ਵਿਸ਼ਪ ਕੱਪ 2019: ਭਾਰਤ ਤੇ ਇੰਗਲੈਂਡ ਸਭ ਤੋਂ ਮਜ਼ਬੂਤ ਦਾਅਵੇਦਾਰ ਕਿਉਂ

ਵਿਸ਼ਪ ਕੱਪ 2019 ਦੀ ਟਰਾਫ਼ੀ Image copyright Getty Images

12ਵਾਂ ਵਿਸ਼ਵ ਕੱਪ ਇੰਗਲੈਂਡ ਤੇ ਵੇਲਜ਼ ਵਿੱਚ ਵੀਰਵਾਰ ਨੂੰ ਸ਼ੁਰੂ ਹੋ ਚੁੱਕਿਆ ਹੈ। ਪਹਿਲਾ ਮੈਚ ਇੰਗਲੈਂਡ ਦੇ ਦਿ ਓਵਲ ਕ੍ਰਿਕਿਟ ਸੇਟੇਡੀਅਮ ਵਿੱਚ ਮੇਜ਼ਬਾਨ ਇੰਗਲੈਂਡ ਨੇ ਦੱਖਣੀ ਅਫ਼ਰੀਕਾ ਨੂੰ ਬੁਰੀ ਤਰ੍ਹਾਂ ਮਾਤ ਦਿੱਤੀ।

ਦੂਜੇ ਮੈਚ ਵਿੱਚ ਪਾਕਿਸਤਾਨ ਦੇ ਸੁਫਨੇ ਵੈਸਟ ਇੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਦੇ ਪੈਰਾਂ ਹੇਠਾਂ ਰੁਲਦੇ ਨਜ਼ਰ ਆਏ। ਵੈਸਟ ਇੰਡੀਜ਼ ਨੇ ਮੈਚ ਆਸਾਨੀ ਨਾਲ ਜਿੱਤ ਲਿਆ।

ਇਸ ਵਾਰ ਇੰਗਲੈਂਡ ਵਿਸ਼ਵ ਕੱਪ ਜਿੱਤਿਆ ਤਾਂ ਉਹ ਪਹਿਲੀ ਵਾਰ ਕ੍ਰਿਕਟ ਦੀ ਮਹਾਂ ਛਿੰਜ ਦਾ ਜੇਤੂ ਬਣੇਗਾ, ਪਰ ਭਾਰਤ ਦੀ ਦਾਅਵੇਦਾਰੀ ਵੀ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੀ ਇੱਕ ਸੰਤੁਲਿਤ ਟੀਮ ਹੋਣ ਕਾਰਨ ਟਰਾਫ਼ੀ ਦੀ ਤਕੜੀ ਦਾਅਵੇਦਾਰ ਮੰਨੀ ਜਾ ਰਹੀ ਹੈ।

ਜਾਣਦੇ ਹਾਂ ਟੈਸਟ ਮੈਚਾਂ ਦੇ ਮਾਹਰ ਪੰਡਿਤ, ਕਮੈਂਟੇਟਰ ਅਤੇ ਪੱਤਰਕਾਰਾਂ ਮੁਤਾਬਕ ਇਸ ਵਾਰ ਕੌਣ 14 ਜੁਲਾਈ ਨੂੰ ਹੋਣ ਵਾਲੇ ਫਾਈਨਲ ਮੁਕਾਬਲੇ ਤੋਂ ਬਾਅਦ ਵਿਸ਼ਵ ਕੱਪ ਦੀ ਟਰਾਫ਼ੀ ਆਪਣੇ ਘਰ ਲਿਜਾ ਸਕੇਗਾ।

ਇੰਗਲੈਂਡ ਦੇ ਸਾਬਕਾ ਕੈਪਟਨ ਮਾਈਕਲ ਵੌਨ

ਇੰਗਲੈਂਡ ਪਹਿਲੇ ਦਰਜੇ ਦੀ ਟੀਮ ਹੈ ਤੇ ਘਰੇਲੂ ਮੈਦਾਨ ਵਿੱਚ ਉਹ ਅਜਿੱਤ ਹਨ। ਮੈਨੂੰ ਨਹੀਂ ਲਗਦਾ ਕਿ ਉਹ ਇਸ ਵਾਰ ਕਿਉਂ ਨਹੀਂ ਜਿੱਤਣਗੇ।

ਆਸਟਰੇਲੀਆ ਦੀ ਹਾਲਤ ਹਾਲੇ ਹੁਣੇ ਠੀਕ ਹੋਈ ਹੈ, ਸਟੀਵ ਸਮਿੱਥ ਅਤੇ ਡੇਵਿਡ ਵਾਰਨਰ ਟੀਮ ਵਿੱਚ ਵਾਪਸ ਆ ਗਏ ਹਨ। ਤੁਸੀਂ ਕਹਿ ਸਕਦੇ ਹੋ ਕਿ ਉਨ੍ਹਾਂ ਕੋਲ ਸਭ ਤੋਂ ਵਧੀਆ ਗੇਂਦਬਾਜ਼ ਹਨ।

ਇਹ ਵੀ ਪੜ੍ਹੋ:

ਭਾਰਤ ਨੂੰ ਪੱਤੇ ਖੇਡਣੇ ਆਉਂਦੇ ਹਨ। ਵਿਰਾਟ ਕੋਹਲੀ ਦੁਨੀਆਂ ਦਾ ਸਭ ਤੋਂ ਬਿਹਤਰੀਨ ਬੱਲੇਬਾਜ਼ ਹੈ ਅਤੇ ਜਸਪ੍ਰੀਤ ਬੁਮਰਾਹ ਦੁਨੀਆਂ ਦਾ ਸਭ ਤੋਂ ਬਿਹਤਰੀਨ ਗੇਂਦਬਾਜ਼ ਹੈ।

ਪਾਕਿਸਤਾਨ ਵੀ ਸਿਖਰਲੇ ਚਾਰ ਵਿੱਚ ਸ਼ਾਮਲ ਹੋ ਸਕਦਾ ਹੈ। ਇਸ ਨਾਲ ਇੰਗਲੈਂਡ ਨੂੰ ਕੁਝ ਫਿਕਰ ਪੈ ਸਕਦੀ ਹੈ।

Image copyright Getty Images
ਫੋਟੋ ਕੈਪਸ਼ਨ ਇੰਗਲੈਂਡ ਦੀ ਮਹਾਰਾਣੀ ਨਾਲ ਵਿਸ਼ਵ ਕੱਪ ਖੇਡ ਰਹੀਆਂ ਟੀਮਾਂ ਦੇ ਕਪਤਾਨ

ਐਬਨੀ ਰੇਨਫੋਰਡ-ਬਰੈਂਟ, ਇੰਗਲੈਂਡ ਦੀ 2009 ਦੇ ਮਹਿਲਾ ਵਿਸ਼ਵ ਕੱਪ ਜੇਤੂ ਟੀਮ ਦੀ ਮੈਂਬਰ

ਮੇਰਾ ਹੁਕਮ ਦਾ ਪੱਤਾ, ਪਾਕਿਸਤਾਨ ਹੈ। ਭਾਵੇਂ ਉਹ ਫੌਰਮ ਵਿੱਚ ਹੋਣ ਤੇ ਭਾਵੇਂ ਨਾ ਹੋਣ, ਵੱਡੇ ਮੁਕਾਬਲਿਆਂ ਵਿੱਚ ਉਨ੍ਹਾਂ ਨੂੰ ਕੁਝ ਨਾ ਕੁਝ ਲੱਭ ਹੀ ਜਾਂਦਾ ਹੈ।

ਵੈਸਟ ਇੰਡੀਜ਼ ਵੀ ਸਾਰਿਆਂ ਨੂੰ ਹੈਰਾਨ ਕਰ ਸਕਦੇ ਹਨ। ਕ੍ਰਿਸ ਗੇਲ ਅਤੇ ਸ਼ਿਮਰੌਨ ਵਰਗੇ ਬੱਲੇਬਾਜ਼ਾਂ ਸਦਕਾ ਉਨ੍ਹਾਂ ਦੀ ਬੈਟਿਗ ਵੀ ਦੇਖਣਯੋਗ ਹੋਵੇਗੀ।

ਇਹ ਦੋਵੇਂ ਟੀਮਾਂ ਇੰਗਲੈਂਡ ਨੂੰ ਸੈਮੀ-ਫਾਈਨਲ ਵਿੱਚ ਟੱਕਰਨਗੀਆਂ, ਤੇ ਇੰਗਲੈਂਡ ਜਿੱਤੇਗਾ।

Image copyright Getty Images
ਫੋਟੋ ਕੈਪਸ਼ਨ ਆਸਟਰੇਲੀਆ ਮੌਜੂਦਾ ਵਿਸ਼ਵ ਚੈਂਪੀਅਨ ਹੈ।

ਵਕਾਰ ਯੂਨਿਸ, ਪਾਕਿਸਤਾਨ ਦੀ 1992 ਵਿਸ਼ਵ ਕੱਪ ਜੇਤੂ ਟੀਮ

ਟੂਰਨਾਮੈਂਟ ਦਾ ਫਾਰਮੈਟ ਅਜਿਹਾ ਹੈ ਕਿ ਜਿਹੜੀ ਵੀ ਟੀਮ ਫਾਰਮ ਵਿੱਚ ਹੋਵੇ, ਉਹ ਉਪਰਲੇ ਚਾਰ ਵਿੱਚ ਪਹੁੰਚ ਸਕਦੀ ਹੈ। ਇੰਗਲੈਂਡ ਮੇਰੀ ਚਹੇਤੀ ਟੀਮ ਹੈ, ਆਸਟਰੇਲੀਆ ਆਪਣਾ ਖੁੱਸਿਆ ਆਤਮ-ਵਿਸ਼ਵਾਸ਼ ਮੁੜ ਹਾਸਲ ਕਰ ਰਹੀ ਹੈ ਅਤੇ ਭਾਰਤ ਉੱਪ-ਮਹਾਂਦੀਪ ਦੀ ਨੁਮਾਇੰਦਗੀ, ਉੱਪਰਲੇ ਚਾਰਾਂ 'ਚ ਕਰ ਸਕਦੀ ਹੈ।

ਉਸ ਤੋਂ ਬਾਅਦ ਮੇਰਾ ਦਿਲ ਪਾਕਿਸਤਾਨ ਦਾ ਨਾਂ ਲੈਣਾ ਚਾਹੁੰਦਾ ਹੈ ਪਰ ਉੱਪਰਲੇ ਚਾਰਾਂ ਵਿੱਚ ਨਿਊਜ਼ੀਲੈਡ ਦੇ ਪਹੁੰਚਣ ਦੀ ਸੰਭਵਾਨਾ ਜ਼ਿਆਦਾ ਹੈ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਇੰਗਲੈਂਡ ਇੱਕ ਰੋਜ਼ਾ ਮੈਚਾਂ ਦੀਆਂ ਲਗਾਤਾਰ 12 ਸੀਰੀਜ਼ ਜਿੱਤਦੀ ਆ ਰਹੀ ਹੈ।

1983 ਵਿਸ਼ਵ ਕੱਪ ਵਿੱਚ ਇੰਗਲੈਂਡ ਵੱਲੋਂ ਖੇਡਣ ਵਾਲੇ ਵਿਕ ਮਾਰਕਸ

ਇੰਗਲੈਂਡ ਤੇ ਭਾਰਤ ਦੋਵੇਂ ਵਧੀਆ ਟੀਮਾਂ ਹਨ। ਇਹ ਉੱਪਰਲੇ ਚਾਰਾਂ ਵਿੱਚ ਪਹੁੰਚਣਗੀਆਂ ਜਿੱਥੇ ਉਨ੍ਹਾਂ ਨੂੰ ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਮਿਲਣਗੇ। ਕਾਰਨ, ਇਨ੍ਹਾਂ ਤੋਂ ਕੋਈ ਉਮੀਦ ਨਹੀਂ ਕਰ ਰਿਹਾ।

ਇੱਕ ਭਵਿੱਖਬਾਣੀ ਕਰਨ ਵਾਲੇ ਵਜੋਂ ਮੈਂ ਕਹਾਂਗਾ ਕਿ ਆਸਟਰੇਲੀਆ ਜਿੱਤੇਗਾ।

ਚਾਰਲਸ ਡੈਗਨਲ, ਟੀਐੱਮਐੱਸ ਕਮੈਂਟੇਟਰ

ਇੰਗਲੈਂਡ ਤੇ ਭਾਰਤ ਸਪਸ਼ਟ ਚੋਣਾਂ ਹਨ ਪਰ ਦੂਸਰੀਆਂ ਦੋ ਟੀਮਾਂ ਦੇ ਨਾਮ ਲੈਣਾ ਕੁਝ ਮੁਸ਼ਕਲ ਹੈ। 12 ਮਹੀਨਿਆਂ ਦੀਆਂ ਮੁਸ਼ਕਲਾਂ ਝੱਲਣ ਤੋਂ ਬਾਅਦ ਆਸਟਰੇਲੀਆ ਆਪਣੀ ਪਛਾਣ ਬਣਾ ਰਿਹਾ ਹੈ। ਕੋਈ ਵੀ ਨਿਊਜ਼ੀਲੈਂਡ ਬਾਰੇ ਗੱਲ ਨਹੀਂ ਕਰ ਰਿਹਾ ਪਰ ਉਹ ਵਧੀਆ ਹਨ।

ਇਸ ਵਾਰ ਇੰਗਲੈਂਡ ਦੀ ਵਾਰੀ ਹੈ।

Image copyright Getty Images
ਫੋਟੋ ਕੈਪਸ਼ਨ ਇੱਕ ਰੋਜ਼ਾ ਮੈਚਾਂ ਦੀ ਦਰਜੇਬੰਦੀ ਵਿੱਚ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਪਹਿਲੇ ਦਰਜੇ ’ਤੇ ਹਨ।

ਇਹ ਵੀ ਪੜ੍ਹੋ:

ਸਾਈਮਨ ਮੱਨ, ਟੀਐੱਮਐੱਸ ਕਮੈਂਟੇਟਰ

ਇੰਗਲੈਂਡ, ਆਸਟਰੇਲੀਆ ਤੇ ਭਾਰਤ ਸੈਮੀ-ਫਾਈਨਲ ਵਿੱਚ ਪਹੁੰਚਣਗੇ। ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ। ਫਾਰਮੈਟ ਦੇ ਹਿਸਾਬ ਨਾਲ ਸਭ ਤੋਂ ਵਧੀਆ ਟੀਮ ਉੱਪਰ ਤੱਕ ਪਹੁੰਚੇਗੀ ਅਤੇ ਮੇਰੇ ਵਿਚਾਰ ਮੁਤਾਬਕ ਸ੍ਰੀ ਲੰਕਾ ਅਤੇ ਅਫ਼ਗਾਨਿਸਤਾਨ ਦੀ ਉੱਪਰ ਤੱਕ ਪਹੁੰਚਣ ਦੀ ਕੋਈ ਸੰਭਾਵਨਾ ਨਹੀਂ ਹੈ। ਜਦਕਿ ਮੇਰੇ ਅੰਦਰਲਾ ਰੁਮਾਂਸਵਾਦੀ ਚਾਹੁੰਦਾ ਹੈ ਕਿ ਵੈਸਟ ਇੰਡੀਜ਼ ਅਤੇ ਬੰਗਲਾਦੇਸ਼ ਉੱਪਰ ਤੱਕ ਪਹੁੰਚਣ।

ਏਸ਼ੀਆਈ ਟੀਮਾਂ ਨੇ ਇੱਕ-ਰੋਜ਼ਾ ਮੈਚਾਂ ਵਿੱਚ ਹੁਣ ਤੱਕ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਪਿਛਲੀਆਂ ਦੋ ਚੈਂਪੀਅਨਜ਼ ਟਰਾਫੀਆਂ ਪਾਕਿਸਤਾਨ ਤੇ ਭਾਰਤ ਨੇ ਜਿੱਤੀਆਂ ਹਨ। ਭਾਰਤ ਵਿਸ਼ਵ ਕੱਪ ਜਿੱਤਗਾ ਕਿਉਂਕਿ ਉਹ ਇੱਕ ਵਧੀਆ ਟੀਮ ਹਨ।

ਪ੍ਰਕਾਸ਼ ਵਾਕਾਂਕਰ, ਟੀਐੱਮਐੱਸ ਕਮੈਂਟੇਟਰ

ਮੇਰੇ ਖ਼ਿਆਲ ਮੁਤਾਬਕ ਇਸ ਤੋਂ ਪਹਿਲਾਂ ਇੰਗਲੈਂਡ ਕਦੇ ਐਨਾ ਵਧੀਆ ਨਹੀਂ ਰਿਹਾ। ਸੈਮੀ-ਫਾਈਨਲ ਵਿੱਚ ਉਨ੍ਹਾਂ ਦਾ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ ਜਿਸ ਕੋਲ ਗੁਆਉਣ ਲਈ ਕੁਝ ਨਹੀਂ ਹੈ।

ਨਤੀਜੇ ਦੀ ਪ੍ਰਵਾਹ ਕੀਤੇ ਬਿਨਾਂ, ਪਾਕਿਸਤਾਨ ਨੇ ਇੰਗਲੈਂਡ ਵਿੱਚ ਇੱਕ ਸੀਰੀਜ਼ ਖੇਡ ਕੇ ਤਿਆਰੀ ਕੀਤੀ ਹੈ, ਜਦਕਿ ਭਾਰਤ ਦਾ ਪ੍ਰਦਰਸ਼ਨ ਇੰਗਲੈਂਡ ਵਿੱਚ ਹਮੇਸ਼ਾ ਹੀ ਵਧੀਆ ਰਿਹਾ ਹੈ।

ਫਾਈਨਲ ਮੁਕਾਬਲੇ ਵਿੱਚ ਇੰਗਲੈਂਡ ਤੇ ਭਾਰਤ ਹੋਣਗੇ, ਜੇ ਇੰਗਲੈਂਡ ਧੀਰਜ ਨਾਲ ਖੇਡਿਆ ਤਾਂ ਜਿੱਤ ਸਕਦਾ ਹੈ। ਜਦਕਿ ਭਾਰਤ ਵੀ ਇੰਗਲੈਂਡ ਵਿੱਚ ਮੁਕਾਬਲਾ ਜਿੱਤ ਕੇ 1983 ਦਾ ਆਪਣਾ ਇਤਿਹਾਸ ਦੁਹਰਾ ਸਕਦਾ ਹੈ।

Image copyright Getty Images

ਨੈਟਾਲੀ ਗਰਮੋਨਸ, ਟੀਐੱਮਐੱਸ ਕਮੈਂਟੇਟਰ

ਭਾਰਤ, ਇੰਗਲੈਂਡ, ਪਾਕਿਸਤਾਨ ਅਤੇ ਸਾਊਥ ਅਫ਼ਰੀਕਾ ਉੱਪਰਲੀਆਂ ਚਾਰਾਂ ਟੀਮਾਂ ਵਿੱਚ ਹੋਣਗੀਆਂ।

ਭਾਰਤ ਦੀ ਬੱਲੇਬਾਜ਼ੀ, ਮਜ਼ਬੂਤ ਹੈ ਉਸ ਕੋਲ ਅਜਿਹੇ ਗੇਂਦਬਾਜ਼ ਹਨ ਜੋ ਕਿਸੇ ਵੀ ਟੀਮ ਨੂੰ ਫਿਕਰਾਂ ਵਿੱਚ ਪਾ ਸਕਦੇ ਹਨ। ਇੰਗਲੈਂਡ ਗਿਆਰਵੇਂ ਖਿਡਾਰੀ ਤੱਕ ਬੱਲੇਬਾਜ਼ੀ ਕਰਦੇ ਹਨ। ਇਸ ਨਾਲ ਇਸ ਦੇ ਗੇਂਦਬਾਜ਼ਾਂ ਦਾ ਭਾਰ ਵੰਡਿਆ ਜਾਂਦਾ ਹੈ।

ਪਾਕਿਸਤਾਨ ਭਾਵੇਂ ਡਾਵਾਂ-ਡੋਲ ਰਿਹਾ ਹੈ ਪਰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਸ ਨੇ ਸਾਲ 2017 ਵਿੱਚ ਇੰਗਲੈਂਡ ਵਿੱਚ ਹੀ ਚੈਂਪੀਅਨ ਟਰਾਫ਼ੀ ਜਿੱਤੀ ਸੀ।

ਮੈਨੂੰ ਲਗਦਾ ਹੈ ਕਿ ਦੱਖਣੀ ਅਫਰੀਕਾ ਜਿੱਤੇਗਾ, ਜੇ ਉਨ੍ਹਾਂ ਦੇ ਬੱਲੇਬਾਜ਼ਾਂ ਨੇ ਗੋਲੀਬਾਰੀ ਕੀਤੀ ਤਾਂ ਉਨ੍ਹਾਂ ਨੂੰ ਹਰਾਉਣਾ ਮੁਸ਼ਕਲ ਹੋ ਜਾਵੇਗਾ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।