ਕੀ ਤੁਹਾਨੂੰ ਕਦੇ ਲਗਾਤਾਰ ਨਿੱਛਾਂ ਆਉਣ ਲੱਗਦੀਆਂ ਹਨ

ਹੇਫੀਵਰ Image copyright Getty Images

ਅਸੀਂ ਸਾਰੇ ਕਦੇ ਕਦੇ ਲਗਾਤਾਰ ਬਿਨਾਂ ਗੱਲ ਦੇ ਨਿੱਛਾਂ ਆਉਣ, ਨੱਕ ਜਾਂ ਸਰੀਰ ਵਿੱਚ ਖੁਜਲੀ ਹੋਣ ਕਾਰਨ ਪਰੇਸ਼ਾਨ ਰਹਿੰਦੇ ਹਾਂ।

ਇਸ ਨੂੰ 'ਹੇਅ ਫੀਵਰ' ਕਿਹਾ ਜਾਂਦਾ ਹੈ। ਜਦੋਂ ਧੂਲ ਵਿੱਚ ਫੁੱਲ ਤੇ ਘਾਹ ਦੇ ਕਣ ਮਿਲ ਕੇ ਸਾਡੇ 'ਤੇ ਹਮਲਾ ਕਰਦੇ ਹਨ, ਉਦੋਂ ਇਹ ਬੁਖਾਰ ਹੁੰਦਾ ਹੈ।

ਜਿਸ ਨੂੰ ਪਰਾਗ (ਫੁੱਲ ਦੇ ਅੰਦਰਲਾ ਹਿੱਸਾ) ਦੇ ਕਣਾਂ ਤੋਂ ਐਲਰਜੀ ਹੁੰਦੀ ਹੈ, ਉਹ ਹੇਅ ਫੀਵਰ ਤੋਂ ਵੱਧ ਪਰੇਸ਼ਾਨ ਰਹਿੰਦਾ ਹੈ। ਲੋਕਾਂ ਦੀ ਨੱਕ ਵੱਗਣ ਲਗਦੀ ਹੈ, ਅੱਖਾਂ 'ਚੋਂ ਪਾਣੀ ਆਉਣ ਲਗਦਾ ਹੈ, ਗਲੇ 'ਚ ਖਰਾਸ਼ ਹੁੰਦੀ ਹੈ, ਲਗਾਤਾਰ ਨਿੱਛਾਂ ਆਉਣ ਲਗਦੀਆਂ ਹਨ।

ਇਹ ਬੀਮਾਰੀ ਖਾਸ ਤੌਰ 'ਤੇ ਬਸੰਤ ਦੇ ਬਾਅਦ ਦੇ ਦਿਨਾਂ 'ਚ ਸਾਨੂੰ ਤੰਗ ਕਰਦੀ ਹੈ।

10 ਤੋਂ 30 ਫੀਸਦ ਆਬਾਦੀ ਇਸ ਨਾਲ ਪ੍ਰਭਾਵਿਤ ਹੁੰਦੀ ਹੈ।

ਇਹ ਵੀ ਪੜ੍ਹੋ:

ਇਸ ਬੁਖਾਰ ਦਾ ਘਾਹ ਨਾਲ ਕੋਈ ਸਬੰਧ ਨਹੀਂ ਹੈ?

19ਵੀਂ ਸਦੀ ਵਿੱਚ ਲੋਕਾਂ ਨੂੰ ਯਕੀਨ ਸੀ ਕਿ ਤਾਜ਼ਾ ਕੱਟੀ ਹੋਈ ਘਾਹ ਕਾਰਨ ਇਹ ਬੁਖਾਰ ਲੋਕਾਂ ਨੂੰ ਜਕੜ ਰਿਹਾ ਹੈ।

ਇਸ ਲਈ ਇਸ ਨੂੰ ਹੇਅ ਫੀਵਰ ਕਿਹਾ ਗਿਆ। ਉਸ ਵੇਲੇ ਇੱਕ ਬਿਰਤਾਨਵੀ ਡਾਕਟਰ ਜੇਮਜ਼ ਬੋਸਟੌਕ ਹੇਅ ਫੀਵਰ ਦਾ ਸ਼ਿਕਾਰ ਹੋਏ, ਤਾਂ ਉਨ੍ਹਾਂ ਨੇ ਪੜਤਾਲ ਕੀਤੀ।

ਉਹ ਹਰ ਸਾਲ ਗਰਮੀ ਵਿੱਚ ਇਸ ਬੁਖਾਰ ਨਾਲ ਪੀੜਤ ਹੁੰਦਾ ਸੀ।

ਜੇਮਜ਼ ਇਸ ਨਤੀਜੇ 'ਤੇ ਪਹੁੰਚਿਆ ਕਿ ਇਸ ਬੁਖਾਰ ਦਾ ਘਾਹ ਨਾਲ ਕੋਈ ਸਬੰਧ ਨਹੀਂ ਹੈ। ਉਹ ਜਦੋਂ ਸਮੁੰਦਰ ਕਿਨਾਰੇ ਰਹਿਣ ਲਈ ਗਿਆ ਤਾਂ ਉਸ ਨੂੰ ਇਸ ਤੋਂ ਛੁੱਟਕਾਰਾ ਮਿਲ ਗਿਆ।

ਪਰ ਡਾਕਟਰ ਜੇਮਜ਼ ਦਾ ਇਹ ਮੰਨਣਾ ਸੀ ਕਿ ਇਹ ਗਰਮੀ ਵਿੱਚ ਹੋਣ ਵਾਲੀ ਸਾਲਾਨਾ ਬੀਮਾਰੀ ਹੈ, ਜੋ ਕਿ ਗਲਤ ਸੀ।

Image copyright Getty Images

ਫਲਾਂ ਦੇ ਕਣਾਂ ਨਾਲ ਇਸ ਬੁਖਾਰ ਦਾ ਸਬੰਧ 1859 ਵਿੱਚ ਪਤਾ ਲਗਾਇਆ ਗਿਆ।

ਬਿਰਤਾਨਵੀ ਵਿਗਿਆਨਕ ਚਾਰਲਜ਼ ਬਲੈਕਲੇ ਨੂੰ ਜਦੋਂ ਇੱਕ ਗੁਲਦਸਤਾ ਦਿੱਤਾ ਗਿਆ, ਤਾਂ ਉਸ ਨੂੰ ਸੁੰਘਦੇ ਹੀ ਨਿੱਛਾਂ ਆਉਣ ਲੱਗੀਆਂ।

ਜਾਂਚ ਪੜਤਾਲ ਤੋਂ ਬਾਅਦ ਬਲੈਕਲੇ ਇਸ ਨਤੀਜੇ 'ਤੇ ਪਹੁੰਚੇ ਕਿ ਫੁੱਲਾਂ ਦੇ ਪਰਾਗ ਤੇ ਘਾਹ ਤੋਂ ਨਿਕਲਣ ਵਾਲੇ ਕਣ ਹਵਾ ਵਿੱਚ ਮਿਲ ਕੇ ਹੇਅ ਫੀਵਰ ਨੂੰ ਜਨਮ ਦਿੰਦੇ ਹਨ।

ਇਸ ਦਾ ਸਾਡਾ ਰੋਗਾਂ ਨਾਲ ਲੜਣ ਦੇ ਸਮਰੱਥ ਨਾਲ ਸਿੱਧਾ ਮੁਕਾਬਲਾ ਹੁੰਦਾ ਹੈ।

ਕੁੱਲ ਮਿਲਾ ਕੇ, ਹੇਅ ਫੀਵਰ ਘਾਹ ਤੇ ਫੁੱਲਾਂ ਦੇ ਪਰਾਗ ਕਾਰਨ ਹੁੰਦਾ ਹੈ।

ਇਹ ਵੀ ਪੜ੍ਹੋ:

ਉਮਰ ਦੇ ਨਾਲ ਖਤਮ ਹੋ ਜਾਂਦਾ ਹੈ ਹੇਅ ਫੀਵਰ?

ਅਸੀਂ ਆਮ ਤੌਰ 'ਤੇ ਇਹ ਮੰਨਦੇ ਹਾਂ ਕਿ ਜਿਵੇਂ ਬੱਚੇ ਵੱਡੇ ਹੁੰਦੇ ਹਨ, ਉਨ੍ਹਾਂ ਨੂੰ ਹੇਅ ਫੀਵਰ ਨਹੀਂ ਹੁੰਦਾ।

20 ਫੀਸਦ ਲੋਕਾਂ ਨੂੰ ਤਾਂ ਹਮੇਸ਼ਾ ਲਈ ਇਸ ਤੋਂ ਛੁੱਟਕਾਰਾ ਮਿਲ ਜਾਂਦਾ ਹੈ। ਉਮਰ ਦੇ ਪੰਜਵੇਂ ਦਹਾਕੇ ਵਿੱਚ ਆਮ ਤੌਰ 'ਤੇ ਲੋਕ ਹੇਅ ਫੀਵਰ ਦੇ ਸ਼ਿਕੰਜੇ ਤੋਂ ਆਜ਼ਾਦ ਹੋ ਜਾਂਦੇ ਹਨ।

ਹਾਲਾਂਕਿ ਜਿਹੜੇ ਲੋਕਾਂ ਨੂੰ ਬਚਪਨ ਵਿੱਚ ਇਹ ਬਿਮਾਰੀ ਪਰੇਸ਼ਾਨ ਨਹੀਂ ਕਰਦੀ, ਉਨ੍ਹਾਂ ਨੂੰ ਵਧਦੀ ਉਮਰ ਦੇ ਨਾਲ ਬੁਖਾਰ ਤੰਗ ਕਰਨ ਲਗ ਸਕਦਾ ਹੈ।

ਵਧਦੀ ਉਮਰ ਦੇ ਨਾਲ ਹੇਅ ਫੀਵਰ ਤੋਂ ਵੀ ਛੁਟਕਾਰਾ ਮਿਲ ਸਕਦਾ ਹੈ ਤੇ ਲੋਕ ਇਸਦੇ ਸ਼ਿਕਾਰ ਵੀ ਹੋ ਸਕਦੇ ਹਨ।

Image copyright Getty Images

ਮੀਂਹ ਨਾਲ ਹੇਅ ਫੀਵਰ ਤੋਂ ਛੁਟਕਾਰਾ ਮਿਲ ਜਾਂਦਾ ਹੈ?

ਕਈ ਲੋਕਾਂ ਨੂੰ ਲਗਦਾ ਹੈ ਕਿ ਮੀਂਹ ਹੋਣ ਕਾਰਨ ਹਵਾ ਵਿੱਚ ਮੌਜੂਦ ਕਣ ਬੈਠ ਜਾਂਦੇ ਹਨ ਤੇ ਉਨ੍ਹਾਂ ਨੂੰ ਇਸ ਨਾਲ ਛੁੱਟਕਾਰਾ ਮਿਲ ਜਾਂਦਾ ਹੈ।

ਉਨ੍ਹਾਂ ਦੀਆਂ ਅੱਖਾਂ ਤੇ ਨੱਕ ਵਿੱਚ ਹੋਣ ਵਾਲੀ ਖੁਜਲੀ ਤੇ ਨਿੱਛਾਂ ਬੰਦ ਹੋ ਜਾਂਦੀਆਂ ਹਨ।

ਸੱਚ ਇਹ ਹੈ ਕਿ ਮੀਂਹ ਤੋਂ ਐਲਰਜੀ ਦੀ ਪਰੇਸ਼ਾਨੀ ਵੱਧ ਸਕਦੀ ਹੈ।

10 ਸੈਂਟੀਮੀਟਰ ਤੱਕ ਮੀਂਹ ਹੋਣ ਤੋਂ ਬਾਅਦ ਪਰਾਗ ਦੇ ਕਣ ਹਵਾ ਵਿੱਚ ਘੱਟ ਜਾਂਦੇ ਹਨ।

ਪਰ ਤੇਜ਼ ਮੀਂਹ ਪੈਣ 'ਤੇ ਫੁੱਲਾਂ 'ਚੋਂ ਪਰਾਗ ਨਿਕਲ ਕੇ ਹਵਾ ਵਿੱਚ ਹੋਰ ਵੀ ਮਿਲ ਜਾਂਦੇ ਹਨ ਤੇ ਸਾਨੂੰ ਹੇਅ ਫੀਵਰ ਜਕੜ ਸਕਦਾ ਹੈ।

ਮੀਂਹ ਕਿੰਨਾ ਪਿਆ ਹੈ, ਇਸ ਨਾਲ ਤੈਅ ਹੁੰਦਾ ਹੈ ਕਿ ਹੇਅ ਫੀਵਰ ਤੋਂ ਛੁੱਟਕਾਰਾ ਮਿਲੇਗਾ ਜਾਂ ਨਹੀਂ।

ਇਹ ਵੀ ਪੜ੍ਹੋ:

ਇਹ ਬੁਖਾਰ ਦਿਨੇ ਜ਼ਿਆਦਾ ਤੰਗ ਕਰਦਾ ਹੈ

ਜੇ ਤੁਸੀਂ ਹੇਅ ਫੀਵਰ ਦੇ ਸ਼ਿਕਾਰ ਹੋ ਤਾਂ ਬਿਹਤਰ ਹੋਵੇਗਾ ਕਿ ਘਰ ਵਿੱਚ ਰਹੋ। ਖੁੱਲ੍ਹੀ ਹਵਾ ਵਿੱਚ ਇਹ ਹੋਰ ਪਰੇਸ਼ਾਨ ਕਰੇਗਾ।

ਦਿਨ ਵਿੱਚ ਹਵਾ ਗਰਮ ਹੋਣ ਕਾਰਨ ਪਰਾਗ ਦੇ ਕਣ ਉੱਪਰ ਉੱਠਦੇ ਹਨ, ਉੱਥੇ ਹੀ ਰਾਤ ਵਿੱਚ ਤਾਪਮਾਨ ਘੱਟ ਹੋਣ ਕਾਰਨ ਇਹ ਜ਼ਮੀਨ 'ਤੇ ਬੈਠ ਜਾਂਦੇ ਹਨ।

ਹੇਅ ਫੀਵਰ ਤੁਹਾਨੂੰ ਕਿੰਨਾ ਤੰਗ ਕਰੇਗਾ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਹਾਡੇ ਆਲੇ ਦੁਆਲੇ ਕਿਹੋ ਜਿਹੇ ਪੌਧੇ ਹਨ।

ਜਿਨ੍ਹਾਂ ਵਿੱਚ ਵੱਧ ਪਰਾਗ ਦੇ ਕਣ ਹੁੰਦੇ ਨੇ, ਉਹ ਤੁਹਾਨੂੰ ਵੱਧ ਪਰੇਸ਼ਾਨ ਕਰਨਗੇ।

Image copyright Getty Images

ਐਂਟੀਹਿਸਟਾਮਾਇਨ ਦਵਾਈਆਂ ਤੁਹਾਨੂੰ ਸੁਸਤ ਕਰ ਦੇਣਗੀਆਂ

ਐਂਟੀਹਿਸਟਾਮਾਇਨ ਦਵਾਈਆਂ ਤੁਹਾਡੇ 'ਤੇ ਹੇਅ ਫੀਵਰ ਦੇ ਅਸਰ ਨੂੰ ਘਟਾ ਦਿੰਦੀਆਂ ਹਨ।

ਅਸਲ ਵਿੱਚ ਜਦੋਂ ਪਰਾਗ ਦੇ ਕਣ ਸਾਡੇ ਸਰੀਰ 'ਤੇ ਹਮਲਾ ਕਰਦੇ ਹਨ, ਸਾਡੇ ਸਰੀਰ ਨੂੰ ਲਗਦਾ ਹੈ ਕਿ ਇਸਦੇ ਪ੍ਰੋਟੀਨ ਸਾਡੇ 'ਤੇ ਹਮਲਾ ਕਰ ਰਹੇ ਹਨ।

ਉਦੋਂ ਸਾਡੇ ਸਰੀਰ ਤੋਂ ਹਿਸਟਾਮਾਈਨ ਨਾਂ ਦਾ ਕੈਮਿਕਲ ਨਿਕਲਦਾ ਹੈ। ਇਸ ਨੂੰ ਰੋਕਣ ਲਈ ਹੀ ਐਂਟੀਹਿਸਟਾਮਾਈਨ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਪਹਿਲਾਂ ਇਨ੍ਹਾਂ ਦਵਾਈਆਂ ਨੂੰ ਲੈਣ ਤੋਂ ਬਾਅਦ ਲੋਕਾਂ ਨੂੰ ਸੁਸਤੀ ਆ ਜਾਂਦੀ ਸੀ। ਇਹ ਦਵਾਈਆਂ ਅਕਸਰ ਰਾਤ ਵਿੱਚ ਖਾਈਆਂ ਜਾਂਦੀਆਂ ਸੀ, ਤਾਂ ਜੋ ਨਿੱਛਾਂ ਆਉਣੀਆਂ ਬੰਦ ਹੋਣ ਤੇ ਨੀਂਦ ਵਧੀਆ ਆਏ।

ਪਰ 1980 ਤੇ 1990 ਦੇ ਦਹਾਕੇ ਵਿੱਚ ਨਵੀਆਂ ਦਵਾਈਆਂ ਈਜਾਦ ਹੋਈਆਂ। ਇਸ ਨਾਸ ਸੁਸਤੀ ਨਹੀਂ ਆਉਂਦੀ। ਹਾਲਾਂਕਿ ਕੁਝ ਲੋਕਾਂ ਨੂੰ ਹਾਲੇ ਵੀ ਇਹ ਦਵਾਈਆਂ ਲੈਣ ਨਾਲ ਸੁਸਤੀ ਆ ਸਕਦੀ ਹੈ।

ਸ਼ਹਿਰ ਨਾਲ ਹੇਅ ਫੀਵਰ ਠੀਕ ਹੋ ਜਾਂਦਾ ਹੈ?

ਸ਼ਹਿਦ ਨੂੰ ਅਮਰਿਤ ਦੇ ਸਮਾਨ ਮੰਨਿਆ ਜਾਂਦਾ ਹੈ। ਹੇਅ ਫੀਵਰ ਹੋਣ 'ਤੇ ਇੱਕ ਚਮਚਾ ਸ਼ਹਿਦ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।

ਪਰ ਰਿਸਰਚ ਨਾਲ ਇਹ ਗੱਲ ਸਾਬਤ ਨਹੀਂ ਹੋਈ ਹੈ। ਅਮਰੀਕਾ ਤੇ ਫਿਨਲੈਂਡ ਵਿੱਚ ਹੋਈ ਰਿਸਰਚ ਵਿੱਚ ਪਾਇਆ ਗਿਆ ਕਿ ਸ਼ਹਿਦ ਲੈਣ ਨਾਲ ਹੇਅ ਫੀਵਰ ਵਿੱਚ ਕੋਈ ਰਾਹਤ ਨਹੀਂ ਮਿਲਦੀ।

ਯਾਨੀ ਕਿ, ਸ਼ਹਿਦ ਨਾਲ ਬੀਮਾਰੀ ਵਿੱਚ ਰਾਹਤ ਨਹੀਂ ਮਿਲਦੀ ਹੈ।

ਤੁਸੀਂ ਇਹ ਵੀਡੀਓਜ਼ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ