ਬ੍ਰੈਗਜ਼ਿਟ : ਟੈਰੀਜ਼ਾ ਮੇਅ ਨੂੰ ਕਿਉਂ ਛੱਡਣਾ ਪੈ ਰਿਹਾ ਹੈ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਾ ਅਹੁਦਾ

ਟੈਰੀਜ਼ਾ ਮੇਅ Image copyright AFP
ਫੋਟੋ ਕੈਪਸ਼ਨ ਟੈਰੇਜ਼ਾ ਮੇਅ ਨੇ ਕਿਹਾ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਮੁਖੀ 'ਤੇ ਅਹੁਦੇ ਨੂੰ 7 ਜੂਨ ਨੂੰ ਛੱਡ ਦੇਣਗੇ

ਬਰਤਾਨੀਆ ਦੀ ਕੰਜ਼ਰਵੇਟਿਵ ਪਾਰਟੀ ਦਾ ਯੂਰਪ ਬਾਰੇ ਅੰਦਰੂਨੀ ਕਲੇਸ਼ ਦੇਸ ਦੀ ਦੂਸਰੀ ਮਹਿਲਾ ਪ੍ਰਧਾਨ ਮੰਤਰੀ ਨੂੰ ਵੀ ਲੈ ਬੈਠਿਆਂ ਤੇ ਟੈਰੀਜ਼ਾ ਮੇਅ ਨੂੰ ਆਪਣਾ ਅਹੁਦਾ ਛੱਡਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।

ਟੈਰੀਜ਼ਾ ਮੇਅ ਦਾ ਨਾਮ ਮਾਰਗਰੇਟ ਥੈਚਰ ਵਾਂਗ ਬਰਤਾਨੀਆ ਦੇ ਉਨ੍ਹਾਂ ਆਗੂਆਂ ਵਿੱਚ ਸ਼ਾਮਲ ਨਹੀਂ ਹੋ ਸਕੇਗਾ, ਜਿਨ੍ਹਾਂ ਨੇ ਦੇਸ ਤੇ ਅਮਿੱਟ ਛਾਪ ਛੱਡੀ ਹੈ।

ਥੈਚਰ ਮਾਰਗਰੇਟ ਨੂੰ ਨਵੰਬਰ 1990 ਵਿੱਚ ਪਾਰਟੀ ਦੇ ਵਿਚੋਂ ਉਨ੍ਹਾਂ ਦੀ ਪ੍ਰਧਾਨਗੀ ਨੂੰ ਚੁਣੌਤੀ ਮਿਲਣ ਕਾਰਨ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ ਸੀ।

ਇਹ ਸਭ ਘੱਟੋ-ਘੱਟ ਉਸ ਤਰ੍ਹਾਂ ਤਾਂ ਨਹੀਂ ਹੋਵੇਗਾ, ਜਿਵੇਂ ਉਨ੍ਹਾਂ ਨੇ ਸਾਲ 2016 ਵਿੱਚ ਲੰਡਨ ਦੀ ਡਾਊਨਿੰਗ ਸਟਰੀਟ 'ਤੇ ਸਥਿਤ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਅਹੁਦਾ ਸੰਭਾਲਣ ਸਮੇਂ ਸੋਚਿਆ ਹੋਵੇਗਾ।

ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਦੇਸ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ, ਭੁਲਾਏ ਜਾ ਚੁੱਕੇ ਹਿੱਸਿਆਂ ਵਿੱਚ ਗਏ, ਬਰਤਾਨਵੀ ਸਮਾਜ ਦੇ ਜ਼ਖਮਾਂ ਤੇ ਮੱਲ੍ਹਮ ਲਗਾਈ ਪਰ ਇਹ ਸਭ ਸਿਰਫ਼ ਇੱਕ ਗੱਲੋਂ ਮਿੱਟੀ ਹੋ ਗਿਆ— ਬ੍ਰੈਗਜ਼ਿਟ।

ਉਨ੍ਹਾਂ ਦੇ ਸਮੁੱਚੇ ਕਾਰਜਕਾਲ ਵਿੱਚ ਬਰਤਾਨੀਆ ਬ੍ਰੈਗਜ਼ਿਟ ਨਾਲ ਜੂਝਦਾ ਰਿਹਾ। ਉਨ੍ਹਾਂ ਨੇ ਪੂਰੀ ਵਾਹ ਲਾਈ ਕਿ ਦੇਸ ਦੇ ਸਾਬਕਾ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੱਲੋਂ ਬ੍ਰੈਗਜ਼ਿਟ ਬਾਰੇ ਕਰਵਾਈ ਰਾਇਸ਼ੁਮਾਰੀ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ ਪਰ ਉਹ ਸਫ਼ਲ ਨਹੀਂ ਹੋ ਸਕੇ।

ਇਹ ਵੀ ਪੜ੍ਹੋ-

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਟੈਰੀਜ਼ਾ ਮੇਅ

ਮੇਅ ਦੇ ਵਿਰੋਧੀ ਵੀ ਇਸ ਗੱਲੋਂ ਉਨ੍ਹਾਂ ਦੀ ਸ਼ਲਾਘਾ ਕਰਦੇ ਹਨ ਕਿ ਉਨ੍ਹਾਂ ਨੇ ਬ੍ਰਸਲਜ਼ ਤੇ ਵੈਸਟਮਨਿਸਟਰ ਵੱਲੋਂ ਆਉਣ ਵਾਲੀ ਨਮੋਸ਼ੀ ਨੂੰ ਬੜੀ ਖੂਬੀ ਨਾਲ ਜਜ਼ਬ ਕੀਤਾ।

ਬ੍ਰੈਗਜ਼ਿਟ ਨੇਪਰੇ ਚਾੜਣ ਦੀ ਲੜਾਈ

ਸਮੇਂ ਦੇ ਇਸ ਦੌਰ 'ਚ ਕੈਬਨਿਟ ਦੇ ਮੰਤਰੀਆਂ ਦੇ ਅਸਤੀਫੇ ਅਤੇ ਸੰਸਦ 'ਚ ਵਿਰੋਧ ਦੇਖਣਾ ਪੈਂਦਾ ਤਾਂ ਕਿਸੇ ਨੂੰ ਵੀ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਹੁੰਦਾ ਪਰ ਮੇਅ ਇਨ੍ਹਾਂ ਸਭ ਦਾ ਸਾਹਮਣਾ ਕਰਦੀ ਤੁਰੀ ਗਈ।

ਹਾਲਾਂਕਿ, ਇਸ ਦੇ ਨਾਲ ਹੀ ਸਰਕਾਰ 'ਤੇ ਉਨ੍ਹਾਂ ਦੀ ਪਕੜ ਲਗਾਤਾਰ ਕਮਜ਼ੋਰ ਹੁੰਦੀ ਜਾ ਰਹੀ ਸੀ ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਸੰਸਦ ਮੈਂਬਰਾਂ ਨੂੰ ਇਹੀ ਯਕੀਨ ਦੁਆਉਂਦੇ ਰਹੇ ਕਿ ਕੁਝ ਨਹੀਂ ਹੋਇਆ ਅਤੇ ਦੇਸਵਾਸੀਆਂ ਨੂੰ ਬ੍ਰੈਗਜ਼ਿਟ ਦੇਣ ਦਾ ਵਾਅਦਾ ਕਰਦੇ ਰਹੇ।

ਜੇ ਮੇਅ 2017 ਦੀਆਂ ਆਮ ਚੋਣਾਂ ਆਸ ਮੁਤਾਬਕ ਜਿੱਤ ਜਾਂਦੀ ਅਤੇ ਸੰਸਦ ਵਿੱਚ ਆਪਣਾ ਬਹੁਮਤ ਲੈ ਕੇ ਵਾਪਸ ਆਉਂਦੀ ਤਾਂ ਕਹਾਣੀ ਹੋਰ ਹੋ ਸਕਦੀ ਸੀ।

ਪਰ ਅਜਿਹਾ ਨਹੀਂ ਹੋਇਆ ਤੇ ਉਹ ਹਾਊਸ ਆਫ਼ ਕਾਮਨਜ਼ ਵਿੱਚ ਬਹੁਮਤ ਹਾਸਿਲ ਨਾ ਕਰ ਸਕੇ, ਸਰਕਾਰ ਬਚਾ ਕੇ ਰੱਖਣ ਲਈ ਨੌਰਦਨ ਆਇਰਲੈਂਡ ਦੀ ਡੈਮੋਕ੍ਰੇਟਿਕ ਯੂਨੀਅਨਸਿਟ ਪਾਰਟੀ ਦੀ ਹਮਾਇਤ ਲੈਣੀ ਪਈ।

Image copyright AFP
ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਟੈਰੀਜ਼ਾ ਮੇਅ ਨੇ ਸੰਸਦ ਮੈਂਬਰਾਂ ਨੂੰ ਭਰੋਸੇ ਵਿੱਚ ਲੈਣ ਉੱਪਰ ਬਹੁਤ ਮਿਹਨਤ ਕੀਤੀ

ਇਸ ਵਿੱਚ ਵੀ ਕੋਈ ਦੋ ਰਾਇ ਨਹੀਂ ਕਿ ਉਹ 2017 ਦੀਆਂ ਚੋਣਾਂ ਤੋਂ ਮਿਲੀ ਸੱਟ ਕਾਰਨ ਕਦੇ ਉੱਭਰ ਨਹੀਂ ਸਕੀ ਤੇ ਉਨ੍ਹਾਂ ਦੀ ਪਾਰਟੀ ਵੀ ਮੇਅ ਨੂੰ ਬ੍ਰੈਗਜ਼ਿਟ ਮੁੱਕਣ ਤੱਕ ਹੀ ਪ੍ਰਧਾਨ ਮੰਤਰੀ ਰੱਖਣਾ ਚਾਹੁੰਦੀ ਸੀ, ਖ਼ਾਸ ਕਰਕੇ ਉਦੋਂ ਤੱਕ, ਜਦੋਂ ਤੱਕ ਉਹ ਵੋਟਰਾਂ ਨੂੰ ਖਿੱਚ ਸਕਣ ਵਾਲਾ ਕੋਈ ਹੋਰ ਚਿਹਰਾ ਨਾ ਮਿਲ ਜਾਂਦਾ।

ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਨ੍ਹਾਂ ਨੂੰ ਆਪਣੇ ਹੀ ਸੰਸਦ ਮੈਂਬਰਾਂ ਵੱਲੋਂ ਰੱਖੇ ਗਏ ਗ਼ੈਰ-ਭਰੋਸਗੀ ਮਤੇ ਦੌਰਾਨ ਵਾਅਦਾ ਕਰਨਾ ਪਿਆ ਕਿ ਉਹ 2022 ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅਹੁਦਾ ਛੱਡ ਦੇਣਗੇ।

ਉਸ ਮਗਰੋਂ ਉਨ੍ਹਾਂ ਨੇ ਆਪਣੇ ਸੰਸਦ ਮੈਂਬਰਾਂ ਨੂੰ ਅਲੱਗ-ਥਲੱਗ ਕਰ ਦਿੱਤਾ ਤੇ ਆਖ਼ਰ ਉਨ੍ਹਾਂ ਦੀ ਪਾਰਟੀ ਨੇ ਕਹਿ ਹੀ ਦਿੱਤਾ ਕਿ ਉਹ ਮੇਅ ਨੂੰ ਹੋਰ ਸਮਾਂ ਪ੍ਰਧਾਨ ਮੰਤਰੀ ਬਣਾ ਕੇ ਨਹੀਂ ਰੱਖਣਾ ਚਾਹੁੰਦੀ।

ਆਖ਼ਰੀ ਕੁਰਬਾਨੀ

ਪਾਰਟੀ ਵਿਚਲੇ ਆਪਣੇ ਆਲੋਚਕਾਂ ਲਈ ਆਖ਼ਰੀ ਕੁਰਬਾਨੀ ਵਜੋਂ ਟੈਰੀਜ਼ਾ ਮੇਅ ਨੇ ਆਪਣਾ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ।

ਉਨ੍ਹਾਂ ਨੇ ਕਿਹਾ ਕਿ ਜੇਕਰ ਉਹ ਯੂਰਪੀ ਸੰਘ ਤੋਂ ਬਾਹਰ ਨਿਕਲਣ ਦੇ ਸਮਝੌਤੇ ਦੇ ਖ਼ਰੜੇ ਦੇ ਪੱਖ 'ਚ ਵੋਟਾਂ ਕਰਨਗੇ ਤਾਂ ਉਹ ਅਹੁਦਾ ਛੱਡ ਦੇਣਗੇ।

ਫਿਰ ਵੀ ਉਹ ਇਹ ਸਮਝੌਤਾ ਸੰਸਦ ਵਿੱਚ ਪਾਸ ਨਹੀਂ ਕਰਾ ਸਕੇ।

ਸਾਲ 2019 ਦੀ ਜਨਵਰੀ ਵਿੱਚ ਸੰਸਦ ਨੇ ਸਮਝੌਤਾ ਰੱਦ ਕਰ ਦਿੱਤਾ। ਜਿੰਨੇ ਬਹੁਮਤ ਨਾਲ ਇਹ ਖਰੜਾ ਰੱਦ ਕੀਤਾ ਗਿਆ ਉਹ ਬਰਤਾਨੀਆ ਦੇ ਸੰਸਦੀ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਸੀ।

ਹ ਵੀ ਪੜ੍ਹੋ:

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
52% ਲੋਕਾਂ ਨੇ ਬ੍ਰੈਗਜ਼ਿਟ ਦੀ ਹਮਾਇਤ ਕੀਤੀ ਸੀ ਪਰ ਇਹ ਸਾਫ਼ ਨਹੀਂ ਸੀ ਕਿ ਇਸ ਦਾ ਤਰੀਕਾ ਕੀ ਹੋਵੇਗਾ

ਉਸ ਤੋਂ ਬਾਅਦ ਮੇਅ ਨੇ ਸੰਸਦ ਨੂੰ ਸਮਝੌਤੇ ਲਈ ਆਪਣੇ ਪੱਖ ਵਿੱਚ ਕਰਨ ਦੀਆਂ ਦੋ ਹੋਰ ਕੋਸ਼ਿਸ਼ਾਂ ਕੀਤੀਆਂ ਪਰ ਹਰ ਵਾਰ ਅਸਫ਼ਲ ਰਹੀ।

ਉਹ ਅੱਗੇ ਵੱਧਦੀ ਗਈ, ਆਪਣੇ ਆਸ ਪਾਸ ਹੋ ਰਹੀ ਹਫੜਾ-ਦਫੜੀ ਨੂੰ ਨਜ਼ਰ ਅੰਦਾਜ਼ ਕਰਕੇ, ਸੰਸਦ ਮੈਂਬਰਾਂ ਨੂੰ ਕਹਿੰਦੇ ਹੋਏ ਕਿ 'ਕੁਝ ਨਹੀਂ ਬਦਲਿਆ' ਤੇ ਦੇਸ ਦੇ ਲੋਕਾਂ ਨੂੰ ਉਨ੍ਹਾਂ ਦੀ 'ਮਰਜ਼ੀ' ਅਨੁਸਾਰ ਨਤੀਜਾ ਦੇਣ ਦਾ ਵਾਅਦਾ ਕਰਕੇ।

ਉਹ ਇਹ ਸਭ ਕੁਝ ਕਰਦੀ ਰਹੀ ਭਾਵੇਂ ਉਸ ਦੀ ਸੰਸਦ ਉੱਤੇ ਪਾਵਰ ਅਤੇ ਪਾਰਟੀ ਉੱਤੇ ਕੰਟਰੋਲ ਸਮੇਂ ਨਾਲ ਘਟਦਾ ਗਿਆ।

ਇਹ ਸਭ ਕੁਝ ਸ਼ਾਇਦ ਅਲੱਗ ਹੁੰਦਾ ਜੇਕਰ ਉਹ 2017 ਦੀਆਂ ਸੰਸਦ ਚੋਣਾਂ ਜਿੱਤਣ ਵਿੱਚ ਸਫ਼ਲ ਹੋ ਜਾਂਦੀ।

ਪਰ ਪੂਰਨ ਬਹੁਮਤ ਨਾ ਹਾਸਿਲ ਕਰਨ ਕਰਕੇ ਮੇਅ ਨੂੰ ਨੌਰਥਰਨ ਇਰਲੈਂਡਸ ਡੈਮੋਕਰੈਟਿਕ ਯੂਨੀਓਨਿਸਟ ਪਾਰਟੀ ਤੋਂ ਸਮਰਥਨ ਲੈਣਾ ਪਿਆ।

ਉਹ ਕਦੇ ਵੀ ਇਸ ਜ਼ਖ਼ਮ ਤੋਂ ਨਹੀਂ ਉਬਰ ਪਾਈ.. ਇਹ ਜਾਣਦੇ ਹੋਏ ਕੇ ਉਸ ਦੇ ਕਾਫ਼ੀ ਸੰਸਦ ਮੈਂਬਰ ਉਸ ਦਾ ਸਿਰਫ਼ ਉਸ ਵੇਲੇ ਤੱਕ ਹੀ ਸਾਥ ਦੇ ਰਹੇ ਹਨ ਜੱਦੋ ਤੱਕ ਉਹ ਬ੍ਰੈਗਜ਼ਿਟ ਸੁਲਝਾ ਕੇ ਕਿਸੇ ਹੋਰ ਵੋਟਰ -ਫਰੈਂਡਲੀ ਉਮੀਦਵਾਰ ਨਾਲ ਬਦਲ ਨਾ ਦਿੱਤਾ ਜਾਵੇ।

ਇੱਕ ਥਾਂ 'ਤੇ ਉਸ ਨੂੰ ਇਹ ਵੱਡਾ ਕਰਨਾ ਪਿਆ ਸੀ ਕਿ ਉਹ 2022 ਵਿਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਅਸਤੀਫ਼ਾ ਦੇ ਦੇਵੇਗੀ ਕਿਉਂਕਿ ਉਸ ਨੂੰ ਇਕ ਵਾਰ ਆਪਣੇ ਹੀ ਸੰਸਦ ਮੈਂਬਰਾਂ ਵੱਲੋਂ ਸ਼ੁਰੂ ਕੀਤੇ ਨੋ-ਕੌਂਫੀਡੈਂਸ ਵੋਟ ਲਈ ਲੜਨਾ ਪਿਆ ਸੀ।

ਫਿਰ ਆਪਣੇ ਹੀ ਸੰਸਦ ਮੈਂਬਰਾਂ ਨੂੰ ਬ੍ਰੈਗਜ਼ਿਟ 'ਤੇ ਅੜੇ ਹੋਣ ਕਰਕੇ ਨਾਰਾਜ਼ ਕਰਨ ਤੋਂ ਬਾਅਦ, ਮੇਅ ਨੂੰ ਆਖਿਰਕਾਰ ਇਹ ਮੰਨਣਾ ਹੀ ਪਿਆ ਕੇ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਹੀ ਨਹੀਂ ਚਾਹੁੰਦੀ ਕਿ ਉਹ ਹੋਰ ਇਸ ਅਹੁਦੇ 'ਤੇ ਕਾਬਿਜ਼ ਰਹੇ।

Image copyright EPA

ਉਨ੍ਹਾਂ ਨੇ ਬ੍ਰੈਗਜ਼ਿਟ ਸਮਝੌਤਾ ਸੰਸਦ ਵਿੱਚ ਪਾਸ ਕਰਵਾਉਣ ਲਈ ਲੇਬਰ ਪਾਰਟੀ ਦੇ ਆਗੂ ਜੈਰਿਮੀ ਕੋਰਬਿਨ ਨਾਲ ਗੱਲਬਾਤ ਕੀਤੀ।

ਇਸ ਵਿਸ਼ੇ 'ਤੇ ਛੇ ਮਹੀਨੇ ਗੱਲਬਾਤ ਚੱਲੀ ਜੋ ਅਖ਼ੀਰ ਤੱਕ ਬੇਸਿੱਟਾ ਰਹੀ।

ਇਸ ਤੋਂ ਬਾਅਦ ਅਗਲੀ ਨਮੋਸ਼ੀ ਉਨ੍ਹਾਂ ਨੂੰ ਯੂਰਪੀ ਯੂਨੀਅਨ ਦੀਆਂ ਚੋਣਾਂ ਵਿੱਚ ਬਰਤਨਾਵੀ ਸ਼ਮੂਲੀਅਤ ਲਈ ਸਹਿਮਤ ਹੋਣ ਮਗਰੋਂ ਝੱਲਣੀ ਪਈ ਕਿਉਂਕਿ ਪਹਿਲਾਂ ਉਹ ਇਸ ਦੀ ਸੰਭਾਵਨਾ ਤੋਂ ਵੀ ਇਨਕਾਰ ਕਰ ਰਹੇ ਸਨ।

ਹੁਣ ਤੱਕ ਬਹੁਤ ਸਾਰੇ ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਗੱਲ ਸੁਣਨੀ ਵੀ ਬੰਦ ਕਰ ਦਿੱਤੀ ਹੈ।

ਉਨ੍ਹਾਂ ਦਾ ਮੰਨਣਾ ਸੀ ਕਿ ਮੇਅ ਅਸਲ ਵਿੱਚ ਬ੍ਰੈਗਜ਼ਿਟ ਕਰਨਾ ਹੀ ਨਹੀਂ ਚਾਹੁੰਦੇ ਬਲਕਿ ਉਸ ਦੇ ਰਾਹ ਦੀ ਰੁਕਾਵਟ ਵੀ ਹਨ।

ਪਾਰਟੀ ਵੱਲੋਂ ਪੂਰੀ ਤਰ੍ਹਾਂ ਖੂੰਝੇ ਲਾਏ ਜਾਣ ਮਗਰੋਂ ਮੇਅ ਨੂੰ ਆਖ਼ਰ ਮੰਨਣਾ ਹੀ ਪਿਆ ਕਿ ਉਹ ਆਪਣਾ ਉਹ ਕੰਮ ਜਾਰੀ ਨਹੀਂ ਰੱਖ ਸਕਦੀ ਜੋ ਉਨ੍ਹਾਂ ਨੂੰ ਬਹੁਤ ਪਸੰਦ ਹੈ।

ਇਹ ਐਲਾਨ ਕਰਦਿਆਂ ਕਿ ਉਹ ਕੰਜ਼ਰਵੇਟਿਵ ਆਗੂ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋ ਰਹੇ ਹਨ, ਉਨ੍ਹਾਂ ਦਾ ਗਲ਼ਾ ਭਰ ਆਇਆ ਤੇ ਉਹ ਭਾਵੁਕ ਹੋ ਗਈ।

Image copyright ANDREW PARSONS/I-IMAGES
ਫੋਟੋ ਕੈਪਸ਼ਨ ਟੈਰੀਜ਼ਾ ਮੇਅ ਨੇ ਆਪਣੀਆਂ ਪਹਿਲੀਆਂ ਚੋਣਾਂ 1992 ਵਿੱਚ ਲੜੀਆਂ ਸਨ।

ਟੈਰੀਜ਼ਾ 7 ਜੂਨ ਨੂੰ ਰਸਮੀ ਤੌਰ 'ਤੇ ਅਹੁਦੇ ਛੱਡ ਦੇਣਗੇ, ਜਿਸ ਨਾਲ ਕੰਜ਼ਰਵੇਟਿਵ ਪਾਰਟੀ ਲਈ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਰਾਹ ਸਾਫ਼ ਹੋ ਜਾਵੇਗਾ।

ਟੈਰੀਜ਼ਾ ਮੇਅ

ਜਨਮ- 1 ਅਕਤੂਬਰ, 1965 (ਉਮਰ 62 ਸਾਲ)

ਅਹੁਦੇ- ਸਾਲ 1997 ਤੋਂ ਮੈਡਨਹੈੱਡ ਤੋਂ ਐੱਮਪੀ ਰਹੇ, ਸਾਲ 2016 ਵਿੱਚ ਪ੍ਰਧਾਨ ਮੰਤਰੀ ਬਣੇ ਅਤੇ ਉਸ ਤੋਂ ਪਹਿਲਾਂ ਛੇ ਸਾਲ ਬਰਤਾਨੀਆ ਦੇ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਿਆ।

ਪਰਿਵਾਰ- ਫਲਿਪ ਮੇਅ (ਪਤੀ)

ਸ਼ੌਂਕ—ਖਾਣਾ ਪਕਾਉਣਾ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 150 ਤੋਂ ਵਧੇਰੇ ਕੁਕਰੀ ਪੁਸਤਕਾਂ ਹਨ, ਆਪਣੇ ਪਤੀ ਨਾਲ ਪਹਾੜਾਂ ਦੀ ਸੈਰ।

ਉਨ੍ਹਾਂ ਕੋਲ ਫੈਸ਼ਨ ਦੀ ਦੁਨੀਆਂ ਦੇ ਮਸ਼ਹੂਰ ਰਸਾਲੇ ਵੋਗ ਦੀ ਸਬਸਕ੍ਰਿਪਸ਼ਨ ਹੈ, ਜਿਸ ਤੋਂ ਉਨ੍ਹਾਂ ਦੇ ਫੈਸ਼ਨ ਬਾਰੇ ਸ਼ੌਂਕ ਦਾ ਵੀ ਪਤਾ ਲਗਦਾ ਹੈ। ਉਨ੍ਹਾਂ ਨੂੰ ਨਵੀਆਂ-ਨਵੀਆਂ ਜੁੱਤੀਆਂ ਦਾ ਵੀ ਸ਼ੌਂਕ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।