ਕੁੜੀਆਂ ਨੂੰ ਮੁਫ਼ਤ ਸ਼ਰਾਬ ਤੇ ਡਰੱਗਜ਼ ਦੇ ਕੇ ਕੀਤਾ ਜਾਂਦਾ ਸੀ ਸਰੀਰਕ ਸੋਸ਼ਣ

Illustration of three men huddled together

ਇਸ ਸਾਲ ਦੇ ਸ਼ੁਰੂਆਤ ਵਿੱਚ ਕੇ-ਪੌਪ (ਕੋਰੀਅਨ ਪੌਪ) ਦਾ ਨਾਮ ਇੱਕ ਅਜਿਹੇ ਸਕੈਂਡਲ ਵਿੱਚ ਆਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਦੁਨੀਆਂ ਦੇ ਮਸ਼ਹੂਰ ਬੁਆਏ ਬੈਂਡ ਗਰੁੱਪ ਬਿਗ ਬੈਂਗ ਦੇ ਗਾਇਕ ਸਨਗਿਰੀ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ। ਉਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਕਾਰੋਬਾਰ ਲਈ ਵੇਸਵਾਵਾਂ ਦੀ ਦਲਾਲੀ ਕੀਤੀ ਅਤੇ ਉਹ ਪੈਸਾ ਉਸ ਨੇ ਨਾਈਟ ਕਲੱਬ ਬਰਨਿੰਗ ਸਨ ਉੱਤੇ ਲਾਇਆ।

ਇਹ ਨਾਈਟ ਕਲੱਬ ਦੱਖਣੀ ਕੋਰੀਆ ਦੇ ਸਿਓਲ ਦੇ ਗੰਗਨਮ ਜ਼ਿਲ੍ਹੇ ਵਿੱਚ ਹੈ ਅਤੇ ਉਸ ਵਿੱਚ ਸਨਗਿਰੀ ਦੀ ਹਿੱਸੇਦਾਰੀ ਹੈ।

ਸਨਗਿਰੀ ਦੇ ਕੁਝ ਕੇ-ਪੌਪ ਦੋਸਤ ਵੀ ਸੈਕਸ ਵੀਡੀਓਜ਼ ਸ਼ੇਅਰ ਕਰਦੇ ਅਤੇ ਚੈਟ ਰੂਮ ਵਿੱਚ ਔਰਤਾਂ ਦੇ ਬਲਾਤਕਾਰ ਬਾਰੇ ਸ਼ੇਖੀ ਮਾਰਦੇ ਫੜ੍ਹੇ ਗਏ ਸਨ।

ਹਾਲ ਹੀ ਵਿੱਚ ਗੰਗਨਮ ਵਿੱਚ ਹੋਰ ਵੀ ਹੈਰਾਨ ਕਰਨ ਵਾਲੀ ਤਸਵੀਰ ਸਾਹਮਣੇ ਆਈ। ਇੱਥੇ ਦੱਖਣੀ ਕੋਰੀਆ ਦੇ ਹਾਈ-ਸੁਸਾਇਟੀ ਲੋਕ ਰਹਿੰਦੇ ਹਨ ਤੇ ਕੰਮ ਕਰਦੇ ਹਨ।

ਬੀਬੀਸੀ ਨੂੰ ਜਾਣਕਾਰੀ ਮਿਲੀ ਸੀ ਕਿ ਨਾਈਟ-ਕਲਬਜ਼ ਵਿੱਚ ਅਮੀਰ ਤੇ ਰਸੂਖ ਵਾਲੇ ਮਰਦ ਔਰਤਾਂ ਨੂੰ ਡਰੱਗਜ਼ ਦਿੰਦੇ ਹਨ ਤੇ ਘੱਟ ਉਮਰ ਦੀਆਂ ਕੁੜੀਆਂ ਨਾਲ ਸਰੀਰਕ ਸ਼ੋਸ਼ਣ ਕਰਦੇ ਹਨ।

'ਅਮੀਰ ਵੀਵੀਆਈਪੀ ਲੋਕ ਖਰੀਦਦੇ ਸਨ ਕੁੜੀਆਂ'

ਬੀਬੀਸੀ ਨੇ ਸਿਓਲ ਸੈਕਸ ਸਕੈਂਡਲ ਵਿੱਚ ਫਸੇ ਲੋਕਾਂ, ਕਲੱਬ ਜਾਣ ਵਾਲੇ ਲੋਕਾਂ, ਕਲੱਬ ਦੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਘੱਟ-ਉਮਰ ਦੀਆਂ ਪੀੜਤਾਂ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਕੁਝ ਗਾਹਕਾਂ ਨਾਲ ਸੈਕਸ ਕਰਨ ਲਈ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਲੱਬ ਵਿੱਚ ਔਰਤਾਂ ਦਾ ਸ਼ੋਸ਼ਣ ਵੱਡੇ ਪੱਧਰ 'ਤੇ ਹੁੰਦਾ ਹੈ ਤੇ ਅਕਸਰ ਹਿੰਸਕ ਵੀ।

ਇਹ ਵੀ ਪੜ੍ਹੋ:

ਸਾਨੂੰ ਦੱਸਿਆ ਗਿਆ ਕਿ ਵੀਆਈਪੀ ਤੇ ਅਮੀਰ ਵੀਵੀਆਈਪੀ ਲੋਕ ਨਸ਼ੇ ਵਿੱਚ ਔਰਤਾਂ ਲਈ ਲੱਖਾਂ ਡਾਲਰ ਖਰਚਦੇ ਸਨ। ਉਹ ਔਰਤਾਂ ਨੇੜਲੇ ਹੋਟਲਾਂ ਵਿੱਚ ਲਿਜਾਈਆ ਜਾਂਦੀਆਂ ਸਨ ਅਤੇ ਇਹ ਅਕਸਰ ਕੈਮਰੇ ਵਿੱਚ ਕੈਦ ਹੁੰਦਾ।

Image copyright Getty Images

ਇੱਕ ਕਲੱਬ ਜਾਣ ਵਾਲੀ ਨੇ ਦੱਸਿਆ, "ਇਹ ਮਰਦ ਸ਼ਿਕਾਰੀ ਹਨ ਅਤੇ ਇਸ ਵਿੱਚ ਮਦਦ ਕਰਨ ਲਈ ਉਨ੍ਹਾਂ ਨੂੰ ਪੈਸੇ ਦਿੱਤੇ ਜਾਂਦੇ ਹਨ। ਇਸ ਲਈ ਤੁਹਾਨੂੰ ਸ਼ਿਕਾਰ ਚਾਹੀਦਾ ਹੈ। ਇਹ ਸੋਚਣਾ ਗਲਤ ਹੈ ਕਿ ਇਸ ਥਾਂ 'ਤੇ ਤੁਸੀਂ ਸ਼ਿਕਾਰ ਹੋਣ ਤੋਂ ਬਚ ਜਾਓਗੇ।"

ਚੇਤਾਵਨੀ: ਇਸ ਲੇਖ ਵਿੱਚ ਕਥਿਤ ਸਰੀਰਕ ਸ਼ੋਸ਼ਣ ਦਾ ਵੇਰਵਾ ਹੈ ਜੋ ਕਿ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ।

'ਉਹ ਮੈਨੂੰ ਪਾਣੀ ਦਿੰਦਾ ਰਿਹਾ'

"ਸਾਨੂੰ ਇੱਕ ਹੈਰਾਨ ਕਰਨ ਵਾਲਾ ਵੀਡੀਓ ਦਿਖਾਇਆ ਗਿਆ, ਜਿਸ ਨੂੰ ਸਰੀਰਕ ਸ਼ੋਸ਼ਣ ਕਿਹਾ ਜਾ ਸਕਦਾ ਹੈ। ਮੇਰੇ ਸਾਹਮਣੇ ਦਿਖਾਈ ਜਾ ਰਹੀ ਤਸਵੀਰ ਤੋਂ ਮੈਨੂੰ ਅੰਦਾਜ਼ਾ ਹੋ ਗਿਆ ਕਿ ਮੇਰੇ ਨਾਲ ਕੀ ਹੋਣ ਵਾਲਾ ਹੈ।"

ਇੱਕ ਔਰਤ ਲਾਲ ਸੋਫ਼ੇ ਉੱਤੇ ਨਗਨ ਲੰਮੀ ਪਈ ਹੈ ਅਤੇ ਤਿੰਨ ਆਦਮੀ ਉਸ ਨੂੰ ਘੂਰ ਰਹੇ ਹਨ। ਉਸ ਦਾ ਸਰੀਰ ਢਿੱਲਾ ਜਿਹਾ ਲੱਗ ਰਿਹਾ ਹੈ ਤੇ ਉਹ ਕੋਈ ਪ੍ਰਤੀਕਰਮ ਨਹੀਂ ਦਿੰਦੀ। ਲੱਗਦਾ ਹੈ ਕਿ ਤਿੰਨਾਂ ਮਰਦਾਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਹੈ, ਕਈ ਵਾਰੀ। ਇਹ ਦੋ ਮਿੰਟ ਦਾ ਵੀਡੀਓ ਕਾਫ਼ੀ ਪਰੇਸ਼ਾਨ ਕਰਨ ਵਾਲਾ ਹੈ, ਜਿਸ ਨੂੰ ਬਿਆਨ ਕਰਨਾ ਔਖਾ ਹੈ।

Image copyright Getty Images
ਫੋਟੋ ਕੈਪਸ਼ਨ ਦੱਖਣੀ ਕੋਰੀਆ ਦੇ ਵੱਡੇ ਪੋਪ ਸਟਾਰ ਸਨਗਿਰੀ ਨੇ ਸ਼ੋਅ ਬਿਜ਼ਨੈਸ ਤੋਂ ਅਸਤੀਫ਼ਾ ਦੇ ਦਿੱਤਾ ਹੈ

ਇਹ ਵੀਡੀਓ ਚੈਟ ਰੂਮ ਵਿੱਚ ਕਲੱਬ ਦੇ ਕਈ ਮੁਲਾਜ਼ਮਾਂ ਨੇ ਕਥਿਤ ਤੌਰ 'ਤੇ ਸ਼ੇਅਰ ਕੀਤਾ- ਮੈਂ ਇਸ ਦੀ ਪ੍ਰਮਾਣਿਕਤਾ ਦਾ ਸਬੂਤ ਨਹੀਂ ਦੇ ਸਕਦੀ ਪਰ ਇਹ ਕਲਿੱਪ ਪੁਲਿਸ ਜਾਂਚ ਅਧੀਨ ਹੈ।

ਗੰਗਨਮ ਨੂੰ ਸਿਓਲੀ ਦੀ ਬੈਵਰਲੀ ਹਿਲਜ਼ ਕਿਹਾ ਜਾਂਦਾ ਹੈ। ਇਹ ਸ਼ਹਿਰ ਫੈਸ਼ਨ ਵਿੱਚ ਮੋਹਰੀ, ਖੁਸ਼ਹਾਲੀ ਤੇ ਚੰਗੇ ਪੱਧਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ।

ਪਰ ਰਾਤ ਦੇ ਵੇਲੇ ਇਹ ਅਮੀਰਾਂ ਦੇ ਖੇਡ ਦਾ ਮੈਦਾਨ ਬਣ ਜਾਂਦਾ ਹੈ, ਜੋ ਸੈਲਿਬ੍ਰਿਟੀਜ਼ ਵਾਂਗ ਜ਼ਿੰਦਗੀ ਚਾਹੁੰਦੇ ਹਨ।

ਇੱਥੇ ਨਾਈਟ ਆਊਟ ਦੀ ਕੀਮਤ ਵੀ ਬਹੁਤ ਮਹਿੰਗੀ ਪੈਂਦੀ ਹੈ। ਇੱਕ ਅਮੀਰ ਕਲੱਬ ਜਾਣ ਵਾਲੇ ਸ਼ਖਸ ਨੇ ਸਾਨੂੰ ਦੱਸਿਆ ਕਿ ਉਹ ਇੱਕ ਸ਼ਾਮ ਦੇ 17,000 ਡਾਲਰ ਖਰਚ ਕਰਦਾ ਹੈ।

ਇੱਕ ਵਾਇਰਲ ਸੋਸ਼ਲ ਮੀਡੀਆ ਵੀਡੀਓ ਵਿੱਚ ਇੱਕ ਸ਼ਖਸ ਹਵਾ ਵਿੱਚ ਪੈਸੇ ਇੰਝ ਉਡਾਉਂਦਾ ਦਿਖ ਰਿਹਾ ਹੈ ਜਿਵੇਂ ਕਿ ਕਾਗਜ਼।

ਇੱਥੇ ਡੀਜੇਜ਼ ਵੀ ਕਿਸੇ ਸੈਲਿਬ੍ਰਿਟੀ ਤੋਂ ਘੱਟ ਨਹੀਂ। ਖੂਬਸੂਰਤ ਔਰਤਾਂ ਸ਼ੈਂਪੇਨ ਦੀਆਂ ਬੋਤਲਾਂ ਵੰਡਦੀਆਂ ਹਨ।

'ਇੱਕ ਏਸ਼ੀਆਈ ਵਪਾਰੀ ਨੇ ਦਿਲਚਸਪੀ ਦਿਖਾਈ'

ਕਿਮ (ਅਸਲੀ ਨਾਮ ਨਹੀਂ) ਗੰਗਨਮ ਵਿੱਚ ਰੋਜ਼ਾਨਾ ਆਉਂਦੀ ਸੀ। ਉਸ ਨੂੰ ਨੱਚਣਾ ਪਸੰਦ ਸੀ ਅਤੇ ਕਈ ਉਸ ਦੇ ਪਸੰਦੀਦਾ ਡੀਜੇ ਸਨ। ਪਿਛਲੇ ਸਾਲ ਦਸੰਬਰ ਵਿੱਚ ਉਸ ਨੂੰ ਨਾਈਟ ਕਲੱਬ ਪੀਣ ਲਈ ਸੱਦਿਆ ਗਿਆ।

ਉਸ ਨੇ ਦੱਸਿਆ ਕਿ ਗਰੁੱਪ ਵਿੱਚ ਇੱਕ ਏਸ਼ੀਆਈ ਵਪਾਰੀ ਸੀ, ਜੋ ਉਸ ਵਿੱਚ ਦਿਲਚਸਪੀ ਲੈ ਰਿਹਾ ਸੀ ਤੇ ਇਸ ਨੂੰ ਵਿਸਕੀ ਦੇਣੀ ਸ਼ੁਰੂ ਕਰ ਦਿੱਤੀ।

ਉਸ ਨੇ ਕਿਹਾ, "ਜਦੋਂ ਉਹ ਗਲਾਸ ਵਿੱਚ ਸ਼ਰਾਬ ਪਾ ਰਿਹਾ ਸੀ ਤਾਂ ਮੈਂ ਉਸ ਦਾ ਚਿਹਰਾ ਨਹੀਂ ਦੇਖ ਸਕੀ। ਉਸ ਦੀ ਮੇਰੇ ਵੱਲ ਪਿੱਠ ਸੀ। ਇਸ ਲਈ ਮੈਂ ਤਿੰਨ-ਚਾਰ ਗਲਾਸ ਪੀ ਗਈ। ਜਦੋਂ ਵੀ ਮੈਂ ਪੀਂਦੀ ਸੀ ਉਹ ਮੈਨੂੰ ਪਾਣੀ ਦੇ ਦਿੰਦਾ ਸੀ।"

ਕਿਮ ਦਾ ਦਾਅਵਾ ਹੈ ਕਿ ਉਹ ਅਚਾਨਕ ਬੇਹੋਸ਼ ਹੋ ਗਈ ਅਤੇ ਜਦੋਂ ਉੱਠੀ ਉਹ ਹੋਟਲ ਦੇ ਇੱਕ ਕਮਰੇ ਵਿੱਚ ਸੀ। ਉਸ ਨਾਲ ਕਲੱਬ ਵਾਲਾ ਹੀ ਉਹ ਸ਼ਖਸ ਸੀ।

"ਉਸ ਨੇ ਮੈਨੂੰ ਲੇਟਾਉਣ ਲਈ ਜ਼ਬਰਦਸਤੀ ਕੀਤੀ ਪਰ ਮੈਂ ਉੱਠ ਜਾਂਦੀ ਸੀ ਤੇ ਉਹ ਮੇਰੀ ਗਰਦਨ ਫੜ੍ਹ ਕੇ ਮੈਨੂੰ ਧੱਕਾ ਦੇ ਕੇ ਬੈੱਡ ਉੱਤੇ ਲੇਟਾ ਦਿੰਦਾ ਸੀ। ਮੈਂ ਫਿਰ ਉੱਠਦੀ ਸੀ। ਮੈਨੂੰ ਲੱਗ ਰਿਹਾ ਸੀ ਕਿ ਇਸ ਤਰ੍ਹਾਂ ਤਾਂ ਮੈਂ ਮਰ ਸਕਦੀ ਹਾਂ।"

" ਮੈਂ ਰੋਣਾ ਤੇ ਚੀਕਣਾ ਸ਼ੁਰੂ ਕੀਤਾ। ਫਿਰ ਉਹ ਮੇਰੇ ਉੱਤੇ ਆਇਆ ਤੇ ਮੇਰਾ ਮੂੰਹ ਦੋਹਾਂ ਹੱਥਾਂ ਨਾਲ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਨੂੰ ਕਿਹਾ- 'ਸ਼ਾਂਤ, ਸ਼ਾਂਤ'।

"ਮੈਂ ਉਸ ਨੂੰ ਹਟਾ ਨਾ ਸਕੀ। ਮੈਨੂੰ ਇੰਨਾ ਦਰਦ ਹੋ ਰਿਹਾ ਸੀ ਕਿ ਮੈਂ ਮਰ ਸਕਦੀ ਸੀ। ਇਸ ਲਈ ਮੈਂ ਹਾਰ ਮੰਨ ਲਈ ਤੇ ਇੱਕ ਮਰੇ ਹੋਏ ਵਿਅਕਤੀ ਵਾਂਗ ਲੰਮੇ ਪੈ ਗਈ।"

ਕਿਮ ਨੇ ਕਿਹਾ ਕਿ ਉਸ ਨੂੰ ਕਲੱਬ ਵਿੱਚ ਡਰੱਗਜ਼ ਦਿੱਤੀ ਗਈ ਅਤੇ ਰੇਪ ਕੀਤਾ ਗਿਆ।

ਇਸ ਲਈ ਉਸ ਨੇ ਮੈਨੂੰ ਸੁੱਟਿਆ ਫਿਰ ਮੈਂ ਘਰ ਜਾਣ ਲਈ ਬੇਨਤੀ ਕੀਤੀ।

"ਮੈਂ ਆਪਣੇ ਕੱਪੜੇ ਤੇ ਹੋਰ ਸਮਾਨ ਇਕੱਠਾ ਕਰ ਰਹੀ ਸੀ ਕਿ ਉਸ ਨੇ ਮੇਰੇ ਨਾਲ ਆਪਣੀ ਫੋਟੋ ਖਿੱਚਣ ਲਈ ਕਿਹਾ। ਮੈਂ ਉਸ ਨੂੰ ਮਨ੍ਹਾਂ ਕੀਤਾ ਪਰ ਉਸ ਨੇ ਮੈਨੂੰ ਆਪਣੇ ਵੱਲ ਖਿੱਚਿਆ ਤੇ ਕਿਹਾ ਕਿ ਉਹ ਜਾਣ ਨਹੀਂ ਦੇਵੇਗਾ। ਇਸ ਲਈ ਮੈਂ ਸੋਚਿਆ ਕਿ ਫੋਟੋ ਖਿਚਵਾ ਕੇ ਉੱਥੋਂ ਨਿਕਲਣਾ ਸਹੀ ਰਹੇਗਾ।"

"ਉਸ ਨੇ ਫੋਟੋ ਖਿੱਚੀ ਤੇ ਮੈਂ ਉੱਥੋਂ ਨਿਕਲ ਗਈ।"

ਇਹ ਵੀ ਪੜ੍ਹੋ:

ਅਗਲੇ ਦਿਨ ਕਿਮ ਪੁਲਿਸ ਕੋਲ ਗਈ ਤੇ ਸ਼ਿਕਾਇਤ ਦਰਜ ਕਰਵਾਈ। ਉਨ੍ਹਾਂ ਨੂੰ ਕਿਮ ਦੇ ਖੂਨ ਵਿੱਚ ਕੋਈ ਡਰੱਗਜ਼ ਨਹੀਂ ਮਿਲੀ। ਸਰਕਾਰੀ ਵਕੀਲਾਂ ਨੇ ਦੱਸਿਆ ਕਿ ਇਹ ਹੈਰਾਨ ਕਰਨ ਵਾਲਾ ਨਹੀਂ ਹੈ ਕਿਉਂਕਿ ਨਸ਼ੇ ਲਈ ਜੀਐਚਬੀ (ਗਾਮਾ ਹਾਈਡਰੋਬਿਊਟੀਰੇਟ) ਨਾਮ ਦੀ ਡਰੱਗਜ਼ ਦਿੱਤੀ ਜਾਂਦੀ ਹੈ, ਜਿਸ ਦਾ ਕੁਝ ਘੰਟਿਆਂ ਬਾਅਦ ਸਰੀਰ ਵਿੱਚੋਂ ਪਤਾ ਲਾਉਣਾ ਔਖਾ ਹੋ ਜਾਂਦਾ ਹੈ।

ਕਿਮ ਦਾ ਕਹਿਣਾ ਹੈ, "ਸ਼ੁਕਰ ਹੈ ਕਿ ਜਦੋਂ ਮੇਰੇ ਨਾਲ ਇਹ ਸਭ ਵਾਪਰਿਆ ਮੈਂ ਹੋਸ਼ ਵਿੱਚ ਸੀ ਅਤੇ ਮੈਂ ਸਭ ਦੱਸ ਸਕਦੀ ਹਾਂ ਜੋ ਮੇਰੇ ਨਾਲ ਹੋਇਆ।"

ਪਰ ਕਿਮ ਦਾ ਕਹਿਣਾ ਹੈ ਕਿ ਉਸ ਨੂੰ ਆਨਲਾਈਨ ਕਈ ਔਰਤਾਂ ਮਿਲੀਆਂ ਹਨ, ਜਿਨ੍ਹਾਂ ਨੇ ਗੰਗਨਮ ਕਲੱਬਜ਼ ਵਿੱਚ ਨਸ਼ੇ ਦੀ ਹਾਲਤ ਵਿੱਚ ਰੇਪ ਕੀਤੇ ਜਾਣ ਦਾ ਦਾਅਵਾ ਕੀਤਾ ਪਰ ਉਨ੍ਹਾਂ ਨੂੰ ਕੁਝ ਪੂਰੀ ਤਰ੍ਹਾਂ ਯਾਦ ਨਹੀਂ ਹੈ।

ਉਹ ਵਪਾਰੀ ਲੱਭ ਲਿਆ ਗਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਗਈ। ਬੀਬੀਸੀ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ "ਕਿਮ ਬੇਹੋਸ਼ ਨਹੀਂ ਸੀ ਤੇ ਉਸ ਨੇ ਉਸ ਦਾ ਨਾ ਰੇਪ ਕੀਤਾ ਤੇ ਨਾ ਹੀ ਕੋਈ ਜ਼ੋਰ-ਜ਼ਬਰਦਸਤੀ ਸ਼ੋਸ਼ਣ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਮਰਜ਼ੀ ਨਾਲ ਕਲੱਬ ਛੱਡ ਕੇ ਉਸ ਨਾਲ ਹੋਟਲ ਗਈ ਹੈ।"

ਮਾਮਲੇ ਦੀ ਜਾਂਚ ਜਾਰੀ ਹੈ।

ਬੇਹੋਸ਼ ਔਰਤਾਂ ਪਸੰਦ

ਪਿਛਲੇ ਕੁਝ ਮਹੀਨਿਆਂ ਵਿੱਚ ਪੁਲਿਸ ਨੇ 4000 ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਜਿਸ ਵਿੱਚ ਕੇ-ਪੌਪ ਦੇ ਕਈ ਮਰਦ ਸੈਲਿਬ੍ਰਿਟੀ ਵੀ ਸ਼ਾਮਿਲ ਹਨ।

ਸਨਗਿਰੀ- ਅਸਲ ਨਾਮ ਲੀ ਸਨ ਹਿਊਨ ਨੇ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਉਸ ਨੇ ਵੇਸਵਾ ਵਿਰਤੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ 'ਇਹ ਸਕੈਂਡਲ ਬਹੁਤ ਵੱਡਾ ਹੋ ਗਿਆ ਹੈ।'

ਇਸ ਵਿਵਾਦ ਕਾਰਨ ਦੱਖਣੀ ਕੋਰੀਆ ਦੀ ਵੱਡੀ ਐਂਟਰਟੇਨਮੈਂਟ ਕੰਪਨੀ ਦੇ ਮੁਖੀ ਯੈਂਗ ਹਿਊਨ -ਸੂਕ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਉਹ ਵਾਈ ਜੀ ਐਂਟਰਟੇਨਮੈਂਟ ਦੇ ਮੁੱਖ ਪ੍ਰੋਡਿਊਸਰ ਰਹੇ ਹਨ ਜਿਨ੍ਹਾਂ ਨੇ ਸੁਪਰਹਿੱਟ ਗਾਣਾ ਗੰਗਨਮ ਸਟਾਈਲ ਗਾਇਆ ਸੀ।

ਉਨ੍ਹਾਂ ਨੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ ਪਰ ਕਿਹਾ ਕਿ ਉਨ੍ਹਾਂ 'ਤੇ ਡਰੱਗ ਸਕੈਂਡਲ ਵਿੱਚ ਸ਼ਮੂਲੀਅਤ ਹੋਣ ਦੇ ਇਲਜ਼ਾਮਾਂ ਨੂੰ ਉਹ ਬਰਦਾਸ਼ਤ ਨਹੀਂ ਕਰ ਪਾ ਰਹੇ ਸੀ।

ਇਸ ਤੋਂ ਬਾਅਦ ਹੋਰ ਵੀ ਕਈ ਲੋਕ ਇਸ ਮੁੱਦੇ ਬਾਰੇ ਖੁਲ੍ਹ ਕੇ ਬੋਲ ਰਹੇ ਹਨ। ਕਲੱਬ ਦੇ ਹੋਸਟ ਨੂੰ ਐਮਡੀ ਕਿਹਾ ਜਾਂਦਾ ਜੋ ਕਿ ਮਹਿਮਾਨਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ।

ਇੱਕ ਮਹਿਲਾ ਐਮਡੀ ਨੇ ਦੱਸਿਆ ਕਿ ਉਨ੍ਹਾਂ ਦਾ ਕੰਮ ਖੂਬਸੂਰਤ ਕੁੜੀਆਂ ਨਾਲ ਚੰਗੇ ਸਬੰਧ ਬਣਾਉਣਾ ਹੈ। ਉਨ੍ਹਾਂ ਨੂੰ ਮੁਫ਼ਤ ਐਂਟਰੀ ਤੇ ਮੁਫ਼ਤ ਸ਼ਰਾਬ ਦਿੱਤੀ ਜਾਂਦੀ ਹੈ।

ਇੱਕ ਸੀਨੀਅਰ ਕਲੱਬ ਮੈਂਬਰ ਨੇ ਬੀਬੀਸੀ ਨੂੰ ਦੱਸਿਆ ਕਿ ਜੀਐਚਬੀ ਗਾਹਕਾਂ ਨੂੰ ਵੇਚੀ ਜਾਂ ਵੰਡੀ ਜਾਂਦੀ ਸੀ।

ਗੰਗਨਮ ਨਾਈਟ ਕਲੱਬ ਦੇ ਇੱਕ ਸਾਬਕਾ ਹੋਸਟ ਨੇ ਦੱਸਿਆ ਕਿ 'ਇੱਕ ਵੀਵੀਆਈਪੀ ਬੇਹੋਸ਼ ਔਰਤਾਂ ਦਾ ਸ਼ੌਕੀਨ ਸੀ।'

"ਉਸ ਨੇ ਮੈਨੂੰ ਨਸ਼ੇ ਵਿੱਚ ਚੂਰ ਜਾਂ ਬੇਹੋਸ਼ ਦੋ ਔਰਤਾਂ ਲਿਆਉਣ ਲਈ ਕਿਹਾ। ਉਸ ਨੇ ਕਿਹਾ ਮੈਨੂੰ ਜ਼ੋਂਬੀਜ਼ ਲਿਆ ਕੇ ਦਿਓ।"

ਉਸ ਨੇ ਦਾਅਵਾ ਕੀਤਾ ਕਿ ਉਸ ਨੇ ਕਈ ਸਰੀਰਕ ਸ਼ੋਸ਼ਣ ਦੇ ਮਾਮਲੇ ਦੇਖੇ ਹਨ।

ਇੱਕ ਹੋਰ ਐਮਡੀ ਲੀ (ਅਸਲੀ ਨਾਮ ਨਹੀਂ) ਨੇ ਦੱਸਿਆ ਕਿ "ਉਹ ਔਰਤਾਂ ਆਮ ਹੀ ਸਨ ਜੋ ਕਲੱਬ ਆਈਆਂ ਸਨ। "

ਮੈਂ ਪੁੱਛਿਆ, "ਕੀ ਆਮ ਔਰਤਾਂ ਜੋ ਨਾਈਟ ਕਲੱਬ ਜਾ ਰਹੀਆਂ ਸਨ ਅਤੇ ਨਸ਼ਾ ਦੇਣ ਤੇ ਰੇਪ ਕੀਤੇ ਜਾਣ ਦਾ ਡਰ ਸੀ?"

ਜਵਾਬ ਸੀ "ਹਾਂ, ਅਕਸਰ ਗਾਹਕ ਉਨ੍ਹਾਂ ਨੂੰ ਕਲੱਬ ਦੇ ਉੱਪਰ ਜਾਂ ਨੇੜਲੇ ਕਿਸੇ ਹੋਟਲ ਵਿੱਚ ਲੈ ਜਾਂਦੇ ਸਨ।"

ਅਸੀਂ ਖਤਰੇ ਕਾਰਨ ਕਿਸੇ ਵੀ ਮੁਲਾਜ਼ਮ ਦਾ ਨਾਮ ਜਨਤਕ ਨਹੀਂ ਕਰ ਰਹੇ।

ਇੱਕ ਪਾਦਰੀ ਨੇ ਡਰਾਈਵਰ ਬਣ ਕੇ ਲਾਇਆ ਪਤਾ

ਜੂ ਵੋਨ ਗਿਊ ਚਰਚ ਦਾ ਪਾਦਰੀ ਹੈ ਜਿਸ ਨੇ ਗੰਗਨਮ ਵਿੱਚ ਸਰੀਰਕ ਸ਼ੋਸ਼ਣ ਦੇ ਖਿਲਾਫ਼ ਖੁੱਲ੍ਹ ਕੇ ਮੁਹਿੰਮ ਚਲਾਈ ਹੈ।

ਉਹ ਸਾਲ 2015 ਤੋਂ ਹੀ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਨਾਲ ਕੰਮ ਕਰ ਰਹੇ ਸਨ ਜਦੋਂ ਉਨ੍ਹਾਂ ਵਿੱਚੋਂ 20 ਲਾਪਤਾ ਹੋ ਗਈਆਂ।

ਜੂ ਵੋਨ ਨੇ ਉਨ੍ਹਾਂ ਦਾ ਪਤਾ ਲਾ ਲਿਆ। ਉਹ ਇੱਕ ਕਲੱਬ ਵਿੱਚ ਵੇਸਵਾ ਦਾ ਕੰਮ ਕਰ ਰਹੀਆਂ ਸਨ।

ਉਨ੍ਹਾਂ ਨੇ ਇਨ੍ਹਾਂ ਕਲੱਬਡਜ਼ ਦੇ ਡਰਾਈਵਰ ਵਜੋਂ ਕੰਮ ਕੀਤਾ ਤਾਂ ਕਿ ਪਤਾ ਲੱਗ ਸਕੇ ਕਿ ਇਨ੍ਹਾਂ ਘੱਟ ਉਮਰ ਦੀਆਂ ਕੁੜੀਆਂ ਨਾਲ ਕਿਵੇਂ ਦਾ ਸਲੂਕ ਕੀਤਾ ਜਾਂਦਾ ਹੈ।

Image copyright Pastor Joo Won-kyu/BBC
ਫੋਟੋ ਕੈਪਸ਼ਨ ਪਾਦਰੀ ਜੂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 'ਹਫ਼ਤੇ ਵਿੱਚ ਤਿੰਨ ਚਾਰ ਵਾਰੀ ਰੇਪ ਹੁੰਦਾ ਦੇਖਿਆ'

ਜੋ ਲੋਕ ਉਨ੍ਹਾਂ ਨੂੰ ਲੈ ਕੇ ਆਉਂਦੇ ਸਨ ਉਨ੍ਹਾਂ ਦਾ ਦਾਅਵਾ ਸੀ ਕਿ ਉਹ ਕਲੱਬ ਵਿੱਚ 2-3 ਸਾਲ ਕੰਮ ਕਰਨ ਤੋਂ ਬਾਅਦ ਅਦਾਕਾਰਾਂ ਬਣ ਜਾਣਗੀਆਂ।

ਕਈਆਂ ਨੂੰ ਪਲਾਸਟਿਕ ਸਰਜਰੀ ਦਾ ਵਾਅਦਾ ਕੀਤਾ ਗਿਆ।

ਇੱਕ ਕੁੜੀ ਦੀ ਜਦੋਂ ਕਲੱਬ ਵਿੱਚ ਭਰਤੀ ਹੋਈ ਤਾਂ ਉਸ ਦੀ ਉਮਰ 13 ਸਾਲ ਸੀ। ਦੱਖਣੀ ਕੋਰੀਆਂ ਵਿੱਚ ਸਰੀਰਕ ਸਬੰਧ ਲਈ ਸਹਿਮਤੀ ਦੀ ਉਮਰ 18 ਸਾਲ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਈ ਬੇਹੋਸ਼ ਕੁੜੀਆਂ ਦਾ ਰੇਪ ਹੁੰਦਿਆਂ ਦੇਖਿਆ ਹੈ।

ਉਨ੍ਹਾਂ ਦੱਸਿਆ, "ਵੀਆਈਪੀ ਐਮਡੀਜ਼ ਨੂੰ ਦੱਸਦੇ ਹਨ ਕਿ ਉਹ ਕਿਸ ਕੁੜੀ ਨਾਲ ਸੌਣਾ ਚਾਹੁੰਦੇ ਹਨ। ਫਿਰ ਐਮਡੀ ਕੁੜੀ ਨੂੰ ਦੱਸਦਾ ਹੈ ਕਿ ਉਹ 'ਬਹੁਤ ਅਮੀਰ' ਹੈ। ਫਿਰ ਐਮਡੀ ਉਸ ਨੂੰ ਇੱਕ ਖੇਤਰ ਵਿੱਚ ਲੈ ਜਾਏਗਾ। ਫਿਰ ਦੋਨੋਂ ਇਕੱਠੇ ਸ਼ਰਾਬ ਪੀਂਦੇ ਹਨ। ਜਾਂ ਤਾਂ ਉਸ ਕੁੜੀ ਦੀ ਸ਼ਰਾਬ ਵਿੱਚ ਜੀਐਚਬੀ ਮਿਲਾ ਦਿੱਤੀ ਜਾਂਦੀ ਹੈ ਜਾਂ ਉਸ ਨੂੰ ਕਾਫ਼ੀ ਸ਼ਰਾਬ ਤਾਂ ਕਿ ਉਸ ਦਾ ਰੇਪ ਜਾਂ ਸਰੀਰਕ ਸ਼ੋਸ਼ਣ ਕੀਤਾ ਜਾ ਸਕੇ।"

ਉਹ ਸਾਨੂੰ ਗੰਗਨਮ ਦੇ ਉਸ ਖੇਤਰ ਵਿੱਚ ਲੈ ਗਏ ਜਿੱਥੇ ਗਾਹਕਾਂ ਜਾਂ ਸੈਕਸ ਵਰਕਰਾਂ ਨੂੰ ਉਤਾਰਦੇ ਸਨ। ਇਸ ਵਿੱਚ ਹੋਟਲ ਜਾਂ ਦਫ਼ਤਰੀ ਰਿਹਾਇਸ਼ਾਂ ਵਿੱਚ 18 ਸਾਲ ਤੋਂ ਘੱਟ ਉਮਰ ਦੀਆਂ ਕੁੜੀਆਂ ਵੀ ਸ਼ਾਮਿਲ ਸਨ। "

'ਅਸੀਂ ਵਾਰੀ ਨਾਲ ਸੌਂਦੇ'

ਜੂ ਦਾ ਕਹਿਣਾ ਹੈ ਕਿ ਉਨ੍ਹਾਂ ਬਹੁਤ ਕੋਸ਼ਿਸ਼ ਕੀਤੀ ਪਰ ਕਈ ਕੁੜੀਆਂ ਨੂੰ ਬਚਾਅ ਨਹੀਂ ਸਕੇ।

ਅਸੀਂ ਦੋ ਕੁੜੀਆਂ ਨਾਲ ਫੋਨ 'ਤੇ ਗੱਲਬਾਤ ਕਰ ਸਕੇ।

ਇੱਕ ਕੁੜੀ ਨੂੰ 16 ਸਾਲ ਦੀ ਉਮਰ ਵਿੱਚ ਭਰਤੀ ਕੀਤਾ ਗਿਆ ਸੀ।

ਉਸ ਨੇ ਕਿਹਾ " ਅਸੀਂ ਕਲੱਬ ਵਿੱਚ ਸ਼ਰਾਬ ਪੀ ਰਹੇ ਸੀ, ਡਰੱਗਜ਼ ਲੈ ਰਹੇ ਸੀ ਤੇ ਨੱਚ ਰਹੇ ਸੀ ਅਤੇ ਵਾਰੀ ਸਿਰ ਅਸੀਂ ਉਨ੍ਹਾਂ ਨਾਲ ਸੌਂਦੇ ਸੀ।"

ਮਰਦ ਰਾਜਿਆਂ ਵਾਂਗ ਸਨ। ਦੋਹਾਂ ਨੇ ਦੱਸਿਆ ਕਿ ਸੈਕਸ ਅਕਸਰ ਹਿੰਸਕ ਹੁੰਦਾ ਸੀ। ਉਨ੍ਹਾਂ ਨੂੰ ਇਲਾਜ ਕਰਵਾਉਣਾ ਪੈਂਦਾ ਸੀ।

ਉਨ੍ਹਾਂ ਦੇ ਗਾਹਕ ਉਨ੍ਹਾਂ ਦੀ ਅਕਸਰ ਵੀਡੀਓ ਬਣਾਉਂਦੇ ਸੀ।

ਹੁਣ ਜਦੋਂ ਪੁਲਿਸ ਜਾਂਚ ਹੋ ਰਹੀ ਹੈ ਤਾਂ ਮੈਂ ਪਾਦਰੀ ਦੀ ਮਦਦ ਨਾਲ ਇੱਕ ਕੁੜੀ ਨੂੰ ਪੁੱਛਿਆ ਕਿ ਉਹ ਹੁਣ ਕੀ ਚਾਹੁੰਦੀ ਹੈ।

"ਮੈਨੂੰ ਚਾਹੁੰਦੀ ਹਾਂ ਕਿ ਉਹ ਸਭ ਮਰ ਜਾਣ।"

'ਖੂਬਸੂਰਤ ਕੁੜੀਆਂ ਦਾ ਸ਼ਿਕਾਰ'

ਦੱਖਣੀ ਕੋਰੀਆ ਵਿੱਚ ਵੇਸਵਾਗਮਨੀ ਗੈਰ-ਕਾਨੂੰਨੀ ਹੈ। ਫਿਰ ਵੀ ਸੈਕਸ ਦਾ ਧੰਦਾ 13 ਬਿਲੀਅਨ ਡਾਲਰ ਹੈ।

ਪਰ ਇੱਕ ਕਲੱਬ ਨੇ ਦੱਸਿਆ ਕਿ ਕਈ ਮਰਦਾਂ ਨੂੰ ਵੇਸਵਾ ਪਸੰਦ ਨਹੀਂ ਹਨ। "ਇੱਕ ਵੇਸਵਾ ਤੇ ਆਮ ਕੁੜੀ ਇੱਕ ਬਿਜ਼ਨੈਸ ਕਾਰ ਤੇ ਆਪਣੀ ਕਾਰ ਵਰਗੀ ਹੈ।"

ਪੁਲਿਸ ਦੀ ਕਾਰਵਾਈ

ਪੁਲਿਸ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਬਰਨਿੰਗ ਸਨ ਸਕੈਂਡਲ ਦੇ ਮਾਮਲੇ ਵਿੱਚ 354 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।

84 ਲੋਕਾਂ ਨੂੰ ਸੈਕਸ ਲਈ ਦਲਾਲੀ ਕਰਨ, ਗੁਪਤ ਤੌਰ ਤੇ ਸੈਕਸ ਜਾਂ ਰੇਪ ਦਾ ਵੀਡੀਓ ਬਣਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।

20 ਮਾਮਲਿਆਂ ਵਿੱਚ ਔਰਤਾਂ ਨੂੰ ਡਰੱਗਜ਼ ਦਿੱਤੀ ਗਈ ਸੀ।

ਪਰ ਮੁਹਿੰਮ ਚਲਾਉਣ ਵਾਲਿਆਂ ਦਾ ਦਾਅਵਾ ਕਿ ਪੀੜਤ ਔਰਤਾਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ।

ਵਕੀਲ ਚਾ ਮੀ ਕਿਊਂਗ ਦਾ ਦਾਅਵਾ ਹੈ ਕਿ 'ਅਜਿਹੇ ਗੁਪਤ ਅਪਰਾਧ ਹੁੰਦੇ ਰਹਿੰਦੇ ਹਨ ਪਰ ਨਿਆਂ ਪ੍ਰਣਾਲੀ ਵਿੱਚ ਨਜ਼ਰ ਨਹੀਂ ਆਉਂਦੇ।'

Image copyright Getty Images
ਫੋਟੋ ਕੈਪਸ਼ਨ ਦੱਖਮੀ ਕੋਰੀਆ ਦੀਆਂ ਔਰਤਾਂ ਨੇ ਲੁਕੇ ਹੋਏ ਕੈਮਰਿਆਂ ਨਾਲ ਵੀਡੀਓ ਬਣਾਉਣ ਖਿਲਾਫ਼ ਨਰਾਜ਼ਗੀ ਜਤਾਈ

ਇਹ ਵੀ ਦਾਅਵਾ ਕੀਤਾ ਜਾ ਰਿਹਾ ਕਿ ਕੁਝ ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਮਾਮਲਿਆਂ ਨੂੰ ਅਣਗੌਲਿਆਂ ਕੀਤਾ।

ਰਾਸ਼ਟਰਪਤੀ ਮੂਨ ਜੇ-ਇਨ ਨੇ ਇਸ ਮਾਮਲੇ ਵਿੱਚ ਪੁਲਿਸ ਵਿਭਾਗ ਵਿੱਚ ਭ੍ਰਿਸ਼ਟਾਚਾਰ ਹੋਣ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਉਨ੍ਹਾਂ ਕਿ ਕਿ ਸਬੂਤ ਹਨ ਕਿ ਵਕੀਲ ਤੇ ਪੁਲਸ ਨੇ ਜਾਣਬੁਝ ਕੇ ਜਾਂਚ ਅਧੂਰੀ ਛੱਡੀ ਅਤੇ ਸੱਚ ਨੂੰ ਲਕੋਇਆ।

ਗੰਗਨਮ ਸਟੇਸ਼ਨ ਦੇ ਮੁਖੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਕੋਰੀਆਈ ਨੈਸ਼ਨਲ ਪੁਲਿਸ ਏਜੰਸੀ ਨੇ ਔਰਤਾਂ ਵਿਰੁੱਧ ਅਪਰਾਧ ਦੇ ਮਾਮਲਿਆਂ ਦੀ ਜਾਂਚ ਲਈ ਵਿਸ਼ੇਸ਼ ਯੁਨਿਟ ਬਣਾਈ ਹੈ।

ਜੇ ਤੁਸੀਂ ਸਰੀਰਕ ਸ਼ੋਸ਼ਣ ਜਾਂ ਹਿੰਸਾ ਦੇ ਸ਼ਿਕਾਰ ਹੋ ਜਾਂ ਬੀਬੀਸੀ ਐਕਸ਼ਨ ਲਾਈਨ ਤੇ ਮਦਦ ਉਪਲੱਬਧ ਹੈ।

ਤਸਵੀਰਾਂ: ਈਮਾ ਰੁਸੈੱਲ

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)