ਨਾਸ਼ਤਾ ਨਾ ਕਰਨਾ ਦਿਲ ਸਬੰਧੀ ਰੋਗਾਂ ਨਾਲ ਮੌਤ ਦਾ ਸਿੱਧਾ ਕਾਰਨ ਹੈ।"

Image copyright Getty Images
ਫੋਟੋ ਕੈਪਸ਼ਨ ਮੈਡੀਕਲ ਖੋਜ ਨੇ ਪਹਿਲਾਂ ਸੁਝਾਇਆ ਹੈ ਕਿ ਨਾਸ਼ਤੇ ਨੂੰ ਤਿਆਗਣਾਂ ਤੁਹਾਡੀ ਸਿਹਤ ਲਈ ਮਾੜਾ ਹੋ ਸਕਦਾ ਹੈ

ਐੱਨਐੱਚਐੱਸ ਵੈਬਸਾਈਟ 'ਤੇ ਛਪਿਆ ਇੱਕ ਰਿਵੀਊ ਉਨ੍ਹਾਂ ਕਾਰਨਾਂ ਦਾ ਉਲੇਖ ਕਰਦਾ ਹੈ ਜਿਨ੍ਹਾਂ ਕਾਰਨ ਦਿਲ ਸਬੰਧੀ ਰੋਗਾਂ ਦਾ ਵਧੇਰੇ ਖ਼ਤਰਾ ਹੁੰਦਾ ਹੈ।

ਉਸ 'ਚ ਦੱਸਿਆ ਹੈ, "ਅਧਿਐਨ ਮੁਤਾਬਕ ਜੋ ਲੋਕ ਨਾਸ਼ਤਾ ਨਹੀਂ ਕਰਦੇ ਸਨ ਉਹ ਕਦੇ ਸਿਗਰਟਨੋਸ਼ੀ ਕਰਦੇ ਹੋਣਗੇ, ਸ਼ਰਾਬ ਪੀਂਦੇ ਹੋਣਗੇ, ਸਰੀਰਕ ਤੌਰ 'ਤੇ ਚੁਸਤ ਨਹੀਂ ਹੋਣਗੇ, ਮਾੜਾ ਆਹਾਰ ਲੈਂਦੇ ਹੋਣਗੇ ਅਤੇ ਉਨ੍ਹਾਂ ਦਾ ਸਮਾਜਿਕ ਤੇ ਆਰਥਿਕ ਪੱਧਰ ਨਾਸ਼ਤਾ ਕਰਨ ਵਾਲਿਆਂ ਦੇ ਮੁਕਾਬਲੇ ਘੱਟ ਹੋ ਸਕਦਾ ਹੈ।"

"ਅਧਿਐਨ ਵਿੱਚ ਨਾਸ਼ਤੇ ਬਾਰੇ ਆਂਸ਼ਿਕ ਹੀ ਮੁਲਾਂਕਣ ਕੀਤਾ ਗਿਆ ਹੈ, ਜੋ ਜ਼ਿੰਦਗੀ ਭਰ ਦੀਆਂ ਆਦਤਾਂ ਬਾਰੇ ਨਹੀਂ ਦੱਸਦਾ। ਇਸ ਲਈ ਵੱਖ-ਵੱਖ ਲੋਕਾਂ ਲਈ ਨਾਸ਼ਤੇ ਦਾ ਕਿੰਨਾ ਕੁ ਮਹੱਤਵ ਇਹ ਵੀ ਨਹੀਂ ਦੱਸਿਆ ਜਾ ਸਕਦਾ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਘਿਨਾਉਣੇ ਖਾਣਿਆਂ ਦਾ ਅਜਾਇਬ ਘਰ

"ਮਿਸਾਲ ਵਜੋਂ ਵਧੇਰੇ ਲੋਕ ਰੋਜ਼ਾਨਾ ਨਾਸ਼ਤਾ ਕਰਦੇ ਹਨ ਪਰ ਸਵੇਰੇ 8 ਵਜੇ ਸਿਹਤ ਮੰਦ ਭੋਜਨ ਕਰਨ ਵਾਲੇ ਲੋਕਾਂ ਤੋਂ ਲੈ ਕੇ ਸੈਂਡਵਿਚ ਖਾਣੇ ਵਾਲੇ ਜਾਂ ਹੋਰ ਕੁਝ ਖਾਣੇ ਲੋਕਾਂ ਦੀ ਵਿਭਿੰਨਤਾ ਹੋ ਸਕਦੀ ਹੈ।"

ਹਾਲਾਂਕਿ ਆਇਓਵਾ ਯੂਨੀਵਰਸਿਟੀ 'ਚ ਐਪਿਡੋਮੀਓਲਾਜੀ ਦੇ ਅਸਿਸਟੈਂਟ ਪ੍ਰੋਫੈਸਰ ਅਤੇ ਪੇਪਰ ਦੇ ਮੁੱਖ ਲੇਖਕ ਡਾ. ਵੇਈ ਬਾਓ ਨੇ ਅਧਿਐਨ ਦਾ ਬਚਾਅ ਕੀਤਾ ਹੈ।

ਬਾਓ ਕਹਿੰਦੇ ਹਨ, "ਕਈ ਅਧਿਐਨਾਂ 'ਚ ਦੱਸਿਆ ਗਿਆ ਹੈ ਕਿ ਸਵੇਰ ਦਾ ਨਾਸ਼ਤਾ ਤਿਆਗਣ ਨਾਲ ਡਾਇਬਟੀਜ਼, ਬਾਈਪਰਟੈਂਸ਼ਨ ਅਤੇ ਹਾਈ ਕੋਲੈਸਟਰੋਲ ਦਾ ਖ਼ਤਰਾ ਰਹਿੰਦਾ ਹੈ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਖੋਜਕਾਰਾਂ ਦਾ ਮੰਨਣਾ ਹੈ ਕਿ ਨਾਸ਼ਤੇ ਅਤੇ ਦਿਲ ਸਬੰਧੀ ਬਿਮਾਰੀਆਂ ਵਿਚਾਲੇ ਅਹਿਮ ਸਬੰਧ ਹੈ

"ਸਾਡਾ ਅਧਿਐਨ ਦੱਸਦਾ ਹੈ ਕਿ ਸਵੇਰ ਦਾ ਖਾਣਾ ਖਾਣ ਨਾਲ ਦਿਲ ਨੂੰ ਤੰਦਰੁਸਤ ਰੱਖ ਸਕਦੇ ਹੋ।"

ਵੱਡਾ ਖ਼ਤਰਾ

ਬਾਓ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇਹ ਵੀ ਲਿਖਿਆ ਹੈ ਕਿ ਦਿਲ ਸਬੰਧੀ ਬਿਮਾਰੀਆਂ ਤੇ ਨਾਸ਼ਤੇ ਨੂੰ ਤਿਆਗਣ ਵਿਚਾਲੇ ਸਬੰਧ ਕਾਫੀ ਅਹਿਮ ਹੈ।"

ਖੋਜ ਵਿੱਚ ਦੇਖਿਆ ਗਿਆ ਹੈ, "ਸਾਡੀ ਜਾਣਕਾਰੀ 'ਚ ਇਹ ਨਾਸ਼ਤਾ ਤਿਆਗਣ ਅਤੇ ਦਿਲ ਸਬੰਧੀ ਬਿਮਾਰੀਆਂ ਕਾਰਨ ਹੋਈਆਂ ਮੌਤਾਂ ਵਿਚਾਲੇ ਪਹਿਲਾ ਸੰਭਾਵੀ ਵਿਸ਼ਲੇਸ਼ਣ ਹੈ।"

ਦਿਲ ਸਬੰਧੀ ਬਿਮਾਰੀਆਂ ਦੁਨੀਆਂ ਵਿੱਚ ਮੌਤਾਂ ਦਾ ਮੋਹਰੀ ਕਾਰਨ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਕ ਸਾਲ 2016 ਵਿੱਚ ਇਸ ਕਾਰਨ 15.2 ਮਿਲੀਅਨ ਮੌਤਾਂ ਹੋਈਆਂ ਸਨ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।