ਹੌਆਵੇਅ ਨਾਲ ਗੂਗਲ ਵਲੋਂ ਸਬੰਧ ਤੋੜਨਾ ਤੁਹਾਡੇ ਫੋਨ 'ਤੇ ਕੀ ਅਸਰ ਪਏਗਾ?

ਹੋਆਵੇਅ, ਚੀਨੀ ਕੰਪਨੀ Image copyright Getty Images

ਅਮਰੀਕੀ ਤਕਨੀਕੀ ਕੰਪਨੀ ਗੂਗਲ ਹੌਆਵੇਅ ਨਾਲ ਹਾਰਡਵੇਅਰ, ਸਾਫ਼ਟਵੇਅਰ ਅਤੇ ਤਕਨੀਕੀ ਸੇਵਾਵਾਂ ਦੇ "ਗੈਰ-ਜਨਤਕ" ਸੰਚਾਰ ਨਾਲ ਸੰਬੰਧਿਤ ਸਾਰੇ ਵਪਾਰ ਤੋੜ ਰਹੀ ਹੈ।

ਚੀਨੀ ਕੰਪਨੀ ਹੌਆਵੇਅ ਦੁਨੀਆਂ ਵਿੱਚ ਫੋਨ ਬਣਾਉਣ ਵਾਲੀ ਦੂਜੀ ਸਭ ਤੋਂ ਵੱਡੀ ਕੰਪਨੀ ਹੈ। ਕੈਮਰੇ ਅਤੇ ਬੈਟਰੀ ਬੈਕਅਪ ਕਰਕੇ ਇਹ ਪਸੰਦ ਕੀਤਾ ਜਾਂਦਾ ਹੈ।

ਜ਼ਿਆਦਾਤਰ ਸਮਾਰਟ ਫੋਨ ਵਾਂਗ ਹੌਆਵੇਅ ਦੇ ਫੋਨ ਵੀ ਗੂਗਲ ਦੇ ਐਂਡਰਾਇਡ ਓਪਰੇਟਿੰਗ ਸਿਸਟਮ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਯੂਜ਼ਰ ਨੂੰ ਗੂਗਲ ਦੇ ਕਈ ਸਾਫ਼ਟਵੇਅਰ ਜਿਵੇਂ ਕਿ ਗੂਗਲ ਪਲੇਅ, ਗੂਗਲ ਮੇਲ, ਗੂਗਲ ਮੈਪਜ਼ ਮਿਲਦੇ ਹਨ।

ਇਹ ਫੈਸਲਾ ਅਮਰੀਕੀ ਰਾਸ਼ਟਰਪਤੀ ਟਰੰਪ ਦੇ 15 ਮਈ ਨੂੰ ਜਾਰੀ ਨਿਰਦੇਸ਼ ਤੋਂ ਬਾਅਦ ਲਿਆ ਗਿਆ ਹੈ। ਇਸ ਕਾਰਨ ਅਮਰੀਕੀ ਕੰਪਨੀਆਂ ਨੂੰ ਕਿਸੇ ਵੀ ਅਜਿਹੀ ਸੰਚਾਰ ਕੰਪਨੀ ਦੀਆਂ ਸੇਵਾਵਾਂ ਲੈਣ 'ਤੇ ਪਾਬੰਦੀ ਹੈ ਜੋ ਕਿ 'ਦੇਸ ਦੀ ਸੁਰੱਖਿਆ ਲਈ ਖਤਰਾ ਹਨ।'

ਹੌਆਵੇਅ ਨੂੰ ਉਨ੍ਹਾਂ ਕੰਪਨੀਆਂ ਦੀ ਸੂਚੀ ਵਿਚ ਸ਼ਾਮਿਲ ਕਰ ਦਿੱਤਾ ਗਿਆ ਹੈ,ਜਿਨ੍ਹਾਂ ਨਾਲ ਬਿਨਾਂ ਵਿਸ਼ੇਸ਼ ਲਾਈਸੈਂਸ ਦੇ ਵਪਾਰਕ ਸਬੰਧ ਹੀ ਮਨਾਹੀ ਹੈ।

ਇਹ ਵੀ ਪੜ੍ਹੋ:

ਇਸ ਸੋਮਵਾਰ ਨੂੰ ਅਮਰੀਕੀ ਸਰਕਾਰ ਨੇ ਕਿਹਾ ਕਿ ਉਹ ਚੀਨੀ ਕੰਪਨੀ ਉੱਤੇ ਪਾਬੰਦੀਆਂ ਲਾਉਣ ਲਈ ਤਿੰਨ ਮਹੀਨੇ ਦਾ ਸਮਾਂ ਦੇ ਰਹੀ ਹੈ ਤਾਂ ਕਿ ਗਾਹਕਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ।

ਇਸ ਦਾ ਯੂਜ਼ਰਸ ਉੱਤੇ ਅਸਰ ਕੀ ਹੋਏਗਾ?

ਥੋੜ੍ਹੇ ਸਮੇਂ ਲਈ ਕੁਝ ਖਾਸ ਬਦਲਾਅ ਨਹੀਂ

ਜ਼ਿਆਦਾਤਰ ਲੋਕਾਂ ਨੂੰ ਜੋ ਪਰੇਸ਼ਾਨ ਕਰ ਰਿਹਾ ਹੈ ਉਹ ਹੈ ਸੁਰੱਖਿਆ।

ਹੈਕਰਜ਼ ਤੋਂ ਬਚਾਉਣ ਅਤੇ ਤਕਨੀਕੀ ਮੁਸ਼ਕਿਲ ਦੇ ਹੱਲ ਲਈ ਐਂਡਰਾਇਡ ਲਗਾਤਾਰ ਸਾਫ਼ਟਵੇਅਰ ਅਪਡੇਟ ਕਰਦਾ ਰਹਿੰਦਾ ਹੈ। ਡਰ ਜਤਾਇਆ ਜਾ ਰਿਹਾ ਹੈ ਕਿ ਹੁਣ ਇਸ ਨੂੰ ਖ਼ਤਰਾ ਹੈ।

Image copyright EPA

ਪਰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਐਂਡਰਾਇਡ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ, "ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਜਦੋਂ ਤੱਕ ਅਸੀਂ ਅਮਰੀਕੀ ਸਰਕਾਰ ਦੀਆਂ ਸਾਰੀਆਂ ਲੋੜਾਂ ਦੀ ਪਾਲਣਾ ਕਰਦੇ ਹਾਂ, ਉਦੋਂ ਤੱਕ ਗੂਗਲ ਪਲੇਅ ਵਰਗੀਆਂ ਸੇਵਾਵਾਂ ਅਤੇ ਗੂਗਲ ਪਲੇਅ ਪ੍ਰੋਟੈਕਟ ਮੌਜੂਦਾ ਹੌਆਵੇਅ ਡਿਵਾਈਸਾਂ 'ਤੇ ਕੰਮ ਜਾਰੀ ਰੱਖੇਗੀ।"

ਗੂਗਲ ਨੇ ਬੀਬੀਸੀ ਨੂੰ ਜਾਣਕਾਰੀ ਦਿੱਤੀ ਕਿ ਹੌਆਵੇਅ 'ਤੇ ਐਂਡਰਾਇਡ ਸਿਸਟਮ ਪੂਰੀ ਤਰ੍ਹਾਂ ਜਾਰੀ ਰਹੇਗਾ, ਜਿਸ ਵਿਚ ਗੂਗਲ ਐਪ ਸਟੋਰ ਵੀ ਸ਼ਾਮਿਲ ਹੈ।

ਮੀਡੀਅਮ ਟਰਮ- ਅਨਿਸ਼ਚਿਤਤਾ

ਕੰਪਨੀ ਅਤੇ ਯੂਜ਼ਰਜ਼ ਨੂੰ ਉਡੀਕ ਕਰਨੀ ਪਏਗੀ ਕਿ ਗੂਗਲ ਦੀਆਂ ਕਿਹੜੀਆਂ ਸੇਵਾਵਾਂ ਬਲਾਕ ਹੋ ਰਹੀਆਂ ਹਨ ਅਤੇ ਕਦੋਂ।

ਗੂਗਲ ਨੇ ਹਾਲੇ ਪੂਰੀ ਤਰ੍ਹਾਂ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਬਸ ਇੰਨਾ ਕਿਹਾ ਹੈ, "ਅਸੀਂ (ਡੋਨਾਲਡ ਟਰੰਪ ਦੇ) ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਾਂ ਅਤੇ ਇਸ ਦੇ ਪ੍ਰਭਾਵ ਨੂੰ ਦੇਖ ਰਹੇ ਹਾਂ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਗੂਗਲ ਦੀ ਐਲਗੋਰਿਦਮ

ਰਾਇਟਰਜ਼ ਮੁਤਾਬਕ ਗੂਗਲ ਪਲੇਅ ਰਾਹੀਂ ਜੋ ਐਪਸ ਅਪਡੇਟ ਹੁੰਦੀਆਂ ਹਨ, ਉਹ ਮੌਜੂਦਾ ਯੂਜ਼ਰਸ ਲਈ ਜਾਰੀ ਰਹਿਣਗੀਆਂ। ਹਾਲਾਂਕਿ ਜੋ ਓਪਰੇਟਿੰਗ ਸਿਸਟਮ ਫੋਨ ਖ਼ੁਦ ਅਪਡੇਟ ਕਰਦਾ ਹੈ ਉਹ ਨਹੀਂ ਹੋ ਸਕੇਗਾ ਜੋ ਕਿ ਸਾਲ ਦੀ ਅਖੀਰ ਵਿੱਚ ਹੋਣ ਵਾਲਾ ਹੈ।

Image copyright Getty Images

ਹੌਆਵੇਅ ਦਾ ਕਹਿਣਾ ਹੈ ਕਿ ਜੋ ਫੋਨ ਵਿਕ ਚੁੱਕੇ ਹਨ ਜਾਂ ਫਿਰ ਹਾਲੇ ਵਿਕਣੇ ਬਾਕੀ ਹਨ ਉਨ੍ਹਾਂ ਉੱਤੇ ਸਾਰੇ ਸੁਰੱਖਿਆ ਅਪਡੇਟ ਸਟਾਮਰਟਫੋਨ ਅਤੇ ਟੈਬਲੇਟ 'ਤੇ ਜਾਰੀ ਰਹਿਣਗੇ। ਪਰ ਇਹ ਸਪਸ਼ਟ ਨਹੀਂ ਹੋ ਰਿਹਾ ਹੈ ਕਿ ਹੌਆਵੇਅ ਇਹ ਕਿਵੇਂ ਕਰੇਗਾ।

ਗੂਗਲ ਕਿਸੇ ਵੀ ਸਾਫ਼ਟਵੇਅਰ ਦੇ ਅਪਡੇਟ ਤੋਂ ਇੱਕ ਮਹੀਨਾ ਪਹਿਲਾਂ ਐਂਡਰਾਇਡ ਕੰਪਨੀਆਂ ਨੂੰ ਕੋਡ ਦੇ ਦਿੰਦਾ ਹੈ। ਇਸ ਨਾਲ ਫੋਨ ਕੰਪਨੀਆਂ ਨੂੰ ਚੈੱਕ ਕਰਨ ਦਾ ਮੌਕਾ ਮਿਲ ਜਾਂਦਾ ਹੈ ਕਿ ਸਾਫ਼ਟਵੇਅਰ ਅਪਡੇਟ ਨਾਲ ਕੋਈ ਮੁਸ਼ਕਿਲ ਤਾਂ ਨਹੀਂ ਹੋ ਰਹੀ।

ਲੰਮੇਂ ਸਮੇਂ ਦੀਆਂ ਔਕੜਾਂ

ਹੌਆਵੇਅ ਨੇ ਪਹਿਲਾਂ ਕਿਹਾ ਸੀ ਕਿ ਉਹ ਆਪਣੇ ਹੀ ਓਪਰੇਟਿੰਗ ਸਿਸਟਮ ਉੱਤੇ ਕੰਮ ਕਰ ਰਿਹਾ ਹੈ। ਇਸ ਦੀ ਵਰਤੋਂ ਚੀਨ ਵਿੱਚ ਕੀਤੀ ਜਾ ਰਹੀ ਹੈ।

ਜੇ ਅਜਿਹਾ ਹੁੰਦਾ ਹੈ ਤਾਂ ਗਾਹਕਾਂ ਨੇ ਇਹ ਫੈਸਲਾ ਕਰਨਾ ਹੈ ਕਿ ਉਹ ਹੌਆਵੇਅ ਫੋਨ ਵਰਤਦੇ ਰਹਿਣ ਅਤੇ ਨਵੇਂ ਓਪਰੇਟਿੰਗ ਸਿਸਟਮ ਨੂੰ ਸਮਝਣ ਜਾਂ ਫਿਰ ਫੋਨ ਦਾ ਬਰਾਂਡ ਬਦਲ ਲੈਣ ਅਤੇ ਐਂਡਰਾਇਡ ਉੱਤੇ ਕੰਮ ਕਰਦੇ ਰਹਿਣ।

Image copyright EPA

ਇਸ ਦਾ ਅਸਰ ਹੌਆਵੇਅ ਉੱਤੇ ਪੈ ਸਕਦਾ ਹੈ ਕਿਉਂਕਿ ਜ਼ਿਆਦਾਤਰ ਯੂਜ਼ਰ ਬਰਾਂਡ ਨਾਲੋਂ ਓਪਰੇਟਿੰਗ ਸਿਸਟਮ ਦੇ ਆਦਿ ਹੁੰਦੇ ਹਨ।

ਇਸ ਵਿਚ ਗੂਗਲ ਮੈਪਜ਼, ਗੂਗਲ ਮੇਲ, ਗੂਗਲ ਕਰੋਮ ਅਤੇ ਗੂਗਲ ਪਲੇਅ ਸਟੋਰ ਵਰਗੀਆਂ ਐਪਸ ਨਹੀਂ ਰਹਿਣਗੀਆਂ।

ਜ਼ਿਆਦਾ ਲਮੇਂ ਸਮੇਂ ਲਈ ਸੋਚੀਏ ਤਾਂ ਯੂਜ਼ਰਸ ਲਈ ਚੰਗਾ?

ਗੂਗਲ ਦਾ ਐਲਾਨ ਕੌਮਾਂਤਰੀ ਤਕਨੀਕੀ ਬਜ਼ਾਰ ਵਿਚ ਅਸਰ ਪਾ ਸਕਦਾ ਹੈ। ਇਸ ਦਾ ਵੱਡੀਆਂ ਕੰਪਨੀਆਂ ਦੇ ਨਾਲ ਤਕਨੀਕੀ ਗਠਜੋੜ ਵਿਚ ਨਕਾਰਾਤਮਕ ਅਸਰ ਪੈ ਸਕਦਾ ਹੈ।

Image copyright AFP

ਪਰ ਗਾਹਕਾਂ ਦੇ ਲਈ ਕੁਝ ਨਵਾਂ ਬਦਲ ਵੀ ਆ ਸਕਦਾ ਹੈ। ਹਾਲੇ ਤੱਕ ਐਂਡਰਾਇਡ ਹੀ ਸਭ ਤੋਂ ਵੱਡਾ ਓਪਰੇਟਿੰਗ ਸਿਸਟਮ ਹੈ। ਹੋਰਨਾਂ ਕੰਪਨੀਆਂ ਉੱਤੇ ਆਪਣਾ ਓਪਰੇਟਿੰਗ ਸਿਸਟਮ ਹੋਣ ਦਾ ਦਬਾਅ ਬਣਾਉਣਾ ਸਕਾਰਾਤਮਕ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ:

ਚੀਨ ਦੇ ਵਿਚ ਸਭ ਤੋਂ ਵੱਡੀ ਕੰਪਨੀ ਹੌਆਵੇਅ ਹੈ। ਜਿਸ ਵਿਚ ਤਬਦੀਲੀ ਕਰਕੇ ਬਣਾਇਆ ਐਂਡਰਾਇਡ ਸਿਸਟਮ ਹੈ ਅਤੇ ਇਸ ਵਿਚ ਗੂਗਲ ਐਪਸ ਨਹੀਂ ਹਨ।

ਕੰਪਨੀ ਵਲੋਂ ਐਂਡਰਾਇਡ ਸਿਸਟਮ ਦੀ ਟੱਕਰ ਦਾ ਓਪਰੇਟਿੰਗ ਸਿਸਟਮ ਬਣਾਉਣਾ ਕਾਫ਼ੀ ਚੁਣੌਤੀ ਭਰਿਆ ਹੈ। ਕਿਉਂਕਿ ਗੂਗਲ ਪਲੇਅ ਸਟੋਰ ਬਹੁਤ ਸਾਰੀਆਂ ਐਪਸ ਦਿੰਦਾ ਹੈ ਜਿਸ ਨੂੰ ਟੱਕਰ ਦੇਣਾ ਸੌਖਾ ਨਹੀਂ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)