ਅਫ਼ਗਾਨਿਸਤਾਨ ਦੀ ਮਸ਼ਹੂਰ ਪੱਤਰਕਾਰ ਦਾ ਗੋਲੀ ਮਾਰ ਕੇ ਕਤਲ

ਮੀਨਾ ਮੰਗਲ Image copyright facebook
ਫੋਟੋ ਕੈਪਸ਼ਨ ਮੀਨਾ ਮੰਗਲ ਪੱਤਰਕਾਰਿਤਾ ਦੇ ਪੇਸ਼ੇ ਦੌਰਾਨ ਮੰਗਲ ਵੱਖ-ਵੱਖ ਟੀਵੀ ਚੈਨਲਾਂ 'ਤੇ ਹੋਸਟਿੰਗ ਕਰਦੀ ਸੀ

ਅਫ਼ਗਾਨਿਸਤਾਨ ਦੀ ਸੰਸਦ 'ਚ ਸੱਭਿਆਚਾਰਕ ਸਲਾਹਕਾਰ ਮੀਨਾ ਮੰਗਲ ਨੂੰ ਅਣ-ਪਛਾਤੇ ਲੋਕਾਂ ਨੇ ਗੋਲੀਆਂ ਮਾਰ ਹਲਾਕ ਕਰ ਦਿੱਤਾ ਹੈ।

ਮੀਨਾ ਮੰਗਲ ਪੱਤਰਕਾਰਿਤਾ ਦੇ ਪੇਸ਼ੇ ਨਾਲ ਵੀ ਜੁੜੀ ਰਹੀ ਹੈ, ਉਨ੍ਹਾਂ ਦੀ ਮੌਤ ਦੀ ਪੁਸ਼ਟੀ ਬੀਬੀਸੀ ਮੁਤਾਬਕ ਨੂੰ ਅਫ਼ਗਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਮੰਤਰਾਲੇ ਨੇ ਕੀਤੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ, ਜਦੋਂ ਉਹ ਰਾਜਧਾਨੀ ਕਾਬੁਲ ਵਿੱਚ ਆਪਣੇ ਕੰਮ 'ਤੇ ਜਾ ਰਹੀ ਸੀ।

ਮੀਨਾ ਮੰਗਲ ਆਪਣੇ ਪੱਤਰਕਾਰਿਤਾ ਦੇ ਪੇਸ਼ੇ ਦੌਰਾਨ ਵੱਖ-ਵੱਖ ਟੀਵੀ ਚੈਨਲਾਂ 'ਤੇ ਹੋਸਟਿੰਗ ਕਰਦੀ ਸੀ।

ਇੱਕ ਮਹਿਲਾ ਅਧਿਕਾਰ ਕਾਰਕੁਨ ਨੇ ਦੱਸਿਆ ਕਿ ਮੰਗਲ ਨੇ ਹਾਲ ਹੀ ਵਿੱਚ ਇੱਕ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੀ ਜਾਨ ਖ਼ਤਰੇ ਵਿੱਚ ਲੱਗ ਰਹੀ ਹੈ।

ਹਾਲਾਂਕਿ, ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ-

ਪੱਤਰਕਾਰ ਮਲਾਲੀ ਬਸ਼ੀਰ ਨੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਮੰਗਲ ਦੇ ਮਾਤਾ-ਪਿਤਾ ਅਧਿਕਾਰੀਆਂ ਨੂੰ ਕਾਤਲਾਂ ਨੂੰ ਫੜ੍ਹਣ ਦੀ ਅਪੀਲ ਕਰ ਰਹੇ ਹਨ।

ਮੰਗਲ ਦੀ ਮਾਂ ਮਲਾਲੀ ਨੇ 'ਸ਼ੱਕੀ ਕਾਤਲ' ਲਿਖਿਆ ਹੈ ਅਤੇ ਦੱਸਿਆ ਹੈ ਕਿ ਉਨ੍ਹਾਂ ਨੇ ਮੀਨਾ ਨੂੰ ਕੁਝ ਸਮਾਂ ਪਹਿਲਾਂ ਅਗਵਾ ਵੀ ਕੀਤਾ ਸੀ।

ਉਨ੍ਹਾਂ ਨੇ ਅਟਾਰਨੀ ਜਨਰਲ ਦੇ ਦਫ਼ਤਰ ਦੇ ਕੁਝ ਅਧਿਕਾਰੀਆਂ ਦੇ ਨਾਮ ਲੈ ਕੇ ਕਿਹਾ ਕਿ ਇਨ੍ਹਾਂ ਨੂੰ "ਰਿਸ਼ਵਤ ਦੇਣ ਕਰਕੇ ਅਗਵਾ ਕਰਨ ਵਾਲੇ ਬਚ ਗਏ ਸਨ।"

ਮੀਨਾ ਮੰਗਲ ਦੀ ਮੌਤ 'ਤੇ ਸੋਸ਼ਲ ਮੀਡੀਆ 'ਤੇ ਸਖ਼ਤ ਪ੍ਰਤਿਕਿਰਿਆ ਆ ਰਹੀ ਹੈ।

ਜਲਾਲ ਮਹਿਸੂਦ ਨਾਮ ਦੇ ਇੱਕ ਵਿਅਕਤੀ ਨੇ ਲਿਖਿਆ ਹੈ, "ਪੱਤਰਕਾਰਾਂ ਨੂੰ ਮਾਰਨਾ ਬੰਦ ਕਰੋ, ਅੱਤਵਾਦੀ ਪੱਤਰਕਾਰਾਂ ਨੂੰ ਮਾਰ ਤਾਂ ਸਕਦੇ ਹਨ ਪਰ ਬੇਗ਼ੁਨਾਹ ਲੋਕਾਂ ਦੀ ਆਵਾਜ਼ ਦਬਾ ਨਹੀਂ ਸਕਦੇ।"

ਸਲਮਾਨ ਖ਼ਾਨ ਲਿਖਦੇ ਹਨ, "ਇਸ ਖ਼ਬਰ ਨੇ ਮੇਰੇ ਦਿਲ ਦੇ ਟੁਕੜੇ-ਟੁਕੜੇ ਕਰ ਦਿੱਤੇ ਹਨ। ਅੱਤਵਾਦੀਆਂ ਨੇ ਕਾਬੁਲ ਵਿੱਚ ਅੱਜ ਪਾਸ਼ਤੋ ਕਵੀ ਦਾ ਕਤਲ ਕਰ ਦਿੱਤਾ ਹੈ।"

ਅਹਿਮਦ ਸ਼ਕੀਰ ਤਸਰ ਨੇ ਕਤਲ ਦੀ ਨਿੰਦਾ ਕੀਤੀ ਅਤੇ ਲਿਖਿਆ, "ਇਸ ਕਰੀਆ ਯੁੱਧ ਨੇ ਸਾਨੂੰ ਨੈਤਿਕ ਤੌਰ 'ਤੇ ਗਿਰਾ ਦਿੱਤਾ ਹੈ। ਔਰਤਾਂ ਦਾ ਕਤਲ ਅਫ਼ਗਾਨ ਦੀ ਪਰੰਪਰਾ ਵਿੱਚ ਕਦੇ ਨਹੀਂ ਰਿਹਾ। ਇਸ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ।"

ਬਹੁਤ ਸਾਰੇ ਲੋਕ ਮੀਨਾ ਮੰਗਲ ਦੇ ਕਤਲ 'ਤੇ 'ਨਿਆਂ ਚਾਹੀਦਾ ਹੈ' ਦੇ ਨਾਲ ਦੁੱਖ ਜ਼ਾਹਿਰ ਕਰ ਰਹੇ ਹਨ।

ਅਹਿਮਦ ਜਮੀਲ ਯੂਸਫ਼ਜ਼ਈ ਲਿਖਦੇ ਹਨ, "ਅੱਤਵਾਦੀ ਬੇਹੱਦ ਤਿਰਹਾਏ ਹਨ ਕਿਉਂਕਿ ਇੱਕ ਮੀਨਾ (ਪਿਆਰ) ਅੱਜ ਫਿਰ ਮਰ ਗਈ।"

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)