ਵੱਟਸਐਪ ਰਾਹੀਂ ਆਏ ਜਾਸੂਸੀ ਸਾਫਟਵੇਅਰ ਤੋਂ ਆਪਣੇ ਫੋਨ ਨੂੰ ਇੰਝ ਬਚਾਓ

ਵੱਟਸਐਪ Image copyright Getty Images

ਫੇਸਬੁੱਕ ਨੇ ਸਵੀਕਾਰ ਕੀਤਾ ਹੈ ਕਿ ਉਸਦੀ ਇੰਸਟੈਂਟ ਮੈਸੇਜਿੰਗ ਐਪ ਵੱਟਸਐਪ ਵਿੱਚ ਇੱਕ ਸੁਰੱਖਿਆ ਚੂਕ ਦੀ ਵਜ੍ਹਾ ਨਾਲ ਲੋਕਾਂ ਦੇ ਮੋਬਾਈਲ ਵਿੱਚ ਜਾਸੂਸੀ ਸਾਫਟਵੇਅਰ ਇੰਸਟਾਲ ਹੋ ਗਿਆ ਹੈ।

ਬ੍ਰਿਟੇਨ ਦੇ ਅਖ਼ਬਾਰ ਫਾਈਨੈਂਸ਼ੀਅਲ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ ਇਹ ਸਾਫਟਵੇਅਰ ਇੱਕ ਇਜ਼ਰਾਈਲੀ ਕੰਪਨੀ ਵਲੋਂ ਵਿਕਸਿਤ ਕੀਤਾ ਗਿਆ ਹੈ।

ਇਸ ਸਾਫਟਵੇਅਰ ਨੂੰ ਵੱਟਸਐਪ ਕਾਲ ਦੇ ਜ਼ਰੀਏ ਲੋਕਾਂ ਦੇ ਫੋਨ ਵਿੱਚ ਇੰਸਟਾਲ ਕੀਤਾ ਗਿਆ ਹੈ।

ਰਿਪੋਰਟ ਦੇ ਮੁਤਾਬਕ ਜੇਕਰ ਕੋਈ ਯੂਜ਼ਰ ਕਾਲ ਦਾ ਜਵਾਬ ਨਹੀਂ ਦਿੰਦਾ ਤਾਂ ਵੀ ਉਸਦੇ ਫੋਨ ਵਿੱਚ ਇਹ ਸਾਫਟਵੇਅਰ ਇੰਸਟਾਲ ਕੀਤਾ ਜਾ ਸਕਦਾ ਹੈ।

ਕੈਨੇਡਾ ਦੇ ਰਿਸਰਚਰਜ਼ ਮੁਤਾਬਕ ਇਸ ਸੌਫਟਵੇਅਰ ਰਾਹੀਂ ਮਨੁੱਖੀ ਅਧਿਕਾਰ ਕਾਰਜਕਰਤਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ:

ਰਿਪੋਰਟ ਮੁਤਾਬਕ ਫੇਸਬੁੱਕ ਦੇ ਇੰਜੀਨੀਅਰ ਇਸ ਚੂਕ ਨੂੰ ਠੀਕ ਕਰਨ ਵਿੱਚ ਰਵੀਵਾਰ ਤੱਕ ਜੁਟੇ ਸਨ।

ਫੇਸਬੁੱਕ ਨੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਨਵੇਂ ਵਰਜ਼ਨ ਨੂੰ ਅਪਡੇਟ ਕਰ ਲੈਣ।

ਵੱਟਸਐਪ ਅਪਡੇਟ ਕਿਵੇਂ ਕਰੀਏ?

ਐਂਡਰੌਏਡ ਯੂਜ਼ਰ ਗੂਗਲ ਪਲੇਅ ਸਟੋਰ 'ਤੇ ਜਾਕੇ ਮੈਨਿਊ 'ਤੇ ਜਾਓ। ਫਿਰ ਮਾਏ ਐਪਸ ਤੇ ਗੇਮਸ 'ਤੇ ਜਾਓ, ਜੇ ਵੱਟਸਐਪ ਹਾਲ ਹੀ ਵਿੱਚ ਅਪਡੇਟ ਹੋਇਆ ਹੈ ਤਾਂ ਉਹ ਇਨ੍ਹਾਂ ਐਪਸ ਦੀ ਲਿਸਟ ਵਿੱਚ ਆਏਗਾ ਜਿਸ ਵਿੱਚ ਓਪਨ ਲਿਖਿਆ ਹੈ, ਜੇ ਨਹੀਂ ਤਾਂ ਬਟਨ ਅਪਡੇਟ ਕਹੇਗਾ।

ਲੇਟੇਸਟ ਵਰਜ਼ਨ ਅਪਡੇਟ ਕਰੋ, ਜੋ 2.19.134 ਹੈ।

iOS ਯੂਜ਼ਰ ਐਪ ਸਟੋਰ ਤੇ ਜਾਓ, ਅਪਡੇਟਸ ਤੇ ਜਾਓ, ਜੇ ਅਪਡੇਟ ਹੋ ਰੱਖਿਆ ਹੈ ਤਾਂ ਉਪਨ ਦਾ ਬਟਨ ਵਿਖਾਏਗਾ, ਜੇ ਨਹੀਂ ਤਾਂ ਅਪਡੇਟ ਕਰੋ।

ਨਵਾਂ ਵਰਜ਼ਨ 2.19.51 ਹੈ।

Image copyright Wachiwit/GettyImages

ਵੱਟਸਐਪ ਖੁਦ ਨੂੰ ਇੱਕ ਸੁਰੱਖਿਅਤ ਐਪ ਦੱਸਦਾ ਹੈ ਕਿਉਂਕਿ ਮੈਸੇਜ ਐਂਡ ਟੂ ਐਂਡ ਐਨਕ੍ਰਿਪਟਿਡ ਹੁੰਦੇ ਹਨ। ਜਿਸ ਦਾ ਮਤਲਬ ਹੈ ਕਿ ਸੁਨੇਹਾ ਭੇਜਣ ਵਾਲੇ ਜਾਂ ਫਿਰ ਜਿਸ ਨੂੰ ਸੁਨੇਹਾ ਮਿਲ ਰਿਹਾ ਹੈ, ਸਿਰਫ ਉਹੀ ਮੈਸੇਜ ਦੇਖ ਪੜ੍ਹ ਸਕਦੇ ਹਨ।

ਪਰ ਇਸ ਸੌਫਟਵੇਅਰ ਰਾਹੀਂ ਹੈਕਰ ਟਾਰਗੇਟ ਦੇ ਫੋਨ 'ਤੇ ਮੈਸੇਜ ਪੜ੍ਹ ਸਕਦਾ ਹੈ।

ਇਹ ਵੀ ਪੜ੍ਹੋ:

ਕਿੰਨੇ ਲੋਕ ਬਣੇ ਨਿਸ਼ਾਨਾ?

ਫਿਲਹਾਲ ਇਹ ਨਹੀਂ ਪਤਾ ਲਗ ਸਕਿਆ ਹੈ ਕਿ ਕਿੰਨੇ ਯੂਜ਼ਰ ਇਸ ਸਾਈਬਰ ਹਮਲੇ ਦਾ ਨਿਸ਼ਾਨਾ ਬਣੇ ਹਨ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਇਸ ਹਮਲੇ ਵਿੱਚ ਬੇਹੱਦ ਚੁਨਿੰਦਾ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਦੁਨੀਆਂ ਭਰ ਵਿੱਚ ਢੇਡ ਸੌ ਕਰੋੜ ਤੋਂ ਵੱਧ ਲੋਕ ਵੱਟਸਐਪ ਇਸਤੇਮਾਲ ਕਰਦੇ ਹਨ।

ਇਹ ਸੌਫਟਵੇਅਰ ਇਜ਼ਰਾਈਲੀ ਕੰਪਨੀ 'ਐਨਐਸਓ ਗਰੁੱਪ' ਨੇ ਤਿਆਰ ਕੀਤਾ ਹੈ। ਇਸ ਕੰਪਨੀ ਨੂੰ 'ਸਾਈਬਰ ਆਰਮਜ਼ ਡੀਲਰ' ਦੇ ਤੌਰ 'ਤੇ ਜਾਣਿਆ ਜਾਂਦਾ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)