ਕ੍ਰਿਕਟ ਵਿਸ਼ਵ ਕੱਪ 2019: ਨਿਊਜ਼ੀਲੈਂਡ ਇੰਗਲੈਂਡ ਨੂੰ ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਮਾਤ ਦੇਖ ਸਕਦਾ ਹੈ

ENGvsNZ, ਵਿਸ਼ਵ ਕੱਪ 2019, World Cup 2019, CWC 2019, ਇਓਨ ਮੋਰਗਨ ਤੇ ਕੇਨ ਵਿਲੀਣਸਨ Image copyright Getty Images

ਕ੍ਰਿਕਟ 'ਚ ਕਿਆਸਰਾਈਆਂ ਲਾਉਣਾ ਕਦੇ ਵੀ ਸੌਖਾ ਨਹੀਂ ਰਿਹਾ। ਲੀਗ ਮੈਚਾਂ ਵਿੱਚ 15 ਪੁਆਇੰਟ ਹਾਸਿਲ ਕਰਕੇ ਮੋਹਰੀ ਰਹਿਣ ਦੇ ਬਾਵਜੂਦ ਸੈਮੀਫਾਈਨਲ ਵਿੱਚ ਭਾਰਤ '45 ਮਿੰਟਾਂ ਦੇ ਮਾੜੇ ਪ੍ਰਦਰਸ਼ਨ' ਕਾਰਨ ਟੂਰਨਾਮੈਂਟ 'ਚੋਂ ਬਾਹਰ ਹੋ ਗਿਆ।

ਵਿਸ਼ਵ ਕੱਪ ਦੇ ਆਖਿਰ ਵਿੱਚ ਪਾਕਿਸਤਾਨ ਦਾ ਚੰਗਾ ਪ੍ਰਦਰਸ਼ਨ ਵੀ ਉਸ ਨੂੰ ਸੈਮੀਫਾਈਨਲ ਤੱਕ ਨਹੀਂ ਪਹੁੰਚਾ ਸਕਿਆ। ਭਾਵੇਂ ਉਨ੍ਹਾਂ ਦੇ ਪੁਆਇੰਟ ਨਿਊਜ਼ੀਲੈਂਡ ਦੇ ਬਰਾਬਰ ਸਨ। ਪਰ ਘੱਟ ਰਨ ਰੇਟ ਕਾਰਨ ਪਾਕ ਪਿੱਛੇ ਰਹਿ ਗਿਆ।

10 ਦਿਨ ਪਹਿਲਾਂ ਮੇਜ਼ਬਾਨ ਇੰਗਲੈਂਡ ਵਿਸ਼ਵ ਕੱਪ 'ਚੋਂ ਬਾਹਰ ਹੋਣ ਕੰਢੇ ਸੀ ਪਰ ਹੁਣ ਐਤਵਾਰ ਨੂੰ ਲਾਰਡਜ਼ ਵਿੱਚ ਫਾਈਨਲ ਮੁਕਾਬਲਾ ਖੇਡੇਗਾ।

ਇਹੀ ਸਥਿਤੀ ਨਿਊਜ਼ੀਲੈਂਡ ਦੀ ਵੀ ਹੈ, ਜੋ ਕਿ ਸੈਮੀਫਾਈਨਲ ਵਿੱਚ ਜਿੱਤ ਤੋਂ ਬਾਅਦ ਫਾਈਨਲ ਵਿੱਚ ਪਹੁੰਚ ਗਈ ਹੈ ਅਤੇ ਕ੍ਰਿਕਟ ਦੇ ਮੈਦਾਨ ਵਿੱਚ ਸਭ ਤੋਂ ਵੱਡਾ ਮਾਣ ਹਾਸਿਲ ਕਰਨ ਤੋਂ ਮਹਿਜ਼ ਇੱਕ ਮੁਕਾਬਲੇ ਦੀ ਦੂਰੀ 'ਤੇ ਹੈ।

ਪਰ ਨਿਊਜ਼ੀਲੈਂਡ ਨੂੰ ਪਤਾ ਹੈ ਕਿ ਇਹ ਮੁਕਾਬਲਾ ਸੌਖਾ ਨਹੀਂ ਹੈ।

ਤਾਂ ਫਿਰ ਕੀ ਹੋ ਸਕਦਾ ਹੈ?

ਇਸ ਵਿਸ਼ਵ ਕੱਪ ਵਿੱਚ ਕਈ ਵਾਰੀ ਸਾਬਿਤ ਹੋਇਆ ਹੈ ਕਿ ਜਿਸ ਟੀਮ ਦੀ ਓਪਨਿੰਗ ਪਾਰਟਨਰਸ਼ਿਪ ਵਧੀਆ ਰਹੀ ਹੈ ਉਹ ਹੀ ਅਕਸਰ ਜਿੱਤੀ ਹੈ।

ਚੰਗੀ ਸ਼ੁਰੂਆਤ ਦਾ ਮਤਲਬ ਇਹ ਨਹੀਂ ਹੈ ਕਿ ਇਹ ਜ਼ੋਰਦਾਰ ਅਤੇ ਹੈਰਾਨ ਕਰਨ ਵਾਲੀ ਹੀ ਹੋਣੀ ਚਾਹੀਦੀ ਹੈ ਜਾਂ ਜਿੱਥੇ ਵਿਰੋਧੀ ਟੀਮ ਦੀ ਗੇਂਦਬਾਜ਼ੀ ਦਾ ਜਵਾਬ ਜ਼ੋਰਦਾਰ ਤਰੀਕੇ ਨਾਲ ਦਿੱਤਾ ਜਾਵੇ।

ਇੰਗਲੈਂਡ ਵਿੱਚ ਖਾਸ ਕਰਕੇ ਲਾਰਡਜ਼ ਦੇ ਮੈਦਾਨ 'ਤੇ ਨਵੀਂ ਗੇਂਦ ਨਾਲ ਸ਼ੁਰੂਆਤੀ ਓਵਰ ਬੱਲੇਬਾਜ਼ਾਂ ਲਈ ਖ਼ਤਰਾ ਬਣ ਸਕਦੇ ਹਨ। ਲਾਰਡਜ਼ ਦੀ ਪਿੱਚ ਨਾਲ ਵੋਕਸ, ਆਰਚਰ ਤੇ ਸਟੋਕਸ ਚੰਗੀ ਤਰ੍ਹਾਂ ਵਾਕਿਫ਼ ਹਨ। ਇਸ ਦਾ ਮਤਲਬ ਹੈ ਕਿ ਨਿਊਜ਼ੀਲੈਂਡ ਦੇ ਓਪਨਰਜ਼ ਲਈ 14 ਜੁਲਾਈ ਦਾ ਦਿਨ ਚੁਣੌਤੀਆਂ ਨਾਲ ਭਰਪੂਰ ਹੋਵੇਗਾ।

ਇਹ ਵੀ ਪੜ੍ਹੋ:

ਇਹ ਵੱਡੀ ਚੁਣੌਤੀ ਇਸ ਲ਼ਈ ਵੀ ਹੈ ਕਿਉਂਕਿ ਉਨ੍ਹਾਂ ਦੇ ਓਪਨਰ ਮਾਰਟਿਨ ਗੁਪਟਿਲ ਨੂੰ ਟੂਰਨਾਮੈਂਟ ਵਿੱਚ ਕਾਫ਼ੀ ਸੰਘਰਸ਼ ਕਰਨਾ ਪਿਆ ਹੈ। ਉਹ 9 ਇਨਿੰਗਜ਼ ਵਿੱਚ ਸਿਰਫ਼ 167 ਦੌੜਾਂ ਹੀ ਬਣਾ ਸਕੇ ਹਨ।

ਇਸ ਚੈਂਪੀਅਨਸ਼ਿਪ ਵਿੱਚ ਉਹ ਸਿਰਫ਼ ਅਰਧ-ਸੈਂਕੜਾ ਹੀ ਬਣਾ ਸਕੇ ਹਨ। ਉਨ੍ਹਾਂ ਦਾ ਚੰਗਾ ਪ੍ਰਦਰਸ਼ਨ ਉਦੋਂ ਨਜ਼ਰ ਆਇਆ ਜਦੋਂ ਉਨ੍ਹਾਂ ਵਿਕਟ 'ਤੇ ਸਿੱਧਾ ਨਿਸ਼ਾਨਾ ਲਾ ਕੇ ਧੋਨੀ ਨੂੰ ਰਨਆਊਟ ਕਰ ਦਿੱਤਾ ਅਤੇ ਸ਼ਾਇਦ ਇਸ ਤਰ੍ਹਾਂ ਪੂਰੀ ਭਾਰਤੀ ਟੀਮ ਨੂੰ ਹੀ ਵਿਸ਼ਵ ਕੱਪ 'ਚੋਂ ਆਊਟ ਕਰ ਦਿੱਤਾ।

297 ਇਨਿੰਗਜ਼ ਵਿੱਚ ਇਹ 16ਵੀਂ ਵਾਰੀ ਹੀ ਹੋਇਆ ਸੀ ਕਿ ਧੋਨੀ ਇੱਕ ਰੋਜ਼ਾ ਕੌਮਾਂਤਰੀ ਮੈਚ ਵਿੱਚ ਰਨ ਆਊਟ ਹੋ ਗਏ।

ਗੁਪਟਿਲ ਨੇ ਆਪਣੇ ਮਾੜੇ ਪ੍ਰਦਰਸ਼ਨ ਬਾਰੇ ਖੁਦ ਮੰਨਿਆ ਅਤੇ ਕਿਹਾ, "ਮੈਂ ਸਿਰਫ਼ ਉਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਮੈਂ ਕਰਦਾ ਆ ਰਿਹਾ ਹਾਂ। ਨੈੱਟਸ ਵਿੱਚ ਮਿਹਨਤ ਕਰਨਾ ਤੇ ਉਮੀਦ ਹੁੰਦੀ ਹੈ ਕਿ ਅਗਲੇ ਮੁਕਾਬਲੇ ਵਿੱਚ ਚੰਗਾ ਪ੍ਰਦਰਸ਼ਨ ਨਜ਼ਰ ਆਵੇਗਾ।"

ਗੁਪਟਿਲ ਦੇ ਓਪਨਿੰਗ ਪਾਰਟਨਰ ਨਿਕੋਲਸ ਵੀ ਨਿਊਜ਼ੀਲੈਂਡ ਲਈ ਚਿੰਤਾ ਦਾ ਵਿਸ਼ਾ ਰਹੇ ਹਨ ਕਿਉਂਕਿ ਉਹ ਤਿੰਨ ਖੇਡਾਂ ਵਿੱਚ ਸਿਰਫ਼ 12 ਦੌੜਾਂ ਹੀ ਬਣਾ ਸਕੇ ਹਨ।

ਇਸ ਤਰ੍ਹਾਂ ਨਿਊਜ਼ੀਲੈਂਡ ਦੀ ਟੀਮ ਕੋਲ ਬੱਲੇਬਾਜ਼ਾਂ ਦੇ ਆਰਡਰ ਵਿੱਚ ਜ਼ਿਆਦਾ ਬਦਲਾਅ ਕਰਨ ਦਾ ਮੌਕਾ ਨਹੀਂ ਹੈ ਕਿਉਂਕਿ ਵਿਸ਼ਵ ਕੱਪ ਦੇ ਫਾਈਨਲ ਵਿੱਚ ਵਧੇਰੇ ਬਦਲਾਅ ਕਰਨਾ ਚੰਗੀ ਗੱਲ ਨਹੀਂ ਹੈ।

ਨਿਊਜ਼ੀਲੈਂਡ ਲਈ ਚੁਣੌਤੀਆਂ

ਕੈਪਟਨ ਕੇਨ ਵਿਲੀਅਮਸਨ ਸਿਰਫ਼ ਇਹ ਹੀ ਦੁਆ ਕਰ ਰਹੇ ਹੋਣਗੇ ਕਿ ਉਨ੍ਹਾਂ ਦੇ ਓਪਨਰ ਇੱਕ ਵਾਰੀ ਚੰਗਾ ਪ੍ਰਦਰਸ਼ਨ ਕਰ ਦੇਣ ਚਾਹੇ ਉਹ ਪਹਿਲਾਂ ਬੱਲੇਬਾਜ਼ੀ ਹੋਵੇ ਜਾਂ ਫਿਰ ਗੇਂਦਬਾਜ਼ੀ।

ਵਿਲੀਅਮਸਨ ਨੇ ਵੀ ਵਿਸ਼ਵ ਕੱਪ ਦੇ ਦੌਰਾਨ ਚੰਗਾ ਪ੍ਰਦਰਸ਼ਨ ਕੀਤਾ ਹੈ ਅਤੇ ਗੇਂਦਬਾਜ਼ਾਂ 'ਤੇ ਕਾਬੂ ਰਿਹਾ ਹੈ।

ਦੋ ਸੈਂਕੜੇ ਤੇ ਦੋ ਅਰਧ-ਸੈਂਕੜੇ (90+ ਦੌੜਾ) ਉਨ੍ਹਾਂ ਦੇ ਨਾਮ ਰਹੇ ਹਨ। ਇੰਗਲੈਂਡ ਦੀ ਕੋਸ਼ਿਸ਼ ਰਹੇਗੀ ਕਿ ਜਿੰਨੀ ਜਲਦੀ ਹੋ ਸਕੇ ਉਨ੍ਹਾਂ ਦਾ ਵਿਕਟ ਲੈ ਲਿਆ ਜਾਵੇ।

ਵਿਲੀਅਮਸਨ ਨੂੰ ਮਾਨਸਿਕ ਤੌਰ 'ਤੇ ਤਿਆਰ ਰਹਿਣਾ ਪਏਗਾ। ਜੇ ਟੀਮ ਨੂੰ ਜਲਦੀ ਝਟਕੇ ਲੱਗਦੇ ਹਨ ਤਾਂ ਸ਼ਾਇਦ ਉਨ੍ਹਾਂ ਨੂੰ ਕਰੀਜ਼ 'ਤੇ ਪਹਿਲਾਂ ਆਉਣਾ ਪਏ ਜਿਵੇਂ ਕਿ ਉਨ੍ਹਾਂ ਭਾਰਤ ਖਿਲਾਫ਼ ਮੈਚ ਵਿੱਚ ਕੀਤਾ ਸੀ।

Image copyright Getty Images

ਵਿਲੀਅਮਸਨ ਇੰਗਲੈਂਡ ਦੇ ਗੇਂਦਬਾਜ਼ਾਂ ਸਟੋਕਸ ਤੇ ਲੀਆਮ ਪਲੂੰਕੈੱਟ ਨੂੰ ਵੀ ਨਿਸ਼ਾਨੇ 'ਤੇ ਲੈਣ ਦੀ ਕੋਸ਼ਿਸ਼ ਕਰਨਗੇ ਅਤੇ ਅਬਦੁਲ ਰਾਸ਼ਿਦ ਦੀਆਂ ਗੁਗਲੀਆਂ ਤੋਂ ਵਧੇਰੇ ਚੌਕਸ ਰਹਿਣਗੇ।

ਮਿਡਲ ਵਿੱਚ ਬੱਲੇਬਾਜ਼ੀ ਕਰਨ ਵਾਲੇ ਰੌਸ ਟੇਲਰ ਵੀ ਫਾਰਮ ਵਿੱਚ ਹਨ ਤੇ ਉਨ੍ਹਾਂ ਨੇ ਸੈਮੀਫਾਈਨਲ ਵਿੱਚ ਭਾਰਤ ਖਿਲਾਫ਼ 74 ਦੌੜਾਂ ਬਣਾ ਕੇ ਖੁਦ ਨੂੰ ਸਾਬਿਤ ਕੀਤਾ ਹੈ। ਉਹ ਵੱਡੇ ਸ਼ਾਟਸ ਖੇਡ ਸਕਦੇ ਹਨ ਅਤੇ ਉਹ ਅਬਦੁਲ ਰਾਸ਼ਿਦ ਨੂੰ ਨਿਸ਼ਾਨੇ 'ਤੇ ਲੈ ਸਕਦੇ ਹਨ।

ਇਹ ਵੀ ਪੜ੍ਹੋ:

ਟੂਰਨਾਮੈਂਟ ਵਿੱਚ 400 ਦੌੜਾਂ ਬਣਾ ਚੁੱਕੇ ਨੀਸ਼ਾਮ ਅਤੇ ਗਰੈਂਡਹੋਮ ਟੀਮ ਨੂੰ ਹਿੰਮਤ ਦੇਣ ਲਈ 5ਵੇਂ ਤੇ 6ਵੇਂ ਨੰਬਰ 'ਤੇ ਬੱਲੇਬਾਜ਼ੀ ਕਰਨਗੇ।

ਚੰਗੀ ਫੀਲਡਿੰਗ ਤੋਂ ਇਲਾਵਾ ਨਿਊਜ਼ੀਲੈਂਡ ਦੀ ਟੀਮ ਨੇ ਸਭ ਨੂੰ ਵਿਸ਼ਵ ਕੱਪ ਵਿੱਚ ਚੰਗੀ ਗੇਂਦਬਾਜ਼ੀ ਰਾਹੀਂ ਹੈਰਾਨ ਕਰ ਦਿੱਤਾ ਹੈ।

ਟਰੈਂਟ ਬੌਲਟ ਆਪਣੇ ਕਰੀਅਰ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਫਰਗੁਸਨ ਤੇ ਹੈਨਰੀ ਦਾ ਪੂਰਾ ਸਮਰਥਨ ਹਾਸਿਲ ਹੈ (ਜਿਸ ਨੇ ਭਾਰਤੀ ਟੌਪ ਬੱਲੇਬਾਜ਼ਾਂ ਨੂੰ ਓਲਡ ਟਰੈਫਰਡ ਵਿੱਚ ਆਊਟ ਕਰ ਦਿੱਤਾ ਸੀ।)

ਇੰਗਲੈਂਡ ਦੇ ਬੱਲੇਬਾਜ਼ ਨਿਊਜ਼ੀਲੈਂਡ ਲਈ ਚੁਣੌਤੀ

48 ਵਿਕਟਾਂ ਲੈ ਚੁੱਕੇ ਤਿੰਨੋਂ ਖਿਡਾਰੀਆਂ ਨੂੰ ਇੰਗਲੈਂਡ ਦੇ ਓਪਨਰ ਜੈਸਨ ਰੌਏ ਤੇ ਜੌਹਨੀ ਬੇਅਰਸਟੋਅ 'ਤੇ ਫੋਕਸ ਕਰਨਾ ਚਾਹੀਦਾ ਹੈ।

ਇੰਗਲੈਂਡ ਦੇ ਦੋਹਾਂ ਹੀ ਬੱਲੇਬਾਜ਼ਾਂ ਨੇ ਵੱਡੇ ਮੁਕਾਬਲਿਆਂ ਵਿੱਚ ਫੈਸਲਾਕੁਨ ਸ਼ੁਰੂਆਤ ਕੀਤੀ ਹੈ। ਪਿਛਲੇ 10 ਮੁਕਾਬਲਿਆਂ ਵਿੱਚ ਉਨ੍ਹਾਂ 950+ ਦੌੜਾਂ ਬਣਾਈਆਂ ਹਨ।

ਰੂਟ, ਮੋਰਗਨ ਤੇ ਸਟੋਕਸ ਵੀ ਇੰਗਲੈਂਡ ਦੇ ਮਿਡਲ ਆਰਡਰ ਵਿੱਚ ਆਤਮ-ਵਿਸ਼ਵਾਸ ਨਾਲ ਭਰਪੂਰ ਨਜ਼ਰ ਆਏ ਹਨ। ਸਿਰਫ਼ ਜੋਸ ਬਟਲਰ ਹੀ ਹਨ ਜੋ ਕਿ ਸ਼ੁਰੂਆਤ ਵਿੱਚ ਆਊਟ ਹੋਏ ਹਨ।

Image copyright Getty Images
ਫੋਟੋ ਕੈਪਸ਼ਨ 1979 ਦੇ ਫਾਈਨਲ ਵਿੱਚ ਪਹਿਲੀ ਵਾਰੀ ਲਾਰਡਜ਼ ਦੀ ਧਰਤੀ ਤੇ ਹੀ ਇੰਗਲੈਂਡ ਵਰਲਡ ਕੱਪ ਦਾ ਖਿਤਾਬੀ ਮੁਕਾਬਲਾ ਹਾਰ ਗਿਆ ਸੀ

ਹਾਲਾਂਕਿ ਜੋਸ ਬਟਲਰ ਨੇ ਟੂਰਨਾਮੈਂਟ ਦੀ ਸ਼ੁਰੂਆਤ ਮਜ਼ਬੂਤੀ ਨਾਲ ਕੀਤੀ ਅਤੇ ਲੀਗ ਮੈਚ ਵਿੱਚ ਪਾਕਿਸਤਾਨ ਦੇ ਖਿਲਾਫ਼ ਸੈਂਕੜਾ ਵੀ ਬਣਾਇਆ। ਪਰ ਪਿਛਲੀਆਂ ਪੰਜ ਇਨਿੰਗਜ਼ ਵਿੱਚ ਉਹ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਸਿਰਫ਼ 68 ਦੌੜਾਂ ਹੀ ਬਣਾਈਆਂ ਹਨ।

ਕੀਵੀਜ਼ ਲਈ ਨੀਸ਼ਾਮ ਅਜਿਹਾ ਗੇਂਦਬਾਜ਼ ਹੈ ਜੋ ਉਨ੍ਹਾਂ ਲਈ ਫਾਇਦੇਮੰਦ ਹੋ ਸਕਦਾ ਹੈ। ਉਨ੍ਹਾਂ ਨੂੰ ਸਨਟਨਰ ਨਾਲ ਇਹ ਤੈਅ ਕਰਨਾ ਹੈ ਕਿ ਇੰਗਲੈਂਡ ਦੇ ਮਿਡਲ ਆਰਡਰ ਬੱਲੇਬਾਜ਼ ਰਨ ਰੇਟ ਨਾ ਵਧਾ ਸਕਣ।

ਪੂਰੇ ਵਿਸ਼ਵ ਕੱਪ ਵਿੱਚ ਇੰਗਲੈਂਡ ਦੇ ਇਓਨ ਮੋਰਗਨ ਬਾਊਂਸਰ ਤੋਂ ਕਾਫ਼ੀ ਪਰੇਸ਼ਾਨ ਰਹੇ ਹਨ ਅਤੇ ਨਿਊਜ਼ੀਲੈਂਡ ਦੇ ਪੇਸ-ਅਟੈਕ ਨੂੰ ਇਸ ਉੱਤੇ ਧਿਆਨ ਦੇਣ ਦੀ ਲੋੜ ਹੈ।

ਸੈਮੀ-ਫਾਈਨਲ ਵਿੱਚ ਹਾਰ ਤੋਂ ਬਾਅਦ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਬਾਰੇ ਕਿਹਾ, "ਜੇ ਹਾਲਾਤ ਗੇਂਦਬਾਜ਼ੀ ਪੱਖੀ ਹਨ ਅਤੇ ਉਹ ਵਾਧੂ ਦੌੜਾਂ ਬਣਾ ਲੈਂਦੇ ਹਨ ਤਾਂ ਉਹ ਖ਼ਤਰਨਾਕ ਹੋ ਜਾਂਦੇ ਹਨ ਜਿਵੇਂ ਕਿ ਤੁਸੀਂ ਇਸ ਖੇਡ ਵਿੱਚ ਦੇਖਿਆ ਹੈ।"

ਇਹ ਵੀ ਪੜ੍ਹੋ:

ਪਿੱਚ ਕਿਸ ਦੇ ਪੱਖੀ

ਇੰਗਲੈਂਡ ਲੀਗ ਮੈਚ ਵਿੱਚ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਹਰਾ ਚੁੱਕਿਆ ਹੈ। ਲਾਰਡਜ਼ ਵਿੱਚ ਟੌਸ ਹੋਣ ਤੋਂ ਪਹਿਲਾਂ ਹੀ ਇੰਗਲੈਂਡ ਦੀ ਟੀਮ ਮਾਨਸਿਕ ਤੌਰ 'ਤੇ ਮਜ਼ਬੂਤ ਹੈ ਤੇ ਇੰਗਲੈਂਡ ਦੀ ਉਸ ਜਿੱਤ ਦਾ ਦਬਾਅ ਵੀ ਨਿਊਜ਼ੀਲੈਂਡ 'ਤੇ ਹੋ ਸਕਦਾ ਹੈ।

ਇੰਗਲੈਂਡ ਨੂੰ ਵੀ ਇਸ ਗੱਲ ਦਾ ਪਤਾ ਹੋਏਗਾ ਕਿ ਲਾਰਡਜ਼ ਵਿੱਚ ਹੁਣ ਤੱਕ ਖੇਡੇ ਮੁਕਾਬਲਿਆਂ ਵਿੱਚ ਉਹ ਅੱਧੇ ਤੋਂ ਵੀ ਘੱਟ ਜਿੱਤ ਸਕੇ ਹਨ। ਉਹ ਆਪਣੇ ਇੱਕ ਰੋਜ਼ਾ ਰਿਕਾਰਡ ਬਾਰੇ ਮਾਣ ਮਹਿਸੂਸ ਨਹੀਂ ਕਰ ਸਕਦੇ।

ਦੋਨੋਂ ਹੀ ਟੀਮਾਂ ਇਸ ਵਿਸ਼ਵ ਕੱਪ ਵਿੱਚ ਆਪਣਾ ਲੀਗ ਮੈਚ ਲਾਰਡਜ਼ ਵਿੱਚ ਹਾਰ ਚੁੱਕੀਆਂ ਹਨ। ਦੋਨੋਂ ਹੀ ਟੀਮਾਂ ਨੂੰ ਆਸਟਰੇਲੀਆ ਨੇ ਹਰਾਇਆ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)