ਉਹ 5 ਮੁਲਕ ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਤਕਨੀਕ ਪੱਖੋਂ ਸੁਖਾਲੀ ਬਣਾਈ

ਤਕਨੀਕ Image copyright Getty Images

ਸੰਚਾਰ ਦੇ ਨਵੇਂ ਸਾਧਨ ਦੁਨੀਆਂ ਭਰ ਦੇ ਸੱਭਿਆਚਾਰ ਨੂੰ ਆਕਾਰ ਦੇ ਰਹੇ ਹਨ। ਕਈ ਥਾਵਾਂ 'ਤੇ ਡਿਜੀਟਲ ਜ਼ਿੰਦਗੀ ਨੂੰ ਰੋਜ਼ਮਰਾ ਦੀ ਜ਼ਿੰਦਗੀ ਤੋਂ ਵੱਖ ਕਰਨਾ ਨਾਮੁਮਕਿਨ ਹੋ ਗਿਆ ਹੈ।

ਹਾਈ ਸਪੀਡ ਇੰਟਰਨੈੱਟ, ਮੋਬਾਈਲ ਅਤੇ ਕੈਸ਼ਲੈੱਸ ਭੁਗਤਾਨ ਵਿਸ਼ਵ ਪੱਧਰ ਦੀ ਅਰਥਵਿਵਸਥਾ ਨੂੰ ਅੱਗੇ ਲਿਜਾ ਰਹੇ ਹਨ।

ਕਈ ਦੇਸ ਆਨਲਾਈਨ ਸੇਵਾਵਾਂ ਅਤੇ ਉਨ੍ਹਾਂ ਦੀ ਉਪਲਬਧਤਾ ਨੂੰ ਵਧਾ ਕੇ ਇਸ ਡਿਜਟਲ ਭਵਿੱਖ ਨੂੰ ਸਵਾਰ ਰਹੇ ਹਨ।

ਅਗਲੀ ਪੀੜ੍ਹੀ ਨੂੰ ਕਨੈਕਟੀਵਿਟੀ ਦੇਣ ਵਿੱਚ ਕਿਹੜੇ-ਕਿਹੜੇ ਦੇਸ ਸਭ ਤੋਂ ਅੱਗੇ ਹਨ? ਇਸ ਸਵਾਲ ਦਾ ਜਵਾਬ ਦੇਣ ਲਈ ਗਲੋਬਲ ਕਮਿਊਨਿਟੀ ਨੈੱਟਵਰਕ ਇੰਟਰਨੇਸ਼ਨਜ਼ ਨੇ ''ਡਿਜੀਟਲ ਲਾਈਫ਼ ਐਬਰੌਡ'' 'ਤੇ ਇੱਕ ਰਿਪੋਰਟ ਜਾਰੀ ਕੀਤੀ ਹੈ।

ਇਹ ਰਿਪੋਰਟ ਵਿਦੇਸ਼ਾਂ ਵਿੱਚ ਜਾ ਕੇ ਵਸਣ ਵਾਲਿਆਂ 'ਤੇ ਆਧਾਰਿਤ ਹੈ, ਜੋ ਦੱਸਦੀ ਹੈ ਸਰਕਾਰੀ ਆਨਲਾਈਨ ਸੇਵਾਵਾਂ ਕਿੱਥੇ ਸਭ ਤੋਂ ਵੱਧ ਉਪਲਬਧ ਹਨ, ਸਥਾਨਕ ਮੋਬਾਈਲ ਨੰਬਰ ਮਿਲਣਾ ਕਿੱਥੇ ਸਭ ਤੋਂ ਸੌਖਾ ਹੈ, ਕੈਸ਼ਲੈੱਸ ਭੁਗਤਾਨ ਦੀ ਸੁਵਿਧਾ ਅਤੇ ਤੇਜ਼ ਇੰਟਰਨੈੱਟ ਦੀ ਕਿੱਥੇ ਕਿੰਨੀ ਪਹੁੰਚ ਹੈ।

ਅਸੀਂ ਉਨ੍ਹਾਂ ਥਾਵਾਂ ਦੇ ਨਿਵਾਸੀਆਂ ਨਾਲ ਗੱਲ ਕੀਤੀ ਜੋ ਪੰਜਾਂ ਪੈਮਾਨਿਆਂ 'ਤੇ ਸਭ ਤੋਂ ਅੱਗੇ ਹਨ। ਅਤੇ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸੰਚਾਰ ਦੇ ਆਧੁਨਿਕ ਸਾਧਨਾਂ ਨਾਲ ਜੁੜੇ ਦੇਸਾਂ ਵਿੱਚ ਰਹਿਣਾ ਉਨ੍ਹਾਂ ਨੂੰ ਕਿਹੋ ਜਿਹਾ ਲਗਦਾ ਹੈ।

ਇਹ ਵੀ ਪੜ੍ਹੋ:

Image copyright Alamy

ਐਸਟੋਨੀਆ

ਰੈਂਕਿੰਗ-1

ਇੰਟਰਨੇਸ਼ਨਜ਼ ਦੀ ਰੈਕਿੰਗ ਵਿੱਚ ਐਸਟੋਨੀਆ ਪਹਿਲੇ ਨੰਬਰ 'ਤੇ ਹੈ। ਇੱਥੇ ਇੰਟਰਨੈੱਟ 'ਤੇ ਕੋਈ ਪਾਬੰਦੀ ਨਹੀਂ ਹੈ ਅਤੇ ਸਰਕਾਰੀ ਸੁਵਿਧਾਵਾ ਆਨਲਾਈਨ ਹਨ।

1991 ਵਿੱਚ ਸੋਵੀਅਤ ਸੰਘ ਤੋਂ ਆਜ਼ਾਦ ਹੋਣ ਤੋਂ ਬਾਅਦ ਇਸ ਨੇ ਬੁਨਿਆਦੀ ਡਿਜਟਲ ਢਾਂਚੇ 'ਤੇ ਭਾਰੀ ਨਿਵੇਸ਼ ਕੀਤਾ ਹੈ।

ਸਰਕਾਰੀ ਈ-ਐਸਟੋਨੀਆ ਪ੍ਰੋਗਰਾਮ ਦੇ ਤਹਿਤ ਈ-ਵੋਟਿੰਗ, ਈ-ਸਿਹਤ ਅਤੇ ਈ-ਬੈਂਕਿੰਗ ਦੀ ਸ਼ੁਰੂਆਤ ਹੋਈ।

ਇਸ ਵਿੱਚ ਈ-ਰੇਜੀਡੇਂਸੀ ਸੇਵਾ ਵੀ ਹੈ ਜਿਸ ਵਿੱਚ ਸ਼ਾਮਲ ਹੋ ਕੇ ਗ਼ੈਰ-ਨਾਗਰਿਕ ਵੀ ਪਛਾਣ ਪੱਤਰ, ਬੈਂਕਿੰਗ ਸੇਵਾਵਾਂ, ਭੁਗਤਾਨ ਪ੍ਰਕਿਰਿਆ ਅਤੇ ਕੰਪਨੀ ਗਠਨ ਦੀ ਸੁਵਿਧਾ ਹਾਸਲ ਕਰ ਸਕਦੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਕੀ ਤਕਨੀਕ ਪ੍ਰਦੂਸ਼ਿਤ ਹਵਾ ਸਾਫ ਕਰ ਸਕਦੀ ਹੈ?

ਇਹ ਪ੍ਰੋਗਰਾਮ ਡਿਜਟਲੀ ਘੁੰਮਣ ਵਾਲਿਆਂ ਅਤੇ ਯੂਰਪੀ ਸੰਘ ਵਿੱਚ ਕੰਪਨੀ ਖੋਲ੍ਹਣ ਵਾਲਿਆਂ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਕਾਰੋਬਾਰੀਆਂ ਨੂੰ ਲੁਭਾ ਰਿਹਾ ਹੈ, ਜਿਸ ਨਾਲ ਐਸਟੋਨੀਆ ਦੀ ਅਰਥਵਿਵਸਥਾ ਵਿੱਚ ਨਵੇਂ ਮੌਕੇ ਬਣੇ ਰਹੇ ਹਨ।

ਰਾਜਧਾਨੀ ਟੈਲਿਨ ਵਿੱਚ ਰਹਿਣ ਵਾਲੀ ਆਸਟਰੀਆ ਦੀ ਉੱਦਮੀ ਅਲੈਗਜ਼ਾਂਡਰਾ ਨਿਮਾ ਕਹਿੰਦੀ ਹੈ, "ਇੱਥੇ ਇੰਟਰਨੈੱਟ ਤੱਕ ਪਹੁੰਚ ਨੂੰ ਬੁਨਿਆਦੀ ਮਨੁੱਖੀ ਅਧਿਕਾਰ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਐਸਟੋਨੀਆ ਦੇ ਦੂਰ-ਦੁਰਾਡੇ ਦੇ ਟਾਪੂਆਂ ਵਿੱਚ ਵੀ ਇੰਟਰਨੈੱਟ ਦੀ ਪਹੁੰਚ ਹੈ।"

"ਨਿਵਾਸੀ ਦੇ ਰੂਪ ਵਿੱਚ ਪੰਜੀਕਰਣ ਤੋਂ ਲੈ ਕੇ ਕੰਪਨੀ ਖੋਲ੍ਹਣ ਤੱਕ ਸਭ ਕੁਝ ਆਨਲਾਈਨ ਹੈ। ਇਹ ਜਿੰਨਾ ਹੋ ਸਕਦਾ ਹੈ ਓਨਾ ਤੇਜ਼ ਹੈ।''

ਐਸਟੋਨੀਆ ਵਿੱਚ ਫੋਨ ਕਰਨਾ ਲੰਘੇ ਜ਼ਮਾਨੇ ਦੀ ਗੱਲ ਹੋ ਗਈ ਹੈ। ਕ੍ਰਿਪਟੋਕਰੰਸੀ ਪਲੇਟਫਾਰਮ ਓਬਾਈਟ ਦੇ ਡਵੈਲਪਰ ਟਾਰਮਾ ਏਨਸ ਕਹਿੰਦੇ ਹਨ, "ਮੇਰੇ ਲਈ ਚੈਟ ਕਰਨਾ ਫੋਨ ਕਰਨ ਤੋਂ ਵੱਧ ਸੌਖਾ ਹੈ। ਛੁੱਟੀ ਵਾਲੇ ਦਿਨ ਕੋਈ ਦੁਕਾਨ ਖੁੱਲ੍ਹੀ ਹੈ ਜਾਂ ਨਹੀਂ, ਇਸਦੇ ਲਈ ਫੋਨ ਕਰਨ ਦੀ ਥਾਂ ਮੈਂ ਵੀਬਰ 'ਤੇ ਮੈਸੇਜ ਕਰਕੇ ਪੁੱਛ ਲੈਂਦਾ ਹਾਂ।"

ਹਾਲਾਂਕਿ ਡਿਜਟਲ ਢਾਂਚੇ 'ਤੇ ਬਹੁਤੀ ਨਿਰਭਰਤਾ ਦੇ ਨੁਕਸਾਨ ਵੀ ਹਨ। ਐਸਟੋਨੀਆ ਉਹ ਪਹਿਲਾ ਦੇਸ ਹੈ ਜਿਸ 'ਤੇ 2007 ਵਿੱਚ ਸਾਈਬਰ ਹਮਲਾ ਹੋਇਆ ਸੀ।

ਸਾਈਬਰ ਹਮਲੇ ਦੌਰਾਨ ਐਸਟੋਨੀਆ ਵਿੱਚ ਅਮਰੀਕਾ ਦੇ ਰਾਜਦੂਤ ਰਹੇ ਡੇਵ ਫਿਲੀਪਸ ਕਹਿੰਦੇ ਹਨ, "ਹਮਲੇ ਨੇ ਵੈੱਬਸਾਈਟਾਂ ਨੂੰ ਬੰਦ ਕਰ ਦਿੱਤਾ ਸੀ ਅਤੇ ਦੇਸ ਦੇ ਪੂਰੇ ਇੰਟਰਨੈੱਟ ਨੂੰ ਬੰਦ ਕਰ ਦਿੱਤਾ ਸੀ ਅਤੇ ਦੇਸ ਦੇ ਪੂਰੇ ਇੰਟਰਨੈੱਟ ਢਾਂਚੇ ਨੂੰ ਅਪਾਹਜ ਬਣਾ ਦਿੱਤਾ ਸੀ। ਬੈਂਕ ਕਾਰਡ ਅਤੇ ਸੈਲਫੋਨ ਨੈੱਟਵਰਕ ਜਾਮ ਹੋ ਗਏ ਸਨ।"

ਉਸ ਸਾਈਬਰ ਹਮਲੇ ਤੋਂ ਬਾਅਦ ਹੀ ਨਾਟੋ ਨੇ ਅਦਜਿਹੇ ਹਮਲਿਆਂ ਨਾਲ ਨਿਪਟਣ ਲਈ ਮੈਨੁਅਲ ਬਣਾਇਆ ਸੀ ਅਤੇ ਐਸਟੋਨੀਆ ਨੇ ਭਵਿੱਖ ਦੇ ਹਮਲਿਆਂ ਨੂੰ ਰੋਕਣ ਲਈ ਨਾਟੋ ਕਾਪਰੇਟਿਵ ਸਾਈਬਰ ਡਿਫੈਂਸ ਆਫ਼ ਐਕਸੀਲੈਂਸ ਦਾ ਪ੍ਰਸਤਾਵ ਰੱਖਿਆ ਸੀ।

Image copyright Alamy

ਫਿਨਲੈਂਡ

ਰੈਂਕਿੰਗ-2

ਫਿਨਲੈਂਡ 5 ਵਿੱਚੋਂ 4 ਪੈਮਾਨਿਆਂ 'ਤੇ ਲਗਾਤਰ ਉੱਪਰ ਹਨ। ਇਹ ਡਿਜਟਲ ਜ਼ਿੰਦਗੀ ਵਿੱਚ ਦੂਜੇ ਅਤੇ ਕੈਸ਼ਲੈੱਸ ਭੁਗਤਾਨ ਦੇ ਮਾਮਲੇ ਵਿੱਚ ਪਹਿਲੇ ਨੰਬਰ 'ਤੇ ਹੈ।

2010 ਵਿੱਚ ਸਰਕਾਰ ਨੇ ਸਾਰੇ ਨਾਗਰਿਕਾਂ ਦੀ ਬ੍ਰਾਡਬੈਂਡ ਕੁਨੈਕਸ਼ਨ ਤੱਕ ਪਹੁੰਚ ਨੂੰ ਕਾਨੂੰਨੀ ਅਧਿਕਾਰ ਬਣਾ ਦਿੱਤਾ ਸੀ। ਫਿਨਲੈਂਡ ਅਜਿਹਾ ਕਰਨ ਵਾਲਾ ਪਹਿਲਾ ਦੇਸ ਸੀ।

ਗਾਹਕ ਫਿਨਲੈਂਡ ਪਲੇਟਫਾਰਮ ਹੈਪੀਆਰਨੌਟ ਦੇ ਸੀਈਓ ਅਤੇ ਸੰਸਥਾਪਕ ਹੇਇਕੀ ਵੈਨੇਨੇਨ ਦੱਖਣੀ ਫਿਨਲੈਂਡ ਦੇ ਟੇਂਪਰੀ ਵਿੱਚ ਰਹਿੰਦੇ ਹਨ।

ਉਹ ਕਹਿੰਦੇ ਹਨ, "ਤੇਜ਼ ਰਫ਼ਤਾਰ ਇੰਟਰਨੈੱਟ ਅਤੇ ਬੋਲਣ ਦੀ ਆਜ਼ਾਦੀ ਨੇ ਸਾਡੇ ਇਕੋਸਿਸਟਮ ਨੂੰ ਟਿਕਾਊ ਅਤੇ ਸੁਰੱਖਿਅਤ ਬਣਾ ਦਿੱਤਾ ਹੈ।"

"ਸੂਚਨਾਵਾਂ ਤੱਕ ਅਜੇ ਵੀ ਪਹੁੰਚ ਹੈ। ਇਹ ਸਾਰਿਆਂ ਨੂੰ ਸਿੱਖਣ ਅਤੇ ਦੇਸ ਦੇ ਭਵਿੱਖ ਨੂੰ ਪ੍ਰਭਾਵਿਤ ਕਰਨ ਦੇ ਬਰਾਬਰ ਮੌਕੇ ਦਿੰਦਾ ਹੈ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਇਸ ਤਕਨੀਕ ਨਾਲ ਹੁਣ ਕੰਧ ਪਾਰ ਵੀ ਦੇਖ ਸਕੋਗੇ

ਸਰਕਾਰ ਸੇਵਾਵਾਂ ਤੱਕ ਆਨਲਾਈਨ ਪਹੁੰਚ ਨਵੇਂ ਪ੍ਰਵਾਸੀਆਂ ਲਈ ਖਾਸ ਤੌਰ 'ਤੇ ਮਦਦਗਾਰ ਹੈ।

'ਫਿਨਲੈਂਡ ਮਾਇ ਹੋਮ' ਬਲਾਗ ਦੇ ਲੇਖਕ ਅਤੇ ਸੰਸਥਾਪਕ ਪੀਟਰ ਸੀਨਨ ਮੂਲ ਰੂਪ ਤੋਂ ਸਕੌਟਲੈਂਡ ਦੇ ਹਨ ਅਤੇ ਅੱਠ ਸਾਲ ਤੋਂ ਹੇਲਸਿੰਕੀ ਵਿੱਚ ਰਹਿ ਰਹੇ ਹਨ।

ਸੀਨਨ ਦਾ ਕਹਿਣਾ ਹੈ ਕਿ ਡਿਜਟਲ ਜ਼ਿੰਦਗੀ ਦਾ ਮਤਲਬ ਮਸ਼ੀਨੀਕਰਨ ਤੋਂ ਹੈ, ਜਿਵੇਂ ਕਿ ਸੁਪਰਮਾਰਕੀਟ ਤੋਂ (ਮਸ਼ੀਨੀ) ਚੈੱਕਆਊਟ।

ਉਹ ਆਨਲਾਈਨ ਸੇਵਾਵਾਂ ਦੇ ਅੰਗ੍ਰੇਜ਼ੀ ਭਾਸ਼ਾ ਵਿੱਚ ਹੋਣ ਨੂੰ ਵੀ ਅਹਿਮੀਅਤ ਦਿੰਦੇ ਹਨ। ਇਸ ਨਾਲ ਫਿਨੀਸ਼ ਭਾਸ਼ਾ ਸਿੱਖੇ ਜਾਂ ਸਮਝੇ ਬਿਨਾਂ ਵੀ ਉਹ ਰੋਜ਼ਮਰਾ ਦੇ ਕੰਮ ਨਿਪਟਾ ਸਕਦੇ ਹਨ।

"ਫਿਨਲੈਂਡ ਵਿੱਚ ਇੰਟਰਨੈੱਟ 'ਤੇ ਬਹੁਤ ਸਾਰੀ ਜਾਣਕਾਰੀ ਅੰਗ੍ਰੇਜ਼ੀ ਵਿੱਚ ਹੈ। ਡਾਕਟਰ ਦੀ ਬੁਕਿੰਗ ਤੋਂ ਲੈ ਕੇ ਕਰਮਚਾਰੀ ਦੇ ਅਧਿਕਾਰ ਸਮਝਣ ਤੱਕ। 2004 ਵਿੱਚ ਜਦੋਂ ਮੈਂ ਵਿਦਿਆਰਥੀ ਦੇ ਰੂਪ ਵਿੱਚ ਇੱਥੇ ਆਇਆ ਸੀ ਉਦੋਂ ਤੋਂ ਬਹੁਤ ਕੁਝ ਬਦਲ ਗਿਆ ਹੈ।"

ਫਿਨਲੈਂਡ ਵਿੱਚ ਡਿਜਟਲ ਬੁਨਿਆਦੀ ਢਾਂਚਾ ਵਧਾਉਣ ਦੇ ਨਾਲ-ਨਾਲ ਸਿੱਖਿਆ ਅਤੇ ਭਾਈਚਾਰੇ 'ਤੇ ਵੀ ਜ਼ੋਰ ਦਿੱਤਾ ਗਿਆ ਹੈ।

ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ਵਿੱਚ ਫਿਨਲੈਂਡ ਨੂੰ ਸਭ ਤੋਂ ਵੱਧ ਸਿਹਤਮੰਦ ਦੇਸਾਂ ਵਿੱਚ ਸ਼ੁਮਾਰ ਕੀਤਾ ਹੈ।

ਇੱਥੇ 30 ਤੋਂ 64 ਸਾਲ ਦੀ ਆਬਾਦੀ ਦੇ ਅੱਧੇ ਤੋਂ ਵੱਧ ਲੋਕ ਹਫ਼ਤੇ ਵਿੱਚ 150 ਮਿੰਟ ਦੀ ਹਲਕੀ ਕਸਮਰਤ ਜਾਂ 70 ਮਿੰਟ ਦੀ ਔਖੀ ਕਸਰਤ ਕਰਦੇ ਹਨ।

ਇਹ ਵੀ ਪੜ੍ਹੋ:

Image copyright Alamy

ਇਸਰਾਇਲ

ਰੈਂਕਿੰਗ 6

ਇੰਟਰਨੈੱਟ ਤੱਕ ਬਿਨਾਂ ਕਿਸੇ ਰੋਕ-ਟੋਕ ਪਹੁੰਚ ਅਤੇ ਸਥਾਨਕ ਮੋਬਾਇਲ ਨੰਬਰ ਹਾਸਲ ਕਰਨ ਵਿੱਚ ਸੌਖ ਦੇ ਮਾਮਲੇ ਵਿੱਚ ਇਸਰਾਇਲ ਤੀਜੇ ਨੰਬਰ 'ਤੇ ਹੈ। ਇਸਦੇ ਕੋਲ ਇੱਕ ਮਜ਼ਬੂਤ ਅਤੇ ਵਿਕਾਸਸ਼ੀਲ ਤਕਨੀਕ ਕੇਂਦਰ ਹੈ।

ਇੱਥੋਂ ਦੇ ਲੋਕਾਂ ਨੇ ਖੁਸ਼ੀ-ਖੁਸ਼ੀ ਦੇਸ ਦੇ ਉਪਨਾਮ "ਸਟਾਰਟ-ਅਪ-ਨੇਸ਼ਨ" ਨੂੰ ਅਪਣਾਇਆ ਹੈ ਅਤੇ ਕੁਝ ਹੀ ਲੋਕ ਸੋਸ਼ਲ ਅਤੇ ਕਮਿਊਨੀਕੇਸ਼ਨ ਐਪਸ ਤੋਂ ਵੱਖ ਹਨ।

ਇਸਰਾਇਲ ਦੀ ਨਿਵਾਸੀ ਅਤੇ ਇੰਟਰਨੇਸ਼ਨਜ਼ ਦੀ ਅੰਬੈਸਡਰ ਮਾਰੀਆ ਪਿਨੇਲਿਸ ਕਹਿੰਦੀ ਹੈ, "ਬਜ਼ੁਰਗਾਂ ਦੇ ਕੋਲ ਵੀ ਸਮਾਰਟ ਫੋਨ ਹਨ। ਉਹ ਫੇਸਬੁੱਕ 'ਤੇ ਸਮਾਂ ਬਤੀਤ ਕਰਦੇ ਹਨ ਜਾਂ ਵੱਟਸਐਪ 'ਤੇ ਟੈਕਸਟ ਜਾਂ ਮੈਸੇਂਜਰ 'ਤੇ ਵੀਡੀਓ ਚੈਟ ਕਰਦੇ ਹਨ।"

"ਤੁਸੀਂ ਇੱਥੇ 70 ਸਾਲ ਦੀਆਂ ਬੁੱਢੀਆਂ ਔਰਤਾਂ ਨੂੰ ਵੀ ਅਮਰੀਕਾ ਜਾਂ ਕਿਤੇ ਹੋਰ ਰਹਿ ਰਹੇ ਆਪਣੇ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੀਆਂ ਨੂੰ ਵੀਡੀਓ ਕਾਲ ਕਰਦੇ ਵੇਖ ਸਕਦੇ ਹੋ।"

ਤੇਲ ਅਵੀਵ ਦੇ ਕੋਲ ਰਹਿਣ ਵਾਲੇ ਰਾਫੇਲ ਹੋਪ ਡਿਜਟਲ ਮੀਡੀਆ ਬਿਜ਼ਨਸ ਆਮੀਨ ਵੀ ਆਮੀਨ ਦੇ ਸੀਈਓ ਅਤੇ ਸਹਿ-ਸੰਸਥਾਪਕ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਹੁਣ ਇਸ ਤਕਨੀਕ ਨਾਲ ਤਸਵੀਰਾਂ ਖ਼ੁਦ ਹੀ ਹੋ ਜਾਣਗੀਆਂ ਐਡਿਟ

ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਇੰਟਰਨੈੱਟ ਤੇਜ਼, ਸਸਤਾ ਅਤੇ ਭਰੋਸੇਮੰਦ ਹੈ। ਇਹ ਨਵੇਂ ਉੱਦਮੀਆਂ ਅਤੇ ਡਿਜੀਟਲ ਤੌਰ 'ਤੇ ਘੁੰਮਣ-ਫਿਰਨ ਵਾਲਿਆਂ ਦੀ ਮਦਦ ਕਰਦਾ ਹੈ।

"ਮੈਂ ਨਿੱਜੀ ਤੌਰ 'ਤੇ ਆਪਣੇ ਜ਼ਿਆਦਾਤਰ ਕੰਮ ਘਰ ਤੋਂ ਜਾਂ ਕਾਫ਼ੀ ਸ਼ਾਪ ਤੋਂ ਕਰਦਾ ਹਾਂ।"

"ਕਾਫ਼ੀ ਦੀਆਂ ਕਈ ਦੁਕਾਨਾਂ ਮੁਫ਼ਤ ਵਾਈ-ਫਾਈ ਦੀ ਸਹੂਲਤ ਦਿੰਦੀਆਂ ਹਨ। ਕਈ ਖੇਤਰਾਂ ਵਿੱਚ ਸਥਾਨਕ ਇੰਟਰਨੈੱਟ ਸਰਵਿਸ ਪ੍ਰੋਵਾਈਡਰ ਵੀ ਆਪਣੇ ਉਪਭੋਗਤਾਵਾਂ ਨੂੰ ਮੁਫ਼ਤ ਵਾਈ-ਫਾਈ ਦੀ ਸੁਵਿਧਾ ਦਿੰਦੇ ਹਨ।"

ਸਟਾਰਟ-ਅਪ ਦੇ ਇਛੁੱਕ ਲੋਕ ਆਮ ਤੌਰ 'ਤੇ ਤੇਲ ਅਵੀਵ ਦਾ ਰੁਖ਼ ਕਰਦੇ ਹਨ ਜੋ ਕਦੇ ਨਾ ਸੋਣ ਵਾਲੇ ਸ਼ਹਿਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਇਸਰਾਇਲ ਦੇ ਲਗਭਗ 1000 ਸਟਾਰਟ-ਅਪ ਵਿੱਚੋਂ ਜ਼ਿਆਦਾਤਰ ਤੇਲ ਅਵੀਵ ਵਿੱਚ ਹੀ ਹਨ। ਹੋਪ ਕਹਿੰਦੇ ਹਨ, "ਇਸਰਾਇਲ ਦੇ ਲੋਕਾਂ ਨੂੰ ਇਹ ਪਸੰਦ ਹੈ, ਖਾਸ ਕਰਕੇ ਨੌਜਵਾਨਾਂ ਨੂੰ ਜੋ ਇਸਦਾ ਹਿੱਸਾ ਬਣਨ ਲਈ ਤੇਲ ਅਵੀਵ ਵਿੱਚ ਮਹਿੰਗਾ ਕਿਰਾਇਆ ਦੇਣ ਨੂੰ ਵੀ ਤਿਆਰ ਹਨ।''

Image copyright Alamy

ਕੈਨੇਡਾ

ਰੈਂਕਿੰਗ- 7

ਕੈਨੇਡਾ ਨੇ ਡਿਜਟਲ ਜ਼ਿੰਦਗੀ ਦੇ ਲਗਭਗ ਸਾਰੇ ਵਰਗਾਂ ਵਿੱਚ ਲਗਾਤਾਰ ਚੰਗਾ ਸਕੋਰ ਕੀਤਾ ਹੈ, ਖਾਸ ਕਰਕੇ ਸਰਕਾਰੀ ਸੇਵਾਵਾਂ ਦੀ ਆਨਲਾਈਨ ਉਪਲਬਧਤਾ ਅਤੇ ਕੈਸ਼ਲੈੱਸ ਭੁਗਤਾਨ ਦੇ ਮਾਮਲੇ ਵਿੱਚ।

ਵੱਡੇ ਸ਼ਹਿਰਾਂ ਵਿੱਚ ਤਕਨੀਕ ਨੂੰ ਛੇਤੀ ਅਪਣਾ ਲਿਆ ਜਾਂਦਾ ਹੈ ਅਤੇ ਇੰਟਰਨੈੱਟ ਸੇਵਾਵਾਂ ਤੇਜ਼ ਹਨ ਇਸ ਲਈ ਉੱਥੇ ਡਿਜੀਟਲ ਜ਼ਿੰਦਗੀ ਦੀ ਰਫ਼ਤਾਰ ਵੀ ਤੇਜ਼ ਹੈ।

ਪੈਂਗੁਇਨ ਐਂਡ ਪਿਆ ਵਿੱਚ ਬਲਾਗ ਲਿਖਣ ਵਾਲੇ ਐਰਿਕ ਵਿਚੋਪੇਨ ਕਹਿੰਦੇ ਹਨ, "ਟੋਰੰਟੋ ਵਰਗੇ ਵੱਡੇ ਸ਼ਹਿਰ ਡਿਜੀਟਲ ਜ਼ਿੰਦਗੀ ਲਈ ਵਧੇਰੇ ਅਨੁਕੂਲ ਹਨ।"

ਛੋਟੀਆਂ ਅਤੇ ਨਵੀਆਂ ਦੁਕਾਨਾਂ ਵਿੱਚ ਮੋਬਾਈਲ ਪੇਅ ਸਮੇਤ ਭੁਗਤਾਨ ਦੇ ਨਵੇਂ (ਨਕਦੀ-ਰਹਿਤ) ਤਰੀਕੇ ਅਪਣਾਏ ਜਾ ਰਹੇ ਹਨ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਚੋਣ ਪ੍ਰਚਾਰ ਲਈ ਪੈਸੇ ਇਕੱਠਾ ਕਰਨ ਵਿੱਚ ਮਦਦ ਕਰਦੀ ਐਪ

ਦੂਜੇ ਦੇਸਾਂ ਦੇ ਮੁਕਾਬਲੇ ਕੈਨੇਡਾ ਵਿੱਚ ਕਨੈਕਟੀਵਿਟੀ ਥੋੜ੍ਹੀ ਮਹਿੰਗੀ ਹੈ, ਫਿਰ ਵੀ ਟੈਲੀਕਾਮ ਸੈਕਟਰ ਕੇਂਦਰਿਤ ਹੈ ਅਤੇ ਦੂਰ-ਦਰਾਡੇ ਦੇ ਖੇਤਰਾਂ ਵਿੱਚ ਹਰ ਥਾਂ ਕਵਰੇਜ ਨਹੀਂ ਹੈ।

ਕ੍ਰਿਪਟੋਕਰੰਸੀ ਟ੍ਰੇਡਿੰਗ ਪਲੇਟਫਾਰਮ ਕੁਆਇਨਸੁਕੇਅਰ ਦੇ ਚੀਫ਼ ਡਿਜਟਲ ਐਂਡ ਗ੍ਰੋਥ ਅਫਸਰ ਥਾਮਸ ਜਾਨਕੋਵਸਕੀ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਇੰਟਰਨੈੱਟ ਮਹਿੰਗਾ ਹੈ ਅਤੇ ਇਸਦੀ ਰਫ਼ਤਾਰ ਘੱਟ ਹੈ।

ਪਰ ਕੁੱਲ ਮਿਲਾ ਕੇ ਕੈਨੇਡੀ ਦੀਆਂ ਸਰਕਾਰੀ ਸੇਵਾਵਾਂ ਦੀ ਆਨਲਾਈਨ ਉਪਲਬਧਤਾ (8ਵੀਂ ਰੈਂਕਿੰਗ) ਅਤੇ ਆਨਲਾਈਨ ਸੇਵਾਵਾਂ ਦੀ ਉਪਲਬਧਤਾ (11ਵੀਂ ਰੈਂਕਿੰਗ) ਨੇ ਇੱਥੋਂ ਦੇ ਉੱਦਮੀਆਂ ਨੂੰ ਮੌਕਾ ਦਿੱਤਾ ਹੈ, ਸ਼ੁਰੂਆਤ ਨੂੰ ਸੌਖਾ ਬਣਾਇਆ ਹੈ ਅਤੇ ਕਾਰੋਬਾਰ ਨੂੰ ਕਿਤੋਂ ਵੀ ਸ਼ੁਰੂ ਕਰਨ ਦੀ ਸਹੂਲੀਅਤ ਦਿੱਤੀ ਹੈ।

ਜਾਨਕੋਵਸਕੀ ਕਹਿੰਦੇ ਹਨ, "ਘਰ, ਕੈਫੇ ਜਾਂ ਟੈਂਟ ਤੋਂ ਵੀ ਕੰਪਨੀ ਨੂੰ ਆਨਲਾਈਨ ਸ਼ੁਰੂ ਅਤੇ ਸੰਚਾਲਿਤ ਕਰਨ, ਬੈਂਕਿੰਗ,ਸੰਚਾਲਨ, ਹਿਸਾਬ-ਕਿਤਾਬ ਰੱਖਣ, ਬਿੱਲ ਦਾ ਭੁਗਤਾਨ ਕਰਨ ਅਤੇ ਦਸਤਾਵੇਜ਼ਾਂ ਦੇ ਨਵੀਨੀਕਰਨ ਦੀ ਸਹੂਲੀਅਤ ਨਾਲ ਚਮਤਕਾਰ ਹੋ ਸਕਦਾ ਹੈ। ਕਾਰੋਬਾਰ ਦੀ ਲਾਗਤ ਘੱਟ ਸਕਦੀ ਹੈ ਅਤੇ ਬਹੁਤ ਸਾਰਾ ਸਮਾਂ ਬਚ ਸਕਦਾ ਹੈ।"

ਇਹ ਵੀ ਪੜ੍ਹੋ:

Image copyright Alamy

ਦੱਖਣੀ ਕੋਰੀਆ

ਰੈਂਕਿੰਗ 27

ਘਰ-ਘਰ ਵਿੱਚ ਹਾਈ ਸਪੀਡ ਦੀ ਉਪਲਬਧਤਾ ਦੇ ਮਾਮਲੇ ਵਿੱਚ ਦੱਖਣੀ ਕੋਰੀਆ ਨੰਬਰ ਇੱਕ ਹੈ। ਇਸ ਨੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਤੇਜ਼ ਬਣਾ ਦਿੱਤਾ ਹੈ।

ਸੋਲ ਵਿੱਚ ਰਹਿਣ ਵਾਲੀ ਚੋਈ ਯੇ ਯੂਨ ਕਹਿੰਦੀ ਹੈ, "ਦੱਖਣੀ ਕੋਰੀਆ ਜਾਂ ਰੋਜ਼ਮਰਾ ਜੀਵਨ ਤੇਜ਼ੀ ਨਾਲ ਭੱਜਦਾ ਹੈ। ਖਾਣਾ ਆਰਡਰ ਕਰਨ, ਡਿਲਵਰੀ ਲੈਣ ਅਤੇ ਭੁਗਤਾਨ ਕਰਨ ਦਾ ਕੰਮ ਸਿਰਫ਼ ਪੰਜ ਸੈਕਿੰਡ ਵਿੱਚ ਹੋ ਜਾਂਦਾ ਹੈ।"

ਚੋਈ ਨੂੰ ਕਾਕਾਓ ਬੈਂਕ ਸਰਵਿਸ ਵਰਗੀਆਂ ਸਹੂਲਤਾਂ ਪਸੰਦ ਹਨ, ਜਿਸ ਵਿੱਚ ਡਿਜਟਲ ਬੈਂਕਿੰਗ ਨੂੰ ਮੈਸੇਂਜਰ ਐਪ ਨਾਲ ਜੋੜਿਆ ਗਿਆ ਹੈ।

ਦੱਖਣੀ ਕੋਰੀਆ ਵਿੱਚ ਇੰਟਰਨੈੱਟ ਦੀ ਰਫ਼ਤਾਰ ਦੁਨੀਆ ਵਿੱਚ ਸਭ ਤੋਂ ਤੇਜ਼ ਹੈ। ਗੇਮਾਂ ਤੋਂ ਲੈ ਕੇ ਵੀਡੀਓ ਸਟ੍ਰੀਮਿੰਗ ਤੱਕ ਦੇ ਮਨੋਰੰਜਨ ਆਪਸ਼ਨ ਹਰ ਥਾਂ ਉਪਲਬਧ ਹਨ।

ਚੋਈ ਕਹਿੰਦੀ ਹੈ, "ਅਸੀਂ ਰੇਲ ਗੱਡੀਆਂ ਵਿੱਚ ਵੀ ਬੋਰ ਨਹੀਂ ਹੁੰਦੇ ਕਿਉਂਕਿ ਉੱਥੇ ਵੀ ਅਸੀਂ ਯੂ-ਟਿਊਬ ਅਤੇ ਇੰਸਟਾਗ੍ਰਾਮ 'ਤੇ ਹੈਸ਼ਟੈਗ ਦੇਖ ਸਕਦੇ ਹਾਂ।"

ਸੋਲ ਵਿੱਚ ਹੀ ਰਹਿਣ ਵਾਲੇ ਲੀ ਨਾਮੂ (ਮਾਰਟਿਨ) ਇਸ ਨਾਲ ਸਹਿਮਤ ਹਨ। "ਕੋਰੀਆ ਵਿੱਚ ਇੰਟਰਨੈੱਟ ਦੀ ਰਫ਼ਤਾਰ ਨਾਲ ਦੁਨੀਆਂ ਨੂੰ ਜਲਨ ਹੋ ਸਕਦੀ ਹੈ। ਇੱਥੇ ਵੀਡੀਓ ਸਟ੍ਰੀਮਿੰਗ, ਗੇਮਜ਼ ਡਾਊਨਲੋਡ ਅਤੇ ਵੀਡੀਓ ਚੈਟ ਕੁਝ ਵੀ ਨਹੀਂ ਰੁਕਦਾ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਰਹੋ ਸਾਵਧਾਨ !

ਗੁਆਂਢੀ ਮੁਲਕ ਚੀਨ ਅਤੇ ਉੱਤਰ ਕੋਰੀਆ ਦੇ ਮੁਕਾਬਲੇ ਦੱਖਣੀ ਕੋਰੀਆ ਦੀ ਸਰਕਾਰ ਨੇ ਇੰਟਰਨੈੱਟ ਨੂੰ ਮੁਕਤ ਰੱਖਿਆ ਹੈ। ਇਸ ਨਾਲ ਇੱਥੋਂ ਦੇ ਨਾਗਰਿਕ ਵੀ ਜ਼ਿਆਦਾ ਹਿੱਸੇਦਾਰ ਬਣੇ ਹਨ।

ਚੋਈ ਕਹਿੰਦੀ ਹੈ, "ਡਿਜਟਲ ਬਰਾਬਰੀ ਨੇ ਦੱਖਣੀ ਕੋਰੀਆ ਵਿੱਚ ਲੋਕਤੰਤਰ ਨੂੰ ਅੱਗੇ ਵਧਾਇਆ ਹੈ। ਮੁਕਤ ਇੰਟਰਨੈੱਟ ਦੀ ਉਪਲਬਧਤਾ ਨੇ ਸਮਾਜਿਕ ਦਿੱਕਤਾਂ ਵਿੱਚ ਨਾਗਰਿਕਾਂ ਦੀ ਦਿਲਚਸਪੀ ਵਧਾਈ ਹੈ।"

2016-17 ਦੇ ਕੈਂਡਲ ਲਾਈਟ ਪ੍ਰਦਰਸ਼ਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਸਿਹਰਾ ਸੋਸ਼ਲ ਮੀਡੀਆ ਨੂੰ ਜਾਂਦਾ ਹੈ। ਸੱਤਾ ਦੀ ਗ਼ਲਤ ਵਰਤੋਂ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਸਾਬਕਾ ਰਾਸ਼ਟਰਪਤੀ ਪਾਰਕ ਗੁਨ-ਹੇ ਨੂੰ ਅਸਤੀਫ਼ਾ ਦੇਣਾ ਪਿਆ ਸੀ।

ਸੋਸ਼ਲ ਮੀਡੀਆ ਨੇ #MeToo ਅੰਦੋਲਨ ਨੂੰ ਵੀ ਵਧਾਇਆ ਜਿਸ ਤੋਂ ਬਾਅਦ ਕਈ ਗ੍ਰਿਫ਼ਤਾਰੀਆਂ ਹੋਈਆਂ ਅਤੇ ਸਰੀਰਕ ਹਿੰਸਾ ਨੂੰ ਲੈ ਕੇ ਜਾਗਰੂਕਤਾ ਵਧੀ।

ਹਾਲਾਂਕਿ ਸਾਰੀਆਂ ਸੇਵਾਵਾਂ ਅਤੇ ਐਪ ਜ਼ਰੂਰੀ ਨਹੀਂ ਹਨ। ਲੀ ਕਹਿੰਦੇ ਹਨ, "ਕੁਝ ਡਿਜਟਲ ਸੇਵਾਵਾਂ ਫਾਲਤੂ ਹਨ। ਸਾਫਟਵੇਅਰ ਕਦੇ-ਕਦੇ ਮੇਰੇ ਡਿਵਾਈਸ ਦੀ ਸਪੀਡ ਨੂੰ ਘਟਾ ਦਿੰਦੇ ਹਨ ਅਤੇ ਨਿੱਜੀ ਡਾਟਾ ਨੂੰ ਲੀਕ ਕਰ ਦਿੰਦੇ ਹਨ।"

ਇਸ ਸਾਲ ਦੀ ਸ਼ੁਰੂਆਤ ਵਿੱਚ ਦੱਖਣੀ ਕੋਰੀਆ ਦੇ ਕੁਝ ਐਂਡਰਾਇਡ ਐਪ ਪਾਸਵਰਡ ਅਤੇ ਵਿੱਤੀ ਜਾਣਕਾਰੀਆਂ ਲੀਕ ਕਰਦੇ ਹੋਏ ਪਾਏ ਗਏ ਸਨ। ਬਲੂਮਬਰਗ ਨੇ ਦੱਖਣੀ ਕੋਰੀਆ ਨੂੰ ਡਾਟਾ ਉਲੰਘਣ ਦੇ ਜ਼ੋਖ਼ਮ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਰੱਖਿਆ ਹੈ।

ਲੀ ਸਥਾਨਕ ਐਪਸ ਦੀ ਥਾਂ ਐਮੇਜ਼ਨ ਅਤੇ ਪੇ-ਪਾਲ ਵਰਗੇ ਅਮਰੀਕੀ ਐਪਸ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)