ਗਰਭਪਾਤ ਬਾਰੇ ਫ਼ੈਸਲਾ ਲੈਣ ਦਾ ਬੰਦਿਆਂ ਨੂੰ ਕਿੰਨਾ ਕੂ ਹੱਕ

ਅਮਰੀਕਾ Image copyright Reuters
ਫੋਟੋ ਕੈਪਸ਼ਨ ਔਰਤ ਦੀ ਮੰਗ ਹੈ ਕਿ ਉਨ੍ਹਾਂ ਨੂੰ ਇਕੱਲਿਆਂ ਇਸ ਬਾਰੇ ਫ਼ੈਸਲਾ ਲੈਣ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਰੀਰ ਨਾਲ ਕੀ ਹੋ ਰਿਹਾ ਹੈ

ਅਮਰੀਕਾ ਦੀਆਂ ਵਧੇਰੇ ਸਟੇਟਾਂ 'ਚ ਗਰਭਪਾਤ 'ਤੇ ਪਾਬੰਦੀ ਜਾਂ ਗਰਭਪਾਤ ਲਈ ਸਖ਼ਤ ਕੀਤੇ ਕਾਨੂੰਨਾਂ ਬਾਰੇ ਪੁਰਸ਼ ਸਿਆਸਤਦਾਨਾਂ ਨੇ ਆਪਣੀ ਰਾਏ ਜ਼ਾਹਿਰ ਕਰਨ ਲਈ ਵੋਟਿੰਗ ਕੀਤੀ।

ਪਰ ਇੱਥੇ ਸਵਾਲ ਇਹ ਖੜ੍ਹਾ ਹੋ ਗਿਆ ਕਿ ਕੀ ਕਿਸੇ ਪੁਰਸ਼ ਨੂੰ ਅਜਿਹੇ ਮੁੱਦਿਆਂ 'ਤੇ ਸ਼ਾਸਨ ਦਾ ਅਧਿਕਾਰ ਹੋਣਾ ਚਾਹੀਦਾ ਹੈ, ਜੋ ਔਰਤਾਂ ਨੂੰ ਵਧੇਰੇ ਪ੍ਰਭਾਵਿਤ ਕਰਦੇ ਹਨ?

ਅਲਬਾਮਾ ਦੇ ਸਟੇਟ ਹਾਊਸ ਦੇ ਬਾਹਰ ਔਰਤਾਂ ਇਕੱਠੀਆਂ ਹੋਈਆਂ ਸਨ, ਜਿਨ੍ਹਾਂ ਦੇ ਹੱਥ 'ਚ ਤਖ਼ਤੀਆਂ ਸਨ ਤੇ ਉਨ੍ਹਾਂ 'ਤੇ 'ਸੁਤੰਤਰ ਗਰਭਪਾਤ' ਲਿਖਿਆ ਸੀ।

ਉਨ੍ਹਾਂ ਦੀ ਮੰਗ ਸੀ ਕਿ ਔਰਤ ਨੂੰ ਇਕੱਲਿਆਂ ਇਸ ਬਾਰੇ ਫ਼ੈਸਲਾ ਲੈਣ ਦਾ ਹੱਕ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਰੀਰ ਨਾਲ ਕੀ ਹੋ ਰਿਹਾ ਹੈ।

ਇੱਕ ਕਾਰਕੁਨ ਡੀਲਨੇਅ ਬਰਲਿਨਗੇਮ ਨੇ ਦੱਸਿਆ, "ਇਹ ਲੋਕ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਬਾਰੇ ਪਰਵਾਹ ਨਹੀਂ ਕਰਦੇ। ਇਹ ਸਿਰਫ਼ ਔਰਤਾਂ ਨੂੰ ਕੰਟ੍ਰੋਲ ਕਰਨ ਬਾਰੇ ਹੈ।"

"ਉਹ (ਪੁਰਸ਼) ਸਿਰਫ਼ ਇਹ ਕਹਿਣ ਦੇ ਲਾਇਕ ਬਣਨਾ ਚਾਹੁੰਦੇ ਹਨ ਕਿ ਤੁਹਾਡੇ ਸਰੀਰ ਨਾਲ ਜੋ ਕੁਝ ਹੁੰਦਾ ਹੈ ਉਸ 'ਤੇ ਮੇਰਾ ਕੰਟ੍ਰੋਲ ਹੈ।"

ਕੀ ਪੁਰਸ਼ਾਂ ਨੂੰ ਇਸ ਬਹਿਸ 'ਚ ਸ਼ਾਮਿਲ ਹੋਣਾ ਚਾਹੀਦਾ ਹੈ?

ਅਲਬਾਮਾ ਗਰਭਾਪਤ ਪਾਬੰਦੀ, ਟਰੰਪ ਸ਼ਾਸਨ ਦੌਰਾਨ ਗਰਭਪਾਤ ਦੇ ਖ਼ਿਲਾਫ਼ ਚੁੱਕੇ ਗਏ ਕਈ ਕਦਮਾਂ 'ਚੋਂ ਇੱਕ, ਜਿਸ ਨੇ ਮਹੱਤਵਪੂਰਨ ਪ੍ਰਸ਼ਨ ਨਾਲ ਬਹਿਸ ਨੂੰ ਜਨਮ ਦਿੱਤਾ ਹੈ -ਕੀ ਪੁਰਸ਼ਾਂ ਨੂੰ ਇਸ ਲੜਾਈ 'ਚ ਸ਼ਾਮਿਲ ਹੋਣਾ ਚਾਹੀਦਾ ਹੈ?

ਰੈਡਿਟ ਵਰਗੇ ਇੰਟਰਨੈਟ ਫੌਰਮ ਅਤੇ ਟਵਿੱਟਰ ਤੇ ਫੇਸਬੁੱਕ ਵਰਗੇ ਸੋਸ਼ਲ ਪਲੇਟਫਾਰਮਾਂ 'ਤੇ ਦੋਵੇਂ ਪੱਖਾਂ 'ਤੇ ਬਹਿਸ ਭਖੀ ਹੋਈ ਹੈ।

ਜਿਵੇਂ ਕਿ ਇਸ ਕਾਨੂੰਨ ਨੇ ਪੁਰਸ਼ਾਂ ਸਣੇ ਹਰੇਕ ਨੂੰ ਪ੍ਰਭਾਵਿਤ ਕੀਤਾ ਹੈ, ਸਿਰਫ਼ ਔਰਤ ਗਰਭਵਤੀ ਹੁੰਦੀ ਹੈ ਤੇ ਅਜਿਹੇ 'ਚ ਪੁਰਸ਼ ਕਿਵੇਂ ਫ਼ੈਸਲਾ ਲੈ ਸਕਦੇ ਹਨ? ਆਦਿ ਮੁੱਦੇ ਚੁੱਕੇ ਜਾ ਰਹੇ ਹਨ।

ਇਹ ਵੀ ਪੜ੍ਹੋ-

ਫੋਟੋ ਕੈਪਸ਼ਨ ਜੈਕਸਨ ਦਾ ਕਹਿਣਾ ਹੈ ਕਿ ਜੇਕਰ ਗੱਲ ਗਰਭਪਾਤ 'ਤੇ ਬਹਿਸ ਦੀ ਹੈ ਤਾਂ ਪੁਰਸ਼ਾਂ ਨੂੰ ਕਹਿਣਾ ਚਾਹੀਦਾ ਹੈ ਕਿ ਇਹ ਔਰਤਾਂ ਦਾ ਹੱਕ ਹੈ

ਅਜਿਹੇ 'ਚ ਟਰਾਵਿਸ ਜੈਕਸਨ ਨੇ ਪ੍ਰਦਰਸ਼ਨ 'ਚ ਹਿੱਸਾ ਲਿਆ, ਇਸ ਦੌਰਾਨ ਉਨ੍ਹਾਂ ਨੇ ਇੱਕ ਟੀ ਪਹਿਨੀ ਹੋਈ ਸੀ, ਜਿਸ 'ਤੇ ਲਿਖਿਆ ਸੀ 'ਅਸਲੀ ਮਰਦ ਹੀ ਔਰਤ ਦੇ ਹੱਕਾਂ ਦੀ ਹਮਾਇਤ ਕਰਦਾ ਹੈ।'

ਗਰਭਪਾਤ ਉਨ੍ਹਾਂ ਨੇ ਆਪਣੀ ਕੋਈ ਵਿਸ਼ੇਸ਼ ਰਾਇ ਨਹੀਂ ਦਿੱਤੀ ਬਸ ਇਹੀ ਕਿਹਾ, 'ਜਦੋਂ ਔਰਤਾਂ ਦੇ ਸਰੀਰ ਦੀ ਗੱਲ ਆਉਂਦੀ ਹੈ ਤਾਂ ਸਿਰਫ਼ ਔਰਤਾਂ ਦੀ ਇਸ ਦੀ ਬਾਰੇ ਮਾਹਿਰ ਹਨ।"

ਉਹ ਕਹਿੰਦੇ ਹਨ, "ਜੇਕਰ ਗੱਲ ਗਰਭਪਾਤ 'ਤੇ ਬਹਿਸ ਦੀ ਹੈ ਤਾਂ ਪੁਰਸ਼ਾਂ ਨੂੰ ਕਹਿਣਾ ਚਾਹੀਦਾ ਹੈ ਕਿ ਇਹ ਔਰਤਾਂ ਦਾ ਹੱਕ ਹੈ।"

"ਉਨ੍ਹਾਂ ਦਾ ਸਰੀਰ ਹੈ, ਉਨ੍ਹਾਂ ਦੀ ਮਰਜ਼ੀ ਹੈ। ਕਿਸੇ ਪੁਰਸ਼ ਨੂੰ ਔਰਤਾਂ ਨੂੰ ਇਹ ਦੱਸਣ ਦੀ ਅਧਿਕਾਰ ਨਹੀਂ ਹੈ ਕਿ ਔਰਤਾਂ ਦੇ ਸਰੀਰ ਲਈ ਕੀ ਠੀਕ ਹੈ।"

ਹਾਲਾਂਕਿ ਜੋਰਡਨ ਕਿਜ਼ਰ ਗਰਭਪਾਤ ਦੇ ਖ਼ਿਲਾਫ਼ ਹਨ ਪਰ ਕਹਿੰਦੇ ਹਨ ਜੈਕਸਨ ਦਾ ਫ਼ੈਸਲਾ 'ਮਾਣਯੋਗ' ਅਤੇ 'ਪੁਰਸ਼ਾਂ ਨੂੰ ਆਪਣੇ ਵਿਸ਼ੇਸ਼ ਅਧਿਕਾਰ ਸਾਂਝੇ ਕਰਨੇ ਚਾਹੀਦੇ ਹਨ।'

ਕਿਜ਼ਰ ਟੈਕਸਾਸ 'ਚ ਆਸਟਿਨ ਦੇ ਨਿਊ ਵੇਵ ਫੈਮੀਨਿਸਟਜ਼ ਗਰੁੱਪ ਦਾ ਹਿੱਸਾ ਹਨ ਜੋ ਗਰਭਪਾਤ ਨੂੰ 'ਕਲਪਨਾ ਰਹਿਤ ਅਤੇ ਗ਼ੈਰ-ਲਾਜ਼ਮੀ' ਬਣਾਉਣ ਦੇ ਸਾਧਨ ਵਜੋਂ ਔਰਤਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਦਾ ਯਤਨ ਕਰਦਾ ਹੈ।

ਇਹ ਵੀ ਪੜ੍ਹੋ-

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੀ ਗਰਭ ’ਚ ਪਲ ਰਹੇ ਭਰੂਣ ਨੂੰ ਜਿਉਣ ਦਾ ਅਧਿਕਾਰ ਹੈ?

ਉਹ ਕਹਿੰਦੇ ਹਨ, "ਮੈਨੂੰ ਲਗਦਾ ਹੈ ਔਰਤਾਂ ਨੂੰ ਆਪਣੇ ਸਰੀਰ ਬਾਰੇ ਬੋਲਣ ਦਾ ਪੂਰਾ ਹੱਕ ਹੋਣਾ ਚਾਹੀਦਾ ਹੈ।"

ਦੂਜੇ ਪਾਸੇ Men4Choice ਗਰੁੱਪ ਸੰਸਥਾਪਕ ਜੈਕੋਬਸਨ ਦਾ ਮੰਨਣਾ ਹੈ ਕਿ ਇਹ ਮੁੱਦਾ ਸਭ ਨੂੰ ਪ੍ਰਭਾਵਿਤ ਕਰਦਾ ਹੈ ਪਰ ਪੁਰਸ਼ਾਂ ਨੂੰ ਔਰਤਾਂ ਦੇ ਇਸ ਸਬੰਧੀ ਸੁੰਤਤਰ ਫ਼ੈਸਲੇ ਲੈਣ ਦਾ ਸਮਰਥਨ ਕਰਨਾ ਚਾਹੀਦਾ ਹੈ।

ਜੈਕੋਬਸਨ ਦਾ ਕਹਿਣਾ ਹੈ, "ਕਈ ਪੁਰਸ਼ ਸੋਚਦੇ ਹਨ ਕਿ 'ਇਹ ਸਿਰਫ਼ ਔਰਤਾਂ ਦਾ ਮੁੱਦਾ ਹੈ, ਉਨ੍ਹਾਂ ਦਾ ਨਹੀਂ ਪਰ ਇਹ ਅਜਿਹਾ ਮੁੱਦਾ ਹੈ ਜੋ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਮਾਜ ਨੂੰ ਅਜਿਹੀ ਥਾਂ ਬਣਾਇਆ ਜਾਵੇ ਜਿੱਥੇ ਸਾਰੇ ਆਪਣੀ ਜ਼ਿੰਦਗੀ ਅਤੇ ਪਰਿਵਾਰ ਬਾਰੇ ਸੁਤੰਤਰ ਵਿਚਾਰਾਂ ਦੇ ਧਾਰਨੀ ਹੋਣ ਤਾਂ ਸਾਨੂੰ ਸਾਰਿਆਂ ਨੂੰ ਇਸ ਵਿੱਚ ਸ਼ਮੂਲੀਅਤ ਦਰਜ ਕਰਵਾਉਣ ਚਾਹੀਦੀ ਹੈ।"

ਉਨ੍ਹਾਂ ਨੇ ਦੱਸਿਆ ਕਿ ਇਹ ਮੁੱਦਾ ਸਿਰਫ਼ ਗਰਭਪਾਤ ਦਾ ਨਹੀਂ ਹੈ ਬਲਿਕ ਸੁਤੰਤਰਤਾ ਅਤੇ ਕੰਟ੍ਰੋਲ ਦਾ ਹੈ।

"ਕੋਈ ਇਨਸਾਨ ਜੇਕਰ ਆਪਣੇ ਸਰੀਰ ਬਾਰੇ ਫ਼ੈਸਲਾ ਲਈ ਨਹੀਂ ਲੈ ਸਕਦਾ ਤਾਂ ਉਹ ਸਹੀ ਮਾਅਨਿਆਂ ਵਿੱਚ ਆਜ਼ਾਦ ਨਹੀਂ ਹੈ, ਉਨ੍ਹਾਂ ਦੀ ਆਪਣੀ ਸਿਹਤ ਹੈ ਅਤੇ ਬੱਚਾ ਪੈਦਾ ਕਰਨਾ ਹੈ ਜਾਂ ਨਹੀਂ ਉਨ੍ਹਾਂ ਦਾ ਆਪਣਾ ਫ਼ੈਸਲਾ ਹੈ। ਮਰਦਾਂ ਦੀ ਭੂਮਿਕਾ ਸਾਰੇ ਲੋਕਾਂ ਦੀ ਬੁਨਿਆਦੀ ਸੁੰਤਤਰਤਾ ਅਤੇ ਮਾਣ ਲਈ ਵਕਾਲਤ ਕਰਨ ਵਾਲੀ ਹੋਣੀ ਚਾਹੀਦੀ ਹੈ।"

ਗਰਭਪਾਤ ਦੇ ਖ਼ਿਲਾਫ਼ ਕਾਰਕੁਨਾਂ ਦਾ ਮਤ ਹੈ ਕਿ ਔਰਤਾਂ ਨੂੰ ਇਸ ਸਬੰਧੀ ਪੂਰਾ ਹੱਕ ਦੇਣ ਨਾਲ ਪੁਰਸ਼ ਬਿਲਕੁਲ ਹੀ ਵੱਖ ਹੋ ਜਾਂਦੇ ਹਨ ਅਤੇ ਉਨ੍ਹਾਂ ਦੀ ਪਿਤਾ ਹੋਣ ਦੀਆਂ ਜ਼ਿੰਮੇਵਾਰੀਆਂ ਤੋਂ ਬਚਦੇ ਹਨ।

ਅਮਰੀਕਾ ਦੇ ਪੁਰਾਣੇ ਐਂਟੀ ਆਬੋਰਸ਼ਨ ਗਰੁੱਪ ਦਿ ਨੈਸ਼ਨਲ ਰਾਈਟਸ ਟੂ ਲਾਈਫ ਕਮੇਟੀ ਦੇ ਕਮਿਊਨੀਕੇਸ਼ਨ ਡਾਇਰੈਕਟਰ ਡੈਰਿਕ ਜੌਨਸ ਦਾ ਕਹਿਣਾ ਹੈ ਕਿ ਪੁਰਸ਼ਾਂ ਨੂੰ ਇਸ ਬਹਿਸ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ, ਜੇਕਰ ਅੰਕੜਿਆਂ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਹਰੇਕ ਸਾਲ ਭਰੂਣਾਂ 'ਚ ਅੱਧੇ ਮੁੰਡਿਆਂ ਦੇ ਭਰੂਣ ਹੁੰਦੇ ਹਨ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਗਰਭਪਤੀ ਕਾਨੂੰਨ ਦੀ ਜਾਣਕਾਰੀ ਇਸ ਲਈ ਹੈ ਜ਼ਰੂਰੀ

ਉਹ ਕਹਿੰਦੇ ਹਨ, "ਇਹ ਮਨੁੱਖੀ ਅਧਿਕਾਰਾਂ ਦਾ ਮੁੱਦਾ ਹੈ ਅਤੇ ਇਹ ਕਹਿਣਾ ਕਿ ਤੁਸੀਂ ਪੁਰਸ਼ ਹੋ ਤੇ ਤੁਸੀਂ ਬੱਚਾ ਨਹੀਂ ਜੰਮ ਰਹੇ ਤੇ ਉਨ੍ਹਾਂ ਦੇ ਵਿਚਾਰ ਰੱਦ ਕਰਨਾ ਮਤਲਬ ਪੁਰਸ਼ਾਂ ਦੇ ਮਨੁੱਖੀ ਅਧਿਕਾਰ ਬਾਰੇ ਰਾਏ ਦੇ ਹੱਕ ਦਾ ਅਨਾਦਰ ਕਰਨਾ ਹੈ।"

ਔਰਤਾਂ ਦੀ ਪੁਰਸ਼ਾਂ ਦੀ ਮਿਲੀ-ਜੁਲੀ ਰਾਇ

ਪ੍ਰਦਰਸ਼ਨਕਾਰੀ ਕੈਰਲ ਕਲਾਰਕ ਦਾ ਕਹਿਣਾ ਹੈ, "ਔਰਤਾਂ ਨੂੰ ਆਪਣੇ ਸਰੀਰ ਬਾਰੇ ਫ਼ੈਸਲਾ ਲੈਣ ਲਈ ਛੱਡ ਦੇਣਾ ਚਾਹੀਦਾ ਹੈ। ਉਹ ਕਿਸੇ ਪੁਰਸ਼ ਦਾ ਸਰੀਰ ਨਹੀਂ ਹੈ।"

ਪ੍ਰਦਰਸ਼ਨ ਦੌਰਾਨ ਜੋ ਇੱਕ ਆਵਾਜ਼ ਗੂੰਜ ਰਹੀ ਸੀ ਉਹ ਇਹ ਕਿ ਔਰਤਾਂ ਨੂੰ ਹੀ ਗਰਭਪਾਤ ਬਾਰੇ ਕਾਨੂੰਨ ਨੂੰ ਨਿਰਧਾਰਨ ਕਰਨਾ ਚਾਹੀਦਾ ਹੈ ਕਿਉਂਕਿ ਉਹ ਬੱਚੇ ਨੂੰ ਆਪਣੇ ਅੰਦਰ ਰੱਖਦੀ ਹੈ, ਗਰਭ ਵਿਵਸਥਾ ਦੌਰਾਨ ਮੈਡੀਕਲ ਅਤੇ ਸਮਾਜਿਕ ਸਥਿਤੀਆਂ 'ਚ ਵਿਚਰਦੀ ਹੈ ਅਤੇ ਬੱਚਾ ਪੈਦਾ ਕਰਦੀ ਹੈ।

ਪਰ ਇੱਥੇ ਕਈ ਔਰਤਾਂ ਅਜਿਹੀਆਂ ਵੀ ਹਨ ਜੋ ਇਸ ਦੇ ਖ਼ਿਲਾਫ਼ ਹਨ।

ਇੱਥੇ ਕੁਝ ਗੁੱਝੇ ਭੇਦ ਹਨ, ਜਿਵੇਂ ਕਿਸੇ ਮਾਂ ਵਾਂਗ, ਜੋ ਕਹਿੰਦੀ ਹੈ ਕਿ ਉਹ ਗਰਭਪਾਤ ਦੇ ਖ਼ਿਲਾਫ਼ ਸੀ ਪਰ ਇਹ "ਔਖਾ" ਸੀ।

ਪਰ ਉੱਥੇ ਹੀ ਦੋ ਹੋਰ ਰਿਪਬਲੀਕਨ ਸੰਸਦ ਮੈਂਬਰਾਂ ਵਾਂਗ ਸਖ਼ਤ ਵੀ ਸਨ, ਜਿਨ੍ਹਾਂ ਦਾ ਕਹਿਣਾ ਹੈ ਕਿ ਗਰਭਪਾਤ 'ਤੇ ਪਾਬੰਦੀ ਹੋਣੀ ਚਾਹੀਦੀ ਹੈ ਬਲਿਕ ਬਲਾਤਕਾਰ, ਮਾਂ ਦੀ ਸਿਹਤ ਨਾਲ ਜੁੜੇ ਮਾਮਲਿਆਂ ਦੌਰਾਨ ਵੀ ਇਸ 'ਤੇ ਪਾਬੰਦੀ ਹੋਣੀ ਚਾਹੀਦੀ ਹੈ।

ਪੁਰਸ਼ਾਂ ਦੇ ਅਧਿਕਾਰਾਂ ਤੇ ਸਿਹਤ ਦੀ ਵਕੀਲ ਅਤੇ ਮਨੋਚਿਕਿਤਸਕ ਕੈਥਰੀਨ ਕੋਇਲ ਦਾ ਕਹਿਣਾ ਹੈ ਕਿ 'ਗਰਭਪਾਤ ਦੇ ਫ਼ੈਸਲੇ 'ਤੇ ਔਰਤਾਂ ਨੂੰ ਇੱਕ ਪਾਸੜ ਸ਼ਕਤੀ ਦੇਣਾ ਦੋਵਾਂ ਲਿੰਗਾ ਵਿਚਾਲੇ ਸਮਾਨਤਾ ਦੀ ਧਾਰਨਾ ਦੀ ਉਲੰਘਣਾ ਹੈ।'

Image copyright Reuters
ਫੋਟੋ ਕੈਪਸ਼ਨ ਅਲਬਾਮਾ ਦੀ ਗਵਰਨਰ ਕੇਅ ਇਵੇਅ ਨੇ ਗਰਭਪਾਤ ਖ਼ਿਲਾਫ਼ ਕਾਨੂੰਨ 'ਤੇ ਕੀਤੇ ਸਨ ਦਸਤਖ਼ਤ

ਉਨ੍ਹਾਂ ਦਾ ਕਹਿਣਾ ਹੈ, "ਸਮਾਨ ਨਾਗਰਿਕ ਹੋਣ ਕਰਕੇ ਔਰਤ ਤੇ ਮਰਦ ਦੋਵਾਂ ਨੂੰ ਗਰਭਪਾਤ ਦੇ ਮੁੱਦੇ 'ਤੇ ਆਪਣੇ ਵਿਚਾਰ ਰੱਖਣ ਦਾ ਅਧਿਕਾਰ ਹੈ।"

ਕੀ ਸੱਚਮੁੱਚ ਪੁਰਸ਼ ਇਹ ਕਾਨੂੰਨ ਬਣਾ ਰਹੇ ਹਨ?

ਇਹ ਸੱਚ ਹੈ ਕਿ ਵਧੇਰੇ ਰੂੜੀਵਾਦੀ ਗਰਭਪਾਤ ਕਾਨੂੰਨ ਵਾਲੇ ਇਲਾਕਿਆਂ 'ਚ ਅਸੈਂਬਲੀ ਵਿੱਚ ਕਾਨੂੰਨ ਬਣਾਉਣ ਵੇਲੇ ਵਧੇਰੇ ਗਿਣਤੀ 'ਚ ਪੁਰਸ਼ਾਂ ਦੀ ਸੀ।

ਪਰਅਲਬਾਮਾ ਦੀ ਗਵਰਨਰ ਜਿਸ ਨੇ ਗਰਭਪਾਤ ਦੇ ਕਾਨੂੰਨ ਬਿੱਲ 'ਤੇ ਦਸਤਖ਼ਤ ਕੀਤੇ ਹਨ ਉਹ ਇੱਕ ਔਰਤ ਹੈ।

ਦਿ ਰੂਟਜ਼ਰਸ ਯੂਨੀਵਰਸਿਟੀ ਸੈਂਟਰ ਫਾਰ ਅਮਰੀਕਨ ਵੂਮੈਨ ਅਤੇ ਪੋਲੀਟਿਕਸ ਮੁਤਾਬਕ ਅਲਬਾਮਾ ਦੀ ਅਸੈਂਬਲੀ ਵਿੱਚ ਔਰਤ ਪ੍ਰਤੀਨਿਧੀ 50 ਵਿਚੋਂ 47 ਹਨ।

ਇਸ ਦੇ ਨਾਲ ਹੀ ਮੱਧ ਵਰਗੀ ਚੋਣਾਂ ਦੌਰਾਨ ਵਧੇਰੇ ਜਨਤਕ ਅਹੁਦਿਆਂ 'ਤੇ ਔਰਤਾਂ ਦੀ ਭਾਗੀਦਾਰੀ ਦੇਖੀ ਗਈ।

ਚਾਰ ਸੂਬੇ ਜਿੱਥੇ ਪਿਛਲੇ 6 ਹਫਤਿਆਂ 'ਚ ਗਰਭਪਾਤ 'ਤੇ ਪਾਬੰਦੀ ਲਗਾਈ ਗਈ ਹੈ, ਉੱਥੇ ਦਿ ਰੂਟਜ਼ਰਸ ਯੂਨੀਵਰਸਿਟੀ ਸੈਂਟਰ ਫਾਰ ਅਮਰੀਕਨ ਵੂਮੈਨ ਅਤੇ ਪੋਲੀਟਿਕਸ ਮੁਤਾਬਕ ਅਸੈਂਬਲੀ ਵਿੱਚ ਔਰਤਾਂ ਦੀ ਦਰ 23 ਫੀਸਦ ਹੈ।

ਸਿਰਫ਼ ਮਿਸੀਸਿਪੀ ਵਿੱਚ ਔਰਤਾਂ ਦੀ ਸ਼ਮੂਲੀਅਤ ਸਿਰਫ਼ 13 ਫੀਸਦ ਹੈ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।