ਕਾਸਟਰ ਸੀਮੀਨੀਆ: ਲਿੰਗਕ ਪਛਾਣ ਦਾ ਇੱਕ ਅਜਿਹਾ ਮਾਮਲਾ ਜਿਸ ਦੇ ਖੇਡ ਜਗਤ ’ਚ ਔਰਤਾਂ ਲਈ ਵੱਡੇ ਮਾਅਨੇ

ਕਾਸਟਰ ਸੀਮੀਨੀਆ Image copyright Reuters
ਫੋਟੋ ਕੈਪਸ਼ਨ IAAF ਦਾ ਕਹਿਣਾ ਹੈ ਕਿ ਸੀਮੀਨੀਆ ਦਵਾਈਆਂ ਲਵੇ ਅਤੇ ਆਪਣੇ ਪਤਾਲੂਆਂ ਦਾ ਪੱਧਰ ਘੱਟ ਕਰੇ

ਦੱਖਣੀ ਅਫ਼ਰੀਕਾ ਦੀ ਦੌੜਾਕ ਕਾਸਟਰ ਸੀਮੀਨੀਆ ਵੱਲੋਂ ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਐਥਲੀਟ ਫੈਡਰੇਸ਼ਨ 'ਤੇ ਕੀਤਾ ਗਿਆ ਭੇਦਭਾਵ ਦਾ ਕੇਸ ਉਹ ਹਾਰ ਗਈ ਹੈ।

ਕੇਸ ਵਿੱਚ ਇਹ ਦੇਖਿਆ ਗਿਆ ਕਿ ਖਿਡਾਰਨ ਨੂੰ ਉਸ ਦੇ ਪਤਾਲੂ ਘਟਾਉਣ ਲਈ ਕਿਹਾ ਗਿਆ ਜੋ ਕਿ “ਭੇਦਭਾਵ ਹੈ ਪਰ ਜ਼ਰੂਰੀ ਵੀ”।

28 ਸਾਲਾ ਓਲੰਪੀਅਨ ਨੇ 400 ਮੀਟਰ ਤੋਂ ਲੈ ਕੇ ਇੱਕ ਮੀਲ ਤੱਕ ਦੀ ਦੌੜ ਲਈ ਮਹਿਲਾ ਦੌੜਾਕ ਲਈ ਪਤਾਲੂਆਂ ਨੂੰ ਘਟਾਉਣ ਲਈ ਬਣਾਏ ਗਏ IAAF ਨਿਯਮਾਂ ਨੂੰ ਚੁਣੌਤੀ ਦਿੱਤੀ ਸੀ।

ਸੀਮੀਨੀਆ ਨੇ ਆਪਣਾ ਆਖ਼ਰੀ ਮੁਕਾਬਲਾ 800 ਮੀਟਰ ਦੀ ਰੇਸ ਵਿੱਚ ਜਿੱਤਿਆ ਸੀ, ਉਹ ਇੰਟਰਸੈਕਸ ਲੱਛਣਾਂ ਦੇ ਨਾਲ ਪੈਦਾ ਹੋਈ ਸੀ। ਮਤਲਬ ਇਹ ਕਿ ਉਸਦੇ ਸਰੀਰ ਵਿੱਚ ਵੱਡੇ ਪੱਧਰ 'ਤੇ ਪਤਾਲੂ ਪੈਦਾ ਹੁੰਦੇ ਹਨ।

ਅਥਾਰਟੀ ਦਾ ਮੰਨਣਾ ਹੈ ਕਿ ਜੇਕਰ ਉਹ ਅਜਿਹੇ ਈਵੈਂਟਸ ਵਿੱਚ ਹਿੱਸਾ ਲੈਣਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੇ ਪਤਾਲੂਆਂ ਨੂੰ ਘਟਾਉਣ ਲਈ ਦਵਾਈਆਂ ਲੈਣੀਆਂ ਹੋਣਗੀਆਂ।

ਇਹ ਵੀ ਪੜ੍ਹੋ:

ਸਵਿੱਟਜ਼ਰਲੈਂਡ ਦੇ ਤਿੰਨ ਸਪੋਰਟਸ ਜੱਜਾਂ ਨੇ ਇਸ ਫ਼ੈਸਲੇ 'ਤੇ ਪਹੁੰਚਣ ਲਈ ਦੋ ਮਹੀਨੇ ਤੋਂ ਵੀ ਵੱਧ ਦਾ ਸਮਾਂ ਲਗਾਇਆ।

ਸੀਮੀਨੀਆ ਦੇ ਸਮਰਥਕਾਂ ਦਾ ਤਰਕ ਹੈ ਕਿ ਖਿਡਾਰਨ ਨੂੰ ਕਿਸੇ ਹੋਰ ਕਾਰਨ ਨਹੀਂ ਸਗੋਂ ਉਸਦੇ ਜੈਵਿਕ ਗੁਣਾਂ ਕਾਰਨ ਸਜ਼ਾ ਦਿੱਤੀ ਜਾ ਰਹੀ ਹੈ ਜੋ ਕਿ ਜਮਾਂਦਰੂ ਤੌਰ 'ਤੇ ਹਨ। ਉਸ ਨੇ ਕੋਈ ਧੋਖਾ ਨਹੀਂ ਕੀਤਾ ਅਤੇ ਨਾ ਹੀ ਚੰਗੇ ਪ੍ਰਦਰਸ਼ਨ ਲਈ ਕਿਸੇ ਦਵਾਈਆਂ ਦੀ ਵਰਤੋਂ ਕਰ ਰਹੀ ਹੈ।

ਕੇਲੀ ਨਾਈਟ, ਜੋ ਕਿ ਹਿਊਮਨ ਰਾਈਟਸ ਵਾਚ ਵਿੱਚ ਐੱਲਜੀਬੀਟੀ ਹੱਕਾਂ ਦੇ ਪ੍ਰੋਗਰਾਮ ਦੀ ਖੋਜਕਾਰ ਹੈ, ਉਨ੍ਹਾਂ ਦਾ ਕਹਿਣਾ ਹੈ, IAAF ਵੱਲੋਂ ਉਨ੍ਹਾਂ ਮਹਿਲਾ ਖਿਡਾਰਨਾਂ ਜਿਨ੍ਹਾਂ ਦਾ ਹਾਰਮੋਨ ਪੱਧਰ ਸਵੀਕਾਰ ਨਹੀਂ ਹੈ ਉਨ੍ਹਾਂ ਨੂੰ ਪਤਾਲੂ ਘਟਾਉਣ ਲਈ ਦਵਾਈਆਂ ਲੈਣ ਲਈ ਕਹਿਣਾ ''ਅਪਮਾਨਜਨਕ ਹੈ ਸਿਹਤ ਪੱਖੋਂ ਇਸਦੀ ਕੋਈ ਲੋੜ ਨਹੀਂ''।

IAAF ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੀਮੀਨੀਆ ਦੇ ਨਾਲ ਕੋਈ ਨਿੱਜੀ ਦਿੱਕਤ ਨਹੀਂ ਹੈ। ਪਰ ਗੱਲ ਇਹ ਹੈ ਕਿ ਮਹਿਲਾਵਾਂ ਦੇ ਜਿਨ੍ਹਾਂ ਮੁਕਾਬਲਿਆਂ ਵਿੱਚ ਉਹ ਜਿਹੜੀ ਫੀਲਡ ਵਿੱਚ ਦੌੜ ਰਹੀ ਹੈ ਉੱਥੇ ਉਨ੍ਹਾਂ ਲਈ ਕੁਝ ਨਿਯਮ ਹੁੰਦੇ ਹਨ।

IAAF ਦਾ ਕਹਿਣਾ ਹੈ ਕਿ ਉਹ ਖੇਡਾਂ ਵਿੱਚ ਇਕਸਾਰਤ ਬਣਾਈ ਰੱਖਣ ਲਈ ਅਜਿਹੇ ਫ਼ੈਸਲੇ ਲੈਂਦੇ ਹਨ ਖਾਸ ਕਰਕੇ ਔਰਤਾਂ ਦੀਆਂ ਖੇਡਾਂ ਵਿੱਚ।

IAAF ਦੇ ਪ੍ਰਧਾਨ ਲੋਰਡ ਸੇਬਾਸਤੀਆਂ ਨੇ ਆਸਟਰੇਲੀਆ ਦੇ ਡੇਲੀ ਟੈਲੀਗ੍ਰਾਫ਼ ਅਖ਼ਬਾਰ ਨੂੰ ਕਿਹਾ: ਜੇਕਰ ਅਸੀਂ ਲਿੰਗ ਵਰਗਾਂ ਨੂੰ ਵੰਡਿਆਂ ਹੈ ਤਾਂ ਇਸਦਾ ਕਾਰਨ ਹੈ। ਜੇਕਰ ਅਜਿਹੇ ਨਾ ਕਰਦੇ ਤਾਂ ਕੋਈ ਮਹਿਲਾ ਤਾਂ ਟਾਈਟਲ ਅਤੇ ਨਾ ਹੀ ਕੋਈ ਮੈਡਲ ਜਿੱਤ ਸਕਦੀ ਅਤੇ ਨਾ ਹੀ ਕੋਈ ਰਿਕਾਰਡ ਬਣਾ ਸਕਦੀ ਸੀ।''

IAAF ਦਾ ਕਹਿਣਾ ਹੈ ਕਿ ਜਿਹੜੀ ਵੀ ਔਰਤ ਦੇ ਪਤਾਲੂਆਂ ਦਾ ਪੱਧਰ ਪ੍ਰਤੀ ਲੀਟਰ ਖ਼ੂਨ ਪਿੱਛੇ ਪੰਜ ਨੈਨੋਮੋਲਜ਼ ਤੋਂ ਵੱਧ ਹੈ। ਦੂਜੇ ਸ਼ਬਦਾਂ ਵਿੱਚ ਉਹ ਔਰਤ ਦੀ ਨੁਮਾਇੰਦਗੀ ਨਹੀਂ ਕਰਦੀਆਂ ਅਤੇ ਇਹ ਖੇਡ ਦੇ ਮੈਦਾਨ ਵਿੱਚ ਔਰਤਾਂ ਦੀ ਨੁਮਾਇੰਦਗੀ ਨੂੰ ਘੱਟ ਕਰਦਾ ਹੈ।

ਇਸ ਲਈ ਉਹ ਕਹਿ ਰਹੇ ਹਨ ਕਿ ਸੀਮੀਨੀਆ ਦਵਾਈਆਂ ਲਵੇ ਅਤੇ ਆਪਣੇ ਪਤਾਲੂਆਂ ਦਾ ਪੱਧਰ ਘੱਟ ਕਰੇ।

Image copyright STU FORSTER
ਫੋਟੋ ਕੈਪਸ਼ਨ ਸੀਮੀਨੀਆ ਨੇ ਆਪਣਾ ਆਖ਼ਰੀ ਮੁਕਾਬਲਾ 800 ਮੀਟਰ ਦੀ ਰੇਸ ਵਿੱਚ ਜਿੱਤਿਆ ਸੀ

ਸੀਮੀਨੀਆ ਦੀ ਟੀਮ ਦਾ ਕਹਿਣਾ ਹੈ, "ਸੀਮੀਨੀਆ ਦਵਾਈਆਂ ਖਾ ਕੇ ਜਾਂ ਕਿਸੇ ਤਰ੍ਹਾਂ ਦਾ ਇਲਾਜ ਕਰਵਾ ਕੇ ਕੁਝ ਬਦਲਾਅ ਨਹੀਂ ਕਰਨਾ ਚਾਹੁੰਦੀ। ਜਿਸ ਤਰ੍ਹਾਂ ਦੀ ਉਹ ਹੈ, ਉਸੇ ਤਰ੍ਹਾਂ ਦੀ ਰਹਿਣਾ ਚਾਹੁੰਦੀ ਹੈ।''

ਕੀ ਹੈ 'ਇੰਟਰਸੈਕਸ'?

"ਇੰਟਰਸੈਕਸ'' ਇੱਕ ਅਜਿਹੀ ਟਰਮ ਹੈ ਜਿਹੜੀ ਵੱਖ-ਵੱਖ ਹਾਲਾਤਾਂ ਵਿੱਚ ਉਨ੍ਹਾਂ ਲੋਕਾਂ ਲਈ ਵਰਤੀ ਜਾਂਦਾ ਹੈ, ਜਿਨ੍ਹਾਂ ਸਪੱਸ਼ਟ ਤੌਰ 'ਤੇ ਕੋਈ ਆਦਮੀ ਜਾਂ ਔਰਤ ਹੋਣ ਦੀ ਪਰਿਭਾਸ਼ਾ ਨਹੀਂ ਹੁੰਦੀ। ਡਾਕਟਰਾਂ ਨੇ ਇਸ ਟਰਮ ਨੂੰ ਸੈਕਸ ਡਿਵੈਲਪਮੈਂਟ ਦੇ ਡਿਸਆਰਡਰ ਦੇ ਤੌਰ 'ਤੇ ਪਰਿਭਾਸ਼ਤ ਕੀਤਾ ਹੈ।

ਇੰਟਰਸੈਕਸ ਦੇ ਲੱਛਣਾਂ ਦੀਆਂ 40 ਤੋਂ ਵੱਧ ਕਿਸਮਾਂ ਹਨ।

ਜਣਨ ਅੰਗ ਜਨਮ ਦੇ ਸਮੇਂ ਵੀ ਅਨਿਸ਼ਚਿਤ ਹੋ ਸਕਦੇ ਹਨ ਜਾਂ ਉਹ ਜਵਾਨੀ ਵੇਲੇ ਵੀ ਹੋ ਸਕਦੇ ਹਨ।

ਇਹ ਵੀ ਪੜ੍ਹੋ:

ਸ਼ਖ਼ਸ ਸਰੀਰਕ ਰੂਪ ਤੋਂ ਪੁਰਸ਼ ਹੋ ਸਕਦਾ ਹੈ ਪਰ ਵਿਖਾਈ ਔਰਤ ਦੀ ਤਰ੍ਹਾਂ ਦਿੰਦਾ ਹੈ ਜਾਂ ਇਸ ਤੋਂ ਬਿਲਕੁਲ ਉਲਟ।

ਵਿਅਕਤੀਆਂ ਦੇ ਨਾਲ ਹਾਰਮੋਨ ਫੰਕਸ਼ਨ ਵੀ ਭਿੰਨ ਹੋ ਸਕਦੇ ਹਨ।

ਸੈਕਸ vs ਲਿੰਗ

ਸੈਕਸ ਇੱਕ ਜੈਵਿਕ ਵਰਗੀਕਰਨ ਹੈ ਅਤੇ ਲਿੰਗ ਨੂੰ ਸਮਾਜ ਵੱਲੋਂ ਪਛਾਣ ਨਾਲ ਦਰਸਾਇਆ ਗਿਆ ਹੈ।

ਇੰਟਰਸੈਕਸ ਦੇ ਲੱਛਣ ਜੈਵਿਕ ਹਨ ਇਸ ਲਈ ਉਸ ਨੂੰ ਸੈਕਸ ਦੇ ਤੌਰ 'ਤੇ ਦਰਸਾਇਆ ਗਿਆ ਹੈ ਨਾ ਕਿ ਕਿਸੇ ਲਿੰਗ ਪਛਾਣ ਦੇ ਨਾਲ।

UN ਦੀ 2016 ਦੀ ਰਿਪੋਰਟ ਮੁਤਾਬਕ 0.5 ਅਤੇ 1.7 ਫ਼ੀਸਦ ਵਿਚਾਲੇ ਬੱਚੇ ਇੰਟਰਸੈਕਸ ਲੱਛਣਾਂ ਦੇ ਨਾਲ ਪੈਦਾ ਹੁੰਦੇ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ