ਸੂਡਾਨ: ਸੈਨਾ ਦੇ ਆਦੇਸ਼ ’ਤੇ ਹੋਇਆ ਸੀ ਇਹ ਬੇਰਹਿਮੀ ਭਰਿਆ ਕਾਰਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

BBC ਪੜਤਾਲ: ਸੂਡਾਨ 'ਚ ਸੈਨਾ ਦੇ ਹੁਕਮ ’ਤੇ ਹੋਇਆ ਕਤਲੇਆਮ

ਇਸ ਰਿਪੋਰਟ ਦੀਆਂ ਕੁਝ ਤਸਵੀਰਾਂ ਤੁਹਾਨੂੰ ਪਰੇਸ਼ਨਾ ਕਰ ਸਕਦੀਆਂ ਹਨ। ਸੂਡਾਨ ਵਿੱਚ ਪਿਛਲੇ ਮਹੀਨੇ ਹੋਏ ਲੋਕਾਂ ਦੇ ਕਤਲੇਆਮ ਬਾਰੇ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ।

ਬੀਬੀਸੀ ਨੂੰ ਆਪਣੀ ਪੜਤਾਲ ਦੌਰਾਨ ਜੋ ਸਬੂਤ ਮਿਲੇ ਹਨ ਉਹ ਇਸ਼ਾਰਾ ਕਰਦੇ ਹਨ ਕਿ 3 ਜੂਨ ਨੂੰ ਪ੍ਰਦਰਸ਼ਨਕਾਰੀਆਂ ’ਤੇ ਜੋ ਹਮਲਾ ਹੋਇਆ ਸੀ, ਉਸ ਦੀ ਯੋਜਨਾ ਉੱਚ ਪੱਧਰ ’ਤੇ ਅਤੇ ਕਈ ਦਿਨ ਪਹਿਲਾਂ ਹੀ ਬਣਾ ਲਈ ਗਈ ਸੀ।

ਦੇਸ ਵਿੱਚ ਇੰਟਰਨੈੱਟ ’ਤੇ ਲੱਗੀ ਰੋਕ ਹੁਣ ਹਟੀ ਹੈ ਤਾਂ ਘਟਨਾ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ।

ਬੀਬੀਸੀ ਅਫ਼ਰੀਕਾ ਆਈ ਨੇ 300 ਤੋਂ ਵੱਧ ਮੋਬਾਈਲ ਫੋਨ ਵੀਡੀਓ ਦੀ ਜਾਂਚ ਕੀਤੀ ਜੋ ਉਸ ਦਿਨ ਰਾਜਧਾਨੀ ਖਾਰਤੂਮ ਵਿੱਚ ਸਵੇਰ ਵੇਲੇ ਬਣਾਏ ਗਏ ਸਨ।

ਇਨ੍ਹਾਂ ਵੀਡੀਓ ਦੇ ਟੁਕੜਿਆਂ ਨੂੰ ਮਿਲਾ ਕੇ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਇਸ ਕਤਲੇਆਮ ਵਿੱਚ ਦਰਜਨਾਂ ਲੋਕ ਮਾਰੇ ਗਏ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ