ਓਮਾਨ ਦੀ ਖਾੜੀ 'ਚ ਤੇਲ ਟੈਂਕਰਾਂ ਵਿੱਚ ਹੋਏ ‘ਰਹੱਸਮਈ ਧਮਾਕੇ’

ਖਾੜੀ Image copyright AFP/ho/irib
ਫੋਟੋ ਕੈਪਸ਼ਨ ਇਰਾਨ ਦੀ IRIB ਨਿਊਜ਼ ਏਜੰਸੀ ਨੇ ਅਣਅਧਿਕਾਰਿਤ ਤਸਵੀਰ ਫਾਈਲ ਕੀਤੀ ਸੀ

ਓਮਾਨ ਦੀ ਖਾੜੀ 'ਚ ਹੋਏ ਤੇਲ ਟੈਂਕਰ ਧਮਾਕੇ 'ਚ ਫਸੇ ਕਰਿਊ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ।

ਓਮਾਨ ਦੀ ਖਾੜੀ ਵਿੱਚ ਦੋ ਤੇਲ ਟੈਂਕਰਾਂ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਦਰਜਨਾਂ ਕਰਿਊ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

ਇਰਾਨ ਨੇ ਕਿਹਾ ਹੈ ਕਿ ਉਨ੍ਹਾਂ ਕੋਕੂਕਾ ਕਰੇਜੀਅਸ ਜਹਾਜ਼ 'ਚੋਂ 21 ਮੈਂਬਰਾਂ ਅਤੇ ਫਰੰਟ ਅਲਟੇਅਰ ਤੋਂ 23 ਮੈਂਬਰਾਂ ਨੂੰ ਬਚਾਇਆ ਹੈ।

Image copyright frederickaterryartjomlofitski
ਫੋਟੋ ਕੈਪਸ਼ਨ ਕੋਕੂਕਾ ਕਰੇਜੀਅਸ ਜਹਾਜ਼ 'ਚੋਂ 21 ਅਤੇ ਫਰੰਟ ਅਲਟੇਅਰ ਤੋਂ 23 ਮੈਂਬਰਾਂ ਨੂੰ ਰੈਸਕਿਊ ਕੀਤਾ ਗਿਆ

ਦੁਨੀਆਂ ਦੇ ਸਭ ਤੋਂ ਵਿਅਸਤ ਤੇਲ ਰੂਟ 'ਤੇ ਹੋਏ ਇਨ੍ਹਾਂ ਧਮਾਕਿਆਂ ਦਾ ਕਾਰਨ ਅਜੇ ਸਾਫ਼ ਨਹੀਂ ਹੈ।

ਇਹ ਘਟਨਾ ਯੂਏਈ ਵਿੱਚ ਤੇਲ ਟੈਂਕਰਾਂ 'ਤੇ ਹੋਏ ਹਮਲਿਆਂ ਤੋਂ ਚਾਰ ਮਹੀਨੇ ਬਾਅਦ ਵਾਪਰੀ ਹੈ।

ਈਰਾਨ ਦੇ ਇੱਕ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ: ''ਈਰਾਨ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।''

ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ''ਕੋਈ ਈਰਾਨ ਅਤੇ ਇੰਟਰਨੈਸ਼ਲਨ ਕਮਿਊਨਟੀ ਦੇ ਵਿਚਾਲੇ ਰਿਸ਼ਤਿਆਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ।''

ਇਹ ਵੀ ਜ਼ਰੂਰ ਪੜ੍ਹੋ:

ਬਲੂਮਬਰਗ ਦੀ ਰਿਪੋਰਟ ਮੁਤਾਬਕ ਵੀਰਵਾਰ (13 ਜੂਨ) ਨੂੰ ਹੋਈ ਇਸ ਘਟਨਾ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿੱਚ ਪਿਛਲੇ ਪੰਜ ਮਹੀਨਿਆਂ ਵਿੱਚ 4.5% ਵਾਧਾ ਹੋਇਆ ਹੈ।

ਯੂਏਈ ਵਿੱਚ ਇੱਕ ਮਹੀਨੇ ਪਹਿਲਾਂ ਤੇਲ ਦੇ ਚਾਰ ਟੈਂਕਰਾ ਨੂੰ ਨਿਸ਼ਾਨਾ ਬਣਾਇਆ ਗਿਆ ਸੀ।

ਅਮਰੀਕਾ ਦੇ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਮਈ ਮਹੀਨੇ ਵਿੱਚ ਈਰਾਨ ਉੱਤੇ ਅਮਰੀਕਾ ਦੀਆਂ ਪਾਬੰਦੀਆਂ ਨੂੰ ਸਖ਼ਤ ਕੀਤਾ ਸੀ ਅਤੇ ਅਮਰੀਕਾ ਨੇ ਹਾਲ ਹੀ ਵਿੱਚ ਇਹ ਕਹਿੰਦੇ ਹੋਏ ਆਪਣੀਆਂ ਫ਼ੌਜਾਂ ਨੂੰ ਈਰਾਨ ਵਿੱਚ ਹੋਰ ਮਜ਼ਬੂਤ ਕੀਤਾ ਹੈ ਕਿ ਈਰਾਨ ਵੱਲੋਂ ਹਮਲਿਆਂ ਦਾ ਖ਼ਤਰਾ ਸੀ।

ਵੀਰਵਾਰ ਨੂੰ ਈਰਾਨ ਦੇ ਸੁਪਰੀਮ ਲੀਡਰ ਅਯਾਤੁਲਾਹ ਖਮੇਨੀ ਨੇ ਤਣਾਅ ਨੂੰ ਸੁਧਾਰੇ ਜਾਣ ਦੇ ਮੰਤਵ ਨਾਲ ਕਿਸੇ ਵੀ ਗੱਲਬਾਤ ਦੀ ਸੰਭਾਵਨਾ ਰੱਦ ਕਰ ਦਿੱਤੀ।

ਉਨ੍ਹਾਂ ਕਿਹਾ ਕਿ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਰਾਸ਼ਟਰਪਤੀ ਟਰੰਪ ਨੂੰ ਕਿਸੇ ਤਰ੍ਹਾਂ ਦੇ ਸੁਨੇਹੇ ਨੂੰ ਆਦਾਨ-ਪ੍ਰਦਾਨ ਕਰਦੇ ਨਹੀਂ ਦੇਖਿਆ।

ਧਮਾਕਿਆਂ ਬਾਰੇ ਸਾਨੂੰ ਕੀ ਪਤਾ ਹੈ?

ਧਮਾਕਿਆਂ ਦੇ ਕਾਰਨ ਬਾਰੇ ਅਜੇ ਪਤਾ ਨਹੀਂ ਹੈ।

ਨੌਰਵੇ ਦੇ ਜਹਾਜ਼ ਫਰੰਟ ਅਲਟੇਅਰ ਉੱਤੇ ''ਹਮਲਾ'' ਹੋਇਆ, ਨੌਰਵੇਜਿਨ ਮੇਰੀਟਾਈਮ ਅਥਾਰਟੀ ਨੇ ਕਿਹਾ ਕਿ ਤਿੰਨ ਧਮਾਕੇ ਹੋਏ।

ਤਾਈਵਾਨ CPC ਕੋਰਪ ਆਇਲ ਰਿਫ਼ਾਇਨਰ ਦੇ ਬੁਲਾਰੇ ਵੂ ਐਲ-ਫਾਂਗ ਨੇ ਕਿਹਾ ਕਿ ਇਹ ਜਹਾਜ਼ 75 ਹਜ਼ਾਰ ਟਨ ਤੇਲ ਨਪਥਾ) ਲੈ ਕੇ ਜਾ ਰਿਹਾ ਸੀ ਅਤੇ ''ਸ਼ੱਕ ਹੋਇਆ ਕਿ ਇਸ 'ਤੇ ਹਮਲਾ ਹੋਵੇਗਾ'', ਹਾਲਾਂਕਿ ਇਸ ਬਾਰੇ ਪੁਸ਼ਟੀ ਨਹੀਂ ਹੈ।

ਕਈ ਹੋਰ ਪੁਸ਼ਟੀ ਨਾ ਕਰਦੀਆਂ ਰਿਪੋਰਟਾਂ ਮੁਤਾਬਕ ਇਹ ਇੱਕ ਮਾਈਨ ਅਟੈਕ ਸੀ।

ਸ਼ਿੱਪ ਦੀ ਮਲਕੀਅਤ ਵਾਲੀ ਕੰਪਨੀ ਫਰੰਟਲਾਈਨ ਨੇ ਕਿਹਾ ਕਿ ਟੈਂਕਰ ਨੂੰ ਅੱਗ ਲੱਗੀ ਹੋਈ ਸੀ - ਪਰ ਉਨ੍ਹਾਂ ਈਰਾਨ ਮੀਡੀਆ ਦੀਆਂ ਰਿਪੋਰਟਾਂ ਨੂੰ ਖਾਰਿਜ ਕੀਤਾ ਕਿ ਜਹਾਜ਼ ਡੁੱਬ ਗਿਆ ਹੈ।

BSM ਸ਼ਿੱਪ ਮੈਨੇਜਮੈਂਟ ਦੇ ਜਾਪਾਨ ਦੀ ਮਲਕੀਅਤ ਵਾਲੇ ਕੋਕੂਕਾ ਕਰੇਜੀਅਸ ਜਹਾਜ਼ ਦੇ ਓਪਰੇਟਰ ਨੇ ਕਿਹਾ ਕਿ ਕਰਿਊ ਮੈਂਬਰਾਂ ਨੇ ਜਹਾਜ਼ ਤੋਂ ਛਾਲ ਮਾਰੀ ਅਤੇ ਕੋਲੋ ਲੰਘਦੇ ਟੈਂਕਰ ਨੇ ਬਚਾਇਆ।

ਬੁਲਾਰੇ ਨੇ ਕਿਹਾ ਕਿ ਟੈਂਕਰ ਮੇਥਾਨੋਲ ਲਿਜਾ ਰਿਹਾ ਸੀ ਅਤੇ ਡੁੱਬਣ ਦੇ ਖ਼ਤਰੇ ਵਿੱਚ ਨਹੀਂ ਸੀ।

ਇਹ ਵੀ ਜ਼ਰੂਰ ਪੜ੍ਹੋ:

ਇਸ ਵੇਲੇ ਇਹ ਜਹਾਜ਼ ਯੂਏਈ ਜੇ ਫੂਜੈਰਾਹ ਤੋਂ 130 ਕਿਲੋਮੀਟਰ ਅਤੇ ਈਰਾਨ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਹੈ। ਕਾਰਗੋ ਅਜੇ ਵੀ ਉੱਥੇ ਮੌਜੂਦ ਹੈ।

ਬਚਾਅ ਲਈ ਕੌਣ ਆਇਆ?

ਈਰਾਨ ਦੇ ਮੀਡੀਆ ਨੇ ਕਿਹਾ ਕਿ ਈਰਾਨ ਨੇ ਜਹਾਜ਼ ਵਿੱਚ ਮੌਜੂਦ ਕਰਿਊ ਮੈਂਬਰਾਂ ਨੂੰ ਬਚਾਇਆ ਤੇ ਉਨ੍ਹਾਂ ਨੂੰ ਜਾਸਕ ਬੰਦਰਗਾਹ 'ਤੇ ਲਿਜਾਇਆ ਗਿਆ।

ਬਹਿਰੀਨ ਵਿੱਚ ਮੌਜੂਦ ਅਮਰੀਕਾ ਦੀ 5ਵੀਂ ਫ਼ਲੀਟ ਨੇ ਕਿਹਾ ਕਿ ਉਨ੍ਹਾਂ USS ਬੇਨਬ੍ਰਿਜ ਨੂੰ ਮਦਦ ਲਈ ਭੇਜਿਆ।

ਸੀਐੱਨਐੱਨ ਨੇ ਕਿਹਾ ਕਿ ਜਿਵੇਂ ਡਿਫੈਂਸ ਆਫ਼ੀਸ਼ੀਅਲ ਕਹਿ ਰਹੇ ਹਨ, ਕੁਝ ਮਲਾਹਾਂ ਨੂੰ ਟਗ ਤੋਂ ਬੇਨਬ੍ਰਿਜ ਭੇਜਿਆ ਗਿਆ ਅਤੇ ਫ਼ਿਰ ਓਮਾਨ ਲਿਜਾਇਆ ਗਿਆ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)