'ਇਨ੍ਹਾਂ ਨੂੰ ਸਬਕ ਸਿਖਾਉਣ ਲਈ ਸਾਰੀਆਂ ਨਾਲ ਬਲਾਤਕਾਰ ਕਰੋ' - ਯੂਕੇ ਦੀ ਯੂਨਿਵਰਸਿਟੀ ਦਾ ਚੈਟ ਸਕੈਂਡਲ

ਔਰਤ
ਫੋਟੋ ਕੈਪਸ਼ਨ ਅਨਾ ਅਤੇ ਉਸ ਦੀ ਸਹੇਲੀ ਨੂੰ ਚੈਟ ਵਿੱਚ ਨਿਸ਼ਾਨਾ ਬਣਾਇਆ ਗਿਆ ਸੀ

ਚਿਤਾਵਨੀ: ਇਹ ਸਮੱਗਰੀ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ

"ਉਨ੍ਹਾਂ ਨੂੰ ਸਬਕ ਸਿਖਾਉਣ ਲਈ ਸਾਰੀਆਂ ਦਾ ਬਲਾਤਕਾਰ ਕਰੋ"- ਇੱਕ ਸੰਦੇਸ਼।

ਅਨਾ (ਬਦਲਿਆ ਹੋਇਆ ਨਾਮ) ਨੇ ਆਪਣੀ ਫੇਸਬੁੱਕ ਗਰੁੱਪ ਚੈਟ 'ਤੇ ਸੈਕਸੂਅਲੀ ਵਲਗਰ ਭਾਸ਼ਾ ਵਾਲੇ ਸੰਦੇਸ਼ ਦੇਖੇ।

ਉਸ ਨੂੰ ਡਰਾਉਣ ਲਈ, ਉਸ ਦਾ ਤੇ ਉਸ ਦੀਆਂ ਸਹੇਲੀਆਂ ਦਾ ਦਰਜਨਾਂ ਵਾਰ ਨਾਮ ਲਿਆ ਗਿਆ।

ਸੰਦੇਸ਼ ਲਿਖਣ ਵਾਲੇ ਨੇ ਲਿਖਿਆ ਕਿ ਅਨਾ ਯੂਕੇ ਦੀ ਯੂਨੀਵਰਸਿਟੀ ਵਾਰਵਿਕ 'ਚ ਹਿਊਮੈਨਿਟੀ ਦੀ ਪੜ੍ਹਾਈ ਕਰ ਰਹੀ ਹੈ।

ਪਰ ਇਹ ਉਸ ਦੇ ਨਾਲ ਕਲਾਸ 'ਚ ਨਹੀਂ ਪੜ੍ਹਦੀਆਂ ਬਲਕਿ ਉਸ ਦੀਆਂ ਚੰਗੀਆਂ ਸਹੇਲੀਆਂ ਹਨ।

ਅਨਾ ਅਤੇ ਉਸ ਦੀਆਂ ਸਹੇਲੀਆਂ, ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ, ਨੇ ਇਸ ਸਬੰਧੀ ਯੂਨੀਵਰਸਿਟੀ ਨੂੰ ਸ਼ਿਕਾਇਤ ਕੀਤੀ।

ਇਹ ਵੀ ਪੜ੍ਹੋ-

ਫੋਟੋ ਕੈਪਸ਼ਨ ਅਨਾ ਨੇ ਕਿਸੇ ਦੋਸਤ ਦੀ ਚੈਟ ਵਿੱਚ ਉਸ ਬਾਰੇ ਗ਼ਲਤ ਢੰਗ ਨਾਲ ਕੀਤੀ ਗਈ ਚੈਟ ਦੇਖੀ ਸੀ

ਜਾਂਚ ਤੋਂ ਬਾਅਦ ਇੱਕ ਵਿਦਿਆਰਥੀ ਨੂੰ ਯੂਨੀਵਰਸਿਟੀ ਤੋਂ ਸਦਾ ਲਈ ਮੁਅੱਤਲ ਕਰ ਦਿੱਤਾ ਗਿਆ, ਦੋ ਵਿਦਿਆਰਥੀਆਂ 'ਤੇ 10 ਸਾਲਾਂ ਲਈ ਪਾਬੰਦੀ ਲਗਾ ਦਿੱਤੀ ਗਈ ਅਤੇ ਦੋ ਵਿਦਿਆਰਥੀਆਂ ਨੂੰ ਇੱਕ ਸਾਲ ਲਈ ਬਾਹਰ ਕਰ ਦਿੱਤਾ ਗਿਆ।

ਇਸ ਤੋਂ ਬਾਅਦ 10-10 ਸਾਲ ਲਈ ਪਾੰਬਦੀਸ਼ੁਦਾ ਵਿਦਿਆਰਥੀਆਂ ਦੀ ਪਾਬੰਦੀ ਘਟਾ ਕੇ 12 ਮਹੀਨਿਆਂ ਦੀ ਕਰ ਦਿੱਤੀ ਗਈ। ਜਿਸ ਤੋਂ ਬਾਅਦ ਯੂਨੀਵਰਸਿਟੀ ਦੀ ਜਾਂਚ ਬਾਰੇ ਗੰਭੀਰ ਸਵਾਲ ਵੀ ਚੁੱਕੇ ਗਏ।

ਮੁੰਡਿਆਂ ਦੀ ਚੈਟ

ਪਿਛਲੇ ਸਾਲ ਦੀ ਸ਼ੁਰੂਆਤ 'ਚ 19 ਸਾਲਾ ਅਨਾ ਇੱਕ ਦੋਸਤ ਦੇ ਘਰ ਬੈਠੀ ਹੋਈ ਸੀ ਅਤੇ ਉਸ ਦੋਸਤ ਦੇ ਲੈਪਟੋਪ 'ਤੇ ਵਾਰ-ਵਾਰ ਸੰਦੇਸ਼ ਆ ਰਹੇ ਸਨ।

ਉਸ ਨੇ ਪੁੱਛਿਆ ਸੰਦੇਸ਼ ਕਿਸ ਬਾਰੇ ਹਨ ਤਾਂ ਉਸ ਦਾ ਦੋਸਤ ਹੱਸਣ ਲੱਗਾ।

ਅਨਾ ਦੱਸਦੀ ਹੈ, "ਉਸ ਨੇ ਕਿਹਾ ਜੇਕਰ ਤੁਹਾਨੂੰ ਲਗਦਾ ਹੈ ਕਿ ਇਹ ਗ਼ਲਤ ਹੈ ਤਾਂ ਵੀ ਤੁਸੀਂ ਫਿਰ ਮੁੰਡਿਆਂ ਦੀ ਚੈਟ ਦੇਖਣਾ ਚਾਹੋਗੇ।"

"ਇਸ ਤੋਂ ਬਾਅਦ ਹੀ ਉਸ ਨੇ ਮੈਨੂੰ ਕਰੀਬ ਡੇਢ ਸਾਲ ਬਲਾਤਕਾਰ ਦੀਆਂ ਵੀ ਧਮਕੀਆਂ ਦਿੱਤੀਆਂ ਸਨ।"

ਅਨਾ ਨੇ ਉੱਥੇ ਬੈਠੇ ਹੋਏ ਹੀ ਦੇਖਿਆ ਕਿ ਉਹ ਕਿਸੇ ਸਹਿਯੋਗੀ ਵਿਦਿਆਰਥੀ ਬਾਰੇ ਗੱਲ ਕਰੇ ਸਨ।

"ਉਹ ਉਸ ਨੂੰ ਅਗਵਾ ਕਰਕੇ ਬਿਸਤਰੇ 'ਤੇ ਸੁੱਟਣ ਅਤੇ ਉਸ ਨੂੰ ਆਪਣੇ ਉੱਤੇ ਪਿਸ਼ਾਬ ਕਰਨ ਤੇ ਫਿਰ ਉਸ ਵਿੱਚ ਸੌਣ ਦੀ ਗੱਲ ਕਰ ਰਹੇ ਸਨ।"

"ਇਹ ਸਿਰਫ਼ ਕੋਈ ਅਪਮਾਨਜਨਕ ਟਿੱਪਣੀ ਹੀ ਨਹੀਂ ਸੀ ਬਲਕਿ ਉੱਥੇ ਪੂਰੀ ਆਨਲਾਈਨ ਕਮਿਊਨਿਟੀ ਸੀ ਜੋ ਮਾਣ ਕਰ ਰਹੀ ਸੀ। ਇਹ ਕਿੰਨਾ ਡਰਾਵਣਾ ਲੱਗ ਰਿਹਾ ਹੈ।"

ਫੋਟੋ ਕੈਪਸ਼ਨ ਅਨਾ ਨੇ ਚੈਟ ਦੇ ਸਕਰੀਨ ਸ਼ੌਟ ਵੀ ਲਏ

ਉਸ ਨੇ ਦੇਖਿਆ ਚੈਟ 'ਚ ਉਸ ਦਾ ਨਾਮ ਵੀ ਸੀ, ਜੋ ਸੈਂਕੜੇ ਵਾਰ ਆਇਆ ਸੀ।

ਪਹਿਲਾਂ ਤਾਂ ਅਨਾ ਨੇ ਆਪਣੇ ਦੋਸਤਾਂ ਦੀ ਚੈਟ ਨੂੰ ਖਾਰਿਜ ਕਰਦਿਆਂ ਹੋਇਆ ਕਿਹਾ "ਮੁੰਡੇ ਕਿਵੇਂ ਗੱਲ ਕਰਦੇ ਹਨ" ਕੀ ਇਹ ਮਜ਼ਾਕ ਹੈ।

ਉਹ ਚੈਟ ਦੇਖਦੀ ਰਹੀ ਤੇ ਸਕਰੀਨ ਸ਼ੌਟ ਲੈਂਦੀ ਰਹੀ।

ਯੂਨੀਵਰਸਿਟੀ ਨੂੰ ਸ਼ਿਕਾਇਤ

ਅਨਾ ਨੇ ਕਿਹਾ ਕਿ ਉਹ ਨਹੀਂ ਜਾਣਦੀ ਸੀ ਕਿ ਉਹ ਕੀ ਕਰੇ ਕਿਉਂਕਿ ਚੈਟ ਕਰਨ ਵਾਲੇ ਮੁੰਡਿਆਂ ਦਾ ਗਰੁੱਪ ਉਸ ਦੀ ਜ਼ਿੰਦਗੀ ਦਾ ਹਿੱਸਾ ਸਨ, ਉਸ ਦੇ ਦੋਸਤ ਸਨ।

ਅਨਾ ਈਸਟਰ ਮੌਕੇ ਆਪਣੇ ਘਰ ਗਈ ਪਰ ਵਾਪਸ ਆ ਕੇ ਉਨ੍ਹਾਂ ਮੁੰਡਿਆਂ ਦਾ ਸਾਹਮਣਾ ਕਰਨ ਦੀ ਹਿੰਮਤ ਹੁਣ ਉਸ 'ਚ ਨਹੀਂ ਬਚੀ ਸੀ।

ਉਸ ਨੇ ਕਿਹਾ, "ਮੇਰੀ ਵਾਪਸੀ ਦੀ ਵਾਰੀ ਸੀ ਤੇ ਪਰ ਪੈਰ ਜਿਵੇਂ ਪੁੱਟਿਆਂ ਹੀ ਨਹੀਂ ਜਾ ਰਿਹਾ ਸੀ।"

ਇਸ ਤੋਂ ਬਾਅਦ ਅਨਾ ਨੇ ਯੂਨੀਵਰਸਿਟੀ ਨੂੰ ਸ਼ਿਕਾਇਤ ਦਰਜ ਕਰਵਾਉਣ ਦਾ ਫ਼ੈਸਲਾ ਲਿਆ।

ਅਨਾ ਅਤੇ ਉਸ ਦੀ ਦੋਸਤ ਨੇ ਯੂਨੀਵਰਸਿਟੀ ਨੂੰ ਸ਼ਿਕਾਇਤ ਸੌਂਪ ਦਿੱਤੀ, ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਦੀ ਰਸਮੀ ਤੌਰ 'ਤੇ ਪੁੱਛਗਿੱਛ ਹੋਵੇਗੀ।

ਇਸ ਤੋਂ ਬਾਅਦ ਜਿਸ ਨੂੰ ਜਾਂਚ ਅਧਿਕਾਰੀ ਥਾਪਿਆ ਗਿਆ ਉਸ 'ਤੇ ਗ਼ਲਤ ਢੰਗ ਨਾਲ ਪ੍ਰੀਖਿਆ ਲੈਣ ਦੇ ਇਲਜ਼ਾਮ ਲੱਗੇ ਹੋਏ ਸਨ।

ਮਿਸਟਰ ਪੀਟਰ ਡੁਨ ਨਾਮ ਦੇ ਇਸ ਅਧਿਕਾਰੀ ਨੂੰ ਹੀ ਯੂਕੇ ਦੀ ਮੋਹਰੀਆਂ ਯੂਨੀਵਰਸਿਟੀਆਂ 'ਚੋਂ ਇੱਕ ਵਾਰਵਿਕ ਯੂਨੀਵਰਸਿਟੀ ਨੂੰ ਦਾਗ਼ ਨਾ ਲੱਗਣ ਦੇਣ ਦੀ ਜ਼ਿੰਮੇਵਾਰੀ ਸੌਂਪੀ ਗਈ, ਜੋ ਕਿ ਅਨਾ ਨੂੰ ਬੇਹੱਦ ਅਜੀਬ ਜਿਹਾ ਲੱਗਾ ਸੀ।

ਇਹ ਵੀ ਪੜ੍ਹੋ-

ਫੋਟੋ ਕੈਪਸ਼ਨ ਅਨਾ ਈਸਟਰ ਮੌਕੇ ਆਪਣੇ ਘਰ ਗਈ ਪਰ ਵਾਪਸ ਆ ਕੇ ਉਨ੍ਹਾਂ ਮੁੰਡਿਆਂ ਦਾ ਸਾਹਮਣਾ ਕਰਨ ਦੀ ਹਿੰਮਤ ਹੁਣ ਉਸ 'ਚ ਨਹੀਂ ਬਚੀ ਸੀ

ਖ਼ੈਰ, ਬੀਬੀਸੀ ਨੇ ਡੁਨ ਵੱਲੋਂ ਭੇਜੀ ਗਈ ਇੱਕ ਈਮੇਲ ਦੇਖੀ, ਜਿੱਸ ਵਿੱਚ ਉਨ੍ਹਾਂ ਨੇ ਕੁੜੀਆਂ ਨੂੰ ਦੱਸਿਆ ਕਿ ਉਹ ਉਨ੍ਹਾਂ ਦੇ ਕੇਸ ਬਾਰੇ ਮੀਡੀਆ ਬਿਆਨ ਜਾਰੀ ਕਰ ਰਿਹਾ ਹੈ ਅਤੇ ਉਸ ਵਿੱਚ ਉਸ ਨੇ ਉਨ੍ਹਾਂ ਵੱਲੋਂ ਫੀਡਬੈਕ ਦੀ ਵੀ ਮੰਗ ਕੀਤੀ।

ਅਨਾ ਨੇ ਦੱਸਿਆ, "ਇਹ ਇਨਸਾਨ ਜੋ ਪ੍ਰੈਸ ਬਿਆਨ ਲਿਖ ਰਿਹਾ ਮੇਰੀ ਜ਼ਿੰਦਗੀ ਬਾਰੇ ਬੇਹੱਦ ਜਾਤੀ ਜਾਣਕਾਰੀ ਜਾਣਦਾ ਸੀ। ਇਹ ਬੇਹੱਦ ਵਿਲੱਖਣ ਤਜ਼ਰਬਾ ਸੀ।"

ਯੂਨੀਵਰਸਿਟੀ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਸ਼ਲਾਘਾ ਕਰਦੇ ਹਾਂ ਕਿ ਇਸ ਬੇਹੱਦ ਨਾਜ਼ੁਕ ਕੇਸ ਨਾਲ ਯੂਨੀਵਰਸਿਟੀ ਵੱਲੋਂ ਨਜਿੱਠਣ ਸਬੰਧੀ ਕਈ ਜਾਇਜ਼ ਪ੍ਰਸ਼ਨ ਚੁੱਕੇ ਗਏ ਹਨ। ਅਸੀਂ ਇਸ ਕੇਸ ਲਈ ਜਾਂਚ ਅਧਿਕਾਰੀ ਡੁਨ ਦਾ ਸਮਰਥਨ ਕਰਦੇ ਹਾਂ।"

ਇੱਕ ਮਹੀਨੇ ਬਾਅਦ ਕੁੜੀਆਂ ਕੋਲੋਂ ਪੁੱਛਗਿੱਛ ਹੋਈ, ਚੈਟ 'ਚ ਸ਼ਾਮਿਲ 5 ਮੁੰਡਿਆਂ ਨੂੰ ਯੂਨੀਵਰਸਿਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ।

ਜਿਨ੍ਹਾਂ ਵਿਚੋਂ ਇੱਕ ਨੂੰ ਤਾਉਮਰ ਲਈ, 2 ਨੂੰ 10 ਸਾਲਾਂ ਲਈ ਅਤੇ ਦੋ ਨੂੰ ਸਾਲ ਲਈ ਮੁਅੱਤਲੀ ਕਰ ਦਿੱਤੀ ਗਈ ਹੈ।

ਸਜ਼ਾ

ਅਨਾ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਸ ਸਜ਼ਾ ਬਾਰੇ ਨਹੀਂ ਦੱਸਿਆ ਗਿਆ ਅਤੇ ਉਨ੍ਹਾਂ ਨੂੰ ਮੀਡੀਆ ਤੋਂ ਪਤਾ ਲੱਗਾ ਅਤੇ ਉਹ ਨਹੀਂ ਜਾਣਦੀਆਂ ਕਿ ਕਿਸ ਨੂੰ ਕਿੰਨੀ ਸਜ਼ਾ ਮਿਲੀ ਹੈ।

ਫੋਟੋ ਕੈਪਸ਼ਨ ਇੱਕ ਮਹੀਨੇ ਬਾਅਦ ਕੁੜੀਆਂ ਕੋਲੋਂ ਪੁੱਛਗਿੱਛ ਹੋਈ, ਚੈਟ 'ਚ ਸ਼ਾਮਿਲ 5 ਮੁੰਡਿਆਂ ਨੂੰ ਯੂਨੀਵਰਸਿਟੀ 'ਚੋਂ ਮੁਅੱਤਲ ਕਰ ਦਿੱਤਾ ਗਿਆ

ਪਰ ਉਨ੍ਹਾਂ ਦਾ ਕੇਸ ਅਜੇ ਬੰਦ ਨਹੀਂ ਹੋਇਆ, ਦੋ ਵਿਦਿਆਰਥੀ ਜਿਨ੍ਹਾਂ 'ਤੇ 10 ਸਾਲ ਲਈ ਪਾਬੰਦੀ ਲਗਾਈ ਸੀ, ਉਨ੍ਹਾਂ ਨੇ ਫ਼ੈਸਲੇ ਦਾ ਖ਼ਿਲਾਫ਼ ਅਪੀਲ ਕੀਤੀ ਹੈ।

ਗਰਮੀਆਂ ਦੀਆਂ ਛੁੱਟੀਆਂ ਦੌਰਾਨ ਯੂਨੀਵਰਸਿਟੀ 'ਚ ਕੰਮ ਕਰ ਰਹੇ ਸਟਾਫ਼ ਮੈਂਬਰਾਂ ਨੇ ਇਨ੍ਹਾਂ ਦੀ ਸਜ਼ਾ 10 ਸਾਲ ਤੋਂ ਘਟਾ ਕੇ ਇੱਕ ਸਾਲ ਕਰ ਦਿੱਤੀ।

ਅਨਾ ਦੱਸਦੀ ਹੈ, "ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਸਾਨੂੰ ਕਿਹਾ ਗਿਆ ਕਿ ਕੁਝ ਨਵੇਂ ਸਬੂਤ ਸਾਹਮਣੇ ਆਏ ਸਨ ਪਰ ਮੈਨੂੰ ਨਹੀਂ ਪਤਾ ਉਹ ਕਿਹੜੇ ਸਬੂਤ ਸਨ।"

"ਮੈਨੂੰ ਅਖ਼ੀਰ ਇਹ ਮਹਿਸੂਸ ਹੋਣ ਲੱਗਾ ਕਿ ਮੈਂ ਕੇਸ ਨੂੰ ਗੁਆ ਰਹੀ ਹਾਂ... ਮੈਨੂੰ ਇੰਝ ਜਾਪ ਰਿਹਾ ਸੀ ਮੇਰੇ ਅਤੇ ਮੇਰੀ ਦੋਸਤ ਦੇ ਖ਼ਿਲਾਫ਼ ਸਾਰਾ ਇੰਸਚੀਟਿਊਟ ਹੋ ਗਿਆ ਹੈ ਤੇ ਜੋ ਸਾਨੂੰ ਸ਼ਾਇਦ ਕਦੇ ਨਹੀਂ ਸੁਣੇਗਾ।"

ਪਰ ਫਿਰ ਵੀ ਅਨਾ ਅਤੇ ਉਸ ਦੀ ਦੋਸਤ ਆਖ਼ਰੀ ਮੌਕੇ ਦੀ ਭਾਲ 'ਚ ਵਾਈਸ ਚਾਂਸਲਰ ਪ੍ਰੋ. ਸਟੂਅਰਡ ਕਰੋਫਟ ਕੋਲ ਗਏ, ਜਿਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ "ਕੁਤਾਹੀ ਅਤੇ ਪੱਖਪਾਤ" ਦਾ ਕੋਈ ਸਬੂਤ ਨਹੀਂ ਮਿਲਿਆ ਅਤੇ ਇਸ ਲਈ ਕੇਸ ਨੂੰ ਬੰਦ ਕਰ ਦਿੱਤਾ ਹੈ।

ਤਿੰਨ ਹਫ਼ਤਿਆਂ ਬਾਅਦ ਇਸ ਕੇਸ ਨਾਲ ਸਬੰਧਤ ਇੱਕ ਵਿਦਿਆਰਥੀ ਨੇ ਟਵਿੱਟਰ 'ਤੇ ਇਸ ਸਬੰਧੀ ਜਾਣਕਾਰੀ ਸ਼ੇਅਰ ਕੀਤਾ ਅਤੇ ਜਿਸ ਤੋਂ ਬਾਅਦ #ShameOnYouWarwick ਟਰੈਂਡ ਕਰਨਾ ਸ਼ੁਰੂ ਹੋ ਗਿਆ।

ਕੇਸ ਇੱਕ ਵਾਰ ਫਿਰ ਮੀਡੀਆ 'ਚ ਆ ਗਿਆ ਤੇ ਸਿੱਖਿਅਕ ਵਿਭਾਗ ਨੇ ਖ਼ੁਦ ਨੂੰ ਯੂਨੀਵਰਸਿਟੀ ਪ੍ਰਬੰਧਾਂ ਤੋਂ ਅਲੱਗ ਕਰਨਾ ਸ਼ੁਰੂ ਕਰ ਦਿੱਤਾ।

ਛੇਤੀ ਹੀ ਪ੍ਰੋ. ਕਰੋਫਟ ਨੇ ਹਜ਼ਾਰ ਸ਼ਬਦਾਂ ਦਾ ਇੱਕ ਬਿਆਨ ਜਾਰੀ ਕੀਤਾ ਅਤੇ ਕਿਹਾ ਕਿ ਚੈਟ ਤੋਂ ਲਗਦਾ ਹੈ ਕਿ "ਪੂਰੀ ਤਰ੍ਹਾਂ ਨਾਲ ਵਿਰੋਧੀ ਸੁਰ ਅਲਾਪੇ ਗਏ ਗਨ।"

ਫੋਟੋ ਕੈਪਸ਼ਨ ਕੇਸ ਨਾਲ ਸਬੰਧਤ ਇੱਕ ਵਿਦਿਆਰਥੀ ਨੇ ਟਵਿੱਟਰ 'ਤੇ ਇਸ ਸਬੰਧੀ ਜਾਣਕਾਰੀ ਸ਼ੇਅਰ ਕੀਤਾ

ਪਰ ਉਨ੍ਹਾਂ ਦੀ ਟਿੱਪਣੀ ਨੂੰ ਕੁਝ ਵਿਦਿਆਰਥੀ ਗਰੁੱਪਾਂ ਨੇ ਬੇਤੁਕੀ ਮੰਨਿਆ।

ਇਸ ਤੋਂ ਤਿੰਨ ਦਿਨਾਂ ਬਾਅਦ ਉਨ੍ਹਾਂ ਨੇ ਐਲਾਨ ਕੀਤਾ ਕਿ 10 ਸਾਲ ਦੀ ਸਜ਼ਾ ਵਾਲੇ ਵਿਦਿਆਰਥੀ ਯੂਨੀਵਰਸਿਟੀ ਵਾਪਸ ਨਹੀਂ ਆ ਸਕਦੇ। ਪਰ ਇਹ ਪਤਾ ਨਹੀਂ ਲੱਗਾ ਕਿ ਇਹ ਫ਼ੈਸਲਾ ਯੂਨੀਵਰਸਿਟੀ ਦਾ ਸੀ ਜਾਂ ਉਨ੍ਹਾਂ ਮੁੰਡਿਆਂ ਦਾ ਸੀ।

ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਖ਼ਿਲਾਫ਼ ਸੈਂਕੜੇ ਵਿਦਿਆਰਥੀਆਂ ਮਾਰਚ ਕੱਢਿਆ ਅਤੇ ਪ੍ਰਦਰਸ਼ਨ ਕੀਤਾ।

ਹਾਲਾਂਕਿ ਮੀਡੀਆ 'ਚ ਇਹ ਵੀ ਕਿਹਾ ਗਿਆ ਯੂਨੀਵਰਸਿਟੀ ਵੱਲੋਂ ਇਸ ਸਭ ਲਈ ਪੀੜਤਾਂ ਕੋਲੋਂ "ਮੁਆਫ਼ੀ" ਮੰਗੀ ਗਈ ਹੈ ਪਰ ਸ਼ਿਕਾਇਤਕਰਤਾ ਕੁੜੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਅਜਿਹਾ ਕੋਈ ਮੁਆਫੀਨਾਮਾ ਨਹੀਂ ਮਿਲਿਆ।

ਯੂਨੀਵਰਸਿਟੀ ਵੱਲੋਂ ਬੀਬੀਸੀ ਦੀ ਕਹਾਣੀ ਦੇ ਜਵਾਬ 'ਚ ਇੱਕ ਬਿਆਨ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ, "ਆਪਣੇ ਭਾਈਚਾਰੇ ਦੇ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਕਿਸਾ ਤਰ੍ਹਾਂ ਦੀ ਸਾਡੀ ਸ਼ਮੂਲੀਅਤ ਲਈ ਅਸੀਂ ਮੁਆਫ਼ੀ ਮੰਗਦੇ ਹਾਂ।"

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਅਸੀਂ ਕੁਝ ਬਦਲਾਅ ਕੀਤੇ ਹਨ, ਜਿਨ੍ਹਾਂ ਕਾਰਨ ਅਜਿਹੀਆਂ ਘਟਨਾਵਾਂ ਨੂੰ ਭਵਿੱਖ 'ਚ ਨਹੀਂ ਦੁਹਰਾਇਆ ਜਾਵੇਗਾ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)