ਮਾਊਂਟ ਐਵਰੈਸਟ: ਚੋਟੀ 'ਤੇ ਇੰਨੀ ਭੀੜ ਕਿਉਂ?

ਐਵਰੈਸਟ ਤੇ ਭੀੜ Image copyright AFP/ PROJECT POSSIBLE
ਫੋਟੋ ਕੈਪਸ਼ਨ ਨੇਪਾਲ ਨੇ ਇਸ ਵਾਰੀ ਐਵਰੈਸਟ ਦੀ ਚੜ੍ਹਾਈ ਲਈ 381 ਪਰਮਿਟ ਦਿੱਤੇ

ਜੇ ਤੁਸੀਂ ਮਾਊਂਟ ਐਵਰੈਸਟ ਦੀ ਚੋਟੀ ਬਾਰੇ ਸੋਚੋ ਤਾਂ ਤੁਹਾਡੇ ਦਿਮਾਗ ਵਿੱਚ ਸ਼ਾਂਤ, ਬਰਫੀਲੀ ਤਸਵੀਰ ਉਭਰੇਗੀ।

ਪਰ ਪਰਵਰਤਰੋਹੀ ਨਿਰਮਲ ਪੁਰਜਾ ਵਲੋਂ ਖਿੱਚੀ ਤਸਵੀਰ ਦਰਸਾਉਂਦੀ ਹੈ ਕਿ ਅਸਲ ਵਿੱਚ ਇਹ ਕਿੰਨੀ ਭੀੜ-ਭਾੜ ਵਾਲੀ ਹੋ ਚੁੱਕੀ ਹੈ।

ਪੁਰਜਾ ਵਲੋਂ ਖਿੱਚੀ ਗਈ ਤਸਵੀਰ ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਪਿਛਲੇ ਹਫ਼ਤੇ ਹੀ ਐਵਰੈਸਟ ਦੀ ਚੜ੍ਹਾਈ ਕਰ ਰਹੇ ਸੱਤ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆਈ ਸੀ।

ਇਹ ਤਸਵੀਰ ਬਿਆਨ ਕਰਦੀ ਹੈ ਕਿ ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਉੱਤੇ ਚੜ੍ਹਾਈ ਕਰ ਰਹੇ ਲੋਕ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ।

ਕੀ ਚੋਟੀ ਨੇੜੇ ਇੰਨੀਆਂ ਲੰਬੀਆਂ ਲਾਈਨਾਂ ਆਮ ਗੱਲ ਹੈ?

ਟੂਰਿਸਟ ਗਾਈਡਜ਼ ਮੁਤਾਬਕ - 'ਹਾਂ, ਚੜ੍ਹਾਈ ਦੇ ਮੌਸਮ ਵਿੱਚ ਇਹ ਅਕਸਰ ਹੁੰਦਾ ਹੈ।'

'ਸੈਵਨ ਸਮਿਟਸ ਟਰੈਕਸ' ਦੇ ਚੇਅਰਮੈਨ ਮਿੰਗਮਾ ਸ਼ਰਪਾ ਮੁਤਾਬਕ, "ਆਮ ਤੌਰ 'ਤੇ ਇਹ ਇੰਨਾ ਹੀ ਭੀੜ-ਭਾੜ ਵਾਲਾ ਰਹਿੰਦਾ ਹੈ।"

ਇਹ ਅਕਸਰ ਨਿਰਭਰ ਕਰਦਾ ਹੈ ਕਿ ਚੜ੍ਹਾਈ ਲਈ ਕਿੰਨਾਂ ਸਮਾਂ ਮਿਲਿਆ ਹੈ।

ਇਹ ਵੀ ਪੜ੍ਹੋ:

ਮਿੰਗਮਾ ਨੇ ਦੱਸਿਆ, "ਜੇ ਇੱਕ ਹਫ਼ਤਾ ਹੈ ਤਾਂ ਚੋਟੀ ਉੱਤੇ ਜ਼ਿਆਦਾ ਭੀੜ ਨਹੀਂ ਹੁੰਦੀ ਪਰ ਜੇ ਚੜ੍ਹਾਈ ਲਈ ਸਿਰਫ਼ 2-3 ਦਿਨ ਦਾ ਹੀ ਸਮਾਂ ਹੁੰਦਾ ਹੈ ਤਾਂ ਫਿਰ ਭੀੜ ਬਹੁਤ ਹੋ ਜਾਂਦੀ ਹੈ। ਕਿਉਂਕਿ ਸਾਰੇ ਹੀ ਚੜ੍ਹਾਈ ਕਰਨ ਵਾਲੇ ਲੋਕ ਇੱਕੋ ਸਮੇਂ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ।

ਇਹ ਪਹਿਲੀ ਵਾਰੀ ਨਹੀਂ ਹੈ ਕਿ ਐਵਰੈਸਟ ਭੀੜ ਕਾਰਨ ਸੁਰਖੀਆਂ ਵਿੱਚ ਆਈ ਹੋਵੇ।

ਸਾਲ 2012 ਵਿੱਚ ਜਰਮਨੀ ਦੇ ਇੱਕ ਵਿਅਕਤੀ ਰਾਲਫ਼ ਡੁਜਮੋਵਿਟਸ ਨੇ ਇੱਕ ਤਸਵੀਰ ਖਿੱਚੀ ਸੀ, ਜੋ ਵਾਇਰਲ ਹੋਈ ਸੀ।

ਕੀ ਲੋੜ ਤੋਂ ਵੱਧ ਭੀੜ ਖ਼ਤਰਨਾਕ ਹੁੰਦੀ ਹੈ?

ਰਾਲਫ਼ ਨੇ 1992 ਵਿੱਚ ਐਵਰੈਸਟ ਉੱਤੇ ਚੜ੍ਹਾਈ ਕੀਤੀ ਸੀ ਅਤੇ 6 ਵਾਰੀ ਪਹਾੜ 'ਤੇ 26, 200 ਫੁੱਟ ਚੜ੍ਹਾਈ ਕੀਤੀ ਸੀ। ਰਾਲਫ਼ ਮੁਤਾਬਕ ਚੋਟੀ 'ਤੇ ਲੰਬੀਆਂ ਲਾਈਨਾਂ ਖ਼ਤਰਨਾਕ ਹੋ ਸਕਦੀਆਂ ਹਨ।

"ਜਦੋਂ ਲੋਕਾਂ ਨੂੰ ਕਤਾਰਾਂ ਵਿੱਚ ਉਡੀਕ ਕਰਨੀ ਪੈਂਦੀ ਹੈ ਉਨ੍ਹਾਂ ਨੂੰ ਆਕਸੀਜ਼ਨ ਘੱਟ ਜਾਂਦੀ ਹੈ। ਹੋ ਸਕਦਾ ਹੈ ਵਾਪਸ ਆਉਂਦੇ ਹੋਏ ਲੋੜੀਂਦੀ ਆਕਸੀਜ਼ਨ ਬਚੇ ਹੀ ਨਾ।"

Image copyright www.ralfdujmovits.de

ਰਾਲਫ਼ ਨੇ ਦੱਸਿਆ, "ਸਾਲ 1992 ਵਿੱਚ ਉਤਰਦੇ ਹੋਏ ਮੈਨੂੰ ਆਕਸੀਜ਼ਨ ਦੀ ਕਮੀ ਹੋ ਗਈ ਸੀ ਅਤੇ ਇੰਝ ਲੱਗਦਾ ਸੀ ਜਿਵੇਂ, ਕੋਈ ਮੈਨੂੰ ਲੱਕੜ ਦੇ ਹਥੌੜੇ ਨਾਲ ਮਾਰ ਰਿਹਾ ਹੈ।"

"ਮੈਨੂੰ ਲੱਗਿਆ ਕਿ ਮੈਂ ਅੱਗੇ ਨਹੀਂ ਵੱਧ ਸਕਾਂਗੇ ਪਰ ਮੈਂ ਬਹੁਤ ਖੁਸ਼ਕਿਸਮਤ ਸੀ ਕਿ ਮੈਂ ਇੰਨਾ ਸੰਭਲ ਗਿਆ ਸੀ ਕਿ ਸੁਰੱਖਿਅਤ ਹੇਠਾਂ ਵਾਪਸ ਆ ਸਕਿਆ।"

"ਜਦੋਂ 15 ਕਿਲੋਮੀਟਰ/ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਦੀ ਹੈ ਤਾਂ ਤੁਸੀਂ ਆਕਸੀਜ਼ਨ ਬਿਨਾਂ ਚੱਲ ਨਹੀਂ ਸਕਦੇ। ਸਰੀਰ ਵਿੱਚ ਗਰਮੀ ਵੀ ਖ਼ਤਮ ਹੋਣ ਲੱਗਦੀ ਹੈ।"

"ਹਾਲਾਤ ਉਦੋਂ ਹੋਰ ਮਾੜੇ ਹੋ ਜਾਂਦੇ ਹਨ ਜਦੋਂ ਆਕਸੀਜ਼ਨ ਸਿਲੰਡਰ ਵੀ ਚੜ੍ਹਾਈ ਕਰਨ ਵਾਲੇ ਕੁਝ ਲੋਕ ਚੋਰੀ ਕਰ ਲੈਂਦੇ ਹਨ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਬੇਖੌਫ਼ ਹੋ ਕੇ ਨੇਪਾਲ ਦੇ ਪਹਾੜਾਂ 'ਤੇ ਚੜ੍ਹਦੀ ਹੈ ਇਹ ਸੋਲੋ ਟਰੈਵਲਰ

ਤਿੰਨ ਵਾਰੀ ਚੜ੍ਹਾਈ ਕਰਨ ਵਾਲੀ ਮਾਇਆ ਸ਼ੈਰਪਾ ਨੇ ਬੀਬੀਸੀ ਨੇਪਾਲੀ ਨੂੰ ਦੱਸਿਆ, "ਉੰਨੀ ਚੜ੍ਹਾਈ ਉੱਤੇ ਆਕਸੀਜ਼ਨ ਚੋਰੀ ਕਰਨਾ ਕਿਸੇ ਨੂੰ ਕਤਲ ਕਰਨ ਦੇ ਬਰਾਬਰ ਹੈ। ਸਰਕਾਰ ਨੂੰ ਸ਼ੈਰਪਾਜ਼ ਨਾਲ ਤਾਲਮੇਲ ਬਿਠਾਉਣਾ ਪਏਗਾ ਤਾਂ ਕਿ ਨਿਯਮ ਲਾਗੂ ਹੋ ਸਕਣ।"

ਸ਼ੈਰਪਾ ਇੱਕ ਸੱਭਿਆਚਾਰਕ ਗਰੁੱਪ ਹੈ ਜੋ ਕਿ ਨੇਪਾਲ ਅਤੇ ਹਿਮਾਲਿਆ ਦੇ ਖੇਤਰਾਂ ਵਿੱਚ ਵਸਿਆ ਹੋਇਆ ਹੈ।

ਟਰੈਫ਼ਿਕ ਜਾਮ ਕਿਉਂ ਹੁੰਦਾ ਹੈ?

ਮਾਹਿਰਾਂ ਦਾ ਮੰਨਣਾ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ ਐਵਰੈਸਟ ਉੱਤੇ ਭੀੜ ਵੱਧ ਗਈ ਹੈ ਕਿਉਂਕਿ ਖੋਜ ਕਰਨਾ ਕਾਫ਼ੀ ਮਸ਼ਹੂਰ ਹੋ ਗਿਆ ਹੈ।

ਇੱਕ ਖੋਜੀ ਗਾਈਡ ਐਂਡਰੇ ਉਰਸੀਨਾ ਜ਼ਿਮਰਮੈਨ ਸਾਲ 2016 ਵਿੱਚ ਐਵਰੈਸਟ 'ਤੇ ਪਹੁੰਚੇ ਸਨ। ਉਨ੍ਹਾਂ ਦੱਸਿਆ, "ਟਰੈਫ਼ਿਕ ਜਾਮ ਉਨ੍ਹਾਂ ਲੋਕਾਂ ਕਾਰਨ ਹੁੰਦਾ ਹੈ ਜੋ ਬਿਨਾਂ ਤਿਆਰੀ ਦੇ ਚੜ੍ਹਾਈ ਕਰਦੇ ਹਨ ਅਤੇ ਉਨ੍ਹਾਂ ਦੀ 'ਸਰੀਰਕ ਹਾਲਤ' ਅਜਿਹੀ ਨਹੀਂ ਹੁੰਦੀ ਹੈ" ਕਿ ਉਹ ਚੜ੍ਹਾਈ ਕਰ ਸਕਣ।

Image copyright Wild Yak Expeditions
ਫੋਟੋ ਕੈਪਸ਼ਨ ਐਂਡਰੇ ਉਰਸੀਨਾ ਜ਼ਿਮਰਮੈਨ ਤੇ ਨੋਰਬੂ ਸ਼ੈਰਪਾ ਬੇਸ ਕੈਂਪ 'ਤੇ ਪਰਤਦੇ ਹੋਏ

ਇਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਨੂੰ ਹੀ ਖ਼ਤਰਾ ਨਹੀਂ ਹੁੰਦਾ ਪਰ ਉਨ੍ਹਾਂ ਨੂੰ ਚੜ੍ਹਾਈ ਕਰਵਾਉਣ ਵਾਲੇ ਸ਼ੈਰਪਾਜ਼ ਦੀ ਜ਼ਿੰਦਗੀ ਨੂੰ ਵੀ ਖ਼ਤਰਾ ਹੁੰਦਾ ਹੈ।

ਐਂਡਰੇ ਉਰਸੀਨਾ ਦੇ ਪਤੀ ਨੋਰਬੂ ਸ਼ੈਰਪਾ ਪਹਾੜੀ ਗਾਈਡ ਹਨ। ਉਨ੍ਹਾਂ ਦੱਸਿਆ ਕਿ 8600 ਮੀਲ ਦੀ ਚੜ੍ਹਾਈ ਤੋਂ ਬਾਅਦ ਇੱਕ ਵਿਅਕਤੀ ਨਾਲ ਬਹਿਸ ਹੋ ਗਈ। ਉਹ ਬੁਰੀ ਤਰ੍ਹਾਂ ਥੱਕ ਚੁੱਕਿਆ ਸੀ ਪਰ ਚੜ੍ਹਾਈ ਕਰਨ ਲਈ ਜ਼ੋਰ ਪਾ ਰਿਹਾ ਸੀ।

"ਸਾਡੇ ਵਿਚਾਲੇ ਕਾਫ਼ੀ ਬਹਿਸ ਹੋਈ ਅਤੇ ਮੈਂ ਉਸ ਨੂੰ ਦੱਸਿਆ ਕਿ ਉਹ ਆਪਣੇ ਨਾਲ-ਨਾਲ ਦੋ ਸ਼ੈਰਪਾਜ਼ ਦੀ ਜ਼ਿੰਦਗੀ ਖ਼ਤਰੇ ਵਿੱਚ ਪਾ ਰਿਹਾ ਹੈ। ਉਹ ਚੱਲ ਵੀ ਨਹੀਂ ਪਾ ਰਿਹਾ ਸੀ। ਸਾਨੂੰ ਉਸ ਨੂੰ ਰੱਸੀ ਨਾਲ ਥੱਲੇ ਭੇਜਣਾ ਪਿਆ। ਜਦੋਂ ਅਸੀਂ ਬੇਸ ਕੈਂਪ 'ਤੇ ਪਹੁੰਚੇ ਉਸ ਨੇ ਬਹੁਤ ਸ਼ੁਕਰਾਨਾ ਕੀਤਾ।"

ਭੀੜ-ਭਾੜ ਵਾਲੀ ਚੋਟੀ 'ਤੇ ਪਹੁੰਚਣ ਦਾ ਅਹਿਸਾਸ ਕਿਵੇਂ ਦਾ ਹੁੰਦਾ ਹੈ?

ਨੋਰਬੂ ਸ਼ੈਰਪਾ ਚੋਟੀ 'ਤੇ ਸੱਤ ਵਾਰੀ ਪਹੁੰਚ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਨੇਪਾਲ ਵਾਲੇ ਪਾਸਿਓਂ ਜ਼ਿਆਦਾ ਭੀੜ ਹੁੰਦੀ ਹੈ ਪਰ ਤਿੱਬਤ ਵਾਲੇ ਪਾਸਿਓਂ ਇਹ ਸੌਖਾ ਹੈ। ਚੀਨੀ ਸਰਕਾਰ ਥੋੜ੍ਹੇ ਹੀ ਪਰਮਿਟ ਦਿੰਦੀ ਹੈ ਅਤੇ ਚੜ੍ਹਾਈ ਵੀ ਘੱਟ ਹੀ ਦਿਲਚਸਪ ਹੁੰਦੀ ਹੈ।

ਨੇਪਾਲ ਵਾਲੇ ਪਾਸਿਓਂ ਦੱਖਣੀ ਪਾਸੇ ਆਖਿਰੀ ਚੋਟੀ 'ਤੇ ਇੱਕ ਹੀ ਰੱਸੀ ਹੁੰਦੀ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਜਿੱਥੇ ਪ੍ਰਸ਼ਾਸਨ ਕਰਦਾ ਹੈ ਸਾਈਕਲਾਂ ਨੂੰ ਜ਼ਬਤ

ਉਨ੍ਹਾਂ ਕਿਹਾ, "ਜਦੋਂ ਭੀੜ ਹੁੰਦੀ ਹੈ ਤਾਂ ਲੋਕਾਂ ਦੀਆਂ ਦੋ ਪਾਸਿਆਂ ਤੋਂ ਕਤਾਰਾਂ ਹੋ ਸਕਦੀਆਂ ਹਨ- ਇੱਕ ਉੱਪਰ ਜਾ ਰਹੀ ਹੁੰਦੀ ਹੈ ਅਤੇ ਇੱਕ ਹੇਠਾਂ ਆ ਰਹੀ ਹੁੰਦੀ ਹੈ। ਹਰ ਕੋਈ ਇਸ ਰੱਸੀ 'ਤੇ ਲਟਕ ਰਿਹਾ ਹੁੰਦਾ ਹੈ।"

ਉਨ੍ਹਾਂ ਅੱਗੇ ਕਿਹਾ ਕਿ ਸਭ ਤੋਂ ਖ਼ਤਰਨਾਕ ਹੁੰਦਾ ਹੈ ਉਤਰਨਾ। ਬਹੁਤ ਸਾਰੇ ਲੋਕ ਚੋਟੀ 'ਤੇ ਪਹੁੰਚਣ ਲਈ ਖੁਦ ਨੂੰ ਹੌਂਸਲਾ ਦਿੰਦੇ ਹਨ ਪਰ ਜਦੋਂ ਉਹ ਪਹੁੰਚਦੇ ਹਨ ਤਾਂ ਉਹ ਹਿੰਮਤ ਅਤੇ ਤਾਕਤ ਗਵਾ ਦਿੰਦੇ ਹਨ। ਖਾਸ ਕਰਕੇ ਜਦੋਂ ਉਨ੍ਹਾਂ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਲੰਬਾ ਤੇ ਭੀੜ-ਭਾੜ ਵਾਲਾ ਸਫ਼ਰ ਹੈ।"

ਕੀ ਚੋਟੀ 'ਤੇ ਪਹੁੰਚਣਾ ਫਾਇਦੇ ਦਾ ਸੌਦਾ ਹੈ?

ਜਰਮਨੀ ਦੇ ਰਾਲਫ਼ ਮੁਤਾਬਕ ਥੱਕੇ ਹੋਣ ਦੇ ਬਾਵਜੂਦ ਜਦੋਂ ਉਹ ਸਿਖਰ 'ਤੇ ਪਹੁੰਚੇ ਤਾਂ ਪੂਰੀ ਤਰ੍ਹਾਂ ਆਰਾਮਦਾਇਕ ਮਹਿਸੂਸ ਕੀਤਾ।

ਉਨ੍ਹਾਂ ਕਿਹਾ ਹਾਲਾਂਕਿ ਸੁਰੱਖਿਅਤ ਉਤਰਨਾ ਬਹੁਤ ਅਹਿਮ ਹੁੰਦਾ ਹੈ ਭਾਵੇਂ ਤੁਸੀਂ ਸਿਖਰ ਤੇ ਪਹੁੰਚੇ ਹੋ ਜਾਂ ਨਹੀਂ।

Image copyright Wild Yak Expeditions
ਫੋਟੋ ਕੈਪਸ਼ਨ ਐਵਰੈਸਟ ਦੀ ਚੋਟੀ ਤੋਂ ਉਤਰਦੀ ਹੋਈ ਐਂਡਰੀ ਉਰਸੀਨਾ ਜ਼ਿਮਰਮੈਨ

"ਮੈਂ ਕਈ ਸਾਲਾਂ ਵਿੱਚ ਉਤਰਾਅ ਵੇਲੇ ਕਾਫ਼ੀ ਦੋਸਤ ਗਵਾ ਦਿੱਤੇ ਹਨ। ਉਤਰਨ ਵੇਲੇ ਕਈ ਹਾਦਸੇ ਹੁੰਦੇ ਹਨ ਕਿਉਂਕਿ ਲੋਕ ਧਿਆਨ ਦੇਣਾ ਛੱਡ ਦਿੰਦੇ ਹਨ। ਖਾਸ ਕਰਕੇ ਐਵਰੈਸਟ 'ਤੇ ਜਿੱਥੇ ਉਤਰਨ 'ਤੇ ਚੜ੍ਹਾਈ ਵੇਲੇ ਇੰਨੀ ਭੀੜ ਹੁੰਦੀ ਹੈ।"

"ਅਸਲੀ ਸਫ਼ਲਤਾ ਤਾਂ ਬੇਸ ਕੈਂਪ 'ਤੇ ਪਹੁੰਚਣਾ ਹੈ। ਜਦੋਂ ਤੁਸੀਂ ਵਾਪਸ ਪਹੁੰਚਦੇ ਹੋ ਤਾਂ ਤੁਹਾਨੂੰ ਉਸ ਕਾਮਯਾਬੀ ਦੀ ਖੁਸ਼ੀ ਦਾ ਅਹਿਸਾਸ ਹੁੰਦਾ ਹੈ ਜੋ ਤੁਸੀਂ ਹਾਸਿਲ ਕੀਤੀ ਹੈ।"

ਕਈ ਖੋਜੀ ਗਾਈਡਜ਼ ਇਹ ਕਹਿੰਦੇ ਹਨ ਕਿ ਸਿਖਰ 'ਤੇ ਪਹੁੰਚਣਾ ਤਾਂ ਚੰਗਾ ਹੁੰਦਾ ਹੀ ਹੈ ਪਰ ਸਰੀਰਕ ਤੌਰ 'ਤੇ ਤਿਆਰ ਹੋਣਾ ਅਤੇ ਚੜ੍ਹਾਈ ਲਈ ਸਹੀ ਸਮਾਂ ਚੁਣਨਾ ਵੀ ਓਨਾ ਹੀ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਲੰਬੀ ਚੜ੍ਹਾਈ ਦੌਰਾਨ ਖ਼ਤਰਾ ਘੱਟ ਜਾਂਦਾ ਹੈ।"

ਨੋਰਬੂ ਸ਼ੈਰਪਾ ਮੁਤਾਬਕ, "7000-8000 ਮੀਲ ਦੀ ਚੜ੍ਹਾਈ ਦੀ ਪ੍ਰੈਕਟਿਸ ਜ਼ਰੂਰੀ ਹੁੰਦੀ ਹੈ। ਤਾਂ ਕਿ ਲੋਕਾਂ ਨੂੰ ਪਹਿਲਾਂ ਹੀ ਅਹਿਸਾਸ ਹੋ ਜਾਵੇ ਕਿ ਉਚਾਈ 'ਤੇ ਉਨ੍ਹਾਂ ਦਾ ਸਰੀਰ ਕਿਵੇਂ ਰਹਿੰਦਾ ਹੈ।"

ਉਹ ਆਪਣੀਆਂ ਟੀਮਾਂ ਨੂੰ ਵੀ ਸਵੇਰੇ ਜਲਦੀ ਤੋਂ ਜਲਦੀ ਚੜ੍ਹਾਈ ਕਰਨ ਲਈ ਕਹਿੰਦੇ ਹਨ। ਤਾਂ ਕਿ ਹੋਰਨਾਂ ਨਾਲੋਂ ਪਹਿਲਾਂ ਉਤਰ ਸਕਣ।

ਜ਼ਿਮਰਮੈਨ ਨੇ ਤਿੱਬਤ ਵਾਲੇ ਪਾਸਿਓਂ ਚੜ੍ਹਾਈ ਕੀਤੀ ਸੀ ਪਰ ਸਿਖਰ 'ਤੇ ਪਹੁੰਚਣ ਤੋਂ ਪਹਿਲਾਂ ਇੱਕ ਦਿਨ ਉਡੀਕ ਕੀਤੀ ਤਾਂ ਕਿ ਭੀੜ ਘੱਟ ਜਾਵੇ।

ਇਹ ਵੀ ਪੜ੍ਹੋ:

ਲੱਦਾਖੀ, ਜੋ 'ਅਸਲ ਆਰੀਆ' ਹੋਣ ਦਾ ਕਰਦੇ ਨੇ ਦਾਅਵਾ

ਹੁਣ ਕੌਣ-ਕੌਣ ਨਹੀਂ ਕਰ ਸਕੇਗਾ ਐਵਰੈਸਟ 'ਤੇ ਚੜ੍ਹਾਈ?

ਉਨ੍ਹਾਂ ਨੂੰ ਪਤਾ ਸੀ ਕਿ ਮੌਸਮ ਖਰਾਬ ਹੋਣ ਦਾ ਖ਼ਤਰਾ ਹੈ ਅਤੇ ਰਾਹ ਬੰਦ ਹੋ ਸਕਦਾ ਹੈ। ਇਸ ਕਾਰਨ ਉਨ੍ਹਾਂ ਦੀ ਚੜ੍ਹਾਈ ਸਿਖਰ ਤੇ ਪਹੁੰਚਣ ਤੋਂ ਪਹਿਲਾਂ ਹੀ ਖ਼ਤਮ ਹੋ ਸਕਦੀ ਹੈ।

ਉਨ੍ਹਾਂ ਕਿਹਾ ਕਿ ਇੱਕ ਦਿਨ ਦੀ ਉਡੀਕ ਦਾ ਫਾਇਦਾ ਹੋਇਆ ਕਿਉਂਕਿ ਉਹ ਤੇ ਉਨ੍ਹਾਂ ਦੇ ਪਤੀ ਇਕੱਲੇ ਹੀ ਸਨ ਜੋ ਕਿ ਸਿਖਰ 'ਤੇ ਪਹੁੰਚੇ ਸਨ।

"ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ ਕਿ ਆਪਣੇ ਪਤੀ ਦੇ ਨਾਲ ਸਿਖਰ 'ਤੇ ਇਕੱਲੇ ਪਹੁੰਚਣਾ ਕਿੰਨਾ ਚੰਗਾ ਅਹਿਸਾਸ ਹੁੰਦਾ ਹੈ। ਅਸੀਂ 03:45 ਤੇ ਪਹੁੰਚੇ, ਉਡੀਕ ਕੀਤੀ ਅਤੇ ਸੂਰਜ ਉੱਗਦਾ ਹੋਇਆ ਦੇਖਿਆ।"

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)