ਆਟੋਸੈਕਸੂਅਲ ਕੀ ਹੁੰਦੀ ਹੈ ਅਤੇ ਇਹ ਸਖ਼ਸ਼ੀਅਤ ਉੱਤੇ ਕੀ ਅਸਰ ਪਾਉਂਦੀ ਹੈ

ਆਟੋਸੈਕਸੂਅਲ Image copyright BBC THREE

"ਇਹ ਸੁਣਨ 'ਚ ਥੋੜ੍ਹਾ ਅਜੀਬ ਲੱਗ ਸਕਦਾ ਹੈ ਕਿ ਮੈਂ ਹਮੇਸ਼ਾ ਖ਼ੁਦ ਨੂੰ ਦੇਖ ਕੇ ਹੀ ਆਕਰਸ਼ਿਤ ਹੁੰਦੀ ਹਾਂ।

ਬਾਕੀ ਟੀਨੇਜਰਜ਼ ਵਾਂਗ ਮੈਨੂੰ ਆਪਣੀ ਸਖ਼ਸ਼ੀਅਤ ਤੇ ਦਿੱਖ ਦੀ ਚਿੰਤਾ ਰਹਿੰਦੀ ਹੈ। ਜਦੋਂ ਵੀ ਮੈਂ ਨਹਾ ਕੇ ਆਉਂਦੀ ਹਾਂ, ਕੱਪੜੇ ਪਾਉਂਦੀ ਹਾਂ ਜਾਂ ਫਿਰ ਸੈਕਸੂਅਲ ਅਟ੍ਰੈਕਸ਼ਨ ਦੀ ਖੋਜ 'ਚ ਹੁੰਦੀ ਹਾਂ ਤਾਂ ਖ਼ੁਦ ਨੂੰ ਸ਼ੀਸ਼ੇ 'ਚ ਦੇਖਦੀ ਹਾਂ।

ਹੋ ਸਕਦਾ ਹੈ ਮੇਰਾ ਸਰੀਰ ਆਕਰਸ਼ਿਤ ਕਰਨ ਵਾਲਾ ਨਾ ਹੋਵੇ। ਮੈਂ ਪਤਲੀ ਹਾਂ, ਮੇਰੀ ਠੋਡੀ ਬਹੁਤ ਲੰਬੀ ਹੈ, ਮੇਰੇ ਵਾਲ ਘੁੰਗਰਾਲੇ ਹਨ ਪਰ ਬਿਨਾਂ ਕੱਪੜਿਆਂ ਦੇ ਮੇਰਾ ਸ਼ਰੀਰ ਸੱਚਮੁੱਚ ਮੈਨੂੰ ਆਕਰਸ਼ਿਤ ਕਰਦਾ ਹੈ।

ਮੈਨੂੰ ਆਪਣੀ ਸੈਕਸੂਐਲਿਟੀ ਬਾਰੇ ਸੋਚ ਕੇ ਕਦੇ ਅਜੀਬ ਨਹੀਂ ਲੱਗਦਾ ਸੀ ਪਰ 17 ਸਾਲ ਦੀ ਉਮਰ 'ਚ ਜਦੋਂ ਮੈਂ ਆਪਣੇ ਦੋਸਤਾਂ ਨੂੰ ਇਸ ਬਾਰੇ ਦੱਸਿਆ ਤਾਂ ਇਸ ਬਾਰੇ ਮੇਰੀ ਸੋਚ ਬਦਲ ਗਈ।

ਇਹ ਵੀ ਪੜ੍ਹੋ-

Image copyright BBC THREE

ਅਸੀਂ ਸਾਰੇ ਇਕੱਠੇ ਵੱਡੇ ਹੋਏ ਸੀ ਹੁਣ ਵੀ ਇੱਕ-ਦੂਜੇ ਦੇ ਕਾਫੀ ਨੇੜੇ ਹਾਂ। ਅਸੀਂ ਅਕਸਰ ਆਪਣੀ ਸੈਕਸੂਅਲਿਟੀ ਬਾਰੇ ਤਜਰਬੇ ਬਾਰੇ ਗੱਲਾਂ ਕਰਦੇ ਹੁੰਦੇ ਸੀ।

ਪਰ ਜਦੋਂ ਮੈਂ ਉਨ੍ਹਾਂ ਨੂੰ ਆਪਣੇ ਸੈਕਸੂਅਲ ਤਜਰਬਿਆਂ ਬਾਰੇ ਦੱਸਿਆ ਤਾਂ ਕਿਸੇ ਨੇ ਸਮਝਿਆ ਹੀ ਨਹੀਂ ਬਲਕਿ ਉਨ੍ਹਾਂ ਲੋਕਾਂ ਨੂੰ ਇਹ ਮਜ਼ਾਕ ਲੱਗਾ। ਉਹ ਕਰਕੇ ਮੇਰਾ ਮਜ਼ਾਕ ਉਡਾਉਂਦੇ ਹਨ।

ਮੈਂ ਵੀ ਉਨ੍ਹਾਂ ਦੇ ਚੁਟਕਲਿਆਂ 'ਚੇ ਹੱਸ ਪੈਂਦੀ ਸੀ ਪਰ ਅੰਦਰ ਹੀ ਅੰਦਰ ਮੈਂ ਸੋਚਦੀ ਸੀ ਕਿ ਮੇਰੇ ਨਾਲ ਕੀ ਗ਼ਲਤ ਹੈ।

ਉਦੋਂ ਮੈਨੂੰ ਪਤਾ ਲੱਗਾ ਕਿ ਮੈਂ ਖ਼ੁਦ ਨਾਲ ਇਸ ਤਰ੍ਹਾਂ ਸੈਕਸੂਅਲੀ ਅਕਰਸ਼ਿਤ ਹਾਂ ਜਿਵੇਂ ਆਮ ਲੋਕ ਨਹੀਂ ਹੁੰਦੇ ਹਨ ਪਰ ਹੁਣ ਮੈਨੂੰ ਇਸ ਤਰ੍ਹਾਂ ਮਹਿਸੂਸ ਕਰਨ ਦੀ ਆਦਤ ਹੋ ਗਈ ਹੈ।

ਹਾਲ ਹੀ ਵਿੱਚ ਮੈਨੂੰ ਪਤਾ ਲੱਗਾ ਕਿ ਜਿਵੇਂ ਮੈਂ ਖ਼ੁਦ ਨੂੰ ਲੈ ਕੇ ਮਹਿਸੂਸ ਕਰਦੀ ਹਾਂ ਉਸ ਲਈ ਇੱਕ ਸ਼ਬਦ ਵੀ ਹੈ ਜੋ ਵਿਗਿਆਨ 'ਚ ਇਸਤੇਮਾਲ ਕੀਤਾ ਜਾਂਦਾ ਹੈ - 'ਆਟੋਸੈਕਸੂਅਲ'।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸਮਲਿੰਗੀਆਂ ਬਾਰੇ ਧਾਰਨਾਵਾਂ ਅਤੇ ਤੱਥ

ਹੁਣ ਮੈਂ ਖ਼ੁਦ ਨੂੰ ਮਾਣ ਨਾਲ 'ਆਟੋਸੈਕਸੂਅਲ' ਦੱਸਦੀ ਹਾਂ।"

ਕੀ ਹੈ ਆਟੋਸੈਕਸੂਅਲਿਟੀ?

ਉਹ ਲੋਕ ਜੋ ਆਪਣੇ ਸਰੀਰ ਨੂੰ ਦੇਖ ਕੇ ਹੀ ਖ਼ੁਦ ਨੂੰ ਜਿਣਸੀ ਸੁੱਖ ਦਿੰਦੇ ਹਨ ਅਤੇ ਆਪਣੇ ਸਰੀਰ ਨੂੰ ਦੇਖ ਕੇ ਹੀ ਆਕਰਸ਼ਿਤ ਹੁੰਦੇ ਹਨ, ਉਨ੍ਹਾਂ ਨੂੰ ਵਿਗਿਆਨ 'ਆਟੋਸੈਕਸੂਅਲ' ਕਹਿੰਦਾ ਹੈ।

ਅਜਿਹੇ ਲੋਕ ਨਾ ਤਾਂ ਗੇਅ ਹੁੰਦੇ ਹਨ ਅਤੇ ਨਾ ਹੀ ਲੈਸਬੀਅਨ ਬਲਕਿ ਇਨ੍ਹਾਂ ਲਈ 'ਆਟੋਸੈਕਸੂਅਲ' ਟਰਮ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਕਿਸੇ ਵੀ ਜੈਂਡਰ ਦੇ ਵਿਅਕਤੀ ਵੱਲ ਜਿਣਸੀ ਅਕਰਸ਼ਣ ਨਹੀਂ ਹੁੰਦਾ ਹੈ।

ਆਟੋਸੈਕਸੂਅਲ ਇੱਕ ਅਜਿਹਾ ਸ਼ਬਦ ਹੈ, ਜਿਸ ਨੂੰ ਪਰਿਭਾਸ਼ਤ ਕਰਨ ਲਈ ਵਿਗਿਆਨੀਆਂ ਨੂੰ ਕਾਫੀ ਮਿਹਨਤ ਕਰਨੀ ਪਈ।

ਇਸ ਸ਼ਬਦ ਨੂੰ ਚੰਗੀ ਤਰ੍ਹਾਂ ਪਰਿਭਾਸ਼ਤ ਕਰਨ ਲਈ ਨਾਂ ਤਾਂ ਜ਼ਿਆਦਾ ਡਾਟਾ ਹੈ ਅਤੇ ਨਾ ਹੀ ਜ਼ਿਆਦਾ ਰਿਸਰਚ।

Image copyright BBC THREE

ਸਾਲ 1989 'ਚ ਇਸ ਸ਼ਬਦ ਦਾ ਜ਼ਿਕਰ ਪਹਿਲੀ ਵਾਰ ਸੈਕਸ ਚਿਕਿਤਸਕ ਬਰਨਾਰਡ ਅਪੇਲਬਾਊਮ ਨੇ ਇੱਕ ਪੇਪਰ 'ਚ ਕੀਤਾ ਸੀ।

ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਉਨ੍ਹਾਂ ਲੋਕਾਂ ਲਈ ਕੀਤੀ ਸੀ ਜੋ ਕਿਸੇ ਦੂਜੇ ਵਿਅਕਤੀ ਦੀ ਸੈਕਸੂਅਲਿਟੀ ਵੱਲ ਅਕਰਸ਼ਿਤ ਨਹੀਂ ਹੁੰਦੇ ਹਨ।

ਲੇਕਿਨ ਅੱਜ ਇਸ ਸ਼ਬਦ ਦੀ ਵਰਤੋਂ ਉਨ੍ਹਾਂ ਲੋਕਾਂ ਲਈ ਕੀਤੀ ਜਾਂਦੀ ਹੈ ਜੋ ਵਿਸ਼ੇਸ਼ ਤੌਰ 'ਤੇ ਆਪਣੇ ਹੀ ਸਰੀਰ ਨਾਲ ਸੈਕਸੂਅਲੀ ਅਕਰਸ਼ਿਤ ਹੁੰਦੇ ਹਨ।

ਆਪਣੇ ਨਾਲ ਹੀ ਡੇਟ ਅਤੇ ਆਪਣੇ ਨਾਲ ਹੀ ਰੋਮਾਂਸ

ਮਾਈਕਲ ਆਰੋਨ, 'ਮਾਰਡਨ ਸੈਕਸੂਅਲਿਟੀ: ਟਰੁੱਥ ਅਬਾਊਟ ਸੈਕਸ ਐਂਡ ਰਿਲੇਸ਼ਨਿਪ' ਦੇ ਲੇਖਕ ਹਨ।

ਉਹ ਦੱਸਦੇ ਹਨ ਕਿ ਦੂਜਿਆਂ ਨੂੰ ਦੇਖ ਕੇ ਆਕਰਸ਼ਿਤ ਹੋਣਾ ਕਾਫੀ ਆਮ ਗੱਲ ਹੈ ਪਰ ਕੁਝ ਲੋਕ ਦੂਜਿਆਂ ਦੇ ਮੁਬਾਕਲੇ ਖ਼ੁਦ ਨੂੰ ਦੇਖ ਕੇ ਜਾਂ ਹੱਥ ਲਗਾ ਕੇ ਉਤੇਜਿਤ ਮਹਿਸੂਸ ਕਰਦੇ ਹਨ। ਅਜਿਹੇ ਹੀ ਲੋਕ 'ਆਟੋਸੈਕਸੂਅਲ' ਅਖਵਾਉਂਦੇ ਹਨ।

ਇਹ ਵੀ ਪੜ੍ਹੋ-

ਬਹੁਤ ਸਾਰੇ ਲੋਕ ਮੈਨੂੰ 'ਨਾਰਸਿਸਟ' ਕਿਹਾ ਯਾਨਿ ਉਹ ਵਿਅਕਤੀ ਜੋ ਖ਼ੁਦ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਆਪਣੇ ਆਪ 'ਚ ਹੀ ਮੁਗਧ ਹੁੰਦੇ ਰਹਿੰਦੇ ਹਨ।

ਪਰ ਲੰਡਨ ਯੂਨੀਵਰਸਿਟੀ 'ਚ ਪੜ੍ਹਣ ਵਾਲੇ ਡਾ. ਜੇਨੀਫਰ ਮੈਕਗੋਵਨ ਦਾ ਕਹਿਣਾ ਹੈ ਕਿ 'ਨਾਰਸਿਸਟਿਕ ਪਰਸਨੈਲਿਟੀ ਡਿਸਆਰਡਰ' ਦੇ ਮਰੀਜ਼ 'ਚ ਹਮਦਰਦੀ ਦੀ ਕਮੀ, ਪ੍ਰਸ਼ੰਸਾ ਦੀ ਲੋੜ ਜਾਂ ਖ਼ੁਦ ਨੂੰ ਲੈ ਕੇ ਵਧੇਰੇ ਭਾਵਨਾਵਾਂ ਵਰਗੇ ਲੱਛਣ ਹੁੰਦੇ ਹਨ। ਆਟੋਸੈਕਸੂਅਲਿਟੀ ਇੱਕ ਵੱਖਰੀ ਗੱਲ ਹੈ।

ਡਾਕਟਰ ਜੇਨੀਫਰ ਦੱਸਦੇ ਹਨ, "ਆਟੋਸੈਕਸੂਅਲਸ ਆਪਣੇ ਨਾਲ ਸੈਕਸੂਲੀ ਵਧੇਰੇ ਚੰਗਾ ਮਹਿਸੂਸ ਕਰਦੇ ਹਨ ਜਦ ਕਿ ਨਾਰਸਿਸਟ ਲੋਕਾਂ ਨੂੰ ਦੂਜੇ ਲੋਕਾਂ ਦੀ ਅਟੈਂਸ਼ਨ ਦੀ ਚਾਹਤ ਹੁੰਦੀ ਹੈ। ਇਸ ਤੋਂ ਇਲਾਵਾ ਆਟੋਸੈਕਸੂਅਲਿਟੀ ਦਾ ਹਮਦਰਦੀ ਜਾਂ ਪ੍ਰਸ਼ੰਸਾ ਦੀ ਘਾਟ ਨਾਲ ਵੀ ਕੋਈ ਲੈਣਾ-ਦੇਣਾ ਨਹੀਂ ਹੈ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਜਦੋਂ 15 ਲਾੜੇ ਇਕੱਠੇ ਸਮਲਿੰਗੀ ਲਾੜੀਆਂ ਨੂੰ ਵਿਆਹੁਣ ਆਏ

ਕੁਝ ਮਾਹਿਰਾਂ ਦਾ ਮੰਨਣਾ ਹੈ ਕਿ ਦੂਜੇ ਲੋਕਾਂ ਵਾਂਗ ਆਟੋਸੈਕਸੂਅਲ ਲੋਕਾਂ 'ਚ ਵੀ ਸੈਕਸੂਅਲਿਟੀ ਦੇ ਵੱਖ-ਵੱਖ ਪੱਦਰ ਦੇਖਣ ਨੂੰ ਮਿਲਦੇ ਹਨ।

ਕੁਝ ਲੋਕ ਆਟੋਸੈਕਸੂਅਲ ਹੋਣ ਦੇ ਨਾਲ-ਨਾਲ ਆਟੋਰੁਮਾਂਟਿਕ ਵੀ ਹੁੰਦੇ ਹਨ, ਜੋ ਖ਼ੁਦ ਨਾਲ ਹੀ ਡੇਟ ਜਾਂ ਚੰਗੇ ਮੌਸਮ 'ਚ ਇੱਕ ਵਾਕ ਲਈ ਜਾਂਦੇ ਹਨ।

ਆਟੋਸੈਕਸੂਅਲ ਹੋਣ ਦੇ ਨਾਲ-ਨਾਲ ਮੈਨੂੰ ਕਦੇ ਆਮ ਵਿਅਕਤੀ ਵਾਂਗ ਹੋਣ ਦੀ ਇੱਛਾ ਹੁੰਦੀ ਹੈ। ਬਹੁਤ ਗੁੱਸਾ ਆਉਂਦਾ ਹੈ ਜਦੋਂ ਤੁਹਾਡੇ ਦੋਸਤ ਨਹੀਂ ਸਮਝਦੇ ਕਿ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ।

ਜਦੋਂ ਮੈਂ ਆਪਣੇ ਬੁਆਏ ਫਰੈਂਡ ਨਾਲ ਹੁੰਦੀ ਹਾਂ ਤਾਂ ਮੈਨੂੰ ਲਗਦਾ ਹੈ ਮੈਂ ਕੁਝ ਵੱਖਰਾ ਮਹਿਸੂਸ ਕਰ ਰਹੀ ਹਾਂ। ਮੈਂ ਸੈਕਸੂਅਲੀ ਉਹ ਮਹਿਸੂਸ ਨਹੀਂ ਕਰਦੀ ਜੋ ਮੇਰਾ ਬੁਆਏ ਫਰੈਂਡ ਕਰਦਾ ਹੈ।

ਅਜਿਹੇ 'ਚ ਮੇਰੀ ਇੱਛਾ ਹੁੰਦੀ ਹੈ ਕਿ ਕਾਸ਼ ਮੈਂ ਵੀ ਆਮ ਲੋਕਾਂ ਵਾਂਗ ਹੀ ਮਹਿਸੂਸ ਕਰ ਸਕਦੀ ਪਰ ਫਿਰ ਮੈਂ ਸੋਚਦੀ ਹਾਂ ਕਿ ਮੈਂ ਸੈਕਸੂਅਲਿਟੀ 'ਚ ਕੁਝ ਆਮ ਤਾਂ ਹੈ ਨਹੀਂ, ਅਸੀਂ ਸਾਰੇ ਵੱਖਰੇ ਹਾਂ।

ਇਹ ਵੀ ਪੜ੍ਹੋ-

ਹਾਲ ਹੀ ਵਿੱਚ ਮੈਂ ਆਨਲਾਈਨ ਇੱਕ ਫੀਮੇਲ ਆਟੋਸੈਕਸੂਅਲ ਨਾਲ ਮਿਲੀ ਹਾਂ, ਜਿਸ ਨੇ ਮੈਨੂੰ ਆਪਣੇ ਆਟੋਸੈਕਸੂਅਲ ਹੋਣ ਬਾਰੇ ਵੀ ਦੱਸਿਆ ਹੈ।

ਉਸ ਨਾਲ ਗੱਲ ਕਰਕੇ ਮੈਨੂੰ ਬਹੁਤ ਚੰਗਾ ਲੱਗਾ। ਅਸੀਂ ਕੁਝ ਅਜਿਹੇ ਲੋਕਾਂ ਦੇ ਸਮੂਹ 'ਚ ਹਾਂ ਜੋ ਖੋਜ ਕਰ ਰਹੇ ਹਨ ਕਿ ਅਸੀਂ ਸੈਕਸੂਅਲਿਟੀ ਦੇ ਢਾਂਚੇ 'ਚ ਕਿੱਥੇ ਖੜ੍ਹੇ ਹੁੰਦੇ ਹਾਂ।

ਅਜਿਹੇ ਬਹੁਤ ਸਾਰੇ ਲੋਕ ਹਨ ਜੋ ਇਸ ਗੱਲ ਨੂੰ ਨਹੀਂ ਸਮਝਣਗੇ।

ਜੱਜ ਕਰਨਾ ਜਾਂ ਗੱਲਾਂ ਬਣਾਉਣਾ ਬਹੁਤ ਸੌਖਾ ਹੈ ਪਰ ਤੁਸੀਂ ਕਦੇ ਨਹੀਂ ਸਮਝ ਸਕੋਗੇ ਕਿ ਇੱਕ ਆਟੋਸੈਕਸੂਅਲ ਕਿਵੇਂ ਮਹਿਸੂਸ ਕਰਦੇ ਹਾਂ।

ਮੈਂ ਕਈ ਲੋਕਾਂ ਦੇ ਨਾਲ ਰਿਸ਼ਤੇ 'ਚ ਰਹੀ ਹਾਂ ਪਰ ਜਿਵੇਂ ਆਪਣੇ ਆਪ ਨਾਲ ਮਹਿਸੂਸ ਕਰਦੀ ਹਾਂ ਉਵੇਂ ਮੈਂ ਕਿਸੇ ਦੇ ਨਾਲ ਨਹੀਂ ਕਰ ਪਾਉਂਦੀ।

(ਇਸ ਕਹਾਣੀ ਨੂੰ ਬਿਆਨ ਕਰਨ ਵਾਲੀ ਕੁੜੀ ਦੀ ਪਛਾਣ ਗੁਪਚ ਰੱਖੀ ਗਈ ਹੈ। ਇਹ ਕਹਾਣੀ ਬੀਬੀਸੀ ਥ੍ਰੀ ਦੀ ਰਾਧਿਕਾ ਸੰਘਾਨੀ ਨਾਲ ਗੱਲਬਾਤ 'ਤੇ ਆਧਾਰਿਤ ਹੈ।)

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)