ਇੰਡੋਨੇਸ਼ੀਆ: ਰਾਸ਼ਟਰਪਤੀ ਦੇ ਮੁੜ ਚੁਣੇ ਜਾਣ ਮਗਰੋਂ ਹੋਈ ਹਿੰਸਾ ’ਚ 6 ਮੌਤਾਂ, 200 ਜ਼ਖ਼ਮੀ

ਇੰਡੋਨੇਸ਼ੀਆ ਰਾਸ਼ਟਰਪਤੀ ਦੇ ਮੁੜ ਚੁਣੇ ਜਾਣ ਮਗਰੋਂ ਹੋਈ ਹਿੰਸਾ Image copyright AFP
ਫੋਟੋ ਕੈਪਸ਼ਨ ਭੀੜ ਨੂੰ ਤਿਤਰ ਬਿਤਰ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ

ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੇ ਮੁੜ ਚੁਣੇ ਜਾਣ ਦੇ ਵਿਰੋਧ ਵਿੱਚ ਕੱਢੀਆਂ ਜਾ ਰਹੀਆਂ ਰੈਲੀਆਂ ਵਿੱਚ ਹਿੰਸਾ ਭੜਕ ਜਾਣ ਕਾਰਨ 6 ਜਾਨਾਂ ਚਲੀਆਂ ਗਈਆਂ ਹਨ ਤੇ 200 ਤੋਂ ਵਧੇਰੇ ਲੋਕ ਜ਼ਖ਼ਮੀ ਹੋ ਗਏ ਹਨ।

ਇੰਡੋਨੇਸ਼ੀਆਈ ਪੁਲਿਸ ਨੇ ਹਸਪਤਾਲਾਂ ਦੇ ਅੰਕੜਿਆਂ ਦੇ ਅਧਾਰ ’ਤੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ:

ਕੁਝ ਇਲਾਕਿਆਂ ਵਿੱਚ ਸੋਸ਼ਲ ਮੀਡੀਆ ’ਤੇ ਰੋਕ ਲਾ ਦਿੱਤੀ ਗਈ ਹੈ।

Image copyright Reuters

ਇੰਡੋਨੇਸ਼ੀਆ ਪੁਲਿਸ ਮੁਖੀ ਨੇ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਉੱਪਰ ਗੋਲੀ ਚਲਾਏ ਜਾਣ ਤੋਂ ਇਨਕਾਰ ਕੀਤਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਆਪਣੇ-ਆਪ ਨਹੀਂ ਹੋਣ ਲੱਗ ਪਏ ਸਨ ਸਗੋਂ ਯੋਜਨਾਬੱਧ ਤਰੀਕੇ ਨਾਲ ਕਰਵਾਏ ਗਏ ਸਨ। ਉਨ੍ਹਾਂ ਕਿਹਾ ਕਿ ਹਿੰਸਾ ਭੜਕਾਉਣ ਪਿੱਛੇ ਗ਼ੈਰ-ਸਮਜਿਕ ਅਨਸਰਾਂ ਦਾ ਹੱਥ ਹੈ।

ਪੁਲਿਸ ਦੇ ਬੁਲਾਰੇ ਮੁਹੰਮਦ ਇਕਬਾਲ ਨੇ ਦੱਸਿਆ ਕਿ ਜ਼ਿਆਦਾਤਰ ਪ੍ਰਦਰਸ਼ਨਕਾਰੀ ਰਾਜਧਾਨੀ ਜਕਾਰਤਾ ਤੋਂ ਬਾਹਰੋਂ ਆਏ ਸਨ।

ਪ੍ਰਦਰਸ਼ਨ ਕਿਵੇਂ ਸ਼ੁਰੂ ਹੋਏ

ਰਾਜਧਾਨੀ ਜਕਾਰਤਾ ਵਿੱਚ ਮੰਗਲਵਾਰ ਨੂੰ ਸ਼ੁਰੂ ਹੋਏ ਤੇ ਜਲਦੀ ਹੀ ਹਿੰਸਕ ਰੂਪ ਧਾਰਣ ਕਰ ਗਏ।

ਪੁਲਿਸ ਦੇ ਦੰਗਾ ਰੋਕੂ ਦਲ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੀ ਵਰਤੋਂ ਕੀਤੀ।

Image copyright Getty Images

ਚੋਣਾਂ ਵਿੱਚ ਰਾਸ਼ਟਰਪਤੀ ਵਿਬੋਡੋ ਵੱਲੋਂ ਆਪਣੇ ਪੁਰਾਣੇ ਵਿਰੋਧੀ ਪਾਰਬੋਅ ਸੁਬੀਨਟੋ ਨੂੰ ਹਰਾਉਣ ਮਗਰੋਂ ਪ੍ਰਦਰਸ਼ਨ ਸ਼ੂਰੂ ਹੋ ਗਏ।

ਪਾਰਬੋਅ ਨੇ ਚੋਣਾਂ ਵਿੱਚ ਧਾਂਦਲੀ ਦਾ ਇਲਜ਼ਾਮ ਲਾਇਆ ਹੈ ਤੇ ਚੋਣਾਂ ਨੂੰ ਰੱਦ ਕੀਤਾ ਹੈ। ਜਦਕਿ ਚੋਣ ਕਮਿਸ਼ਨ ਮੁਤਾਬਕ ਵਿਬੋਡੋ 55 ਫੀਸਦੀ ਵੋਟਾਂ ਨਾਲ ਜੇਤੂ ਰਹੇ ਹਨ ਨੇ ਇਨ੍ਹਾਂ ਇਲਜ਼ਾਮਾਂ ਦਾ ਖੰਡਣ ਕੀਤਾ ਹੈ।

Image copyright Reuters

ਪਾਰਬੋਅ ਸੁਬੀਨਟੋ ਮੁੜ ਚੁਣੇ ਗਏ ਰਾਸ਼ਟਰਪਤੀ ਤੋਂ ਸਾਲ 2014 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੀ ਹਾਰ ਚੁੱਕੇ ਹਨ। ਉਸ ਸਮੇਂ ਵੀ ਉਨ੍ਹਾਂ ਨੇ ਚੋਣਾਂ ਵਿੱਚ ਧਾਂਦਲੀ ਦਾ ਮੁੱਦਾ ਚੁੱਕ ਕੇ ਚੋਣ ਨਤੀਜਿਆਂ ਨੂੰ ਚੁਣੌਤੀ ਦੇਣ ਦੀ ਨਾਕਾਮ ਕੋਸ਼ਿਸ਼ ਕੀਤੀ ਸੀ।

17 ਅਪ੍ਰੈਲ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ 192 ਮਿਲੀਅਨ ਵੋਟਰ ਵੋਟ ਕਰਨ ਦੇ ਯੋਗ ਸਨ।

Image copyright AFP
ਫੋਟੋ ਕੈਪਸ਼ਨ ਭੀੜ ਨੂੰ ਤਿਤਰ ਬਿਤਰ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੀ ਵਰਤੋਂ ਕਰਨੀ ਪਈ

ਬੀਬੀਸੀ ਦੀ ਇੰਡੋਨਸ਼ੀਅਨ ਸੇਵਾ ਮੁਤਾਬਕ ਚੋਣਾਂ ਦੇ ਨਤੀਜੇ ਆਉਣ ਤੋਂ ਹਜ਼ਾਰਾਂ ਲੋਕ ਸੜਕਾਂ ’ਤੇ ਆ ਗਏ ਹਨ ਅਤੇ ਚੋਣ ਕਮਿਸ਼ਨ ਦੇ ਮੁੱਖ ਦਫ਼ਤਰ ਦੇ ਸਾਹਮਣੇ ਇਕੱਠੇ ਹੋ ਗਏ।

ਇਹ ਲੋਕ ਹਾਰੇ ਹੋਏ ਆਗੂ ਪਾਰਬੋਅ ਸੁਬੀਨਟੋ ਦੀ ਹਮਾਇਤ ਕਰ ਰਹੇ ਸਨ। ਫਿਰ ਇਹ ਭੀੜ ਜਕਾਰਤਾ ਦੇ ਹੋਰ ਹਿੱਸਿਆਂ ਵਿੱਚ ਫੈਲਣ ਲੱਗ ਪਈ ਤੇ ਪੁਲਿਸ ਨੇ ਤਿਤਰ-ਬਿਤਰ ਹੋਣ ਲਈ ਕਿਹਾ ਤੇ ਬਾਅਦ ਅੱਥਰੂ ਗੈਸ ਦੀ ਵਰਤੋਂ ਕੀਤੀ।

Image copyright EPA

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।