ਵੈਕਸੀਨੇਸ਼ਨ ’ਚ ਘਟ ਰਹੇ ਵਿਸ਼ਵਾਸ ਕਾਰਨ ਖ਼ਤਮ ਹੋ ਚੁੱਕੀਆਂ ਇਹ ਬਿਮਾਰੀਆਂ ਵਾਪਸ ਆ ਸਕਦੀਆਂ ਹਨ

ਵੈਕਸੀਨੇਸ਼ਨ Image copyright Getty Images

ਮਾਹਰਾਂ ਦੀ ਚੇਤਾਵਨੀ ਹੈ ਕੇ ਜੇ ਟੀਕਾਕਰਣ ਵਿੱਚ ਆਮ ਲੋਕਾਂ ਦਾ ਵਿਸ਼ਵਾਸ਼ ਲਗਾਤਰ ਘਟਣਾ ਜਾਰੀ ਰਿਹਾ ਤਾਂ ਇਸ ਨਾਲ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਦੀ ਲੜਾਈ ਪਛੜ ਜਾਵੇਗੀ।

ਟੀਕਾਕਰਣ ਵਿੱਚ ਲੋਕਾਂ ਦੇ ਭਰੋਸੇ ਬਾਰੇ ਹੁਣ ਤੱਕ ਦੀ ਸਭ ਤੋਂ ਵੱਡੇ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਦੁਨੀਆਂ ਦੇ ਕਈ ਹਿੱਸਿਆਂ ਦੇ ਲੋਕਾਂ ਵਿੱਚ ਵੈਕਸੀਨੇਸ਼ਨ ਉੱਪਰੋਂ ਭਰੋਸਾ ਚਿੰਤਾਜਨਕ ਰੂਪ ਵਿੱਚ ਘਟਦਾ ਜਾ ਰਿਹਾ ਹੈ।

ਦਿ ਵੈਲਕਮ ਟਰੱਸਟ ਨੇ 140 ਦੇਸ਼ਾਂ ਦੇ 140,000 ਤੋਂ ਵਧੇਰੇ ਲੋਕਾਂ 'ਤੇ ਇੱਕ ਸਰਵੇਖਣ ਕੀਤਾ ਹੈ।

ਇਸ ਜਾਣਕਾਰੀ ਨੂੰ ਦੇਖਣ ਲਈ ਤੁਹਾਨੂੰ ਮਾਡਰਨ ਬਰਾਊਜ਼ਰ ਦੀ ਲੋੜ ਹੈ (ਜੋ ਜਾਵਾ ਸਕਰਿਪਟ ਸਪੋਰਟ ਕਰਦਾ ਹੋਵੇ)

ਇਹ ਵੀ ਪੜ੍ਹੋ:

ਇਸ ਦੇ ਨਾਲ ਹੀ ਵਿਸ਼ਵ ਸਿਹਤ ਸੰਗਠਨ ਨੇ ਵੈਕਸੀਨੇਸ਼ਨ ਪ੍ਰਤੀ ਦੁਚਿੱਤੀ ਨੂੰ ਦੁਨੀਆਂ ਦੀ ਸਿਹਤ ਨੂੰ ਦਰਪੇਸ਼ 10 ਵੱਡੇ ਖ਼ਤਰਿਆਂ ਵਿੱਚ ਸ਼ੁਮਾਰ ਕੀਤਾ ਹੈ।

ਵੈਲਕਮ ਗਲੋਬਲ ਮੌਨੀਟਰ ਨੇ 142 ਦੇਸ਼ਾਂ ਵਿੱਚੋਂ ਨੁਮਾਇੰਦਾ ਸੈਂਪਲ ਲਿਆ। ਇਸ ਸਰਵੇਖਣ ਵਿੱਚ ਸਾਇੰਸ, ਸਾਇੰਸਦਾਨਾਂ ਤੇ ਸਿਹਤ ਸੰਬੰਧੀ ਜਾਣਕਾਰੀ ਵਿੱਚ ਵਿਸ਼ਵਾਸ਼; ਸਾਇੰਸ ਤੇ ਸਿਹਤ ਬਾਰੇ ਸਮਝ; ਅਤੇ ਵੈਕਸੀਨੇਸ਼ਨ ਸੰਬੰਧੀ ਰਵਈਏ ਬਾਰੇ ਸਵਾਲ ਪੁੱਛੇ ਗਏ।

ਸਰਵੇਖਣ ਦੇ ਨਤੀਜੇ ਦਰਸਾਉਂਦੇ ਹਨ ਕਿ ਜ਼ਿਆਦਾਤਰ ਲੋਕਾਂ ਦਾ ਜਾਂ ਤਾਂ ਵੈਕਸੀਨੇਸ਼ਨ ਵਿੱਚ ਵਿਸ਼ਵਾਸ਼ ਹੀ ਨਹੀਂ ਹੈ ਜਾਂ ਬਹੁਤ ਥੋੜ੍ਹਾ ਵਿਸ਼ਵਾਸ਼ ਹੈ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਵੈਕਸੀਨੇਸ਼ਨ ਸੁਰੱਖਿਅਤ ਹੈ:

  • 79% (10 ਵਿੱਚੋਂ 8) "ਕੁਝ ਕੁ" ਜਾਂ "ਬਿਲਕੁਲ ਸਹਿਮਤ"
  • 7% "ਕੁਝ ਕੁ" ਜਾਂ "ਬਿਲਕੁਲ ਅਸਹਿਮਤ"
  • 14% ਨਾ ਹੀ ਸਹਿਮਤ ਤੇ ਨਾ ਅਸਹਿਮਤ ਜਾਂ "ਪਤਾ ਨਹੀਂ"

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ, ਕੀ ਵੈਕਸੀਨੇਸ਼ਨ ਕਾਰਗਰ ਹੈ:

  • 84% ਪੂਰੀ ਤਰ੍ਹਾਂ ਜਾਂ ਕੁਝ ਕੁ ਸਹਿਮਤ ਸਨ
  • 5% ਪੂਰੀ ਬਿਲਕੁਲ ਕੁਝ ਕੁ ਅਸਹਿਮਤ ਸਨ
  • 12% ਨਾ ਤਾਂ ਸਹਿਮਤ ਸਨ ਤੇ ਨਾ ਅਸਹਿਮਤ ਜਾਂ ਕਿਹਾ ਕਿ "ਪਤਾ ਨਹੀਂ"

ਇਸ ਨਾਲ ਫ਼ਰਕ ਕੀ ਪੈਂਦਾ ਹੈ?

ਇਸ ਬਾਰੇ ਵਿਗਿਆਨਕ ਸਬੂਤਾਂ ਦੀ ਕੋਈ ਕਮੀ ਨਹੀਂ ਹੈ ਕਿ ਵੈਕਸੀਨੇਸ਼ਨ ਸਾਨੂੰ ਮਾਰੂ ਤੇ ਕਮਜ਼ੋਰ ਕਰਨ ਵਾਲੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ, ਜਿਵੇਂ ਕਿ- ਚੇਚਕ।

Image copyright Science Photo Library
ਫੋਟੋ ਕੈਪਸ਼ਨ ਕਈ ਦੇਸ਼ਾਂ ਵਿੱਚ ਚੇਚਕ ਮੁੜ ਦਿਸਣ ਲੱਗ ਪਈ ਹੈ।

ਵੈਕਸੀਨੇਸ਼ਨ ਨਾਲ ਪੂਰੀ ਦੁਨੀਆਂ ਵਿੱਚ ਕਰੋੜਾਂ ਜਾਨਾਂ ਬਚਦੀਆਂ ਹਨ। ਦੁਨੀਆਂ ਛੋਟੀ ਮਾਤਾ (ਸਮਾਲ ਪੌਕਸ) ਤੋਂ ਮੁਕਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਅਸੀਂ ਪੋਲੀਓ ਵਰਗੀਆਂ ਹੋਰ ਬਿਮਾਰੀਆਂ ਨੂੰ ਖ਼ਤਮ ਕਰਨ ਦੇ ਨਜ਼ਦੀਕ ਪਹੁੰਚ ਗਏ ਹਾਂ।

ਫਿਰ ਵੀ ਚੇਚਕ ਵਰਗੀਆਂ ਕੁਝ ਬਿਮਾਰੀਆਂ ਮੁੜ ਸਾਹਮਣੇ ਆ ਰਹੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਸ ਦਾ ਕਰਾਨ ਲੋਕਾਂ ਵੱਲੋਂ ਵੈਕਸੀਨੇਸ਼ਨ ਤੋਂ ਪ੍ਰਹੇਜ਼ ਕਰਨਾ ਹੈ। ਇਸ ਪ੍ਰਹੇਜ਼ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਗਲਤ ਜਾਣਕਾਰੀ ਹੈ।

ਡਾ. ਐੱਨ ਲਿੰਡਰਸਟਰੈਂਡ ਵਿਸ਼ਵ ਸਿਹਤ ਸੰਗਠਨ ਨਾਲ ਜੁੜੇ ਹੋਏ ਇੱਕ ਟੀਕਾਕਰਣ ਮਾਹਰ ਹਨ। ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ ਬਹੁਤ ਗੰਭੀਰ ਸੀ।

ਵੈਕਸੀਨੇਸ਼ਨ ਤੋਂ ਪ੍ਰਹੇਜ਼ ਕਈ ਥਾਵਾਂ 'ਤੇ, ਵੈਕਸੀਨੇਸ਼ਨ ਰਾਹੀਂ ਰੋਕੀਆਂ ਜਾ ਸਕਣ ਵਾਲੀਆਂ ਬਿਮਾਰੀਆਂ ਦੀ ਦਿਸ਼ਾ ਵਿੱਚ ਦੁਨੀਆਂ ਵੱਲੋਂ ਕੀਤੀ ਤਰੱਕੀ ਨੂੰ ਪੁੱਠਾ ਗੇੜ ਦੇ ਸਕਦਾ ਹੈ।

"ਇਨ੍ਹਾਂ ਬਿਮਾਰੀਆਂ ਦੇ ਮੁੜ ਉੱਭਰਨ ਦਾ ਕੋਈ ਵੀ ਮਾਮਲਾ ਪਿਛਾਂਹ ਨੂੰ ਲਿਆ ਇੱਕ ਨਾਸਵੀਕਾਰਨਯੋਗ ਕਦਮ ਹੈ।"

ਚੇਚਕ ਵਾਪਸ ਆ ਰਹੀ ਹੈ

ਜਿਨ੍ਹਾਂ ਦੇਸ਼ਾਂ ਵਿੱਚ ਚੇਚਕ ਖ਼ਾਤਮੇ ਦੀ ਕਗਾਰ 'ਤੇ ਸੀ ਉਨ੍ਹਾਂ ਦੇਸ਼ਾਂ ਵਿੱਚ ਵੀ ਮੁੜ ਮਹਾਂਮਾਰੀ ਫੁੱਟਣ ਲੱਗ ਪਈ ਹੈ।

ਡੇਟਾ ਦਰਸਾਉਂਦਾ ਹੈ ਕਿ ਚੇਚਕ ਦੇ ਮਾਮਲੇ ਦੁਨੀਆਂ ਦੇ ਲਗਭਗ ਹਰ ਖੇਤਰ ਵਿੱਚ ਵਧੇ ਹਨ। ਸਾਲ 2017 ਵਿੱਚ 2016 ਦੇ ਮੁਕਾਬਲੇ ਇਨ੍ਹਾਂ ਮਾਮਲਿਆਂ ਵਿੱਚ 30% ਤੋਂ ਵਧੇਰੇ ਦਾ ਵਾਧਾ ਹੋਇਆ।

ਵੈਕਸੀਨੇਸ਼ਨ ਨਾ ਕਰਵਾਉਣ ਦਾ ਫੈਸਲਾ ਭਾਵੇਂ ਉਹ ਕਿਸੇ ਵੀ ਵਜ੍ਹਾ ਕਾਰਨ ਲਿਆ ਗਿਆ ਹੋਵੇ ਨਾ ਸਿਰਫ਼ ਉਸ ਵਿਅਕਤੀ ਨੂੰ ਸਗੋਂ ਹੋਰ ਲੋਕਾਂ ਨੂੰ ਵੀ ਬਿਮਾਰੀ ਦਾ ਖ਼ਤਰਾ ਵਧਾ ਦਿੰਦਾ ਹੈ।

ਜੇ ਢੁਕਵੀਂ ਸੰਖਿਆ ਵਿੱਚ ਲੋਕਾਂ ਨੂੰ ਵੈਕਸੀਨੇਟ ਕੀਤਾ ਗਿਆ ਹੋਵੇ ਤਾਂ ਇਸ ਨਾਲ ਪੂਰੀ ਵਸੋਂ ਨੂੰ ਲਾਗ ਦੀ ਮਾਰ ਹੇਠ ਆਉਣ ਤੋਂ ਬਚਾਇਆ ਜਾ ਸਕਦਾ ਹੈ।

ਵੈਲਕਮ ਟਰੱਸਟ ਦੇ ਇਮਰਾਨ ਖ਼ਾਨ ਦਸਦੇ ਹਨ, "ਅਸੀਂ ਚੇਚਕ ਬਾਰੇ ਫ਼ਿਕਰਮੰਦ ਹਾਂ, ਜੇ 95% ਤੋਂ ਘੱਟ ਕਿਸੇ ਵੀ ਸੰਖਿਆ ਨੂੰ ਵੈਕਸੀਨੇਟ ਕੀਤਾ ਗਿਆ ਤਾਂ ਮਹਾਂਮਾਰੀ ਫੁੱਟ ਸਕਦੀ ਹੈ ਤੇ ਇਹੀ ਅਸੀਂ ਦੇਖ ਰਹੇ ਹਾਂ।"

ਵਿਸ਼ਵਾਸ਼ ਦਾ ਪੱਧਰ ਕਿੱਥੇ ਘੱਟ ਹੈ?

ਅਮੀਰ ਖਿੱਤਿਆਂ ਦੇ ਲੋਕ ਵੈਕਸੀਨੇਸ਼ਨਾਂ ਦੀ ਸੁਰੱਖਿਆ ਬਾਰੇ ਸਭ ਤੋਂ ਵਧੇਰੇ ਅਨਿਸ਼ਚਿਤ ਰਾਇ ਰਖਦੇ ਹਨ।

ਇਹ ਵੀ ਪੜ੍ਹੋ:-

ਫਰਾਂਸ, ਉਨ੍ਹਾਂ ਬਹੁਤ ਸਾਰੇ ਯੂਰਪੀ ਦੇਸ਼ਾਂ ਵਿੱਚੋਂ ਹੈ, ਜਿੱਥੇ ਹੁਣ ਚੇਚਕ ਦੇ ਮਾਮਲੇ ਸਾਹਮਣੇ ਆ ਰਹੇ ਹਨ।

ਫਰਾਂਸ ਦੇ ਤਿੰਨ ਵਿੱਚੋਂ ਇੱਕ ਨਾਗਰਿਕ ਦਾ ਮੰਨਣਾ ਸੀ ਕਿ ਵੈਕਸੀਨੇਸ਼ਨ ਸੁਰੱਖਿਅਤ ਨਹੀਂ ਹਨ।

ਇਹ ਦੁਨੀਆਂ ਭਰ ਵਿੱਚ ਵੈਕਸੀਨੇਸ਼ਨ ਨੂੰ ਅਸੁਰੱਖਿਅਤ ਸਮਝਣ ਵਾਲਿਆਂ ਦੀ ਸਭ ਤੋਂ ਵੱਡੀ ਪ੍ਰਤੀਸ਼ਤ ਹੈ।

ਫਰਾਂਸ ਦੇ 19%, ਲੋਕਾਂ ਦੀ ਵੱਡੀ ਸੰਭਾਵਨਾ ਹੈ ਕਿ ਉਹ ਕਹਿ ਦੇਣ ਕਿ ਵੈਕਸੀਨੇਸ਼ਨ ਕਾਰਗਰ ਨਹੀਂ ਹੈ।

ਜਦ ਕਿ 10% ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਵੈਕਸੀਨੇਸ਼ਨ ਬੱਚਿਆਂ ਲਈ ਮਹੱਤਵਪੂਰਣ ਨਹੀਂ ਹਨ।

ਫਰਾਂਸ ਵਿੱਚ ਪਹਿਲਾਂ ਤੋਂ ਹੀ ਬੱਚਿਆਂ ਲਈ ਤਿੰਨ ਲਾਜ਼ਮੀ ਵੈਕਸੀਨੇਸ਼ਨਾਂ ਸਨ ਪਰ ਉੱਥੋਂ ਦੀ ਸਰਕਾਰ ਨੇ ਇਸ ਵਿੱਚ 8 ਹੋਰ ਵੈਕਸੀਨੇਸ਼ਨਾਂ ਜੋੜ ਦਿੱਤੀਆਂ ਹਨ।

ਫਰਾਂਸ ਦੇ ਗੁਆਂਢੀ ਦੇਸ਼ ਇਟਲੀ ਵਿੱਚ ਹਾਲ ਹੀ ਵਿੱਚ ਵੈਕਸੀਨੇਸ਼ਨ ਦਰ ਘਟਣ ਤੋਂ ਬਾਅਦ ਇੱਕ ਕਾਨੂੰਨ ਲਿਆ ਕੇ ਸਕੂਲਾਂ ਉੱਪਰ ਬਗੈਰ ਵੈਕਸੀਨੇਸ਼ਨ ਦੇ ਬੱਚਿਆਂ ਨੂੰ ਦਾਖ਼ਲਾ ਨਾ ਦੇਣ ਜਾਂ ਮਾਂ-ਬਾਪ ਨੂੰ ਜੁਰਮਾਨਾ ਕਰਨ ਦਾ ਬੰਦੋਬਸਤ ਕਰ ਦਿੱਤਾ ਹੈ। ਉੱਥੇ ਦੇ 76% ਲੋਕਾਂ ਦਾ ਮੰਨਣਾ ਸੀ ਕਿ ਵੈਕਸੀਨੇਸ਼ਨਾਂ ਸੁਰੱਖਿਅਤ ਹਨ।

ਇੰਗਲੈਂਡ ਨੇ ਹਾਲਾਂ ਕਿ ਹਾਲੇ ਅਜਿਹਾ ਅਤੀ ਕਰਨ ਵਾਲਾ ਕਦਮ ਨਹੀਂ ਚੁੱਕਿਆ ਹੈ ਪਰ ਸਿਹਤ ਮੰਤਰੀ ਕਹਿ ਚੁੱਕੇ ਹਨ ਕਿ ਲੋੜ ਪੈਣ 'ਤੇ ਉਹ ਲਾਜ਼ਮੀ ਵੈਕਸੀਨੇਸ਼ਨ ਦੇ ਵਿਚਾਰ ਤੋਂ ਇਨਕਾਰ ਨਹੀਂ ਕਰ ਸਕਦੇ।

ਅਮਰੀਕਾ ਵਿੱਚ ਵੀ ਚੇਚਕ ਮੂੰਹ ਦਿਖਾਉਣ ਲੱਗੀ ਹੈ। ਅਮਰੀਕਾ ਦੇ 26 ਸੂਬਿਆਂ ਵਿੱਚ 2019 ਵਿੱਚ ਹੁਣ ਤੱਕ ਚੇਚਕ ਦੇ 980 ਮਾਮਲੇ ਰਿਪੋਰਟ ਹੋ ਚੁੱਕੇ ਹਨ।

ਇਹ ਗਿਣਤੀ ਦੇਸ਼ ਵਿੱਚ ਕਈ ਦਹਾਕਿਆਂ ਬਾਅਦ ਦੇਖੀ ਗਈ ਹੈ।

ਉੱਤਰੀ ਅਮਰੀਕਾ, ਦੱਖਣੀ ਤੇ ਉੱਤਰੀ ਯੂਰਪ ਵਿੱਚ 70% ਤੋਂ ਕੁਝ ਵਧੇਰੇ ਲੋਕ "ਸਹਿਮਤ" ਸਨ ਕਿ ਵੈਕਸੀਨੇਸ਼ਨ ਸੁਰੱਖਿਅਤ ਹਨ।

ਇਹ ਸੰਖਿਆ, ਪੱਛਮੀ ਯੂਰਪ ਵਿੱਚ 59% ਅਤੇ ਪੂਰਬੀ ਯੂਰਪ ਵਿੱਚ 50% ਸੀ।

ਪਿਛਲੇ ਸਾਲ ਸਾਰੇ ਯੂਰਪ ਵਿੱਚੋਂ ਯੂਕਰੇਨ ਵਿੱਚ ਚੇਚਕ ਦੇ ਸਭ ਤੋਂ ਵਧੇਰੇ ਮਾਮਲੇ (53,218) ਰਿਪੋਰਟ ਹੋਏ।

ਇੱਥੇ ਸਿਰਫ਼ 50% ਲੋਕ ਇਸ ਗੱਲ ਨਾਲ ਸਹਿਮਤ ਸਨ ਕਿ ਵੈਕਸੀਨੇਸ਼ਨ ਕਾਰਗਰ ਹਨ। ਬੇਲਾਰੂਸ, ਮੋਲਡੋਵਾ ਤੇ ਰੂਸ ਵਿੱਚ ਇਹੀ ਆਂਕੜੇ ਕ੍ਰਮਵਾਰ 46%, 49%, ਅਤੇ 62% ਸਨ।

ਸਫ਼ਲਤਾ ਦੀਆਂ ਕਹਾਣੀਆਂ

ਗਰੀਬ ਦੇਸ਼ਾਂ ਦੇ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਵੈਕਸੀਨ ਸੁਰੱਖਿਅਤ ਹਨ। ਅਜਿਹਾ ਸੋਚਣ ਵਾਲਿਆਂ ਦੀ ਸਭ ਤੋਂ ਵੱਡੀ ਸੰਖਿਆ ਦੱਖਣੀ ਏਸ਼ੀਆ ਵਿੱਚ ਸੀ ਜਿੱਥੇ 95% ਲੋਕ ਇਸ ਗੱਲ ਨਾਲ ਸਹਿਮਤ ਸਨ। ਇਸ ਤੋਂ ਬਾਅਦ ਨੰਬਰ ਪੂਰਬੀ ਅਫ਼ਰੀਕਾ ਦਾ ਸੀ ਜਿੱਥੇ ਇਹ ਆਂਕੜਾ 92% ਹੈ।

ਇਸ ਵਿਸ਼ੇ 'ਤੇ ਬੰਗਲਾਦੇਸ਼ ਤੇ ਰਵਾਂਡਾ ਵਿੱਚ ਲਗਭਗ ਯੂਨੀਵਰਸਲ ਸਹਿਮਤੀ ਦੇਖੀ ਗਈ ਕਿ ਵੈਕਸੀਨਾਂ ਸੁਰੱਖਿਅਤ ਵੀ ਹਨ ਤੇ ਕਾਰਗਰ ਵੀ ਹਨ।

ਇਨ੍ਹਾਂ ਦੇਸ਼ਾਂ ਨੇ ਲੋਕਾਂ ਤੱਕ ਪਹੁੰਚਣ ਦੇ ਰਾਹ ਦੀਆਂ ਰੁਕਾਵਟਾਂ ਦੇ ਬਾਵਜੂਦ ਵੈਕਸੀਨੇਸ਼ਨ ਦੀ ਉੱਚੀ ਦਰ ਹਾਸਲ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਰਵਾਂਡਾ ਦੁਨੀਆਂ ਦੇ ਗਰੀਬ ਦੇਸ਼ਾਂ ਵਿੱਚੋਂ ਆਪਣੀ ਹਰ ਮੁਟਿਆਰ ਨੂੰ ਐੱਚਪੀਵੀ ਵੈਕਸੀਨ ਦੇਣ ਵਾਲਾ ਪਹਿਲਾ ਦੇਸ਼ ਬਣਿਆ। ਐੱਚਪੀਵੀ ਵੈਕਸੀਨ ਸਰਵੀਕਲ ਕੈਂਸਰ ਤੋਂ ਬਚਾਅ ਲਈ ਦਿੱਤੀ ਜਾਂਦੀ ਹੈ।

ਇਮਰਾਨ ਖ਼ਾਨ ਨੇ ਦੱਸਿਆ, "ਇਹ ਦਿਖਾਉਂਦਾ ਹੈ ਕਿ ਇੱਕ ਸਮੂਹਕ ਯਤਨ ਨਾਲ ਵੈਕਸੀਨ ਦਰ ਵਧਾਉਣ ਦੀ ਦਿਸ਼ਾ ਵਿੱਚ ਕੀ ਕੀਤਾ ਜਾ ਸਕਦਾ ਹੈ।"

ਲੋਕਾਂ ਦੇ ਮਨਾਂ ਵਿੱਚ ਸ਼ੱਕ ਕਿਉਂ ਪੈਦਾ ਹੁੰਦੇ ਹਨ?

Image copyright Getty Images

ਸਰਵੇਖਣ ਵਿੱਚ ਦੇਖਿਆ ਗਿਆ ਕਿ ਜਿਨ੍ਹਾਂ ਲੋਕਾਂ ਵਿੱਚ ਸਾਇੰਸਦਾਨਾਂ, ਡਾਕਟਰਾਂ ਤੇ ਨਰਸਾਂ ਵਿੱਚ ਭਰੋਸਾ ਸੀ ਉਨ੍ਹਾਂ ਲੋਕਾਂ ਵਿੱਚ ਵੈਕਸੀਨਾਂ ਵਿੱਚ ਵੀ ਹੋਰ ਲੋਕਾਂ ਨਾਲੋਂ ਜ਼ਿਆਦਾ ਭਰੋਸਾ ਦੇਖਿਆ ਗਿਆ।

ਇਸ ਤੋਂ ਉਲਟ ਜਿਨ੍ਹਾਂ ਲੋਕਾਂ ਨੇ ਸਾਇੰਸ, ਮੈਡੀਸਨ ਜਾਂ ਸਿਹਤ ਬਾਰੇ ਜਾਣਕਾਰੀ ਮੰਗੀ ਉਨ੍ਹਾਂ ਦੇ ਦਵਾਈਆਂ ਦੀ ਸੁਰੱਖਿਆ ਬਾਰੇ ਵੀ ਸਹਿਮਤ ਹੋਣ ਦੀ ਸੰਭਾਵਨਾ ਘੱਟ ਸੀ।

ਦਿ ਵੈਲਕਮ ਰਿਪੋਰਟ ਵੈਕਸੀਨੇਸ਼ਨ ਤੋਂ ਪ੍ਰਹੇਜ਼ ਪਿਛਲੇ ਸਾਰੇ ਕਾਰਨਾਂ ਦੀ ਨਿਸ਼ਾਨਦੇਹੀ ਨਹੀਂ ਕਰਦੀ ਪਰ ਰਿਸਰਚਰਾਂ ਦਾ ਮੰਨਣਾ ਹੈ ਕਿ ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ।

ਹਾਲਾਂਕਿ ਸਾਰੀਆਂ ਦਵਾਈਆਂ ਤੇ ਟੀਕਿਆਂ ਦੇ ਨੁਕਸਾਨ ਹੋ ਸਕਦੇ ਹਨ। ਇਸ ਪੱਖੋਂ ਵੈਕਸੀਨੇਸ਼ਨਾਂ ਦੀ ਪੂਰੀ ਪਰਖ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਲਈ ਸੁਰੱਖਿਅਤ ਤੇ ਕਾਰਗਰ ਹਨ।

ਇੰਟਰਨੈੱਟ ਰਾਹੀਂ ਵੈਕਸੀਨੇਸ਼ਨਾਂ ਬਾਰੇ ਜਾਣਕਾਰੀ ਬਹੁਤ ਤੇਜ਼ੀ ਨਾਲ ਫੈਲਾਈ ਜਾ ਸਕਦੀ ਹੈ ਜਿਸ ਵਿੱਚੋਂ ਜ਼ਿਆਦਾਤਰ ਤੱਥਾਂ ਤੋਂ ਵਿਰਵੀ ਹੁੰਦੀ ਹੈ।

ਜਪਾਨ ਵਿੱਚ ਐੱਚਪੀਵੀ ਵੈਕਸੀਨ ਬਾਰੇ ਚਿੰਤਾ ਦੇਖੀ ਗਈ ਉੱਥੇ ਇਸ ਨੂੰ ਦਿਮਾਗ ਵਿਗਾੜਾਂ ਨਾਲ ਜੋੜਿਆ ਗਿਆ। ਮਾਹਰਾਂ ਦਾ ਮੰਨਣਾ ਹੈ ਕਿ ਇਸ ਪ੍ਰਾਪੇਗੰਡੇ ਨਾਲ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਢਾਹ ਲੱਗੀ।

ਇਸ ਤਰ੍ਹਾਂ ਫਰਾਂਸ ਵਿੱਚ ਇਨਫਲੂਐਂਜ਼ਾ ਦੇ ਵੈਕਸੀਨ ਬਾਰੇ ਵਿਵਾਦ ਖੜ੍ਹਾ ਹੋ ਗਿਆ ਸੀ। ਵਿਵਾਦ ਇਹ ਸੀ ਕਿ ਸਰਕਾਰ ਨੇ ਬਹੁਤਾਤ ਵਿੱਚ ਦਵਾਈ ਦੀ ਖ਼ਰੀਦ ਕੀਤੀ ਸੀ ਜਿਸ ਕਾਰਨ ਇਹ ਦਵਾਈ ਕਾਹਲੀ ਵਿੱਚ ਤਿਆਰ ਕੀਤੀ ਗਈ ਅਤੇ ਸੁਰੱਖਿਅਤ ਨਹੀਂ ਸੀ।

ਇੰਗਲੈਂਡ ਵਿੱਚ ਐੱਮਐੱਮਆਰ ਜੈਬ ਤੇ ਔਟਿਜ਼ਮ ਬਾਰੇ ਅਫ਼ਵਾਹਾਂ ਫੈਲਾਈਆਂ ਗਈਆਂ ਸਨ।

ਡਾ. ਲਿੰਡਰਸਟੈਂਡ ਨੇ ਕਿਹਾ, ਸ਼ੱਕਾਂ ਨੂੰ ਖ਼ਤਮ ਕਰਨ ਦਾ ਸਭ ਤੋਂ ਅਹਿਮ ਤਰੀਕਾ ਹੈ ਕਿ ਸਿਹਤ ਕਾਮਿਆਂ ਨੂੰ ਭਲੀ-ਭਾਂਤ ਸਿਖਲਾਈ ਦਿੱਤੀ ਜਾਵੇ। ਜੋ ਵੈਕਸੀਨਾਂ ਦੀ ਸਿਫ਼ਾਰਿਸ਼ ਵਿਗਿਆਨਕ ਸਚਾਈ ਦੇ ਆਧਾਰ 'ਤੇ ਕਰ ਸਕਣ ਤੇ ਮਾਪਿਆਂ ਤੇ ਭਾਈਚਾਰਿਆਂ ਦੇ ਸਵਾਲਾਂ ਦੇ ਸਹੀ ਤਰੀਕੇ ਨਾਲ ਜਵਾਬ ਦੇ ਸਕਣ।

ਇੰਟਰੈਕਟਿਵ ਗਰਫਿਕਸ ਬੈਕੀ ਡੇਲ ਅਤੇ ਕ੍ਰਿਸਟੀਨ ਜੀਵਨਸ ਨੇ ਤਿਆਰ ਕੀਤੇ ਜਿਨ੍ਹਾਂ ਦਾ ਡਿਜ਼ਾਈਨ ਡੇਬੀ ਲੋਇਜ਼ੋ ਨੇ ਤਿਆਰ ਕੀਤਾ ਤੇ ਸਕੌਟ ਜਾਰਵਿਸ ਤੇ ਕਾਟੀਆ ਆਰਟਸੇਨਕੋਵਾ ਨੇ ਵਿਕਸਿਤ ਕੀਤਾ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।