ਬਾਡੀ ਬਿਲਡਿੰਗ ਮਰਦਾਂ ਦੀ ਮਰਦਾਨਗੀ ਤਾਂ ਨਹੀਂ ਖੋਹ ਰਹੀ

ਕਸਰਤ Image copyright Getty Images

ਵਿਗਿਆਨੀਆਂ ਦੀ ਖੋਜ ਮੁਤਾਬਕ ਪੁਰਸ਼ ਵਧੇਰੇ ਆਕਰਸ਼ਕ ਦਿਖਣ ਦੀ ਚਾਹਤ ਆਪਣੀ ਪ੍ਰਜਨਣ ਸ਼ਕਤੀ ਨੂੰ ਨੁਕਸਾਨ ਪਹੁੰਚਾ ਲੈਂਦੇ ਹਨ।

ਬਾਡੀ ਬਿਲਡਿੰਗ ਲਈ ਅਤੇ ਗੰਜੇਪਣ ਤੋਂ ਛੁਟਕਾਰੇ ਲਈ ਵਰਤੇ ਜਾਣ ਵਾਲੀ ਸਟੀਰੌਆਈਡ ਕਾਰਨ ਮਰਦਾਂ ਦੀ ਪ੍ਰਜਨਣ ਸ਼ਕਤੀ ਪ੍ਰਭਾਵਿਤ ਹੁੰਦੀ ਹੈ।

ਇਸ ਨੂੰ ਵਿਗਿਆਨੀ ਮੌਸਮੈਨ ਪੈਸੇ ਪੈਰਾਡਾਕਸ ਦਾ ਨਾਮ ਦਿੰਦੇ ਹਨ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਗਰਭ ਧਾਰਨ ਲਈ ਸੰਘਰਸ਼ ਕਰ ਰਹੇ ਜੋੜਿਆਂ ਲਈ ਇਹ ਬੇਹੱਦ ਦੁੱਖਦਾਈ ਕਾਰਨ ਬਣਦਾ ਹੈ।

ਅਮਰੀਕਾ ਵਿੱਚ ਬਰੋਨ ਯੂਨੀਵਰਸਿਟੀ ਦੇ ਡਾ. ਜੇਮਸ ਮੌਸਮੈਨ ਨੇ ਕਿਹਾ, "ਮੈਂ ਦੇਖਿਆ ਕਿ ਕਈ ਪੁਰਸ਼ ਆਪਣੇ ਪ੍ਰਜਣਨ ਟੈਸਟ ਕਰਵਾਉਣ ਆ ਰਹੇ ਹਨ ਅਤੇ ਇਨ੍ਹਾਂ ਦੀ ਗਿਣਤੀ ਕਾਫ਼ੀ ਵੱਧ ਹੈ।"

ਉਨ੍ਹਾਂ ਨੇ ਆਪਣੇ ਖੋਜ ਦੌਰਾਨ ਇਸ ਦਾ ਕਾਰਨ ਸਟੀਰੌਆਈਡ ਨਾਲ ਜੋੜਿਆ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਉਹ ਅਸਲ 'ਚ ਸੁਡੋਲ ਦਿੱਖਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਉਸ ਵਿਕਾਸ ਤੱਕ ਨਹੀਂ ਪਹੁੰਚ ਸਕੇ ਤੇ ਉਨ੍ਹਾਂ ਸਾਰਿਆਂ ਵਿੱਚ ਸ਼ੁਕਰਾਣੂ ਨਹੀਂ ਮਿਲੇ ਸਨ।"

ਐਨਾਬੋਲਿਕ ਸਟੀਰੌਆਈਡ ਮਰਦਾਂ 'ਚ ਟੈਸਟੋਸਟੀਰੋਨ ਨਾਂ ਦੇ ਹਾਰਮੋਨ ਵਰਗਾ ਕੰਮ ਕਰਦੇ ਹਨ ਅਤੇ ਇਸੇ ਲਈ ਇਨ੍ਹਾਂ ਦੀ ਵਰਤੋਂ ਸਰੀਰ ਨੂੰ ਸੁਡੋਲ ਦਿਖਾਉਣ ਲਈ ਕੀਤੀ ਜਾਂਦੀ ਹੈ। ਇਹ ਬਾਡੀ ਬਿੰਲਡਰਾਂ ਵੱਲੋਂ ਲਗਾਤਾਰ ਲਏ ਜਾਂਦੇ ਹਨ।

ਇਹ ਵੀ ਪੜ੍ਹੋ-

ਫੋਟੋ ਕੈਪਸ਼ਨ ਪ੍ਰੋ. ਜੇਮਸ ਮੌਸਮੈਨ ਅਤੇ ਪ੍ਰੋ. ਆਲੈਨ ਪੈਸੇ ਦੀ ਇਸ ਖੋਜ ਦਾ ਨਾਂ ਮੌਸਮੈਨ ਪੈਸੇ ਰੱਖਿਆ ਗਿਆ ਹੈ

ਸ਼ੈਫੀਲਡ ਯੂਨੀਵਰਸਿਟੀ ਦੇ ਪ੍ਰੋ. ਆਲੈਨ ਪੈਸੇ ਕਹਿੰਦੇ ਹਨ, "ਇਹ ਕੋਈ ਤਰਾਸਦੀ ਨਹੀਂ ਹੈ ਕਿ ਪੁਰਸ਼ ਸੁਡੋਲ ਤੇ ਖ਼ਾਸ ਕਰਕੇ ਔਰਤਾਂ ਨੂੰ ਆਕਰਸ਼ਿਤ ਕਰਨ ਲਈ ਜਿਮ ਜਾਂਦੇ ਅਤੇ ਅਚਨਚੇਤ ਹੀ ਆਪਣੀ ਪ੍ਰਜਣਨ ਸਮਰੱਥਾ ਘਟਾ ਲੈਂਦੇ ਹਨ।"

ਐਨਾਬੋਲਿਕ ਸਟੀਰੌਆਈਡ ਦਿਮਾਗ਼ ਦੀ ਗ੍ਰੰਥੀ ਨੂੰ ਭੰਬਲਭੂਸੇ 'ਚ ਪਾ ਦਿੰਦੇ ਹਨ ਤਾਂ ਜੋ ਉਸ ਨੂੰ ਲੱਗੇ ਕਿ ਮਰਦ ਆਪਣੇ ਪੂਰੇ ਰੌਂਅ ਵਿੱਚ ਹੈ।

ਇਸ ਤਰ੍ਹਾਂ ਗ੍ਰੰਥੀਆਂ ਪ੍ਰਤੀਕਿਰਿਆ ਵਜੋਂ ਦੋ ਹਾਰਮੋਨਜ਼ ਐਫਐਸਐਚ ਅਤੇ ਐਲਐਚ ਦੇ ਉਤਪਾਦਨਾਂ ਬੰਦ ਕਰ ਦਿੰਦੀਆਂ ਹਨ, ਜੋ ਸ਼ੁਕਰਾਣੂ ਦੇ ਉਤਪਾਦਨ ਲਈ ਮੁੱਖ ਹਾਰਮੋਨਜ਼ ਹਨ।

ਖੋਜਕਾਰਾਂ ਦਾ ਕਹਿਣਾ ਹੈ ਕਿ ਗੰਜੇਪਣ ਤੋਂ ਨਿਜਾਤ ਪਾਉਣ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਦਾ ਵੀ ਅਸਰ ਇਸੇ ਤਰ੍ਹਾਂ ਹੁੰਦਾ ਹੈ।

ਪ੍ਰੋ. ਪੈਸੇ ਨੇ ਬੀਬੀਸੀ ਨੂੰ ਦੱਸਿਆ, "ਸ਼ਾਇਦ ਐਨਾਬੋਲਿਕ ਸਟੀਰੌਆਈਡ ਕਰਕੇ ਬਾਂਝਪਣ ਦੀ ਸੰਭਾਵਨਾ 90 ਫੀਸਦ ਹੋ ਸਕਦੀ ਹੈ।"

ਮਾਨਵ ਵਿਕਾਸ 'ਚ ਸਫ਼ਲਤਾ ਉਦੋਂ ਮੰਨੀ ਜਾਂਦੀ ਹੈ ਜਦੋਂ ਜੀਨਜ਼ ਰਾਹੀਂ ਇੱਕ ਤੋਂ ਦੂਜੀ ਪੀੜ੍ਹੀ ਨੂੰ ਖ਼ਾਸੀਅਤਾਂ ਮਿਲਦੀਆਂ ਜਾਣ।

ਡਾ. ਮੌਸਮੈਨ ਦਾ ਕਹਿਣਾ ਹੈ ਕਿ ਇਨ੍ਹਾਂ ਦਵਾਈਆਂ ਨਾਲ ਤੁਸੀਂ ਆਕਰਸ਼ਕ ਹੋ ਸਕਦੇ ਹੋ ਪਰ ਆਪਣੀਆਂ 'ਖ਼ਾਸੀਅਤਾਂ' ਨੂੰ ਅਗਲੀ ਪੀੜ੍ਹੀ ਤੱਕ ਨਹੀਂ ਪਹੁੰਚਾ ਸਕਦੇ।

ਇਹ ਵੀ ਪੜ੍ਹੋ:

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸਪਲੀਮੈਂਟਸ ਵਧੇਰੇ ਮਾਤਰਾ ਲੈਣ ਨਾਲ ਇੱਕ ਵਿਅਕਤੀ ਨੂੰ ਹਸਪਤਾਲ ’ਚ ਦਾਖ਼ਲ ਹੋਣਾ ਪਿਆ

ਭਾਵੇਂ ਕਿ ਪੰਛੀਆਂ ਦੀਆਂ ਕਈ ਅਜਿਹੀਆਂ ਨਸਲਾਂ ਹਨ ਕਿ ਜੇਕਰ ਉਨ੍ਹਾਂ ਦਾ ਆਪਣਾ ਬੱਚਾ ਨਾ ਹੋਵੇ ਤਾਂ ਉਹ ਆਪਣੇ ਬੱਚੇ ਪੈਦਾ ਕਰਨ ਦੀ ਬਜਾਇ ਆਪਣੇ ਸਕੇ ਸਬੰਧੀਆਂ ਦੇ ਬੱਚੇ ਪਾਲ ਲੈਂਦੇ ਹਨ।

ਬੱਚੇ ਪੈਦਾ ਨਾ ਹੋਣ ਦੀ ਸੂਰਤ 'ਚ ਵੀ ਜੀਨਜ਼ ਤਾਂ ਅਗਾਂਹ ਵੱਧਦੇ ਹੀ ਹਨ ਕਿਉਂਕਿ ਤੁਹਾਡੇ ਆਪਣੇ ਭੈਣ-ਭਰਾਵਾਂ ਨਾਲ ਡੀਐਨਏ ਮਿਲਦਾ ਹੀ ਹੁੰਦਾ ਹੈ।

ਡਾ. ਮੌਸਮੈਨ ਮੁਤਾਬਕ "ਵਿਰੋਧੀ ਲਿੰਗ ਨੂੰ ਆਕਰਸ਼ਿਤ ਕਰਨ ਲਈ ਆਪਣੀ ਪ੍ਰਜਣਨ ਸ਼ਕਤੀ ਨੂੰ ਮਾਰਨਾ" ਸ਼ਾਇਦ ਮਨੁੱਖ ਲਈ ਵਿਲੱਖਣ ਜਾਪਦਾ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਤਰਾਸਦੀ ਇੱਕ ਗੱਲ ਹੈ ਪਰ ਮੈਨੂੰ ਲੱਗਦਾ ਹੈ ਕਿ ਮੁੱਖ ਸੰਦੇਸ਼ ਪ੍ਰਜਣਨ ਰੋਗੀਆਂ ਲਈ ਹੈ।"

"ਉਹ ਲਗਾਤਾਰ ਕਲੀਨਿਕਾਂ 'ਚ ਘੁੰਮਦੇ ਰਹਿੰਦੇ ਹਨ। ਨੌਜਵਾਨਾਂ ਨੂੰ ਇਹ ਸੰਦੇਸ਼ ਨਹੀਂ ਮਿਲਦਾ ਕਿ ਇਹ ਇੱਕ ਸਮੱਸਿਆ ਹੈ ਤੇ ਇਹ ਥੋੜ੍ਹੀ ਜਿਹੀ ਜਾਣਕਾਰੀ ਉਨ੍ਹਾਂ ਨੂੰ ਵੱਡੇ ਦੁੱਖ ਤੋਂ ਬਚਾਅ ਸਕਦੀ ਹੈ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)