ਅਮਰੀਕਾ ਦੇ ਰਾਹ ’ਚ ਮਰੀ ਪੰਜਾਬਣ ਬੱਚੀ ਦੇ ਮਾਪਿਆਂ ਨੇ ਕੀ ਕਿਹਾ?

ਅਮਰੀਕੀ ਸਰਹੱਦ Image copyright Reuters
ਫੋਟੋ ਕੈਪਸ਼ਨ ਅਮਰੀਕਾ ਵਿੱਚ ਇੱਕ ਕੰਧ ਤੋਂ ਸਰਹੱਦ ਪਾਰ ਕਰਕੇ ਬੱਚੇ (ਸੰਕੇਤਕ ਤਸਵੀਰ)

6 ਸਾਲਾ ਭਾਰਤੀ ਪਰਵਾਸੀ ਬੱਚੀ ਜਿਸ ਦੀ ਮੌਤ ਐਰੀਜ਼ੋਨਾ ਵਿੱਚ ਗਰਮੀ ਕਾਰਨ ਹੋ ਗਈ ਸੀ, ਉਸ ਦੇ ਮਾਪਿਆਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਹੈ।

ਖ਼ਬਰ ਏਜੰਸੀ ਰਾਇਟਰਜ਼ ਮੁਤਾਬਕ ਉਸ ਦੇ ਮਾਪਿਆਂ ਦਾ ਕਹਿਣਾ ਹੈ ਕਿ ਉਹ ਅਮਰੀਕਾ ਵਿੱਚ ਸ਼ਰਨ ਲੈਣ ਜਾ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਬੜੀ 'ਤਾਂਘ' ਸੀ।

ਮ੍ਰਿਤਕ ਧੀ ਦੀ 27 ਸਾਲਾ ਮਾਂ ਤੇ 33 ਸਾਲਾ ਪਿਤਾ ਨੇ 'ਯੂਐਸ ਸਿੱਖ ਕੋਲੀਸ਼ਨ ਸੰਸਥਾ' ਵੱਲੋਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ, "ਅਸੀਂ ਆਪਣੀ ਧੀ ਲਈ ਸੁਰੱਖਿਅਤ ਤੇ ਚੰਗੇਰੀ ਜ਼ਿੰਦਗੀ ਚਾਹੁੰਦੇ ਸੀ। ਅਸੀਂ ਅਮਰੀਕਾ ਵਿੱਚ ਸ਼ਰਨ ਮੰਗਣ ਦਾ ਬੇਹੱਦ ਔਖਾ ਫੈਸਲਾ ਲਿਆ।"

'ਯੂਐਸ ਸਿੱਖ ਕੋਲੀਸ਼ਨ' ਨੇ ਉਨ੍ਹਾਂ ਦੇ ਪਹਿਲੇ ਨਾਮ ਦੱਸੇ ਬਿਨਾਂ ਉਨ੍ਹਾਂ ਨੂੰ ਕੌਰ ਤੇ ਸਿੰਘ ਵਜੋਂ ਸੰਬੋਧਨ ਕਰਦਿਆਂ ਇਹ ਬਿਆਨ ਜਾਰੀ ਕੀਤਾ ਹੈ।

ਇਹ ਵੀ ਪੜ੍ਹੋ:

"ਸਾਨੂੰ ਪਤਾ ਹੈ ਕਿ ਕੋਈ ਮਾਪੇ ਭਾਵੇਂ ਕਿਸੇ ਵੀ ਥਾਂ, ਰੰਗ ਜਾਂ ਜਾਤੀ ਦੇ ਹੋਣ ਉਹ ਸਮਝਣਗੇ ਕਿ ਕੋਈ ਵੀ ਮਾਂ ਜਾਂ ਪਿਤਾ ਆਪਣੇ ਬੱਚੇ ਦੀ ਜ਼ਿੰਦਗੀ ਖ਼ਤਰੇ ਵਿੱਚ ਨਹੀਂ ਪਾਉਂਦਾ, ਜਦੋਂ ਤੱਕ ਉਹ ਬੇਹੱਦ ਨਿਰਾਸ਼ ਨਾ ਹੋਣ।"

ਭਾਰਤੀ ਪਰਵਾਸੀਆਂ ਕੋਲ ਛੱਡੀ ਸੀ ਧੀ

6 ਸਾਲਾ ਗੁਰਪ੍ਰੀਤ ਕੌਰ ਦੀ ਮੌਤ ਇੱਕ ਦੂਰ-ਦੁਰਾਡੇ ਦੇ ਮਾਰੂਥਲ ਵਿੱਚ ਐਰੀਜ਼ੋਨਾ ਵਿੱਚ ਹੋ ਗਈ ਸੀ। ਇਹ ਅਮਰੀਕਾ ਦਾ ਸਰਹੱਦੀ ਖੇਤਰ ਹੈ ਜੋ ਕਿ ਟਕਸਨ ਤੋਂ ਦੱਖਣ-ਪੱਛਮ ਵੱਲ 80 ਕਿਲੋਮੀਟਰ ਦੂਰ ਹੈ।

ਇੱਕ ਮੈਡੀਕਲ ਅਧਿਕਾਰੀ ਤੇ ਅਮਰੀਕੀ ਬਾਰਡਰ ਪੈਟਰੋਲ ਮੁਤਾਬਕ ਗੁਰਪ੍ਰੀਤ ਦੀ ਮਾਂ ਉਸ ਨੂੰ ਹੋਰਨਾਂ ਭਾਰਤੀ ਪਰਵਾਸੀਆਂ ਦੇ ਨਾਲ ਛੱਡ ਕੇ ਪਾਣੀ ਲੱਭਣ ਲਈ ਗਈ ਸੀ।

Image copyright Reuters

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਕੁੜੀ ਦੀ ਮੌਤ ਹੋਈ। ਐਰੀਜ਼ੋਨਾ ਦੇ ਦੱਖਣੀ ਮਾਰੂਥਲ ਵਿੱਚ ਮੌਤ ਦਾ ਇਹ ਦੂਜਾ ਮਾਮਲਾ ਹੈ। ਇਨ੍ਹਾਂ ਮਾਮਲਿਆਂ ਨੇ ਪਰਵਾਸੀ ਪਰਿਵਾਰਾਂ ਉੱਤੇ ਤਪਦੀ ਗਰਮੀ ਦੇ ਖ਼ਤਰੇ ਨੂੰ ਉਜਾਗਰ ਕੀਤਾ ਹੈ। ਖ਼ਾਸ ਕਰਕੇ ਕੇਂਦਰੀ ਅਮਰੀਕਾ ਵਿੱਚ ਅਮਰੀਕਾ-ਮੈਕਸੀਕੋ ਸਰਹੱਦ ਪਾਰ ਕਰਕੇ ਸ਼ਰਨ ਮੰਗਣ ਦੀ ਉਮੀਦ ਕਰ ਰਹੇ ਲੋਕਾਂ ਲਈ ਖ਼ਤਰਾ ਹੈ।

ਧੀ ਦੇ ਜਨਮ ਤੋਂ 6 ਮਹੀਨੇ ਬਾਅਦ ਹੀ ਪਿਤਾ ਅਮਰੀਕਾ ਚਲੇ ਗਏ

ਗੁਰਪ੍ਰੀਤ ਦੇ ਪਿਤਾ ਸਾਲ 2013 ਤੋਂ ਹੀ ਅਮਰੀਕਾ ਵਿੱਚ ਹਨ। ਉਨ੍ਹਾਂ ਦੀ ਅਰਜ਼ੀ ਨਿਊ ਯਾਰਕ ਇਮੀਗਰੇਸ਼ਨ ਅਦਾਲਤ ਵਿੱਚ ਲੰਬਿਤ ਹੈ। ਸਿੰਘ ਅਤੇ ਕੌਰ ਦੋਵੇਂ 2013 ਤੋਂ ਇੱਕ-ਦੂਜੇ ਨੂੰ ਨਹੀਂ ਮਿਲੇ ਹਨ। ਬਿਆਨ ਮੁਤਾਬਕ ਗੁਰਪ੍ਰੀਤ ਕੌਰ ਉਸ ਵੇਲੇ 6 ਮਹੀਨੇ ਦੀ ਸੀ ਜਦੋਂ ਉਸ ਦੇ ਪਿਤਾ ਅਮਰੀਕਾ ਚਲੇ ਗਏ ਸਨ।

ਭਾਰਤੀ ਮੀਡੀਆ ਰਿਪੋਰਟਜ਼ ਮੁਤਾਬਕ ਮਾਪੇ ਪੰਜਾਬ ਦੇ ਰਹਿਣ ਵਾਲੇ ਹਨ। ਰਾਇਟਰਜ਼ ਮੁਤਾਬਕ ਗੁਰਪ੍ਰੀਤ ਦੇ ਸਰੀਰ ਨੂੰ ਅੰਤਿਮ ਸਸਕਾਰ ਲਈ ਨਿਊ ਯਾਰਕ ਭੇਜਿਆ ਜਾ ਰਿਹਾ ਹੈ।

ਇਮੀਗਰੇਸ਼ਨ ਅਫ਼ਸਰਾਂ ਮੁਤਾਬਕ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਮੈਕਸੀਕੋ ਰਾਹੀਂ ਅਮਰੀਕਾ ਦਾਖ਼ਲ ਹੋ ਰਹੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮੈਕਸੀਕੋ ਤੋਂ ਅਮਰੀਕਾ ਵੱਲ ਤੁਰੇ ਹਜ਼ਾਰਾਂ ਪਰਵਾਸੀ, ਪਰ ਬਾਰਡਰ 'ਤੇ ਸਖ਼ਤ ਟਰੰਪ ਸਰਕਾਰ ਦੇਗੀ ਇਜਾਜ਼ਤ?

ਰਾਇਟਰਜ਼ ਮੁਤਾਬਕ ਇਮੀਗਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਜੋ ਭਾਰਤੀ ਸ਼ਰਨ ਦੀ ਮੰਗ ਕਰ ਰਹੇ ਹਨ ਉਨ੍ਹਾਂ ਵਿੱਚ ਸਿਆਸੀ ਸ਼ਰਨ ਮੰਗ ਰਹੇ ਸਿੱਖਾਂ ਤੋਂ ਲੈ ਕੇ ਆਪਣੀ ਜਾਤ ਤੋਂ ਬਾਹਰ ਜਾ ਕੇ ਵਿਆਹ ਕਰਵਾਉਣ ਵਾਲੇ ਜੋੜੇ ਵੀ ਸ਼ਾਮਿਲ ਹਨ।

ਐਰੀਜ਼ੋਨਾ ਦੇ ਦੱਖਣੀ ਮਾਰੂਥਲ 'ਚ ਮੌਤਾਂ

ਗੁਰਪ੍ਰੀਤ ਦੀ ਮਾਂ ਨੂੰ ਐਰੀਜ਼ੋਨਾ ਆਈਸੀਈ ਪ੍ਰੋਸੈਸਿੰਗ ਫੈਸਿਲਿਟੀ ਤੋਂ 18 ਜੂਨ ਨੂੰ ਛੱਡ ਦਿੱਤਾ ਗਿਆ ਸੀ। ਉਸ ਨੂੰ ਬੱਸ ਰਾਹੀਂ ਨਿਊ ਯਾਰਕ ਸਫ਼ਰ ਕਰਨ ਦੀ ਇਜਾਜ਼ਤ ਦਿੱਤੀ ਗਈ ਜਿੱਥੇ ਉਸ ਨੇ ਇਮੀਗਰੇਸ਼ਨ ਅਦਾਲਤ ਸਾਹਮਣੇ ਹਾਜ਼ਿਰ ਹੋਣਾ ਹੈ।

ਇਹ ਵੀ ਪੜ੍ਹੋ:

ਮੈਡੀਕਲ ਜਾਂਚ ਦੇ 'ਪੀਮਾ ਕਾਊਂਟੀ ਦਫ਼ਤਰ' ਮੁਤਾਬਕ 30 ਮਈ ਤੱਕ ਐਰੀਜ਼ੋਨਾ ਦੇ ਦੱਖਣੀ ਮਾਰੂਥਲ ਵਿੱਚ 58 ਮੌਤਾਂ ਹੋ ਚੁੱਕੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਮੌਤਾਂ ਗਰਮੀ ਕਾਰਨ ਹੋਈਆਂ ਹਨ।

ਸਾਲ 2018 ਵਿੱਚ ਮੌਤਾਂ ਦੀ ਗਿਣਤੀ 127 ਸੀ। ਪੀਮਾ ਕਾਊਂਟੀ ਦਫ਼ਤਰ ਐਰੀਜ਼ੋਨਾ ਦੇ ਦੱਖਣੀ ਮਾਰੂਥਲ ਵਿੱਚ ਪਰਵਾਸੀਆਂ ਦੀ ਮੌਤਾਂ ਦਾ ਰਿਕਾਰਡ ਰੱਖਦਾ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਟਰੰਪ ਨੇ ਕਿਹਾ ਜੇ ਭਰਾਤ ਨੇ ਨਾ ਦਿੱਤੀ ਮਲੇਰੀਆ ਦੀ ਦਵਾਈ ਤਾਂ ਕਰਨਗੇ ਪਲਟਵਾਰ, ਭਾਰਤ ਨੇ ਦਿੱਤਾ ਜਵਾਬ

ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਈਸੀਯੂ ਵਿੱਚ ਦਾਖ਼ਲ

ਕੋਰੋਨਾਵਾਇਰਸ: ਕਈ ਸੂਬਿਆਂ ਦੀਆਂ ਸਰਕਾਰਾਂ ਲੌਕਡਾਊਨ ਵਧਾਉਣ ਦੇ ਹੱਕ 'ਚ

ਕੋਰੋਨਾਵਾਇਰਸ: ਭਾਰਤ ਕਿਵੇਂ ਤਿਆਰ ਕਰ ਰਿਹਾ ਹੈ ਦੇਸੀ ਵੈਂਟੀਲੇਟਰ

ਕੋਰੋਨਾਵਾਇਰਸ: ਕੀ ਅਰਥਵਿਵਸਥਾ ਨੂੰ ਲੋਕਾਂ ਤੋਂ ਵੱਧ ਮਹੱਤਤਾ ਦੇਣੀ ਸਹੀ ਹੈ?

ਕੋਰੋਨਾਵਾਇਰਸ: ਕਈ ਲੋਕ ਦਰਖਤਾਂ ਉੱਤੇ ਕਿਉਂ ਰਹਿ ਰਹੇ ਹਨ?

'ਮੈਂ ਦਿਨੇ 1200 ਰੁਪਏ ਕਮਾ ਕੇ 800 ਦਾ ਚਿੱਟਾ ਪੀ ਜਾਂਦਾ ਸੀ, ਪਰ ਪੰਜਾਬ 'ਚ ਕਰਫਿਊ ਕਰਕੇ...'

ਮੋਦੀ ਦੀ ਅਪੀਲ 'ਤੇ ਬੱਤੀ ਨਹੀਂ ਬੁਝਾਈ ਤਾਂ ਹਿੰਦੂ-ਮੁਸਲਮਾਨ ਗੁਆਂਢੀ ਆਪਸ 'ਚ ਭਿੜੇ, ਕਈ ਲੋਕ ਜ਼ਖ਼ਮੀ

ਕੌਣ ਲਵੇਗਾ ਤਖ਼ਤ ਹਜ਼ੂਰ ਸਾਹਿਬ ਵਿਖੇ ਫਸੇ ਸੈਂਕੜੇ ਸ਼ਰਧਾਲੂਆਂ ਦੀ ਸਾਰ